Ang 751
ਸੂਹੀ ਮਹਲਾ ੧ ਘਰੁ ੯ ॥
soohee mahalaa 1 ghar 9 |
Punjabi
ਸੂਹੀ ਪਹਿਲੀ ਪਾਤਿਸ਼ਾਹੀ।
English
Soohee, First Mehl, Ninth House:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
English
One Universal Creator God. By The Grace Of The True Guru:
ਕਚਾ ਰੰਗੁ ਕਸੁੰਭ ਕਾ; ਥੋੜੜਿਆ ਦਿਨ ਚਾਰਿ ਜੀਉ ॥
kachaa rang kasunbh kaa; thorrarriaa din chaar jeeo |
Punjabi
ਕੂੜੀ ਹੈ ਹੰਗਤ ਕਸੁੰਭੇ ਦੇ ਫੁੱਲ ਦੀ। ਇਹ ਕੇਵਲ ਚਾਰ ਦਿਹਾੜਿਆਂ ਦੇ ਥੋੜ੍ਹੇ ਸਮੇਂ ਲਈ ਹੀ ਰਹਿੰਦੀ ਹੈ।
English
The color of safflower is transitory; it lasts for only a few days.
ਵਿਣੁ ਨਾਵੈ. ਭ੍ਰਮਿ ਭੁਲੀਆ; ਠਗਿ ਮੁਠੀ ਕੂੜਿਆਰਿ ਜੀਉ ॥
vin naavai. bhram bhuleea; tthag mutthee koorriaar jeeo |
Punjabi
ਨਾਮ ਦੇ ਬਾਝੋਂ ਕੂੜੀ ਇਸਤਰੀ ਸੰਦੇਹ ਅੰਦਰ ਭਟਕਦੀ ਹੈ ਅਤੇ ਦਗੇਬਾਜ ਉਸ ਨੂੰ ਛਲ ਲੈਂਦੇ ਹਨ।
English
Without the Name, the false woman is deluded by doubt and plundered by thieves.
ਸਚੇ ਸੇਤੀ ਰਤਿਆ; ਜਨਮੁ ਨ ਦੂਜੀ ਵਾਰ ਜੀਉ ॥੧॥
sache setee ratiaa; janam na doojee vaar jeeo |1|
Punjabi
ਸੱਚੇ ਸਾਹਿਬ ਨਾਲ ਰੰਗੀਜਣ ਦੁਆਰਾ, ਪ੍ਰਾਣੀ ਦੂਜੀ ਵਾਰ ਜਨਮ ਨਹੀਂ ਧਾਰਦਾ।
English
But those who are attuned to the True Lord, are not reincarnated again. ||1||
ਰੰਗੇ ਕਾ. ਕਿਆ ਰੰਗੀਐ; ਜੋ ਰਤੇ ਰੰਗੁ ਲਾਇ ਜੀਉ ॥
range kaa. kiaa rangeeai; jo rate rang laae jeeo |
Punjabi
ਜਿਹੜਾ ਪ੍ਰਭੂ ਦੀ ਪ੍ਰੀਤ ਨਾਲ ਰੰਗੀਜਿਆ ਹੋਇਆ ਹੈ, ਉਹ ਰੰਗੀਜਿਆ ਹੋਇਆ ਹੋਰ ਤਰ੍ਹਾਂ ਕਿਕੂ ਰੰਗਿਆ ਜਾ ਸਕਦਾ ਹੈ?
English
How can one who is already dyed in the color of the Lord's Love, be colored any other color?
ਰੰਗਣ ਵਾਲਾ ਸੇਵੀਐ; ਸਚੇ ਸਿਉ ਚਿਤੁ ਲਾਇ ਜੀਉ ॥੧॥ ਰਹਾਉ ॥
rangan vaalaa seveeai; sache siau chit laae jeeo |1| rahaau |
Punjabi
ਤੂੰ ਰੰਗ ਚਾੜ੍ਹਨ ਵਾਲੇ (ਸੱਚੇ ਗੁਰਾਂ) ਦੀ ਸੇਵਾ ਕਰ ਅਤੇ ਆਪਣੇ ਮੰਨ ਨੂੰ ਸੱਚੇ ਸੁਆਮੀ ਨਾਲ ਜੋੜ। ਠਹਿਰਾਉ।
English
So serve God the Dyer, and focus your consciousness on the True Lord. ||1||Pause||
ਚਾਰੇ ਕੁੰਡਾ ਜੇ ਭਵਹਿ; ਬਿਨੁ ਭਾਗਾ. ਧਨੁ ਨਾਹਿ ਜੀਉ ॥
chaare kunddaa je bhaveh; bin bhaagaa. dhan naeh jeeo |
Punjabi
ਭਾਵੇਂ ਤੂੰ ਚੌਹੀਂ ਪਾਸੀਂ ਭਟਕਦਾ ਫਿਰੇਂ, ਪ੍ਰਾਲਭਧ ਦੇ ਬਗੈਰ ਤੈਨੂੰ ਦੌਲਤ ਪਰਾਰਪਤ ਹੋ ਸਕਦੀ ਹੈ।
English
You wander around in the four directions, but without the good fortune of destiny, you shall never obtain wealth.
