Ekam
Guru Granth Sahib

Ang 761

Ang 761 · Line 1

ਆਵਣੁ ਜਾਣਾ ਰਹਿ ਗਏ; ਮਨਿ ਵੁਠਾ ਨਿਰੰਕਾਰੁ ਜੀਉ ॥

aavan jaanaa reh ge; man vutthaa nirankaar jeeo |

Punjabi

ਮੇਰੇ ਆਉਣੇ ਤੇ ਜਾਣੇ ਮੁੱਕ ਗਏ ਹਨ ਅਤੇ ਸਰੂਪ-ਰਹਿਤ ਸਾਈਂ ਹੁਣ ਮਿਹਰ ਦੇ ਅੰਦਰ ਵਸਦਾ ਹੈ।

Bhai Manmohan Singh (Shabad OS, CC BY-SA)

English

My comings and goings have ended; the Formless Lord now dwells within my mind.

Dr. Sant Singh Khalsa (Shabad OS, CC BY-SA)
Ang 761 · Line 2

ਤਾ ਕਾ ਅੰਤੁ. ਨ ਪਾਈਐ; ਊਚਾ ਅਗਮ ਅਪਾਰੁ ਜੀਉ ॥

taa kaa ant. na paaeeai; aoochaa agam apaar jeeo |

Punjabi

ਉਸ ਦਾ ਓੜਕ ਜਾਣਿਆ ਨਹੀਂ ਜਾ ਸਕਦਾ। ਉਹ ਸੱਚਾ, ਪਹੁੰਚ ਤੋਂ ਪਰੇ ਅਤੇ ਬੇਅੰਤ ਹੈ।

Bhai Manmohan Singh (Shabad OS, CC BY-SA)

English

His limits cannot be found; He is lofty and exalted, inaccessible and infinite.

Dr. Sant Singh Khalsa (Shabad OS, CC BY-SA)
Ang 761 · Line 3

ਜਿਸੁ ਪ੍ਰਭੁ ਅਪਣਾ ਵਿਸਰੈ; ਸੋ ਮਰਿ ਜੰਮੈ ਲਖ ਵਾਰ ਜੀਉ ॥੬॥

jis prabh apanaa visarai; so mar jamai lakh vaar jeeo |6|

Punjabi

ਜੋ ਆਪਣੇ ਸਾਹਿਬ ਨੂੰ ਭੁਲਾਉਂਦਾ ਹੈ, ਉਹ ਲੱਖਾਂ ਵਾਰੀ ਮਰਦਾ ਅਤੇ ਜੰਮਦਾ ਹੈ!

Bhai Manmohan Singh (Shabad OS, CC BY-SA)

English

One who forgets His God, shall die and be reincarnated, hundreds of thousands of times. ||6||

Dr. Sant Singh Khalsa (Shabad OS, CC BY-SA)
Ang 761 · Line 4

ਸਾਚੁ ਨੇਹੁ ਤਿਨ ਪ੍ਰੀਤਮਾ; ਜਿਨ ਮਨਿ ਵੁਠਾ ਆਪਿ ਜੀਉ ॥

saach nehu tin preetamaa; jin man vutthaa aap jeeo |

Punjabi

ਕੇਵਲ ਉਹ ਹੀ ਆਪਣੇ ਦਿਲਬਰ ਨਾਲ ਸੱਚਾ ਪਿਆਰ ਕਰਦੇ ਹਨ, ਜਿਨ੍ਹਾਂ ਦੇ ਹਿਰਦੇ ਅੰਦਰ ਉਹ ਖੁਦ ਨਿਵਾਸ ਰੱਖਦਾ ਹੈ।

Bhai Manmohan Singh (Shabad OS, CC BY-SA)

English

They alone bear true love for their God, within whose minds He Himself dwells.

Dr. Sant Singh Khalsa (Shabad OS, CC BY-SA)
Ang 761 · Line 5

ਗੁਣ ਸਾਝੀ. ਤਿਨ ਸੰਗਿ ਬਸੇ; ਆਠ ਪਹਰ ਪ੍ਰਭ ਜਾਪਿ ਜੀਉ ॥

gun saajhee. tin sang base; aatth pehar prabh jaap jeeo |

Punjabi

ਉਨ੍ਹਾਂ ਦੇ ਨਾਲ ਉਨ੍ਹਾਂ ਦੀਆਂ ਨੇਕੀਆਂ ਦੇ ਭਾਈਵਾਲ ਵਸਦੇ ਹਨ। ਉਹ ਭੀ ਸਾਰਾ ਦਿਹਾੜਾ ਹੀ ਸਾਈਂ ਨੂੰ ਸਿਮਰਦੇ ਹਨ।

Bhai Manmohan Singh (Shabad OS, CC BY-SA)

English

So dwell only with those who share their virtues; chant and meditate on God, twenty-four hours a day.

