Ekam
Guru Granth Sahib

Ang 757

Ang 757 · Line 1

ਹਉ ਤਿਨ ਕੈ ਬਲਿਹਾਰਣੈ; ਮਨਿ. ਹਰਿ ਗੁਣ ਸਦਾ ਰਵੰਨਿ ॥੧॥ ਰਹਾਉ ॥

hau tin kai balihaaranai; man. har gun sadaa ravan |1| rahaau |

Punjabi

ਮੈਂ ਉਨ੍ਹਾਂ ਉਤੋਂ ਘੋਲੀ ਜਾਂਦਾ ਹਾਂ, ਜੋ ਆਪਣੇ ਚਿੱਤ ਅੰਦਰ ਸਦੀਵ ਹੀ ਸਾਹਿਬ ਦੀ ਉਸਤਤੀ ਉਚਾਰਦੇ ਹਨ। ਠਹਿਰਾਉ।

Bhai Manmohan Singh (Shabad OS, CC BY-SA)

English

I am a sacrifice to those who chant the Glorious Praises of the Lord in their minds forever. ||1||Pause||

Dr. Sant Singh Khalsa (Shabad OS, CC BY-SA)
Ang 757 · Line 2

ਗੁਰੁ ਸਰਵਰੁ ਮਾਨ ਸਰੋਵਰੁ ਹੈ; ਵਡਭਾਗੀ ਪੁਰਖ ਲਹੰਨਿੑ ॥

gur saravar maan sarovar hai; vaddabhaagee purakh lahana |

Punjabi

ਗੁਰੂ ਜੀ ਮਾਨਸਰੋਵਰ ਝੀਲ ਵਾਂਗ ਹਨ। ਪਰਮ ਚੰਗੇ ਕਰਮਾਂ ਵਾਲੇ ਪੁਰਸ਼ ਉਨ੍ਹਾਂ ਨੂੰ ਪਾਉਂਦੇ ਹਨ।

Bhai Manmohan Singh (Shabad OS, CC BY-SA)

English

The Guru is like the Mansarovar Lake; only the very fortunate beings find Him.

Dr. Sant Singh Khalsa (Shabad OS, CC BY-SA)
Ang 757 · Line 3

ਸੇਵਕ ਗੁਰਮੁਖਿ ਖੋਜਿਆ; ਸੇ ਹੰਸੁਲੇ ਨਾਮੁ ਲਹੰਨਿ ॥੨॥

sevak guramukh khojiaa; se hansule naam lahan |2|

Punjabi

ਪਵਿੱਤਰ ਗੋਲੇ ਗੁਰਾਂ ਨੂੰ ਲੱਭ ਲੈਂਦੇ ਹਨ। ਉਹ ਰਾਜ ਹੰਸ ਨਾਮ ਦਾ ਚੋਗਾ ਚੁਗਦੇ ਹਨ।

Bhai Manmohan Singh (Shabad OS, CC BY-SA)

English

The Gurmukhs, the selfless servants, seek out the Guru; the swan-souls feed there on the Naam, the Name of the Lord. ||2||

Dr. Sant Singh Khalsa (Shabad OS, CC BY-SA)
Ang 757 · Line 4

ਨਾਮੁ ਧਿਆਇਨਿੑ ਰੰਗ ਸਿਉ; ਗੁਰਮੁਖਿ ਨਾਮਿ ਲਗੰਨਿੑ ॥

naam dhiaaeina rang siau; guramukh naam lagana |

Punjabi

ਜਾਂਨਿਸਾਰ ਗੁਰਸਿੱਖ ਸਾਈਂ ਦੇ ਨਾਮ ਨਾਲ ਜੁੜੇ ਰਹਿੰਦੇ ਹਨ ਅਤੇ ਪਿਆਰ ਨਾਲ ਨਾਮ ਦਾ ਆਰਾਧਨ ਕਰਦੇ ਹਨ।

Bhai Manmohan Singh (Shabad OS, CC BY-SA)

English

The Gurmukhs meditate on the Naam, and remain linked to the Naam.

