Ang 738
ਖਿਨੁ ਰਹਨੁ. ਨ ਪਾਵਉ; ਬਿਨੁ ਪਗ ਪਾਗੇ ॥
khin rehan. na paavau; bin pag paage |
Punjabi
ਮੈਂ ਆਪਣੇ ਸਾਈਂ ਦੇ ਪੈਰਾਂ ਦੇ ਪਿਆਰ ਵਿੱਚ ਲੀਨ ਹੋਣ ਬਗੈਰ ਇਕ ਮੁਹਤ ਭੀ ਨਹੀਂ ਰਹਿ ਸਕਦੀ।
English
I cannot survive, even for an instant, without the feet of my Beloved.
ਹੋਇ ਕ੍ਰਿਪਾਲੁ ਪ੍ਰਭ; ਮਿਲਹ ਸਭਾਗੇ ॥੩॥
hoe kripaal prabh; milah sabhaage |3|
Punjabi
ਮਿਹਰਬਾਨ ਹੋ ਕੇ, ਜੇਕਰ ਮੇਰਾ ਮਾਲਕ ਮੈਨੂੰ ਮਿਲ ਪਵੇ ਤਾਂ ਮੈਂ ਬੜੀ ਭਾਗਾਂ ਵਾਲੀ ਹੋਵਾਂਗੀ।
English
When God becomes Merciful, I become fortunate, and then I meet Him. ||3||
ਭਇਓ ਕ੍ਰਿਪਾਲੁ; ਸਤਸੰਗਿ ਮਿਲਾਇਆ ॥
bheo kripaal; satasang milaaeaa |
Punjabi
ਮਇਆਵਾਨ ਹੋ ਕੇ ਸੁਆਮੀ ਨੇ ਮੈਨੂੰ ਸਾਧ ਸੰਗਤ ਨਾਲ ਜੋੜ ਦਿੱਤਾ ਹੈ।
English
Becoming Merciful, He has united me with the Sat Sangat, the True Congregation.
ਬੂਝੀ ਤਪਤਿ; ਘਰਹਿ ਪਿਰੁ ਪਾਇਆ ॥
boojhee tapat; ghareh pir paaeaa |
Punjabi
ਮੇਰੀ ਜਲਨ ਬੁਝ ਗਈ ਹੈ ਅਤੇ ਮੈਂ ਆਪਣੇ ਘਰ ਵਿੱਚ ਹੀ ਆਪਣੇ ਪ੍ਰੀਤਮ ਨੂੰ ਪਾ ਲਿਆ ਹੈ।
English
The fire has been quenched, and I have found my Husband Lord within my own home.
ਸਗਲ ਸੀਗਾਰ; ਹੁਣਿ ਮੁਝਹਿ ਸੁਹਾਇਆ ॥
sagal seegaar; hun mujheh suhaaeaa |
Punjabi
ਸਾਰੇ ਹਾਰ ਸ਼ਿੰਗਾਰ ਹੁਣ ਮੈਨੂੰ ਸੁਹਣੇ ਲੱਗਦੇ ਹਨ।
English
I am now adorned with all sorts of decorations.
ਕਹੁ ਨਾਨਕ; ਗੁਰਿ. ਭਰਮੁ ਚੁਕਾਇਆ ॥੪॥
kahu naanak; gur. bharam chukaaeaa |4|
Punjabi
ਗੁਰੂ ਜੀ ਆਖਦੇ ਹਨ, ਗੁਰੂ ਨੇ ਮੇਰਾ ਸੰਦੇਹ ਦੂਰ ਕਰ ਦਿੱਤਾ ਹੈ।
English
Says Nanak, the Guru has dispelled my doubt. ||4||
ਜਹ ਦੇਖਾ; ਤਹ ਪਿਰੁ ਹੈ ਭਾਈ ॥
jeh dekhaa; teh pir hai bhaaee |
Punjabi
ਜਿਥੇ ਕਿੱਤੇ ਮੈਂ ਵੇਖਦਾ ਹਾਂ, ਉਥੇ ਹੀ ਮੇਰਾ ਪ੍ਰੀਤਮ ਹੈ, ਹੇ ਵੀਰ!
