Ang 758
ਜਿਉ ਧਰਤੀ ਸੋਭ ਕਰੇ ਜਲੁ ਬਰਸੈ; ਤਿਉ ਸਿਖੁ. ਗੁਰ ਮਿਲਿ ਬਿਗਸਾਈ ॥੧੬॥
jiau dharatee sobh kare jal barasai; tiau sikh. gur mil bigasaaee |16|
Punjabi
ਜਿਸ ਤਰ੍ਹਾਂ ਬਾਰਸ਼ ਦੇ ਪੈਣ ਨਾਲ ਜਮੀਨ ਸੁਹਣੀ ਲੱਗਦੀ ਹੈ, ਏਸੇ ਤਰ੍ਹਾਂ ਹੀ ਆਪਣੇ ਗੁਰਾਂ ਨਾਲ ਮਿਲਣ ਦੁਆਰਾ ਸਿੱਖ ਪ੍ਰਫੁਲਤ ਹੋ ਜਾਂਦਾ ਹੈ।
English
Just as the earth looks beautiful when the rain falls, so does the Sikh blossom forth meeting the Guru. ||16||
ਸੇਵਕ ਕਾ ਹੋਇ ਸੇਵਕੁ ਵਰਤਾ; ਕਰਿ ਕਰਿ ਬਿਨਉ ਬੁਲਾਈ ॥੧੭॥
sevak kaa hoe sevak varataa; kar kar binau bulaaee |17|
Punjabi
ਹੇ ਮੇਰੇ ਗੁਰਦੇਵ ਜੀ! ਮੈਂ ਤੇਰੇ ਗੋਲੇ ਦੇ ਗੋਲੇ ਦੀ ਤਰ੍ਹਾਂ ਤੇਰੀ ਆਗਿਆ ਦਾ ਪਾਲਣ ਕਰਦਾ ਹਾਂ। ਮੈਂ ਤੈਨੂੰ ਪ੍ਰਾਰਥਨਾ ਕਰ ਕੇ ਬੁਲਾਉਂਦਾ ਹਾਂ।
English
I long to be the servant of Your servants; I call upon You reverently in prayer. ||17||
ਨਾਨਕ ਕੀ ਬੇਨੰਤੀ. ਹਰਿ ਪਹਿ; ਗੁਰ ਮਿਲਿ. ਗੁਰ ਸੁਖੁ ਪਾਈ ॥੧੮॥
naanak kee benantee. har peh; gur mil. gur sukh paaee |18|
Punjabi
ਨਾਨਕ ਦੀ ਪ੍ਰਭੂ ਦੇ ਪਾਸ ਅਰਦਾਸ ਹੈ ਕਿ ਗੁਰਾਂ ਨਾਲ ਮਿਲ ਕੇ ਉਹ ਗੁਰਾਂ ਦੇ ਆਰਾਮ ਨੂੰ ਪ੍ਰਾਪਤ ਹੋਵੇ।
English
Nanak offers this prayer to the Lord, that he may meet the Guru, and find peace. ||18||
ਤੂ ਆਪੇ ਗੁਰੁ, ਚੇਲਾ ਹੈ ਆਪੇ; ਗੁਰ ਵਿਚੁ ਦੇ. ਤੁਝਹਿ ਧਿਆਈ ॥੧੯॥
too aape gur, chelaa hai aape; gur vich de. tujheh dhiaaee |19|
Punjabi
ਤੂੰ ਆਪ ਗੁਰੂ ਹੈਂ ਅਤੇ ਆਪ ਹੀ ਮੁਰੀਦ। ਗੁਰਾਂ ਦੇ ਰਾਹੀਂ ਮੈਂ ਤੇਰਾ ਸਿਮਰਨ ਕਰਦਾ ਹਾਂ।
English
You Yourself are the Guru, and You Yourself are the chaylaa, the disciple; through the Guru, I meditate on You. ||19||
ਜੋ ਤੁਧੁ ਸੇਵਹਿ. ਸੋ ਤੂਹੈ ਹੋਵਹਿ; ਤੁਧੁ. ਸੇਵਕ ਪੈਜ ਰਖਾਈ ॥੨੦॥
jo tudh seveh. so toohai hoveh; tudh. sevak paij rakhaaee |20|
Punjabi
ਜੋ ਤੇਰੀ ਘਾਲ ਕਮਾਉਂਦੇ ਹਨ, ਉਹ ਤੇਰੇ ਵਰਗੇ ਹੀ ਹੋ ਜਾਂਦੇ ਹਨ। ਤੂੰ ਹੀ ਆਪਣੇ ਟਹਿਲੂਏ ਦੀ ਲੱਜਿਆ ਰੱਖਦਾ ਹੈਂ।
English
Those who serve You, become You. You preserve the honor of Your servants. ||20||
