Ang 736
ਗੁਰ ਪਰਸਾਦੀ ਕੋ ਵਿਰਲਾ ਛੂਟੈ; ਤਿਸੁ ਜਨ ਕਉ ਹਉ ਬਲਿਹਾਰੀ ॥੩॥
gur parasaadee ko viralaa chhoottai; tis jan kau hau balihaaree |3|
Punjabi
ਗੁਰਾਂ ਦੀ ਦਇਆ ਦੁਆਰਾ ਕੋਈ ਵਿਰਲਾ ਹੀ ਖਲਾਸੀ ਪਾਉਂਦਾ ਹੈ। ਉਸ ਪੁਰਸ਼ ਉਤੋਂ ਮੈਂ ਕੁਰਬਾਨ ਜਾਂਦਾ ਹਾਂ।
English
By Guru's Grace, a few rare ones are saved; I am a sacrifice to those humble beings. ||3||
ਜਿਨਿ ਸਿਸਟਿ ਸਾਜੀ. ਸੋਈ ਹਰਿ ਜਾਣੈ; ਤਾ ਕਾ ਰੂਪੁ ਅਪਾਰੋ ॥
jin sisatt saajee. soee har jaanai; taa kaa roop apaaro |
Punjabi
ਜਿਸ ਨੇ ਸੰਸਾਰ ਰਚਿਆ ਹੈ, ਉਹ ਸਭ ਕੁਛ ਜਾਣਦਾ ਹੈ। ਲਾਸਾਨੀ ਹੈ ਉਸ ਦੀ ਸੁੰਦਰਤਾ।
English
The One who created the Universe, that Lord alone knows. His beauty is incomparable.
ਨਾਨਕ. ਆਪੇ ਵੇਖਿ ਹਰਿ ਬਿਗਸੈ; ਗੁਰਮੁਖਿ ਬ੍ਰਹਮ ਬੀਚਾਰੋ ॥੪॥੩॥੧੪॥
naanak. aape vekh har bigasai; guramukh braham beechaaro |4|3|14|
Punjabi
ਖੁਦ ਆਪਣੀ ਰਚਨਾ ਨੂੰ ਦੇਖ ਕੇ, ਪ੍ਰਭੂ ਪ੍ਰਸੰਨ ਹੁੰਦਾ ਹੈ, ਹੇ ਨਾਨਕ! ਗੁਰਾਂ ਦੇ ਰਾਹੀਂ ਈਸ਼ਵਰੀ ਗਿਆਤ ਪ੍ਰਾਪਤ ਹੁੰਦੀ ਹੈ।
English
O Nanak, the Lord Himself gazes upon it, and is pleased. The Gurmukh contemplates God. ||4||3||14||
ਸੂਹੀ ਮਹਲਾ ੪ ॥
soohee mahalaa 4 |
Punjabi
ਸੂਹੀ ਚੌਥੀ ਪਾਤਸ਼ਾਹੀ।
English
Soohee, Fourth Mehl:
ਕੀਤਾ ਕਰਣਾ ਸਰਬ ਰਜਾਈ; ਕਿਛੁ ਕੀਚੈ. ਜੇ ਕਰਿ ਸਕੀਐ ॥
keetaa karanaa sarab rajaaee; kichh keechai. je kar sakeeai |
Punjabi
ਸਾਰਾ ਕੁਝ ਜੋ ਹੋਇਆ ਹੈ ਜਾਂ ਹੋਣਾ ਹੈ, ਪ੍ਰਭੂ ਦੀ ਰਜ਼ਾ ਅੰਦਰ ਹੈ। ਅਸੀਂ ਤਾਂ ਹੀ ਕੁਝ ਕਰੀਏ ਜੇਕਰ ਸਾਡੇ ਵਿੱਚ ਕਰਨ ਦੀ ਸਤਿਆ ਹੋਵੇ।
English
All that happens, and all that will happen, is by His Will. If we could do something by ourselves, we would.
