Ang 749
ਭਾਗਠੜੇ ਹਰਿ ਸੰਤ ਤੁਮੑਾਰੇ; ਜਿਨੑ ਘਰਿ ਧਨੁ ਹਰਿ ਨਾਮਾ ॥
bhaagattharre har sant tumaare; jina ghar dhan har naamaa |
Punjabi
ਕਰਮਾਂ ਵਾਲੇ ਹਨ ਤੇਰੇ ਸਾਧੂ, ਹੇ ਸੁਆਮੀ ਮਾਲਕ! ਜਿਨ੍ਹਾਂ ਨੇ ਘਰ ਵਿੱਚ ਤੇਰੇ ਨਾਮ ਦੀ ਦੌਲ ਵਸਦੀ ਹੈ।
English
Your Saints are very fortunate; their homes are filled with the wealth of the Lord's Name.
ਪਰਵਾਣੁ ਗਣੀ ਸੇਈ ਇਹ ਆਏ; ਸਫਲ ਤਿਨਾ ਕੇ ਕਾਮਾ ॥੧॥
paravaan ganee seee ih aae; safal tinaa ke kaamaa |1|
Punjabi
ਪਰਵਾਣਿਤ ਗਿਣਿਆ ਜਾਂਦਾ ਹੈ, ਉਨ੍ਹਾਂ ਦਾ ਇਸ ਜਗ ਵਿੱਚ ਆਗਮਨ ਅਤੇ ਫਲਦਾਇਕ ਹਨ ਉਨ੍ਹਾਂ ਦੇ ਕੰਮ।
English
Their birth is approved, and their actions are fruitful. ||1||
ਮੇਰੇ ਰਾਮ; ਹਰਿ ਜਨ ਕੈ ਹਉ ਬਲਿ ਜਾਈ ॥
mere raam; har jan kai hau bal jaaee |
Punjabi
ਮੇਰੇ ਸੁਆਮੀ, ਵਾਹਿਗੁਰੂ ਦੇ ਸੇਵਕਾਂ ਉਤੋਂ ਮੈਂ ਕੁਰਬਾਨ ਜਾਂਦਾ ਹਾਂ।
English
O my Lord, I am a sacrifice to the humble servants of the Lord.
ਕੇਸਾ ਕਾ ਕਰਿ ਚਵਰੁ ਢੁਲਾਵਾ; ਚਰਣ ਧੂੜਿ ਮੁਖਿ ਲਾਈ ॥੧॥ ਰਹਾਉ ॥
kesaa kaa kar chavar dtulaavaa; charan dhoorr mukh laaee |1| rahaau |
Punjabi
ਆਪਣੇ ਵਾਲਾਂ ਦੀ ਚੌਰ ਬਣਾ ਕੇ, ਮੈਂ ਉਨ੍ਹਾਂ ਉਤੇ ਝੁਲਾਉਂਦਾ ਹਾਂ ਅਤੇ ਉਨ੍ਹਾਂ ਦੇ ਪੈਰਾਂ ਦੀ ਧੂੜ ਮੈਂ ਆਪਣੇ ਚਿਹਰੇ ਨੂੰ ਮਲਦਾ ਹਾਂ। ਠਹਿਰਾਉ।
English
I make my hair into a fan, and wave it over them; I apply the dust of their feet to my face. ||1||Pause||
ਜਨਮ ਮਰਣ ਦੁਹਹੂ ਮਹਿ ਨਾਹੀ; ਜਨ ਪਰਉਪਕਾਰੀ ਆਏ ॥
janam maran duhahoo meh naahee; jan praupakaaree aae |
Punjabi
ਜੰਮਣ ਮਰਨ ਦੋਨਾਂ ਤੋਂ ਉਚੇਰੇ ਹਨ ਉਹ ਜਗਤ-ਮਿੱਤ੍ਰ ਪੁਰਸ਼ ਜੋ ਹੋਰਨਾਂ ਦਾ ਭਲਾ ਕਰਨ ਆਉਂਦੇ ਹਨ।
English
Those generous, humble beings are above both birth and death.
