Ang 710
ਭਾਹਿ ਬਲੰਦੜੀ. ਬੁਝਿ ਗਈ; ਰਖੰਦੜੋ ਪ੍ਰਭੁ ਆਪਿ ॥
bhaeh balandarree. bujh gee; rakhandarro prabh aap |
Punjabi
ਮਚਦੀ ਹੋਈ ਅੱਗ ਸ਼ਾਂਤ ਹੋ ਗਈ ਹੈ। ਸੁਆਮੀ ਨੇ ਖੁਦ ਮੈਨੂੰ ਬਚਾ ਲਿਆ ਹੈੌ।
English
The burning fire has been put out; God Himself has saved me.
ਜਿਨਿ ਉਪਾਈ ਮੇਦਨੀ; ਨਾਨਕ. ਸੋ ਪ੍ਰਭੁ ਜਾਪਿ ॥੨॥
jin upaaee medanee; naanak. so prabh jaap |2|
Punjabi
ਹੇ ਨਾਨਕ! ਤੂੰ ਉਸ ਸਾਹਿਬ ਦਾ ਸਿਮਰਨ ਕਰ ਜਿਸ ਨੇ ਸ੍ਰਿਸ਼ਟੀ ਸਾਜੀ ਹੈ।
English
Meditate on that God, O Nanak, who created the universe. ||2||
ਪਉੜੀ ॥
paurree |
Punjabi
ਪਉੜੀ।
English
Pauree:
ਜਾ ਪ੍ਰਭ ਭਏ ਦਇਆਲ; ਨ ਬਿਆਪੈ ਮਾਇਆ ॥
jaa prabh bhe deaal; na biaapai maaeaa |
Punjabi
ਜਦ ਮਾਲਕ ਮਾਇਆਵਾਨ ਹੋ ਜਾਂਦਾ ਹੈ ਤਾਂ ਮੋਹਨੀ ਮਨੁਸ਼ ਨੂੰ ਨਹੀਂ ਚਿਮੜਦੀ।
English
When God becomes merciful, Maya does not cling.
ਕੋਟਿ ਅਘਾ ਗਏ ਨਾਸ; ਹਰਿ ਇਕੁ ਧਿਆਇਆ ॥
kott aghaa ge naas; har ik dhiaaeaa |
Punjabi
ਇਕ ਵਾਹਿਗੁਰੂ ਦਾ ਸਿਮਰਨ ਕਰਨ ਦੁਆਰਾ ਕ੍ਰੋੜਾਂ ਹੀ ਪਾਪ ਮਿੱਟ ਜਾਂਦੇ ਹਨ।
English
Millions of sins are eliminated, by meditating on the Naam, the Name of the One Lord.
ਨਿਰਮਲ ਭਏ ਸਰੀਰ; ਜਨ ਧੂਰੀ ਨਾਇਆ ॥
niramal bhe sareer; jan dhooree naaeaa |
Punjabi
ਸਾਈਂ ਦੇ ਗੋਲਿਆਂ ਦੇ ਪੈਰਾਂ ਦੀ ਧੂੜ ਅੰਦਰ ਇਸ਼ਨਾਨ ਕਰਨ ਦੁਆਰਾ ਦੇਹ ਪਵਿੱਤ੍ਰ ਥੀ ਵੰਞਦੀ ਹੈ।
English
The body is made immaculate and pure, bathing in the dust of the feet of the Lord's humble servants.
ਮਨ ਤਨ ਭਏ ਸੰਤੋਖ; ਪੂਰਨ ਪ੍ਰਭੁ ਪਾਇਆ ॥
man tan bhe santokh; pooran prabh paaeaa |
Punjabi
ਮਨ ਤੇ ਦੇਹ ਸੰਤੁਸ਼ਟ ਹੋ ਜਾਂਦੇ ਹਨ ਅਤੇ ਇਨਸਾਨ ਮੁਕੰਮਲ ਮਾਲਕ ਨੂੰ ਪਾ ਲੈਂਦਾ ਹੈ।
English
The mind and body become contented, finding the Perfect Lord God.