Dr. Sant Singh Khalsa (Shabad OS, CC BY-SA)
Ang 761 · Line 6

ਰੰਗਿ ਰਤੇ ਪਰਮੇਸਰੈ; ਬਿਨਸੇ ਸਗਲ ਸੰਤਾਪ ਜੀਉ ॥੭॥

rang rate paramesarai; binase sagal santaap jeeo |7|

Punjabi

ਉਹ ਸ਼ਰੋਮਣੀ ਸਾਹਿਬ ਦੇ ਪ੍ਰੇਮ ਨਾਲ ਰੰਗੀਜੇ ਹੋਏ ਅਤੇ ਉਨ੍ਹਾਂ ਦੇ ਸਾਰੇ ਕਲੇਸ਼ ਨਵਿਰਤ ਹੋ ਗਏ ਹਨ।

Bhai Manmohan Singh (Shabad OS, CC BY-SA)

English

They are attuned to the Love of the Transcendent Lord; all their sorrows and afflictions are dispelled. ||7||

Dr. Sant Singh Khalsa (Shabad OS, CC BY-SA)
Ang 761 · Line 7

ਤੂੰ ਕਰਤਾ. ਤੂੰ ਕਰਣਹਾਰੁ; ਤੂਹੈ ਏਕੁ ਅਨੇਕ ਜੀਉ ॥

toon karataa. toon karanahaar; toohai ek anek jeeo |

Punjabi

ਤੂੰ ਹੀ ਹੇ ਪ੍ਰਭੂ! ਸਿਰਜਣਹਾਰ ਅਤੇ ਕਰਨ ਵਾਲਾ ਹੈਂ, ਕੇਵਲ ਤੂੰ ਹੀ ਇਕ ਅਤੇ ਅਨੇਕ ਹੈਂ।

Bhai Manmohan Singh (Shabad OS, CC BY-SA)

English

You are the Creator, You are the Cause of causes; You are the One and the many.

Dr. Sant Singh Khalsa (Shabad OS, CC BY-SA)
Ang 761 · Line 8

ਤੂ ਸਮਰਥੁ. ਤੂ ਸਰਬ ਮੈ; ਤੂਹੈ ਬੁਧਿ ਬਿਬੇਕ ਜੀਉ ॥

too samarath. too sarab mai; toohai budh bibek jeeo |

Punjabi

ਤੂੰ ਸਰਬ-ਸ਼ਕਤੀਮਾਨ ਅਤੇ ਸਾਰੇ ਵਿਆਪਕ ਮਾਲਕ ਹੈਂ ਅਤੇ ਤੇਰੀ ਹੀ ਪਰਬੀਨ ਗਿਆਤ ਹੈ।

Bhai Manmohan Singh (Shabad OS, CC BY-SA)

English

You are All-powerful, You are present everywhere; You are the subtle intellect, the clear wisdom.

Dr. Sant Singh Khalsa (Shabad OS, CC BY-SA)
Ang 761 · Line 9

ਨਾਨਕ ਨਾਮੁ ਸਦਾ ਜਪੀ; ਭਗਤ ਜਨਾ ਕੀ ਟੇਕ ਜੀਉ ॥੮॥੧॥੩॥

naanak naam sadaa japee; bhagat janaa kee ttek jeeo |8|1|3|

Punjabi

ਨਾਨਕ ਸਦੀਵ ਹੀ ਸਾਹਿਬ ਦੇ ਨਾਮ ਦਾ ਸਿਮਰਨ ਕਰਦਾ ਹੈ, ਜੋ ਉਸ ਦੇ ਜਾਂਨਿਸਾਰ ਗੋਲਿਆ ਦਾ ਆਸਰਾ ਹੈ।

Bhai Manmohan Singh (Shabad OS, CC BY-SA)

English

Nanak chants and meditates forever on the Naam, the Support of the humble devotees. ||8||1||3||