English
Wherever I look, I see my Husband Lord there, O Siblings of Destiny.
ਖੋਲਿੑਓ ਕਪਾਟੁ; ਤਾ ਮਨੁ ਠਹਰਾਈ ॥੧॥ ਰਹਾਉ ਦੂਜਾ ॥੫॥
kholao kapaatt; taa man tthaharaaee |1| rahaau doojaa |5|
Punjabi
ਜਦ ਗੁਰੂ ਜੀ ਦਰਵਾਜਾ ਖੋਲ੍ਹ ਦਿੰਦੇ ਹਨ, ਤਦ ਮਨੂਆ ਰੋਕ ਲਿਆ ਜਾਂਦਾ ਹੈ। ਠਹਿਰਾਉ ਦੂਜਾ।
English
When the door is opened, then the mind is restrained. ||1||Second Pause||5||
ਸੂਹੀ ਮਹਲਾ ੫ ॥
soohee mahalaa 5 |
Punjabi
ਸੂਹੀ ਪੰਜਵੀਂ ਪਾਤਿਸ਼ਾਹੀ।
English
Soohee, Fifth Mehl:
ਕਿਆ ਗੁਣ ਤੇਰੇ. ਸਾਰਿ ਸਮੑਾਲੀ; ਮੋਹਿ ਨਿਰਗੁਨ ਕੇ ਦਾਤਾਰੇ ॥
kiaa gun tere. saar samaalee; mohi niragun ke daataare |
Punjabi
ਮੈਂ ਤੇਰੀਆਂ ਕਿਹੜੀਆਂ ਕਿਹੜੀਆਂ ਖੂਬੀਆਂ ਵਰਣਨ ਕਰਾਂ? ਤੂੰ, ਮੈਂ ਨੇਕੀ-ਵਿਹੂਣ ਦਾ ਉਦਾਰ ਚਿੱਤ ਸਾਹਿਬ ਹੈਂ।
English
What virtues and excellences of Yours should I cherish and contemplate? I am worthless, while You are the Great Giver.
ਬੈ ਖਰੀਦੁ ਕਿਆ ਕਰੇ ਚਤੁਰਾਈ; ਇਹੁ ਜੀਉ ਪਿੰਡੁ ਸਭੁ ਥਾਰੇ ॥੧॥
bai khareed kiaa kare chaturaaee; ihu jeeo pindd sabh thaare |1|
Punjabi
ਮੈਂ ਤੇਰਾ ਮੁੱਲ ਲਿਆ ਹੋਇਆ ਗੁਲਾਮ ਹਾਂ। ਮੈਂ ਤੇਰੇ ਨਾਲ ਕੀ ਚਲਾਕੀ ਕਰ ਸਕਦਾ ਹਾਂ? ਮੇਰੀ ਇਹ ਜਿੰਦੜੀ ਤੇ ਦੇਹ ਸਮੂਹ ਤੇਰੀਆਂ ਹਨ।
English
I am Your slave - what clever tricks could I ever try? This soul and body are totally Yours||1||
ਲਾਲ ਰੰਗੀਲੇ ਪ੍ਰੀਤਮ ਮਨਮੋਹਨ; ਤੇਰੇ ਦਰਸਨ ਕਉ ਹਮ ਬਾਰੇ ॥੧॥ ਰਹਾਉ ॥
laal rangeele preetam manamohan; tere darasan kau ham baare |1| rahaau |
Punjabi
ਹੇ ਮੇਰੇ ਪਿਆਰੇ! ਖੁਸ਼ਬਾਸ਼ ਅਤੇ ਚਿੱਤ ਮੋਹ ਲੈਣ ਵਾਲੇ ਦਿਲਬਰ, ਤੇਰੇ ਦੀਦਾਰ ਉਤੋਂ ਮੈਂ ਘੋਲੀ ਜਾਂਦਾ ਹਾਂ। ਠਹਿਰਾਉ।
English
O my Darling, Blissful Beloved, who fascinates my mind - I am a sacrifice to the Blessed Vision of Your Darshan. ||1||Pause||
ਪ੍ਰਭੁ ਦਾਤਾ. ਮੋਹਿ ਦੀਨੁ ਭੇਖਾਰੀ; ਤੁਮੑ ਸਦਾ ਸਦਾ ਉਪਕਾਰੇ ॥
prabh daataa. mohi deen bhekhaaree; tuma sadaa sadaa upakaare |
Punjabi
ਤੂੰ ਮੇਰਾ ਸਖੀ ਸਾਹਿਬ ਹੈ ਅਤੇ ਮੈਂ ਤੇਰਾ ਮਸਕੀਨ ਮੰਗਤਾ ਹਾਂ। ਹਮੇਸ਼ਾਂ ਹਮੇਸ਼ਾਂ ਹੀ ਤੂੰ ਮੇਰਾ ਭਲਾ ਕਰਨਹਾਰ ਹੈ।
English
O God, You are the Great Giver, and I am just a poor beggar; You are forever and ever benevolent.
