Ang 750
ਤੇਰੇ ਸੇਵਕ ਕਉ. ਭਉ ਕਿਛੁ ਨਾਹੀ; ਜਮੁ. ਨਹੀ ਆਵੈ ਨੇਰੇ ॥੧॥ ਰਹਾਉ ॥
tere sevak kau. bhau kichh naahee; jam. nahee aavai nere |1| rahaau |
Punjabi
ਤੇਰੇ ਗੋਲੋ ਨੂੰ ਕੋਈ ਡਰ ਨਹੀਂ ਅਤੇ ਮੌਤ ਦਾ ਦੂਤ ਉਸ ਦੇ ਨੇੜੇ ਨਹੀਂ ਆਉਂਦਾ। ਠਹਿਰਾਉ।
English
Your servant is not afraid of anything; the Messenger of Death cannot even approach him. ||1||Pause||
ਜੋ ਤੇਰੈ ਰੰਗਿ ਰਾਤੇ ਸੁਆਮੀ; ਤਿਨੑ ਕਾ ਜਨਮ ਮਰਣ ਦੁਖੁ ਨਾਸਾ ॥
jo terai rang raate suaamee; tina kaa janam maran dukh naasaa |
Punjabi
ਜਿਹੜੇ ਤੇਰੇ ਪ੍ਰੇਮ ਨਾਲ ਰੰਗੀਜੇ ਹਨ, ਹੇ ਪ੍ਰਭੂ! ਉਨ੍ਹਾਂ ਦੀ ਜਮਣ ਤੇ ਮਰਨ ਦੀ ਪੀੜ ਮਿਟ ਜਾਂਦੀ ਹੈ।
English
Those who are attuned to Your Love, O my Lord and Master, are released from the pains of birth and death.
ਤੇਰੀ ਬਖਸ. ਨ ਮੇਟੈ ਕੋਈ; ਸਤਿਗੁਰ ਕਾ ਦਿਲਾਸਾ ॥੨॥
teree bakhas. na mettai koee; satigur kaa dilaasaa |2|
Punjabi
ਤੇਰੀਆਂ ਦਾਤਾਂ ਨੂੰ, ਹੇ ਸਾਈਂ! ਕੋਈ ਮੇਟ ਨਹੀਂ ਸਕਦਾ। ਸੱਚੇ ਗੁਰਾਂ ਨੇ ਮੈਨੂੰ ਇਹ ਧੀਰਜ ਬਖਸ਼ਿਆ ਹੈ।
English
No one can erase Your Blessings; the True Guru has given me this assurance. ||2||
ਨਾਮੁ ਧਿਆਇਨਿ. ਸੁਖ ਫਲ ਪਾਇਨਿ; ਆਠ ਪਹਰ ਆਰਾਧਹਿ ॥
naam dhiaaein. sukh fal paaein; aatth pehar aaraadheh |
Punjabi
ਜੋ ਨਾਮ ਨੂੰ ਸਿਮਰਦੇ ਹਨ, ਉਹ ਆਰਾਮ ਚੈਨ ਦੇ ਮੇਵੇ ਨੂੰ ਪਾ ਲੈਂਦੇ ਹਨ ਅਤੇ ਦਿਨ ਰਾਤ ਉਹ ਤੇਰਾ ਚਿੰਤਨ ਕਰਦੇ ਹਨ।
English
Those who meditate on the Naam, the Name of the Lord, obtain the fruits of peace. Twenty-four hours a day, they worship and adore You.
ਤੇਰੀ ਸਰਣਿ ਤੇਰੈ ਭਰਵਾਸੈ; ਪੰਚ ਦੁਸਟ ਲੈ ਸਾਧਹਿ ॥੩॥
teree saran terai bharavaasai; panch dusatt lai saadheh |3|
Punjabi
ਤੇਰੀ ਪਨਾਹ ਅਤੇ ਆਸਰਾ ਲੈ ਕੇ ਉਹ ਪੰਜਾਂ ਬਦਮਾਸ਼ਾਂ ਤੇ ਕਾਬੂ ਪਾ ਲੈਂਦੇ ਹਨ।
English
In Your Sanctuary, with Your Support, they subdue the five villains. ||3||
ਗਿਆਨੁ ਧਿਆਨੁ ਕਿਛੁ ਕਰਮੁ. ਨ ਜਾਣਾ; ਸਾਰ. ਨ ਜਾਣਾ ਤੇਰੀ ॥
giaan dhiaan kichh karam. na jaanaa; saar. na jaanaa teree |
Punjabi
ਮੈਂ ਬ੍ਰਹਿਮ ਵੀਚਾਰ, ਸਿਮਰਨ ਅਤੇ ਨੇਕ ਅਮਲਾਂ ਨੂੰ ਨਹੀਂ ਜਾਣਦਾ, ਨਾਂ ਹੀ ਮੈਂ ਤੇਰੀ ਕਦਰ ਨੂੰ ਜਾਣਦਾ ਹਾਂ, ਹੇ ਸੁਆਮੀ!
