Ang 707
ਮਨਿ ਵਸੰਦੜੋ ਸਚੁ ਸਹੁ; ਨਾਨਕ. ਹਭੇ ਡੁਖੜੇ ਉਲਾਹਿ ॥੨॥
man vasandarro sach sahu; naanak. habhe ddukharre ulaeh |2|
Punjabi
ਏਸੇ ਤਰ੍ਹਾਂ ਹੀ ਉਹ ਸੱਚਾ ਕੰਤ ਹਿਰਦੇ ਵਿੱਚ ਵਸ ਜਾਵੇ ਤਾਂ ਸਾਰੇ ਪਾਪ ਧੋਤੇ ਜਾਂਦੇ ਹਨ, ਹੇ ਨਾਨਕ!
English
When the True Lord and Master abides in one's mind, O Nanak, all sins are dispelled. ||2||
ਪਉੜੀ ॥
paurree |
Punjabi
ਪਉੜੀ।
English
Pauree:
ਕੋਟਿ ਅਘਾ ਸਭਿ ਨਾਸ ਹੋਹਿ; ਸਿਮਰਤ ਹਰਿ ਨਾਉ ॥
kott aghaa sabh naas hohi; simarat har naau |
Punjabi
ਵਾਹਿਗੁਰੂ ਦੇ ਨਾਮ ਦਾ ਜਾਪ ਕਰਨ ਦੁਆਰਾ ਕ੍ਰੋੜਾਂ ਹੀ ਪਾਪ, ਸਾਰੇ ਦੇ ਸਾਰੇ ਨਸ਼ਟ ਹੋ ਜਾਂਦੇ ਹਨ।
English
Millions of sins are totally erased, by meditating on the Lord's Name.
ਮਨ ਚਿੰਦੇ ਫਲ ਪਾਈਅਹਿ; ਹਰਿ ਕੇ ਗੁਣ ਗਾਉ ॥
man chinde fal paaeeeh; har ke gun gaau |
Punjabi
ਵਾਹਿਗੁਰੂ ਦੀਆਂ ਸਿਫਤਾਂ ਗਾਇਨ ਕਰਨ ਦੁਆਰਾ ਬੰਦਾ ਆਪਣੀਆਂ ਚਿੱਤ-ਚਾਹੁੰਦੀਆਂ ਮੁਰਾਦਾਂ ਪਾ ਲੈਂਦਾ ਹੈ।
English
The fruits of one's heart's desires are obtained, by singing the Glorious Praises of the Lord.
ਜਨਮ ਮਰਣ ਭੈ ਕਟੀਅਹਿ; ਨਿਹਚਲ ਸਚੁ ਥਾਉ ॥
janam maran bhai katteeeh; nihachal sach thaau |
Punjabi
ਜੰਮਣ ਅਤੇ ਮਰਣ ਦਾ ਡਰ ਚੁੱਕਿਆ ਜਾਂਦਾ ਹੈ ਅਤੇ ਸਦੀਵੀ ਸਥਿਰ ਤੇ ਸੱਚਾ ਟਿਕਾਣਾ ਪ੍ਰਾਪਤ ਹੋ ਜਾਂਦਾ ਹੈ।
English
The fear of birth and death is eradicated, and one's eternal, unchanging true home is obtained.
ਪੂਰਬਿ ਹੋਵੈ ਲਿਖਿਆ; ਹਰਿ ਚਰਣ ਸਮਾਉ ॥
poorab hovai likhiaa; har charan samaau |
Punjabi
ਜੇਕਰ ਮੁੱਢ ਤੋਂ ਐਸਾ ਲਿਖਿਆ ਹੋਇਆ ਹੋਵੇ, ਤਾਂ ਪ੍ਰਾਣੀ ਪ੍ਰਭੂ ਦੇ ਚਰਨਾਂ ਵਿੱਚ ਲੀਨ ਹੋ ਜਾਂਦਾ ਹੈ।
English
If it is so pre-ordained, one is absorbed in the Lord's lotus feet.