ਜੀਅ ਦਾਨੁ ਦੇ ਭਗਤੀ ਲਾਇਨਿ; ਹਰਿ ਸਿਉ ਲੈਨਿ ਮਿਲਾਏ ॥੨॥
jeea daan de bhagatee laaein; har siau lain milaae |2|
Punjabi
ਉਹ ਰੂਹਾਨੀ ਜੀਵਨ ਦੀ ਦਾਤ ਦਿੰਦੇ ਹਨ, ਬੰਦਿਆਂ ਨੂੰ ਰੱਬੀ ਸ਼ਰਧਾ-ਪ੍ਰੇਮ ਨਾਲ ਜੋੜਦੇ ਹਨ ਅਤੇ ਇਨਸਾਨਾਂ ਨੂੰ ਵਾਹਿਗੁਰੂ ਨਾਲ ਮਿਲਾ ਦਿੰਦੇ ਹਨ।
English
They give the gift of the soul, and practice devotional worship; they inspire others to meet the Lord. ||2||
ਸਚਾ ਅਮਰੁ ਸਚੀ ਪਾਤਿਸਾਹੀ; ਸਚੇ ਸੇਤੀ ਰਾਤੇ ॥
sachaa amar sachee paatisaahee; sache setee raate |
Punjabi
ਸੱਚਾ ਹੈ ਉਨ੍ਹਾਂ ਦਾ ਹੁਕਮ, ਸੱਚੀ ਉਨ੍ਹਾਂ ਦੀ ਸਲਤਨਤ ਅਤੇ ਸੱਚੇ ਸੁਆਮੀ ਨਾਲ ਹੀ ਰੰਗੇ ਹੋਏ ਹਨ।
English
True are their commands, and true are their empires; they are attuned to the Truth.
ਸਚਾ ਸੁਖੁ ਸਚੀ ਵਡਿਆਈ; ਜਿਸ ਕੇ ਸੇ ਤਿਨਿ ਜਾਤੇ ॥੩॥
sachaa sukh sachee vaddiaaee; jis ke se tin jaate |3|
Punjabi
ਸੱਚੀ ਹੈ ਉਨ੍ਹਾਂ ਦੀ ਖੁਸ਼ੀ ਅਤੇ ਸੱਚੀ ਉਨ੍ਹਾਂ ਦੀ ਕੀਰਤੀ। ਉਹ ਉਸ ਨੂੰ ਜਾਣਦੇ ਹਨ ਜਿਸ ਦੀ ਉਹ ਮਲਕੀਅਤ ਹੈ।
English
True is their happiness, and true is their greatness. They know the Lord, to whom they belong. ||3||
ਪਖਾ ਫੇਰੀ ਪਾਣੀ ਢੋਵਾ; ਹਰਿ ਜਨ ਕੈ ਪੀਸਣੁ ਪੀਸਿ ਕਮਾਵਾ ॥
pakhaa feree paanee dtovaa; har jan kai peesan pees kamaavaa |
Punjabi
ਮੈਂ ਵਾਹਿਗੁਰੂ ਦੇ ਗੁਮਾਸ਼ਤੇ ਲਈ ਪੱਖੀ ਝੱਲਦਾ ਹਾਂ, ਜਲ ਢੋਂਦਾ ਅਤੇ ਪੀਹਣ ਪੀਂਹਦਾ ਹਾਂ।
English
I wave the fan over them, carry water for them, and grind corn for the humble servants of the Lord.
ਨਾਨਕ ਕੀ ਪ੍ਰਭ ਪਾਸਿ ਬੇਨੰਤੀ; ਤੇਰੇ ਜਨ ਦੇਖਣੁ ਪਾਵਾ ॥੪॥੭॥੫੪॥
naanak kee prabh paas benantee; tere jan dekhan paavaa |4|7|54|
Punjabi
ਨਾਨਕ ਆਪਣੇ ਸਾਹਿਬ ਕੋਲ ਪ੍ਰਾਰਥਨਾ ਕਰਦਾ ਹੈ, "ਮੈਨੂੰ ਆਪਣੇ ਸੇਵਕਾਂ ਦਾ ਦਰਸ਼ਨ ਪਰਦਾਨ ਕਰ।
English
Nanak offers this prayer to God - please, grant me the sight of Your humble servants. ||4||7||54||
ਸੂਹੀ ਮਹਲਾ ੫ ॥
soohee mahalaa 5 |
Punjabi
ਸੂਹੀ ਪੰਜਵੀਂ ਪਾਤਿਸ਼ਾਹੀ।
English
Soohee, Fifth Mehl:
ਪਾਰਬ੍ਰਹਮ ਪਰਮੇਸਰ ਸਤਿਗੁਰ; ਆਪੇ ਕਰਣੈਹਾਰਾ ॥
paarabraham paramesar satigur; aape karanaihaaraa |
Punjabi
ਸੱਚੇ ਗੁਰੂ ਜੀ ਆਦਿ ਪੁਰਖ ਅਤੇ ਪਰਮ ਪ੍ਰਭੂ ਹਨ। ਉਹ ਆਪ ਹੀ ਸਿਰਜਨਹਾਰ ਹਨ।
English
The True Guru is the Transcendent Lord, the Supreme Lord God; He Himself is the Creator Lord.