English
I know nothing about wisdom, meditation and good deeds; I know nothing about Your excellence.
ਸਭ ਤੇ ਵਡਾ ਸਤਿਗੁਰੁ ਨਾਨਕੁ; ਜਿਨਿ ਕਲ ਰਾਖੀ ਮੇਰੀ ॥੪॥੧੦॥੫੭॥
sabh te vaddaa satigur naanak; jin kal raakhee meree |4|10|57|
Punjabi
ਸਾਰਿਆਂ ਨਾਲੋਂ ਵਿਸ਼ਾਲ ਹਨ, ਮੇਰੇ ਸਤਿਗੁਰੂ ਨਾਨਕ ਦੇਵ ਜੀ, ਜਿਨ੍ਹਾਂ ਨੇ ਇਸ ਕਾਲੇ ਯੁੱਗ ਅੰਦਰ ਮੇਰੀ ਇੱਜਤ ਆਬਰੂ ਰੱਖ ਲਈ ਹੈ।
English
Guru Nanak is the greatest of all; He saved my honor in this Dark Age of Kali Yuga. ||4||10||57||
ਸੂਹੀ ਮਹਲਾ ੫ ॥
soohee mahalaa 5 |
Punjabi
ਸੂਹੀ ਪੰਜਵੀਂ ਪਾਤਿਸ਼ਾਹੀ।
English
Soohee, Fifth Mehl:
ਸਗਲ ਤਿਆਗਿ. ਗੁਰ ਸਰਣੀ ਆਇਆ; ਰਾਖਹੁ ਰਾਖਨਹਾਰੇ ॥
sagal tiaag. gur saranee aaeaa; raakhahu raakhanahaare |
Punjabi
ਸਾਰਿਆਂ ਨੂੰ ਛੱਡ ਕੇ ਮੈਂ ਗੁਰਾਂ ਦੀ ਪਨਾਹ ਲਈ ਹੈ। ਹੁਣ ਤੂੰ ਮੇਰੀ ਰੱਖਿਆ ਕਰ, ਹੇ ਮੇਰੇ ਰੱਖਿਆ ਕਰਨ ਵਾਲੇ!
English
Renouncing everything, I have come to the Guru's Sanctuary; save me, O my Savior Lord!
ਜਿਤੁ ਤੂ ਲਾਵਹਿ. ਤਿਤੁ ਹਮ ਲਾਗਹ; ਕਿਆ ਏਹਿ ਜੰਤ ਵਿਚਾਰੇ ॥੧॥
jit too laaveh. tith ham laagah; kiaa ehi jant vichaare |1|
Punjabi
ਜਿਸ ਕਿਸੇ ਨਾਲ ਤੂੰ ਮੈਨੂੰ ਜੋੜਦਾ ਹੈਂ, ਉਸ ਨਾਲ ਹੀ ਮੈਂ ਜੁੜ ਜਾਂਦਾ ਹਾਂ। ਇਹ ਗਰੀਬੜੇ ਪੁਰਸ਼ ਕੀ ਕਰ ਸਕਦੇ ਹਨ?
English
Whatever You link me to, to that I am linked; what can this poor creature do? ||1||
ਮੇਰੇ ਰਾਮ ਜੀ; ਤੂੰ ਪ੍ਰਭ ਅੰਤਰਜਾਮੀ ॥
mere raam jee; toon prabh antarajaamee |
Punjabi
ਮੇਰੇ ਸੁਆਮੀ ਮਾਲਕ! ਤੂੰ ਦਿਲਾਂ ਦੀਆਂ ਜਾਨਣਹਾਰ ਹੈਂ।
English
O my Dear Lord God, You are the Inner-knower, the Searcher of hearts.