ਤਰੇ ਕੁਟੰਬ ਸੰਗਿ ਲੋਗ; ਕੁਲ ਸਬਾਇਆ ॥੧੮॥
tare kuttanb sang log; kul sabaaeaa |18|
Punjabi
ਉਹ ਆਪਣੇ ਟੱਬਰ ਦੇ ਜੀਆਂ ਤੇ ਆਪਣੀ ਸਮੂਹ ਵੰਸ਼ ਦੇ ਨਾਲ ਪਾਰ ਉੱਤਰ ਜਾਂਦਾ ਹੈ।
English
One is saved, along with his family, and all his ancestors. ||18||
ਸਲੋਕ ॥
salok |
Punjabi
ਸਲੋਕ।
English
Salok:
ਗੁਰ ਗੋਬਿੰਦ ਗੋਪਾਲ ਗੁਰ; ਗੁਰ ਪੂਰਨ ਨਾਰਾਇਣਹ ॥
gur gobind gopaal gur; gur pooran naaraaeinah |
Punjabi
ਗੁਰੂ ਜੀ ਹੀ ਸਾਹਿਬ ਹਨ, ਗੁਰੂ ਜੀ ਹੀ ਸੁਆਮੀ ਹਨ ਅਤੇ ਗੁਰੂ ਜੀ ਹੀ ਵਿਆਪਕ ਵਾਹਿਗੁਰੂ ਹਨ।
English
The Guru is the Lord of the Universe; the Guru is the Lord of the world; the Guru is the Perfect Pervading Lord God.
ਗੁਰ ਦਇਆਲ. ਸਮਰਥ ਗੁਰ; ਗੁਰ ਨਾਨਕ. ਪਤਿਤ, ਉਧਾਰਣਹ ॥੧॥
gur deaal. samarath gur; gur naanak. patit, udhaaranah |1|
Punjabi
ਗੁਰੂ ਜੀ ਮਿਹਰਬਾਨ ਹਨ, ਗੁਰੂ ਜੀ ਸਰਬ ਸ਼ਕਤੀਵਾਨ ਹਨ ਅਤੇ ਗੁਰੂ ਜੀ ਹੀ ਹੇ ਨਾਨਕ ਪਾਪੀਆਂ ਨੂੰ ਤਾਰਣਹਾਰ ਹਨ।
English
The Guru is compassionate; the Guru is all-powerful; the Guru, O Nanak, is the Saving Grace of sinners. ||1||
ਭਉਜਲੁ ਬਿਖਮੁ ਅਸਗਾਹੁ; ਗੁਰਿ ਬੋਹਿਥੈ. ਤਾਰਿਅਮੁ ॥
bhaujal bikham asagaahu; gur bohithai. taariam |
Punjabi
ਭਿਆਨਕ, ਕਠਨ ਅਤੇ ਅਥਾਹ ਸੰਸਾਰ ਸਮੁੰਦਰ ਤੋਂ ਪਾਰ ਉੱਤਰਨ ਲਈ ਗੁਰੂ ਜੀ ਇਕ ਜਹਾਜ ਹਨ।
English
The Guru is the boat, to cross over the dangerous, treacherous, unfathomable world-ocean.
ਨਾਨਕ. ਪੂਰ ਕਰੰਮ; ਸਤਿਗੁਰ ਚਰਣੀ ਲਗਿਆ ॥੨॥
naanak. poor karam; satigur charanee lagiaa |2|
Punjabi
ਨਾਨਕ ਪੂਰਨ ਹੈ ਪ੍ਰਾਲਭਧ ਉਸ ਦੀ, ਜੋ ਸੱਚੇ ਗੁਰਾਂ ਦੇ ਪੈਰੀ ਨਾਲ ਜੁੜਿਆ ਹੋਇਆ ਹੈ।
English
O Nanak, by perfect good karma, one is attached to the feet of the True Guru. ||2||
ਪਉੜੀ ॥
paurree |
Punjabi
ਪਉੜੀ।
English
Pauree:
ਧੰਨੁ ਧੰਨੁ ਗੁਰਦੇਵ; ਜਿਸੁ ਸੰਗਿ ਹਰਿ ਜਪੇ ॥
dhan dhan guradev; jis sang har jape |
Punjabi
ਮੁਬਾਰਕ! ਮੁਬਾਰਕ! ਹਨ, ਰੱਬ-ਰੂਪ ਗੁਰੂ ਮਹਾਰਾਜ ਜਿਨ੍ਹਾਂ ਦੀ ਸੰਗਤ ਅੰਦਰ ਸਾਹਿਬ ਸਿਮਰਿਆ ਜਾਂਦਾ ਹੈ।
English
Blessed, blessed is the Divine Guru; associating with Him, one meditates on the Lord.