ਆਪਣਾ ਕੀਤਾ. ਕਿਛੂ ਨ ਹੋਵੈ; ਜਿਉ ਹਰਿ ਭਾਵੈ ਤਿਉ ਰਖੀਐ ॥੧॥
aapanaa keetaa. kichhoo na hovai; jiau har bhaavai tiau rakheeai |1|
Punjabi
ਬੰਦੇ ਦੇ ਆਪਣੇ ਕਰਨ ਦੁਆਰਾ ਕੁਝ ਨਹੀਂ ਹੁੰਦਾ। ਜਿਸ ਤਰ੍ਹਾਂ ਹਰੀ ਨੂੰ ਭਾਉਂਦਾ ਹੈ, ਉਸੇ ਤਰ੍ਹਾਂ ਹੀ ਉਹ ਪ੍ਰਾਣੀ ਨੂੰ ਰੱਖਦਾ ਹੈ।
English
By ourselves, we cannot do anything at all. As it pleases the Lord, He preserves us. ||1||
ਮੇਰੇ ਹਰਿ ਜੀਉ; ਸਭੁ ਕੋ ਤੇਰੈ ਵਸਿ ॥
mere har jeeo; sabh ko terai vas |
Punjabi
ਮੇਰੇ ਮਾਹਰਾਜ ਮਾਲਕ! ਸਾਰੇ ਤੇਰੇ ਇਖਤਿਆਰ ਵਿੱਚ ਹਨ।
English
O my Dear Lord, everything is in Your power.
ਅਸਾ ਜੋਰੁ ਨਾਹੀ. ਜੇ ਕਿਛੁ ਕਰਿ ਹਮ ਸਾਕਹ; ਜਿਉ ਭਾਵੈ ਤਿਵੈ ਬਖਸਿ ॥੧॥ ਰਹਾਉ ॥
asaa jor naahee. je kichh kar ham saakah; jiau bhaavai tivai bakhas |1| rahaau |
Punjabi
ਮੇਰੇ ਵਿੱਚ ਕੁਝ ਵੀ ਕਰਨ ਦੀ ਸ਼ਕਤੀ ਨਹੀਂ। ਜਿਸ ਤਰ੍ਹਾਂ ਤੈਨੂੰ ਭਾਉਂਦਾ ਹੈ, ਉਸੇ ਤਰ੍ਹਾਂ ਹੀ ਤੂੰ ਮੈਨੂੰ ਮਾਫ ਕਰ ਦੇ। ਠਹਿਰਾਉ।
English
I have no power to do anything at all. As it pleases You, You forgive us. ||1||Pause||
ਸਭੁ ਜੀਉ ਪਿੰਡੁ ਦੀਆ ਤੁਧੁ ਆਪੇ; ਤੁਧੁ ਆਪੇ ਕਾਰੈ ਲਾਇਆ ॥
sabh jeeo pindd deea tudh aape; tudh aape kaarai laaeaa |
Punjabi
ਤੂੰ ਆਪ ਹੀ ਮੈਨੂੰ ਜਿੰਦੜੀ, ਦੇਹ ਤੇ ਹਰ ਸ਼ੈ ਸਖਸ਼ੀ ਹੈ ਅਤੇ ਤੂੰ ਆਪ ਹੀ ਮੈਨੂੰ ਆਪਣੀ ਸੇਵਾ ਵਿੱਚ ਜੋੜਿਆ ਹੈ।
English
You Yourself bless us with soul, body and everything. You Yourself cause us to act.
