Ang 708
ਕਾਮ ਕ੍ਰੋਧਿ ਅਹੰਕਾਰਿ; ਫਿਰਹਿ ਦੇਵਾਨਿਆ ॥
kaam krodh ahankaar; fireh devaaniaa |
Punjabi
ਵਿਸ਼ੇ ਭੋਗ, ਗੁੱਸੇ ਤੇ ਗਰੂਰ ਵਿੱਚ ਖੱਚਤ ਹੋਇਆ ਉਹ ਕਮਲਾ ਹੋਇਆ ਫਿਰਦਾ ਹੈ।
English
Engrossed in sexual desire, anger and egotism, he wanders around insane.
ਸਿਰਿ ਲਗਾ ਜਮ ਡੰਡੁ; ਤਾ ਪਛੁਤਾਨਿਆ ॥
sir lagaa jam ddandd; taa pachhutaaniaa |
Punjabi
ਜਦ ਮੌਤ ਦਾ ਡੰਡਾ ਉਸ ਦੇ ਸਿਰ ਉਤੇ ਲੱਗਦਾ ਹੈ, ਜਦ ਉਹ ਪਸਚਾਤਾਪ ਕਰਦਾ ਹੈ।
English
When the Messenger of Death hits him on the head with his club, then he regrets and repents.
ਬਿਨੁ ਪੂਰੇ ਗੁਰਦੇਵ; ਫਿਰੈ ਸੈਤਾਨਿਆ ॥੯॥
bin poore guradev; firai saitaaniaa |9|
Punjabi
ਪੂਰਨ ਪ੍ਰਕਾਸ਼ਵਾਨ ਗੁਰਾਂ ਦੇ ਬਗੈਰ ਉਹ ਸ਼ੈਤਾਨ ਵਾਂਗੂੰ ਫਿਰਦਾ ਹੈ।
English
Without the Perfect, Divine Guru, he roams around like Satan. ||9||
ਸਲੋਕ ॥
salok |
Punjabi
ਸਲੋਕ।
English
Salok:
ਰਾਜ ਕਪਟੰ. ਰੂਪ ਕਪਟੰ; ਧਨ ਕਪਟੰ. ਕੁਲ ਗਰਬਤਹ ॥
raaj kapattan. roop kapattan; dhan kapattan. kul garabatah |
Punjabi
ਛਲਣਹਾਰ ਹੇ ਪਾਤਿਸ਼ਾਹੀ ਛੱਲਣਹਾਰ ਹੈ ਸੁਹੱਪਣ ਅਤੇ ਫਲਣਹਾਰ ਹਨ ਧਨ ਦੌਲਤ ਤੇ ਵੰਸ਼ ਦਾ ਹੰਕਾਰ।
English
Power is fraudulent, beauty is fraudulent, and wealth is fraudulent, as is pride of ancestry.
ਸੰਚੰਤਿ. ਬਿਖਿਆ ਛਲੰ ਛਿਦ੍ਰੰ; ਨਾਨਕ. ਬਿਨੁ ਹਰਿ. ਸੰਗਿ ਨ ਚਾਲਤੇ ॥੧॥
sanchant. bikhiaa chhalan chhidran; naanak. bin har. sang na chaalate |1|
Punjabi
ਆਦਮੀ ਠੱਗੀ ਠੋਰੀ ਤੇ ਛਲ ਫਰੇਬ ਨਾਲ ਜ਼ਹਿਰੀਲੀ ਮਾਇਆ ਇਕੱਤਰ ਕਰਦਾ ਹੈ, ਹੇ ਨਾਨਕ! ਪ੍ਰਭੂ ਸਾਈਂ ਦੇ ਨਾਮ ਬਾਝੋਂ ਕੁਛ ਭੀ ਉਸ ਦੇ ਨਾਲ ਨਹੀਂ ਜਾਂਦਾ।
English
One may gather poison through deception and fraud, O Nanak, but without the Lord, nothing shall go along with him in the end. ||1||
ਪੇਖੰਦੜੋ ਕੀ ਭੁਲੁ; ਤੁੰਮਾ ਦਿਸਮੁ ਸੋਹਣਾ ॥
pekhandarro kee bhul; tunmaa disam sohanaa |
Punjabi