ਭੰਡਾਰ ਭਰੇ ਭਗਤੀ ਹਰਿ ਤੇਰੇ; ਜਿਸੁ ਭਾਵੈ ਤਿਸੁ ਦੇਵਾਈ ॥੨੧॥
bhanddaar bhare bhagatee har tere; jis bhaavai tis devaaee |21|
Punjabi
ਹੇ ਵਾਹਿਗੁਰੂ! ਤੇਰੇ ਖਜਾਨੇ ਸ਼ਰਧਾ ਅਨੁਰਾਗ ਨਾਲ ਪਰੀਪੂਰਨ ਹਨ। ਜਿਸ ਨੂੰ ਤੂੰ ਪਿਆਰ ਕਰਦਾ ਹੈਂ, ਉਸ ਨੂੰ ਤੂੰ ਬਖਸ਼ ਦਿੰਦਾ ਹੈਂ।
English
O Lord, Your devotional worship is a treasure over-flowing. One who loves You, is blessed with it. ||21||
ਜਿਸੁ ਤੂੰ ਦੇਹਿ. ਸੋਈ ਜਨੁ ਪਾਏ; ਹੋਰ ਨਿਹਫਲ ਸਭ ਚਤੁਰਾਈ ॥੨੨॥
jis toon dehi. soee jan paae; hor nihafal sabh chaturaaee |22|
Punjabi
ਜਿਸ ਨੂੰ ਤੂੰ ਦਿੰਦਾ ਹੈ, ਕੇਵਲ ਉਹ ਜਣਾ ਹੀ ਉਨ੍ਹਾਂ ਪਰਾਪਤ ਕਰਦਾ ਹੈ। ਨਿਸਫਲ ਹੈ ਹੋਰ ਸਾਰੀ ਚਾਲਾਕੀ।
English
That humble being alone receives it, unto whom You bestow it. All other clever tricks are fruitless. ||22||
ਸਿਮਰਿ ਸਿਮਰਿ ਸਿਮਰਿ ਗੁਰੁ ਅਪੁਨਾ; ਸੋਇਆ ਮਨੁ ਜਾਗਾਈ ॥੨੩॥
simar simar simar gur apunaa; soeaa man jaagaaee |23|
Punjabi
ਆਪਣੇ ਗੁਰਾਂ ਦਾ ਆਰਾਧਨ, ਆਰਾਧਨ, ਆਰਾਧਨ ਕਰਨ ਦੁਆਰਾ, ਮੈਂ ਆਪਣੀ ਸੁਤੀ ਪਈ ਆਤਮਾ ਨੂੰ ਜਗਾਉਂਦਾ ਹਾਂ।
English
Remembering, remembering, remembering my Guru in meditation, my sleeping mind is awakened. ||23||
ਇਕੁ ਦਾਨੁ ਮੰਗੈ ਨਾਨਕੁ ਵੇਚਾਰਾ; ਹਰਿ ਦਾਸਨਿ ਦਾਸੁ ਕਰਾਈ ॥੨੪॥
eik daan mangai naanak vechaaraa; har daasan daas karaaee |24|
Punjabi
ਗਰੀਬੜਾ ਨਾਨਕ ਇ ਦਾਤ ਦੀ ਯਾਚਨਾ ਕਰਦਾ ਹੈ: "ਮੇਰੇ ਮਾਲਕ! ਮੈਨੂੰ ਆਪਣੇ ਨਫਰਾਂ ਦਾ ਨਫਰ ਬਣਾ ਲੈ।
English
Poor Nanak begs for this one blessing, that he may become the slave of the slaves of the Lord. ||24||
ਜੇ ਗੁਰੁ ਝਿੜਕੇ. ਤ ਮੀਠਾ ਲਾਗੈ; ਜੇ ਬਖਸੇ. ਤ ਗੁਰ ਵਡਿਆਈ ॥੨੫॥
je gur jhirrake. ta meetthaa laagai; je bakhase. ta gur vaddiaaee |25|
Punjabi
ਜੇਕਰ ਗੁਰੂ ਜੀ ਝਿੜਕਦੇ ਹਨ, ਤਦ ਵੀ ਉਹ ਮੈਨੂੰ ਮਿਠੜੇ ਲੱਗਦੇ ਹਨ। ਜੇਕਰ ਉਹ ਮੈਨੂੰ ਮਾਫ ਕਰ ਦੇਣ ਤਦ ਇਸ ਵਿੱਚ ਉਨ੍ਹਾਂ ਦੀ ਪ੍ਰਭਤਾ ਹੈ।
English
