Ekam
Guru Granth Sahib

Ang 753

Ang 753 · Line 1

ਆਪੇ ਥਾਪਿ ਉਥਾਪਿ; ਸਬਦਿ ਨਿਵਾਜਿਆ ॥੫॥

aape thaap uthaap; sabad nivaajiaa |5|

Punjabi

ਤੂੰ ਖੁਦ ਹੀ ਸਾਜਦਾ ਅਤੇ ਨਾਸ ਕਰਦਾ ਹੈਂ ਅਤੇ ਕਈਆਂ ਨੂੰ ਤੂੰ ਆਪਣੇ ਨਾਮ ਨਾਲ ਵਡਿਆਉਂਦਾ ਹੈ।

Bhai Manmohan Singh (Shabad OS, CC BY-SA)

English

You Yourself establish and disestablish; through the Word of Your Shabad, You elevate and exalt. ||5||

Dr. Sant Singh Khalsa (Shabad OS, CC BY-SA)
Ang 753 · Line 2

ਦੇਹੀ ਭਸਮ ਰੁਲਾਇ; ਨ ਜਾਪੀ ਕਹ ਗਇਆ ॥

dehee bhasam rulaae; na jaapee keh geaa |

Punjabi

ਸਰੀਰ ਨੂੰ ਮਿੱਟੀ ਵਿੱਚ ਰੁਲਣ ਲਈ ਛੱਡ ਕੇ, ਇਹ ਪਤਾ ਨਹੀਂ ਕਿ ਜੀਅੜਾ ਕਿਥੇ ਚਲਾ ਗਿਆ ਹੈ?

Bhai Manmohan Singh (Shabad OS, CC BY-SA)

English

When the body rolls in the dust, it is not known where the soul has gone.

Dr. Sant Singh Khalsa (Shabad OS, CC BY-SA)
Ang 753 · Line 3

ਆਪੇ ਰਹਿਆ ਸਮਾਇ; ਸੋ ਵਿਸਮਾਦੁ ਭਇਆ ॥੬॥

aape rahiaa samaae; so visamaad bheaa |6|

Punjabi

ਉਹ ਸੁਆਮੀ ਖੁਦ ਹੀ ਸਾਰੇ ਰਮ ਰਿਹਾ ਹੈ ਅਤੇ ਇਹ ਹੀ ਵੱਡੀ ਹੈਰਾਨਗੀ ਹੈ।

Bhai Manmohan Singh (Shabad OS, CC BY-SA)

English

He Himself is permeating and pervading; this is wonderful and amazing! ||6||

Dr. Sant Singh Khalsa (Shabad OS, CC BY-SA)
Ang 753 · Line 4

ਤੂੰ. ਨਾਹੀ ਪ੍ਰਭ ਦੂਰਿ; ਜਾਣਹਿ ਸਭ ਤੂ ਹੈ ॥

toon. naahee prabh door; jaaneh sabh too hai |

Punjabi

ਹੇ ਸਾਈਂ! ਦੁਰੇਡੇ ਨਹੀਂ ਤੂੰ! ਅਤੇ ਤੂੰ ਸਾਰਿਆਂ ਨੂੰ ਸਮਝਦਾ ਹੈ।

Bhai Manmohan Singh (Shabad OS, CC BY-SA)

English

You are not far away, God; You know everything.

Dr. Sant Singh Khalsa (Shabad OS, CC BY-SA)
Ang 753 · Line 5

ਗੁਰਮੁਖਿ ਵੇਖਿ ਹਦੂਰਿ; ਅੰਤਰਿ ਭੀ ਤੂ ਹੈ ॥੭॥

guramukh vekh hadoor; antar bhee too hai |7|

Punjabi

ਗੁਰਾਂ ਦੀ ਰਹਿਮਤ ਸਦਕਾ ਇਨਸਾਨ ਤੈਨੂੰ ਐਨ ਅੰਗ ਸੰਗ ਵੇਖਦਾ ਹੈ, ਹੇ ਹਰੀ! ਨਿਸਚਿਤ ਹੀ ਤੂੰ ਸਾਰਿਆਂ ਦੇ ਅੰਦਰ ਹੈਂ।

Bhai Manmohan Singh (Shabad OS, CC BY-SA)

English

The Gurmukh sees You ever-present; You are deep within the nucleus of our inner self. ||7||