ਅਵਗਣਿ ਮੁਠੀ. ਜੇ ਫਿਰਹਿ; ਬਧਿਕ ਥਾਇ. ਨ ਪਾਹਿ ਜੀਉ ॥
avagan mutthee. je fireh; badhik thaae. na paeh jeeo |
Punjabi
ਜੇਕਰ ਤੂੰ ਪਾਪ ਦਾ ਠਗਿਆ ਹੋਇਆ ਹੈਂ, ਤਾਂ ਤੂੰ ਕੈਦੀ ਦੀ ਤਰ੍ਹਾਂ ਭਟਕੇਂਗਾ ਤੇ ਤੈੰਨੂੰ ਕੋਈ ਆਰਾਮ ਦੀ ਥਾਂ ਨਹੀਂ ਮਿਲਣੀ।
English
If you are plundered by corruption and vice, you shall wander around, but like a fugitive, you shall find no place of rest.
ਗੁਰਿ ਰਾਖੇ ਸੇ ਉਬਰੇ; ਸਬਦਿ ਰਤੇ ਮਨ ਮਾਹਿ ਜੀਉ ॥੨॥
gur raakhe se ubare; sabad rate man maeh jeeo |2|
Punjabi
ਜਿਨ੍ਹਾਂ ਦੀ ਗੁਰੂ ਜੀ ਰੱਖਿਆ ਕਰਦੇ ਹਨ, ਉਹ ਬਚ ਜਾਂਦੇ ਹਨ। ਆਪਣੇ ਰਿਦੇ ਅੰਦਰ ਉਹ ਗੁਰਾਂ ਦੇ ਉਪਦੇਸ਼ ਨਾਲ ਰੰਗੇ ਹੋਏ ਹਨ।
English
Only those who are protected by the Guru are saved; their minds are attuned to the Word of the Shabad. ||2||
ਚਿਟੇ ਜਿਨ ਕੇ ਕਪੜੇ; ਮੈਲੇ ਚਿਤ ਕਠੋਰ ਜੀਉ ॥
chitte jin ke kaparre; maile chit katthor jeeo |
Punjabi
ਜੋ ਸੁਫੈਦ ਬਸਤ੍ਰ ਪਾਉਂਦੇ ਹਨ, ਪ੍ਰੰਤੂ ਜਿਨ੍ਹਾਂ ਦਾ ਦਿਲ ਪਲੀਤ ਤੇ ਨਿਰਦਈ ਹੈ,
English
Those who wear white clothes, but have filthy and stone-hearted minds,
ਤਿਨ ਮੁਖਿ ਨਾਮੁ. ਨ ਊਪਜੈ; ਦੂਜੈ ਵਿਆਪੇ ਚੋਰ ਜੀਉ ॥
tin mukh naam. na aoopajai; doojai viaape chor jeeo |
Punjabi
ਉਹ ਆਪਣੇ ਮੂੰਹ ਨਾਲ ਨਾਮ ਦਾ ਉਚਾਰਨ ਨਹੀਂ ਕਰਦੇ ਅਤੇ ਦਵੈਤ-ਭਾਵ ਵਿੱਚ ਗਲਤਾਨ ਹੋਏ ਹੋਏ ਹਨ।
English
may chant the Lord's Name with their mouths, but they are engrossed in duality; they are thieves.
