Ekam
Guru Granth Sahib

Ang 725

Ang 725 · Line 1

ਆਪੇ ਜਾਣੈ ਕਰੇ ਆਪਿ; ਜਿਨਿ ਵਾੜੀ ਹੈ ਲਾਈ ॥੧॥

aape jaanai kare aap; jin vaarree hai laaee |1|

Punjabi

ਜਿਸ ਨੇ ਬਾਗ ਲਗਾਇਆ ਉਹ ਖੁਦ ਹੀ ਸੋਚਦਾ ਸਮਝਦਾ ਹੈ ਅਤੇ ਖੁਦ ਹੀ ਕਾਰ ਕਰਦਾ ਹੈ।

Bhai Manmohan Singh (Shabad OS, CC BY-SA)

English

He Himself knows, and He Himself acts; He laid out the garden of the world. ||1||

Dr. Sant Singh Khalsa (Shabad OS, CC BY-SA)
Ang 725 · Line 2

ਰਾਇਸਾ ਪਿਆਰੇ ਕਾ ਰਾਇਸਾ; ਜਿਤੁ ਸਦਾ ਸੁਖੁ ਹੋਈ ॥ ਰਹਾਉ ॥

raaeisaa piaare kaa raaeisaa; jit sadaa sukh hoee | rahaau |

Punjabi

ਤੂੰ ਪ੍ਰੀਤਮ ਦੇ ਸਿਮਰਨ, ਹਾਂ ਸਿਮਰਨ ਵਿੱਚ ਜੁੜ ਜਿਸ ਦੁਆਰਾ ਹਮੇਸ਼ਾਂ ਸੁਖ ਆਰਾਮ ਪ੍ਰਾਪਤ ਹੁੰਦਾ ਹੈ। ਠਹਿਰਾਉ।

Bhai Manmohan Singh (Shabad OS, CC BY-SA)

English

Savor the story, the story of the Beloved Lord, which brings a lasting peace. ||Pause||

Dr. Sant Singh Khalsa (Shabad OS, CC BY-SA)
Ang 725 · Line 3

ਜਿਨਿ ਰੰਗਿ. ਕੰਤੁ ਨ ਰਾਵਿਆ; ਸਾ ਪਛੋ ਰੇ ਤਾਣੀ ॥

jin rang. kant na raaviaa; saa pachho re taanee |

Punjabi

ਜੋ ਆਪਣੇ ਭਰਤੇ ਨੂੰ ਪਿਆਰ ਨਾਲ ਨਹੀਂ ਮਾਣਦੀ ਉਹ ਅਖੀਰ ਨੂੰ ਪਛਤਾਉਂਦੀ ਹੈ।

Bhai Manmohan Singh (Shabad OS, CC BY-SA)

English

She who does not enjoy the Love of her Husband Lord, shall come to regret and repent in the end.

Dr. Sant Singh Khalsa (Shabad OS, CC BY-SA)
Ang 725 · Line 4

ਹਾਥ ਪਛੋੜੈ ਸਿਰੁ ਧੁਣੈ; ਜਬ ਰੈਣਿ ਵਿਹਾਣੀ ॥੨॥

haath pachhorrai sir dhunai; jab rain vihaanee |2|

Punjabi

ਜਦ ਰਾਤ ਬੀਤ ਜਾਂਦੀ ਹੈ ਤਾਂ ਉਹ ਆਪਣੇ ਹੱਥ ਮਾਲਦੀ ਅਤੇ ਸੀਸ ਨੂੰ ਪਛਾੜਦੀ ਹੈ।

Bhai Manmohan Singh (Shabad OS, CC BY-SA)

English

She wrings her hands, and bangs her head, when the night of her life has passed away. ||2||

Dr. Sant Singh Khalsa (Shabad OS, CC BY-SA)
Ang 725 · Line 5

ਪਛੋਤਾਵਾ. ਨਾ ਮਿਲੈ; ਜਬ ਚੂਕੈਗੀ ਸਾਰੀ ॥

pachhotaavaa. naa milai; jab chookaigee saaree |

Punjabi

ਜਦ ਜੀਵਨ ਖੇਡ ਖਤਮ ਹੋ ਜਾਂਦੀ ਹੈ ਤਾਂ ਪਸਚਾਤਾਪ ਤੋਂ ਕੋਈ ਲਾਭ ਪ੍ਰਾਪਤ ਨਹੀਂ ਹੁੰਦਾ।

Bhai Manmohan Singh (Shabad OS, CC BY-SA)

English

Nothing comes from repentance, when the game is already finished.