ਕੋੜੇ ਕੱਦੂ ਨੂੰ, ਜੋ ਵੇਖਣ ਨੂੰ ਸੁੰਦਰ ਜਾਪਦਾ ਹੈ, ਵੇਖ ਕੇ ਪ੍ਰਾਣੀ ਭੁਲੇਖਾ ਖਾ ਜਾਂਦਾ ਹੈ।
English
Beholding the bitter melon, he is deceived, since it appears so pretty
ਅਢੁ. ਨ ਲਹੰਦੜੋ ਮੁਲੁ; ਨਾਨਕ. ਸਾਥਿ ਨ ਜੁਲਈ ਮਾਇਆ ॥੨॥
adt. na lahandarro mul; naanak. saath na julee maaeaa |2|
Punjabi
ਇਹ ਆਪਣੀ ਕੀਮਤ ਵਜੋਂ ਇਕ ਕੌਡੀ ਭੀ ਪ੍ਰਾਪਤ ਨਹੀਂ ਕਰਦਾ, ਹੇ ਨਾਨਕ! ਮਾਲ ਮਿਲਖ ਪ੍ਰਾਣੀ ਦੇ ਨਾਲ ਨਹੀਂ ਜਾਂਦੇ।
English
But it is not worth even a shell, O Nanak; the riches of Maya will not go along with anyone. ||2||
ਪਉੜੀ ॥
paurree |
Punjabi
ਪਉੜੀ।
English
Pauree:
ਚਲਦਿਆ ਨਾਲਿ. ਨ ਚਲੈ; ਸੋ ਕਿਉ ਸੰਜੀਐ ॥
chaladiaa naal. na chalai; so kiau sanjeeai |
Punjabi
ਉਸ ਨੂੰ ਕਾਹਦੇ ਲਈ ਇਕੱਤਰ ਕਰਨਾ ਹੈ, ਜਿਹੜੀ ਟੁਰਨ ਵੇਲੇ ਤੇਰੇ ਨਾਲ ਨਹੀਂ ਜਾਂਦੀ।
English
It shall not go along with you when you depart - why do you bother to collect it?
ਤਿਸ ਕਾ ਕਹੁ ਕਿਆ ਜਤਨੁ; ਜਿਸ ਤੇ ਵੰਜੀਐ ॥
tis kaa kahu kiaa jatan; jis te vanjeeai |
Punjabi
ਦੱਸ, ਉਸ ਨੂੰ ਪ੍ਰਾਪਤ ਕਰਨ ਲਈ ਤੂੰ ਕਿਉਂ ਉਪਰਾਲਾ ਕਰਦਾ ਹੈ, ਇਸ ਨੂੰ ਤੂੰ ਹਰ ਹਾਲਤ ਹੀ ਪਿੱਛੇ ਛੱਡ ਜਾਣਾ ਹੈ।
English
Tell me, why do you try so hard to acquire that which you must leave behind in the end?
ਹਰਿ ਬਿਸਰਿਐ. ਕਿਉ ਤ੍ਰਿਪਤਾਵੈ; ਨਾ ਮਨੁ ਰੰਜੀਐ ॥
har bisariai. kiau tripataavai; naa man ranjeeai |
Punjabi
ਵਾਹਿਗੁਰੂ ਨੂੰ ਭੁਲਾ ਕੇ ਤੇਰਾ ਚਿੱਤ ਕਿਸ ਤਰ੍ਹਾਂ ਸੰਤੁਸ਼ਟ ਰਹਿ ਸਕਦਾ ਹੈ? ਇਹ ਪ੍ਰਸੰਨ ਨਹੀਂ ਹੋ ਸਕਦਾ।
English
Forgetting the Lord, how can you be satisfied? Your mind cannot be pleased.
ਪ੍ਰਭੂ ਛੋਡਿ. ਅਨ ਲਾਗੈ; ਨਰਕਿ ਸਮੰਜੀਐ ॥
prabhoo chhodd. an laagai; narak samanjeeai |
Punjabi
ਜੋ ਸਾਹਿਬ ਨੂੰ ਤਿਆਗ ਕੇ ਹੋਰਸ ਨਾਲ ਜੁੜਦਾ ਹੈ, ਉਹ (ਅੰਤ ਨੂੰ) ਦੋਜ਼ਕ ਅੰਦਰ ਵੱਸਦਾ ਹੈ।
English
One who forsakes God, and attaches himself to another, shall be immersed in hell.
