Ang 733
ਜੇ ਸਉ ਲੋਚੈ; ਰੰਗੁ. ਨ ਹੋਵੈ ਕੋਇ ॥੩॥
je sau lochai; rang. na hovai koe |3|
Punjabi
ਭਾਵੇਂ ਉਹ ਸੈਕੜੇ ਵਾਰੀ ਖਾਹਿਸ਼ ਪਿਆ ਕਰੇ, ਉਸ ਨੂੰ ਪ੍ਰਭੂ ਦੀ ਪ੍ਰੀਤ ਪਰਾਪਤ ਨਹੀਂ ਹੁੰਦੀ।
English
Even if he wishes it a hundred times, he does not obtain the Lord's Love. ||3||
ਨਦਰਿ ਕਰੇ; ਤਾ ਸਤਿਗੁਰੁ ਪਾਵੈ ॥
nadar kare; taa satigur paavai |
Punjabi
ਜੇਕਰ ਸੁਆਮੀ ਰਹਿਮਤ ਧਾਰੇ, ਤਦ ਹੀ ਪ੍ਰਾਣੀ ਸੱਚੇ ਗੁਰਾਂ ਨਾਲ ਮਿਲਦਾ ਹੈ।
English
But if the Lord blesses him with His Glance of Grace, then he meets the True Guru.
ਨਾਨਕ ਹਰਿ ਰਸਿ; ਹਰਿ ਰੰਗਿ ਸਮਾਵੈ ॥੪॥੨॥੬॥
naanak har ras; har rang samaavai |4|2|6|
Punjabi
ਨਾਨਕ ਵਾਹਿਗੁਰੂ ਦੀ ਪ੍ਰੀਤ ਦੇ ਈਸ਼ਵਰੀ-ਅੰਮ੍ਰਿਤ ਅੰਦਰ ਲੀਨ ਹੋਇਆ ਹੈ।
English
Nanak is absorbed into the subtle essence of the Lord's Love. ||4||2||6||
ਸੂਹੀ ਮਹਲਾ ੪ ॥
soohee mahalaa 4 |
Punjabi
ਸੂਹੀ ਚੌਥੀ ਪਾਤਿਸ਼ਾਹੀ।
English
Soohee, Fourth Mehl:
ਜਿਹਵਾ ਹਰਿ ਰਸਿ; ਰਹੀ ਅਘਾਇ ॥
jihavaa har ras; rahee aghaae |
Punjabi
ਮੇਰੀ ਜੀਭ ਵਾਹਿਗੁਰੂ ਦੇ ਅੰਮ੍ਰਿਤ ਨਾਲ ਰੱਜੀ ਰਹਿੰਦੀ ਹੈ।
English
My tongue remains satisfied with the subtle essence of the Lord.
ਗੁਰਮੁਖਿ ਪੀਵੈ ਸਹਜਿ ਸਮਾਇ ॥੧॥
guramukh peevai sehaj samaae |1|
Punjabi
ਗੁਰੂ-ਅਨੁਸਾਰੀ ਇਸ ਨੂੰ ਪਾਨ ਕਰਦਾ ਅਤੇ ਆਤਮਕ ਆਨੰਦ ਲੀਨ ਹੋ ਜਾਂਦਾ ਹੈ।
English
The Gurmukh drinks it in, and merges in celestial peace. ||1||
ਹਰਿ ਰਸੁ; ਜਨ ਚਾਖਹੁ ਜੇ ਭਾਈ ॥
har ras; jan chaakhahu je bhaaee |
Punjabi
ਹੇ ਵੀਰ ਸਾਧੂਆ! ਜੇਕਰ ਤੂੰ ਵਾਹਿਗੁਰੂ ਦੇ ਅੰਮ੍ਰਿਤ ਨੂੰ ਚੱਖ ਲਵੇ,
English
If you taste the subtle essence of the Lord, O humble Siblings of Destiny,
ਤਉ ਕਤ; ਅਨਤ ਸਾਦਿ ਲੋਭਾਈ ॥੧॥ ਰਹਾਉ ॥
tau kat; anat saad lobhaaee |1| rahaau |
Punjabi
ਤਦ ਤੂੰ ਹੋਰਨਾਂ ਸੁਆਦਾਂ ਵਿੱਚ ਕਿਸ ਤਰ੍ਹਾਂ ਲਭਾਇਮਾਨ ਹੋ ਸਕਦਾ ਹੈ? ਠਹਿਰਾਉ।
English
then how can you be enticed by other flavors? ||1||Pause||
ਗੁਰਮਤਿ ਰਸੁ; ਰਾਖਹੁ ਉਰ ਧਾਰਿ ॥
guramat ras; raakhahu ur dhaar |
Punjabi
ਗੁਰਾਂ ਦੇ ਉਪਦੇਸ਼ ਤਾਬੇ, ਤੂੰ ਇਸ ਨਾਮ-ਅੰਮ੍ਰਿਤ ਨੂੰ ਆਪਣੇ ਦਿਲ ਵਿੱਚ ਟਿਕਾ ਰੱਖ।
English
Under Guru's Instructions, keep this subtle essence enshrined in your heart.