Dr. Sant Singh Khalsa (Shabad OS, CC BY-SA)
Ang 725 · Line 6

ਤਾ ਫਿਰਿ ਪਿਆਰਾ ਰਾਵੀਐ; ਜਬ ਆਵੈਗੀ ਵਾਰੀ ॥੩॥

taa fir piaaraa raaveeai; jab aavaigee vaaree |3|

Punjabi

ਕੇਵਲ ਤਦ ਹੀ ਉਸ ਨੂੰ ਆਪਣੇ ਜਾਨੀ ਨੂੰ ਮਾਣਨ ਦਾ ਮੌਕਾ ਮਿਲੇਗਾ, ਜਦ ਮੁੜ ਕੇ ਉਸ ਦੀ ਵਾਰੀ ਆਵੇਗੀ।

Bhai Manmohan Singh (Shabad OS, CC BY-SA)

English

She shall have the opportunity to enjoy her Beloved, only when her turn comes again. ||3||

Dr. Sant Singh Khalsa (Shabad OS, CC BY-SA)
Ang 725 · Line 7

ਕੰਤੁ ਲੀਆ ਸੋਹਾਗਣੀ; ਮੈ ਤੇ ਵਧਵੀ ਏਹ ॥

kant leea sohaaganee; mai te vadhavee eh |

Punjabi

ਸੱਚੀ ਪਤਨੀ ਆਪਣੇ ਪਤੀ ਨੂੰ ਪਾ ਲੈਂਦੀ ਹੈ। ਮੇਰੇ ਨਾਲੋਂ ਉਹ ਵੱਧ ਕੇ ਹੈ।

Bhai Manmohan Singh (Shabad OS, CC BY-SA)

English

The happy soul-bride attains her Husband Lord - she is so much better than I am.

Dr. Sant Singh Khalsa (Shabad OS, CC BY-SA)
Ang 725 · Line 8

ਸੇ ਗੁਣ. ਮੁਝੈ ਨ ਆਵਨੀ; ਕੈ ਜੀ ਦੋਸੁ ਧਰੇਹ ॥੪॥

se gun. mujhai na aavanee; kai jee dos dhareh |4|

Punjabi

ਉਹ ਚੰਗਿਆਈਆਂ ਮੇਰੇ ਵਿੱਚ ਨਹੀਂ, ਮੈਂ ਕੀਹਦੇ ਉਤੇ ਇਲਜ਼ਾਮ ਲਾਵਾਂ?

Bhai Manmohan Singh (Shabad OS, CC BY-SA)

English

I have none of her merits or virtues; whom should I blame? ||4||

Dr. Sant Singh Khalsa (Shabad OS, CC BY-SA)
Ang 725 · Line 9

ਜਿਨੀ ਸਖੀ. ਸਹੁ ਰਾਵਿਆ; ਤਿਨ ਪੂਛਉਗੀ ਜਾਏ ॥

jinee sakhee. sahu raaviaa; tin poochhaugee jaae |

Punjabi

ਜਿਨ੍ਹਾਂ ਸਹੇਲੀਆਂ ਨੇ ਆਪਣੇ ਕੰਤ ਨੂੰ ਮਾਣਿਆ ਹੈ, ਮੈਂ ਜਾ ਕੇ ਉਨ੍ਹਾਂ ਕੋਲੋਂ ਪੁੱਛਾਂਗੀ।

Bhai Manmohan Singh (Shabad OS, CC BY-SA)

English

I shall go and ask those sisters who have enjoyed their Husband Lord.

Dr. Sant Singh Khalsa (Shabad OS, CC BY-SA)
Ang 725 · Line 10

ਪਾਇ ਲਗਉ. ਬੇਨਤੀ ਕਰਉ; ਲੇਉਗੀ ਪੰਥੁ ਬਤਾਏ ॥੫॥

paae lgau. benatee krau; leaugee panth bataae |5|

Punjabi

ਮੈਂ ਉਨ੍ਹਾਂ ਦੇ ਪੈਰੀਂ ਪਵਾਂਗੀ ਅਤੇ ਮੈਨੂੰ ਮਾਰਗ ਵਿਖਾਲਣ ਲਈ ਪ੍ਰਾਰਥਨਾ ਕਰਾਂਗੀ।

Bhai Manmohan Singh (Shabad OS, CC BY-SA)