ਕਰਿ ਕਿਰਪਾ ਗੁਰਦੇਵ ਦਇਆਲਾ; ਗੁਣ ਗਾਵਾ ਨਿਤ ਸੁਆਮੀ ॥੧॥ ਰਹਾਉ ॥
kar kirapaa guradev deaalaa; gun gaavaa nit suaamee |1| rahaau |
Punjabi
ਹੇ ਮੇਰੇ ਉਜਲੇ, ਮਿਹਰਵਾਨ ਗੁਰੂ! ਮੇਰੇ ਉਤੇ ਦਰਸ ਕਰ ਤਾਂ ਜੋ ਮੈਂ ਸਦਾ ਹੀ ਪ੍ਰਭੂ ਦੀ ਮਹਿਮਾ ਗਾਇਨ ਕਰਾਂ। ਠਹਿਰਾਉ।
English
Be Merciful to me, O Divine, Compassionate Guru, that I may constantly sing the Glorious Praises of my Lord and Master. ||1||Pause||
ਆਠ ਪਹਰ ਪ੍ਰਭੁ ਅਪਨਾ ਧਿਆਈਐ; ਗੁਰ ਪ੍ਰਸਾਦਿ. ਭਉ ਤਰੀਐ ॥
aatth pehar prabh apanaa dhiaaeeai; gur prasaad. bhau tareeai |
Punjabi
ਦਿਨ ਰਾਤ ਮੈਂ ਆਪਣੇ ਸੁਆਮੀ ਦਾ ਸਿਮਰਨ ਕਰਦਾ ਹਾਂ। ਗੁਰਾਂ ਦੀ ਦਇਆ ਦੁਆਰਾ ਭਿਆਨਕ ਸਮੁੰਦਰ ਤਰਿਆ ਜਾਂਦਾ ਹੈ।
English
Twenty-four hours a day, I meditate on my God; by Guru's Grace, I cross over the terrifying world-ocean.
ਆਪੁ ਤਿਆਗਿ. ਹੋਈਐ ਸਭ ਰੇਣਾ; ਜੀਵਤਿਆ ਇਉ ਮਰੀਐ ॥੨॥
aap tiaag. hoeeai sabh renaa; jeevatiaa iau mareeai |2|
Punjabi
ਆਪਣੀ ਸਵੈ-ਹੰਗਤਾ ਨੂੰ ਛੱਡ ਕੇ, ਮੈਂ ਸਾਰਿਆਂ ਬੰਦਿਆਂ ਦੇ ਪੈਂਰਾਂ ਦੀ ਧੂੜ ਹੁੰਦਾ ਹਾਂ। ਇਸ ਤਰ੍ਹਾਂ ਜੀਉਂਦੇ ਜੀ ਹੀ ਮੈਂ ਮਰਿਆ ਰਹਿੰਦਾ ਹਾਂ।
English
Renouncing self-conceit, I have become the dust of all men's feet; in this way, I die, while I am still alive. ||2||
ਸਫਲ ਜਨਮੁ ਤਿਸ ਕਾ ਜਗ ਭੀਤਰਿ; ਸਾਧਸੰਗਿ ਨਾਉ ਜਾਪੇ ॥
safal janam tis kaa jag bheetar; saadhasang naau jaape |
Punjabi
ਇਸ ਜਹਾਨ ਅੰਦਰ ਫਲਦਾਇਕ ਹੈ ਉਸ ਦਾ ਜੀਵਨ, ਜੋ ਸਤਿਸੰਗਤ ਅੰਦਰ ਸਾਈਂ ਦੇ ਨਾਮ ਨੂੰ ਉਚਾਰਦਾ ਹੈ।
English
How fruitful is the life of that being in this world, who chants the Name in the Saadh Sangat, the Company of the Holy.