Dr. Sant Singh Khalsa (Shabad OS, CC BY-SA)
Ang 761 · Line 10

ਰਾਗੁ ਸੂਹੀ ਮਹਲਾ ੫ ਅਸਟਪਦੀਆ ਘਰੁ ੧੦ ਕਾਫੀ ॥

raag soohee mahalaa 5 asattapadeea ghar 10 kaafee |

Punjabi

ਰਾਗ ਸੂਹੀ ਪੰਜਵੀਂ ਪਾਤਿਸ਼ਾਹੀ। ਅਸ਼ਟਪਦੀਆਂ। ਕਾਫੀ।

Bhai Manmohan Singh (Shabad OS, CC BY-SA)

English

Raag Soohee, Fifth Mehl, Ashtpadheeyaa, Tenth House, Kaafee:

Dr. Sant Singh Khalsa (Shabad OS, CC BY-SA)
Ang 761 · Line 11

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Punjabi

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

Bhai Manmohan Singh (Shabad OS, CC BY-SA)

English

One Universal Creator God. By The Grace Of The True Guru:

Dr. Sant Singh Khalsa (Shabad OS, CC BY-SA)
Ang 761 · Line 12

ਜੇ ਭੁਲੀ ਜੇ ਚੁਕੀ ਸਾੲਂੀ; ਭੀ ਤਹਿੰਜੀ ਕਾਢੀਆ ॥

je bhulee je chukee saaenee; bhee tahinjee kaadteea |

Punjabi

ਜੇਕਰ ਮੈਂ ਘੁਸ ਗਈ ਹਾਂ, ਜੇਕਰ ਮੈਂ ਉਕ ਗਈ ਹਾਂ, ਤਾਂ ਭੀ ਮੈਂ ਤੇਰੀ ਪਤਨੀ ਹੀ ਆਖੀ ਜਾਂਦੀ ਹਾਂ, ਹੇ ਸੁਆਮੀ!

Bhai Manmohan Singh (Shabad OS, CC BY-SA)

English

Even though I have made mistakes, and even though I have been wrong, I am still called Yours, O my Lord and Master.

Dr. Sant Singh Khalsa (Shabad OS, CC BY-SA)
Ang 761 · Line 13

ਜਿਨੑਾ. ਨੇਹੁ ਦੂਜਾਣੇ ਲਗਾ; ਝੂਰਿ ਮਰਹੁ. ਸੇ ਵਾਢੀਆ ॥੧॥

jinaa. nehu doojaane lagaa; jhoor marahu. se vaadteea |1|

Punjabi

ਉਹ ਛੁਟੜਾਂ, ਜੋ ਹੋਰਸ ਨੂੰ ਪਿਆਰ ਕਰਦੀਆਂ ਹਨ, ਉਹ ਪਸਚਾਤਾਪ ਕਰਦੀਆਂ ਮਰ ਜਾਂਦੀਆਂ ਹਨ।

Bhai Manmohan Singh (Shabad OS, CC BY-SA)

English

Those who enshrine love for another, die regretting and repenting. ||1||

Dr. Sant Singh Khalsa (Shabad OS, CC BY-SA)
Ang 761 · Line 14

ਹਉ. ਨਾ ਛੋਡਉ; ਕੰਤ ਪਾਸਰਾ ॥

hau. naa chhoddau; kant paasaraa |

Punjabi

ਮੈਂ ਆਪਣੇ ਪਤੀ ਦਾ ਪਾਸਾ ਨਹੀਂ ਛੱਡਾਂਗੀ।

Bhai Manmohan Singh (Shabad OS, CC BY-SA)

English

I shall never leave my Husband Lord's side.

Dr. Sant Singh Khalsa (Shabad OS, CC BY-SA)
Ang 761 · Line 15

ਸਦਾ ਰੰਗੀਲਾ ਲਾਲੁ ਪਿਆਰਾ; ਏਹੁ ਮਹਿੰਜਾ ਆਸਰਾ ॥੧॥ ਰਹਾਉ ॥

sadaa rangeelaa laal piaaraa; ehu mahinjaa aasaraa |1| rahaau |

Punjabi

ਹਮੇਸ਼ਾਂ ਹੀ ਬਾਂਕਾ ਹੈ ਮੇਰਾ ਮਿੱਠੜਾ ਪ੍ਰੀਤਮ ਕੇਵਲ ਇਹ ਹੀ ਮੇਰੀ ਓਟ ਹੈ। ਠਹਿਰਾਉ।

Bhai Manmohan Singh (Shabad OS, CC BY-SA)

English

My Beloved Lover is always and forever beautiful. He is my hope and inspiration. ||1||Pause||