ਮੂਲੁ. ਨ ਬੂਝਹਿ ਆਪਣਾ; ਸੇ ਪਸੂਆ ਸੇ ਢੋਰ ਜੀਉ ॥੩॥
mool. na boojheh aapanaa; se pasooaa se dtor jeeo |3|
Punjabi
ਜੋ ਆਪਣੇ ਮੁੱਢ ਨੂੰ ਨਹੀਂ ਸਮਝਦੇ, ਉਹ ਡੰਗਰ ਅਤੇ ਉਹ ਹੈਵਾਨ ਹਨ।
English
They do not understand their own roots; they are beasts. They are just animals! ||3||
ਨਿਤ ਨਿਤ ਖੁਸੀਆ ਮਨੁ ਕਰੇ; ਨਿਤ ਨਿਤ ਮੰਗੈ ਸੁਖ ਜੀਉ ॥
nit nit khuseea man kare; nit nit mangai sukh jeeo |
Punjabi
ਇਨਸਾਨ ਹਮੇਸ਼ਾਂ ਤੇ ਆਨੰਦ ਲੁੱਟਦਾ ਹੈ ਅਤੇ ਸਦਾ ਤੇ ਸਦਾ ਹੋਰ ਆਰਾਮ ਮੰਗਦਾ ਹੈ।
English
Constantly, continually, the mortal seeks pleasures. Constantly, continually, he begs for peace.
ਕਰਤਾ ਚਿਤਿ. ਨ ਆਵਈ; ਫਿਰਿ ਫਿਰਿ ਲਗਹਿ ਦੁਖ ਜੀਉ ॥
karataa chit. na aavee; fir fir lageh dukh jeeo |
Punjabi
ਉਹ ਸਿਰਜਣਹਾਰ ਨੂੰ ਨਹੀਂ ਸਿਮਰਦਾ, ਇਸ ਲਈ ਉਸ ਨੂੰ ਮੁੜ ਮੁੜ ਦੇ ਦੁਖੜੇ ਚਿਮੜਦੇ ਹਨ।
English
But he does not think of the Creator Lord, and so he is overtaken by pain, again and again.
ਸੁਖ ਦੁਖ ਦਾਤਾ ਮਨਿ ਵਸੈ; ਤਿਤੁ ਤਨਿ ਕੈਸੀ ਭੁਖ ਜੀਉ ॥੪॥
sukh dukh daataa man vasai; tith tan kaisee bhukh jeeo |4|
Punjabi
ਜਿਸ ਦੇ ਹਿਰਦੇ ਅੰਦਰ ਖੁਸ਼ੀ ਤੇ ਗਮੀ ਦੇਣ ਵਾਲਾ ਵਸਦਾ ਹੈ, ਉਸ ਦੀ ਦੇਹ ਉਸ ਨੂੰ ਭੁੱਖ ਕਿਸ ਤਰ੍ਹਾਂ ਲੱਗ ਸਕਦੀ ਹੈ?
English
But one, within whose mind the Giver of pleasure and pain dwells - how can his body feel any need? ||4||
ਬਾਕੀ ਵਾਲਾ ਤਲਬੀਐ; ਸਿਰਿ ਮਾਰੇ ਜੰਦਾਰੁ ਜੀਉ ॥
baakee vaalaa talabeeai; sir maare jandaar jeeo |
Punjabi
ਜਿਸ ਦੇ ਨਾਮ ਕਰਜਾ ਖੜਾ ਹੈ, ਉਸ ਨੂੰ ਸੱਦਿਆ ਜਾਂਦਾ ਹੈ ਅਤੇ ਮੌਤ ਦਾ ਫਰਿਸ਼ਤਾ ਉਸ ਦੇ ਸਿਰ ਸੱਟਾਂ ਮਾਰਦਾ ਹੈ।
English
One who has a karmic debt to pay off is summoned, and the Messenger of Death smashes his head.
ਲੇਖਾ ਮੰਗੈ ਦੇਵਣਾ; ਪੁਛੈ ਕਰਿ ਬੀਚਾਰੁ ਜੀਉ ॥
lekhaa mangai devanaa; puchhai kar beechaar jeeo |
Punjabi
ਜਦ ਹਿਸਾਬ ਮੰਗਿਆ ਜਾਂਦਾ ਹ, ਇਹ ਦੇਣਾ ਪੈਂਦਾ ਹੈ। ਯੋਗ ਸੋਚ ਵਿਚਾਰ ਮਗਰੋਂ ਇਹ ਪੁੱਛਿਆ ਜਾਂਦਾ ਹੈ।
English
When his account is called for, it has to be given. After it is reviewed, payment is demanded.