Dr. Sant Singh Khalsa (Shabad OS, CC BY-SA)
Ang 757 · Line 5

ਧੁਰਿ ਪੂਰਬਿ ਹੋਵੈ ਲਿਖਿਆ; ਗੁਰ ਭਾਣਾ ਮੰਨਿ ਲਏਨਿੑ ॥੩॥

dhur poorab hovai likhiaa; gur bhaanaa man lena |3|

Punjabi

ਜੇਕਰ ਆਦਿ ਪੁਰਖ ਦਾ ਮੁੱਢ ਤੋਂ ਹੀ ਇਸ ਤਰ੍ਹਾਂ ਲਿਖਿਆ ਹੋਇਆ ਹੋਵੇ ਤਾਂ ਸਿੱਖ ਗੁਰਾਂ ਦੀ ਰਜ਼ਾ ਸਵੀਕਾਰ ਕਰ ਲੈਂਦੇ ਹਨ।

Bhai Manmohan Singh (Shabad OS, CC BY-SA)

English

Whatever is pre-ordained, accept it as the Will of the Guru. ||3||

Dr. Sant Singh Khalsa (Shabad OS, CC BY-SA)
Ang 757 · Line 6

ਵਡਭਾਗੀ ਘਰੁ ਖੋਜਿਆ; ਪਾਇਆ ਨਾਮੁ ਨਿਧਾਨੁ ॥

vaddabhaagee ghar khojiaa; paaeaa naam nidhaan |

Punjabi

ਪਰਮ ਚੰਗੇ ਨਸੀਬਾਂ ਦੁਆਰਾ ਮੈਂ ਆਪਣੇ ਧਾਮ ਦੀ ਖੋਜ-ਭਾਲ ਕਰ ਲਈ ਹੈ ਅਤੇ ਨਾਮ ਦਾ ਖਜਾਨਾ ਪਾ ਲਿਆ ਹੈ।

Bhai Manmohan Singh (Shabad OS, CC BY-SA)

English

By great good fortune, I searched my home, and found the treasure of the Naam.

Dr. Sant Singh Khalsa (Shabad OS, CC BY-SA)
Ang 757 · Line 7

ਗੁਰਿ ਪੂਰੈ. ਵੇਖਾਲਿਆ; ਪ੍ਰਭੁ ਆਤਮ ਰਾਮੁ ਪਛਾਨੁ ॥੪॥

gur poorai. vekhaaliaa; prabh aatam raam pachhaan |4|

Punjabi

ਪੂਰਨ ਗੁਰਾਂ ਨੇ ਮੈਨੂੰ ਸਰਬ-ਵਿਆਪਕ ਸੁਆਮੀ ਮਾਲਕ ਦਿਖਾਲ ਅਤੇ ਅਨੁਭਵ ਕਰਵਾ ਦਿੱਤਾ ਹੈ।

Bhai Manmohan Singh (Shabad OS, CC BY-SA)

English

The Perfect Guru has shown God to me; I have realized the Lord, the Supreme Soul. ||4||

Dr. Sant Singh Khalsa (Shabad OS, CC BY-SA)
Ang 757 · Line 8

ਸਭਨਾ ਕਾ ਪ੍ਰਭੁ ਏਕੁ ਹੈ; ਦੂਜਾ ਅਵਰੁ. ਨ ਕੋਇ ॥

sabhanaa kaa prabh ek hai; doojaa avar. na koe |

Punjabi

ਸਾਰਿਆਂ ਦਾ ਸਾਹਿਬ ਕੇਵਲ ਇਕ ਹੈ। ਹੋਰ ਦੂਸਰਾ ਕੋਈ ਨਹੀਂ।

Bhai Manmohan Singh (Shabad OS, CC BY-SA)

English

There is One God of all; there is no other at all.

Dr. Sant Singh Khalsa (Shabad OS, CC BY-SA)
Ang 757 · Line 9

ਗੁਰ ਪਰਸਾਦੀ ਮਨਿ ਵਸੈ; ਤਿਤੁ ਘਟਿ ਪਰਗਟੁ ਹੋਇ ॥੫॥

gur parasaadee man vasai; tith ghatt paragatt hoe |5|

Punjabi

ਗੁਰਾਂ ਦੀ ਦਇਆ ਦੁਆਰਾ ਪ੍ਰਭੂ ਹਿਰਦੇ ਅੰਦਰ ਵਸਦਾ ਹੈ। ਉਸ ਹਿਰਦੇ ਅੰਦਰ ਉਹ ਪ੍ਰਕਾਸ਼ਮਾਨ ਹੋ ਜਾਂਦਾ ਹੈ।

Bhai Manmohan Singh (Shabad OS, CC BY-SA)