ਕਰਿ ਕਿਰਪਾ ਪ੍ਰਭ ਰਾਖਿ ਲੇਹੁ; ਨਾਨਕ ਬਲਿ ਜਾਉ ॥੫॥
kar kirapaa prabh raakh lehu; naanak bal jaau |5|
Punjabi
ਮਿਹਰ ਧਾਰ ਕੇ ਮੇਰੀ ਰੱਖਿਆ ਕਰ, ਹੇ ਸੁਆਮੀ! ਨਾਨਕ ਤੇਰੇ ਉਤੋਂ ਘੋਲੀ ਵੰਞਦਾ ਹੈ।
English
Bless me with Your mercy, God - please preserve and save me! Nanak is a sacrifice to You. ||5||
ਸਲੋਕ ॥
salok |
Punjabi
ਸਲੋਕ।
English
Salok:
ਗ੍ਰਿਹ ਰਚਨਾ ਅਪਾਰੰ; ਮਨਿ ਬਿਲਾਸ ਸੁਆਦੰ ਰਸਹ ॥
grih rachanaa apaaran; man bilaas suaadan rasah |
Punjabi
ਜੋ ਇਨਸਾਨ, ਸੁੰਦਰ ਬਣੇ ਹੋਏ ਘਰਾਂ, ਖੁਸ਼ੀਆਂ, ਚਸਕਿਆਂ ਅਤੇ ਰੰਗ-ਰਲੀਆਂ ਅੰਦਰ ਖੱਚਤ ਹੋਇ ਹੋਇ ਹਨ।
English
They are involved in their beautiful houses, and the pleasures of the mind's desires.
ਕਦਾਂਚ. ਨਹ ਸਿਮਰੰਤਿ ਨਾਨਕ; ਤੇ ਜੰਤ ਬਿਸਟਾ ਕ੍ਰਿਮਹ ॥੧॥
kadaanch. neh simarant naanak; te jant bisattaa krimah |1|
Punjabi
ਜੋ ਕਦੇ ਭੀ ਆਪਣੇ ਸਾਈਂ ਦਾ ਸਿਮਰਨ ਨਹੀਂ ਕਰਦੇ ਉਹ ਜੀਵ ਗੰਦਗੀ ਦੇ ਕੀੜੇ ਹਨ, ਹੇ ਨਾਨਕ!
English
They never remember the Lord in meditation; O Nanak, they are like maggots in manure. ||1||
ਮੁਚੁ ਅਡੰਬਰੁ ਹਭੁ ਕਿਹੁ; ਮੰਝਿ ਮੁਹਬਤਿ ਨੇਹ ॥
much addanbar habh kihu; manjh muhabat neh |
Punjabi
ਤੂੰ ਸਾਰੀਆਂ ਸੰਸਾਰੀ ਸ਼ਾਨਸ਼ੌਕਤਾਂ ਤਿਆਗ ਦੇ ਅਤੇ ਉਨ੍ਹਾਂ ਦੇ ਪਿਆਰ ਵਿੱਚ ਖੱਚਤ ਨਾਂ ਹੋ।
English
They are engrossed in ostentatious displays, lovingly attached to all their possessions.
ਸੋ ਸਾਂਈ. ਜੈਂ ਵਿਸਰੈ; ਨਾਨਕ. ਸੋ ਤਨੁ ਖੇਹ ॥੨॥
so saanee. jain visarai; naanak. so tan kheh |2|
Punjabi
ਜਿਹੜੀ ਦੇਹ ਉਸ ਸੁਆਮੀ ਨੂੰ ਭੁਲਾਉਂਦੀ ਹੈ, ਉਹ ਸੁਆਹ ਥੀ ਵੰਞੇਗੀ, ਹੇ ਨਾਨਕ!
English
That body which forgets the Lord, O Nanak, shall be reduced to ashes. ||2||
ਪਉੜੀ ॥
paurree |
Punjabi
ਪਉੜੀ।
English
Pauree:
ਸੁੰਦਰ ਸੇਜ ਅਨੇਕ ਸੁਖ; ਰਸ ਭੋਗਣ ਪੂਰੇ ॥
sundar sej anek sukh; ras bhogan poore |
Punjabi
ਭਾਵਨੂੰ ਇਨਸਾਨ ਸੋਹਣੇ ਪਲੰਘਾਂ, ਅਨੇਕਾਂ ਮੌਜਬਹਾਰਾਂ ਅਤੇ ਸਾਰੇ ਸੁਆਦਾਂ ਦੇ ਅਨੰਦ ਲਵੇ।
English
He may enjoy a beautiful bed, countless pleasures and all sorts of enjoyments.
