Ang 752
ਲਾਲਿ ਰਤਾ ਮਨੁ ਮਾਨਿਆ; ਗੁਰੁ ਪੂਰਾ ਪਾਇਆ ॥੨॥
laal rataa man maaniaa; gur pooraa paaeaa |2|
Punjabi
ਉਹ ਜੋ ਪੂਰਨ ਗੁਰਾਂ ਨੂੰ ਮਿਲ ਪੈਂਦਾ ਹੈ, ਉਸ ਦੀ ਜਿੰਦੜੀ ਆਪਣੇ ਪ੍ਰੀਤਮ ਨਾਲ ਰੰਗੀਜ ਕੇ ਸੰਤੁਸ਼ਟ ਹੋ ਜਾਂਦੀ ਹੈ।
English
Attuned to the Beloved Lord, the mind is appeased, and finds the Perfect Guru. ||2||
ਹਉ ਜੀਵਾ ਗੁਣ ਸਾਰਿ; ਅੰਤਰਿ ਤੂ ਵਸੈ ॥
hau jeevaa gun saar; antar too vasai |
Punjabi
ਮੈਂ ਤੇਰੀਆਂ ਨੇਕਆਂ ਨੂੰ ਚੇਤੇ ਕਰ ਕੇ ਜੀਉਂਦਾ ਹਾਂ ਹੇ ਸੁਆਮੀ! ਤੂੰ ਮੇਰੇ ਮਨ ਅੰਦਰ ਵਸਦਾ ਹੈਂ।
English
I live, by cherishing Your Glorious Virtues; You dwell deep within me.
ਤੂੰ ਵਸਹਿ ਮਨ ਮਾਹਿ; ਸਹਜੇ ਰਸਿ ਰਸੈ ॥੩॥
toon vaseh man maeh; sahaje ras rasai |3|
Punjabi
ਜਦ ਤੂੰ ਮੇਰੇ ਹਿਰਦੇ ਵਿੱਚ ਨਿਵਾਸ ਕਰਦਾ ਹੈਂ, ਤਾਂ ਇਹ ਸੁਖੈਨ ਹੀ ਆਨੰਦ ਮਾਣਦਾ ਹੈ।
English
You dwell within my mind, and so it naturally celebrates in joyful delight. ||3||
ਮੂਰਖ ਮਨ ਸਮਝਾਇ; ਆਖਉ ਕੇਤੜਾ ॥
moorakh man samajhaae; aakhau ketarraa |
Punjabi
ਨੀ ਮੇਰੀ ਕਮਲੀ ਜਿੰਦੜੀਏ! ਮੈਂ ਤੈਨੂੰ ਕਿਸ ਤਰ੍ਹਾਂ ਸਿਖਮਤ ਦੇਵਾਂ ਤੇ ਪੜ੍ਹਾਵਾਂ?
English
O my foolish mind, how can I teach and instruct you?
ਗੁਰਮੁਖਿ ਹਰਿ ਗੁਣ ਗਾਇ; ਰੰਗਿ ਰੰਗੇਤੜਾ ॥੪॥
guramukh har gun gaae; rang rangetarraa |4|
Punjabi
ਗੁਰਾਂ ਦੇ ਰਾਹੀਂ ਤੂੰ ਆਪਣੇ ਸੁਆਮੀ ਦੀ ਸਿਫ਼ਤ ਗਾਇਨ ਕਰ ਅਤੇ ਉਸ ਦੀ ਪ੍ਰੀਤਅੰਦਰ ਰੰਗੀਜੀ ਰਹੁ।
English
As Gurmukh, sing the Glorious Praises of the Lord, and so become attuned to His Love. ||4||
ਨਿਤ ਨਿਤ ਰਿਦੈ ਸਮਾਲਿ; ਪ੍ਰੀਤਮੁ ਆਪਣਾ ॥
nit nit ridai samaal; preetam aapanaa |
Punjabi
ਹਮੇਸ਼ਾਂ! ਹਮੇਸ਼ਾਂ ਹੀ ਤੂੰ ਆਪਣੇ ਪਿਆਰੇ ਨੂੰ ਆਪਣੇ ਚਿੱਤ ਅੰਦਰ ਯਾਦ ਕਰ।
English
Continually, continuously, remember and cherish your Beloved Lord in your heart.