English

By Guru's Grace, the Lord comes to abide in the mind; in the heart of such a one, He is revealed. ||5||

Dr. Sant Singh Khalsa (Shabad OS, CC BY-SA)
Ang 757 · Line 10

ਸਭੁ ਅੰਤਰਜਾਮੀ ਬ੍ਰਹਮੁ ਹੈ; ਬ੍ਰਹਮੁ ਵਸੈ ਸਭ ਥਾਇ ॥

sabh antarajaamee braham hai; braham vasai sabh thaae |

Punjabi

ਪ੍ਰਭੂ ਸਾਰਿਆਂ ਦਿਲਾਂ ਦੀਆਂ ਜਾਨਣਹਾਰ ਹੈ ਅਤੇ ਉਹ ਪ੍ਰਭੂ ਹਰ ਥਾਂ ਨਿਵਾਸ ਰੱਖਦਾ ਹੈ।

Bhai Manmohan Singh (Shabad OS, CC BY-SA)

English

God is the Inner-knower of all hearts; God dwells in every place.

Dr. Sant Singh Khalsa (Shabad OS, CC BY-SA)
Ang 757 · Line 11

ਮੰਦਾ ਕਿਸ ਨੋ ਆਖੀਐ; ਸਬਦਿ ਵੇਖਹੁ ਲਿਵ ਲਾਇ ॥੬॥

mandaa kis no aakheeai; sabad vekhahu liv laae |6|

Punjabi

ਇਨਸਾਨ ਕੀਹਨੂੰ ਮਾੜਾ ਕਹੇ। ਤੂੰ ਪ੍ਰਭੂ ਨਾਲ ਪਿਆਰ ਪਾ ਕੇ ਦੇਖ ਲੈ।

Bhai Manmohan Singh (Shabad OS, CC BY-SA)

English

So who should we call evil? Behold the Word of the Shabad, and lovingly dwell upon it. ||6||

Dr. Sant Singh Khalsa (Shabad OS, CC BY-SA)
Ang 757 · Line 12

ਬੁਰਾ ਭਲਾ ਤਿਚਰੁ ਆਖਦਾ; ਜਿਚਰੁ ਹੈ ਦੁਹੁ ਮਾਹਿ ॥

buraa bhalaa tichar aakhadaa; jichar hai duhu maeh |

Punjabi

ਤਦ ਤਾਂਈਂ ਬੰਦਾ ਦਵੈਤ-ਭਾਵ ਅੰਦਰ ਖੱਚਤ ਹੋਇਆ ਹੋਇਆ ਹੈ, ਉਦੋਂ ਤਾਂਈਂ ਉਹ ਕਿਸੇ ਨੂੰ ਚੰਗਾ ਤੇ ਕਿਸੇ ਨੂੰ ਮੰਦਾ ਕਹਿੰਦਾ ਹੈ।

Bhai Manmohan Singh (Shabad OS, CC BY-SA)

English

He calls others bad and good, as long as he is in duality.

Dr. Sant Singh Khalsa (Shabad OS, CC BY-SA)
Ang 757 · Line 13

ਗੁਰਮੁਖਿ ਏਕੋ ਬੁਝਿਆ; ਏਕਸੁ ਮਾਹਿ ਸਮਾਇ ॥੭॥

guramukh eko bujhiaa; ekas maeh samaae |7|

Punjabi

ਗੁਰੂ-ਸਮਰਪਣ ਕੇਵਲ ਇਕ ਨੂੰ ਹੀ ਜਾਣਦਾ ਹੈ ਅਤੇ ਇਕ ਸੁਆਮੀ ਅੰਦਰ ਹੀ ਲੀਨ ਹੋ ਜਾਂਦਾ ਹੈ।

Bhai Manmohan Singh (Shabad OS, CC BY-SA)

English

The Gurmukh understands the One and Only Lord; He is absorbed in the One Lord. ||7||

Dr. Sant Singh Khalsa (Shabad OS, CC BY-SA)
Ang 757 · Line 14

ਸੇਵਾ ਸਾ ਪ੍ਰਭ ਭਾਵਸੀ; ਜੋ ਪ੍ਰਭੁ ਪਾਏ ਥਾਇ ॥

sevaa saa prabh bhaavasee; jo prabh paae thaae |

Punjabi

ਉਹ ਹੀ ਚਾਕਰੀ ਹੈ ਜਿਹੜੀ ਸੁਆਮੀ ਨੂੰ ਚੰਗੀ ਲੱਗਦੀ ਹੈ ਅਤੇ ਜਿਸ ਨੂੰ ਸੁਆਮੀ ਕਬੂਲ ਕਰ ਲੈਂਦਾ ਹੈ।

Bhai Manmohan Singh (Shabad OS, CC BY-SA)

English

That is selfless service, which pleases God, and which is approved by God.