ਗ੍ਰਿਹ ਸੋਇਨ. ਚੰਦਨ ਸੁਗੰਧ; ਲਾਇ ਮੋਤੀ ਹੀਰੇ ॥
grih soein. chandan sugandh; laae motee heere |
Punjabi
ਭਾਵਨੂੰ ਉਸ ਕੋਲ ਖੂਸ਼ਬੂਦਾਰ ਚੰਨਣ ਦੇ ਚੂਰੇ ਨਾਲ ਲਿੱਪੇ ਹੋਏ ਅਤੇ ਮੋਤੀਆਂ ਤੇ ਲਾਲਾਂ ਨਾਲ ਜੜੇ ਹੋਏ ਸੋਨੇ ਦੇ ਮੰਦਰ ਹੋਣ।
English
He may possess mansions of gold, studded with pearls and rubies, plastered with fragrant sandalwood oil.
ਮਨ ਇਛੇ ਸੁਖ ਮਾਣਦਾ; ਕਿਛੁ ਨਾਹਿ ਵਿਸੂਰੇ ॥
man ichhe sukh maanadaa; kichh naeh visoore |
Punjabi
ਭਾਵੇਂ ਉਹ ਆਪਣੇ ਚਿੱਤ-ਚਾਹੁੰਦੀਆਂ ਮੌਜਾਂ ਲੁੱਟਦਾ ਹੋਵੇ ਅਤੇ ਉਸ ਨੂੰ ਕੁਝ ਭੀ ਚਿੰਤਾ ਫਿਕਰ ਨਾਂ ਹੋਵੇ,
English
He may relish in the pleasures of his mind's desires, and have no anxiety at all.
ਸੋ ਪ੍ਰਭੁ. ਚਿਤਿ ਨ ਆਵਈ; ਵਿਸਟਾ ਕੇ ਕੀਰੇ ॥
so prabh. chit na aavee; visattaa ke keere |
Punjabi
ਪਰ ਜੇ ਉਹ ਉਸ ਸੁਆਮੀ ਦਾ ਸਿਮਰਨ ਨਹੀਂ ਕਰਦਾ, ਓਹ ਗੰਦਗੀ ਦੇ ਕੀੜੇ ਵਰਗਾ ਹੈ।
English
But if he does not remember God, he is like a maggot in manure.
ਬਿਨੁ ਹਰਿ ਨਾਮ. ਨ ਸਾਂਤਿ ਹੋਇ; ਕਿਤੁ ਬਿਧਿ ਮਨੁ ਧੀਰੇ ॥੬॥
bin har naam. na saant hoe; kit bidh man dheere |6|
Punjabi
ਰੱਬ ਦੇ ਨਾਮ ਦੇ ਬਗੈਰ, ਕੋਈ ਆਰਾਮ ਚੈਨ ਨਹੀਂ ਹੋਰ ਕਿਹੜੇ ਤਰੀਕੇ ਨਾਲ ਆਤਮਾ ਦੀ ਤਸੱਲੀ ਹੋ ਸਕਦੀ ਹੈ।
English
Without the Lord's Name, there is no peace at all. How can the mind be comforted? ||6||
ਸਲੋਕ ॥
salok |
Punjabi
ਸਲੋਕ।
English
Salok:
ਚਰਨ ਕਮਲ ਬਿਰਹੰ; ਖੋਜੰਤ ਬੈਰਾਗੀ. ਦਹ ਦਿਸਹ ॥
charan kamal birahan; khojant bairaagee. deh disah |
Punjabi
ਪ੍ਰਭੂ ਦੇ ਚਰਨਾਂ ਦਾ ਪ੍ਰੇਮ, ਪਿਆਰ ਨਾਲ ਉਸ ਨੂੰ ਦਸੀਂ ਪਾਸੀਂ ਭਾਲਦਾ ਫਿਰਦਾ ਹੈ।
English
One who loves the Lord's lotus feet searches for Him in the ten directions.