ਚਰਣ ਧੂੜਿ ਤੇਰੀ ਸੇਵਕੁ ਮਾਗੈ; ਤੇਰੇ ਦਰਸਨ ਕਉ ਬਲਿਹਾਰਾ ॥੧॥
charan dhoorr teree sevak maagai; tere darasan kau balihaaraa |1|
Punjabi
ਤੇਰਾ ਗੋਲਾ ਤੇਰੇ ਪੈਰਾਂ ਦੀ ਧੂੜ ਦੀ ਯਾਚਨਾ ਕਰਦਾ ਹੈ ਅਤੇ ਤੇਰੇ ਦੀਦਾਰ ਉਤੋਂ ਘੋਲ ਜਾਂਦਾ ਹੈ।
English
Your servant begs for the dust of Your feet. I am a sacrifice to the Blessed Vision of Your Darshan. ||1||
ਮੇਰੇ ਰਾਮ ਰਾਇ; ਜਿਉ ਰਾਖਹਿ ਤਿਉ ਰਹੀਐ ॥
mere raam raae; jiau raakheh tiau raheeai |
Punjabi
ਹੇ ਮੇਰੇ ਰੱਬ-ਰੂਪ-ਗੁਰੂ! ਪਾਤਿਸ਼ਾਹ ਜਿਸ ਤਰ੍ਹਾਂ ਤੂੰ ਮੈਨੂੰ ਰੱਖਦਾ ਹੈ, ਉਸੇ ਤਰ੍ਹਾਂ ਹੀ ਮੈਂ ਰਹਿੰਦਾ ਹਾਂ।
English
O my Sovereign Lord, as You keep me, so do I remain.
ਤੁਧੁ ਭਾਵੈ. ਤਾ ਨਾਮੁ ਜਪਾਵਹਿ; ਸੁਖੁ ਤੇਰਾ ਦਿਤਾ ਲਹੀਐ ॥੧॥ ਰਹਾਉ ॥
tudh bhaavai. taa naam japaaveh; sukh teraa ditaa laheeai |1| rahaau |
Punjabi
ਜਦ ਮੈਨੂੰ ਇਸ ਤਰ੍ਹਾਂ ਭਾਉਂਦਾ ਹੈ, ਤਦ ਤੂੰ ਮੇਰੇ ਪਾਸੋਂ ਨਾਲ ਦਾ ਸਿਮਰਨ ਕਰਵਾਉਂਦਾ ਹੈ। ਕੇਵਲ ਤੂੰ ਹੀ ਮੇਰੇ ਆਰਾਮ ਚੈਨ ਬਖਸ਼ਦਾ ਹੈਂ। ਠਹਿਰਾਉ।
English
When it pleases You, I chant Your Name. You alone can grant me peace. ||1||Pause||
ਮੁਕਤਿ ਭੁਗਤਿ ਜੁਗਤਿ ਤੇਰੀ ਸੇਵਾ; ਜਿਸੁ ਤੂੰ ਆਪਿ ਕਰਾਇਹਿ ॥
mukat bhugat jugat teree sevaa; jis toon aap karaaeihi |
Punjabi
ਮੋਖਸ਼, ਸੰਸਾਰੀ ਆਰਾਮ ਅਤੇ ਜੀਵਨ ਰਹੁ-ਰੀਤੀ ਤੇਰੀ ਚਾਕਰੀ ਰਾਹੀਂ ਪਰਾਪਤ ਹੁੰਦੇ ਹਨ, ਜਿਸ ਨੂੰ ਤੂੰ ਖੁਦ ਹੀ ਇਨਸਾਨ ਪਾਸੋਂ ਕਰਵਾਉਂਦਾ ਹੈਂ।
English
Liberation, comfort and proper lifestyle come from serving You; You alone cause us to serve You.