Dr. Sant Singh Khalsa (Shabad OS, CC BY-SA)
Ang 757 · Line 15

ਜਨ ਨਾਨਕ. ਹਰਿ ਆਰਾਧਿਆ; ਗੁਰ ਚਰਣੀ ਚਿਤੁ ਲਾਇ ॥੮॥੨॥੪॥੯॥

jan naanak. har aaraadhiaa; gur charanee chit laae |8|2|4|9|

Punjabi

ਆਪਣੀ ਬਿਰਤੀ ਗੁਰਾਂ ਦੇ ਚਰਨਾਂ ਨਾਲ ਜੋੜ ਕੇ ਗੁਮਾਸ਼ਤਾ ਨਾਨਕ ਸੁਆਮੀ ਦਾ ਸਿਮਰਨ ਕਰਦਾ ਹੈ।

Bhai Manmohan Singh (Shabad OS, CC BY-SA)

English

Servant Nanak worships the Lord in adoration; he focuses his consciousness on the Guru's Feet. ||8||2||4||9||

Dr. Sant Singh Khalsa (Shabad OS, CC BY-SA)
Ang 757 · Line 16

ਰਾਗੁ ਸੂਹੀ ਅਸਟਪਦੀਆ ਮਹਲਾ ੪ ਘਰੁ ੨ ॥

raag soohee asattapadeea mahalaa 4 ghar 2 |

Punjabi

ਰਾਗ ਸੂਹੀ ਅਸ਼ਟਪਦੀਆਂ ਚੌਥੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Raag Soohee, Ashtpadheeyaa, Fourth Mehl, Second House:

Dr. Sant Singh Khalsa (Shabad OS, CC BY-SA)
Ang 757 · Line 17

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Punjabi

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।

Bhai Manmohan Singh (Shabad OS, CC BY-SA)

English

One Universal Creator God. By The Grace Of The True Guru:

Dr. Sant Singh Khalsa (Shabad OS, CC BY-SA)
Ang 757 · Line 18

ਕੋਈ ਆਣਿ ਮਿਲਾਵੈ. ਮੇਰਾ ਪ੍ਰੀਤਮੁ ਪਿਆਰਾ; ਹਉ ਤਿਸੁ ਪਹਿ. ਆਪੁ ਵੇਚਾਈ ॥੧॥

koee aan milaavai. meraa preetam piaaraa; hau tis peh. aap vechaaee |1|

Punjabi

ਕੋਈ ਆ ਕੇ ਮੈਨੂੰ ਮੇਰੇ ਲਾਡਲੇ ਦਿਲਬਰ ਨਾਲ ਮਿਲਾ ਦੇਵੇ। ਮੈਂ ਉਸ ਕੋਲ ਆਪਣਾ ਆਪ ਬੈ ਕਰ ਦੇਵਾਂਗਾ,

Bhai Manmohan Singh (Shabad OS, CC BY-SA)

English

If only someone would come, and lead me to meet my Darling Beloved; I would sell myself to him. ||1||

Dr. Sant Singh Khalsa (Shabad OS, CC BY-SA)
Ang 757 · Line 19

ਦਰਸਨੁ ਹਰਿ; ਦੇਖਣ ਕੈ ਤਾਈ ॥

darasan har; dekhan kai taaee |

Punjabi

ਪ੍ਰਭੂ ਦਾ ਦੀਦਾਰ ਵੇਖਣ ਦੀ ਖਾਤਰ।

Bhai Manmohan Singh (Shabad OS, CC BY-SA)

English

I long for the Blessed Vision of the Lord's Darshan.