English

I touch their feet, and ask them to show me the Path. ||5||

Dr. Sant Singh Khalsa (Shabad OS, CC BY-SA)
Ang 725 · Line 11

ਹੁਕਮੁ ਪਛਾਣੈ ਨਾਨਕਾ; ਭਉ ਚੰਦਨੁ ਲਾਵੈ ॥

hukam pachhaanai naanakaa; bhau chandan laavai |

Punjabi

ਨਾਨਕ, ਜੇਕਰ ਪਤਨੀ ਆਪਣੇ ਪਤੀ ਦਾ ਫੁਰਮਾਨ ਮੰਨੇ ਅਤੇ ਉਸ ਦੇ ਡਰ ਨੂੰ ਚੰਨਣ ਵੱਜੋਂ ਮਲੇ,

Bhai Manmohan Singh (Shabad OS, CC BY-SA)

English

She who understands the Hukam of His Command, O Nanak, applies the Fear of God as her sandalwood oil;

Dr. Sant Singh Khalsa (Shabad OS, CC BY-SA)
Ang 725 · Line 12

ਗੁਣ ਕਾਮਣ ਕਾਮਣਿ ਕਰੈ; ਤਉ ਪਿਆਰੇ ਕਉ ਪਾਵੈ ॥੬॥

gun kaaman kaaman karai; tau piaare kau paavai |6|

Punjabi

ਅਤੇ ਚੰਗਿਆਈਆਂ ਦਾ ਟੂਣਾ ਟਾਮਣਾ ਕਰੇ, ਤਦ ਉਹ ਆਪਣੇ ਪ੍ਰੀਤਮ ਨੂੰ ਪਾ ਲੈਂਦੀ ਹੈ।

Bhai Manmohan Singh (Shabad OS, CC BY-SA)

English

she charms her Beloved with her virtue, and so obtains Him. ||6||

Dr. Sant Singh Khalsa (Shabad OS, CC BY-SA)
Ang 725 · Line 13

ਜੋ ਦਿਲਿ ਮਿਲਿਆ. ਸੁ ਮਿਲਿ ਰਹਿਆ; ਮਿਲਿਆ ਕਹੀਐ ਰੇ ਸੋਈ ॥

jo dil miliaa. su mil rahiaa; miliaa kaheeai re soee |

Punjabi

ਜੋ ਆਪਣੇ ਸੁਆਮੀ ਨੂੰ ਦਿਲ ਦੇ ਰਾਹੀਂ ਮਿਲਦੀ ਹੈ, ਉਹ ਉਸ ਨਾਲ ਮਿਲੀ ਰਹਿੰਦੀ ਹੈ। ਉਹ ਹੀ ਅਸਲੀ ਮਿਲਾਪ ਆਖਿਆ ਜਾਂਦਾ ਹੈ।

Bhai Manmohan Singh (Shabad OS, CC BY-SA)

English

She who meets her Beloved in her heart, remains united with Him; this is truly called union.

Dr. Sant Singh Khalsa (Shabad OS, CC BY-SA)
Ang 725 · Line 14

ਜੇ ਬਹੁਤੇਰਾ ਲੋਚੀਐ; ਬਾਤੀ ਮੇਲੁ. ਨ ਹੋਈ ॥੭॥

je bahuteraa locheeai; baatee mel. na hoee |7|

Punjabi

ਕਿੰਨੀ ਬਾਹਲੀ ਚਾਹਨਾ ਉਹ ਕਿਉਂ ਨਾਂ ਕਰੇ, ਨਿਰੀਆਂ ਗੱਲਾਂ ਨਾਲ ਉਸ ਦਾ ਮਿਲਾਪ ਨਹੀਂ ਹੁੰਦਾ।

Bhai Manmohan Singh (Shabad OS, CC BY-SA)

English

As much as she may long for Him, she shall not meet Him through mere words. ||7||

Dr. Sant Singh Khalsa (Shabad OS, CC BY-SA)
Ang 725 · Line 15

ਧਾਤੁ ਮਿਲੈ ਫੁਨਿ ਧਾਤੁ ਕਉ; ਲਿਵ ਲਿਵੈ ਕਉ ਧਾਵੈ ॥

dhaat milai fun dhaat kau; liv livai kau dhaavai |

Punjabi

ਮਾਦਨੀਅਤ, ਮੁੜ ਕੇ ਮਾਦਨੀਆਤ ਨਾਲ ਮਿਲ ਜਾਂਦੀ ਹੈ ਅਤੇ ਪਿਆਰ ਪਿਆਰ ਨੂੰ ਖਿੱਚਦਾ ਹੈ।

Bhai Manmohan Singh (Shabad OS, CC BY-SA)

English

As metal melts into metal again, so does love melt into love.