Even if the Guru rebukes me, He still seems very sweet to me. And if He actually forgives me, that is the Guru's greatness. ||25||
ਗੁਰਮੁਖਿ ਬੋਲਹਿ. ਸੋ ਥਾਇ ਪਾਏ; ਮਨਮੁਖਿ ਕਿਛੁ ਥਾਇ. ਨ ਪਾਈ ॥੨੬॥
guramukh boleh. so thaae paae; manamukh kichh thaae. na paaee |26|
Punjabi
ਜੋ ਕੁਛ ਗੁਰੂ-ਪਿਆਰਾ ਆਖਦਾ ਹੈ, ਉਹ ਪਰਵਾਨ ਹੋ ਜਾਂਦਾ ਹੈ ਅਤੇ ਜੋ ਕੁਛ ਅਧਰਮੀ ਕਹਿੰਦਾ ਹੈ, ਉਹ ਪਰਵਾਨ ਨਹੀਂ ਹੁੰਦਾ।
English
That which Gurmukh speaks is certified and approved. Whatever the self-willed manmukh says is not accepted. ||26||
ਪਾਲਾ ਕਕਰੁ ਵਰਫ ਵਰਸੈ; ਗੁਰਸਿਖੁ. ਗੁਰ ਦੇਖਣ ਜਾਈ ॥੨੭॥
paalaa kakar varaf varasai; gurasikh. gur dekhan jaaee |27|
Punjabi
ਜੇਕਰ ਸਰਦੀ, ਕੋਰਾ ਅਤੇ ਬਰਫ ਵੀ ਪੈਂਦੀ ਹੋਵੇ, ਤਾਂ ਭੀ ਗੁਰੂ ਦਾ ਸਿੱਖ ਗੁਰਾਂ ਦਾ ਦਰਸ਼ਨ ਕਰਨ ਜਾਂਦਾ ਹੈ।
English
Even in the cold, the frost and the snow, the GurSikh still goes out to see his Guru. ||27||
ਸਭੁ ਦਿਨਸੁ ਰੈਣਿ. ਦੇਖਉ ਗੁਰੁ ਅਪੁਨਾ; ਵਿਚਿ ਅਖੀ. ਗੁਰ ਪੈਰ ਧਰਾਈ ॥੨੮॥
sabh dinas rain. dekhau gur apunaa; vich akhee. gur pair dharaaee |28|
Punjabi
ਸਾਰੇ ਦਿਨ ਰਾਤ, ਮੈਂ ਆਪਣੇ ਗੁਰਾਂ ਨੂੰ ਵੇਖਦਾ ਹਾਂ ਅਤੇ ਆਪਣਿਆਂ ਨੇਤ੍ਰਾਂ ਅੰਦਰ ਗੁਰਾਂ ਦੇ ਚਰਨ ਟਿਕਾਉਂਦਾ ਹਾਂ।
English
All day and night, I gaze upon my Guru; I install the Guru's Feet in my eyes. ||28||
ਅਨੇਕ ਉਪਾਵ ਕਰੀ ਗੁਰ ਕਾਰਣਿ; ਗੁਰ ਭਾਵੈ. ਸੋ ਥਾਇ ਪਾਈ ॥੨੯॥
anek upaav karee gur kaaran; gur bhaavai. so thaae paaee |29|
Punjabi
ਗੁਰਾਂ ਨੂੰ ਪ੍ਰਸੰਨ ਕਰਨ ਲਈ ਮੈਂ ਘਣੇਰੇ ਉਪਰਾਲੇ ਕਰਦਾ ਹਾਂ। ਜਿਹੜਾ ਗੁਰਾਂ ਨੂੰ ਚੰਗਾ ਲੱਗਦਾ ਹੈ, ਕੇਵਲ ਉਹ ਉਪਰਾਲਾ ਹੀ ਕਬੂਲ ਹੁੰਦਾ ਹੈ।
English
I make so many efforts for the sake of the Guru; only that which pleases the Guru is accepted and approved. ||29||
ਰੈਣਿ ਦਿਨਸੁ ਗੁਰ ਚਰਣ ਅਰਾਧੀ; ਦਇਆ ਕਰਹੁ ਮੇਰੇ ਸਾਈ ॥੩੦॥
rain dinas gur charan araadhee; deaa karahu mere saaee |30|
Punjabi
ਰਾਤੀ ਦਿਨੇ ਮੈਂ ਗੁਰਾਂ ਦੇ ਚਰਨਾਂ ਨੂੰ ਸਿਮਰਦਾ ਹਾਂ! ਤੂੰ ਮੇਰੇ ਉਤੇ ਰਹਿਮਤ ਧਾਰ, ਹੇ ਮੇਰੇ ਮਾਲਕ!