Dr. Sant Singh Khalsa (Shabad OS, CC BY-SA)
Ang 757 · Line 20

ਕ੍ਰਿਪਾ ਕਰਹਿ. ਤਾ ਸਤਿਗੁਰੁ ਮੇਲਹਿ; ਹਰਿ ਹਰਿ ਨਾਮੁ ਧਿਆਈ ॥੧॥ ਰਹਾਉ ॥

kripaa kareh. taa satigur meleh; har har naam dhiaaee |1| rahaau |

Punjabi

ਜੇਕਰ ਪ੍ਰਭੂ ਮੇਰੇ ਤੇ ਰਹਿਮਤ ਧਾਰੇ ਤਦ ਉਹ ਮੈਨੂੰ ਸੱਚੇ ਗੁਰਾਂ ਨਾਲ ਮਿਲਾ ਦਿੰਦਾ ਹੈ ਅਤੇ ਮੈਂ ਸੁਆਮੀ ਮਾਲਕ ਦੇ ਨਾਮ ਦਾ ਸਿਮਰਨ ਕਰਦਾ ਹਾਂ। ਠਹਿਰਾਉ।

Bhai Manmohan Singh (Shabad OS, CC BY-SA)

English

When the Lord shows Mercy unto me, then I meet the True Guru; I meditate on the Name of the Lord, Har, Har. ||1||Pause||

Dr. Sant Singh Khalsa (Shabad OS, CC BY-SA)
Ang 757 · Line 21

ਜੇ ਸੁਖੁ ਦੇਹਿ. ਤ ਤੁਝਹਿ ਅਰਾਧੀ; ਦੁਖਿ ਭੀ. ਤੁਝੈ ਧਿਆਈ ॥੨॥

je sukh dehi. ta tujheh araadhee; dukh bhee. tujhai dhiaaee |2|

Punjabi

ਜੇਕਰ ਤੂੰ ਮੈਨੂੰ ਖੁਸ਼ੀ ਬਖਸ਼ੇ ਤਦ ਮੈਂ ਤੇਰੀ ਬੰਦਗੀ ਕਰਦਾ ਹਾਂ। ਤਕਲੀਫ ਵਿੱਚ ਭੀ ਮੈਂ ਮੈਨੂੰ ਨਹੀਂ ਭੁਲਾਉਂਦਾ।

Bhai Manmohan Singh (Shabad OS, CC BY-SA)

English

If You will bless me with happiness, then I will worship and adore You. Even in pain, I will meditate on You. ||2||

Dr. Sant Singh Khalsa (Shabad OS, CC BY-SA)
Ang 757 · Line 22

ਜੇ ਭੁਖ ਦੇਹਿ. ਤ ਇਤ ਹੀ ਰਾਜਾ; ਦੁਖ ਵਿਚਿ. ਸੂਖ ਮਨਾਈ ॥੩॥

je bhukh dehi. ta it hee raajaa; dukh vich. sookh manaaee |3|

Punjabi

ਜੇਕਰ ਤੂੰ ਮੈਨੂੰ ਭੁੱਖ ਦੇਵੇ ਤਾਂ ਭੀ ਮੈਂ ਇਸ ਨਾਲ ਸੰਤੁਸ਼ਟ ਹਾਂ ਅਤੇ ਤਕਲੀਫ ਵਿੱਚ ਖੁਸ਼ੀ ਮਹਿਸੂਸ ਕਰਦਾ ਹਾਂ।

Bhai Manmohan Singh (Shabad OS, CC BY-SA)

English

Even if You give me hunger, I will still feel satisfied; I am joyful, even in the midst of sorrow. ||3||

Dr. Sant Singh Khalsa (Shabad OS, CC BY-SA)
Ang 757 · Line 23

ਤਨੁ ਮਨੁ ਕਾਟਿ ਕਾਟਿ ਸਭੁ ਅਰਪੀ; ਵਿਚਿ ਅਗਨੀ ਆਪੁ ਜਲਾਈ ॥੪॥

tan man kaatt kaatt sabh arapee; vich aganee aap jalaaee |4|

Punjabi

ਮੈਂ ਆਪਣੀ ਦੇਹ ਤੇ ਆਤਮਾ ਨੂੰ ਕੱਟਦਾ ਤੇ ਚੀਰਦਾ ਹਾਂ ਅਤੇ ਉਨ੍ਹਾਂ ਸਾਰਿਆਂ ਨੂੰ ਤੇਰੇ ਸਮਰਪਣ ਕਰਦਾ ਹਾਂ, ਹੇ ਮੇਰੇ ਸੁਆਮੀ! ਤੇਰੇ ਲਈ ਮੈਂ ਆਪਣੇ ਆਪ ਨੂੰ ਅੱਗ ਵਿੱਚ ਸਾੜਦਾ ਹਾਂ।