Dr. Sant Singh Khalsa (Shabad OS, CC BY-SA)
Ang 761 · Line 16

ਸਜਣੁ ਤੂਹੈ. ਸੈਣੁ ਤੂ; ਮੈ. ਤੁਝ ਉਪਰਿ ਬਹੁ ਮਾਣੀਆ ॥

sajan toohai. sain too; mai. tujh upar bahu maaneea |

Punjabi

ਤੂੰ ਮੇਰਾ ਮਿੱਤਰ ਹੈਂ, ਤੂੰ ਹੀ ਨਸਬੰਧੀ ਅਤੇ ਤੇਰੇ ਉਤੇ ਮੈਂ ਬੜਾ ਫਖਰ ਕਰਦੀ ਹਾਂ,

Bhai Manmohan Singh (Shabad OS, CC BY-SA)

English

You are my Best Friend; You are my relative. I am so proud of You.

Dr. Sant Singh Khalsa (Shabad OS, CC BY-SA)
Ang 761 · Line 17

ਜਾ ਤੂ ਅੰਦਰਿ. ਤਾ ਸੁਖੇ; ਤੂੰ ਨਿਮਾਣੀ ਮਾਣੀਆ ॥੨॥

jaa too andar. taa sukhe; toon nimaanee maaneea |2|

Punjabi

ਹੇ ਮੇਰੇ ਸਿਰ ਦੇ ਸਾਈਂ ਜਦ ਤੂੰ ਮੇਰੇ ਅੰਦਰ ਵਸਦਾ ਹੈਂ, ਤਦ ਮੈਂ ਆਰਾਮ ਵਿੱਚ ਹੁੰਦੀ ਹਾਂ। ਮੈਂ, ਆਦਰਹੀਣ ਦੀ ਤੂੰ ਹੇ ਮੇਰੇ ਕੰਤ ਆਦਰ-ਆਬਰੂ ਹੈਂ।

Bhai Manmohan Singh (Shabad OS, CC BY-SA)

English

And when You dwell within me, I am at peace. I am without honor - You are my honor. ||2||

Dr. Sant Singh Khalsa (Shabad OS, CC BY-SA)
Ang 761 · Line 18

ਜੇ ਤੂ ਤੁਠਾ ਕ੍ਰਿਪਾ ਨਿਧਾਨ; ਨਾ ਦੂਜਾ ਵੇਖਾਲਿ ॥

je too tutthaa kripaa nidhaan; naa doojaa vekhaal |

Punjabi

ਹੇ ਰਹਿਮਤ ਦੇ ਖਜਾਨੇ, ਸੁਆਮੀ! ਜੇਕਰ ਤੂੰ ਮੇਰੇ ਉਤੇ ਕਿਰਪਾਲ ਹੋ ਗਿਆ ਹੈ ਤਦ ਤੂੰ ਮੈਨੂੰ ਹੋਰ ਕਿਸੇ ਨੂੰ ਦੇਖਣ ਨਾਂ ਦੇ।

Bhai Manmohan Singh (Shabad OS, CC BY-SA)

English

And when You are pleased with me, O treasure of mercy, then I do not see any other.

Dr. Sant Singh Khalsa (Shabad OS, CC BY-SA)
Ang 761 · Line 19

ਏਹਾ ਪਾਈ. ਮੂ ਦਾਤੜੀ; ਨਿਤ ਹਿਰਦੈ ਰਖਾ ਸਮਾਲਿ ॥੩॥

ehaa paaee. moo daatarree; nit hiradai rakhaa samaal |3|

Punjabi

ਮੈਨੂੰ ਇਹ ਦਾਤ ਪਰਦਾਨ ਕਰ ਕਿ ਮੈਂ ਸਦਾ ਹੀ ਤੈਨੂੰ ਆਪਣੇ ਹਿਰਦੇ ਵਿੱਚ ਯਾਦ ਕਰਦੀ ਰਹਾਂ।

Bhai Manmohan Singh (Shabad OS, CC BY-SA)

English

Please grant me this blessing, that that I may forever dwell upon You and cherish You within my heart. ||3||

Dr. Sant Singh Khalsa (Shabad OS, CC BY-SA)
Ang 761 · Line 20

ਪਾਵ ਜੁਲਾਈ ਪੰਧ ਤਉ; ਨੈਣੀ ਦਰਸੁ ਦਿਖਾਲਿ ॥

paav julaaee pandh tau; nainee daras dikhaal |

Punjabi

ਮੇਰੇ ਮਾਲਕ ਮੇਰੇ ਪੈਰਾਂ ਨੂੰ ਆਪਣੇ ਰਾਹੇ ਟੋਰ ਅਤੇ ਮੇਰੀਆਂ ਅੱਖਾਂ ਨੂੰ ਆਪਣਾ ਦਰਸ਼ਨ ਵਿਖਾਲ।

Bhai Manmohan Singh (Shabad OS, CC BY-SA)

English

Let my feet walk on Your Path, and let my eyes behold the Blessed Vision of Your Darshan.