ਜੇਹਾ ਤੂੰ ਹੁਕਮੁ ਕਰਹਿ. ਤੇਹੇ ਕੋ ਕਰਮ ਕਮਾਵੈ; ਜੇਹਾ ਤੁਧੁ ਧੁਰਿ ਲਿਖਿ ਪਾਇਆ ॥੨॥
jehaa toon hukam kareh. tehe ko karam kamaavai; jehaa tudh dhur likh paaeaa |2|
Punjabi
ਜਿਸ ਤਰ੍ਹਾਂ ਦਾ ਤੇਰਾ ਜਾਰੀ ਕੀਤਾ ਹੋਇਆ ਫੁਰਮਾਨ ਹੈ ਅਤੇ ਜਿਸ ਤਰ੍ਹਾਂ ਦੀ ਤੇਰੀ ਮੁੱਢ ਦੀ ਲਿਖੀ ਹੋਈ ਲਿਖਤਾਕਾਰ ਹੈ, ਉਸੇ ਤਰ੍ਹਾਂ ਦੇ ਹੀ ਅਮਲ ਪ੍ਰਾਣੀ ਕਮਾਉਂਦਾ ਹੈ।
English
As You issue Your Commands, so do we act, according to our pre-ordained destiny. ||2||
ਪੰਚ ਤਤੁ ਕਰਿ. ਤੁਧੁ ਸ੍ਰਿਸਟਿ ਸਭ ਸਾਜੀ; ਕੋਈ ਛੇਵਾ ਕਰਿਉ. ਜੇ ਕਿਛੁ ਕੀਤਾ ਹੋਵੈ ॥
panch tat kar. tudh srisatt sabh saajee; koee chhevaa kariau. je kichh keetaa hovai |
Punjabi
ਪੰਜਾਂ ਸਾਰ ਅੰਸ਼ਾਂ ਵਿਚੋਂ ਤੂੰ ਸਾਰਾ ਸੰਸਾਰ ਰਚਿਆ ਹੈ। ਕੋਈ ਜੇਕਰ ਉਹ ਕਰ ਸਕਦਾ ਹੈ, ਛੇਵਾਂ ਬਣਾ ਕੇ ਦੱਸੇ।
English
You created the entire Universe out of the five elements; if anyone can create a sixth, let him.
ਇਕਨਾ ਸਤਿਗੁਰੁ ਮੇਲਿ. ਤੂੰ ਬੁਝਾਵਹਿ; ਇਕਿ ਮਨਮੁਖਿ ਕਰਹਿ ਸਿ ਰੋਵੈ ॥੩॥
eikanaa satigur mel. toon bujhaaveh; ik manamukh kareh si rovai |3|
Punjabi
ਸੱਚੇ ਗੁਰਾਂ ਨਾਲ ਮਿਲਾ ਕੇ, ਕਈਆਂ ਨੂੰ ਤੂੰ ਸਮਝ ਸਖਸ਼ਦਾ ਹੈਂ। ਕਈ ਅਧਰਮੀ ਹਨ ਜੋ ਕੁਕਰਮ ਕਮਾਉਂਦੇ ਅਤੇ ਵਿਰਲਾਪ ਕਰਦੇ ਹਨ।
English
You unite some with the True Guru, and cause them to understand, while others, the self-willed manmukhs, do their deeds and cry out in pain. ||3||
ਹਰਿ ਕੀ ਵਡਿਆਈ. ਹਉ ਆਖਿ, ਨ ਸਾਕਾ; ਹਉ ਮੂਰਖੁ ਮੁਗਧੁ ਨੀਚਾਣੁ ॥
har kee vaddiaaee. hau aakh, na saakaa; hau moorakh mugadh neechaan |
Punjabi
ਵਾਹਿਗੁਰੂ ਦੀ ਸ਼ੋਭਾ ਮੈਂ ਵਰਨਣ ਨਹੀਂ ਕਰ ਸਕਦਾ। ਮੈਂ ਮੂੜ੍ਹ, ਬੇਸਮਝ ਅਤੇ ਨੀਚ ਹਾਂ।
English
I cannot describe the glorious greatness of the Lord; I am foolish, thoughtless, idiotic and lowly.
