Ang 734
ਗੁਰ ਕਿਰਪਾ ਤੇ. ਹਰਿ ਮਨਿ ਵਸੈ; ਹੋਰਤੁ ਬਿਧਿ ਲਇਆ. ਨ ਜਾਈ ॥੧॥
gur kirapaa te. har man vasai; horat bidh leaa. na jaaee |1|
Punjabi
ਗੁਰਾਂ ਦੀ ਮਿਹਰ ਦੁਆਰਾ ਵਾਹਿਗੁਰੂ ਹਿਰਦੇ ਅੰਦਰ ਵਸਦਾ ਹੈ। ਕਿਸੇ ਹੋਰ ਤਰੀਕੇ ਨਾਲ ਉਹ ਪਾਇਆ ਨਹੀਂ ਜਾ ਸਕਦਾ।
English
By Guru's Grace, the Lord comes to dwell in the mind; He cannot be obtained in any other way. ||1||
ਹਰਿ ਧਨੁ ਸੰਚੀਐ ਭਾਈ ॥
har dhan sancheeai bhaaee |
Punjabi
ਤੂੰ ਵਾਹਿਗੁਰੂ ਦੀ ਦੌਲਤ ਇਕੱਤਰ ਕਰ, ਹੇ ਵੀਰ!
English
So gather in the wealth of the Lord, O Siblings of Destiny,
ਜਿ ਹਲਤਿ ਪਲਤਿ ਹਰਿ ਹੋਇ ਸਖਾਈ ॥੧॥ ਰਹਾਉ ॥
ji halat palat har hoe sakhaaee |1| rahaau |
Punjabi
ਤਾਂ ਜੋ ਇਸ ਲੋਕ ਤੇ ਪ੍ਰਲੋਕ ਵਿੱਚ ਸੁਆਮੀ ਤੇਰਾ ਮਦਦਗਾਰ ਹੋਵੇ। ਠਹਿਰਾਉ।
English
so that in this world and the next, the Lord shall be your friend and companion. ||1||Pause||
ਸਤਸੰਗਤੀ ਸੰਗਿ. ਹਰਿ ਧਨੁ ਖਟੀਐ; ਹੋਰ ਥੈ ਹੋਰਤੁ ਉਪਾਇ, ਹਰਿ ਧਨੁ ਕਿਤੈ. ਨ ਪਾਈ ॥
satasangatee sang. har dhan khatteeai; hor thai horat upaae, har dhan kitai. na paaee |
Punjabi
ਸਾਧ ਸੰਗਤ ਨਾਲ ਜੁੜ ਕੇ ਵਾਹਿਗੁਰੂ ਦੀ ਦੌਲਤ ਕਮਾਈ ਜਾਂਦੀ ਹੈ। ਕਿਸੇ ਹੋਰਸ ਥਾਂ ਤੋਂ ਕਿਸੇ ਹੋਰ ਉਪਰਾਲੇ ਦੁਆਰਾ ਵਾਹਿਗੁਰੂ ਦੀ ਦੌਲਤ ਉਕਾ ਹੀ ਪਰਾਪਤ ਨਹੀਂ ਹੁੰਦੀ।
English
In the company of the Sat Sangat, the True Congregation, you shall earn the wealth of the Lord; this wealth of the Lord is not obtained anywhere else, by any other means, at all.