ਹੋਹੁ ਕ੍ਰਿਪਾਲ ਦਇਆਲ; ਨਾਨਕ. ਭਉ ਭੰਜੀਐ ॥੧੦॥
hohu kripaal deaal; naanak. bhau bhanjeeai |10|
Punjabi
ਹੇ ਪ੍ਰਭੂ! ਤੂੰ ਮਿਹਰਬਾਨ ਤੇ ਮਇਆਵਾਨ ਹੈ, ਅਤੇ ਨਾਨਕ ਦਾ ਡਰ ਦੂਰ ਕਰ।
English
Be kind and compassionate to Nanak, O Lord, and dispel his fear. ||10||
ਸਲੋਕ ॥
salok |
Punjabi
ਸਲੋਕ।
English
Salok:
ਨਚ ਰਾਜ ਸੁਖ ਮਿਸਟੰ, ਨਚ ਭੋਗ ਰਸ ਮਿਸਟੰ; ਨਚ ਮਿਸਟੰ. ਸੁਖ ਮਾਇਆ ॥
nach raaj sukh misattan, nach bhog ras misattan; nach misattan. sukh maaeaa |
Punjabi
ਮਿੱਠੀਆਂ ਨਹੀਂ ਹਨ ਰਾਜ ਭਾਗ ਦੀਆਂ ਖੁਸ਼ੀਆਂ ਮਿੱਠੀਆਂ ਨਹੀਂ ਹਨ ਕਾਮ ਚੇਸਟਾ ਦੀਆਂ ਬਹਾਰਾਂ ਅਤੇ ਮਿੱਠੇ ਨਹੀਂ ਹਨ ਧਨ-ਦੌਲਤ ਦੇ ਆਰਾਮ।
English
Princely pleasures are not sweet; sensual enjoyments are not sweet; the pleasures of Maya are not sweet.
ਮਿਸਟੰ ਸਾਧਸੰਗਿ ਹਰਿ; ਨਾਨਕ ਦਾਸ. ਮਿਸਟੰ ਪ੍ਰਭ ਦਰਸਨੰ ॥੧॥
misattan saadhasang har; naanak daas. misattan prabh darasanan |1|
Punjabi
ਮਿੱਠੜੀ ਹੈ ਵਾਹਿਗੁਰੂ ਦੇ ਸੰਤਾਂ ਦੀ ਸੰਗਤ, ਹੇ ਗੋਲੇ ਨਾਨਕ! ਅਤੇ ਮਿੱਠੜਾ ਹੈ ਸਾਹਿਬ ਦਾ ਦੀਦਾਰ।
English
The Saadh Sangat, the Company of the Holy, is sweet, O slave Nanak; the Blessed Vision of God's Darshan is sweet. ||1||
ਲਗੜਾ ਸੋ ਨੇਹੁ; ਮੰਨ ਮਝਾਹੂ ਰਤਿਆ ॥
lagarraa so nehu; man majhaahoo ratiaa |
Punjabi
ਮੈਨੂੰ ਐਹੋ ਜੇਹਾ ਪ੍ਰੇਮ ਲੱਗ ਗਿਆ ਹੈ, ਜਿਸ ਅੰਦਰ ਮੇਰੀ ਜਿੰਦੜੀ ਰੰਗੀ ਗਈ ਹੈ।
English
I have enshrined that love which drenches my soul.
ਵਿਧੜੋ ਸਚ ਥੋਕਿ; ਨਾਨਕ. ਮਿਠੜਾ ਸੋ ਧਣੀ ॥੨॥
vidharro sach thok; naanak. mittharraa so dhanee |2|
Punjabi
ਮੇਰਾ ਮਨ ਸੁਆਮੀ ਦੇ ਸੱਚੇ ਪਦਾਰਥ (ਨਾਮ) ਨਾਲ ਵਿੰਨ੍ਹਿਆ ਗਿਆ ਹੈ ਅਤੇ ਉਹ ਮਾਲਕ ਮੈਨੂੰ ਮਿੱਠਾ ਲੱਗਦਾ ਹੈ, ਹੇ ਨਾਨਕ!