ਹਰਿ ਰਸਿ ਰਾਤੇ ਰੰਗਿ ਮੁਰਾਰਿ ॥੨॥
har ras raate rang muraar |2|
Punjabi
ਜੋ ਵਾਹਿਗੁਰੂ ਦੇ ਅੰਮ੍ਰਿਤ ਨਾਲ ਰੰਗੀਜੇ ਹਨ, ਉਹ ਈਸ਼ਵਰੀ ਆਨੰਦ ਅੰਦਰ ਵਸਦੇ ਹਨ।
English
Those who are imbued with the subtle essence of the Lord, are immersed in celestial bliss. ||2||
ਮਨਮੁਖਿ; ਹਰਿ ਰਸੁ ਚਾਖਿਆ. ਨ ਜਾਇ ॥
manamukh; har ras chaakhiaa. na jaae |
Punjabi
ਮਨ ਮਗਰ ਲਗਿਆ ਪ੍ਰਭੂ ਦੇ ਅੰਮ੍ਰਿਤ ਨੂੰ ਚਖ ਨਹੀਂ ਸਕਦਾ।
English
The self-willed manmukh cannot even taste the subtle essence of the Lord.
ਹਉਮੈ ਕਰੈ; ਬਹੁਤੀ ਮਿਲੈ ਸਜਾਇ ॥੩॥
haumai karai; bahutee milai sajaae |3|
Punjabi
ਉਹ ਹੰਕਾਰ ਕਰਦਾ ਹੈ ਅਤੇ ਘਣੇਰੀ ਸਜ਼ਾ ਪਾਉਂਦਾ ਹੈ।
English
He acts out in ego, and suffers terrible punishment. ||3||
ਨਦਰਿ ਕਰੇ; ਤਾ ਹਰਿ ਰਸੁ ਪਾਵੈ ॥
nadar kare; taa har ras paavai |
Punjabi
ਜੇਕਰ ਗੁਰੂ ਜੀ ਮਿਹਰ ਧਾਰਨ, ਤਦ ਹੀ ਪ੍ਰਾਣੀ ਨੂੰ ਵਾਹਿਗੁਰੂ ਦੇ ਅੰਮ੍ਰਿਤ ਦਾਤ ਮਿਲਦੀ ਹੈ।
English
But if he is blessed with the Lord's Kind Mercy, then he obtains the subtle essence of the Lord.