Dr. Sant Singh Khalsa (Shabad OS, CC BY-SA)
Ang 761 · Line 21

ਸ੍ਰਵਣੀ ਸੁਣੀ ਕਹਾਣੀਆ; ਜੇ ਗੁਰੁ ਥੀਵੈ ਕਿਰਪਾਲਿ ॥੪॥

sravanee sunee kahaaneea; je gur theevai kirapaal |4|

Punjabi

ਜੇਕਰ ਗੁਰੂ ਜੀ ਮੇਰੇ ਉਤੇ ਮਿਹਰਬਾਨ ਹੋ ਜਾਣ, ਤਾਂ ਮੈਂ ਆਪਣਿਆਂ ਕੰਨਾਂ ਨਾਲ ਮੇਰੀਆਂ ਸਾਖੀਆਂ ਸੁਣਾਂਗੀ, ਹੇ ਸਾਈਂ!

Bhai Manmohan Singh (Shabad OS, CC BY-SA)

English

With my ears, I will listen to Your Sermon, if the Guru becomes merciful to me. ||4||

Dr. Sant Singh Khalsa (Shabad OS, CC BY-SA)
Ang 761 · Line 22

ਕਿਤੀ. ਲਖ ਕਰੋੜਿ ਪਿਰੀਏ; ਰੋਮ ਨ ਪੁਜਨਿ ਤੇਰਿਆ ॥

kitee. lakh karorr piree; rom na pujan teriaa |

Punjabi

ਅਨੇਕਾਂ ਲੱਖਾਂ ਤੇ ਕ੍ਰੋੜਾਂ ਪਵਿੱਤਰ ਪੁਰਸ਼, ਹੇ ਮੇਰੇ ਪ੍ਰੀਤਮ! ਤੇਰੇ ਇਕ ਵਾਲ ਨੂੰ ਨਹੀਂ ਅੱਪੜਦੇ।

Bhai Manmohan Singh (Shabad OS, CC BY-SA)

English

Hundreds of thousands and millions do not equal even one hair of Yours, O my Beloved.

Dr. Sant Singh Khalsa (Shabad OS, CC BY-SA)
Ang 761 · Line 23

ਤੂ ਸਾਹੀ ਹੂ ਸਾਹੁ; ਹਉ ਕਹਿ. ਨ ਸਕਾ ਗੁਣ ਤੇਰਿਆ ॥੫॥

too saahee hoo saahu; hau keh. na sakaa gun teriaa |5|

Punjabi

ਤੂੰ ਪਾਤਿਸ਼ਾਹਾਂ ਦਾ ਪਾਤਿਸ਼ਾਹ ਹੈਂ। ਮੈਂ ਤੇਰੀਆਂ ਵਡਿਆਈਆਂ ਆਖ ਨਹੀਂ ਸਕਦੀ।

Bhai Manmohan Singh (Shabad OS, CC BY-SA)

English

You are the King of kings; I cannot even describe Your Glorious Praises. ||5||

Dr. Sant Singh Khalsa (Shabad OS, CC BY-SA)
Ang 761 · Line 24

ਸਹੀਆ ਤਊ ਅਸੰਖ; ਮੰਞਹੁ ਹਭਿ ਵਧਾਣੀਆ ॥

saheea taoo asankh; manyahu habh vadhaaneea |

Punjabi

ਹੇ ਸੁਆਮੀ! ਅਣਗਿਣਤ ਹਨ ਤੇਰੀਆਂ ਪਤਨੀਆਂ ਉਹ ਸਾਰੀਆਂ ਮੇਰੇ ਨਾਲੋਂ ਵੱਧ ਚੜ੍ਹ ਕੇ ਹਨ।

Bhai Manmohan Singh (Shabad OS, CC BY-SA)

English

Your brides are countless; they are all greater than I am.