ਜਨ ਨਾਨਕ ਕਉ. ਹਰਿ ਬਖਸਿ ਲੈ ਮੇਰੇ ਸੁਆਮੀ; ਸਰਣਾਗਤਿ ਪਇਆ ਅਜਾਣੁ ॥੪॥੪॥੧੫॥੨੪॥
jan naanak kau. har bakhas lai mere suaamee; saranaagat peaa ajaan |4|4|15|24|
Punjabi
ਤੂੰ ਆਪਣੇ ਗੋਲੇ ਨਾਨਕ ਨੂੰ ਮਾਫ ਕਰ ਦੇ, ਹੇ ਮੇਰੇ ਵਾਹਿਗੁਰੂ ਸੁਆਮੀ! ਕਿਉਂਕਿ ਉਸ ਬੇਸਮਝ ਨੇ ਤੇਰੀ ਪਨਾਹ ਲਈ ਹੈ।
English
Please, forgive servant Nanak, O my Lord and Master; I am ignorant, but I have entered Your Sanctuary. ||4||4||15||24||
ਰਾਗੁ ਸੂਹੀ ਮਹਲਾ ੫ ਘਰੁ ੧ ॥
raag soohee mahalaa 5 ghar 1 |
Punjabi
ਰਾਗ ਸੂਹੀ ਪੰਜਵੀਂ ਪਾਤਿਸ਼ਾਹੀ।
English
Raag Soohee, Fifth Mehl, First House:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਇਹ ਪਰਾਪਤ ਹੁੰਦਾ ਹੈ।
English
One Universal Creator God. By The Grace Of The True Guru:
ਬਾਜੀਗਰਿ; ਜੈਸੇ ਬਾਜੀ ਪਾਈ ॥
baajeegar; jaise baajee paaee |
Punjabi
ਜਿਸ ਤਰ੍ਹਾਂ ਇਕ ਨਟ ਖੇਲ ਰਚਦਾ ਹੈ,
English
The actor stages the play,
ਨਾਨਾ ਰੂਪ ਭੇਖ ਦਿਖਲਾਈ ॥
naanaa roop bhekh dikhalaaee |
Punjabi
ਅਤੇ ਅਨੇਕਾਂ ਸਰੂਪਾਂ ਅਤੇ ਪਹਿਰਾਵਿਆਂ ਵਿੱਚ ਦਿੱਸ ਆਉਂਦਾ ਹੈ,
English
playing the many characters in different costumes;
ਸਾਂਗੁ ਉਤਾਰਿ; ਥੰਮਿੑਓ ਪਾਸਾਰਾ ॥
saang utaar; thamao paasaaraa |
Punjabi
ਇਸੇ ਤਰ੍ਹਾਂ ਜਦ ਪ੍ਰਭੂ ਆਪਣਾ ਭੇਸ ਲਾਹ ਸੁੱਟਦਾ ਹੈ ਅਤੇ ਆਪਣਾ ਖੇਲ ਖ਼ਤਮ ਕਰ ਦਿੰਦਾ ਹੈ,
English
but when the play ends, he takes off the costumes,
ਤਬ ਏਕੋ ਏਕੰਕਾਰਾ ॥੧॥
tab eko ekankaaraa |1|
Punjabi
ਤਾਂ ਕੇਵਲ ਇਕ ਹੀ ਰਹਿ ਜਾਂਦਾ ਹੈ, ਕੇਵਲ ਇਕ ਹੀ।
English
and then he is one, and only one. ||1||
ਕਵਨ ਰੂਪ; ਦ੍ਰਿਸਟਿਓ ਬਿਨਸਾਇਓ ॥
kavan roop; drisattio binasaaeo |
Punjabi
ਕਿੰਨੇ ਹੀ ਸਰੂਪ ਨਜ਼ਰੀ ਪਏ ਤੇ ਅਲੋਪ ਹੋ ਗਏ।
English
How many forms and images appeared and disappeared?