ਨਾਨਕ ਹਰਿ ਰਸਿ; ਹਰਿ ਗੁਣ ਗਾਵੈ ॥੪॥੩॥੭॥
naanak har ras; har gun gaavai |4|3|7|
Punjabi
ਨਾਨਕ, ਪ੍ਰਭੂ ਦੇ ਅੰਮ੍ਰਿਤ ਨੂੰ ਪਰਾਪਤ ਕਰ ਕੇ, ਇਨਸਾਨ ਵਾਹਿਗੁਰੂ ਦੀ ਕੀਰਤੀ ਗਾਇਨ ਕਰਦਾ ਹੈ।
English
O Nanak, absorbed in this subtle essence of the Lord, sing the Glorious Praises of the Lord. ||4||3||7||
ਸੂਹੀ ਮਹਲਾ ੪ ਘਰੁ ੬ ॥
soohee mahalaa 4 ghar 6 |
Punjabi
ਸੂਹੀ ਚੌਥੀ ਪਾਤਿਸ਼ਾਹੀ।
English
Soohee, Fourth Mehl, Sixth House:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
English
One Universal Creator God. By The Grace Of The True Guru:
ਨੀਚ ਜਾਤਿ. ਹਰਿ ਜਪਤਿਆ; ਉਤਮ ਪਦਵੀ ਪਾਇ ॥
neech jaat. har japatiaa; utam padavee paae |
Punjabi
ਵਾਹਿਗੁਰੂ ਦਾ ਆਰਾਧਨ ਕਰਨ ਦੁਆਰਾ, ਨੀਵੀਂ ਜਾਤੀ ਦੇ ਇਨਸਾਨ, ਉਚੇ ਮਰਤਬੇ ਨੂੰ ਪਰਾਪਤ ਹੋ ਜਾਂਦੇ ਹਨ।
English
When someone of low social class chants the Lord's Name, he obtains the state of highest dignity.
ਪੂਛਹੁ ਬਿਦਰ. ਦਾਸੀ ਸੁਤੈ; ਕਿਸਨੁ ਉਤਰਿਆ. ਘਰਿ ਜਿਸੁ ਜਾਇ ॥੧॥
poochhahu bidar. daasee sutai; kisan utariaa. ghar jis jaae |1|
Punjabi
ਗੋਲੀ ਦੇ ਪੁੱਤਰ ਬਿਦਰ ਤੋਂ ਪਤਾ ਕਰ ਲਓ, ਜਿਸ ਦੇ ਗ੍ਰਹਿ ਵਿੱਚ ਕ੍ਰਿਸ਼ਨ ਜਾ ਕੇ ਠਹਿਰਿਆ ਸੀ।
English
Go and ask Bidar, the son of a maid; Krishna himself stayed in his house. ||1||
ਹਰਿ ਕੀ ਅਕਥ ਕਥਾ; ਸੁਨਹੁ ਜਨ ਭਾਈ; ਜਿਤੁ ਸਹਸਾ ਦੂਖ ਭੂਖ ਸਭ ਲਹਿ ਜਾਇ ॥੧॥ ਰਹਾਉ ॥
har kee akath kathaa; sunahu jan bhaaee; jit sahasaa dookh bhookh sabh leh jaae |1| rahaau |
Punjabi
ਹੇ ਲੋਕੋ! ਮੇਰੇ ਭਰਾਓ! ਵਾਹਿਗੁਰੂ ਦੀ ਅਕਹਿ ਧਰਮ ਵਾਰਤਾ ਸ੍ਰਵਣ ਕਰੋ, ਜਿਸ ਦੁਆਰਾ ਫਿਕਰ ਤਕਲੀਫ ਅਤੇ ਭੁੱਖ ਸਮੂਹ ਦੂਰ ਹੋ ਜਾਂਦੀਆਂ ਹਨ। ਠਹਿਰਾਉ।
English
Listen, O humble Siblings of Destiny, to the Unspoken Speech of the Lord; it removes all anxiety, pain and hunger. ||1||Pause||
ਰਵਿਦਾਸੁ ਚਮਾਰੁ. ਉਸਤਤਿ ਕਰੇ; ਹਰਿ ਕੀਰਤਿ ਨਿਮਖ ਇਕ ਗਾਇ ॥
ravidaas chamaar. usatat kare; har keerat nimakh ik gaae |
Punjabi
ਚਮਰੇਟਾ ਰਵਿਦਾਸ ਵਾਹਿਗੁਰੂ ਦੀ ਪ੍ਰਸੰਸਾ ਕਰਦਾ ਸੀ ਅਤੇ ਹਰ ਇਕ ਮੁਹਤ ਉਸ ਦਾ ਜੱਸ ਗਾਉਂਦਾ ਸੀ।
English
Ravi Daas, the leather-worker, praised the Lord, and sang the Kirtan of His Praises each and every instant.