Bhai Manmohan Singh (Shabad OS, CC BY-SA)

English

I would cut my mind and body apart into pieces, and offer them all to You; I would burn myself in fire. ||4||

Dr. Sant Singh Khalsa (Shabad OS, CC BY-SA)
Ang 757 · Line 24

ਪਖਾ ਫੇਰੀ ਪਾਣੀ ਢੋਵਾ; ਜੋ ਦੇਵਹਿ ਸੋ ਖਾਈ ॥੫॥

pakhaa feree paanee dtovaa; jo deveh so khaaee |5|

Punjabi

ਮੈਂ ਤੈਨੂੰ ਪੱਖੀ ਝੱਲਦਾ ਅਤੇ ਤੇਰੇ ਲਈ ਜਲ ਢੋਂਦਾ ਹਾਂ। ਜਿਹੜਾ ਕੁਝ ਭੀ ਤੂੰ ਮੈਨੂੰ ਦਿੰਦਾ ਹੈ, ਉਹ ਹੀ ਮੈਂ ਖਾਂਦਾ ਹਾਂ।

Bhai Manmohan Singh (Shabad OS, CC BY-SA)

English

I wave the fan over You, and carry water for You; whatever You give me, I take. ||5||

Dr. Sant Singh Khalsa (Shabad OS, CC BY-SA)
Ang 757 · Line 25

ਨਾਨਕੁ ਗਰੀਬੁ. ਢਹਿ ਪਇਆ ਦੁਆਰੈ; ਹਰਿ ਮੇਲਿ ਲੈਹੁ ਵਡਿਆਈ ॥੬॥

naanak gareeb. dteh peaa duaarai; har mel laihu vaddiaaee |6|

Punjabi

ਗਰੀਬੜਾ ਨਾਨਕ ਤੇਰੇ ਬੂਹੇ ਆ ਡਿੱਗਾ ਹੈ। ਮੈਨੂੰ ਆਪਣੇ ਨਾਲ ਮਿਲਾਉਣ ਵਿੱਚ ਤੇਰੀ ਪ੍ਰਭਤਾ ਹੈ, ਹੇ ਮੇਰੇ ਸੁਆਮੀ!

Bhai Manmohan Singh (Shabad OS, CC BY-SA)

English

Poor Nanak has fallen at the Lord's Door; please, O Lord, unite me with Yourself, by Your Glorious Greatness. ||6||

Dr. Sant Singh Khalsa (Shabad OS, CC BY-SA)
Ang 757 · Line 26

ਅਖੀ ਕਾਢਿ. ਧਰੀ ਚਰਣਾ ਤਲਿ; ਸਭ ਧਰਤੀ ਫਿਰਿ, ਮਤ ਪਾਈ ॥੭॥

akhee kaadt. dharee charanaa tal; sabh dharatee fir, mat paaee |7|

Punjabi

ਆਪਣੇ ਨੇਤ੍ਰ ਕੱਢ ਕੇ ਮੈਂ ਤੇਰਿਆਂ ਪੈਰਾਂ ਹੇਠ ਰੱਖਦਾ ਹਾਂ, ਹੇ ਮੇਰੇ ਸੁਆਮੀ! ਸਾਰੀ ਜਮੀਨ ਦਾ ਰਟਨ ਕਰਕੇ ਮੈਂ ਇਹ ਸਮਝ ਪਰਾਪਤ ਕੀਤੀ ਹੈ।

Bhai Manmohan Singh (Shabad OS, CC BY-SA)

English

Taking out my eyes, I place them at Your Feet; after travelling over the entire earth, I have come to understand this. ||7||