English
Night and day, I worship the Guru's Feet in adoration; have Mercy upon me, O my Lord and Master. ||30||
ਨਾਨਕ ਕਾ ਜੀਉ ਪਿੰਡੁ ਗੁਰੂ ਹੈ; ਗੁਰ ਮਿਲਿ. ਤ੍ਰਿਪਤਿ ਅਘਾਈ ॥੩੧॥
naanak kaa jeeo pindd guroo hai; gur mil. tripat aghaaee |31|
Punjabi
ਗੁਰੂ ਜੀ ਹੀ ਨਾਨਕ ਦੀ ਆਤਮਾ ਅਤੇ ਦੇਹ ਹਨ ਅਤੇ ਉਨ੍ਹਾਂ ਨਾਲ ਮਿਲ ਕੇ ਉਹ ਰੱਜ ਅਤੇ ਧ੍ਰਾਪ ਗਿਆ ਹੈ।
English
The Guru is Nanak's body and soul; meeting the Guru, he is satisfied and satiated. ||31||
ਨਾਨਕ ਕਾ ਪ੍ਰਭੁ. ਪੂਰਿ ਰਹਿਓ ਹੈ; ਜਤ ਕਤ ਤਤ ਗੋਸਾਈ ॥੩੨॥੧॥
naanak kaa prabh. poor rahio hai; jat kat tat gosaaee |32|1|
Punjabi
ਨਾਨਕ ਦਾ ਸੁਆਮੀ ਸਾਰੇ ਪਰੀਪੂਰਨ ਹੋ ਗਿਆ ਹੈ। ਏਥੇ ਉਥੇ ਅਤੇ ਹਰ ਥਾਂ, ਉਹ ਆਲਮ ਦੇ ਮਾਲਕਾਂ ਨੂੰ ਦੇਖਦਾ ਹੈ।
English
Nanak's God is perfectly permeating and all-pervading. Here and there and everywhere, the Lord of the Universe. ||32||1||
ਰਾਗੁ ਸੂਹੀ ਮਹਲਾ ੪ ਅਸਟਪਦੀਆ ਘਰੁ ੧੦ ॥
raag soohee mahalaa 4 asattapadeea ghar 10 |
Punjabi
ਰਾਗੁ ਸੂਹੀ ਚੌਥੀ ਪਾਤਿਸ਼ਾਹੀ ਅਸ਼ਟਪਦੀਆਂ।
English
Raag Soohee, Fourth Mehl, Ashtpadheeyaa, Tenth House:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
English
One Universal Creator God. By The Grace Of The True Guru:
ਅੰਦਰਿ ਸਚਾ ਨੇਹੁ; ਲਾਇਆ ਪ੍ਰੀਤਮ ਆਪਣੈ ॥
andar sachaa nehu; laaeaa preetam aapanai |
Punjabi
ਆਪਣੇ ਹਿਰਦੇ ਅੰਦਰ ਆਪਣੇ ਪਿਆਰੇ ਲਈ ਸੱਚਾ ਪ੍ਰੇਮ ਧਾਰਨ ਕਰ ਲਿਆ ਹੈ।
English
Deep within myself, I have enshrined true love for my Beloved.