ਪਤਿਤ ਜਾਤਿ. ਉਤਮੁ ਭਇਆ; ਚਾਰਿ ਵਰਨ ਪਏ ਪਗਿ ਆਇ ॥੨॥
patit jaat. utam bheaa; chaar varan pe pag aae |2|
Punjabi
ਡਿੱਗੀ ਹੋਈ ਜਾਤੀ ਦਾ ਹੋਣ ਦੇ ਬਾਵਜੂਦ, ਉਹ ਸਰੇਸ਼ਟ ਹੋ ਗਿਆ ਅਤੇ ਚਾਰੇ ਹੀ ਜਾਤਾਂ ਆ ਕੇ ਉਸ ਦੇ ਪੈਰੀਂ ਪੈ ਗਈਆਂ।
English
Although he was of low social status, he was exalted and elevated, and people of all four castes came and bowed at his feet. ||2||
ਨਾਮਦੇਅ ਪ੍ਰੀਤਿ ਲਗੀ ਹਰਿ ਸੇਤੀ; ਲੋਕੁ ਛੀਪਾ ਕਹੈ ਬੁਲਾਇ ॥
naamadea preet lagee har setee; lok chheepaa kahai bulaae |
Punjabi
ਨਾਮਦੇਵ ਦਾ ਪ੍ਰਭੂ ਨਾਲ ਪ੍ਰੇਮ ਪੈ ਗਿਆ। ਲੋਕੀਂ ਉਸ ਨੂੰ ਛੀਬਾਂ ਆਖਦੇ ਤੇ ਸੱਦਦੇ ਸਨ।
English
Naam Dayv loved the Lord; the people called him a fabric dyer.
ਖਤ੍ਰੀ ਬ੍ਰਾਹਮਣ. ਪਿਠਿ ਦੇ ਛੋਡੇ; ਹਰਿ. ਨਾਮਦੇਉ ਲੀਆ ਮੁਖਿ ਲਾਇ ॥੩॥
khatree braahaman. pitth de chhodde; har. naamadeo leea mukh laae |3|
Punjabi
ਸਾਈਂ ਨੇ ਖਤਰੀਆਂ ਦੇ ਬ੍ਰਾਹਮਣਾਂ ਵੱਲ ਆਪਣੀ ਕੰਡ ਕਰ ਲਈ ਅਤੇ ਨਾਮਦੇਵ ਨੂੰ ਆਪਣੇ ਮੂੰਹ ਲਾ ਲਿਆ।
English
The Lord turned His back on the high-class Kh'shaatriyas and Brahmins, and showed His face to Naam Dayv. ||3||
ਜਿਤਨੇ ਭਗਤ ਹਰਿ ਸੇਵਕਾ; ਮੁਖਿ ਅਠਸਠਿ ਤੀਰਥ. ਤਿਨ ਤਿਲਕੁ ਕਢਾਇ ॥
jitane bhagat har sevakaa; mukh atthasatth teerath. tin tilak kadtaae |
Punjabi
ਜਿੰਨੇ ਭੀ ਵਾਹਿਗੁਰੂ ਦੇ ਸਾਧੂ ਅਤੇ ਗੋਲੇ ਹਨ ਉਨ੍ਹਾਂ ਸਾਰਿਆਂ ਦੇ ਮੱਥੇ ਉਤੇ ਅਠਾਹਟ ਯਾਤ੍ਰਾ ਅਸਥਾਨ ਟਿੱਕਾ ਲਾਉਂਦੇ ਹਨ।
English
All of the devotees and servants of the Lord have the tilak, the ceremonial mark, applied to their foreheads at the sixty-eight sacred shrines of pilgrimage.