ਤਹਾ ਬੈਕੁੰਠੁ. ਜਹ ਕੀਰਤਨੁ ਤੇਰਾ; ਤੂੰ ਆਪੇ ਸਰਧਾ ਲਾਇਹਿ ॥੨॥
tahaa baikuntth. jeh keeratan teraa; toon aape saradhaa laaeihi |2|
Punjabi
ਸੱਚ-ਖੰਡ ਹੈ ਜਿਥੇ ਤੇਰਾ ਜੱਸ ਗਾਇਆ ਜਾਂਦਾ ਹੈ। ਹੇ ਮੇਰੇ ਗੁਰੂਦੇਵ! ਤੂੰ ਖੁਦ ਹੀ ਬੰਦੇ ਵਿੱਚ ਭਰੋਸਾ ਉਤਪੰਨ ਕਰਦਾ ਹੈਂ।
English
That place is heaven, where the Kirtan of the Lord's Praises are sung. You Yourself instill faith into us. ||2||
ਸਿਮਰਿ ਸਿਮਰਿ ਸਿਮਰਿ ਨਾਮੁ ਜੀਵਾ; ਤਨੁ ਮਨੁ ਹੋਇ ਨਿਹਾਲਾ ॥
simar simar simar naam jeevaa; tan man hoe nihaalaa |
Punjabi
ਤੇਰੇ ਨਾਮ ਦਾ ਚਿੰਤਨ, ਚਿੰਤਨ, ਚਿੰਤਨ ਕਰਨ ਨਾਲ ਮੈਂ ਜੀਉਂਦਾ ਹਾਂ ਅਤੇ ਮੇਰੀ ਦੇਹ ਤੇ ਆਤਮਾ ਪ੍ਰਸੰਨ ਹੋ ਗਏ ਹਨ, ਹੇ ਸਾਈਂ।
English
Meditating, meditating, meditating in remembrance on the Naam, I live; my mind and body are enraptured.
ਚਰਣ ਕਮਲ ਤੇਰੇ ਧੋਇ ਧੋਇ ਪੀਵਾ; ਮੇਰੇ ਸਤਿਗੁਰ ਦੀਨ ਦਇਆਲਾ ॥੩॥
charan kamal tere dhoe dhoe peevaa; mere satigur deen deaalaa |3|
Punjabi
ਮੈਂ ਤੇਰੇ ਕੰਵਲ-ਰੂਪੀ ਚਰਨ ਧੋਂਦਾਂ ਹਾਂ ਅਤੇ ਧੋਣ ਪੀਂਦਾ ਹਾਂ, ਹੇ ਮਸਕੀਨਾਂ ਉਤੇ ਮਿਹਰਬਾਨ, ਮੇਰੇ ਸੱਚੇ ਗੁਰਦੇਵ ਜੀ!
English
I wash Your Lotus Feet, and drink in this water, O my True Guru, O Merciful to the meek. ||3||
ਕੁਰਬਾਣੁ ਜਾਈ ਉਸੁ ਵੇਲਾ ਸੁਹਾਵੀ; ਜਿਤੁ ਤੁਮਰੈ ਦੁਆਰੈ ਆਇਆ ॥
kurabaan jaaee us velaa suhaavee; jit tumarai duaarai aaeaa |
Punjabi
ਮੈਂ ਉਸ ਸੁੰਦਰ ਸਮੇਂ ਤੋਂ ਸਦਕੇ ਜਾਂਦਾ ਹਾਂ, ਜਦ ਮੈਂ ਤੇਰੇ ਦਰ ਤੇ ਪੁੱਜਾ ਸਾਂ।
English
I am a sacrifice to that most wonderful time when I came to Your Door.