ਸਗਲ ਮਨੋਰਥ ਤਿਸ ਕੇ ਪੂਰਨ; ਜਿਸੁ ਦਇਆ ਕਰੇ ਪ੍ਰਭੁ ਆਪੇ ॥੩॥
sagal manorath tis ke pooran; jis deaa kare prabh aape |3|
Punjabi
ਜਿਸ ਉਤੇ ਸੁਆਮੀ ਆਪਣੀ ਰਹਿਮਤ ਧਾਰਦਾ ਹੈ, ਉਸ ਦੀਆਂ ਸਾਰੀਆਂ ਸੱਧਰਾਂ ਪੂਰੀਆਂ ਹੋ ਜਾਂਦੀਆਂ ਹਨ।
English
All desires are fulfilled, for the one who is blessed with God's Kindness and Mercy. ||3||
ਦੀਨ ਦਇਆਲ ਕ੍ਰਿਪਾਲ ਪ੍ਰਭ ਸੁਆਮੀ; ਤੇਰੀ ਸਰਣਿ ਦਇਆਲਾ ॥
deen deaal kripaal prabh suaamee; teree saran deaalaa |
Punjabi
ਹੇ ਤੂੰ ਮਸਕੀਨਾਂ ਤੇ ਮਿਹਰ ਕਰਨ ਵਾਲੇ ਮਿਹਰਬਾਨ ਤੇ ਮਇਆਵਾਨ ਪਾਰਬ੍ਰਹਮ ਪਰਮੇਸ਼ਰ! ਮੈਂ ਤੇਰੀ ਪਨਾਹ ਲੋੜਦਾ ਹਾਂ।
English
O Merciful to the meek, Kind and Compassionate Lord God, I seek Your Sanctuary.
ਕਰਿ ਕਿਰਪਾ ਅਪਨਾ ਨਾਮੁ ਦੀਜੈ; ਨਾਨਕ ਸਾਧ ਰਵਾਲਾ ॥੪॥੧੧॥੫੮॥
kar kirapaa apanaa naam deejai; naanak saadh ravaalaa |4|11|58|
Punjabi
ਨਾਨਕ ਉਤੇ ਤਰਸ ਕਰ, ਹੇ ਵਾਹਿਗੁਰੂ! ਅਤੇ ਉਸ ਨੂੰ ਆਪਣਾ ਨਾਮ ਅਤੇ ਸੰਤਾਂ ਦੇ ਪੈਰਾਂ ਦੀ ਧੂੜ ਪਰਦਾਨ ਕਰ।
English
Take pity upon me, and bless me with Your Name. Nanak is the dust of the feet of the Holy. ||4||11||58||
ਰਾਗੁ ਸੂਹੀ ਅਸਟਪਦੀਆ ਮਹਲਾ ੧ ਘਰੁ ੧ ॥
raag soohee asattapadeea mahalaa 1 ghar 1 |
Punjabi
ਰਾਗ ਸੂਹੀ ਅਸ਼ਟਪਦੀਆਂ। ਪਹਿਲੀ ਪਾਤਿਸ਼ਾਹੀ।
English
Raag Soohee, Ashtapadee, First Mehl, First House:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
English
One Universal Creator God. By The Grace Of The True Guru:
ਸਭਿ ਅਵਗਣ; ਮੈ. ਗੁਣੁ ਨਹੀ ਕੋਈ ॥
sabh avagan; mai. gun nahee koee |
Punjabi
ਮੇਰੇ ਵਿੱਚ ਸਾਰੀਆਂ ਬਦੀਆਂ ਹਨ ਤੇ ਕੋਈ ਵੀ ਨੇਕੀ ਨਹੀਂ,
English
I am totally without virtue; I have no virtue at all.
ਕਿਉ ਕਰਿ; ਕੰਤ ਮਿਲਾਵਾ ਹੋਈ ॥੧॥
kiau kar; kant milaavaa hoee |1|
Punjabi
ਮੈਂ ਆਪਣੇ ਭਰਤੇ ਨਾਲ ਕਿਸ ਤਰ੍ਹਾਂ ਮਿਲ ਸਕਦੀਆਂ ਹਾਂ?
English
How can I meet my Husband Lord? ||1||
ਨਾ ਮੈ ਰੂਪੁ; ਨ ਬੰਕੇ ਨੈਣਾ ॥
naa mai roop; na banke nainaa |
Punjabi
ਨਾਂ ਮੇਰੇ ਪੱਲੇ ਸੁੰਦਰਤਾ ਹੈ ਤੇ ਨਾਂ ਹੀ ਮੋਹ ਲੈਣ ਵਾਲੀਆਂ ਅੱਖਾਂ,
English
I have no beauty, no enticing eyes.