ਸਚੇ ਕੀ ਲਿਵ ਉਬਰੈ; ਬਖਸੇ ਬਖਸਣਹਾਰੁ ਜੀਉ ॥੫॥
sache kee liv ubarai; bakhase bakhasanahaar jeeo |5|
Punjabi
ਸੱਚੇ ਸੁਆਮੀ ਦੀ ਪ੍ਰੀਤ ਦੁਆਰਾ, ਪ੍ਰਾਣੀ ਬਚ ਜਾਂਦਾ ਹੈ। ਅਤੇ ਮਾਫੀ ਦੇਣ ਵਾਲਾ ਉਸ ਨੂੰ ਮਾਫ ਕਰ ਦਿੰਦਾ ਹੈ।
English
Only love for the True One will save you; the Forgiver forgives. ||5||
ਅਨ ਕੋ ਕੀਜੈ ਮਿਤੜਾ; ਖਾਕੁ ਰਲੈ. ਮਰਿ ਜਾਇ ਜੀਉ ॥
an ko keejai mitarraa; khaak ralai. mar jaae jeeo |
Punjabi
ਜੇਕਰ ਬੰਦਾ ਰੱਬ ਦੇ ਬਿਨਾਂ ਕਿਸੇ ਹੋਰਸ ਨੂੰ ਮਿੱਤਰ ਬਣਾ ਲਵੇ, ਉਹ ਨਿਸਚਿਤ ਹੀ ਮਰ ਜਾਂਦਾ ਤੇ ਮਿੱਟੀ ਨਾਲ ਮਿਲ ਜਾਂਦਾ ਹੈ।
English
If you make any friend other than God, you shall die and mingle with the dust.
ਬਹੁ ਰੰਗ ਦੇਖਿ ਭੁਲਾਇਆ; ਭੁਲਿ ਭੁਲਿ ਆਵੈ ਜਾਇ ਜੀਉ ॥
bahu rang dekh bhulaaeaa; bhul bhul aavai jaae jeeo |
Punjabi
ਅਨੇਕਾਂ ਕੂੜੇ ਨਜਾਰੇ ਵੇਖ ਕੇ, ਪ੍ਰਾਣੀ ਘੁਸ ਗਿਆ ਹੈ ਅਤੇ ਇੰਝ ਕੁਰਾਹੇ ਪੈਂ ਉਹ ਆਵਾਗਉਣ ਵਿੱਚ ਪੈਂਦਾ ਹੈ।
English
Gazing upon the many games of love, you are beguiled and bewildered; you come and go in reincarnation.
ਨਦਰਿ ਪ੍ਰਭੂ ਤੇ ਛੁਟੀਐ; ਨਦਰੀ ਮੇਲਿ ਮਿਲਾਇ ਜੀਉ ॥੬॥
nadar prabhoo te chhutteeai; nadaree mel milaae jeeo |6|
Punjabi
ਸੁਆਮੀ ਦੀ ਰਹਿਮਤ ਦੁਆਰਾ ਉਹ ਬੰਦਖਲਾਸ ਹੋ ਜਾਂਦਾ ਹੈ ਅਤੇ ਮਿਹਰਬਾਨ ਮਾਲਕ ਉਸ ਨੂੰ ਆਪਣੇ ਮਿਲਾਪ ਅੰਦਰ ਮਿਲਾ ਲੈਂਦਾ ਹੈ।
English
Only by God's Grace can you be saved. By His Grace, He unites in His Union. ||6||
ਗਾਫਲ ਗਿਆਨ ਵਿਹੂਣਿਆ; ਗੁਰ ਬਿਨੁ ਗਿਆਨੁ. ਨ ਭਾਲਿ ਜੀਉ ॥
gaafal giaan vihooniaa; gur bin giaan. na bhaal jeeo |
Punjabi
ਹੇ ਬ੍ਰਹਿਮ ਵੀਚਾਰ ਤੋਂ ਸੱਖਣੇ! ਅਚੇਤ ਬੰਦੇ! ਤੂੰ ਗੁਰਾਂ ਦੇ ਬਗੈਰ ਈਸ਼ਵਰੀ ਗਿਆਤ ਦੀ ਢੂੰਡ ਭਾਲ ਨਹੀਂ ਕਰਦਾ।
English
O careless one, you are totally lacking any wisdom; do not seek wisdom without the Guru.