ਹਰਿ ਰਤਨੈ ਕਾ ਵਾਪਾਰੀਆ, ਹਰਿ ਰਤਨ ਧਨੁ ਵਿਹਾਝੇ; ਕਚੈ ਕੇ ਵਾਪਾਰੀਏ. ਵਾਕਿ ਹਰਿ ਧਨੁ ਲਇਆ. ਨ ਜਾਈ ॥੨॥
har ratanai kaa vaapaareea, har ratan dhan vihaajhe; kachai ke vaapaaree. vaak har dhan leaa. na jaaee |2|
Punjabi
ਵਾਹਿਗੁਰੂ ਦੇ ਜਵੇਹਰਾਂ ਦਾ ਵਣਜਾਰਾ, ਵਾਹਿਗੁਰੂ ਦੀ ਦੌਲਤ ਦਾ ਜਵੇਹਰ ਖਰੀਦਾ ਹੈ। ਸ਼ੀਸ਼ੇ ਦਾ ਸੁਦਾਗਰ ਨਿਰੀਆਂ ਗੱਲਾਂ ਬਾਤਾਂ ਰਾਹੀਂ ਵਾਹਿਗੁਰੂ ਦੀ ਦੌਲਤ ਨੂੰ ਪਰਾਪਤ ਨਹੀਂ ਕਰ ਸਕਦਾ।
English
The dealer in the Lord's Jewels purchases the wealth of the Lord's jewels; the dealer in cheap glass jewels cannot acquire the Lord's wealth by empty words. ||2||
ਹਰਿ ਧਨੁ. ਰਤਨੁ ਜਵੇਹਰੁ ਮਾਣਕੁ, ਹਰਿ ਧਨੈ ਨਾਲਿ ਅੰਮ੍ਰਿਤ ਵੇਲੈ ਵਤੈ; ਹਰਿ ਭਗਤੀ. ਹਰਿ ਲਿਵ ਲਾਈ ॥
har dhan. ratan javehar maanak, har dhanai naal amrit velai vatai; har bhagatee. har liv laaee |
Punjabi
ਰੱਬ ਦੀ ਦੌਲਤ, ਮੌਤੀ, ਜਵਾਹਿਰ ਅਤੇ ਮਣੀ ਤੁੱਲ ਹੈ। ਪ੍ਰਭਾਤ ਦੇ ਯੋਗ ਸਮੇਂ ਉਤੇ ਸੁਆਮੀ ਦੇ ਸਾਧੂ ਆਪਣੀ ਬਿਰਤੀ ਸੁਆਮੀ ਵਾਹਿਗੁਰੂ ਦੇ ਧਨ-ਪਦਾਰਥ ਨਾਲ ਜੋੜਦੇ ਹਨ।
English
The Lord's wealth is like jewels, gems and rubies. At the appointed time in the Amrit Vaylaa, the ambrosial hours of the morning, the Lord's devotees lovingly center their attention on the Lord, and the wealth of the Lord.
ਹਰਿ ਧਨੁ. ਅੰਮ੍ਰਿਤ ਵੇਲੈ ਵਤੈ ਕਾ ਬੀਜਿਆ; ਭਗਤ; ਖਾਇ ਖਰਚਿ ਰਹੇ, ਨਿਖੁਟੈ, ਨਾਹੀ ॥ ਹਲਤਿ ਪਲਤਿ ਹਰਿ ਧਨੈ ਕੀ ਭਗਤਾ ਕਉ ਮਿਲੀ ਵਡਿਆਈ ॥੩॥
har dhan. amrit velai vatai kaa beejiaa; bhagat; khaae kharach rahe, nikhuttai, naahee | halat palat har dhanai kee bhagataa kau milee vaddiaaee |3|
Punjabi
ਸੁਆਮੀ ਦੇ ਸ਼ਰਧਾਲੂ ਮੁਨਾਸਬ ਅੰਮ੍ਰਿਤਮਈ ਵੇਲੇ ਦਾ ਬੀਜਿਆ ਹੋਇਆ ਵਾਹਿਗੁਰੂ ਦਾ ਧਨ ਪਦਾਰਥ ਖਾਂਦੇ ਅਤੇ ਖਰਚਦੇ ਹਨ ਪਰ ਇਹ ਮੁੱਕਦਾ ਨਹੀਂ। ਏਥੇ ਅਤੇ ਪ੍ਰਲੋਕ ਵਿੱਚ ਸਾਧੂਆਂ ਨੂੰ ਸਾਹਿਬ ਦੀ ਦੌਲਤ ਦੀ ਪ੍ਰਭੁਤਾ ਪਰਦਾਨ ਹੁੰਦੀ ਹੈ।
English