ਨਾ ਕੁਲ ਢੰਗੁ; ਨ ਮੀਠੇ ਬੈਣਾ ॥੧॥ ਰਹਾਉ ॥
naa kul dtang; na meetthe bainaa |1| rahaau |
Punjabi
ਨਾਂ ਮੇਰਾ ਚੰਗਾ ਖਾਨਦਾਨ ਹੈ, ਨਾਂ ਹੀ ਆਚਰਣ ਜਾਂ ਮਿੱਠੀ ਬੋਲ-ਬਾਣੀ। ਠਹਿਰਾਉ।
English
I do not have a noble family, good manners or a sweet voice. ||1||Pause||
ਸਹਜਿ ਸੀਗਾਰ; ਕਾਮਣਿ ਕਰਿ ਆਵੈ ॥
sehaj seegaar; kaaman kar aavai |
Punjabi
ਤਨੀ ਆਪਣੇ ਆਪ ਨੂੰ ਬ੍ਰਹਮ-ਗਿਆਨ ਨਾਲ ਸ਼ਿੰਗਾਰਦੀ ਹੈ।
English
The soul-bride adorns herself with peace and poise.
ਤਾ ਸੋਹਾਗਣਿ; ਜਾ ਕੰਤੈ ਭਾਵੈ ॥੨॥
taa sohaagan; jaa kantai bhaavai |2|
Punjabi
ਪਰ ਜੇਕਰ ਉਸ ਦਾ ਪਤੀ ਉਸ ਨੂੰ ਪਿਆਰ ਕਰਦਾ ਹੈ, ਕੇਵਲ ਤਦ ਹੀ ਉਹ ਨਸੀਬਾਂ ਵਾਲੀ ਵਹੁਟੀ ਬਣਦੀ ਹੈ।
English
But she is a happy soul-bride, only if her Husband Lord is pleased with her. ||2||
ਨਾ ਤਿਸੁ ਰੂਪੁ; ਨ ਰੇਖਿਆ ਕਾਈ ॥
naa tis roop; na rekhiaa kaaee |
Punjabi
ਉਸ ਦਾ ਕੋਈ ਸਰੂਪ ਨਹੀਂ, ਨਾਂ ਹੀ ਕੋਈ ਨੁਹਾਰ।
English
He has no form or feature;
ਅੰਤਿ ਨ; ਸਾਹਿਬੁ ਸਿਮਰਿਆ ਜਾਈ ॥੩॥
ant na; saahib simariaa jaaee |3|
Punjabi
ਸੁਆਮੀ ਅਖੀਰ ਦੇ ਵੇਲੇ ਭਜਿਆ ਨਹੀਂ ਜਾ ਸਕਦਾ।
English
at the very last instant, he cannot suddenly be contemplated. ||3||
ਸੁਰਤਿ ਮਤਿ ਨਾਹੀ ਚਤੁਰਾਈ ॥
surat mat naahee chaturaaee |
Punjabi
ਮੇਰੇ ਵਿੱਚ ਕੋਈ ਸੋਚ ਸਮਝ, ਅਕਲ ਅਤੇ ਹੁਸ਼ਿਆਰੀ ਨਹੀਂ,
English
I have no understanding, intellect or cleverness.
ਕਰਿ ਕਿਰਪਾ ਪ੍ਰਭ; ਲਾਵਹੁ ਪਾਈ ॥੪॥
kar kirapaa prabh; laavahu paaee |4|
Punjabi
ਮਿਹਰ ਧਾਰ ਕੇ, ਮੈਨੂੰ ਆਪਣੇ ਚਰਨਾਂ ਨਾਲ ਜੋੜ ਲੈ, ਹੇ ਸੁਆਮੀ!
English
Have Mercy upon me, God, and attach me to Your Feet. ||4||
ਖਰੀ ਸਿਆਣੀ; ਕੰਤ. ਨ ਭਾਣੀ ॥
kharee siaanee; kant. na bhaanee |
Punjabi
ਭਾਵੇਂ ਬਹੁਤੀ ਅਕਲਮੰਦ ਭੀ ਕਿਉਂ ਨਾਂ ਹੋਵੇ, ਉਹ ਪਤਨੀ ਆਪਣੇ ਪਤੀ ਨੂੰ ਨਹੀਂ ਭਾਉਂਦੀ,
English
She may be very clever, but this does not please her Husband Lord.