Dr. Sant Singh Khalsa (Shabad OS, CC BY-SA)
Ang 757 · Line 27

ਜੇ ਪਾਸਿ ਬਹਾਲਹਿ. ਤਾ ਤੁਝਹਿ ਅਰਾਧੀ; ਜੇ ਮਾਰਿ ਕਢਹਿ. ਭੀ ਧਿਆਈ ॥੮॥

je paas bahaaleh. taa tujheh araadhee; je maar kadteh. bhee dhiaaee |8|

Punjabi

ਜੇਕਰ ਤੂੰ ਮੈਨੂੰ ਆਪਣੇ ਕੋਲ ਬਿਠਾ ਲਵੇ, ਤਦ ਮੈਂ ਤੈਨੂੰ ਸਿਮਰਦਾ ਹਾਂ ਅਤੇ ਜੇਕਰ ਤੂੰ ਮਾਰ ਕੁਟ ਦੇ ਮੈਨੂੰ ਬਾਹਰ ਕੱਢ ਦੇਵੇਂ, ਤਾਂ ਭੀ ਮੈਂ ਤੇਰਾ ਹੀ ਆਰਾਧਨ ਕਰਦਾ ਹਾਂ।

Bhai Manmohan Singh (Shabad OS, CC BY-SA)

English

If You seat me near You, then I worship and adore You. Even if You beat me and drive me out, I will still meditate on You. ||8||

Dr. Sant Singh Khalsa (Shabad OS, CC BY-SA)
Ang 757 · Line 28

ਜੇ ਲੋਕੁ ਸਲਾਹੇ. ਤਾ ਤੇਰੀ ਉਪਮਾ; ਜੇ ਨਿੰਦੈ ਤ ਛੋਡਿ. ਨ ਜਾਈ ॥੯॥

je lok salaahe. taa teree upamaa; je nindai ta chhodd. na jaaee |9|

Punjabi

ਜੇਕਰ ਲੋਕ ਮੇਰੀ ਵਡਿਆਈ ਕਰਨ, ਤਦ ਉਹ ਤੇਰੀ ਵਡਿਆਈ ਹੈ। ਜੇਕਰ ਉਹ ਮੇਰੀ ਬਦਖੋਈ ਕਰਨ ਤਾਂ ਭੀ ਮੈਂ ਤੈਨੂੰ ਤਿਆਗ ਕੇ ਹੋਰ ਕਿਧਰੇ ਨਹੀਂ ਜਾਂਦਾ।

Bhai Manmohan Singh (Shabad OS, CC BY-SA)

English

If people praise me, the praise is Yours. Even if they slander me, I will not leave You. ||9||

Dr. Sant Singh Khalsa (Shabad OS, CC BY-SA)
Ang 757 · Line 29

ਜੇ ਤੁਧੁ ਵਲਿ ਰਹੈ. ਤਾ ਕੋਈ ਕਿਹੁ ਆਖਉ; ਤੁਧੁ ਵਿਸਰਿਐ. ਮਰਿ ਜਾਈ ॥੧੦॥

je tudh val rahai. taa koee kihu aakhau; tudh visariai. mar jaaee |10|

Punjabi

ਜੇਕਰ ਤੂੰ ਮੇਰੇ ਪਾਸੇ ਰਹੇ ਤਦ ਕੋਈ ਭਾਵੇਂ ਕੁਝ ਭੀ ਪਿਆ ਕਹੇ। ਜੇਕਰ ਮੈਂ ਮੈਨੂੰ ਭੁਲਾ ਜਾਵਾਂ ਤਦ ਮੈਂ ਮਰ ਜਾਂਦਾ ਹਾਂ।

Bhai Manmohan Singh (Shabad OS, CC BY-SA)

English

If You are on my side, then anyone can say anything. But if I were to forget You, then I would die. ||10||

Dr. Sant Singh Khalsa (Shabad OS, CC BY-SA)
Ang 757 · Line 30

ਵਾਰਿ ਵਾਰਿ ਜਾਈ ਗੁਰ ਊਪਰਿ; ਪੈ ਪੈਰੀ ਸੰਤ ਮਨਾਈ ॥੧੧॥

vaar vaar jaaee gur aoopar; pai pairee sant manaaee |11|

Punjabi

ਕੁਰਬਾਨ, ਕੁਰਬਾਨ ਹਾਂ ਮੈਂ ਆਪਣੇ ਗੁਰਾਂ ਉਤੋਂ ਉਨ੍ਹਾਂ ਦੇ ਚਰਨਾਂ ਤੇ ਡਿਗ, ਮੈਂ ਸਾਧੂ-ਗੁਰਾਂ ਨੂੰ ਪ੍ਰਸੰਨ ਕਰਦਾ ਹਾਂ।

Bhai Manmohan Singh (Shabad OS, CC BY-SA)

English

I am a sacrifice, a sacrifice to my Guru; falling at His Feet, I surrender to the Saintly Guru. ||11||