Dr. Sant Singh Khalsa (Shabad OS, CC BY-SA)
Ang 753 · Line 6

ਮੈ ਦੀਜੈ ਨਾਮ ਨਿਵਾਸੁ; ਅੰਤਰਿ ਸਾਂਤਿ ਹੋਇ ॥

mai deejai naam nivaas; antar saant hoe |

Punjabi

ਤੂੰ ਮੈਨੂੰ ਆਪਣੇ ਨਾਮ ਅੰਦਰ ਵਾਸਾ ਬਖਸ਼ ਤਾਂ ਜੋ ਮੇਰੀ ਆਤਮਾ ਸੀਤਲ ਥੀ ਵੰਝੇ।

Bhai Manmohan Singh (Shabad OS, CC BY-SA)

English

Please, bless me with a home in Your Name; may my inner self be at peace.

Dr. Sant Singh Khalsa (Shabad OS, CC BY-SA)
Ang 753 · Line 7

ਗੁਣ ਗਾਵੈ ਨਾਨਕ ਦਾਸੁ; ਸਤਿਗੁਰੁ ਮਤਿ ਦੇਇ ॥੮॥੩॥੫॥

gun gaavai naanak daas; satigur mat dee |8|3|5|

Punjabi

ਹੇ ਮੇਰੇ ਸੱਚੇ ਗੁਰਦੇਵ ਜੀ! ਮੈਨੂੰ ਐਸਾ ਉਪਦੇਸ਼ ਦਿਓ ਕਿ ਮੈਂ, ਗੋਲਾ ਨਾਨਕ ਸਦਾ ਸਾਈਂ ਦਾ ਜੱਸ ਗਾਉਂਦਾ ਰਹਾਂ।

Bhai Manmohan Singh (Shabad OS, CC BY-SA)

English

May slave Nanak sing Your Glorious Praises; O True Guru, please share the Teachings with me. ||8||3||5||

Dr. Sant Singh Khalsa (Shabad OS, CC BY-SA)
Ang 753 · Line 8

ਰਾਗੁ ਸੂਹੀ ਮਹਲਾ ੩ ਘਰੁ ੧ ਅਸਟਪਦੀਆ ॥

raag soohee mahalaa 3 ghar 1 asattapadeea |

Punjabi

ਰਾਗੁ ਸੂਹੀ ਤੀਜੀ ਪਾਤਿਸ਼ਾਹੀ ਅਸ਼ਟਪਦੀਆਂ।

Bhai Manmohan Singh (Shabad OS, CC BY-SA)

English

Raag Soohee, Third Mehl, First House, Ashtpadheeyaa:

Dr. Sant Singh Khalsa (Shabad OS, CC BY-SA)
Ang 753 · Line 9

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Punjabi

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

Bhai Manmohan Singh (Shabad OS, CC BY-SA)

English

One Universal Creator God. By The Grace Of The True Guru:

Dr. Sant Singh Khalsa (Shabad OS, CC BY-SA)
Ang 753 · Line 10

ਨਾਮੈ ਹੀ ਤੇ. ਸਭੁ ਕਿਛੁ ਹੋਆ; ਬਿਨੁ ਸਤਿਗੁਰ. ਨਾਮੁ ਨ ਜਾਪੈ ॥

naamai hee te. sabh kichh hoaa; bin satigur. naam na jaapai |

Punjabi

ਸੁਆਮੀ ਦੇ ਨਾਮ ਤ5 ਹੀ ਸਾਰਾ ਕੁਛ ਉਤਪੰਨ ਹੋਇਆ ਹੈ। ਸੱਚੇ ਗੁਰਾਂ ਦੇ ਬਗੈਰ ਨਾਮ ਦਾ ਅਨੁਭਵ ਨਹੀਂ ਹੁੰਦਾ।

Bhai Manmohan Singh (Shabad OS, CC BY-SA)

English

Everything comes from the Naam, the Name of the Lord; without the True Guru, the Naam is not experienced.