ਗੁਰ ਕ੍ਰਿਪਾਲ ਜਬ ਭਏ; ਤ ਅਵਗੁਣ ਸਭਿ ਛਪੇ ॥
gur kripaal jab bhe; ta avagun sabh chhape |
Punjabi
ਜਦ ਗੁਰੂ ਜੀ ਦਇਆਵਾਨ ਹੋ ਜਾਂਦੇ ਹਨ, ਤਦ ਸਾਰੀਆਂ ਬਦੀਆਂ ਅਲੋਪ ਹੋ ਵੰਞਦੀਆਂ ਹਨ।
English
When the Guru becomes merciful, then all one's demerits are dispelled.
ਪਾਰਬ੍ਰਹਮ ਗੁਰਦੇਵ; ਨੀਚਹੁ ਉਚ ਥਪੇ ॥
paarabraham guradev; neechahu uch thape |
Punjabi
ਮੇਰੇ ਪਰਮ ਪ੍ਰਭੂ! ਪ੍ਰਕਾਸ਼ਵਾਨ ਗੁਰੂ ਜੀ, ਨੀਵਨੂੰ ਨੂੰ ਉਚਾ ਕਰ ਦਿੰਦੇ ਹਨ।
English
The Supreme Lord God, the Divine Guru, uplifts and exalts the lowly.
ਕਾਟਿ ਸਿਲਕ ਦੁਖ ਮਾਇਆ; ਕਰਿ ਲੀਨੇ ਅਪ ਦਸੇ ॥
kaatt silak dukh maaeaa; kar leene ap dase |
Punjabi
ਮੋਹਨੀ ਦੀ ਦੁਖਦਾਈ ਫਾਹੀ ਨੂੰ ਕੱਟ ਕੇ, ਉਹ ਸਾਨੂੰ ਆਪਣਾ ਦਾਸ ਬਣਾ ਲੈਂਦੇ ਹਨ।
English
Cutting away the painful noose of Maya, He makes us His own slaves.
ਗੁਣ ਗਾਏ ਬੇਅੰਤ; ਰਸਨਾ ਹਰਿ ਜਸੇ ॥੧੯॥
gun gaae beant; rasanaa har jase |19|
Punjabi
ਮੇਰੀ ਜੀਭਾ ਅਨੰਤ ਸੁਆਮੀ ਦੀਆਂ ਨੇਕੀਆਂ ਤੇ ਸਿਫਤਾਂ ਗਾਇਨ ਕਰਦੀ ਹੈ।
English
With my tongue, I sing the Glorious Praises of the infinite Lord God. ||19||
ਸਲੋਕ ॥
salok |
Punjabi
ਸਲੋਕ।
English
Salok:
ਦ੍ਰਿਸਟੰਤ ਏਕੋ. ਸੁਨੀਅੰਤ ਏਕੋ; ਵਰਤੰਤ ਏਕੋ ਨਰਹਰਹ ॥
drisattant eko. suneeant eko; varatant eko naraharah |
Punjabi
ਇਕੋ ਸਿਰਜਣਹਾਰ ਨੂੰ ਹੀ ਵੇਖਦਾ ਹਾਂ, ਇਕ ਨੂੰ ਹੀ ਸੁਣਦਾ ਹਾਂ ਅਤੇ ਇਕੋ ਹੀ ਹਰ ਥਾਂ ਵਿਆਪਕ ਹੋ ਰਿਹਾ ਹੈ।
English
I see only the One Lord; I hear only the One Lord; the One Lord is all-pervading.