ਤਨੁ ਮਨੁ ਹੋਇ ਨਿਹਾਲੁ; ਜਾ. ਗੁਰੁ ਦੇਖਾ ਸਾਮੑਣੇ ॥੧॥
tan man hoe nihaal; jaa. gur dekhaa saamane |1|
Punjabi
ਜਦ ਮੈਂ ਗੁਰਾਂ ਨੂੰ ਆਪਣੇ ਮੂਹਰੇ ਵੇਖਦਾ ਹਾਂ, ਤਾਂ ਮੇਰੀ ਦੇਹ ਤੇ ਜਿੰਦੜੀ ਪਰਮ ਪ੍ਰਸੰਨ ਹੋ ਜਾਂਦੇ ਹਨ।
English
My body and soul are in ecstasy; I see my Guru before me. ||1||
ਮੈ. ਹਰਿ ਹਰਿ ਨਾਮੁ; ਵਿਸਾਹੁ ॥
mai. har har naam; visaahu |
Punjabi
ਮੈਂ ਸੁਆਮੀ ਵਾਹਿਗੁਰੂ ਦਾ ਨਾਮ ਖਰੀਦ ਲਿਆ ਹੈ।
English
I have purchased the Name of the Lord, Har, Har.
ਗੁਰ ਪੂਰੇ ਤੇ ਪਾਇਆ; ਅੰਮ੍ਰਿਤੁ ਅਗਮ ਅਥਾਹੁ ॥੧॥ ਰਹਾਉ ॥
gur poore te paaeaa; amrit agam athaahu |1| rahaau |
Punjabi
ਪੂਰਨ ਗੁਰਾਂ ਪਾਸੋਂ ਮੈਂ ਅਪਹੁੰਚ ਅਤੇ ਬੇਥਾਹ ਨਾਮ-ਸੁਧਾਰਸ ਪਰਾਪਤ ਕੀਤਾ ਹੈ। ਠਹਿਰਾਉ।
English
I have obtained the Inaccessible and Unfathomable Ambrosial Nectar from the Perfect Guru. ||1||Pause||
ਹਉ. ਸਤਿਗੁਰੁ ਵੇਖਿ ਵਿਗਸੀਆ; ਹਰਿ ਨਾਮੇ ਲਗਾ ਪਿਆਰੁ ॥
hau. satigur vekh vigaseea; har naame lagaa piaar |
Punjabi
ਸੱਚੇ ਗੁਰਾਂ ਨੂੰ ਦੇਖ ਕੇ ਮੈਂ ਪ੍ਰਫੁਲਤ ਹੋ ਗਿਆ ਹਾਂ ਅਤੇ ਪ੍ਰਭੂ ਦੇ ਨਾਮ ਨਾਲ ਮੇਰਾ ਪ੍ਰੇਮ ਪੈ ਗਿਆ ਹੈ।
English
Gazing upon the True Guru, I blossom forth in ecstasy; I am in love with the Name of the Lord.
ਕਿਰਪਾ ਕਰਿ ਕੈ ਮੇਲਿਅਨੁ; ਪਾਇਆ ਮੋਖ ਦੁਆਰੁ ॥੨॥
kirapaa kar kai melian; paaeaa mokh duaar |2|
Punjabi
ਮਿਹਰ ਧਾਰ ਮੇ ਮਾਲਕ ਨੇ ਮੈਨੂੰ ਆਪਣੇ ਨਾਲ ਮਿਲਾ ਲਿਆ ਹੈ ਅਤੇ ਮੈਨੂੰ ਮੁਕਤੀ ਦਾ ਦਰ ਪਰਾਪਤ ਹੋ ਗਿਆ ਹੈ।
English
Through His Mercy, the Lord has united me with Himself, and I have found the Door of Salvation. ||2||
ਸਤਿਗੁਰੁ ਬਿਰਹੀ. ਨਾਮ ਕਾ; ਜੇ ਮਿਲੈ ਤ ਤਨੁ ਮਨੁ ਦੇਉ ॥
satigur birahee. naam kaa; je milai ta tan man deo |
Punjabi
ਸੱਚੇ ਗੁਰੂ ਜੀ ਨਾਮ ਦੇ ਪ੍ਰੇਮੀ ਹਨ, ਜੇਕਰ ਉਹ ਮੈਨੂੰ ਮਿਲ ਪੈਣ ਮੈਂ ਆਪਣੀ ਦੇਹ ਅਤੇ ਆਤਮਾ ਉਨ੍ਹਾਂ ਦੇ ਅਰਪਣ ਕਰ ਦੇਵਾਂਗਾ।
English
The True Guru is the Lover of the Naam, the Name of the Lord. Meeting Him, I dedicate my body and mind to Him.