Dr. Sant Singh Khalsa (Shabad OS, CC BY-SA)
Ang 753 · Line 11

ਗੁਰ ਕਾ ਸਬਦੁ. ਮਹਾ ਰਸੁ ਮੀਠਾ; ਬਿਨੁ ਚਾਖੇ. ਸਾਦੁ ਨ ਜਾਪੈ ॥

gur kaa sabad. mahaa ras meetthaa; bin chaakhe. saad na jaapai |

Punjabi

ਗੁਰਾਂ ਦੀ ਬਾਣੀ ਮਿੱਠੜਾ ਧਰਮ ਅੰਮ੍ਰਿਤ ਹੈ, ਪ੍ਰੰਤੂ ਇਸ ਨੂੰ ਚੱਖਣ ਦੇ ਬਾਝੋਂ ਇਸ ਦੇ ਸੁਆਦ ਦਾ ਪਤਾ ਨਹੀਂ ਲੱਗਦਾ।

Bhai Manmohan Singh (Shabad OS, CC BY-SA)

English

The Word of the Guru's Shabad is the sweetest and most sublime essence, but without tasting it, its flavor cannot be experienced.

Dr. Sant Singh Khalsa (Shabad OS, CC BY-SA)
Ang 753 · Line 12

ਕਉਡੀ ਬਦਲੈ ਜਨਮੁ ਗਵਾਇਆ; ਚੀਨਸਿ ਨਾਹੀ ਆਪੈ ॥

kauddee badalai janam gavaaeaa; cheenas naahee aapai |

Punjabi

ਕੌਡੀ ਦੀ ਖਾਤਰ ਪ੍ਰਾਣੀ ਆਪਣਾ ਜੀਵਨ ਗੁਆ ਲੈਂਦਾ ਹੈ ਅਤੇ ਆਪਣੇ ਆਪੇ ਨੂੰ ਹੀ ਨਹੀਂ ਸਮਝਦਾ।

Bhai Manmohan Singh (Shabad OS, CC BY-SA)

English

He wastes this human life in exchange for a mere shell; he does not understand his own self.

Dr. Sant Singh Khalsa (Shabad OS, CC BY-SA)
Ang 753 · Line 13

ਗੁਰਮੁਖਿ ਹੋਵੈ ਤਾ ਏਕੋ ਜਾਣੈ; ਹਉਮੈ ਦੁਖੁ. ਨ ਸੰਤਾਪੈ ॥੧॥

guramukh hovai taa eko jaanai; haumai dukh. na santaapai |1|

Punjabi

ਜੇਕਰ ਬੰਦਾ ਗੁਰਾਂ ਦੇ ਪਾਸੇ ਵੱਲ ਮੁੜ ਪਵੇ, ਤਦ ਉਹ ਇਕ ਸੁਆਮੀ ਨੂੰ ਜਾਣ ਲੈਂਦਾ ਹੈ ਤੇ ਹੰਕਾਰ ਦੀ ਬੀਮਾਰੀ ਉਸ ਨੂੰ ਦੁੱਖ ਨਹੀਂ ਦਿੰਦੀ।

Bhai Manmohan Singh (Shabad OS, CC BY-SA)

English

But, if he becomes Gurmukh, then he comes to know the One Lord, and the disease of egotism does not afflict him. ||1||

Dr. Sant Singh Khalsa (Shabad OS, CC BY-SA)
Ang 753 · Line 14

ਬਲਿਹਾਰੀ ਗੁਰ ਅਪਣੇ ਵਿਟਹੁ; ਜਿਨਿ ਸਾਚੇ ਸਿਉ ਲਿਵ ਲਾਈ ॥

balihaaree gur apane vittahu; jin saache siau liv laaee |

Punjabi

ਕੁਰਬਾਨ ਹਾਂ ਮੈਂ ਆਪਣੇ ਗੁਰਾਂ ਦੇ ਉਤੋਂ, ਜਿਨ੍ਹਾਂ ਨੂੰ ਸੱਚੇ ਸੁਆਮੀ ਨਾਲ ਮੇਰਾ ਪਿਆਰ ਪਾ ਦਿੱਤਾ ਹੈ।

Bhai Manmohan Singh (Shabad OS, CC BY-SA)

English

I am a sacrifice to my Guru, who has lovingly attached me to the True Lord.

Dr. Sant Singh Khalsa (Shabad OS, CC BY-SA)
Ang 753 · Line 15

ਸਬਦੁ ਚੀਨਿੑ ਆਤਮੁ ਪਰਗਾਸਿਆ; ਸਹਜੇ ਰਹਿਆ ਸਮਾਈ ॥੧॥ ਰਹਾਉ ॥

sabad cheena aatam paragaasiaa; sahaje rahiaa samaaee |1| rahaau |

Punjabi

ਨਾਮ ਦਾ ਸਿਮਰਨ ਕਰਨ ਦੁਆਰਾ ਮੇਰੀ ਆਤਮਾ ਰੌਸ਼ਨ ਹੋ ਗਈ ਹੈ ਤੇ ਹੁਣ ਮੈਂ ਬੈਕੁੰਠੀ ਅਨੰਦ ਵਿੱਚ ਲੀਨ ਰਹਿੰਦਾ ਹਾਂ। ਠਹਿਰਾਉ।