ਤਿਆਗੰਤ ਕਪਟ ਰੂਪ ਮਾਇਆ; ਨਾਨਕ. ਆਨੰਦ ਰੂਪ ਸਾਧ ਸੰਗਮਹ ॥੧॥
tiaagant kapatt roop maaeaa; naanak. aanand roop saadh sangamah |1|
Punjabi
ਉਹ ਧੋਖੇਬਾਜ਼ ਮੋਹਣੀ ਨੂੰ ਤਿਆਗ ਦਿੰਦਾ ਹੈ ਅਤੇ ਮੰਗਲਮਈ ਸਤਿ ਸੰਗਤ ਨਾਲ ਜੁੜ ਜਾਂਦਾ ਹੈ।
English
He renounces the deceptive illusion of Maya, and joins the blissful form of the Saadh Sangat, the Company of the Holy. ||1||
ਮਨਿ ਸਾਂਈ ਮੁਖਿ ਉਚਰਾ; ਵਤਾ ਹਭੇ ਲੋਅ ॥
man saanee mukh ucharaa; vataa habhe loa |
Punjabi
ਮੇਰੇ ਹਿਰਦੇ ਵਿੱਚ ਸੁਆਮੀ ਦਾ ਨਾਮ ਹੈ, ਆਪਣੇ ਮੂੰਹ ਨਾਲ ਮੈਂ ਉਸ ਦਾ ਨਾਮ ਉਚਾਰਦਾ ਹਾਂ ਅਤੇ ਉਸ ਨੂੰ ਭਾਲਣ ਲਈ ਮੈਂ ਸਾਰਿਆਂ ਦੇਸ਼ਾਂ ਵਿੱਚ ਜਾਂਦਾ ਹਾਂ।
English
The Lord is in my mind, and with my mouth I chant His Name; I seek Him in all the lands of the world.
ਨਾਨਕ. ਹਭਿ ਅਡੰਬਰ ਕੂੜਿਆ; ਸੁਣਿ ਜੀਵਾ ਸਚੀ ਸੋਇ ॥੨॥
naanak. habh addanbar koorriaa; sun jeevaa sachee soe |2|
Punjabi
ਨਾਨਕ ਸਾਰੀਆਂ ਨੁਮਾਇਸ਼ਾਂ ਝੂਠੀਆਂ ਹਨ। ਮੈਂ ਸੁਆਮੀ ਦੀ ਸੱਚੀ ਸੋਹਾ ਸੁਣ ਕੇ ਜੀਉਂਦਾ ਹਾਂ।
English
O Nanak, all ostentatious displays are false; hearing the Praises of the True Lord, I live. ||2||
ਪਉੜੀ ॥
paurree |
Punjabi
ਪਉੜੀ।
English
Pauree:
ਬਸਤਾ ਤੂਟੀ ਝੁੰਪੜੀ; ਚੀਰ ਸਭਿ ਛਿੰਨਾ ॥
basataa toottee jhunparree; cheer sabh chhinaa |
Punjabi
ਜੋ ਸਾਰੇ ਕੱਪੜੇ ਲੀਰਾਂ ਲੀਰਾਂ ਹੋਇਆ ਨਾਲ ਟੁੱਟੀ ਹੋਈ ਝੁਗੀ ਵਿੱਚ ਰਹਿੰਦਾ ਹੈ।
English
He dwells in a broken-down shack, in tattered clothes,
ਜਾਤਿ ਨ ਪਤਿ. ਨ ਆਦਰੋ; ਉਦਿਆਨ ਭ੍ਰਮਿੰਨਾ ॥
jaat na pat. na aadaro; udiaan bhraminaa |
Punjabi
ਜਿਸ ਦੀ ਨਾਂ ਉਚੀ ਜਾਤੀ, ਨਾਂ ਹੀ ਇੱਜ਼ਤ ਅਤੇ ਮਾਨ ਪ੍ਰਤਿਸ਼ਟਾ ਹੈ, ਜੋ ਬੀਆਬਾਨ ਵਿੱਚ ਭਟਕਦਾ ਹੈ।
English
with no social status, no honor and no respect; he wanders in the wilderness,
ਮਿਤ੍ਰ ਨ ਇਠ ਧਨ. ਰੂਪਹੀਣ; ਕਿਛੁ ਸਾਕੁ ਨ ਸਿੰਨਾ ॥
mitr na itth dhan. roopaheen; kichh saak na sinaa |
Punjabi
ਜਿਸ ਦਾ ਨਾਂ ਕੋਈ ਯਾਰ ਜਾਂ ਪਿਆਰਾ ਹੈ, ਜੋ ਧਨ-ਦੌਲਤ ਦੇ ਸੰਦਰਤਾ ਦੇ ਬਗੈਰ ਹੈ ਅਤੇ ਜਿਸ ਦਾ ਕੋਈ ਰਿਸ਼ਤੇਦਾਰ ਜਾਂ ਅੰਗ ਸਾਕ ਨਹੀਂ।
English
with no friend or lover, without wealth, beauty, relatives or relations.