ਜੇ ਚਲਹਿ ਗੁਣ ਨਾਲਿ; ਨਾਹੀ ਦੁਖੁ ਸੰਤਾਪਣਾ ॥੫॥
je chaleh gun naal; naahee dukh santaapanaa |5|
Punjabi
ਜੇਕਰ ਤੂੰ ਨੇਕੀਆਂ ਸੰਯੁਗਤ ਜਾਵੇਗਾ, ਤਾਂ ਅਪਦਾ ਤੈਨੂੰ ਔਖਾ ਨਹੀਂ ਕਰੇਗੀ।
English
For if you depart with virtue, then pain shall never afflict you. ||5||
ਮਨਮੁਖ ਭਰਮਿ ਭੁਲਾਣਾ; ਨਾ ਤਿਸੁ ਰੰਗੁ ਹੈ ॥
manamukh bharam bhulaanaa; naa tis rang hai |
Punjabi
ਅਧਰਮੀ ਸੰਦੇਹ ਅੰਦਰ ਭੁਲਿਆ ਹੋਇਆ ਹੈ ਅਤੇ ਉਹ ਪ੍ਰਭੂ ਨੂੰ ਪਿਆਰ ਨਹੀਂ ਕਰਦਾ।
English
The self-willed manmukh wanders around, deluded by doubt; he does not enshrine love for the Lord.
ਮਰਸੀ ਹੋਇ ਵਿਡਾਣਾ; ਮਨਿ ਤਨਿ ਭੰਗੁ ਹੈ ॥੬॥
marasee hoe viddaanaa; man tan bhang hai |6|
Punjabi
ਉਹ ਐਨ ਓਪਰਾ ਹੋ ਮਰਦਾ ਹੈ ਅਤੇ ਉਸ ਦੀ ਆਤਮਾ ਦੇ ਦੇਹ ਖਰਾਬ ਹੋ ਜਾਂਦੇ ਹਨ।
English
He dies as a stranger to his own self, and his mind and body are spoiled. ||6||
ਗੁਰ ਕੀ ਕਾਰ ਕਮਾਇ; ਲਾਹਾ ਘਰਿ ਆਣਿਆ ॥
gur kee kaar kamaae; laahaa ghar aaniaa |
Punjabi
ਗੁਰਾਂ ਦੀ ਘਾਲ ਕਮਾ, ਹੇ ਬੰਦੇ! ਤੂੰ ਨਫਾ ਖੱਟ ਆਪਣੇ ਘਰ ਨੂੰ ਲੈ ਜਾਵੇਗਾ।
English
Performing service to the Guru, you shall go home with the profit.
ਗੁਰਬਾਣੀ ਨਿਰਬਾਣੁ; ਸਬਦਿ ਪਛਾਣਿਆ ॥੭॥
gurabaanee nirabaan; sabad pachhaaniaa |7|
Punjabi
ਗੁਰਾਂ ਦੀ ਬਾਣੀ ਦੁਆਰਾ ਨਿਰਲੇਪ ਪ੍ਰਭੂ ਅਨੁਭਵ ਕੀਤਾ ਜਾਂਦਾ ਹੈ।
English
Through the Word of the Guru's Bani, and the Shabad, the Word of God, the state of Nirvaanaa is attained. ||7||
ਇਕ ਨਾਨਕ ਕੀ ਅਰਦਾਸਿ; ਜੇ ਤੁਧੁ ਭਾਵਸੀ ॥
eik naanak kee aradaas; je tudh bhaavasee |
Punjabi
ਨਾਨਕ ਇਕ ਪ੍ਰਾਰਥਨਾ ਕਰਦਾ ਹੈ, "ਹੇ ਪ੍ਰਭੂ! ਜੇਕਰ ਤੇਰੀ ਐਸੀ ਰਜਾ ਹੋਵੇ ਤਾਂ,
English
Nanak makes this one prayer: if it pleases Your Will,
ਮੈ ਦੀਜੈ ਨਾਮ ਨਿਵਾਸੁ; ਹਰਿ ਗੁਣ ਗਾਵਸੀ ॥੮॥੧॥੩॥
mai deejai naam nivaas; har gun gaavasee |8|1|3|
Punjabi