ਸੋ ਕਿਛੁ ਨਾਹੀ. ਜਿ ਮੈ ਤੇ ਹੋਵੈ; ਮੇਰੇ ਠਾਕੁਰ ਅਗਮ ਅਪਾਰੇ ॥੨॥
so kichh naahee. ji mai te hovai; mere tthaakur agam apaare |2|
Punjabi
ਆਪਣੇ ਆਪ ਨੂੰ ਕੁਝ ਭੀ ਨਹੀਂ ਕਰ ਸਕਦਾ, ਹੇ ਮੇਰੇ ਪਹੁੰਚ ਤੋਂ ਪਰੇ ਅਤੇ ਬੇਅੰਤ ਸੁਆਮੀ!
English
I cannot accomplish anything by myself, O my Unapproachable and Infinite Lord and Master. ||2||
ਕਿਆ ਸੇਵ ਕਮਾਵਉ. ਕਿਆ ਕਹਿ ਰੀਝਾਵਉ; ਬਿਧਿ ਕਿਤੁ ਪਾਵਉ ਦਰਸਾਰੇ ॥
kiaa sev kamaavau. kiaa keh reejhaavau; bidh kit paavau darasaare |
Punjabi
ਮੈਂ ਤੇਰੀ ਕੀ ਟਹਿਲ ਕਮਾਵਾਂ? ਮੈਂ ਕੀ ਆਖ ਕੇ ਤੈਨੂੰ ਪਰਸੰਨ ਕਰਾਂ? ਕਿਸ ਤਰੀਕੇ ਨਾਲ ਮੈਂ ਤੇਰਾ ਦਰਸ਼ਨ ਕਰ ਸਕਦਾ ਹਾਂ, ਹੇ ਸਾਹਿਬ?
English
What service can I perform? What should I say to please You? How can I gain the Blessed Vision of Your Darshan?
ਮਿਤਿ. ਨਹੀ ਪਾਈਐ, ਅੰਤੁ. ਨ ਲਹੀਐ; ਮਨੁ ਤਰਸੈ ਚਰਨਾਰੇ ॥੩॥
mit. nahee paaeeai, ant. na laheeai; man tarasai charanaare |3|
Punjabi
ਤੇਰਾ ਵਿਸਥਾਰ ਪਾਇਆ ਨਹੀਂ ਜਾ ਸਕਦਾ। ਤੇਰਾ ਹੱਦ-ਬੰਨਾ ਲੱਭਦਾ ਨਹੀਂ। ਮੇਰੀ ਜਿੰਦੜੀ ਤੇਰੇ ਚਰਨਾ ਨੂੰ ਲੋਚਦੀ ਹੈ।
English
Your extent cannot be found - Your limits cannot be found. My mind longs for Your Feet. ||3||
ਪਾਵਉ ਦਾਨੁ. ਢੀਠੁ ਹੋਇ ਮਾਗਉ; ਮੁਖਿ ਲਾਗੈ ਸੰਤ ਰੇਨਾਰੇ ॥
paavau daan. dteetth hoe maagau; mukh laagai sant renaare |
Punjabi
ਮੈਂ ਦ੍ਰਿੜ੍ਹ ਹੋ ਇਸ ਦਾਤ ਦੀ ਪਰਾਪਤੀ ਲਈ ਪ੍ਰਾਰਥਨਾ ਕਰਦਾ ਹਾਂ ਕਿ ਸਾਧੂਆਂ ਦੀ ਚਰਨ ਧੂੜ ਮੇਰੇ ਚਿਹਰੇ ਨੂੰ ਲੱਗੇ।
English
I beg with persistence to receive this gift, that the dust of the Saints might touch my face.