ਰਾਜਾ ਸਗਲੀ ਸ੍ਰਿਸਟਿ ਕਾ; ਹਰਿ ਨਾਮਿ ਮਨੁ ਭਿੰਨਾ ॥
raajaa sagalee srisatt kaa; har naam man bhinaa |
Punjabi
ਉਹ ਸਾਰੇ ਸੰਸਾਰ ਦਾ ਪਾਤਿਸ਼ਾਹ ਹੈ, ਜੇਕਰ ਉਸ ਦੀ ਆਤਮਾ ਪ੍ਰਭੂ ਦੇ ਨਾਮ ਅੰਦਰ ਲੀਨ ਹੋਈ ਹੋਈ ਹੈ।
English
Even so, he is the king of the whole world, if his mind is imbued with the Lord's Name.
ਤਿਸ ਕੀ ਧੂੜਿ. ਮਨੁ ਉਧਰੈ; ਪ੍ਰਭੁ ਹੋਇ ਸੁਪ੍ਰਸੰਨਾ ॥੭॥
tis kee dhoorr. man udharai; prabh hoe suprasanaa |7|
Punjabi
ਹਾਂ, ਉਸ ਦੇ ਪੈਰਾਂ ਦੀ ਖਾਕ ਨਾਲ ਬੰਦੇ ਦਾ ਪਾਰ ਉਤਾਰਾ ਹੋ ਜਾਂਦਾ ਹੈ ਕਿਉਂਕਿ ਸਾਹਿਬ ਉਸ ਨਾਲ ਅਤਿਅੰਤ ਖੁਸ਼ ਹੁੰਦਾ ਹੈ।
English
With the dust of his feet, men are redeemed, because God is very pleased with him. ||7||
ਸਲੋਕ ॥
salok |
Punjabi
ਸਲੋਕ।
English
Salok:
ਅਨਿਕ ਲੀਲਾ ਰਾਜ ਰਸ ਰੂਪੰ; ਛਤ੍ਰ ਚਮਰ ਤਖਤ ਆਸਨੰ ॥
anik leelaa raaj ras roopan; chhatr chamar takhat aasanan |
Punjabi
ਬਹੁਤੇ ਰੰਗ ਤਮਾਸ਼ਿਆਂ, ਰਾਜਭਾਗ ਰੰਗ ਰਲੀਆਂ ਸੁੰਦਰਤਾ ਸਿਰ ਤੇ ਚਾਨਣੀਆਂ ਅਤੇ ਚਉਰ ਅਤੇ ਸੈਠਣ ਨੂੰ ਤਖਤ ਦੀ ਲਾਲਸਾ,
English
The various sorts of pleasures, powers, joys, beauty, canopies, cooling fans and thrones to sit on
ਰਚੰਤਿ. ਮੂੜ ਅਗਿਆਨ ਅੰਧਹ; ਨਾਨਕ. ਸੁਪਨ ਮਨੋਰਥ ਮਾਇਆ ॥੧॥
rachant. moorr agiaan andhah; naanak. supan manorath maaeaa |1|
Punjabi
ਅੰਦਰ ਮੂਰਖ, ਬੇਸਮਝ ਅਤੇ ਅਕਲ ਦੇ ਅੰਨ੍ਹੇ ਹੀ ਗ੍ਰਹਿਸ ਰਹਿੰਦੇ ਹਨ। ਨਾਨਕ, ਧਨ-ਦੌਲਤ ਦੀ ਅਜੇਹੀ ਲਾਲਸਾ ਨਿਰੀ ਇਕ ਸੁਪਨੇ ਸਮਾਨ ਹੈ।
English
- the foolish, ignorant and blind are engrossed in these things. O Nanak, desire for Maya is just a dream. ||1||
ਸੁਪਨੈ ਹਭਿ ਰੰਗ ਮਾਣਿਆ; ਮਿਠਾ ਲਗੜਾ ਮੋਹੁ ॥
supanai habh rang maaniaa; mitthaa lagarraa mohu |
Punjabi
ਸੁਫਨੇ ਵਿੱਚ ਇਨਸਾਨ ਸਮੂਹ ਸੁਆਦ ਭੋਗਦਾ ਹੈ ਅਤੇ ਸੰਸਾਰੀ ਪ੍ਰੀਤਾਂ ਉਸ ਨੂੰ ਮਿੱਠੀਆ ਲੱਗਦੀਆਂ ਹਨ।
English
In a dream, he enjoys all sorts of pleasures, and emotional attachment seems so sweet.