ਤੂੰ ਮੈਨੂੰ ਆਪਣੇ ਨਾਮ ਅੰਦਰ ਵਸੇਬਾ ਬਖਸ਼ ਦੇ, ਤਾਂ ਜੋ ਮੈਂ ਸਦਾ ਤੇਰੀ ਮਹਿਮਾ ਗਾਇਨ ਕਰਦਾ ਰਹਾਂ।
English
bless me with a home in Your Name, Lord, that I may sing Your Glorious Praises. ||8||1||3||
ਸੂਹੀ ਮਹਲਾ ੧ ॥
soohee mahalaa 1 |
Punjabi
ਸੂਹੀ ਪਹਿਲੀ ਪਾਤਿਸ਼ਾਹੀ।
English
Soohee, First Mehl:
ਜਿਉ ਆਰਣਿ ਲੋਹਾ ਪਾਇ; ਭੰਨਿ ਘੜਾਈਐ ॥
jiau aaran lohaa paae; bhan gharraaeeai |
Punjabi
ਭੱਠੀ ਵਿੱਚ ਪਾ ਕੇ ਜਿਸ ਤਰ੍ਹਾਂ ਲੋਹਾ ਪਿਘਲਾ ਕੇ ਨਵੇਂ ਸਿਰਿਓਂ ਘੜਿਆ ਜਾਂਦਾ ਹੈ,
English
As iron is melted in the forge and re-shaped,
ਤਿਉ ਸਾਕਤੁ ਜੋਨੀ ਪਾਇ; ਭਵੈ ਭਵਾਈਐ ॥੧॥
tiau saakat jonee paae; bhavai bhavaaeeai |1|
Punjabi
ਇਸ ਤਰ੍ਹਾਂ ਹੀ ਮਾਦਾ-ਪ੍ਰਸਬਤ ਜੂਨੀਆਂ ਵਿੱਚ ਪਾ ਕੇ ਭੁਆਇਆ ਤੇ ਭਟਕਾਇਆ ਜਾਂਦਾ ਹੈ।
English
so is the godless materialist reincarnated, and forced to wander aimlessly. ||1||
ਬਿਨੁ ਬੂਝੇ. ਸਭੁ ਦੁਖੁ; ਦੁਖੁ ਕਮਾਵਣਾ ॥
bin boojhe. sabh dukh; dukh kamaavanaa |
Punjabi
ਸੁਆਮੀ ਨੂੰ ਸਮਝਣ ਦੇ ਬਾਝੋਂ ਸਾਰੇ ਪਾਸੇ ਤਕਲੀਫ ਹੀ ਹੈ ਅਤੇ ਆਦਮੀ ਨਿਰੀਪੁਰੀ ਤਕਲੀਫ ਹੀ ਖੱਟਦਾ ਹੈ।
English
Without understanding, everything is suffering, earning only more suffering.
ਹਉਮੈ ਆਵੈ ਜਾਇ; ਭਰਮਿ ਭੁਲਾਵਣਾ ॥੧॥ ਰਹਾਉ ॥
haumai aavai jaae; bharam bhulaavanaa |1| rahaau |
Punjabi
ਹੰਕਾਰ ਅੰਦਰ ਉਹ ਆਉਂਦਾ ਤੇ ਜਾਂਦਾ ਹੈ ਅਤੇ ਸਦਾ ਹੀ ਸੰਦੇਹ ਅੰਦਰ ਭੁਲਿਆ ਫਿਰਦਾ ਹੈ। ਠਹਿਰਾਉ।
English
In his ego, he comes and goes, wandering in confusion, deluded by doubt. ||1||Pause||
ਤੂੰ ਗੁਰਮੁਖਿ ਰਖਣਹਾਰੁ; ਹਰਿ ਨਾਮੁ ਧਿਆਈਐ ॥
toon guramukh rakhanahaar; har naam dhiaaeeai |
Punjabi
ਤੂੰ ਹੇ ਵਾਹਿਗੁਰੂ! ਸਦਾ ਗੁਰਾਂ ਦੇ ਰਾਹੀਂ ਰੱਖਿਆ ਕਰਦਾ ਹੈਂ, ਇਸ ਲਈ ਪ੍ਰਾਣੀ ਨੂੰ ਹਰੀ ਦੇ ਨਾਮ ਦਾ ਸਿਮਰਨ ਕਰਨਾ ਚਾਹੀਦਾ ਹੈ।
English
You save those who are Gurmukh, O Lord, through meditation on Your Naam.