ਜਨ ਨਾਨਕ ਕਉ. ਗੁਰਿ ਕਿਰਪਾ ਧਾਰੀ; ਪ੍ਰਭਿ ਹਾਥ ਦੇਇ ਨਿਸਤਾਰੇ ॥੪॥੬॥
jan naanak kau. gur kirapaa dhaaree; prabh haath dee nisataare |4|6|
Punjabi
ਗੁਰੂ ਜੀ ਨੇ ਆਪਣੇ ਸੇਵਕ ਨਾਨਕ ਉਤੇ ਰਹਿਮਤ ਕੀਤੀ ਹੈ ਅਤੇ ਆਪਣਾ ਹੱਥ ਦੇ ਕੇ ਸਾਹਿਬ ਨੇ ਉਸ ਦਾ ਪਾਰ ਉਤਾਰਾ ਕਰ ਦਿੱਤਾ ਹੈ।
English
The Guru has showered His Mercy upon servant Nanak; reaching out with His Hand, God has delivered him. ||4||6||
ਸੂਹੀ ਮਹਲਾ ੫ ਘਰੁ ੩ ॥
soohee mahalaa 5 ghar 3 |
Punjabi
ਸੂਹੀ ਪੰਜਵੀਂ ਪਾਤਿਸ਼ਾਹੀ, ਘਰੁ 3।
English
Soohee, Fifth Mehl, Third House:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਇਹ ਪਰਾਪਤ ਹੁੰਦਾ ਹੈ।
English
One Universal Creator God. By The Grace Of The True Guru:
ਸੇਵਾ ਥੋਰੀ; ਮਾਗਨੁ ਬਹੁਤਾ ॥
sevaa thoree; maagan bahutaa |
Punjabi
ਤੁੱਛ ਹੈ ਇਨਸਾਨ ਦੀ ਘਾਲ ਅਤੇ ਵੱਡੀ ਹੈ ਉਸ ਦੀ ਮੰਗ।
English
His service is insignificant, but his demands are very great.
ਮਹਲੁ. ਨ ਪਾਵੈ; ਕਹਤੋ ਪਹੁਤਾ ॥੧॥
mehal. na paavai; kahato pahutaa |1|
Punjabi
ਉਸ ਨੂੰ ਸਾਹਿਬ ਦੀ ਹਜ਼ੂਰੀ ਪਰਾਪਤ ਨਹੀਂ ਹੁੰਦੀ, ਪ੍ਰੰਤੂ ਉਹ ਆਖਦਾ ਹੈ ਕਿ ਉਹ ਉਥੇ ਪੁੱਜ ਗਿਆ ਹੈ।
English
He does not obtain the Mansion of the Lord's Presence, but he says that he has arrived there||1||
ਜੋ ਪ੍ਰਿਅ ਮਾਨੇ; ਤਿਨ ਕੀ ਰੀਸਾ ॥
jo pria maane; tin kee reesaa |
Punjabi
ਉਹ ਉਨ੍ਹਾਂ ਦੀ ਬਰਾਬਰ ਕਰਦਾ ਹੈ, ਜਿਨ੍ਹਾਂ ਨੂੰ ਪ੍ਰੀਤਮ ਨੇ ਕਬੂਲ ਕਰ ਲਿਆ ਹੈ।
English
He competes with those who have been accepted by the Beloved Lord.