Dr. Sant Singh Khalsa (Shabad OS, CC BY-SA)
Ang 725 · Line 16

ਗੁਰ ਪਰਸਾਦੀ ਜਾਣੀਐ; ਤਉ ਅਨਭਉ ਪਾਵੈ ॥੮॥

gur parasaadee jaaneeai; tau anbhau paavai |8|

Punjabi

ਜਦ ਗੁਰਾਂ ਦੀ ਦਇਆ ਦੁਆਰਾ, ਬੰਦੇ ਨੂੰ ਸਮਝ ਪ੍ਰਾਪਤ ਹੋ ਜਾਂਦੀ ਹੈ, ਤਦ ਉਹ ਨਿਡੱਰ ਸਾਈਂ ਨੂੰ ਪਾ ਲੈਂਦਾ ਹੈ।

Bhai Manmohan Singh (Shabad OS, CC BY-SA)

English

By Guru's Grace, this understanding is obtained, and then, one obtains the Fearless Lord. ||8||

Dr. Sant Singh Khalsa (Shabad OS, CC BY-SA)
Ang 725 · Line 17

ਪਾਨਾ ਵਾੜੀ ਹੋਇ ਘਰਿ; ਖਰੁ ਸਾਰ. ਨ ਜਾਣੈ ॥

paanaa vaarree hoe ghar; khar saar. na jaanai |

Punjabi

ਪਾਨਾਂ ਵਾਲੀ ਵੇਲ ਦੀ ਬਗੀਚੀ ਗ੍ਰਿਹ ਵਿੱਚ ਭਾਵੇਂ ਹੀ ਹੋਵੇ, ਪ੍ਰੰਤੂ ਖੋਤਾ ਉਸ ਦੀ ਕਦਰ ਨੂੰ ਨਹੀਂ ਜਾਣਦਾ।

Bhai Manmohan Singh (Shabad OS, CC BY-SA)

English

There may be an orchard of betel nut trees in the garden, but the donkey does not appreciate its value.

Dr. Sant Singh Khalsa (Shabad OS, CC BY-SA)
Ang 725 · Line 18

ਰਸੀਆ ਹੋਵੈ ਮੁਸਕ ਕਾ; ਤਬ ਫੂਲੁ ਪਛਾਣੈ ॥੯॥

raseea hovai musak kaa; tab fool pachhaanai |9|

Punjabi

ਜੇਕਰ ਕੋਈ ਜਣਾ ਮਹਿਮ ਦਾ ਮਾਹਰ ਹੋਵੇ, ਤਦ ਉਹ ਪੁਸ਼ਪ ਦੀ ਕਦਰ ਸਿੰਞਾਣਦਾ ਹੈ।

Bhai Manmohan Singh (Shabad OS, CC BY-SA)

English

If someone savors a fragrance, then he can truly appreciate its flower. ||9||

Dr. Sant Singh Khalsa (Shabad OS, CC BY-SA)
Ang 725 · Line 19

ਅਪਿਉ ਪੀਵੈ ਜੋ ਨਾਨਕਾ; ਭ੍ਰਮੁ ਭ੍ਰਮਿ ਸਮਾਵੈ ॥

apiau peevai jo naanakaa; bhram bhram samaavai |

Punjabi

ਕੇਵਲ ਉਹ ਜੋ ਨਾਮ ਦੇ ਅੰਮ੍ਰਿਤ ਨੂੰ ਪਾਨ ਕਰਦਾ ਹੈ। ਉਸ ਦੇ ਸੰਦੇਹ ਤੇ ਭਟਕਣੇ ਮੁੱਕ ਜਾਂਦੇ ਹਨ।

Bhai Manmohan Singh (Shabad OS, CC BY-SA)

English

One who drinks in the ambrosia, O Nanak, abandons his doubts and wanderings.

Dr. Sant Singh Khalsa (Shabad OS, CC BY-SA)
Ang 725 · Line 20

ਸਹਜੇ ਸਹਜੇ ਮਿਲਿ ਰਹੈ; ਅਮਰਾ ਪਦੁ ਪਾਵੈ ॥੧੦॥੧॥

sahaje sahaje mil rahai; amaraa pad paavai |10|1|

Punjabi

ਉਹ ਸੁਭਾਵਕ ਹੀ ਸੁਆਮੀ ਨਾਲ ਅਭੇਦ ਹੋਇਆ ਹੋਇਆ ਰਹਿੰਦਾ ਹੈ ਅਤੇ ਅਬਿਨਾਸੀ ਮਰਤਬਾ ਪਾ ਲੈਂਦਾ ਹੈ।

Bhai Manmohan Singh (Shabad OS, CC BY-SA)

English

Easily and intuitively, he remains blended with the Lord, and obtains the immortal status. ||10||1||