ਨਾਨਕ ਕਉ. ਪ੍ਰਭ ਭਏ ਕ੍ਰਿਪਾਲਾ; ਸਤਿਗੁਰੁ ਪੂਰਾ ਪਾਇਆ ॥੪॥੮॥੫੫॥
naanak kau. prabh bhe kripaalaa; satigur pooraa paaeaa |4|8|55|
Punjabi
ਸੁਆਮੀ ਨਾਨਕ ਉਤੇ ਦਇਆਵਾਨ ਹੋ ਗਿਆ ਹੈ, ਅਤੇ ਉਸ ਨੂੰ ਪੂਰਨ ਸੱਚੇ ਗੁਰੂ ਜੀ ਪਰਾਪਤ ਹੋ ਗਏ ਹਨ।
English
God has become compassionate to Nanak; I have found the Perfect True Guru. ||4||8||55||
ਸੂਹੀ ਮਹਲਾ ੫ ॥
soohee mahalaa 5 |
Punjabi
ਸੂਹੀ ਪੰਜਵੀਂ ਪਾਤਿਸ਼ਾਹੀ।
English
Soohee, Fifth Mehl:
ਤੁਧੁ ਚਿਤਿ ਆਏ. ਮਹਾ ਅਨੰਦਾ; ਜਿਸੁ ਵਿਸਰਹਿ. ਸੋ ਮਰਿ ਜਾਏ ॥
tudh chit aae. mahaa anandaa; jis visareh. so mar jaae |
Punjabi
ਤੈਨੂੰ ਯਾਦ ਕਰਨ ਦੁਆਰਾ ਪਰਮ ਖੁਸ਼ੀ ਉਤਪੰਨ ਹੁੰਦੀ ਹੈ, ਹੇ ਸੁਆਮੀ! ਜੋ ਤੈਨੂੰ ਭੁਲਾਉਂਦਾ ਹੈ, ਉਹ ਮਰ ਜਾਂਦਾ ਹੈ।
English
When You come to mind, I am totally in bliss. One who forgets You might just as well be dead.
ਦਇਆਲੁ ਹੋਵਹਿ ਜਿਸੁ ਊਪਰਿ ਕਰਤੇ; ਸੋ ਤੁਧੁ ਸਦਾ ਧਿਆਏ ॥੧॥
deaal hoveh jis aoopar karate; so tudh sadaa dhiaae |1|
Punjabi
ਜਿਸ ਉਤੇ ਤੂੰ ਮਿਹਰਵਾਨ ਹੋ ਜਾਂਦਾ ਹੈ, ਹੇ ਸਿਰਜਣਹਾਰ! ਉਹ ਹਮੇਸ਼ਾਂ ਹੀ ਤੇਰਾ ਆਰਾਧਨ ਕਰਦਾ ਹੈ।
English
That being, whom You bless with Your Mercy, O Creator Lord, constantly meditates on You. ||1||
ਮੇਰੇ ਸਾਹਿਬ. ਤੂੰ, ਮੈ ਮਾਣੁ ਨਿਮਾਣੀ ॥
mere saahib. toon, mai maan nimaanee |
Punjabi
ਮੇਰੇ ਮਾਲਕ! ਮੈਂ ਬੇਇਜਤ, ਦੀ ਤੂੰ ਇੱਜ਼ਤ ਹੈਂ।
English
O my Lord and Master, You are the honor of the dishonored such as me.