ਜਨੁ ਨਾਨਕੁ. ਤਿਨ ਕਉ ਅਨਦਿਨੁ ਪਰਸੇ; ਜੇ ਕ੍ਰਿਪਾ ਕਰੇ ਹਰਿ ਰਾਇ ॥੪॥੧॥੮॥
jan naanak. tin kau anadin parase; je kripaa kare har raae |4|1|8|
Punjabi
ਜੇਕਰ ਪਾਤਿਸ਼ਾਹ ਪ੍ਰਮੇਸ਼ਰ ਆਪਣੀ ਰਹਿਮਤ ਨਿਛਾਵਰ ਕਰੇ, ਗੋਲਾ ਨਾਨਕ ਰਾਤ ਦਿਨ ਉਨ੍ਹਾਂ ਦੇ ਪੈਰਾਂ ਨੂੰ ਛੂਹੇਗਾ।
English
Servant Nanak shall touch their feet night and day, if the Lord, the King, grants His Grace. ||4||1||8||
ਸੂਹੀ ਮਹਲਾ ੪ ॥
soohee mahalaa 4 |
Punjabi
ਸੂਹੀ ਚੌਥੀ ਪਾਤਿਸ਼ਾਹੀ।
English
Soohee, Fourth Mehl:
ਤਿਨੑੀ ਅੰਤਰਿ ਹਰਿ ਆਰਾਧਿਆ; ਜਿਨ ਕਉ ਧੁਰਿ ਲਿਖਿਆ ਲਿਖਤੁ ਲਿਲਾਰਾ ॥
tinaee antar har aaraadhiaa; jin kau dhur likhiaa likhat lilaaraa |
Punjabi
ਕੇਵਲ ਓਹੀ ਆਪਣੇ ਮਨ ਅੰਦਰ ਵਾਹਿਗੁਰੂ ਦਾ ਸਿਮਰਨ ਕਰਦੇ ਹਨ, ਜਿਨ੍ਹਾਂ ਦੇ ਮਸਤਕ ਉਤੇ ਐਸੀ ਪ੍ਰਾਲਬਧ ਐਨ ਮੁੱਢ ਤੋਂ ਲਿਖੀ ਹੋਈ ਹੈ।
English
They alone worship and adore the Lord deep within, who are blessed with such pre-ordained destiny from the very beginning of time.
ਤਿਨ ਕੀ ਬਖੀਲੀ ਕੋਈ ਕਿਆ ਕਰੇ; ਜਿਨ ਕਾ ਅੰਗੁ ਕਰੇ ਮੇਰਾ ਹਰਿ ਕਰਤਾਰਾ ॥੧॥
tin kee bakheelee koee kiaa kare; jin kaa ang kare meraa har karataaraa |1|
Punjabi
ਉਨ੍ਹਾਂ ਦੀ ਬਦਖੋਈ ਕੋਈ ਕੀ ਕਰ ਸਕਦਾ ਹੈ, ਜਿਨ੍ਹਾਂ ਦੇ ਪੱਖ ਉਤੇ ਮੇਰਾ ਸੁਆਮੀ ਸਿਰਜਣਹਾਰ ਹੈ।
English
What can anyone do to undermine them? My Creator Lord is on their side. ||1||
ਹਰਿ ਹਰਿ ਧਿਆਇ ਮਨ ਮੇਰੇ, ਮਨ ਧਿਆਇ ਹਰਿ; ਜਨਮ ਜਨਮ ਕੇ ਸਭਿ ਦੂਖ ਨਿਵਾਰਣਹਾਰਾ ॥੧॥ ਰਹਾਉ ॥
har har dhiaae man mere, man dhiaae har; janam janam ke sabh dookh nivaaranahaaraa |1| rahaau |