ਨਾਮ ਦਾਨੁ ਜਾਚੰਤਿ ਨਾਨਕ; ਦਇਆਲ ਪੁਰਖ ਕ੍ਰਿਪਾ ਕਰਹ ॥੧॥
naam daan jaachant naanak; deaal purakh kripaa karah |1|
Punjabi
ਨਾਨਕ ਰੱਬ ਦੇ ਨਾਮ ਦੀ ਦਾਤ ਦੀ ਜਾਚਨਾ ਕਰਦਾ ਹੈ। ਹੇ ਮੇਰੇ ਮਿਹਰਬਾਨ ਮਾਲਕ! ਦਇਆ ਧਾਰ ਕੇ ਮੈਨੂੰ ਇਹ ਪ੍ਰਦਾਨ ਕਰ।
English
Nanak begs for the gift of the Naam; O Merciful Lord God, please grant Your Grace. ||1||
ਹਿਕੁ ਸੇਵੀ. ਹਿਕੁ ਸੰਮਲਾ; ਹਰਿ ਇਕਸੁ ਪਹਿ ਅਰਦਾਸਿ ॥
hik sevee. hik samalaa; har ikas peh aradaas |
Punjabi
ਇਕੱਲੇ ਸੁਆਮੀ ਦੀ ਹੀ ਮੈਂ ਸੇਵਾ ਕਮਾਉਂਦਾ ਹਾਂ, ਇਕੱਲੇ ਨੂੰ ਮੈਂ ਯਾਦ ਕਰਦਾ ਹਾਂ ਅਤੇ ਇਕੱਲੇ ਅੱਗੇ ਹੀ ਮੈਂ ਬਿਨੈ ਕਰਦਾ ਹਾਂ।
English
I serve the One Lord, I contemplate the One Lord, and to the One Lord, I offer my prayer.
ਨਾਮ ਵਖਰੁ ਧਨੁ ਸੰਚਿਆ; ਨਾਨਕ ਸਚੀ ਰਾਸਿ ॥੨॥
naam vakhar dhan sanchiaa; naanak sachee raas |2|
Punjabi
ਨਾਨਕ ਨੇ ਅਸਲੀ ਪੂੰਜੀ, ਨਾਮ ਦਾ ਮਾਲ ਅਤੇ ਪਦਾਰਥ ਇਕੱਤਰ ਕੀਤਾ ਹੈ।
English
Nanak has gathered in the wealth, the merchandise of the Naam; this is the true capital. ||2||
ਪਉੜੀ ॥
paurree |
Punjabi
ਪਉੜੀ।
English
Pauree:
ਪ੍ਰਭ ਦਇਆਲ ਬੇਅੰਤ; ਪੂਰਨ ਇਕੁ ਏਹੁ ॥
prabh deaal beant; pooran ik ehu |
Punjabi
ਸਾਹਿਬ ਦਇਆਵਾਨ ਅਤੇ ਹੱਦਬੰਨਾ-ਰਹਿਤ ਹੈ। ਕੇਵਲ ਓਹੀ ਸਰਬ-ਵਿਆਪਕ ਹੈ।
English
God is merciful and infinite. The One and Only is all-pervading.
ਸਭੁ ਕਿਛੁ ਆਪੇ ਆਪਿ; ਦੂਜਾ ਕਹਾ ਕੇਹੁ ॥
sabh kichh aape aap; doojaa kahaa kehu |
Punjabi
ਉਹ ਸਾਰਾ ਕੁਛ ਖੁਦ-ਬਖੁਦ ਹੀ ਹੈ। ਹੋਰ ਕਿਸ ਨੂੰ ਮੈਂ ਉਹਦੇ ਵਰਗਾ ਬਿਆਨ ਕਰਾਂ?
English
He Himself is all-in-all. Who else can we speak of?
ਆਪਿ ਕਰਹੁ ਪ੍ਰਭ ਦਾਨੁ; ਆਪੇ ਆਪਿ ਲੇਹੁ ॥
aap karahu prabh daan; aape aap lehu |
Punjabi
ਸੁਆਮੀ ਖੁਦ ਦਾਤਾ ਬਖਸ਼ਦਾ ਹੈ ਅਤੇ ਖੁਦ ਹੀ ਉਨ੍ਹਾਂ ਨੂੰ ਲੈਂਦਾ ਹੈ।
English
God Himself grants His gifts, and He Himself receives them.
ਆਵਣ ਜਾਣਾ ਹੁਕਮੁ ਸਭੁ; ਨਿਹਚਲੁ ਤੁਧੁ ਥੇਹੁ ॥
aavan jaanaa hukam sabh; nihachal tudh thehu |
Punjabi
ਆਉਣਾ ਤੇ ਜਾਣਾ ਸਮੂਹ ਤੇਰੀ ਰਜ਼ਾ ਅੰਦਰ ਹੈ, ਹੇ ਸਾਈਂ! ਅਹਿੱਲ ਹੈ ਤੇਰਾ ਨਿਵਾਸ-ਅਸਥਾਨ।
English
Coming and going are all by the Hukam of Your Will; Your place is steady and unchanging.