ਖਿੰਚੋਤਾਣਿ ਵਿਗੁਚੀਐ; ਬੁਰਾ ਭਲਾ ਦੁਇ. ਨਾਲਿ ਜੀਉ ॥
khinchotaan vigucheeai; buraa bhalaa due. naal jeeo |
Punjabi
ਦੁਚਿੱਤੇਪੁਣੇ ਦੀ ਅਵਸਥਾ ਅੰਦਰ ਇਨਸਾਨ ਬਰਬਾਦ ਹੋ ਜਾਂਦਾ ਹੈ। ਦੋਵੇਂ ਮੰਦੇ ਤੇ ਚੰਗੇ ਅਮਲਾਂ ਦਾ ਅਸਰ ਸਦਾ ਉਸ ਦੇ ਨਾਲ ਰਹਿੰਦਾ ਹੈ।
English
By indecision and inner conflict, you shall come to ruin. Good and bad both pull at you.
ਬਿਨੁ ਸਬਦੈ ਭੈ ਰਤਿਆ; ਸਭ ਜੋਹੀ ਜਮਕਾਲਿ ਜੀਉ ॥੭॥
bin sabadai bhai ratiaa; sabh johee jamakaal jeeo |7|
Punjabi
ਸਾਹਿਬ ਦੇ ਨਾਮ ਅਤੇ ਡਰ ਦੇ ਨਾਲ ਰੰਗੀਜਣ ਤੇ ਬਾਝੋਂ ਸਾਰਿਆਂ ਨੂੰ ਮੌਤ ਦਾ ਦੂਤ ਤਾੜ ਵਿੱਚ ਰੱਖਦਾ ਹੈ।
English
Without being attuned to the Word of the Shabad and the Fear of God, all come under the gaze of the Messenger of Death. ||7||
ਜਿਨਿ ਕਰਿ ਕਾਰਣੁ ਧਾਰਿਆ; ਸਭਸੈ ਦੇਇ ਆਧਾਰੁ ਜੀਉ ॥
jin kar kaaran dhaariaa; sabhasai dee aadhaar jeeo |
Punjabi
ਵਾਹਿਗੁਰੂ ਜਿਸ ਨੇ ਰਚਨਾ ਰਚੀ ਤੇ ਉਸ ਨੂੰ ਆਸਰਾ ਦਿੱਤਾ ਹੈ, ਉਹ ਹੀ ਸਾਰਿਆਂ ਨੂੰ ਆਹਾਰ ਦਿੰਦਾ ਹੈ।
English
He who created the creation and sustains it, gives sustenance to all.
ਸੋ ਕਿਉ ਮਨਹੁ ਵਿਸਾਰੀਐ; ਸਦਾ ਸਦਾ ਦਾਤਾਰੁ ਜੀਉ ॥
so kiau manahu visaareeai; sadaa sadaa daataar jeeo |
Punjabi
ਤੂੰ ਉਸ ਨੂੰ ਆਪਣੇ ਚਿੱਤੋਂ ਕਿਉਂ ਭੁਲਾਉਂਦਾ ਹੈ? ਹੇ ਬੰਦਿਆ! ਜੋ ਹਮੇਸ਼ਾਂ ਤੇ ਹਮੇਸ਼ਾਂ ਤੈਨੂੰ ਦਾਤਾਂ ਦੇਣ ਵਾਲਾ ਹੈ।
English
How can you forget Him from your mind? He is the Great Giver, forever and ever.