Punjabi
ਸੁਆਮੀ ਵਾਹਿਗੁਰੂ ਦਾ ਸਿਮਰਨ ਕਰ, ਹੇ ਮੇਰੀ ਜਿੰਦੜੀਏ! ਮੇਰੀ ਜਿੰਦੜੀਏ ਤੂੰ ਆਪਣੇ ਵਾਹਿਗੁਰੂ ਦਾ ਸਿਮਰਨ ਕਰ, ਜੋ ਅਨੇਕਾ ਜਨਮਾਂ ਦੇ ਸਾਰੇ ਦੁੱਖੜੇ ਦੂਰ ਕਰਨ ਵਾਲਾ ਹੈ। ਠਹਿਰਾਉ।
English
So meditate on the Lord, Har, Har, O my mind. Meditate on the Lord, O mind; He is the Eliminator of all the pains of reincarnation. ||1||Pause||
ਧੁਰਿ ਭਗਤ ਜਨਾ ਕਉ ਬਖਸਿਆ; ਹਰਿ ਅੰਮ੍ਰਿਤ ਭਗਤਿ ਭੰਡਾਰਾ ॥
dhur bhagat janaa kau bakhasiaa; har amrit bhagat bhanddaaraa |
Punjabi
ਆਰੰਭ ਵਿੱਚ ਹੀ ਵਾਹਿਗੁਰੂ ਨੇ ਪਵਿੱਤਰ ਪੁਰਸ਼ਾਂ ਨੂੰ ਆਪਣੀ ਬੰਦਗੀ ਦਾ ਸੁਧਾਸਰੂਪ ਖਜ਼ਾਨਾ ਪ੍ਰਦਾਨ ਕਰ ਦਿੱਤਾ।
English
In the very beginning, the Lord blessed His devotees with the Ambrosial Nectar, the treasure of devotion.
ਮੂਰਖੁ ਹੋਵੈ ਸੁ ਉਨ ਕੀ ਰੀਸ ਕਰੇ; ਤਿਸੁ ਹਲਤਿ ਪਲਤਿ ਮੁਹੁ ਕਾਰਾ ॥੨॥
moorakh hovai su un kee rees kare; tis halat palat muhu kaaraa |2|
Punjabi
ਜੋ ਮੂੜ੍ਹ ਹੈ, ਉਹ ਉਨ੍ਹਾਂ ਦੀ ਬਰਾਬਰੀ ਕਰਨ ਦੀ ਕੋਸ਼ਿਸ਼ ਕਰਦਾ ਹੈ। ਇਸ ਲੋਕ ਤੇ ਪ੍ਰਲੋਕ ਵਿੱਚ ਉਸ ਦਾ ਮੂੰਹ ਕਾਲਾ ਹੁੰਦਾ ਹੈ।
English
Anyone who tries to compete with them is a fool; his face shall be blackened here and hereafter. ||2||
ਸੇ ਭਗਤ ਸੇ ਸੇਵਕਾ; ਜਿਨਾ ਹਰਿ ਨਾਮੁ ਪਿਆਰਾ ॥
se bhagat se sevakaa; jinaa har naam piaaraa |
Punjabi
ਉਹ ਹੀ ਸੰਤ ਹਨ ਅਤੇ ਉਹ ਹੀ ਉਸ ਦੇ ਗੋਲੇ, ਜਿਨ੍ਹਾਂ ਨੂੰ ਸਾਹਿਬ ਦਾ ਨਾਮ ਮਿੱਠੜਾ ਲੱਗਦਾ ਹੈ।
English
They alone are devotees, and they alone are selfless servants, who love the Lord's Name.