ਅਰਦਾਸਿ ਕਰੀ ਪ੍ਰਭ ਅਪਨੇ ਆਗੈ; ਸੁਣਿ ਸੁਣਿ ਜੀਵਾ ਤੇਰੀ ਬਾਣੀ ॥੧॥ ਰਹਾਉ ॥
aradaas karee prabh apane aagai; sun sun jeevaa teree baanee |1| rahaau |
Punjabi
ਮੈਂ ਤੇਰੇ ਸਾਹਮਣੇ ਬੇਨਤੀ ਕਰਦਾ ਹਾਂ ਅਤੇ ਤੇਰੀ ਈਸ਼ਵਰੀ ਗੁਰਬਾਣੀ ਸੁਣ ਸੁਣ ਕੇ ਜੀਉਂਦਾ ਹਾਂ, ਹੇ ਮੇਰੇ ਸਾਹਿਬ! ਠਹਿਰਾਉ।
English
I offer my prayer to You, God; listening, listening to the Word of Your Bani, I live. ||1||Pause||
ਚਰਣ ਧੂੜਿ ਤੇਰੇ ਜਨ ਕੀ ਹੋਵਾ; ਤੇਰੇ ਦਰਸਨ ਕਉ ਬਲਿ ਜਾਈ ॥
charan dhoorr tere jan kee hovaa; tere darasan kau bal jaaee |
Punjabi
ਮੈਂ ਤੇਰੇ ਗੋਲਿਆਂ ਦੇ ਪੈਰਾਂ ਦੀ ਖਾਕ ਹੋ ਜਾਵਾਂ। ਤੇਰੇ ਦੀਦਾਰ ਉਤੇ, ਹੇ ਸੁਆਮੀ! ਮੈਂ ਘੋਲੀ ਜਾਂਦਾ ਹਾਂ।
English
May I become the dust of the feet of Your humble servants. I am a sacrifice to the Blessed Vision of Your Darshan.
ਅੰਮ੍ਰਿਤ ਬਚਨ ਰਿਦੈ ਉਰਿ ਧਾਰੀ; ਤਉ ਕਿਰਪਾ ਤੇ ਸੰਗੁ ਪਾਈ ॥੨॥
amrit bachan ridai ur dhaaree; tau kirapaa te sang paaee |2|
Punjabi
ਤੇਰੀ ਅੰਮ੍ਰਿਤਮਈ ਕਲਾਮ ਮੈਂ ਆਪਣੀ ਮਨ ਵਿੱਚ ਟਿਕਾਉਂਦਾ ਹਾਂ, ਹੇ ਪ੍ਰਭੂ! ਅਤੇ ਤੇਰੀ ਦਇਆ ਦੁਆਰਾ ਮੈਂ ਸਤਿ ਸੰਗਤ ਨੂੰ ਪਰਾਪਤ ਹੁੰਦਾ ਹਾਂ।
English
I enshrine Your Ambrosial Word within my heart. By Your Grace, I have found the Company of the Holy. ||2||
ਅੰਤਰ ਕੀ ਗਤਿ. ਤੁਧੁ ਪਹਿ ਸਾਰੀ; ਤੁਧੁ ਜੇਵਡੁ. ਅਵਰੁ ਨ ਕੋਈ ॥
antar kee gat. tudh peh saaree; tudh jevadd. avar na koee |
Punjabi
ਆਪਣੇ ਮਨ ਦੀ ਅਵਸਥਾ ਮੈਂ ਤੇਰੇ ਅੱਗੇ ਰੱਖਦਾ ਹਾਂ। ਤੇਰੇ ਜਿੱਡਾ ਵੱਡਾ ਹੋਰ ਕੋਈ ਨਹੀਂ, ਹੇ ਵਾਹਿਗੁਰੂ!
English
I place the state of my inner being before You; there is no other as great as You.
ਜਿਸ ਨੋ ਲਾਇ ਲੈਹਿ ਸੋ ਲਾਗੈ; ਭਗਤੁ ਤੁਹਾਰਾ ਸੋਈ ॥੩॥
jis no laae laihi so laagai; bhagat tuhaaraa soee |3|
Punjabi
ਜਿਸ ਨੂੰ ਤੂੰ ਤੋੜਦਾ ਹੈ, ਉਹ ਹੀ ਤੇਰੇ ਨਾਲ ਜੁੜਦਾ ਹੈ। ਕੇਵਲ ਉਹ ਹੀ ਤੇਰਾ ਜਾਂ-ਨਿਸਾਰ ਨਫਰ ਹੈ, ਹੇ ਸੁਆਮੀ!
English
He alone is attached, whom You attach; he alone is Your devotee. ||3||
ਦੁਇ ਕਰ ਜੋੜਿ. ਮਾਗਉ ਇਕੁ ਦਾਨਾ; ਸਾਹਿਬਿ ਤੁਠੈ ਪਾਵਾ ॥
due kar jorr. maagau ik daanaa; saahib tutthai paavaa |
Punjabi
ਦੋਵੇਂ ਹੱਥ ਬੰਨ੍ਹ ਕੇ ਮੈਂ ਤੇਰੇ ਨਾਮ ਦੀ ਦਾਤ ਦੀ ਯਾਚਨਾ ਕਰਦਾ ਹਾਂ, ਹੇ ਸੁਆਮੀ ਨੂੰ ਕੇਵਲ ਤੇਰੀ ਖੁਸ਼ੀ ਰਾਹੀਂ ਹੀ ਮੈਂ ਇਸ ਨੂੰ ਪਰਾਪਤ ਕਰ ਸਕਦਾ ਹਾਂ।
English
With my palms pressed together, I beg for this one gift; O my Lord and Master, if it pleases You, I shall obtain it.