Dr. Sant Singh Khalsa (Shabad OS, CC BY-SA)
Ang 757 · Line 31

ਨਾਨਕੁ ਵਿਚਾਰਾ ਭਇਆ ਦਿਵਾਨਾ; ਹਰਿ ਤਉ ਦਰਸਨ ਕੈ ਤਾਈ ॥੧੨॥

naanak vichaaraa bheaa divaanaa; har tau darasan kai taaee |12|

Punjabi

ਗਰੀਬ ਨਾਨਕ ਤੇਰੇ ਦੀਦਾਰ ਦੇ ਵਾਸਤੇ ਕਮਲਾ ਹੋ ਗਿਆ ਹੈ, ਹੇ ਵਾਹਿਗੁਰੂ!

Bhai Manmohan Singh (Shabad OS, CC BY-SA)

English

Poor Nanak has gone insane, longing for the Blessed Vision of the Lord's Darshan. ||12||

Dr. Sant Singh Khalsa (Shabad OS, CC BY-SA)
Ang 757 · Line 32

ਝਖੜੁ ਝਾਗੀ. ਮੀਹੁ ਵਰਸੈ; ਭੀ ਗੁਰੁ ਦੇਖਣ ਜਾਈ ॥੧੩॥

jhakharr jhaagee. meehu varasai; bhee gur dekhan jaaee |13|

Punjabi

ਸਖਤ ਅਨ੍ਹੇਰੀ, ਤੁਫਾਨ ਅਤੇ ਗਜਬ ਦੀ ਬਾਰਸ਼ ਵਸਤੇ ਵਿੱਚ ਭੀ ਮੈਂ ਗੁਰਾਂ ਦਾ ਦਰਸ਼ਨ ਦੇਖਣ ਲਈ ਜਾਂਦਾ ਹਾਂ।

Bhai Manmohan Singh (Shabad OS, CC BY-SA)

English

Even in violent storms and torrential rain, I go out to catch a glimpse of my Guru. ||13||

Dr. Sant Singh Khalsa (Shabad OS, CC BY-SA)
Ang 757 · Line 33

ਸਮੁੰਦੁ ਸਾਗਰੁ. ਹੋਵੈ ਬਹੁ ਖਾਰਾ; ਗੁਰਸਿਖੁ ਲੰਘਿ ਗੁਰ ਪਹਿ ਜਾਈ ॥੧੪॥

samund saagar. hovai bahu khaaraa; gurasikh langh gur peh jaaee |14|

Punjabi

ਭਾਵੇਂ ਸਮੁੰਦਰ, ਸਮੁੰਦਰ ਨਿਹਾਇਤ ਹੀ ਨਿਮਕੀਨ ਹੋਵੇ, ਇਸ ਤੋਂ ਪਾਰ ਹੋ, ਗੁਰੂ ਦਾ ਸਿੱਖ ਗੁਰਾਂ ਕੋਲ ਪੁੱਜ ਜਾਂਦਾ ਹੈ।

Bhai Manmohan Singh (Shabad OS, CC BY-SA)

English

Even though the oceans and the salty seas are very vast, the GurSikh will cross over it to get to his Guru. ||14||

Dr. Sant Singh Khalsa (Shabad OS, CC BY-SA)
Ang 757 · Line 34

ਜਿਉ ਪ੍ਰਾਣੀ ਜਲ ਬਿਨੁ ਹੈ ਮਰਤਾ; ਤਿਉ ਸਿਖੁ. ਗੁਰ ਬਿਨੁ ਮਰਿ ਜਾਈ ॥੧੫॥

jiau praanee jal bin hai marataa; tiau sikh. gur bin mar jaaee |15|

Punjabi

ਜਿਸ ਤਰ੍ਹਾਂ ਪਾਣੀ ਦੇ ਬਗੈਰ ਜੀਵ ਮਰ ਜਾਂਦਾ ਹੈ, ਇਸੇ ਤਰ੍ਹਾਂ ਹੀ ਗੁਰਾਂ ਦੇ ਬਾਝੋਂ ਸਿੱਖ ਮਰ ਜਾਂਦਾ ਹੈ।

Bhai Manmohan Singh (Shabad OS, CC BY-SA)

English

Just as the mortal dies without water, so does the Sikh die without the Guru. ||15||

Dr. Sant Singh Khalsa (Shabad OS, CC BY-SA)