Bhai Manmohan Singh (Shabad OS, CC BY-SA)

English

Concentrating on the Word of the Shabad, the soul is illumined and enlightened. I remain absorbed in celestial ecstasy. ||1||Pause||

Dr. Sant Singh Khalsa (Shabad OS, CC BY-SA)
Ang 753 · Line 16

ਗੁਰਮੁਖਿ ਗਾਵੈ ਗੁਰਮੁਖਿ ਬੂਝੈ; ਗੁਰਮੁਖਿ ਸਬਦੁ ਬੀਚਾਰੇ ॥

guramukh gaavai guramukh boojhai; guramukh sabad beechaare |

Punjabi

ਪਵਿੱਤਰ ਪੁਰਸ਼ ਪ੍ਰਭੂ ਦੀ ਗਾਇਨ ਕਰਦਾ ਹੈ। ਪਵਿੱਤਰ ਪੁਰਸ਼ ਉਸ ਨੂੰ ਅਨੁਭਵ ਕਰਦਾ ਹੈ ਤੇ ਪਵਿੱਤਰ ਪੁਰਸ਼ ਹੀ ਉਸ ਦੇ ਨਾਮ ਦਾ ਆਰਾਧਨ ਕਰਦਾ ਹੈ।

Bhai Manmohan Singh (Shabad OS, CC BY-SA)

English

The Gurmukh sings the Praises of the Lord; the Gurmukh understands. The Gurmukh contemplates the Word of the Shabad.

Dr. Sant Singh Khalsa (Shabad OS, CC BY-SA)
Ang 753 · Line 17

ਜੀਉ ਪਿੰਡੁ ਸਭੁ ਗੁਰ ਤੇ ਉਪਜੈ; ਗੁਰਮੁਖਿ ਕਾਰਜ ਸਵਾਰੇ ॥

jeeo pindd sabh gur te upajai; guramukh kaaraj savaare |

Punjabi

ਗੁਰੂ ਜੀ ਆਤਮਾ ਤੇ ਦੇਹ ਨੂੰ ਨਵੇਂ ਸਿਰਿਓਂ ਸੁਰਜੀਤ ਕਰਦੇ ਹਨ ਅਤੇ ਮੁਖੀ ਗੁਰੂ ਜੀ ਹੀ ਸਾਰੇ ਕੰਮ ਰਾਸ ਕਰਦੇ ਹਨ।

Bhai Manmohan Singh (Shabad OS, CC BY-SA)

English

Body and soul are totally rejuvenated through the Guru; the Gurmukh's affairs are resolved in his favor.

Dr. Sant Singh Khalsa (Shabad OS, CC BY-SA)
Ang 753 · Line 18

ਮਨਮੁਖਿ ਅੰਧਾ. ਅੰਧੁ ਕਮਾਵੈ; ਬਿਖੁ ਖਟੇ ਸੰਸਾਰੇ ॥

manamukh andhaa. andh kamaavai; bikh khatte sansaare |

Punjabi

ਅੰਨ੍ਹਾ ਅਧਰਮੀ ਮੰਦੇ ਅਮਲ ਕਮਾਉਂਦਾ ਹੈ ਅਤੇ ਜਗਤ ਅੰਦਰ ਨਿਰੀ ਜ਼ਹਿਰ ਹੀ ਖੱਟਦਾ ਹੈ।

Bhai Manmohan Singh (Shabad OS, CC BY-SA)

English

The blind self-willed manmukh acts blindly, and earns only poison in this world.