ਕਤਹਿ ਗਇਓ; ਉਹੁ ਕਤ ਤੇ ਆਇਓ ॥੧॥ ਰਹਾਉ ॥
kateh geo; uhu kat te aaeo |1| rahaau |
Punjabi
ਉਹ ਕਿਧਰ ਚਲੇ ਗਏ ਹਨ ਅਤੇ ਕਿਧਰੋ ਆਏ ਸਨ? ਠਹਿਰਾਉ।
English
Where have they gone? Where did they come from? ||1||Pause||
ਜਲ ਤੇ ਊਠਹਿ, ਅਨਿਕ ਤਰੰਗਾ ॥
jal te aoottheh, anik tarangaa |
Punjabi
ਪਾਣੀ ਵਿੱਚ ਬਹੁਤ ਸਾਰੀਆਂ ਲਹਿਰਾਂ ਉਠਦੀਆਂ ਹਨ।
English
Countless waves rise up from the water.
ਕਨਿਕ ਭੂਖਨ; ਕੀਨੇ ਬਹੁ ਰੰਗਾ ॥
kanik bhookhan; keene bahu rangaa |
Punjabi
ਸੋਨੇ ਵਿਚੋਂ ਬੜੀਆਂ ਕਿਸਮਾਂ ਦੇ ਗਹਿਣੇ ਬਣਾਏ ਜਾਂਦੇ ਹਨ।
English
Jewels and ornaments of many different forms are fashioned from gold.
ਬੀਜੁ ਬੀਜਿ ਦੇਖਿਓ, ਬਹੁ ਪਰਕਾਰਾ ॥
beej beej dekhio, bahu parakaaraa |
Punjabi
ਮੈਂ ਅਨੇਕਾਂ ਵੰਨਗੀਆਂ ਦੇ ਬੀ ਬੀਜੇ ਜਾਂਦੇ ਵੇਖੇ ਹਨ।
English
I have seen seeds of all kinds being planted
ਫਲ ਪਾਕੇ ਤੇ; ਏਕੰਕਾਰਾ ॥੨॥
fal paake te; ekankaaraa |2|
Punjabi
ਜਦ ਫਲ ਪੱਕ ਜਾਂਦਾ ਹੈ, ਬੀਜ ਉਸੇ ਹੀ ਇਕ ਸਰੂਪ ਵਿੱਚ ਜ਼ਾਹਿਰ ਹੁੰਦਾ ਹੈ।
English
- when the fruit ripens, the seeds appear in the same form as the original. ||2||
ਸਹਸ ਘਟਾ ਮਹਿ; ਏਕੁ ਆਕਾਸੁ ॥
sehas ghattaa meh; ek aakaas |
Punjabi
ਹਜ਼ਾਰਾਂ ਹੀ ਪਾਣੀ ਦੇ ਭਾਂਡਿਆਂ ਵਿੱਚ ਇਕ ਅਸਮਾਨ ਦਾ ਅਕਸ ਪੈਂਦਾ ਹੈ।
English
The one sky is reflected in thousands of water jugs,
ਘਟ ਫੂਟੇ ਤੇ; ਓਹੀ ਪ੍ਰਗਾਸੁ ॥
ghatt footte te; ohee pragaas |
Punjabi
ਪਾਣੀ ਦੇ ਭਾਂਡੇ ਦੇ ਟੁੱਟ ਜਾਣ ਉਤੇ, ਕੇਵਲ ਉਸ ਅਸਮਾਨ ਦਾ ਦ੍ਰਿਸ਼ਯ ਹੀ ਰਹਿ ਜਾਂਦਾ ਹੈ।
English
but when the jugs are broken, only the sky remains.
ਭਰਮ ਲੋਭ ਮੋਹ ਮਾਇਆ ਵਿਕਾਰ ॥
bharam lobh moh maaeaa vikaar |
Punjabi
ਲਾਲਚ, ਸੰਸਾਰੀ ਮਮਤਾ ਅਤੇ ਧਨ-ਦੌਲਤ ਦੇ ਪਾਪ ਸੰਦੇਹ ਪੈਦਾ ਕਰਦੇ ਹਨ।
English
Doubt comes from greed, emotional attachment and the corruption of Maya.