ਮਾਇਆ ਲਾਗੀ; ਭਰਮਿ ਭੁਲਾਣੀ ॥੫॥
maaeaa laagee; bharam bhulaanee |5|
Punjabi
ਜੋ ਧਨ-ਦੌਲਤ ਨੂੰ ਚਿਮੜੀ ਹੋਈ ਹੈ ਅਤੇ ਜਿਸ ਨੂੰ ਸੰਦੇਹ ਨੇ ਕੁਰਾਹੇ ਪਾਇਆ ਹੋਇਆ ਹੈ।
English
Attached to Maya, she is deluded by doubt. ||5||
ਹਉਮੈ ਜਾਈ; ਤਾ ਕੰਤ ਸਮਾਈ ॥
haumai jaaee; taa kant samaaee |
Punjabi
ਜੇਕਰ ਉਹ ਆਪਣੀ ਹੰਗਤਾਂ ਨੂੰ ਮੇਟ ਦੇਵੇ, ਤਦ ਉਹ ਆਪਣੇ ਭਰਤੇ ਵਿੱਚ ਲੀਨ ਹੋ ਜਾਂਦੀ ਹੈ,
English
But if she gets rid of her ego, then she merges in her Husband Lord.
ਤਉ ਕਾਮਣਿ ਪਿਆਰੇ; ਨਵ ਨਿਧਿ ਪਾਈ ॥੬॥
tau kaaman piaare; nav nidh paaee |6|
Punjabi
ਅਤੇ ਕੇਵਲ ਤਦ ਹੀ ਪਤਨੀ ਆਪਣੇ ਪਤੀ ਦੇ ਨੌ ਖਜਾਨਿਆਂ ਨੂੰ ਪਾ ਸਕਦੀ ਹੈ।
English
Only then can the soul-bride obtain the nine treasures of her Beloved. ||6||
ਅਨਿਕ ਜਨਮ ਬਿਛੁਰਤ; ਦੁਖੁ ਪਾਇਆ ॥
anik janam bichhurat; dukh paaeaa |
Punjabi
ਅਨੇਕਾਂ ਜਨਮਾਂ ਤੋਂ ਤੇਰੇ ਨਾਲੋਂ ਵਿਛੁੜ ਕੇ ਮੈਂ ਬਹੁਤ ਤਕਲੀਫ ਉਠਾਈ ਹੈ।
English
Separated from You for countless incarnations, I have suffered in pain.
ਕਰੁ ਗਹਿ ਲੇਹੁ; ਪ੍ਰੀਤਮ ਪ੍ਰਭ ਰਾਇਆ ॥੭॥
kar geh lehu; preetam prabh raaeaa |7|
Punjabi
ਹੁਣ ਤੂੰ ਮੇਰਾ ਹੱਥ ਪਕੜ, ਹੇ ਮੇਰੇ ਪਾਤਿਸ਼ਾਹ ਦਿਲਬਰ ਸੁਆਮੀ!
English
Please take my hand, O my Beloved Sovereign Lord God. ||7||
ਭਣਤਿ ਨਾਨਕੁ; ਸਹੁ ਹੈ ਭੀ ਹੋਸੀ ॥
bhanat naanak; sahu hai bhee hosee |
Punjabi
ਗੁਰੂ ਜੀ ਫਰਮਾਉਂਦੇ ਹਨ, ਕੰਤ ਹੁਣ ਹੈ ਅਤੇ ਅੱਗੇ ਭੀ ਹੋਵੇਗਾ।
English
Prays Nanak, the Lord is, and shall always be.
ਜੈ ਭਾਵੈ ਪਿਆਰਾ; ਤੈ ਰਾਵੇਸੀ ॥੮॥੧॥
jai bhaavai piaaraa; tai raavesee |8|1|
Punjabi
ਜਿਸ ਕਿਸੇ ਨੂੰ ਪ੍ਰੀਤਮ ਪਿਆਰ ਕਰਦਾ ਹੈ, ਕੇਵਲ ਉਸੇ ਨੂੰ ਹੀ ਉਹ ਮਾਣਦਾ ਹੈ।
English
She alone is ravished and enjoyed, with whom the Beloved Lord is pleased. ||8||1||