Dr. Sant Singh Khalsa (Shabad OS, CC BY-SA)
Ang 753 · Line 19

ਮਾਇਆ ਮੋਹਿ ਸਦਾ ਦੁਖੁ ਪਾਏ; ਬਿਨੁ ਗੁਰ ਅਤਿ ਪਿਆਰੇ ॥੨॥

maaeaa mohi sadaa dukh paae; bin gur at piaare |2|

Punjabi

ਪਰਮ ਲਾਡਲੇ ਗੁਰਾਂ ਦੇ ਬਾਝੋਂ ਉਹ ਧਨ-ਦੌਲਤ ਦੀ ਪ੍ਰੀਤ ਅੰਦਰ ਹਮੇਸ਼ਾਂ ਹੀ ਤਕਲੀਫ ਪਾਉਂਦਾ ਹੈ।

Bhai Manmohan Singh (Shabad OS, CC BY-SA)

English

Enticed by Maya, he suffers in constant pain, without the most Beloved Guru. ||2||

Dr. Sant Singh Khalsa (Shabad OS, CC BY-SA)
Ang 753 · Line 20

ਸੋਈ ਸੇਵਕੁ. ਜੇ ਸਤਿਗੁਰ ਸੇਵੇ; ਚਾਲੈ ਸਤਿਗੁਰ ਭਾਏ ॥

soee sevak. je satigur seve; chaalai satigur bhaae |

Punjabi

ਕੇਵਲ ਉਹ ਹੀ ਟਹਿਲੂਆ ਹੈ, ਜੋ ਸੱਚੇ ਗੁਰਾਂ ਦੀ ਚਾਕਰੀ ਕਰਦਾ ਹੈ ਅਤੇ ਸੱਚੇ ਗੁਰਾਂ ਦੀ ਰਜ਼ਾ ਅੰਦਰ ਟੁਰਦਾ ਹੈ।

Bhai Manmohan Singh (Shabad OS, CC BY-SA)

English

He alone is a selfless servant, who serves the True Guru, and walks in harmony with the True Guru's Will.

Dr. Sant Singh Khalsa (Shabad OS, CC BY-SA)
Ang 753 · Line 21

ਸਾਚਾ ਸਬਦੁ ਸਿਫਤਿ ਹੈ ਸਾਚੀ; ਸਾਚਾ ਮੰਨਿ ਵਸਾਏ ॥

saachaa sabad sifat hai saachee; saachaa man vasaae |

Punjabi

ਉਹ ਆਪਣੇ ਚਿੱਤ ਅੰਦਰ ਸੱਚੇ ਸੁਆਮੀ, ਉਸ ਦੀ ਸੱਚੀ ਮਹਿਮਾ ਅਤੇ ਉਸ ਦੇ ਸੱਚੇ ਨਾਮ ਦੂਰ ਹੋ ਟਿਕਾਉਂਦਾ ਹੈ।

Bhai Manmohan Singh (Shabad OS, CC BY-SA)

English

The True Shabad, the Word of God, is the True Praise of God; enshrine the True Lord within your mind.

Dr. Sant Singh Khalsa (Shabad OS, CC BY-SA)
Ang 753 · Line 22

ਸਚੀ ਬਾਣੀ ਗੁਰਮੁਖਿ ਆਖੈ; ਹਉਮੈ ਵਿਚਹੁ ਜਾਏ ॥

sachee baanee guramukh aakhai; haumai vichahu jaae |

Punjabi

ਨੇਕ-ਬੰਦਾ ਸੱਚੀ ਗੁਰਬਾਣੀ ਦਾ ਉਚਾਰਨ ਕਰਦਾ ਹੈ ਅਤੇ ਉਸ ਦੇ ਅੰਦਰੋਂ ਸਵੈ-ਹੰਗਤਾ ਦੂਰ ਹੋ ਜਾਂਦੀ ਹੈ।

Bhai Manmohan Singh (Shabad OS, CC BY-SA)

English

The Gurmukh speaks the True Word of Gurbani, and egotism departs from within.

Dr. Sant Singh Khalsa (Shabad OS, CC BY-SA)
Ang 753 · Line 23

ਆਪੇ ਦਾਤਾ ਕਰਮੁ ਹੈ ਸਾਚਾ; ਸਾਚਾ ਸਬਦੁ ਸੁਣਾਏ ॥੩॥

aape daataa karam hai saachaa; saachaa sabad sunaae |3|

Punjabi

ਗੁਰੂ ਜੀ ਖੁਦ ਹੀ ਦਾਤਾਰ ਹਨ ਅਤੇ ਸੱਚੀਆਂ ਹਨ ਉਨ੍ਹਾਂ ਦੀਆਂ ਦਾਤਾ, ਅਤੇ ਉਹ ਸੱਚੇ ਨਾਮ ਦਾ ਉਪਦੇਸ਼ ਦਿੰਦੇ ਹਨ।

Bhai Manmohan Singh (Shabad OS, CC BY-SA)

English

He Himself is the Giver, and True are His actions. He proclaims the True Word of the Shabad. ||3||