ਭ੍ਰਮ ਛੂਟੇ ਤੇ. ਏਕੰਕਾਰ ॥੩॥
bhram chhootte te. ekankaar |3|
Punjabi
ਗਲਤ-ਫਹਿਮੀ ਤੋਂ ਖਲਾਸੀ ਪਾ ਕੇ ਪ੍ਰਾਣੀ ਇਕ ਸੁਆਮੀ ਦਾ ਸਰੂਪ ਧਾਰਨ ਕਰ ਲੈਂਦਾ ਹੈ।
English
Freed from doubt, one realizes the One Lord alone. ||3||
ਓਹੁ ਅਬਿਨਾਸੀ; ਬਿਨਸਤ ਨਾਹੀ ॥
ohu abinaasee; binasat naahee |
Punjabi
ਉਹ ਸਾਹਿਬ ਨਾਸ-ਰਹਿਤ ਹੈ ਅਤੇ ਨਾਸ ਨਹੀਂ ਹੁੰਦਾ।
English
He is imperishable; He will never pass away.
ਨਾ ਕੋ ਆਵੈ; ਨਾ ਕੋ ਜਾਹੀ ॥
naa ko aavai; naa ko jaahee |
Punjabi
ਉਹ ਨਾਂ ਹੀ ਆਉਂਦਾ ਹੈ ਅਤੇ ਨਾਂ ਹੀ ਜਾਂਦਾ ਹੈ।
English
He does not come, and He does not go.
ਗੁਰਿ ਪੂਰੈ; ਹਉਮੈ ਮਲੁ ਧੋਈ ॥
gur poorai; haumai mal dhoee |
Punjabi
ਪੂਰਨ ਗੁਰਾਂ ਨੇ ਮੇਰੀ ਸਵੈ-ਹੰਗਤਾ ਦੀ ਮਲੀਨਤਾ ਧੋ ਛੱਡੀ ਹੈ।
English
The Perfect Guru has washed away the filth of ego.
ਕਹੁ ਨਾਨਕ; ਮੇਰੀ ਪਰਮ ਗਤਿ ਹੋਈ ॥੪॥੧॥
kahu naanak; meree param gat hoee |4|1|
Punjabi
ਗੁਰੂ ਜੀ ਫਰਮਾਉਂਦੇ ਹਨ, ਮੈਂ ਮਹਾਨ ਮੁਕਤੀ ਨੂੰ ਪਰਾਪਤ ਹੋ ਗਿਆ ਹੈ।
English
Says Nanak, I have obtained the supreme status. ||4||1||
ਸੂਹੀ ਮਹਲਾ ੫ ॥
soohee mahalaa 5 |
Punjabi
ਸੂਹੀ ਪੰਜਵੀਂ ਪਾਤਿਸ਼ਾਹੀ।
English
Soohee, Fifth Mehl:
ਕੀਤਾ ਲੋੜਹਿ; ਸੋ ਪ੍ਰਭ ਹੋਇ ॥
keetaa lorreh; so prabh hoe |
Punjabi
ਜਿਹੜਾ ਕੁਛ ਸੁਆਮੀ ਕਰਨਾ ਚਾਹੁੰਦਾ ਹੈ, ਕੇਵਲ ਓਹੀ ਹੁੰਦਾ ਹੈ।
English
Whatever God wills, that alone happens.
ਤੁਝ ਬਿਨੁ; ਦੂਜਾ ਨਾਹੀ ਕੋਇ ॥
tujh bin; doojaa naahee koe |
Punjabi
ਤੇਰੇ ਬਗੈਰ, ਹੋਰ ਕੋਈ ਨਹੀਂ।
English
Without You, there is no other at all.