The devotees of the Lord plant the seed of the Lord's wealth in the ambrosial hours of the Amrit Vaylaa; they eat it, and spend it, but it is never exhausted. In this world and the next, the devotees are blessed with glorious greatness, the wealth of the Lord. ||3||
ਹਰਿ ਧਨੁ ਨਿਰਭਉ, ਸਦਾ ਸਦਾ ਅਸਥਿਰੁ ਹੈ ਸਾਚਾ; ਇਹੁ ਹਰਿ ਧਨੁ ਅਗਨੀ ਤਸਕਰੈ ਪਾਣੀਐ ਜਮਦੂਤੈ; ਕਿਸੈ ਕਾ ਗਵਾਇਆ. ਨ ਜਾਈ ॥
har dhan nirbhau, sadaa sadaa asathir hai saachaa; ihu har dhan aganee tasakarai paaneeai jamadootai; kisai kaa gavaaeaa. na jaaee |
Punjabi
ਵਾਹਿਗੁਰੂ ਦੀ ਦੌਲਤ ਨੂੰ ਕਿਸੇ ਕਿਸਮ ਦਾ ਕੋਈ ਡਰ ਨਹੀਂ। ਹਮੇਸ਼ਾਂ ਹੀ ਇਹ ਅਹਿੱਲ ਅਤੇ ਮੁਸਤਕਿਲ ਹੈ। ਵਾਹਿਗੁਰੂ ਦੀ ਇਸ ਦੌਲਤ ਨੂੰ ਅੱਗ ਅਤੇ ਪਾਣੀ ਤਬਾਹ ਨਹੀਂ ਕਰ ਸਕਦੇ, ਅਤੇ ਨਾਂ ਹੀ ਚੋਰ ਤੇ ਮੌਤ ਦੇ ਫ਼ਰਿਸ਼ਤੇ ਇਸ ਨੂੰ ਲੈ ਜਾ ਸਕਦੇ ਹਨ।
English
The wealth of the Fearless Lord is permanent, forever and ever, and true. This wealth of the Lord cannot be destroyed by fire or water; neither thieves nor the Messenger of Death can take it away.
ਹਰਿ ਧਨ ਕਉ ਉਚਕਾ ਨੇੜਿ. ਨ ਆਵਈ; ਜਮੁ ਜਾਗਾਤੀ ਡੰਡੁ. ਨ ਲਗਾਈ ॥੪॥
har dhan kau uchakaa nerr. na aavee; jam jaagaatee ddandd. na lagaaee |4|
Punjabi
ਲੁੱਚਾ ਲੰਡਾ ਵਾਹਿਗੁਰੂ ਦੀ ਦੌਲਦ ਦੇ ਲਾਗੇ ਨਹੀਂ ਲੱਗ ਸਕਦਾ, ਨਾਂ ਹੀ ਮਸੂਲ ਉਗਰਾਹੁਣ ਵਾਲੀ ਮੌਤ ਇਸ ਦੀ ਮਸੂਲ ਲਾ ਸਕਦੀ ਹੈ।
English
Thieves cannot even approach the Lord's wealth; Death, the tax collector cannot tax it. ||4||
ਸਾਕਤੀ ਪਾਪ ਕਰਿ ਕੈ, ਬਿਖਿਆ ਧਨੁ ਸੰਚਿਆ; ਤਿਨਾ ਇਕ ਵਿਖ ਨਾਲਿ. ਨ ਜਾਈ ॥
saakatee paap kar kai, bikhiaa dhan sanchiaa; tinaa ik vikh naal. na jaaee |
Punjabi
ਮਾਇਆ ਦੇ ਪੁਜਾਰੀ, ਗੁਨਾਹ ਕਮਾ ਕੇ ਜ਼ਹਿਰੀਲੀ ਮਾਇਆ ਇਕੱਤਰ ਕਰਦੇ ਹਨ, ਪਰ ਉਨ੍ਹਾਂ ਦੇ ਸੰਗ ਇਹ ਇਕ ਕਦਮ ਭੀ ਨਹੀਂ ਜਾਂਦੀ।
English
The faithless cynics commit sins and gather in their poisonous wealth, but it shall not go along with them for even a single step.