Dr. Sant Singh Khalsa (Shabad OS, CC BY-SA)
Ang 753 · Line 24

ਗੁਰਮੁਖਿ ਘਾਲੇ ਗੁਰਮੁਖਿ ਖਟੇ; ਗੁਰਮੁਖਿ ਨਾਮੁ ਜਪਾਏ ॥

guramukh ghaale guramukh khatte; guramukh naam japaae |

Punjabi

ਗੁਰੂ-ਸਮਰਪਨ ਦੀ ਸੇਵਾ ਕਰਦਾ ਹੈ, ਗੁਰੂ ਸਮਰਪਨ ਸੁਆਮੀ ਦੀ ਦੌਲਤ ਕਮਾਉਂਦਾ ਹੈ ਤੇ ਗੁਰੂ ਸਮਰਪਨ ਹੋਰਨਾਂ ਤੋਂ ਭੀ ਨਾਮ ਦਾ ਸਿਮਰਨ ਕਰਵਾਉਂਦਾ ਹੈ।

Bhai Manmohan Singh (Shabad OS, CC BY-SA)

English

The Gurmukh works, and the Gurmukh earns; the Gurmukh inspires others to chant the Naam.

Dr. Sant Singh Khalsa (Shabad OS, CC BY-SA)
Ang 753 · Line 25

ਸਦਾ ਅਲਿਪਤੁ. ਸਾਚੈ ਰੰਗਿ ਰਾਤਾ; ਗੁਰ ਕੈ ਸਹਜਿ ਸੁਭਾਏ ॥

sadaa alipat. saachai rang raataa; gur kai sehaj subhaae |

Punjabi

ਗੁਰਾਂ ਦੇ ਦਿੱਤੇ ਹੋਏ ਸ਼ਾਂਤ ਸੁਭਾਅ ਅੰਦਰ, ਅਤੇ ਸੱਚੇ ਸੁਆਮੀ ਦੀ ਪ੍ਰੀਤ ਨਾਲ ਰੰਗਿਆ ਹੋਇਆ ਗੁਰੂ ਸਮਰਪਨ ਹਮੇਸ਼ਾਂ ਨਿਰਲੇਪ ਰਹਿੰਦਾ ਹੈ।

Bhai Manmohan Singh (Shabad OS, CC BY-SA)

English

He is forever unattached, imbued with the Love of the True Lord, intuitively in harmony with the Guru.

Dr. Sant Singh Khalsa (Shabad OS, CC BY-SA)
Ang 753 · Line 26

ਮਨਮੁਖੁ ਸਦ ਹੀ ਕੂੜੋ ਬੋਲੈ; ਬਿਖੁ ਬੀਜੈ ਬਿਖੁ ਖਾਏ ॥

manamukh sad hee koorro bolai; bikh beejai bikh khaae |

Punjabi

ਆਪ-ਹੁਦਾਰਾ ਹਮੇਸ਼ਾਂ ਝੂਠ ਬਕਦਾ ਹੈ। ਉਹ ਜ਼ਹਿਰ ਬੀਜਦਾ ਹੈ ਅਤੇ ਜ਼ਹਿਰ ਖਾਂਦਾ ਹੈ।

Bhai Manmohan Singh (Shabad OS, CC BY-SA)

English

The self-willed manmukh always tells lies; he plants the seeds of poison, and eats only poison.

Dr. Sant Singh Khalsa (Shabad OS, CC BY-SA)
Ang 753 · Line 27

ਜਮਕਾਲਿ ਬਾਧਾ ਤ੍ਰਿਸਨਾ ਦਾਧਾ; ਬਿਨੁ ਗੁਰ. ਕਵਣੁ ਛਡਾਏ ॥੪॥

jamakaal baadhaa trisanaa daadhaa; bin gur. kavan chhaddaae |4|

Punjabi

ਉਸ ਨੂੰ ਮੌਤ ਦੇ ਦੂਤ ਨੇ ਜਕੜਿਆ ਹੋਇਆ ਅਤੇ ਖਾਹਿਸ਼ ਨੈ ਫੂਕ ਛਡਿਆ ਹੈ। ਗੁਰਾਂ ਦੇ ਬਾਝੋਂ ਉਸ ਨੂੰ ਕੌਣ ਬੰਦਖਲਾਸ ਕਰ ਸਕਦਾ ਹੈ?