ਜੇ ਪੂਰਬਿ ਹੋਵੈ ਲਿਖਿਆ; ਤਾ ਅੰਮ੍ਰਿਤੁ ਸਹਜਿ ਪੀਏਉ ॥੩॥
je poorab hovai likhiaa; taa amrit sehaj peeo |3|
Punjabi
ਜੇਕਰ ਧੁਰੋ ਦੀ ਇਹੋ ਜਿਹੀ ਸਿਖਤਾਕਾਰ ਹੋਵੇ, ਤਦ ਮੈਂ ਸੁਖੈਨ ਹੀ ਨਾਮ-ਸੁਧਾਰਸ ਨੂੰ ਪਾਨ ਕਰਦਾ ਹਾਂ।
English
And if it is so pre-ordained, then I shall automatically drink in the Ambrosial Nectar. ||3||
ਸੁਤਿਆ. ਗੁਰੁ ਸਾਲਾਹੀਐ; ਉਠਦਿਆ ਭੀ. ਗੁਰੁ ਆਲਾਉ ॥
sutiaa. gur saalaaheeai; utthadiaa bhee. gur aalaau |
Punjabi
ਸੁੱਤਾ ਹੋਇਆ ਤੂੰ ਗੁਰਾਂ ਦੀ ਸਿਫ਼ਤ ਕਰ, ਹੇ ਬੰਦੇ, ਅਤੇ ਜਾਗਦਾ ਹੋਇਆ ਵੀ ਗੁਰਾਂ ਦਾ ਨਾਮ ਜਪ।
English
Praise the Guru while you are asleep, and call on the Guru while you are up.
ਕੋਈ ਐਸਾ ਗੁਰਮੁਖਿ ਜੇ ਮਿਲੈ; ਹਉ ਤਾ ਕੇ ਧੋਵਾ ਪਾਉ ॥੪॥
koee aisaa guramukh je milai; hau taa ke dhovaa paau |4|
Punjabi
ਜੇਕਰ ਮੈਨੂੰ ਇਹੋ ਜਿਹਾ ਗੁਰਾਂ ਦਾ ਪਿਆਰ ਮਿਲ ਪਵੇ, ਤਾਂ ਮੈਂ ਉਸ ਦੇ ਚਰਨ ਧੋਵਾਂਗਾ।
English
If only I could meet such a Gurmukh; I would wash His Feet. ||4||
ਕੋਈ ਐਸਾ ਸਜਣੁ ਲੋੜਿ ਲਹੁ; ਮੈ ਪ੍ਰੀਤਮੁ ਦੇਇ ਮਿਲਾਇ ॥
koee aisaa sajan lorr lahu; mai preetam dee milaae |
Punjabi
ਹੇ ਮੇਰੀ ਜਿੰਦੜੀਏ! ਤੂੰ ਇਹੋ ਜਿਹਾ ਮਿੱਤਰ ਭਾਲ ਲੈ, ਜਿਹੜਾ ਤੈਨੂੰ ਤੇਰੇ ਪਿਆਰੇ ਨਾਲ ਮਿਲਾ ਦੇਵੇ।
English
I long for such a Friend, to unite me with my Beloved.
ਸਤਿਗੁਰਿ ਮਿਲਿਐ ਹਰਿ ਪਾਇਆ; ਮਿਲਿਆ ਸਹਜਿ ਸੁਭਾਇ ॥੫॥
satigur miliai har paaeaa; miliaa sehaj subhaae |5|
Punjabi
ਗੁਰਾਂ ਨੂੰ ਮਿਲਣ ਦੁਆਰਾ, ਮੈਂ ਆਪਣੇ ਵਾਹਿਗੁਰੂ ਨੂੰ ਪਾ ਲਿਆ ਹੈ ਅਤੇ ਉਹ ਮੈਨੂੰ ਸੌਖੇ ਹੀ ਆਪਣੇ ਆਪ ਆ ਮਿਲਿਆ ਹੈ।
English
Meeting the True Guru, I have found the Lord. He has met me, easily and effortlessly. ||5||