ਜੋ ਜਨੁ ਸੇਵੇ; ਤਿਸੁ ਪੂਰਨ ਕਾਜ ॥
jo jan seve; tis pooran kaaj |
Punjabi
ਜੋ ਪ੍ਰਾਣੀ ਉਸ ਦੀ ਸੇਵਾ ਕਰਦਾ ਹੈ, ਉਸ ਦੇ ਕੰਮ ਰਾਸ ਹੋ ਜਾਂਦੇ ਹਨ।
English
The humble being serves Him, and so all his works are perfectly successful.
ਦਾਸ ਅਪੁਨੇ ਕੀ; ਰਾਖਹੁ ਲਾਜ ॥੧॥
daas apune kee; raakhahu laaj |1|
Punjabi
ਹੇ ਸਾਈਂ! ਤੂੰ ਆਪਣੇ ਗੋਲੇ ਦੀ ਲੱਜਿਆ ਰੱਖ।
English
O Lord, please preserve the honor of Your slaves. ||1||
ਤੇਰੀ ਸਰਣਿ; ਪੂਰਨ ਦਇਆਲਾ ॥
teree saran; pooran deaalaa |
Punjabi
ਹੇ ਪੂਰੇ ਮਿਹਰਬਾਨ ਮਾਲਕ! ਮੈਂ ਤੇਰੀ ਪਨਾਹ ਲਈ ਹੈ।
English
I seek Your Sanctuary, O Perfect, Merciful Lord.
ਤੁਝ ਬਿਨੁ; ਕਵਨੁ ਕਰੇ ਪ੍ਰਤਿਪਾਲਾ ॥੧॥ ਰਹਾਉ ॥
tujh bin; kavan kare pratipaalaa |1| rahaau |
Punjabi
ਤੇਰੇ ਬਾਝੋਂ ਮੇਰੀ ਕੌਣ ਪਰਵਰਸ਼ ਕਰੇਗਾ? ਠਹਿਰਾਉ।
English
Without You, who would cherish and love me? ||1||Pause||
ਜਲਿ ਥਲਿ ਮਹੀਅਲਿ; ਰਹਿਆ ਭਰਪੂਰਿ ॥
jal thal maheeal; rahiaa bharapoor |
Punjabi
ਸੁਆਮੀ ਸਮੁੰਦਰ, ਧਰਤੀ, ਪਾਤਾਲ ਅਤੇ ਆਕਾਸ਼ ਨੂੰ ਪਰੀਪੂਰਨ ਕਰ ਰਿਹਾ ਹੈ।
English
He is permeating and pervading the water, the land and the sky.
ਨਿਕਟਿ ਵਸੈ; ਨਾਹੀ ਪ੍ਰਭੁ ਦੂਰਿ ॥
nikatt vasai; naahee prabh door |
Punjabi
ਸਾਹਿਬ ਨੇੜੇ ਹੀ ਵਸਦਾ ਹੈ ਅਤੇ ਦੁਰੇਡੇ ਨਹੀਂ।
English
God dwells near at hand; He is not far away.
ਲੋਕ ਪਤੀਆਰੈ; ਕਛੂ. ਨ ਪਾਈਐ ॥
lok pateeaarai; kachhoo. na paaeeai |
Punjabi
ਲੋਕਾਂ ਨੂੰ ਖੁਸ਼ ਕਰਨ ਦੁਆਰਾ ਕੁਝ ਭੀ ਪਰਾਪਤ ਨਹੀਂ ਹੁੰਦਾ।
English
By trying to please other people, nothing is accomplished.
ਸਾਚਿ ਲਗੈ; ਤਾ ਹਉਮੈ ਜਾਈਐ ॥੨॥
saach lagai; taa haumai jaaeeai |2|
Punjabi
ਜੇਕਰ ਪ੍ਰਾਣੀ ਸੱਚੇ ਸੁਆਮੀ ਨਾਲ ਜੁੜ ਜਾਵੇ, ਤਦ ਉਸ ਦੀ ਹੰਗਤਾ ਨਾਸ ਹੋ ਜਾਂਦੀ ਹੈ।
English
When someone is attached to the True Lord, his ego is taken away. ||2||