ਨਾਨਕ ਨਾਮ ਵਿਹੂਣੀਆ; ਸੁੰਦਰਿ ਮਾਇਆ ਧ੍ਰੋਹੁ ॥੨॥
naanak naam vihooneea; sundar maaeaa dhrohu |2|
Punjabi
ਨਾਨਕ, ਨਾਮ ਦੇ ਬਿਨਾਂ ਸੁਹਣੇ ਸੰਸਾਰੀ ਪਦਾਰਥ ਕੇਵਲ ਇਕ ਛੱਲ-ਫਰੇਬ ਹਨ।
English
O Nanak, without the Naam, the Name of the Lord, the beauty of Maya's illusion is fake. ||2||
ਪਉੜੀ ॥
paurree |
Punjabi
ਪਉੜੀ।
English
Pauree:
ਸੁਪਨੇ ਸੇਤੀ ਚਿਤੁ; ਮੂਰਖਿ ਲਾਇਆ ॥
supane setee chit; moorakh laaeaa |
Punjabi
ਮੂੜ ਆਪਣੇ ਮਨ ਨੂੰ ਸੁਫਨੇ ਦੇ ਨਾਲ ਜੋੜਦਾ ਹੈ।
English
The fool attaches his consciousness to the dream.
ਬਿਸਰੇ ਰਾਜ ਰਸ ਭੋਗ; ਜਾਗਤ ਭਖਲਾਇਆ ॥
bisare raaj ras bhog; jaagat bhakhalaaeaa |
Punjabi
ਜਦ ਉਹ ਜਾਗਦਾ ਹੈ, ਉਸ ਨੂੰ ਰਾਜ ਭਾਗ, ਬਹਾਰਾਂ, ਖੁਸ਼ੀਆਂ ਭੁੱਲ ਜਾਂਦੀਆਂ ਹਨ ਤੇ ਉਹ ਮਾਯੂਸ ਹੁੰਦਾ ਹੈ।
English
When he awakes, he forgets the power, pleasures and enjoyments, and he is sad.
ਆਰਜਾ ਗਈ ਵਿਹਾਇ; ਧੰਧੈ ਧਾਇਆ ॥
aarajaa gee vihaae; dhandhai dhaaeaa |
Punjabi
ਉਸ ਦੀ ਉਮਰ ਸੰਸਾਰੀ ਕਾਰ-ਵਿਹਾਰਾਂ ਮਗਰ ਭਜਦਿਆਂ ਬਤੀਤ ਹੋ ਜਾਂਦੀ ਹੈ।
English
He passes his life chasing after worldly affairs.
ਪੂਰਨ ਭਏ ਨ ਕਾਮ; ਮੋਹਿਆ ਮਾਇਆ ॥
pooran bhe na kaam; mohiaa maaeaa |
Punjabi
ਉਸ ਦੇ ਕੰਮ ਕਾਜ ਪੂਰੇ ਨਹੀਂ ਹੁੰਦੇ ਕਿਉਂਕਿ ਉਸ ਨੂੰ ਮੋਹਨੀ ਮਾਇਆ ਨੇ ਮੋਹ ਲਿਆ ਹੈ।
English
His works are not completed, because he is enticed by Maya.
ਕਿਆ ਵੇਚਾਰਾ ਜੰਤੁ; ਜਾ ਆਪਿ ਭੁਲਾਇਆ ॥੮॥
kiaa vechaaraa jant; jaa aap bhulaaeaa |8|
Punjabi
ਜਦ ਪ੍ਰਭੂ ਖੁਦ ਉਸ ਨੂੰ ਕੁਰਾਹੇ ਪਾਵੇ, ਤਦ ਬੇ-ਬੱਧ ਜੀਵ ਕੀ ਕਰ ਸਕਦਾ ਹੈ?