Dr. Sant Singh Khalsa (Shabad OS, CC BY-SA)
Ang 725 · Line 21

ਤਿਲੰਗ ਮਹਲਾ ੪ ॥

tilang mahalaa 4 |

Punjabi

ਤਿਲੰਕ ਚੌਥੀਂ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Tilang, Fourth Mehl:

Dr. Sant Singh Khalsa (Shabad OS, CC BY-SA)
Ang 725 · Line 22

ਹਰਿ ਕੀਆ. ਕਥਾ ਕਹਾਣੀਆ; ਗੁਰਿ. ਮੀਤਿ ਸੁਣਾਈਆ ॥

har keea. kathaa kahaaneea; gur. meet sunaaeea |

Punjabi

ਵਾਹਿਗੁਰੂ ਦੀਆਂ ਧਰਮ ਵਾਰਤਾਵਾਂ ਅਤੇ ਸਾਖੀਆਂ ਮੇਰੇ ਮਿੱਤ੍ਰ, ਗੁਰਾਂ ਨੇ ਮੈਨੂੰ ਸੁਣਾਈਆਂ ਹਨ।

Bhai Manmohan Singh (Shabad OS, CC BY-SA)

English

The Guru, my friend, has told me the stories and the sermon of the Lord.

Dr. Sant Singh Khalsa (Shabad OS, CC BY-SA)
Ang 725 · Line 23

ਬਲਿਹਾਰੀ ਗੁਰ ਆਪਣੇ; ਗੁਰ ਕਉ ਬਲਿ ਜਾਈਆ ॥੧॥

balihaaree gur aapane; gur kau bal jaaeea |1|

Punjabi

ਕੁਰਬਾਨ ਹਾਂ, ਮੈਂ ਆਪਣੇ ਗੁਰਾਂ ਉਤੋਂ। ਗੁਰਾਂ ਦੇ ਉਤੋਂ ਮੈਂ ਕੁਰਬਾਨ ਹਾਂ।

Bhai Manmohan Singh (Shabad OS, CC BY-SA)

English

I am a sacrifice to my Guru; to the Guru, I am a sacrifice. ||1||

Dr. Sant Singh Khalsa (Shabad OS, CC BY-SA)
Ang 725 · Line 24

ਆਇ ਮਿਲੁ ਗੁਰਸਿਖ. ਆਇ ਮਿਲੁ; ਤੂ ਮੇਰੇ ਗੁਰੂ ਕੇ ਪਿਆਰੇ ॥ ਰਹਾਉ ॥

aae mil gurasikh. aae mil; too mere guroo ke piaare | rahaau |

Punjabi

ਆ ਤੇ ਮੈਨੂੰ ਮਿਲ, ਤੂੰ ਹੇ ਗੁਰਾਂ ਦੇ ਸਿੱਖ! ਤੂੰ ਆ ਕੇ ਮੈਨੂੰ ਮਿਲ, ਤੂੰ ਮੈਂਡੇ ਗੁਰਾਂ ਦਾ ਸੁਆਮੀ ਹੈ। ਠਹਿਰਾਉ।

Bhai Manmohan Singh (Shabad OS, CC BY-SA)

English

Come, join with me, O Sikh of the Guru, come and join with me. You are my Guru's Beloved. ||Pause||

Dr. Sant Singh Khalsa (Shabad OS, CC BY-SA)
Ang 725 · Line 25

ਹਰਿ ਕੇ ਗੁਣ. ਹਰਿ ਭਾਵਦੇ; ਸੇ ਗੁਰੂ ਤੇ ਪਾਏ ॥

har ke gun. har bhaavade; se guroo te paae |

Punjabi

ਵਾਹਿਗੁਰੂ ਦੀਆਂ ਸਿਫਤਾਂ ਵਾਹਿਗੁਰੂ ਨੂੰ ਚੰਗੀਆਂ ਲੱਗਦੀਆਂ ਹਨ। ਉਨ੍ਹਾਂ ਨੂੰ ਮੈਂ ਗੁਰਾਂ ਪਾਸੋਂ ਪਰਾਪਤ ਕੀਤਾ ਹੈ।

Bhai Manmohan Singh (Shabad OS, CC BY-SA)

English

The Glorious Praises of the Lord are pleasing to the Lord; I have obtained them from the Guru.