ਹਲਤੈ ਵਿਚਿ. ਸਾਕਤ ਦੁਹੇਲੇ ਭਏ, ਹਥਹੁ ਛੁੜਕਿ ਗਇਆ; ਅਗੈ ਪਲਤਿ ਸਾਕਤੁ, ਹਰਿ ਦਰਗਹ ਢੋਈ. ਨ ਪਾਈ ॥੫॥
halatai vich. saakat duhele bhe, hathahu chhurrak geaa; agai palat saakat, har daragah dtoee. na paaee |5|
Punjabi
ਇਸ ਜਹਾਨ ਵਿੱਚ ਜਦੋਂ ਮਾਇਆ ਉਨ੍ਹਾਂ ਦੇ ਹੱਥਾਂ ਵਿਚੋਂ ਨਿਕਲ ਜਾਂਦੀ ਹੈ, ਮਾਦਾ-ਪ੍ਰਸਤ ਦੁਖੀ ਹੋ ਜਾਂਦੇ ਹਨ। ਏਦੂੰ ਮਗਰੋਂ ਪ੍ਰਲੋਕ ਵਿੱਚ ਤੇ ਰੱਬ ਦੇ ਦਰਬਾਰ ਅੰਦਰ ਅਧਰਮੀਆਂ ਨੂੰ ਕੋਈ ਪਨਾਹ ਨਹੀਂ ਮਿਲਦੀ।
English
In this world, the faithless cynics become miserable, as it slips away through their hands. In the world hereafter, the faithless cynics find no shelter in the Court of the Lord. ||5||
ਇਸੁ ਹਰਿ ਧਨ ਕਾ ਸਾਹੁ. ਹਰਿ ਆਪਿ ਹੈ ਸੰਤਹੁ; ਜਿਸ ਨੋ ਦੇਇ. ਸੁ ਹਰਿ ਧਨੁ ਲਦਿ ਚਲਾਈ ॥
eis har dhan kaa saahu. har aap hai santahu; jis no dee. su har dhan lad chalaaee |
Punjabi
ਇਸ ਈਸ਼ਵਾਰੀ ਦੌਲਤ ਦਾ ਸ਼ਾਹੂਕਾਰ ਵਾਹਿਗੁਰੂ ਖੁਦ ਹੀ ਹੈ, ਹੇ ਸਾਧੂਓ! ਜਿਸ ਨੂੰ ਉਹ ਇਹ ਬਖਸ਼ਦਾ ਹੈ, ਕੇਵਲ ਉਹ ਹੀ ਈਸ਼ਵਰੀ ਦੌਲਤ ਨੂੰ ਚੁੱਕ ਕੇ ਆਪਣੇ ਨਾਲ ਲੈ ਜਾਂਦਾ ਹੈ।
English
The Lord Himself is the Banker of this wealth, O Saints; when the Lord gives it, the mortal loads it and takes it away.
ਇਸੁ ਹਰਿ ਧਨੈ ਕਾ ਤੋਟਾ. ਕਦੇ ਨ ਆਵਈ; ਜਨ ਨਾਨਕ ਕਉ. ਗੁਰਿ ਸੋਝੀ ਪਾਈ ॥੬॥੩॥੧੦॥
eis har dhanai kaa tottaa. kade na aavee; jan naanak kau. gur sojhee paaee |6|3|10|
Punjabi
ਇਹ ਵਾਹਿਗੁਰੂ ਦੇ ਪਦਾਰਥ ਦੀ ਕਦਾਚਿੱਤ ਕਮੀ ਨਹੀਂ ਹੁੰਦੀ। ਗੁਰਦੇਵ ਜੀ ਨੇ ਇਹ ਸਮਝ ਗੋਲੇ ਨਾਨਕ ਨੂੰ ਬਖਸ਼ੀ ਹੈ।
English
This wealth of the Lord is never exhausted; the Guru has given this understanding to servant Nanak. ||6||3||10||
ਸੂਹੀ ਮਹਲਾ ੪ ॥
soohee mahalaa 4 |
Punjabi
ਸੂਹੀ ਚੌਥੀ ਪਾਤਸ਼ਾਹੀ।
English
Soohee, Fourth Mehl:
ਜਿਸ ਨੋ ਹਰਿ ਸੁਪ੍ਰਸੰਨੁ ਹੋਇ, ਸੋ ਹਰਿ ਗੁਣਾ ਰਵੈ; ਸੋ ਭਗਤੁ ਸੋ ਪਰਵਾਨੁ ॥
jis no har suprasan hoe, so har gunaa ravai; so bhagat so paravaan |
Punjabi
ਜਿਸ ਉਤੇ ਵਾਹਿਗੁਰੂ ਬਹੁਤ ਖੁਸ਼ ਹੈ, ਉਹ ਹੀ ਵਾਹਿਗੁਰੂ ਦੀ ਕੀਰਤੀ ਉਚਾਰਨ ਕਰਦਾ ਹੈ। ਉਹ ਹੀ ਸੰਤ ਹੈ ਅਤੇ ਕੇਵਲ ਉਹ ਹੀ ਕਬੂਲ ਪੈਂਦਾ ਹੈ।
English
That mortal, with whom the Lord is pleased, repeats the Glorious Praises of the Lord; he alone is a devotee, and he alone is approved.