ਕੂੜੇ ਮੂਰਖ ਕੀ; ਹਾਠੀਸਾ ॥੧॥ ਰਹਾਉ ॥
koorre moorakh kee; haattheesaa |1| rahaau |
Punjabi
ਇਹ ਕੇਵਲ ਝੂਠੇ ਬੇਵਕੂਫ ਦਾ ਹਠ ਹੈ। ਠਹਿਰਾਉ।
English
This is how stubborn the false fool is! ||1||Pause||
ਭੇਖ ਦਿਖਾਵੈ; ਸਚੁ. ਨ ਕਮਾਵੈ ॥
bhekh dikhaavai; sach. na kamaavai |
Punjabi
ਧਾਰਮਕ ਲਿਬਾਸ ਉਹ ਵਿਖਾਵੇ ਲਈ ਪਹਿਨਦਾ ਹੈ, ਪ੍ਰੰਤੂ ਸੱਚ ਦੀ ਕਮਾਈ ਨਹੀਂ ਕਰਦਾ।
English
He wears religious robes, but he does not practice Truth.
ਕਹਤੋ ਮਹਲੀ; ਨਿਕਟਿ. ਨ ਆਵੈ ॥੨॥
kahato mahalee; nikatt. na aavai |2|
Punjabi
ਭਾਵੇਂ ਉਹ ਇਸ ਤਰ੍ਹਾਂ ਆਖਦਾ ਹੈ ਪ੍ਰੰਤੂ ਸੁਆਮੀ ਦੇ ਮੰਦਰ ਦੇ ਉਹ ਨੇੜੇ ਭੀ ਨਹੀਂ ਲੱਗ ਸਕਦਾ।
English
He says that he has found the Mansion of the Lord's Presence, but he cannot even get near it. ||2||
ਅਤੀਤੁ ਸਦਾਏ; ਮਾਇਆ ਕਾ ਮਾਤਾ ॥
ateet sadaae; maaeaa kaa maataa |
Punjabi
ਉਹ ਧਨ ਦੌਲਤ ਵਿੱਚ ਲੀਨ ਹੋਇਆ ਹੋਇਆ ਹੈ ਅਤੇ ਆਪਣੇ ਆਪ ਨੂੰ ਵਿਰੱਕਤ ਅਖਵਾਉਂਦਾ ਹੈ।
English
He says that he is unattached, but he is intoxicated with Maya.
ਮਨਿ. ਨਹੀ ਪ੍ਰੀਤਿ; ਕਹੈ ਮੁਖਿ ਰਾਤਾ ॥੩॥
man. nahee preet; kahai mukh raataa |3|
Punjabi
ਆਪਣੇ ਦਿਲ ਅੰਦਰ ਪਿਆਰ ਨਾਂ ਹੁੰਦਿਆਂ ਹੋਇਆ ਉਹ ਮੂੰਹ ਤੋਂ ਆਖਦਾ ਹੈ "ਮੈਂ ਸਾਈਂ ਨਾਲ ਰੰਗਿਆ ਹੋਇਆਂ ਹਾਂ।
English
There is no love in his mind, and yet he says that he is imbued with the Lord. ||3||
ਕਹੁ ਨਾਨਕ; ਪ੍ਰਭ ਬਿਨਉ ਸੁਨੀਜੈ ॥
kahu naanak; prabh binau suneejai |
Punjabi
ਗੁਰੂ ਜੀ ਫਰਮਾਉਂਦੇ ਹਨ, ਹੇ ਸੁਆਮੀ! ਮੇਰੀ ਬੇਨਤੀ ਸੁਣੋ,
English
Says Nanak, hear my prayer, God:
ਕੁਚਲੁ ਕਠੋਰੁ ਕਾਮੀ; ਮੁਕਤੁ ਕੀਜੈ ॥੪॥
kuchal katthor kaamee; mukat keejai |4|
Punjabi
ਅਤੇ ਮੈਂ, ਗੰਦੇ ਨਿਰਦਈ ਅਤੇ ਵਿਸ਼ਈ ਨੂੰ ਮੁਕਤ ਕਰ ਦਿਓ।
English
I am silly, stubborn and filled with sexual desire - please, liberate me! ||4||
ਦਰਸਨ ਦੇਖੇ ਕੀ; ਵਡਿਆਈ ॥
darasan dekhe kee; vaddiaaee |
Punjabi
ਇਹੋ ਜਿਹੀ ਹੈ ਪ੍ਰਭਤਾ ਤੇਰਾ ਦੀਦਾਰ ਵੇਖਣ ਦੀ।
English
I gaze upon the glorious greatness of the Blessed Vision of Your Darshan.