Dr. Sant Singh Khalsa (Shabad OS, CC BY-SA)
Ang 725 · Line 26

ਜਿਨ ਗੁਰ ਕਾ ਭਾਣਾ ਮੰਨਿਆ; ਤਿਨ ਘੁਮਿ ਘੁਮਿ ਜਾਏ ॥੨॥

jin gur kaa bhaanaa maniaa; tin ghum ghum jaae |2|

Punjabi

ਜੋ ਗੁਰਾਂ ਦੀ ਰਜ਼ਾ ਨੂੰ ਕਬੂਲ ਕਰਦੇ ਹਨ, ਉਨ੍ਹਾਂ ਉਤੋਂ ਸਕਦੇ, ਮੈਂ ਸਕਦੇ ਜਾਂਦਾ ਹਾਂ।

Bhai Manmohan Singh (Shabad OS, CC BY-SA)

English

I am a sacrifice, a sacrifice to those who surrender to, and obey the Guru's Will. ||2||

Dr. Sant Singh Khalsa (Shabad OS, CC BY-SA)
Ang 725 · Line 27

ਜਿਨ ਸਤਿਗੁਰੁ ਪਿਆਰਾ ਦੇਖਿਆ; ਤਿਨ ਕਉ ਹਉ ਵਾਰੀ ॥

jin satigur piaaraa dekhiaa; tin kau hau vaaree |

Punjabi

ਜੋ ਪ੍ਰੀਤਮ ਗੁਰਾਂ ਨੂੰ ਵੇਖਦੇ ਹਨ, ਉਨ੍ਹਾਂ ਉਤੋਂ ਮੈਂ ਸਦਕੇ ਜਾਂਦਾ ਹਾਂ।

Bhai Manmohan Singh (Shabad OS, CC BY-SA)

English

I am dedicated and devoted to those who gaze upon the Beloved True Guru.

Dr. Sant Singh Khalsa (Shabad OS, CC BY-SA)
Ang 725 · Line 28

ਜਿਨ ਗੁਰ ਕੀ ਕੀਤੀ ਚਾਕਰੀ; ਤਿਨ ਸਦ ਬਲਿਹਾਰੀ ॥੩॥

jin gur kee keetee chaakaree; tin sad balihaaree |3|

Punjabi

ਮੈਂ ਉਨ੍ਹਾਂ ਉਤੋਂ ਹਮੇਸ਼ਾਂ ਘੋਲੀ ਵੰਞਦਾ ਹਾਂ, ਜੋ ਗੁਰਾਂ ਦੀ ਘਾਲ ਕਮਾਉਂਦੇ ਹਨ।

Bhai Manmohan Singh (Shabad OS, CC BY-SA)

English

I am forever a sacrifice to those who perform service for the Guru. ||3||

Dr. Sant Singh Khalsa (Shabad OS, CC BY-SA)
Ang 725 · Line 29

ਹਰਿ ਹਰਿ ਤੇਰਾ ਨਾਮੁ ਹੈ; ਦੁਖ ਮੇਟਣਹਾਰਾ ॥

har har teraa naam hai; dukh mettanahaaraa |

Punjabi

ਤੇਰਾ ਨਾਮ, ਹੇ ਸੁਆਮੀ ਵਾਹਿਗੁਰੂ! ਦੁੱਖ ਦੂਰ ਕਰਨ ਵਾਲਾ ਹੈ।

Bhai Manmohan Singh (Shabad OS, CC BY-SA)

English

Your Name, O Lord, Har, Har, is the Destroyer of sorrow.

Dr. Sant Singh Khalsa (Shabad OS, CC BY-SA)
Ang 725 · Line 30

ਗੁਰ ਸੇਵਾ ਤੇ ਪਾਈਐ; ਗੁਰਮੁਖਿ ਨਿਸਤਾਰਾ ॥੪॥

gur sevaa te paaeeai; guramukh nisataaraa |4|

Punjabi

ਗੁਰਾਂ ਦੀ ਚਾਕਰੀ ਕਮਾਉਣ ਦੁਆਰਾ ਨਾਮ ਪਾਇਆ ਜਾਂਦਾ ਹੈ। ਗੁਰਾਂ ਦੇ ਰਾਹੀਂ ਹੀ ਕਲਿਆਣ ਪ੍ਰਾਪਤ ਹੁੰਦੀ ਹੈ।

Bhai Manmohan Singh (Shabad OS, CC BY-SA)

English

Serving the Guru, it is obtained, and as Gurmukh, one is emancipated. ||4||

Dr. Sant Singh Khalsa (Shabad OS, CC BY-SA)
Ang 725 · Line 31

ਜੋ ਹਰਿ ਨਾਮੁ ਧਿਆਇਦੇ; ਤੇ ਜਨ ਪਰਵਾਨਾ ॥

jo har naam dhiaaeide; te jan paravaanaa |

Punjabi

ਜਿਹੜੇ ਸੁਆਮੀ ਦੇ ਨਾਮ ਦਾ ਸਿਮਰਨ ਕਰਦੇ ਹਨ, ਉਨ੍ਹਾਂ ਪੁਰਸ਼ ਕਬੂਲ ਪੈਂ ਜਾਂਦੇ ਹਨ।

Bhai Manmohan Singh (Shabad OS, CC BY-SA)

English

Those humble beings who meditate on the Lord's Name, are celebrated and acclaimed.