ਤਿਸ ਕੀ ਮਹਿਮਾ ਕਿਆ ਵਰਨੀਐ; ਜਿਸ ਕੈ ਹਿਰਦੈ ਵਸਿਆ ਹਰਿ ਪੁਰਖੁ ਭਗਵਾਨੁ ॥੧॥
tis kee mahimaa kiaa varaneeai; jis kai hiradai vasiaa har purakh bhagavaan |1|
Punjabi
ਜਿਸ ਦੇ ਅੰਦਰ-ਆਤਮੇ ਬਲਵਾਨ ਅਤੇ ਭਾਗਾਂ ਵਾਲਾ ਸੁਆਮੀ ਵਸਦਾ ਹੈ, ਉਸ ਦੀ ਸ਼ੋਭਾ ਕਿਸ ਤਰ੍ਹਾਂ ਬਿਆਨ ਕੀਤੀ ਜਾ ਸਕਦੀ ਹੈ?
English
How can his glory be described? Within his heart, the Primal Lord, the Lord God, abides. ||1||
ਗੋਵਿੰਦ ਗੁਣ ਗਾਈਐ ਜੀਉ; ਲਾਇ ਸਤਿਗੁਰੂ ਨਾਲਿ ਧਿਆਨੁ ॥੧॥ ਰਹਾਉ ॥
govind gun gaaeeai jeeo; laae satiguroo naal dhiaan |1| rahaau |
Punjabi
ਆਪਣੀ ਬਿਰਤੀ ਸੱਚੇ ਗੁਰਾਂ ਨਾਲ ਜੋੜ ਕੇ ਤੂੰ ਹੇ ਬੰਦੇ! ਮਾਣਨੀਯ ਸ਼੍ਰਿਸ਼ਟੀ ਦੇ ਸੁਆਮੀ ਦਾ ਜੱਸ ਗਾਇਨ ਕਰ। ਠਹਿਰਾਉ।
English
Sing the Glorious Praises of the Lord of the Universe; focus your meditation on the True Guru. ||1||Pause||
ਸੋ ਸਤਿਗੁਰੂ. ਸਾ ਸੇਵਾ ਸਤਿਗੁਰ ਕੀ ਸਫਲ ਹੈ; ਜਿਸ ਤੇ ਪਾਈਐ ਪਰਮ ਨਿਧਾਨੁ ॥
so satiguroo. saa sevaa satigur kee safal hai; jis te paaeeai param nidhaan |
Punjabi
ਉਹ ਹੀ ਸੱਚੇ ਗੁਰੂ ਹਨ ਅਤੇ ਕੇਵਲ ਉਹ ਹੀ ਸੱਚੇ ਗੁਰਾਂ ਦੀ ਫਲਦਾਇਕ ਘਾਲ ਹੈ, ਜਿਨ੍ਹਾਂ ਦੇ ਰਾਹੀਂ ਨਾਮ ਦਾ ਉਚਾ ਖਜਾਨਾ ਪਰਾਪਤ ਹੁੰਦਾ ਹੈ।
English
He is the True Guru - service to the True Guru is fruitful and rewarding. By this service, the greatest treasure is obtained.
ਜੋ ਦੂਜੈ ਭਾਇ ਸਾਕਤ ਕਾਮਨਾ ਅਰਥਿ. ਦੁਰਗੰਧ ਸਰੇਵਦੇ; ਸੋ ਨਿਹਫਲ ਸਭੁ ਅਗਿਆਨੁ ॥੨॥
jo doojai bhaae saakat kaamanaa arath. duragandh sarevade; so nihafal sabh agiaan |2|
Punjabi
ਮਾਇਆ ਦੇ ਉਪਾਸ਼ਕ, ਜਿਹੜੇ ਆਪਣੀਆ ਖਾਹਿਸ਼ਾਂ ਅਤੇ ਹੋਰਸ ਦੀ ਪ੍ਰੀਤ ਦੀ ਖਾਤਰ ਮੰਦੀਆਂ ਵਾਸ਼ਨਾਂ ਨੂੰ ਪਾਲਦੇ-ਪੋਸਦੇ ਹਨ, ਉਹ ਸਾਰੇ ਨਿਕੰਮੇ ਅਤੇ ਬੇਸਮਝ ਹਨ।
English
The faithless cynics in their love of duality and sensual desires, harbor foul-smelling urges. They are totally useless and ignorant. ||2||
ਜਿਸ ਨੋ ਪਰਤੀਤਿ ਹੋਵੈ. ਤਿਸ ਕਾ ਗਾਵਿਆ ਥਾਇ ਪਵੈ; ਸੋ ਪਾਵੈ ਦਰਗਹ ਮਾਨੁ ॥
jis no parateet hovai. tis kaa gaaviaa thaae pavai; so paavai daragah maan |
Punjabi
ਜਿਸ ਦੇ ਅੰਦਰ ਭਰੋਸਾ ਹੈ, ਸਫਲ ਹੈ ਉਸ ਦਾ ਸਾਹਿਬ ਦਾ ਜੱਸ ਗਾਇਨ ਕਰਨਾ। ਸਾਹਿਬ ਦੇ ਦਰਬਾਰ ਵਿੱਚ ਉਹ ਇੱਜ਼ਤ ਆਬਰੂ ਪਾਉਂਦਾ ਹੈ।
English
One who has faith - his singing is approved. He is honored in the Court of the Lord.