ਤੁਮੑ ਸੁਖਦਾਤੇ; ਪੁਰਖ ਸੁਭਾਈ ॥੧॥ ਰਹਾਉ ਦੂਜਾ ॥੧॥੭॥
tuma sukhadaate; purakh subhaaee |1| rahaau doojaa |1|7|
Punjabi
ਹੇ ਪ੍ਰਭੂ! ਮੈਂ ਤੈਨੂੰ ਆਰਾਮ ਦੇਣ ਵਾਲਾ ਅਤੇ ਮੇਰਾ ਸ਼ੁਭ-ਚਿੰਤਕ ਹੈਂ। ਠਹਿਰਾਉ ਦੂਜਾ।
English
You are the Giver of Peace, the Loving Primal Being. ||1||Second Pause||1||7||
ਸੂਹੀ ਮਹਲਾ ੫ ॥
soohee mahalaa 5 |
Punjabi
ਸੂਹੀ ਪੰਜਵੀਂ ਪਾਤਿਸ਼ਾਹੀ।
English
Soohee, Fifth Mehl:
ਬੁਰੇ ਕਾਮ ਕਉ; ਊਠਿ ਖਲੋਇਆ ॥
bure kaam kau; aootth khaloeaa |
Punjabi
ਮੰਦੇ ਅਮਲਾਂ ਵਾਸਤੇ ਪ੍ਰਾਣੀ ਉਠ ਖੜਾ ਹੁੰਦਾ ਹੈ,
English
He gets up early, to do his evil deeds,
ਨਾਮ ਕੀ ਬੇਲਾ; ਪੈ ਪੈ ਸੋਇਆ ॥੧॥
naam kee belaa; pai pai soeaa |1|
Punjabi
ਜਦ ਸਾਹਿਬ ਦੇ ਨਾਮ ਦਾ ਸਿਮਰਨ ਕਰਨ ਦਾ ਸਮਾਂ ਹੁੰਦਾ ਹੈ, ਉਹ ਲੰਮੀਆਂ ਤਾਣ ਕੇ ਸੌਦਾਂ ਹੈ।
English
but when it is time to meditate on the Naam, the Name of the Lord, then he sleeps. ||1||
ਅਉਸਰੁ ਅਪਨਾ; ਬੂਝੈ ਨ. ਇਆਨਾ ॥
aausar apanaa; boojhai na. eaanaa |
Punjabi
ਬੇਸਮਝ ਪੁਰਸ਼ ਆਪਣੇ ਮੌਕੇ ਨੂੰ ਅਨੁਭਵੀ ਨਹੀਂ ਕਰਦਾ।
English
The ignorant person does not take advantage of the opportunity.
ਮਾਇਆ ਮੋਹ ਰੰਗਿ ਲਪਟਾਨਾ ॥੧॥ ਰਹਾਉ ॥
maaeaa moh rang lapattaanaa |1| rahaau |
Punjabi
ਉਹ ਸੰਸਾਰੀ ਮਮਤਾ ਅਤੇ ਰੰਗ-ਰਲੀਆਂ ਅੰਦਰ ਖਚਤ ਹੋਇਆ ਹੋਇਆ ਹੈ। ਠਹਿਰਾਉ।
English
He is attached to Maya, and engrossed in worldly delights. ||1||Pause||
ਲੋਭ ਲਹਰਿ ਕਉ; ਬਿਗਸਿ ਫੂਲਿ ਬੈਠਾ ॥
lobh lehar kau; bigas fool baitthaa |
Punjabi
ਲਾਲਚ ਦੀਆਂ ਤਰੰਗਾਂ ਅੰਦਰ ਉਹ ਪ੍ਰਸੰਨ ਹੋ ਫੁਲ ਫੁਲ ਬਹਿੰਦਾ ਹੈ।
English
He rides the waves of greed, puffed up with joy.