ਮੇਲਹਿ ਤੁਝਹਿ ਰਜਾਇ; ਸਬਦੁ ਕਮਾਈਐ ॥੨॥
meleh tujheh rajaae; sabad kamaaeeai |2|
Punjabi
ਤੇਰੀ ਰਜ਼ਾ ਦੁਆਰਾ, ਹੇ ਸਾਹਿਬ! ਬੰਦਾ ਨਾਮ ਦੀ ਕਮਾਈ ਕਰਦਾ ਹੈ ਅਤੇ ਤੂੰ ਉਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ।
English
You blend with Yourself, by Your Will, those who practice the Word of the Shabad. ||2||
ਤੂੰ ਕਰਿ ਕਰਿ ਵੇਖਹਿ ਆਪਿ; ਦੇਹਿ ਸੁ ਪਾਈਐ ॥
toon kar kar vekheh aap; dehi su paaeeai |
Punjabi
ਰਚਨਾ ਨੂੰ ਰਚ ਕੇ, ਤੂੰ ਖੁਦ ਇਸ ਨੂੰ ਦੇਖ ਰਿਹਾ ਹੈਂ। ਜੋ ਕੁਛ ਤੂੰ ਕਿਸੇ ਨੂੰ ਦਿੰਦਾ ਹੈਂ ਉਹ ਹੀ ਇਹ ਪਾਉਂਦਾ ਹੈ।
English
You created the Creation, and You Yourself gaze upon it; whatever You give, is received.
ਤੂ ਦੇਖਹਿ ਥਾਪਿ ਉਥਾਪਿ; ਦਰਿ ਬੀਨਾਈਐ ॥੩॥
too dekheh thaap uthaap; dar beenaaeeai |3|
Punjabi
ਤੂੰ ਸਾਰਿਆਂ ਨੂੰ ਵੇਖਦਾ, ਰਚਦਾ ਅਤੇ ਢਾਉਂਦਾ ਹੈਂ ਹਰ ਕਿਸੇ ਨੂੰ ਤੂੰ ਆਪਣੀ ਅੱਖਾਂ ਹੇਠ ਰੱਖਦਾ ਹੈਂ, ਹੇ ਸਾਈਂ।
English
You watch, establish and disestablish; You keep all in Your vision at Your Door. ||3||
ਦੇਹੀ ਹੋਵਗਿ ਖਾਕੁ; ਪਵਣੁ ਉਡਾਈਐ ॥
dehee hovag khaak; pavan uddaaeeai |
Punjabi
ਸਰੀਰ ਮਿੱਟੀ ਹੋ ਜਾਏਗਾ ਅਤੇ ਭਉਰਾ ਉਡ ਜਾਏਗਾ।
English
The body shall turn to dust, and the soul shall fly away.
ਇਹੁ ਕਿਥੈ. ਘਰੁ ਅਉਤਾਕੁ; ਮਹਲੁ. ਨ ਪਾਈਐ ॥੪॥
eihu kithai. ghar aautaak; mehal. na paaeeai |4|
Punjabi
ਕਿਥੇ ਗਏ ਇਹ ਧਾਮ ਅਤੇ ਬੈਠਕਾਂ ਪ੍ਰਾਣੀ ਦੀਆਂ?ਹੁਣ ਉਸ ਨੂੰ ਕੋਈ ਭੀ ਆਰਾਮ ਦੀ ਥਾਂ ਨਹੀਂ ਮਿਲਦੀ।
English
So where are their homes and resting places now? They do not find the Mansion of the Lord's Presence, either. ||4||
ਦਿਹੁ ਦੀਵੀ ਅੰਧ ਘੋਰੁ; ਘਬੁ ਮੁਹਾਈਐ ॥
dihu deevee andh ghor; ghab muhaaeeai |
Punjabi
ਦਿਨ ਦੇ ਭਾਰੇ ਚਾਨਣ ਦੇ ਅਨ੍ਹੇਰ-ਘੁੱਪ ਅੰਦਰ ਪ੍ਰਾਣੀ ਦੇ ਘਰ ਦੀ ਦੌਲਤ ਲੁੱਟੀ-ਪੁੱਟੀ ਜਾ ਰਹੀ ਹੈ।
English
In the pitch darkness of broad daylight, their wealth is being plundered.