ਨਾਨਕ. ਨਾਮੁ, ਨ ਵੀਸਰੈ; ਨਿਧਾਰਾ ਆਧਾਰੁ ਜੀਉ ॥੮॥੧॥੨॥
naanak. naam, na veesarai; nidhaaraa aadhaar jeeo |8|1|2|
Punjabi
ਨਾਨਕ ਨੂੰ ਨਾਮ ਨਾਂ ਭੁੱਲੇ, ਜੋ ਨਿਆਸਰਿਆਂ ਦਾ ਆਸਰਾ ਹੈ।
English
Nanak shall never forget the Naam, the Name of the Lord, the Support of the unsupported. ||8||1||2||
ਸੂਹੀ ਮਹਲਾ ੧ ਕਾਫੀ ਘਰੁ ੧੦ ॥
soohee mahalaa 1 kaafee ghar 10 |
Punjabi
ਸੂਹੀ ਪਹਿਲੀ ਪਾਤਿਸ਼ਾਹੀ। ਕਾਫੀ।
English
Soohee, First Mehl, Kaafee, Tenth House:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਰਹਿਮਤ ਸਦਕਾ ਉਹ ਪਰਾਪਤ ਹੁੰਦਾ ਹੈ।
English
One Universal Creator God. By The Grace Of The True Guru:
ਮਾਣਸ ਜਨਮੁ ਦੁਲੰਭੁ; ਗੁਰਮੁਖਿ ਪਾਇਆ ॥
maanas janam dulanbh; guramukh paaeaa |
Punjabi
ਨਾਯਾਬ ਹੈ ਮਨੁੱਖੀ ਜੀਵਨ। ਕੇਵਲ ਉਹੀ ਜੋ ਰੱਬ ਵੱਲ ਮੁੜਦੇ ਹਨ, ਇਸ ਨੂੰ ਪਾਉਂਦੇ ਹਨ।
English
For if you depart with virtue, then pain shall never afflict you. ||5||
ਮਨੁ ਤਨੁ ਹੋਇ ਚੁਲੰਭੁ; ਜੇ ਸਤਿਗੁਰ ਭਾਇਆ ॥੧॥
man tan hoe chulanbh; je satigur bhaaeaa |1|
Punjabi
ਜੇਕਰ ਸੱਚੇ ਗੁਰੂ ਜੀ ਇਸ ਤਰ੍ਹਾਂ ਚਹੁਣ ਤਾਂ ਬੰਦੇ ਦੀ ਆਤਮਾ ਤੇ ਦੇਹ ਚੰਦ੍ਰਮੇ ਦੀ ਤਰ੍ਹਾਂ ਸੀਤਲ ਹੋ ਜਾਂਦੇ ਹਨ।
English
The mind and body are dyed in the deep red color of devotional love, if it pleases the True Guru. ||1||
ਚਲੈ ਜਨਮੁ ਸਵਾਰਿ; ਵਖਰੁ ਸਚੁ ਲੈ ॥
chalai janam savaar; vakhar sach lai |
Punjabi
ਜੋ ਸੱਚੇ ਨਾਮ ਦੇ ਸੋਦੇ ਸੂਤ ਨੂੰ ਇਕੱਤਰ ਕਰਦਾ ਹੈ। ਉਹ ਆਪਣੇ ਜੀਵਨ ਨੂੰ ਸੰਵਾਰ ਕੇ ਤੁਰਦਾ ਹੈ।
English
He departs with his life embellished and successful, taking the merchandise of the True Name.
ਪਤਿ ਪਾਏ ਦਰਬਾਰਿ; ਸਤਿਗੁਰ ਸਬਦਿ ਭੈ ॥੧॥ ਰਹਾਉ ॥
pat paae darabaar; satigur sabad bhai |1| rahaau |
Punjabi
ਸੱਚੇ ਗੁਰਾਂ ਦੇ ਉਪਦੇਸ਼ ਰਾਹੀਂ ਪ੍ਰਭੂ ਦਾ ਡਰ ਧਾਰਨ ਕਰਨ ਦੁਆਰਾ, ਪ੍ਰਾਣੀ ਪ੍ਰਭੂ ਦੀ ਦਰਗਾਹ ਅੰਦਰ ਇੱਜ਼ਤ ਆਬਰੂ ਪਾਉਂਦਾ ਹੈ। ਠਹਿਰਾਉ।
English
He is honored in the Darbaar, the Royal Court, of the Lord, through the Shabad, the Word of the True Guru, and the Fear of God. ||1||Pause||
ਮਨਿ ਤਨਿ ਸਚੁ ਸਲਾਹਿ; ਸਾਚੇ ਮਨਿ ਭਾਇਆ ॥
man tan sach salaeh; saache man bhaaeaa |
Punjabi
ਉਹ, ਜੋ ਆਪਣੀ ਆਤਮਾ ਅਤੇ ਦੇਹ ਨਾਲ ਸੱਚੇ ਪ੍ਰਭੂ ਦੀ ਸਿਫ਼ਤ ਕਰਦਾ ਹੈ, ਸੱਚੇ ਸਾਈਂ ਦੇ ਚਿੱਤ ਨੂੰ ਚੰਗਾ ਲੱਗਦਾ ਹੈ।
English
One who praises the True Lord with his mind and body, pleases the Mind of the True Lord.