Bhai Manmohan Singh (Shabad OS, CC BY-SA)

English

He is bound and gagged by the Messenger of Death, and burnt in the fire of desire; who can save him, except the Guru? ||4||

Dr. Sant Singh Khalsa (Shabad OS, CC BY-SA)
Ang 753 · Line 28

ਸਚਾ ਤੀਰਥੁ. ਜਿਤੁ ਸਤ ਸਰਿ ਨਾਵਣੁ; ਗੁਰਮੁਖਿ ਆਪਿ ਬੁਝਾਏ ॥

sachaa teerath. jit sat sar naavan; guramukh aap bujhaae |

Punjabi

ਵਾਹਿਗੁਰੂ ਹੀ ਸੱਚਾ ਯਾਤ੍ਰਾ ਅਸਥਾਨ ਹੈ, ਜਿਥੇ ਬੰਦਾ ਸੱਚ ਦੇ ਸਰੋਵਰ ਅੰਦਰ ਇਸ਼ਨਾਨ ਕਰਦਾ ਹੈ ਅਤੇ ਉਹ ਖੁਦ ਹੀ ਗੁਰੂ-ਪਿਆਰੇ ਨੂੰ ਇਹ ਗੱਲ ਦਰਸਾ ਦਿੰਦਾ ਹੈ।

Bhai Manmohan Singh (Shabad OS, CC BY-SA)

English

True is that place of pilgrimage, where one bathes in the pool of Truth, and achieves self-realization as Gurmukh. The Gurmukh understands his own self.

Dr. Sant Singh Khalsa (Shabad OS, CC BY-SA)
Ang 753 · Line 29

ਅਠਸਠਿ ਤੀਰਥ ਗੁਰ ਸਬਦਿ ਦਿਖਾਏ; ਤਿਤੁ ਨਾਤੈ. ਮਲੁ ਜਾਏ ॥

atthasatth teerath gur sabad dikhaae; tith naatai. mal jaae |

Punjabi

ਅਠਾਹਠ ਤੀਰਥ ਅਸਥਾਨ ਪ੍ਰਭੂ ਨੇ ਗੁਰ-ਬਾਣੀ ਅੰਦਰ ਵਿਖਾਲ ਦਿੱਤੇ ਹਨ, ਜਿਸ ਵਿੱਚ ਇਸ਼ਨਾਨ ਕਰਨ ਦੁਆਰਾ ਪਾਪਾਂ ਦੀ ਮੈਲ ਧੋਤੀ ਜਾਂਦੀ ਹੈ।

Bhai Manmohan Singh (Shabad OS, CC BY-SA)

English

The Lord has shown that the Word of the Guru's Shabad is the sixty-eight sacred shrines of pilgrimage; bathing in it, filth is washed away.

Dr. Sant Singh Khalsa (Shabad OS, CC BY-SA)
Ang 753 · Line 30

ਸਚਾ ਸਬਦੁ. ਸਚਾ ਹੈ ਨਿਰਮਲੁ; ਨਾ ਮਲੁ ਲਗੈ. ਨ ਲਾਏ ॥

sachaa sabad. sachaa hai niramal; naa mal lagai. na laae |

Punjabi

ਸੱਚਾ ਅਤੇ ਪਵਿੱਤਰ ਹੈ ਸੱਚਾ ਸਾਹਿਬ। ਉਸ ਨੂੰ ਕੋਈ ਮਲੀਨਤਾ ਚਿਮੜਦੀ ਜਾਂ ਲੱਗਦੀ ਨਹੀਂ।

Bhai Manmohan Singh (Shabad OS, CC BY-SA)

English

True and Immaculate is the True Word of His Shabad; no filth touches or clings to Him.

Dr. Sant Singh Khalsa (Shabad OS, CC BY-SA)
Ang 753 · Line 31

ਸਚੀ ਸਿਫਤਿ ਸਚੀ ਸਾਲਾਹ; ਪੂਰੇ ਗੁਰ ਤੇ ਪਾਏ ॥੫॥

sachee sifat sachee saalaah; poore gur te paae |5|

Punjabi

ਸੁਆਮੀ ਦੀ ਸੱਚੀ ਮਹਿਮਾ ਅਤੇ ਸੱਚੀ ਕੀਰਤੀ ਪੂਰਨ ਗੁਰਾਂ ਪਾਸੋਂ ਪਰਾਪਤ ਹੁੰਦੀਆਂ ਹਨ।

Bhai Manmohan Singh (Shabad OS, CC BY-SA)