ਤਿਨ ਕੀ ਸੇਵਾ ਤੇ ਹਰਿ ਪਾਈਐ; ਸਿਰਿ ਨਿੰਦਕ ਕੈ ਪਵੈ ਛਾਰਾ ॥੩॥
tin kee sevaa te har paaeeai; sir nindak kai pavai chhaaraa |3|
Punjabi
ਉਨ੍ਹਾਂ ਦੀ ਚਾਕਰੀ ਰਾਹੀਂ ਪ੍ਰਭੂ ਪਰਾਪਤ ਹੁੰਦਾ ਹੈ। ਕਲੰਕ ਲਾਉਣ ਵਾਲੇ ਦੇ ਸਿਰ ਸੁਆਹ ਪੈਂਦੀ ਹੈ।
English
By their selfless service, they find the Lord, while ashes fall on the heads of the slanderers. ||3||
ਜਿਸੁ ਘਰਿ ਵਿਰਤੀ. ਸੋਈ ਜਾਣੈ; ਜਗਤ ਗੁਰ ਨਾਨਕ ਪੂਛਿ, ਕਰਹੁ ਬੀਚਾਰਾ ॥
jis ghar viratee. soee jaanai; jagat gur naanak poochh, karahu beechaaraa |
Punjabi
ਕੇਵਲ ਉਹ ਹੀ ਇਸ ਨੂੰ ਜਾਣਦਾ ਹੈ, ਜਿਸ ਦੇ ਗ੍ਰਹਿ ਇਹ ਵਰਤੀ ਹੋਵੇ। ਜੱਗ ਦੇ ਰਹਿਬਰ ਗੁਰੂ ਨਾਨਕ ਤੋਂ ਪਤਾ ਕਰ ਕੇ, ਤੂੰ ਇਸ ਦੀ ਸੋਚ ਵੀਚਾਰ ਕਰ।
English
He alone knows this, who experiences it within the home of his own self. Ask Guru Nanak, the Guru of the world, and reflect upon it.
ਚਹੁ ਪੀੜੀ ਆਦਿ ਜੁਗਾਦਿ ਬਖੀਲੀ, ਕਿਨੈ. ਨ ਪਾਇਓ; ਹਰਿ ਸੇਵਕ ਭਾਇ ਨਿਸਤਾਰਾ ॥੪॥੨॥੯॥
chahu peerree aad jugaad bakheelee, kinai. na paaeo; har sevak bhaae nisataaraa |4|2|9|
Punjabi
ਗੁਰੂ ਸਾਹਿਬਾਨ ਦੀਆਂ ਚੌਹਾਂ ਪੁਸ਼ਤਾਂ ਵਿੱਚ ਅਤੇ ਆਰੰਭ ਤੇ ਯੁੱਗਾਂ ਦੇ ਸ਼ੁਰੂ ਤੋਂ, ਬਦਖੋਈ ਕਰਨ ਦੁਆਰਾ ਕਦੇ ਕਿਸੇ ਨੂੰ ਵਾਹਿਗੁਰੂ ਪਰਾਪਤ ਨਹੀਂ ਹੋਇਆ। ਕੇਵਲ ਟਹਿਲੂਏ ਦੇ ਭਾਵ ਰਾਹੀਂ ਹੀ ਬੰਦਾ ਬੰਦ ਖਲਾਸ ਹੁੰਦਾ ਹੈ।
English
Throughout the four generations of the Gurus, from the beginning of time and throughout the ages, no one has ever found the Lord by back-biting and undermining. Only by serving the Lord with love, is one emancipated. ||4||2||9||
ਸੂਹੀ ਮਹਲਾ ੪ ॥
soohee mahalaa 4 |
Punjabi
ਸੂਹੀ ਚੌਥੀ ਪਾਤਿਸ਼ਾਹੀ।
English
Soohee, Fourth Mehl:
ਜਿਥੈ ਹਰਿ ਆਰਾਧੀਐ; ਤਿਥੈ ਹਰਿ ਮਿਤੁ ਸਹਾਈ ॥
jithai har aaraadheeai; tithai har mit sahaaee |
Punjabi
ਜਿਥੇ ਕਿਤੇ ਭੀ ਸਾਹਿਬ ਬਿਮਰਿਆ ਜਾਂਦਾ ਹੈ, ਉਥੇ ਹੀ ਸਾਹਿਬ ਸੱਜਣ ਅਤੇ ਸਹਾਇਕ ਹੁੰਦਾ ਹੈ।
English
Wherever the Lord is worshipped in adoration, there the Lord becomes one's friend and helper.