ਸਾਸਿ ਸਾਸਿ ਨਾਨਕੁ ਆਰਾਧੇ; ਆਠ ਪਹਰ ਗੁਣ ਗਾਵਾ ॥੪॥੯॥੫੬॥
saas saas naanak aaraadhe; aatth pehar gun gaavaa |4|9|56|
Punjabi
ਆਪਣੇ ਹਰ ਸੁਆਸ ਨਾਲ, ਨਾਨਕ ਤੇਰਾ ਸਿਮਰਨ ਕਰਦਾ ਹੈ, ਹੇ ਸਾਹਿਬ! ਅਤੇ ਅੱਠੇ ਪਹਿਰ ਹੀ ਤੇਰਾ ਜੱਸ ਗਾਉਂਦਾ ਹੈ।
English
With each and every breath, Nanak adores You; twenty-four hours a day, I sing Your Glorious Praises. ||4||9||56||
ਸੂਹੀ ਮਹਲਾ ੫ ॥
soohee mahalaa 5 |
Punjabi
ਸੂਹੀ ਪੰਜਵੀਂ ਪਾਤਿਸ਼ਾਹੀ।
English
Soohee, Fifth Mehl:
ਜਿਸ ਕੇ ਸਿਰ ਊਪਰਿ. ਤੂੰ ਸੁਆਮੀ; ਸੋ ਦੁਖੁ ਕੈਸਾ ਪਾਵੈ ॥
jis ke sir aoopar. toon suaamee; so dukh kaisaa paavai |
Punjabi
ਜਿਸ ਦੇ ਸੀਸ ਉਤੇ ਤੂੰ ਹੈ, ਹੇ ਸਾਹਿਬ! ਉਹ ਤਕਲੀਫ ਕਿਸ ਤਰ੍ਹਾਂ ਪਾ ਸਕਦਾ ਹੈ?
English
When You stand over our heads, O Lord and Master, how can we suffer in pain?
ਬੋਲਿ. ਨ ਜਾਣੈ, ਮਾਇਆ ਮਦਿ ਮਾਤਾ; ਮਰਣਾ ਚੀਤਿ. ਨ ਆਵੈ ॥੧॥
bol. na jaanai, maaeaa mad maataa; maranaa cheet. na aavai |1|
Punjabi
ਧਨ-ਦੌਲਤ ਦੀ ਸ਼ਰਾਬ ਨਾਲ ਮਤਵਾਲਾ ਹੋਇਆ ਹੋਇਆ ਪ੍ਰਾਣੀ ਸੱਚੇ ਨਾਮ ਦੇ ਉਚਾਰਨ ਕਰਨ ਨੂੰ ਨਹੀਂ ਜਾਣਦਾ ਅਤੇ ਮੌਤ ਨੂੰ ਯਾਦ ਹੀ ਨਹੀਂ ਕਰਦਾ।
English
The mortal being does not know how to chant Your Name - he is intoxicated with the wine of Maya, and the thought of death does not even enter his mind. ||1||
ਮੇਰੇ ਰਾਮ ਰਾਇ; ਤੂੰ ਸੰਤਾ ਕਾ. ਸੰਤ ਤੇਰੇ ॥
mere raam raae; toon santaa kaa. sant tere |
Punjabi
ਹੇ ਮੇਰੇ ਪਾਤਿਸ਼ਾਹ ਪਰਮੇਸ਼ਰ ਨੂੰ ਤੂੰ ਸਾਧੂਆਂ ਦਾ ਹੈਂ ਅਤੇ ਸਾਧੂ ਤੇਰੇ ਹਨ।
English
O my Sovereign Lord, You belong to the Saints, and the Saints belong to You.