ਨਾਨਕੁ ਮੰਗੈ ਦਾਨੁ; ਕਰਿ ਕਿਰਪਾ ਨਾਮੁ ਦੇਹੁ ॥੨੦॥੧॥
naanak mangai daan; kar kirapaa naam dehu |20|1|
Punjabi
ਨਾਨਕ ਇਕ ਦਾਤ ਦੀ ਯਾਚਨਾ ਕਰਦਾ ਹੈ: ਮਿਹਰ ਧਾਰ ਕੇ ਮੈਨੂੰ ਆਪਣਾ ਨਾਮ ਪ੍ਰਦਾਨ ਕਰ।
English
Nanak begs for this gift; by Your Grace, Lord, please grant me Your Name. ||20||1||
ਜੈਤਸਰੀ ਬਾਣੀ ਭਗਤਾ ਕੀ ॥
jaitasaree baanee bhagataa kee |
Punjabi
ਜੈਤਸਰੀ ਸਾਧੂਆਂ ਦੇ ਸ਼ਬਦ।
English
Jaitsree, The Word Of The Devotees:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
English
One Universal Creator God. By The Grace Of The True Guru:
ਨਾਥ; ਕਛੂਅ. ਨ ਜਾਨਉ ॥
naath; kachhooa. na jaanau |
Punjabi
ਮੇਰੇ ਸੁਆਮੀ, ਮੈਂ ਕੁਝ ਭੀ ਨਹੀਂ ਜਾਣਦਾ।
English
O my Lord and Master, I know nothing.
ਮਨੁ; ਮਾਇਆ ਕੈ ਹਾਥਿ ਬਿਕਾਨਉ ॥੧॥ ਰਹਾਉ ॥
man; maaeaa kai haath bikaanau |1| rahaau |
Punjabi
ਸੁਆਮੀ ਆਤਮਾ ਮੈਂ ਮੋਹਨੀ ਦੇ ਹੱਥ ਵੇਚ ਛੱਡੀ ਹੈ। ਠਹਿਰਾਉ।
English
My mind has sold out, and is in Maya's hands. ||1||Pause||
ਤੁਮ ਕਹੀਅਤ ਹੌ; ਜਗਤ ਗੁਰ ਸੁਆਮੀ ॥
tum kaheeat hau; jagat gur suaamee |
Punjabi
ਤੂੰ ਸੰਸਾਰ ਦਾ ਵਿਸ਼ਾਲ ਸਾਹਿਬ ਆਖਿਆ ਜਾਂਦਾ ਹੈ,
English
You are called the Lord and Master, the Guru of the World.
ਹਮ ਕਹੀਅਤ; ਕਲਿਜੁਗ ਕੇ ਕਾਮੀ ॥੧॥
ham kaheeat; kalijug ke kaamee |1|
Punjabi
ਅਤੇ ਮੈਂ ਕਲਜੁਗ ਦਾ ਵਿਸ਼ਈ ਸੱਦਿਆ ਜਾਂਦਾ ਹਾਂ।
English
I am called a lustful being of the Dark Age of Kali Yuga. ||1||
ਇਨ ਪੰਚਨ; ਮੇਰੋ ਮਨੁ ਜੁ ਬਿਗਾਰਿਓ ॥
ein panchan; mero man ju bigaario |
Punjabi
ਏਨਾ ਪੰਜਾਂ ਵਿਕਾਰਾਂ ਨੇ ਮੇਰਾ ਚਿੱਤ ਪਲੀਤ ਕਰ ਦਿੱਤਾ ਹੈ।
English
The five vices have corrupted my mind.
ਪਲੁ ਪਲੁ ਹਰਿ ਜੀ ਤੇ; ਅੰਤਰੁ ਪਾਰਿਓ ॥੨॥
pal pal har jee te; antar paario |2|
Punjabi
ਹਰ ਮੁਹਤ ਉਹ ਮੇਰੀ ਆਤਮਾ ਨੂੰ ਪੂਜਯ ਪ੍ਰਭੂ ਨਾਲੋਂ ਪਾੜਦੇ ਹਨ।
English
Moment by moment, they lead me further away from the Lord. ||2||
ਜਤ ਦੇਖਉ; ਤਤ ਦੁਖ ਕੀ ਰਾਸੀ ॥
jat dekhau; tat dukh kee raasee |
Punjabi
ਜਿੱਥੇ ਕਿਤੇ ਭੀ ਮੈਂ ਵੇਖਦਾ ਹਾਂ, ਉਥੇ ਹੀ ਦੁੱਖਾਂ ਦੀ ਪੂੰਜੀ ਹੈ।
English
Wherever I look, I see loads of pain and suffering.