Dr. Sant Singh Khalsa (Shabad OS, CC BY-SA)
Ang 725 · Line 32

ਤਿਨ ਵਿਟਹੁ ਨਾਨਕੁ ਵਾਰਿਆ; ਸਦਾ ਸਦਾ ਕੁਰਬਾਨਾ ॥੫॥

tin vittahu naanak vaariaa; sadaa sadaa kurabaanaa |5|

Punjabi

ਉਨ੍ਹਾਂ ਉਤੋਂ ਨਾਨਕ ਕੁਰਬਾਨ ਜਾਂਦਾ ਹੈ ਅਤੇ ਸਦੀਵ ਤੇ ਹਮੇਸ਼ਾਂ ਲਈ ਸਦੱਕੜੇ ਹੈ।

Bhai Manmohan Singh (Shabad OS, CC BY-SA)

English

Nanak is a sacrifice to them, forever and ever a devoted sacrifice. ||5||

Dr. Sant Singh Khalsa (Shabad OS, CC BY-SA)
Ang 725 · Line 33

ਸਾ ਹਰਿ ਤੇਰੀ ਉਸਤਤਿ ਹੈ; ਜੋ ਹਰਿ ਪ੍ਰਭ ਭਾਵੈ ॥

saa har teree usatat hai; jo har prabh bhaavai |

Punjabi

ਹੇ ਵਾਹਿਗੁਰੂ ਸੁਆਮੀ ਮਾਲਕ! ਕੇਵਲ ਓਹੀ ਤੇਰੀ ਮਹਿਮਾ ਹੈ ਜਿਹੜੀ ਤੈਨੂੰ ਚੰਗੀ ਲੱਗਦੀ ਹੈ।

Bhai Manmohan Singh (Shabad OS, CC BY-SA)

English

O Lord, that alone is Praise to You, which is pleasing to Your Will, O Lord God.

Dr. Sant Singh Khalsa (Shabad OS, CC BY-SA)
Ang 725 · Line 34

ਜੋ ਗੁਰਮੁਖਿ ਪਿਆਰਾ ਸੇਵਦੇ; ਤਿਨ ਹਰਿ ਫਲੁ ਪਾਵੈ ॥੬॥

jo guramukh piaaraa sevade; tin har fal paavai |6|

Punjabi

ਗੁਰੂ-ਸਪਰਪਣ ਹੋ ਪ੍ਰੀਤਮ ਪ੍ਰਭੂ ਦੀ ਘਾਲ ਕਮਾਉਂਦੇ ਹਨ, ਉਹ ਉਸ ਨੂੰ, ਸਿਲੇ ਵਜੋਂ, ਪਾ ਲੈਂਦੇ ਹਨ।

Bhai Manmohan Singh (Shabad OS, CC BY-SA)

English

Those Gurmukhs, who serve their Beloved Lord, obtain Him as their reward. ||6||

Dr. Sant Singh Khalsa (Shabad OS, CC BY-SA)
Ang 725 · Line 35

ਜਿਨਾ ਹਰਿ ਸੇਤੀ ਪਿਰਹੜੀ; ਤਿਨਾ ਜੀਅ ਪ੍ਰਭ ਨਾਲੇ ॥

jinaa har setee piraharree; tinaa jeea prabh naale |

Punjabi

ਸੁਆਮੀ ਉਨ੍ਹਾਂ ਦੀਆਂ ਜਿੰਦੜੀਆਂ ਦੇ ਨਾਲ ਹੈ ਜਿਨ੍ਹਾਂ ਦਾ ਵਾਹਿਗੁਰੂ ਦੇ ਨਾਲ ਪਿਆਰ ਹੈ।

Bhai Manmohan Singh (Shabad OS, CC BY-SA)

English

Those who cherish love for the Lord, their souls are always with God.