English

True Praise, True Devotional Praise, is obtained from the Perfect Guru. ||5||

Dr. Sant Singh Khalsa (Shabad OS, CC BY-SA)
Ang 753 · Line 32

ਤਨੁ ਮਨੁ ਸਭੁ ਕਿਛੁ ਹਰਿ ਤਿਸੁ ਕੇਰਾ; ਦੁਰਮਤਿ ਕਹਣੁ ਨ ਜਾਏ ॥

tan man sabh kichh har tis keraa; duramat kehan na jaae |

Punjabi

ਦੇਹ ਅਤੇ ਆਤਮਾ ਸਾਰੇ ਉਸ ਹਰੀ ਦੀ ਮਲਕੀਅਤ ਹਨ, ਪ੍ਰੰਤੂ ਖੋਟੀ ਬੁਧੀ ਵਾਲਾ ਪੁਰਸ਼ ਇਸ ਤਰ੍ਹਾਂ ਆਖ ਨਹੀਂ ਸਕਦਾ।

Bhai Manmohan Singh (Shabad OS, CC BY-SA)

English

Body, mind, everything belongs to the Lord; but the evil-minded ones cannot even say this.

Dr. Sant Singh Khalsa (Shabad OS, CC BY-SA)
Ang 753 · Line 33

ਹੁਕਮੁ ਹੋਵੈ ਤਾ ਨਿਰਮਲੁ ਹੋਵੈ; ਹਉਮੈ ਵਿਚਹੁ ਜਾਏ ॥

hukam hovai taa niramal hovai; haumai vichahu jaae |

Punjabi

ਜੇਕਰ ਪ੍ਰਭੂ ਦੀ ਐਸੀ ਰਜ਼ਾ ਹੋਵੇ, ਤਦ ਪ੍ਰਾਣੀ ਪਵਿੱਤਰ ਹੋ ਜਾਂਦਾ ਹੈ ਅਤੇ ਉਸ ਦੇ ਅੰਦਰੋਂ ਹੰਕਾਰ ਦੂਰ ਹੋ ਜਾਂਦਾ ਹੈ।

Bhai Manmohan Singh (Shabad OS, CC BY-SA)

English

If such is the Hukam of the Lord's Command, then one becomes pure and spotless, and the ego is taken away from within.

Dr. Sant Singh Khalsa (Shabad OS, CC BY-SA)
Ang 753 · Line 34

ਗੁਰ ਕੀ ਸਾਖੀ. ਸਹਜੇ ਚਾਖੀ; ਤ੍ਰਿਸਨਾ ਅਗਨਿ ਬੁਝਾਏ ॥

gur kee saakhee. sahaje chaakhee; trisanaa agan bujhaae |

Punjabi

ਗੁਰਾਂ ਦਾ ਉਪਦੇਸ਼ ਮੈਂ ਸ਼ਾਂਤੀ ਨਾਲ ਰੱਖਿਆ ਹੈ, ਅਤੇ ਮੇਰੀ ਖਾਹਿਸ਼ ਦੀ ਅੱਗ ਬੁਝ ਗਈ ਹੈ।

Bhai Manmohan Singh (Shabad OS, CC BY-SA)

English

I have intuitively tasted the Guru's Teachings, and the fire of my desire has been quenched.

Dr. Sant Singh Khalsa (Shabad OS, CC BY-SA)
Ang 753 · Line 35

ਗੁਰ ਕੈ ਸਬਦਿ ਰਾਤਾ. ਸਹਜੇ ਮਾਤਾ; ਸਹਜੇ ਰਹਿਆ ਸਮਾਏ ॥੬॥

gur kai sabad raataa. sahaje maataa; sahaje rahiaa samaae |6|

Punjabi

ਜੋ ਗੁਰਬਾਣੀ ਨਾਲ ਰੰਗਿਆ ਹੈ, ਉਹ ਅਡੋਲਤਾ ਨਾਲ ਮਸਤ ਹੋ ਜਾਂਦਾ ਹੈ ਅਤੇ ਪ੍ਰਭੂ ਅੰਦਰ ਲੀਨ ਰਹਿੰਦਾ ਹੈ।

Bhai Manmohan Singh (Shabad OS, CC BY-SA)

English

Attuned to the Word of the Guru's Shabad, one is naturally intoxicated, merging imperceptibly into the Lord. ||6||

Dr. Sant Singh Khalsa (Shabad OS, CC BY-SA)