ਅਜੌਂ. ਨ ਪਤੵਾਇ; ਨਿਗਮ ਭਏ ਸਾਖੀ ॥੩॥
ajauan. na patayaae; nigam bhe saakhee |3|
Punjabi
ਭਾਵੇਂ ਵੇਦ ਗਵਾਹੀ ਦਿੰਦੇ ਹਨ, ਤਾਂ ਭੀ ਮੇਰਾ ਮਨ ਵਾਹਿਗੁਰੂ ਤੇ ਭਰੋਸਾ ਨਹੀਂ ਧਾਰਦਾ।
English
I do not have faith, even though the Vedas bear witness to the Lord. ||3||
ਗੋਤਮ ਨਾਰਿ; ਉਮਾਪਤਿ ਸ੍ਵਾਮੀ ॥
gotam naar; umaapat svaamee |
Punjabi
ਹੇ ਪ੍ਰਭੂ! ਗੋਤਮ ਦੀ ਪਤਨੀ ਨੂੰ ਭੋਗਣ ਵਾਲੇ ਇੰਦਰ ਦੀ ਦੇਹ ਉਤੇ ਭੋਗ ਦੇ ਹਜਾਰ ਚਿੰਨ੍ਹ ਹੋ ਗਏ।
English
Shiva cut off Brahma's head, and Gautam's wife and the Lord Indra mated;
ਸੀਸੁ ਧਰਨਿ; ਸਹਸ ਭਗ ਗਾਂਮੀ ॥੪॥
sees dharan; sehas bhag gaamee |4|
Punjabi
ਬ੍ਰਰਮਾ ਦਾ ਸਿਰ, ਪਾਰਵਤੀ ਦੇ ਪਤੀ ਸ਼ਿਵਜੀ ਦੇ ਹੱਥ ਨਾਲ ਚਿਮੜ ਗਿਆ।
English
Brahma's head got stuck to Shiva's hand, and Indra came to bear the marks of a thousand female organs. ||4||
ਇਨ ਦੂਤਨ; ਖਲੁ. ਬਧੁ ਕਰਿ ਮਾਰਿਓ ॥
ein dootan; khal. badh kar maario |
Punjabi
ਇਨ੍ਹਾਂ ਭੂਤਨਿਆਂ ਨੇ, ਮੈਂ ਮੂਰਖ ਨੂੰ ਬੰਨ੍ਹ ਕੇ ਮਾਰ ਸੁੱਟਿਆ ਹੈ।
English
These demons have fooled, bound and destroyed me.
ਬਡੋ ਨਿਲਾਜੁ; ਅਜਹੂ. ਨਹੀ ਹਾਰਿਓ ॥੫॥
baddo nilaaj; ajahoo. nahee haario |5|
Punjabi
ਮੈਂ ਵੱਡਾ ਬੇਸ਼ਰਮ ਹਾਂ। ਅਜੇ ਭੀ ਮੈਂ ਉਨ੍ਹਾਂ ਦੀ ਸੰਗਤ ਨਾਲੋਂ ਹੰਭਦਾ ਨਹੀਂ।
English
I am very shameless - even now, I am not tired of them. ||5||
ਕਹਿ ਰਵਿਦਾਸ; ਕਹਾ ਕੈਸੇ ਕੀਜੈ ॥
keh ravidaas; kahaa kaise keejai |
Punjabi
ਰਵਿਦਾਸ ਜੀ ਆਖਦੇ ਹਨ, ਮੈਂ ਹੁਣ ਕਿਸ ਤਰ੍ਹਾਂ ਕਰਾਂ?
English
Says Ravi Daas, what am I to do now?
ਬਿਨੁ ਰਘੁਨਾਥ; ਸਰਨਿ. ਕਾ ਕੀ ਲੀਜੈ ॥੬॥੧॥
bin raghunaath; saran. kaa kee leejai |6|1|
Punjabi
ਵਾਹਿਗੁਰੂ ਦੀ ਪਨਾਹ ਦੇ ਬਗੈਰ ਮੈਂ ਹੋਰ ਕੀਹਦੀ ਪਨਾਹ ਲਵਾਂ?
English
Without the Sanctuary of the Lord's Protection, who else's should I seek? ||6||1||