English
I have been pierced by the Truth, O Nanak; the Master seems so sweet to me. ||2||
ਪਉੜੀ ॥
paurree |
Punjabi
ਪਉੜੀ।
English
Pauree:
ਹਰਿ ਬਿਨੁ. ਕਛੂ ਨ ਲਾਗਈ; ਭਗਤਨ ਕਉ ਮੀਠਾ ॥
har bin. kachhoo na laagee; bhagatan kau meetthaa |
Punjabi
ਵਾਹਿਗੁਰੂ ਦੇ ਬਾਝੋਂ ਉਸ ਦੇ ਭਗਤਾਂ ਨੂੰ ਕੁਛ ਭੀ ਮਿੱਠੜਾ ਨਹੀਂ ਲੱਗਦਾ।
English
Nothing seems sweet to His devotees, except the Lord.
ਆਨ ਸੁਆਦ ਸਭਿ ਫੀਕਿਆ; ਕਰਿ ਨਿਰਨਉ ਡੀਠਾ ॥
aan suaad sabh feekiaa; kar nirnau ddeetthaa |
Punjabi
ਹੋਰ ਸਾਰੇ ਰੱਸ ਫਿੱਕੇ ਹਨ, ਉਨ੍ਹਾਂ ਨੂੰ ਮੈਂ ਅਜ਼ਮਾ ਕੇ ਵੇਖ ਲਿਆ ਹੈ।
English
All other tastes are bland and insipid; I have tested them and seen them.
ਅਗਿਆਨੁ ਭਰਮੁ ਦੁਖੁ ਕਟਿਆ; ਗੁਰ ਭਏ ਬਸੀਠਾ ॥
agiaan bharam dukh kattiaa; gur bhe baseetthaa |
Punjabi
ਜਦ ਗੁਰੂ ਜੀ ਬੰਦੇ ਦੇ ਵਿਚੋਲੇ ਹੋ ਜਾਂਦੇ ਹਨ, ਤਦ ਬੇਸਮਝੀ ਤੇ ਸੰਦੇਹ ਦੀ ਪੀੜ ਦੂਰ ਹੋ ਜਾਂਦੀ ਹੈ।
English
Ignorance, doubt and suffering are dispelled, when the Guru becomes one's advocate.
ਚਰਨ ਕਮਲ ਮਨੁ ਬੇਧਿਆ; ਜਿਉ ਰੰਗੁ ਮਜੀਠਾ ॥
charan kamal man bedhiaa; jiau rang majeetthaa |
Punjabi
ਸਾਹਿਬ ਦੇ ਚਰਨ ਕੰਮਲਾਂ ਨਾਲ ਮੇਰਾ ਰਿਦਾ ਵਿਨ੍ਹਿਆ ਗਿਆ ਹੈ ਅਤੇ ਮਜੀਠ ਦੀ ਰੰਗਤ ਦੀ ਤਰ੍ਹਾਂ ਲਾਲ ਰੰਗਿਆ ਗਿਆ।
English
The Lord's lotus feet have pierced my mind, and I am dyed in the deep crimson color of His Love.
ਜੀਉ ਪ੍ਰਾਣ ਤਨੁ ਮਨੁ ਪ੍ਰਭੂ; ਬਿਨਸੇ ਸਭਿ ਝੂਠਾ ॥੧੧॥
jeeo praan tan man prabhoo; binase sabh jhootthaa |11|
Punjabi
ਮੇਰੀ ਜਿੰਦਗੀ, ਆਤਮਾ, ਦੇਹ ਤੇ ਦਿਲ ਵਾਹਿਗੁਰੂ ਦੀ ਮਲਕੀਅਤ ਹਨ ਅਤੇ ਸਾਰਾ ਕੂੜ ਨੂੰ ਤਿਆਗ ਗਿਆ ਹੈ।
English
My soul, breath of life, body and mind belong to God; all falsehood has left me. ||11||
ਸਲੋਕ ॥
salok |
Punjabi
ਸਲੋਕ।
English
Salok:
ਤਿਅਕਤ ਜਲੰ. ਨਹ ਜੀਵ ਮੀਨੰ ਨਹ; ਤਿਆਗਿ ਚਾਤ੍ਰਿਕ. ਮੇਘ ਮੰਡਲਹ ॥
tiakat jalan. neh jeev meenan neh; tiaag chaatrik. megh manddalah |
Punjabi
ਪਾਣੀ ਨੂੰ ਤਿਆਗ ਕੇ ਮੱਛੀ ਜੀਉਂਦੀ ਨਹੀਂ ਰਹਿ ਸਕਦੀ, ਨਾਂ ਹੀ ਬੱਦਲਾਂ ਦੇ ਵਲਗਣਾਂ ਨੂੰ ਤਿਆਗ ਕੇ ਪਪੀਹਾ।
English
Leaving the water, the fish cannot live; the rainbird cannot live without the raindrops from the clouds.