Dr. Sant Singh Khalsa (Shabad OS, CC BY-SA)
Ang 725 · Line 36

ਓਇ ਜਪਿ ਜਪਿ ਪਿਆਰਾ ਜੀਵਦੇ; ਹਰਿ ਨਾਮੁ ਸਮਾਲੇ ॥੭॥

oe jap jap piaaraa jeevade; har naam samaale |7|

Punjabi

ਪ੍ਰੀਤਮ ਨੂੰ ਸਿਮਰ ਤੇ ਆਰਾਧ ਕੇ ਉਹ ਜੀਉਂਦੇ ਹਨ ਅਤੇ ਵਾਹਿਗੁਰੂ ਦੇ ਨਾਮ ਨੂੰ ਹੀ ਉਹ ਇਕੱਤਰ ਕਰਦੇ ਹਨ।

Bhai Manmohan Singh (Shabad OS, CC BY-SA)

English

Chanting and meditating on their Beloved, they live in, and gather in, the Lord's Name. ||7||

Dr. Sant Singh Khalsa (Shabad OS, CC BY-SA)
Ang 725 · Line 37

ਜਿਨ ਗੁਰਮੁਖਿ ਪਿਆਰਾ ਸੇਵਿਆ; ਤਿਨ ਕਉ ਘੁਮਿ ਜਾਇਆ ॥

jin guramukh piaaraa seviaa; tin kau ghum jaaeaa |

Punjabi

ਗੁਰੂ-ਅਨੁਸਾਰੀ ਹੋ ਪ੍ਰੀਤਮ-ਪ੍ਰਭੂ ਦੀ ਸੇਵਾ ਕਮਾਉਂਦੇ ਕਮਾਉਂਦੇ ਹਨ। ਉਨ੍ਹਾਂ ਉਤੋਂ ਮੈਂ ਸਦਕੇ ਜਾਂਦਾ ਹਾਂ।

Bhai Manmohan Singh (Shabad OS, CC BY-SA)

English

I am a sacrifice to those Gurmukhs who serve their Beloved Lord.

Dr. Sant Singh Khalsa (Shabad OS, CC BY-SA)
Ang 725 · Line 38

ਓਇ ਆਪਿ ਛੁਟੇ. ਪਰਵਾਰ ਸਿਉ; ਸਭੁ ਜਗਤੁ ਛਡਾਇਆ ॥੮॥

oe aap chhutte. paravaar siau; sabh jagat chhaddaaeaa |8|

Punjabi

ਉਹ ਆਪ ਸੁਣੇ ਆਪਣੇ ਟੱਬਰ ਕਬੀਲੇ ਦੇ ਤਰ ਜਾਂਦੇ ਹਨ ਅਤੇ ਉਨ੍ਹਾਂ ਦੇ ਰਾਹੀਂ ਸਾਰਾ ਸੰਸਾਰ ਪਾਰ ਉਤਰ ਜਾਂਦਾ ਹੈ।

Bhai Manmohan Singh (Shabad OS, CC BY-SA)

English

They themselves are saved, along with their families, and through them, all the world is saved. ||8||

Dr. Sant Singh Khalsa (Shabad OS, CC BY-SA)
Ang 725 · Line 39

ਗੁਰਿ ਪਿਆਰੈ. ਹਰਿ ਸੇਵਿਆ; ਗੁਰੁ ਧੰਨੁ ਗੁਰੁ ਧੰਨੋ ॥

gur piaarai. har seviaa; gur dhan gur dhano |

Punjabi

ਪ੍ਰੀਤਮ ਗੁਰਾਂ ਨੇ ਪ੍ਰਭੂ ਦੀ ਚਾਰਕੀ ਕਮਾਈ ਹੈ। ਮੁਬਾਰਕ, ਮੁਬਾਰਕ ਹਨ ਗੁਰੂ ਜੀ ਸੱਚੇ ਗੁਰੂ ਜੀ।

Bhai Manmohan Singh (Shabad OS, CC BY-SA)

English

My Beloved Guru serves the Lord. Blessed is the Guru, Blessed is the Guru.

Dr. Sant Singh Khalsa (Shabad OS, CC BY-SA)
Ang 725 · Line 40

ਗੁਰਿ. ਹਰਿ ਮਾਰਗੁ ਦਸਿਆ; ਗੁਰ ਪੁੰਨੁ ਵਡ ਪੁੰਨੋ ॥੯॥

gur. har maarag dasiaa; gur pun vadd puno |9|

Punjabi

ਗੁਰਾਂ ਨੇ ਮੈਨੂੰ ਵਾਹਿਗੁਰੂ ਦਾ ਰਸਤਾ ਵਿਖਾਲਿਆ ਹੈ। ਉਪਕਾਰ, ਮਹਾਨ ਉਪਕਾਰ ਗੁਰਾਂ ਨੇ ਮੇਰੇ ਉਤੇ ਕੀਤਾ ਹੈ।

Bhai Manmohan Singh (Shabad OS, CC BY-SA)

English

The Guru has shown me the Lord's Path; the Guru has done the greatest good deed. ||9||

Dr. Sant Singh Khalsa (Shabad OS, CC BY-SA)