English
What can the poor helpless creature do? The Lord Himself has deluded him. ||8||
ਸਲੋਕ ॥
salok |
Punjabi
ਸਲੋਕ।
English
Salok:
ਬਸੰਤਿ ਸ੍ਵਰਗ ਲੋਕਹ ਜਿਤਤੇ ਪ੍ਰਿਥਵੀ ਨਵ ਖੰਡਣਹ ॥
basant svarag lokah jitate prithavee nav khanddanah |
Punjabi
ਭਾਵੇਂ ਉਹ ਬਹਿਸ਼ਤ ਵਰਗੇ ਦੇਸ ਵਿੱਚ ਵਸਦੇ ਹੋਣ ਅਤੇ ਧਰਤੀ ਦੇ ਨੌ ਖੰਡ ਜਿੱਤ ਲੈਣ,
English
They may live in heavenly realms, and conquer the nine regions of the world,
ਬਿਸਰੰਤ ਹਰਿ ਗੋਪਾਲਹ; ਨਾਨਕ. ਤੇ ਪ੍ਰਾਣੀ ਉਦਿਆਨ ਭਰਮਣਹ ॥੧॥
bisarant har gopaalah; naanak. te praanee udiaan bharamanah |1|
Punjabi
ਪ੍ਰੰਤੂ ਜੇਕਰ ਉਹ ਜੀਵ ਸੁਆਮੀ ਵਾਹਿਗੁਰੂ ਨੂੰ ਭੁਲਾਉਂਦੇ ਹਨ, ਉਹ ਬੀਆਬਾਨ ਵਿੱਚ ਭਟਕਣ ਵਾਲਿਆਂ ਵਾਂਗੂੰ ਹੈ।
English
but if they forget the Lord of the world, O Nanak, they are just wanderers in the wilderness. ||1||
ਕਉਤਕ ਕੋਡ ਤਮਾਸਿਆ; ਚਿਤਿ. ਨ ਆਵਸੁ ਨਾਉ ॥
kautak kodd tamaasiaa; chit. na aavas naau |
Punjabi
ਜਿਥੇ ਕ੍ਰੋੜਾਂ ਹੀ ਖੇਡਾਂ ਤੇ ਦਿਲ-ਬਹਿਲਾਵਿਆ ਦੇ ਰੱਬ ਦੇ ਨਾਮ ਦਾ ਸਿਮਰਨ ਨਹੀਂ ਕੀਤਾ ਜਾਂਦਾ,
English
In the midst of millions of games and entertainments, the Lord's Name does not come to their minds.
ਨਾਨਕ. ਕੋੜੀ ਨਰਕ ਬਰਾਬਰੇ; ਉਜੜੁ ਸੋਈ ਥਾਉ ॥੨॥
naanak. korree narak baraabare; ujarr soee thaau |2|
Punjabi
ਹੇ ਨਾਨਕ! ਉਹ ਥਾਂ ਉਜਾੜ ਬੀਆਬਾਨ ਤੇ ਕ੍ਰੋੜਿ੍ਹਆਂ ਦੇ ਦੋਜਕ ਦੇ ਤੁੱਲ ਹੈ।
English
O Nanak, their home is like a wilderness, in the depths of hell. ||2||
ਪਉੜੀ ॥
paurree |
Punjabi
ਪਉੜੀ।
English
Pauree:
ਮਹਾ ਭਇਆਨ ਉਦਿਆਨ; ਨਗਰ ਕਰਿ ਮਾਨਿਆ ॥
mahaa bheaan udiaan; nagar kar maaniaa |
Punjabi
ਪਰਮ ਡਰਾਉਣੇ ਬੀਆਬਾਨ ਨੂੰ ਬੰਦਾ ਇਕ ਸ਼ਹਿਰ ਕਰ ਕੇ ਮੰਨਦਾ ਹੈ।
English
He sees the terrible, awful wilderness as a city.
ਝੂਠ ਸਮਗ੍ਰੀ ਪੇਖਿ; ਸਚੁ ਕਰਿ ਜਾਨਿਆ ॥
jhootth samagree pekh; sach kar jaaniaa |
Punjabi
ਕੂੜੇ ਸਾਜ ਸਮਾਨ ਨੂੰ ਵੇਖ ਕੇ, ਉਹ ਇਸ ਨੂੰ ਸੱਚ ਕਰ ਕੇ ਜਾਣਦਾ ਹੈ।
English
Gazing upon the false objects, he believes them to be real.