ਬਾਣ ਬੇਧੰਚ ਕੁਰੰਕ ਨਾਦੰ; ਅਲਿ ਬੰਧਨ ਕੁਸਮ ਬਾਸਨਹ ॥
baan bedhanch kurank naadan; al bandhan kusam baasanah |
Punjabi
ਹਰਣ, ਘੰਡੇ-ਹੇੜੇ ਦੇ ਰਾਗ ਦੇ ਤੀਰ ਦੁਆਰਾ ਵਿੰਨ੍ਹਿਆ ਜਾਂਦਾ ਹੈ ਅਤੇ ਭਉਰਾ ਫੁੱਲਾਂ ਦੀ ਮਹਿਕ ਨਾਲ ਵੱਸ ਜਾਂਦਾ ਹੈ।
English
The deer is enticed by the sound of the hunter's bell, and shot through with the arrow; the bumble bee is entangled in the fragrance of the flowers.
ਚਰਨ ਕਮਲ. ਰਚੰਤਿ ਸੰਤਹ; ਨਾਨਕ. ਆਨ ਨ ਰੁਚਤੇ ॥੧॥
charan kamal. rachant santah; naanak. aan na ruchate |1|
Punjabi
ਸਾਧੂ, ਸਾਈਂ ਦੇ ਕੰਵਲ ਚਰਨਾਂ ਅੰਦਰ, ਲੀਨ ਰਹਿੰਦੇ ਹਨ ਅਤੇ ਹੋਰ ਕਿਸੇ ਸ਼ੈ ਦੀ ਚਾਹਨਾ ਨਹੀਂ ਕਰਦੇ।
English
The Saints are entranced by the Lord's lotus feet; O Nanak, they desire nothing else. ||1||
ਮੁਖੁ ਡੇਖਾਊ ਪਲਕ; ਛਡਿ. ਆਨ ਨ ਡੇਊ ਚਿਤੁ ॥
mukh ddekhaaoo palak; chhadd. aan na ddeaoo chit |
Punjabi
ਹੇ ਪ੍ਰਭੂ! ਤੂੰ ਇਕ ਛਿਨ ਭਰ ਲਈ ਭੀ ਮੈਨੂੰ ਆਪਣਾ ਮੁਖੜਾ ਵਿਖਾਲ ਦੇ ਅਤੇ ਫਿਰ ਮੈਂ ਆਪਣਾ ਮਨ ਹੋਰ ਕਿਸੇ ਨੂੰ ਨਹੀਂ ਦੇਵਾਂਗਾ।
English
Show me Your face, for even an instant, Lord, and I will not give my consciousness to any other.
ਜੀਵਣ ਸੰਗਮੁ. ਤਿਸੁ ਧਣੀ; ਹਰਿ ਨਾਨਕ. ਸੰਤਾਂ ਮਿਤੁ ॥੨॥
jeevan sangam. tis dhanee; har naanak. santaan mit |2|
Punjabi
ਨਾਨਕ, ਅਸਲੀ ਜਿੰਦਗੀ ਉਸ ਸੁਆਮੀ ਮਾਲਕ ਨਾਲ ਵੱਸਣ ਵਿੱਚ ਹੈ ਜੋ ਸਾਧੂਆਂ ਦਾ ਮਿੱਤਰ ਹੈ।
English
My life is with the Lord Master, O Nanak, the Friend of the Saints. ||2||
ਪਉੜੀ ॥
paurree |
Punjabi
ਪਉੜੀ।
English
Pauree:
ਜਿਉ ਮਛੁਲੀ ਬਿਨੁ ਪਾਣੀਐ; ਕਿਉ ਜੀਵਣੁ ਪਾਵੈ ॥
jiau machhulee bin paaneeai; kiau jeevan paavai |
Punjabi
ਜਲ ਦੇ ਬਗੈਰ ਮੱਛੀ ਕਿਸ ਤਰ੍ਹਾਂ ਜੀਉਂਦੀ ਰਹਿ ਸਕਦੀ ਹੈ?
English
How can the fish live without water?