ਜੋ ਬਿਨੁ ਪਰਤੀਤੀ. ਕਪਟੀ ਕੂੜੀ ਕੂੜੀ ਅਖੀ ਮੀਟਦੇ; ਉਨ ਕਾ ਉਤਰਿ ਜਾਇਗਾ ਝੂਠੁ ਗੁਮਾਨੁ ॥੩॥
jo bin parateetee. kapattee koorree koorree akhee meettade; un kaa utar jaaeigaa jhootth gumaan |3|
Punjabi
ਜੋ ਸ਼ਰਧਾ ਭਰੋਸੇ ਦੇ ਬਾਝੋਂ ਛਲ, ਦੰਭ ਅਤੇ ਕੂੜ ਕਮਾਉਣ ਲਈ ਆਪਣੀਆਂ ਅੱਖਾਂ ਮੀਚਦੇ ਹਨ, ਉਨ੍ਹਾਂ ਦਾ ਕੂੜਾ ਹੰਕਾਰ ਓੜਕ ਨੂੰ ਲਹਿ ਜਾਏਗਾ।
English
Those who lack faith may close their eyes, hypocritically pretending and faking devotion, but their false pretenses shall soon wear off. ||3||
ਜੇਤਾ ਜੀਉ ਪਿੰਡੁ ਸਭੁ ਤੇਰਾ; ਤੂੰ ਅੰਤਰਜਾਮੀ ਪੁਰਖੁ ਭਗਵਾਨੁ ॥
jetaa jeeo pindd sabh teraa; toon antarajaamee purakh bhagavaan |
Punjabi
ਮੇਰੀ ਆਤਮਾ ਅਤੇ ਦੇਹ ਸਮੂਹ ਤੇਰੀਆਂ ਹਨ, ਹੇ ਪ੍ਰਭੂ! ਤੂੰ ਦਿਲਾਂ ਦੀਆਂ ਜਾਨਣਹਾਰ ਅਤੇ ਸਰਬ ਸ਼ਕਤੀਮਾਨ ਕੀਰਤੀਮਾਨ ਮਾਲਕ ਹੈਂ।
English
My soul and body are totally Yours, Lord; You are the Inner-knower, the Searcher of hearts, my Primal Lord God.
ਦਾਸਨਿ ਦਾਸੁ ਕਹੈ ਜਨੁ ਨਾਨਕੁ; ਜੇਹਾ ਤੂੰ ਕਰਾਇਹਿ. ਤੇਹਾ ਹਉ ਕਰੀ ਵਖਿਆਨੁ ॥੪॥੪॥੧੧॥
daasan daas kahai jan naanak; jehaa toon karaaeihi. tehaa hau karee vakhiaan |4|4|11|
Punjabi
ਨਫਰ ਨਾਨਕ ਆਖਦੇ ਹੈ, ਮੈਂ ਤੇਰੇ ਗੋਲਿਆਂ ਦਾ ਗੋਲਾ ਹਾਂ, ਹੇ ਮੇਰੇ ਸੁਆਮੀ! ਜਿਸ ਤਰ੍ਹਾਂ ਤੂੰ ਮੈਨੂੰ ਬੁਲਾਉਂਦਾ ਹੈ, ਉਸੇ ਤਰ੍ਹਾਂ ਹੀ ਮੈਂ ਬੋਲਦਾ ਹਾਂ।
English
So speaks servant Nanak, the slave of Your slaves; as You make me speak, so do I speak. ||4||4||11||