ਗਰਬਿ ਮੁਸੈ ਘਰੁ ਚੋਰੁ; ਕਿਸੁ ਰੂਆਈਐ ॥੫॥
garab musai ghar chor; kis rooaaeeai |5|
Punjabi
ਸਵੈ-ਹੰਗਤਾ ਦਾ ਚੋਰ ਘਰ ਲੁੱਟੀ ਜਾ ਰਿਹਾ ਹੈ। ਕੈਂ ਕੀਹਦੇ ਅੱਗੇ ਫਰਿਆਦ ਕਰਾਂ?
English
Pride is looting their homes like a thief; where can they file their complaint? ||5||
ਗੁਰਮੁਖਿ. ਚੋਰੁ ਨ ਲਾਗਿ; ਹਰਿ ਨਾਮਿ ਜਗਾਈਐ ॥
guramukh. chor na laag; har naam jagaaeeai |
Punjabi
ਗੁਰਾਂ ਦੀ ਦਇਆ ਦੁਆਰਾ, ਚੋਰ ਘਰ ਨੂੰ ਪਾੜ ਨਹੀਂ ਲਾਉਂਦਾ ਅਤੇ ਰੱਬ ਦਾ ਨਾਮ ਬੰਦੇ ਨੂੰ ਜਗਾਈ ਰੱਖਦਾ ਹੈ।
English
The thief does not break into the home of the Gurmukh; he is awake in the Name of the Lord.
ਸਬਦਿ ਨਿਵਾਰੀ ਆਗਿ; ਜੋਤਿ ਦੀਪਾਈਐ ॥੬॥
sabad nivaaree aag; jot deepaaeeai |6|
Punjabi
ਨਾਮ, ਬੰਦੇ ਦੀ ਖਾਹਿਸ਼ ਦੀ ਅੱਗ ਨੂੰ ਬੁਝਾ ਦਿੰਦਾ ਹੈ ਅਤੇ ਈਸ਼ਵਰੀ ਨੂਰ ਉਸ ਨੂੰ ਰੋਸ਼ਨ ਕਰ ਦਿੰਦਾ ਹੈ।
English
The Word of the Shabad puts out the fire of desire; God's Light illuminates and enlightens. ||6||
ਲਾਲੁ ਰਤਨੁ ਹਰਿ ਨਾਮੁ; ਗੁਰਿ ਸੁਰਤਿ ਬੁਝਾਈਐ ॥
laal ratan har naam; gur surat bujhaaeeai |
Punjabi
ਸੁਆਮੀ ਦਾ ਨਾਮ ਜਵੇਹਰ ਅਤੇ ਹੀਰਾ ਹੈ। ਗੁਰਾਂ ਨੇ ਮੈਨੂੰ ਇਹ ਸਮਝ ਦਰਸਾਈ ਹੈ।
English
The Naam, the Name of the Lord, is a jewel, a ruby; the Guru has taught me the Word of the Shabad.
ਸਦਾ ਰਹੈ ਨਿਹਕਾਮੁ; ਜੇ ਗੁਰਮਤਿ ਪਾਈਐ ॥੭॥
sadaa rahai nihakaam; je guramat paaeeai |7|
Punjabi
ਜੋ ਗੁਰਾਂ ਦੇ ਉਪਦੇਸ਼ ਨੂੰ ਪਰਾਪਤ ਕਰਦਾ ਹੈ, ਉਹ ਹਮੇਸ਼ਾਂ ਇੱਛਾ-ਰਹਿਤ ਰਹਿੰਦਾ ਹੈ।
English
One who follows the Guru's Teachings remains forever free of desire. ||7||
ਰਾਤਿ ਦਿਹੈ ਹਰਿ ਨਾਉ; ਮੰਨਿ ਵਸਾਈਐ ॥
raat dihai har naau; man vasaaeeai |
Punjabi
ਹੇ ਇਨਸਾਨ! ਵਾਹਿਗੁਰੂ ਦੇ ਨਾਮ ਨੂੰ ਤੂੰ, ਰਾਤ ਦਿਨ ਆਪਣੇ ਹਿਰਦੇ ਅੰਦਰ ਟਿਕਾ।
English
Night and day, enshrine the Lord's Name within your mind.