ਬੂੰਦ ਵਿਹੂਣਾ ਚਾਤ੍ਰਿਕੋ; ਕਿਉ ਕਰਿ ਤ੍ਰਿਪਤਾਵੈ ॥
boond vihoonaa chaatriko; kiau kar tripataavai |
Punjabi
ਮੀਂਹ ਦੀਆਂ ਕਣੀਆਂ ਦੇ ਬਿਨਾਂ ਪਪੀਹਾ ਕਿਸ ਤਰ੍ਹਾਂ ਸੰਤੁਸ਼ਟ ਹੋ ਸਕਦਾ ਹੈ?
English
Without the raindrops, how can the rainbird be satisfied?
ਨਾਦ ਕੁਰੰਕਹਿ ਬੇਧਿਆ; ਸਨਮੁਖ ਉਠਿ ਧਾਵੈ ॥
naad kurankeh bedhiaa; sanamukh utth dhaavai |
Punjabi
ਜਿਸ ਤਰ੍ਹਾਂ ਘੰਡੇ-ਹੇੜੇ ਦੇ ਰਾਗ ਦਾ ਮੋਹਿਤ ਹੋਇਆ ਹਰਣ ਸਿੱਧੇ ਮੱਥੇ ਸ਼ਿਕਾਰੀ ਵੱਲ ਨੂੰ ਭੱਜ ਤੁਰਦਾ ਹੈ,
English
The deer, entranced by the sound of the hunter's bell, runs straight to him;
ਭਵਰੁ ਲੋਭੀ. ਕੁਸਮ ਬਾਸੁ ਕਾ; ਮਿਲਿ ਆਪੁ ਬੰਧਾਵੈ ॥
bhavar lobhee. kusam baas kaa; mil aap bandhaavai |
Punjabi
ਜਿਸ ਤਰ੍ਹਾਂ ਫੁੱਲ ਦੀ ਮਹਿਕ ਦਾ ਲਾਲਚੀ ਭਉਰਾ, ਇਸ ਨੂੰ ਪਾ ਕੇ ਇਸ ਵਿੱਚ ਆਪਣੇ ਆਪ ਫਲਾ ਲੈਂਦਾ ਹੈ,
English
the bumble bee is greedy for the flower's fragrance; finding it, he traps himself in it.
ਤਿਉ ਸੰਤ ਜਨਾ ਹਰਿ ਪ੍ਰੀਤਿ ਹੈ; ਦੇਖਿ ਦਰਸੁ ਅਘਾਵੈ ॥੧੨॥
tiau sant janaa har preet hai; dekh daras aghaavai |12|
Punjabi
ਏਸੇ ਤਰ੍ਹਾਂ ਨਾਲ ਪ੍ਰਭੂ ਪ੍ਰੇਮ ਹੈ ਅਤੇ ਉਸ ਦਾ ਦਰਸ਼ਨ ਵੇਖ ਕੇ ਸੰਤ-ਜੀਵ ਰੱਜਦੇ ਹਨ।
English
Just so, the humble Saints love the Lord; beholding the Blessed Vision of His Darshan, they are satisfied and satiated. ||12||
ਸਲੋਕ ॥
salok |
Punjabi
ਸਲੋਕ।
English
Salok:
ਚਿਤਵੰਤਿ ਚਰਨ ਕਮਲੰ; ਸਾਸਿ ਸਾਸਿ ਅਰਾਧਨਹ ॥
chitavant charan kamalan; saas saas araadhanah |
Punjabi
ਸਾਧੂ ਪ੍ਰਭੂ ਦੇ ਕੰਵਲ ਚਰਨਾਂ ਦਾ ਧਿਆਨ ਧਾਰਦੇ ਹਨ ਅਤੇ ਹਰ ਸੁਆਸ ਨਾਲ ਉਸ ਨੂੰ ਸਿਮਰਦੇ ਹਨ।
English
They contemplate the Lord's lotus feet; they worship and adore Him with each and every breath.