ਸਾਧ ਜਨਾ ਕਾ ਦਰਸੁ; ਨ ਡੀਠਾ ॥੨॥
saadh janaa kaa daras; na ddeetthaa |2|
Punjabi
ਪਵਿੱਤਰ ਪੁਰਸ਼ ਦਾ ਉਹ ਦੀਦਾਰ ਨਹੀਂ ਵੇਖਦਾ।
English
He does not see the Blessed Vision of the Darshan of the Holy. ||2||
ਕਬਹੂ. ਨ ਸਮਝੈ; ਅਗਿਆਨੁ ਗਵਾਰਾ ॥
kabahoo. na samajhai; agiaan gavaaraa |
Punjabi
ਬੇਵਕੂਫ ਵਹਿਸ਼ੀ ਕਦੇ ਭੀ ਸੋਝੀ ਨਹੀਂ ਫੜਦਾ।
English
The ignorant clown will never understand.
ਬਹੁਰਿ ਬਹੁਰਿ; ਲਪਟਿਓ ਜੰਜਾਰਾ ॥੧॥ ਰਹਾਉ ॥
bahur bahur; lapattio janjaaraa |1| rahaau |
Punjabi
ਮੁੜ ਮੁੜ ਕੇ ਉਹ ਝਮੇਲਿਆਂ ਅੰਦਰ ਫਸਦਾ ਹੈ। ਠਹਿਰਾਉ।
English
Again and again, he becomes engrossed in entanglements. ||1||Pause||
ਬਿਖੈ ਨਾਦ ਕਰਨ ਸੁਣਿ ਭੀਨਾ ॥
bikhai naad karan sun bheenaa |
Punjabi
ਆਪਣੇ ਕੰਨਾਂ ਨਾਲ ਪਾਪ ਦਾ ਰਾਗ ਸੁਣ ਕੇ ਉਹ ਖੁੱਸ਼ ਹੁੰਦਾ ਹੈ।
English
He listens to the sounds of sin and the music of corruption, and he is pleased.
ਹਰਿ ਜਸੁ ਸੁਨਤ; ਆਲਸੁ ਮਨਿ ਕੀਨਾ ॥੩॥
har jas sunat; aalas man keenaa |3|
Punjabi
ਪ੍ਰਭੂ ਦੀ ਕੀਰਤੀ ਸੁਣਨ ਲਈ ਉਸ ਦਾ ਮਨੂਆ ਸੁਸਤੀ ਕਰਦਾ ਹੈ।
English
His mind is too lazy to listen to the Praises of the Lord. ||3||
ਦ੍ਰਿਸਟਿ ਨਾਹੀ ਰੇ ਪੇਖਤ ਅੰਧੇ ॥
drisatt naahee re pekhat andhe |
Punjabi
ਹੇ ਅੰਨ੍ਹੇ ਮਨੁੱਖ! ਤੂੰ ਆਪਣੀਆਂ ਅੱਖਾਂ ਨਾਲ ਵੇਖਦਾ ਨਹੀਂ।
English
You do not see with your eyes - you are so blind!
ਛੋਡਿ ਜਾਹਿ; ਝੂਠੇ ਸਭਿ ਧੰਧੇ ॥੧॥ ਰਹਾਉ ॥
chhodd jaeh; jhootthe sabh dhandhe |1| rahaau |
Punjabi
ਤੂੰ ਇਹ ਸਾਰੇ ਕੂੜੇ ਕਾਰਵਿਹਾਰ ਤਿਆਗ ਕੇ ਟੁਰ ਜਾਏਂਗਾ। ਠਹਿਰਾਉੇ।
English
You shall have to leave all these false affairs. ||1||Pause||
ਕਹੁ ਨਾਨਕ; ਪ੍ਰਭ ਬਖਸ ਕਰੀਜੈ ॥
kahu naanak; prabh bakhas kareejai |
Punjabi
ਗੁਰੂ ਜੀ ਆਖਦੇ ਹਨ, ਹੇ ਸੁਆਮੀ! ਮੇਰੇ ਉਤੇ ਤਰਸ ਕਰ,
English
Says Nanak, please forgive me, God.