ਨਾਨਕ ਮੇਲਿ ਮਿਲਾਇ; ਜੇ ਤੁਧੁ ਭਾਈਐ ॥੮॥੨॥੪॥
naanak mel milaae; je tudh bhaaeeai |8|2|4|
Punjabi
ਜੇਕਰ ਤੇਰੀ ਐਸੀ ਰਜ਼ਾ ਹੋਵੇ, ਹੇ ਪ੍ਰਭੂ! ਤੂੰ ਨਾਨਕ ਨੂੰ ਆਪਣੇ ਮਿਲਾਪ ਅੰਦਰ ਮਿਲਾ ਲੈ।
English
Please unite Nanak in Union, O Lord, if it is pleasing to Your Will. ||8||2||4||
ਸੂਹੀ ਮਹਲਾ ੧ ॥
soohee mahalaa 1 |
Punjabi
ਸੂਹੀ ਪਹਿਲੀ ਪਾਤਿਸ਼ਾਹੀ।
English
Soohee, First Mehl:
ਮਨਹੁ. ਨ ਨਾਮੁ ਵਿਸਾਰਿ; ਅਹਿਨਿਸਿ ਧਿਆਈਐ ॥
manahu. na naam visaar; ahinis dhiaaeeai |
Punjabi
ਆਪਣੇ ਹਿਰਦੇ ਤੋਂ ਪ੍ਰਭੂ ਦੇ ਨਾਮ ਨੂੰ ਨਾਂ ਭੁਲਾ ਅਤੇ ਦਿਨ ਰਾਤ ਇਸ ਦਾ ਆਰਾਧਨ ਕਰ।
English
Never forget the Naam, the Name of the Lord, from your mind; night and day, meditate on it.
ਜਿਉ ਰਾਖਹਿ ਕਿਰਪਾ ਧਾਰਿ; ਤਿਵੈ ਸੁਖੁ ਪਾਈਐ ॥੧॥
jiau raakheh kirapaa dhaar; tivai sukh paaeeai |1|
Punjabi
ਜਿਸ ਤਰ੍ਹਾਂ ਤੂੰ ਮੈਨੂੰ ਮਿਹਰ ਧਾਰ ਕੇ ਰੱਖਦਾ ਹੈ, ਹੋ ਸਾਈਂ! ਉਸੇ ਤਰ੍ਹਾਂ ਹੀ ਮੈਂ ਆਰਾਮ ਪਾਉਂਦਾ ਹਾਂ।
English
As You keep me, in Your Merciful Grace, so do I find peace. ||1||
ਮੈ ਅੰਧੁਲੇ; ਹਰਿ ਨਾਮੁ ਲਕੁਟੀ ਟੋਹਣੀ ॥
mai andhule; har naam lakuttee ttohanee |
Punjabi
ਮੈਂ ਅੰਨ੍ਹੇ ਲਈ ਕੇਵਲ ਵਾਹਿਗੁਰੂ ਦਾ ਨਾਮ ਹੀ ਲੱਕੜ ਦੀ ਡੰਗੋਰੀ ਹੈ।
English
I am blind, and the Lord's Name is my cane.
ਰਹਉ ਸਾਹਿਬ ਕੀ ਟੇਕ; ਨ ਮੋਹੈ ਮੋਹਣੀ ॥੧॥ ਰਹਾਉ ॥
rhau saahib kee ttek; na mohai mohanee |1| rahaau |
Punjabi
ਮੈਂ ਪ੍ਰਭੂ ਦੀ ਪਨਾਹ ਹੇਠਾਂ ਵਸਦਾ ਹਾਂ ਇਸ ਲਈ ਮਾਇਆ ਮੈਨੂੰ ਮੋਹਿਤ ਨਹੀਂ ਕਰਦੀ। ਠਹਿਰਾਉ।
English
I remain under the Sheltering Support of my Lord and Master; I am not enticed by Maya the enticer. ||1||Pause||
ਜਹ ਦੇਖਉ ਤਹ ਨਾਲਿ; ਗੁਰਿ ਦੇਖਾਲਿਆ ॥
jeh dekhau teh naal; gur dekhaaliaa |
Punjabi
ਜਿਥੇ ਕਿਤੇ ਭੀ ਮੈਂ ਵੇਖਦਾ ਹਾਂ, ਉਥੇ ਹੀ ਗੁਰੂ ਜੀ ਨੇ ਸੁਆਮੀ ਨੂੰ ਮੇਰੇ ਅੰਗ ਸੰਗ ਵਿਖਾਲ ਦਿੱਤਾ ਹੈ।
English
Wherever I look, there the Guru has shown me that God is always with me.