ਨਹ ਬਿਸਰੰਤਿ. ਨਾਮ ਅਚੁਤ; ਨਾਨਕ. ਆਸ ਪੂਰਨ ਪਰਮੇਸੁਰਹ ॥੧॥
neh bisarant. naam achut; naanak. aas pooran paramesurah |1|
Punjabi
ਉਹ ਅਬਿਨਾਸੀ ਪਰਖ (ਪ੍ਰਭੂ) ਦੇ ਨਾਮ ਨੂੰ ਨਹੀਂ ਭੁਲਾਉਂਦੇ, ਹੇ ਨਾਨਕ! ਪਰਮ ਪ੍ਰਭੂ ਉਨ੍ਹਾਂ ਦੀਆਂ ਆਸਾਂ ਉਮੈਦਾਂ ਪੂਰੀਆਂ ਕਰ ਦਿੰਦਾ ਹੈ।
English
They do not forget the Name of the imperishable Lord; O Nanak, the Transcendent Lord fulfills their hopes. ||1||
ਸੀਤੜਾ ਮੰਨ ਮੰਝਾਹਿ; ਪਲਕ ਨ ਥੀਵੈ ਬਾਹਰਾ ॥
seetarraa man manjhaeh; palak na theevai baaharaa |
Punjabi
ਸਾਹਿਬ ਮੇਰੇ ਦਿਲ ਅੰਦਰ ਪਰੋਤਾ ਹੋਇਆ ਹੈ ਅਤੇ ਕਦਾਚਿਤ ਇਕ ਛਿਨ ਭਰ ਲਈ ਭੀ ਇਸ ਤੋਂ ਬਾਹਰ ਨਹੀਂ ਹੁੰਦਾ।
English
He is woven into the fabric of my mind; He is not outside of it, even for an instant.
ਨਾਨਕ ਆਸੜੀ ਨਿਬਾਹਿ; ਸਦਾ ਪੇਖੰਦੋ ਸਚੁ ਧਣੀ ॥੨॥
naanak aasarree nibaeh; sadaa pekhando sach dhanee |2|
Punjabi
ਨਾਨਕ, ਸੱਚਾ ਮਾਲਕ ਮੇਰੀਆਂ ਆਸਾਂ ਪੂਰਨ ਕਰਦਾ ਹੈ ਅਤੇ ਹਮੇਸ਼ਾਂ ਉਨ੍ਹਾਂ ਨੂੰ ਵੇਖਦਾ, ਸੰਭਾਲਦਾ ਹੈ।
English
O Nanak, the True Lord and Master fulfills my hopes, and always watches over me. ||2||
ਪਉੜੀ ॥
paurree |
Punjabi
ਪਉੜੀ।
English
Pauree:
ਆਸਾਵੰਤੀ ਆਸ; ਗੁਸਾਈ ਪੂਰੀਐ ॥
aasaavantee aas; gusaaee pooreeai |
Punjabi
ਮੇਰੀਆਂ ਸੱਧਰਾਂ ਤੇਰੇ ਵਿੱਚ ਹਨ, ਹੇ ਸ੍ਰਿਸ਼ਟੀ ਦੇ ਸੁਆਮੀ! ਤੂੰ ਇਨ੍ਹਾਂ ਸੱਧਰਾਂ ਨੂੰ ਪੂਰੀਆਂ ਕਰ।
English
My hopes rest in You, O Lord of the universe; please, fulfill them.
ਮਿਲਿ ਗੋਪਾਲ ਗੋਬਿੰਦ; ਨ ਕਬਹੂ ਝੂਰੀਐ ॥
mil gopaal gobind; na kabahoo jhooreeai |
Punjabi
ਸੁਆਮੀ ਮਾਲਕ ਨਾਲ ਮਿਲ ਕੇ, ਕਦੇ ਭੀ ਪਸਚਾਤਾਪ ਨਹੀਂ ਕਰਾਂਗਾ।
English
Meeting with the Lord of the world, the Lord of the universe, I shall never grieve.
ਦੇਹੁ ਦਰਸੁ ਮਨਿ ਚਾਉ; ਲਹਿ ਜਾਹਿ ਵਿਸੂਰੀਐ ॥
dehu daras man chaau; leh jaeh visooreeai |
Punjabi
ਮੇਰਾ ਚਿੱਤ ਤੈਨੂੰ ਚਾਹੁੰਦਾ ਹੈ। ਮੈਨੂੰ ਆਪਣਾ ਦੀਦਾਰ ਬਖਸ਼ ਤਾਂ ਜੋ ਮੇਰੀ ਚਿੰਤਾ ਦੂਰ ਹੋ ਜਾਵੇ।
English
Grant me the Blessed Vision of Your Darshan, the desire of my mind, and my worries shall be over.