ਅੰਤਰਿ ਬਾਹਰਿ ਭਾਲਿ; ਸਬਦਿ ਨਿਹਾਲਿਆ ॥੨॥
antar baahar bhaal; sabad nihaaliaa |2|
Punjabi
ਅੰਦਰ ਤੇ ਬਾਹਰ ਲੱਭ ਕੇ, ਓੜਕ ਨੂੰ ਮੂੈਂ ਗੁਰਾਂ ਦੀ ਸਿਖ-ਮੱਤ ਦੁਆਰਾ ਰੱਬ ਵੇਖ ਲਿਆ ਹੈ।
English
Searching inwardly and outwardly as well, I came to see Him, through the Word of the Shabad. ||2||
ਸੇਵੀ ਸਤਿਗੁਰ ਭਾਇ; ਨਾਮੁ ਨਿਰੰਜਨਾ ॥
sevee satigur bhaae; naam niranjanaa |
Punjabi
ਪਿਆਰ ਨਾਲ ਮੈਂ ਸੱਚੇ ਗੁਰਾਂ ਦੀ ਟਹਿਲ ਕਮਾਉਂਦਾ ਹਾਂ, ਜਿਨ੍ਹਾਂ ਨੇ ਮੈਂਨੂੰ ਪਵਿੱਤਰ ਨਾਮ ਪਰਦਾਨ ਕੀਤਾ ਹੈ।
English
So serve the True Guru with love, through the Immaculate Naam, the Name of the Lord.
ਤੁਧੁ ਭਾਵੈ ਤਿਵੈ ਰਜਾਇ; ਭਰਮੁ ਭਉ ਭੰਜਨਾ ॥੩॥
tudh bhaavai tivai rajaae; bharam bhau bhanjanaa |3|
Punjabi
ਹੇ ਤੂੰ ਵਹਿਮ ਦੇ ਡਰ ਨੂੰ ਨਾਸ ਕਰਨ ਵਾਲੇ, ਜਿਸ ਤਰ੍ਹਾਂ ਤੈਨੂੰ ਚੰਗਾ ਲੱਗਦਾ ਹੈ, ਉਸੇ ਤਰ੍ਹਾਂ ਹੀ ਤੂੰ ਹੁਕਮ ਜਾਰੀ ਕਰਦਾ ਹੈਂ।
English
As it pleases You, so by Your Will, You destroy my doubts and fears. ||3||
ਜਨਮਤ ਹੀ ਦੁਖੁ ਲਾਗੈ; ਮਰਣਾ ਆਇ ਕੈ ॥
janamat hee dukh laagai; maranaa aae kai |
Punjabi
ਪ੍ਰਾਣੀ ਦੇ ਪੈਦਾ ਹੁੰਦੇ ਸਾਰ ਹੀ ਮੌਤ ਦੀ ਬਿਮਾਰੀ ਉਸ ਨੂੰ ਆ ਕੇ ਚਿਮੜ ਜਾਂਦੀ ਹੈ।
English
At the very moment of birth, he is afflicted with pain, and in the end, he comes only to die.
ਜਨਮੁ ਮਰਣੁ ਪਰਵਾਣੁ; ਹਰਿ ਗੁਣ ਗਾਇ ਕੈ ॥੪॥
janam maran paravaan; har gun gaae kai |4|
Punjabi
ਵਾਹਿਗੁਰੂ ਦੀ ਮਹਿਮਾ ਗਾਇਨ ਕਰਨ ਦੁਆਰਾ ਜੰਮਣਾ ਤੇ ਮਰਨਾ ਦੋਨੋਂ ਪ੍ਰਵਾਣ ਹੋ ਜਾਂਦੇ ਹਨ।
English
Birth and death are validated and approved, singing the Glorious Praises of the Lord. ||4||
ਹਉ ਨਾਹੀ. ਤੂ ਹੋਵਹਿ; ਤੁਧ ਹੀ ਸਾਜਿਆ ॥
hau naahee. too hoveh; tudh hee saajiaa |
Punjabi
ਜਿਥੇ ਹੰਗਤਾ ਨਹੀਂ, ਉਥੇ ਤੂੰ ਹੈ, ਹੇ ਪ੍ਰਭੂ! ਕੇਵਲ ਤੂੰ ਹੀ ਸਾਰੀ ਰਚਨਾ ਰਚੀ ਹੈ।
English
When there is no ego, there You are; You fashioned all of this.