Dr. Sant Singh Khalsa (Shabad OS, CC BY-SA)
Ang 761 · Line 25

ਹਿਕ ਭੋਰੀ ਨਦਰਿ ਨਿਹਾਲਿ; ਦੇਹਿ ਦਰਸੁ ਰੰਗੁ ਮਾਣੀਆ ॥੬॥

hik bhoree nadar nihaal; dehi daras rang maaneea |6|

Punjabi

ਹੇ ਮੇਰੇ ਕੰਤ! ਤੂੰ ਇਕ ਮੁਹਤ ਭਰ ਲਈ ਹੀ ਮੈਨੂੰ ਮਿਹਰ ਨਾਲ ਵੇਖ ਅਤੇ ਮੈਨੂੰ ਆਪਣਾ ਦਰਸ਼ਨ ਬਖਸ਼ ਤਾਂ ਜੋ ਮੈਂ ਤੇਰੇ ਪ੍ਰੇਮ ਦਾ ਅਨੰਦ ਲਵਾਂ।

Bhai Manmohan Singh (Shabad OS, CC BY-SA)

English

Please bless me with Your Glance of Grace, even for an instant; please bless me with Your Darshan, that I may revel in Your Love. ||6||

Dr. Sant Singh Khalsa (Shabad OS, CC BY-SA)
Ang 761 · Line 26

ਜੈ ਡਿਠੇ ਮਨੁ ਧੀਰੀਐ; ਕਿਲਵਿਖ ਵੰਞਨਿੑ ਦੂਰੇ ॥

jai dditthe man dheereeai; kilavikh vanyana doore |

Punjabi

ਜਿਸ ਨੂੰ ਵੇਖਣ ਦੁਆਰਾ ਮੇਰੀ ਆਤਮਾ ਧੀਰਜ ਫੜ ਲੈਂਦੀ ਹੈ ਅਤੇ ਪਾਪ ਦੂਰ ਦੌੜ ਜਾਂਦੇ ਹਨ,

Bhai Manmohan Singh (Shabad OS, CC BY-SA)

English

Seeing Him, my mind is comforted and consoled, and my sins and mistakes are far removed.

Dr. Sant Singh Khalsa (Shabad OS, CC BY-SA)
Ang 761 · Line 27

ਸੋ ਕਿਉ ਵਿਸਰੈ ਮਾਉ ਮੈ; ਜੋ ਰਹਿਆ ਭਰਪੂਰੇ ॥੭॥

so kiau visarai maau mai; jo rahiaa bharapoore |7|

Punjabi

ਮੈਂ ਉਸ ਨੂੰ ਕਿਉਂ ਭੁਲਾਵਾਂ, ਹੇ ਮੇਰੀ ਮਾਤਾ! ਜੋ ਸਾਰੇ ਪਰੀਪੂਰਨ ਹੋ ਰਿਹਾ ਹੈ?

Bhai Manmohan Singh (Shabad OS, CC BY-SA)

English

How could I ever forget Him, O my mother? He is permeating and pervading everywhere. ||7||

Dr. Sant Singh Khalsa (Shabad OS, CC BY-SA)
Ang 761 · Line 28

ਹੋਇ ਨਿਮਾਣੀ ਢਹਿ ਪਈ; ਮਿਲਿਆ ਸਹਜਿ ਸੁਭਾਇ ॥

hoe nimaanee dteh pee; miliaa sehaj subhaae |

Punjabi

ਪਰਮ ਆਜਿਜ਼ ਹੋ ਮੈਂ ਉਸ ਦੇ ਬੂਹੇ ਡਿੱਗ ਪਈ ਅਤੇ ਉਹ ਆਪਣੇ ਆਪ ਹੀ ਮੈਨੂੰ ਆ ਮਿਲਿਆ।

Bhai Manmohan Singh (Shabad OS, CC BY-SA)

English

In humility, I bowed down in surrender to Him, and He naturally met me.

Dr. Sant Singh Khalsa (Shabad OS, CC BY-SA)
Ang 761 · Line 29

ਪੂਰਬਿ ਲਿਖਿਆ ਪਾਇਆ; ਨਾਨਕ ਸੰਤ ਸਹਾਇ ॥੮॥੧॥੪॥

poorab likhiaa paaeaa; naanak sant sahaae |8|1|4|

Punjabi

ਸਾਧੂਆਂ ਦੀ ਸਹਾਇਤਾ ਦੁਆਰਾ ਨਾਨਕ ਨੇ ਉਹ ਕੁਛ ਪਰਾਪਤ ਕਰ ਲਿਆ ਹੈ, ਜੋ ਉਸ ਦੇ ਲਈ ਮੁੱਢ ਤੋਂ ਲਿਖਿਆ ਹੋਇਆ ਸੀ।

Bhai Manmohan Singh (Shabad OS, CC BY-SA)

English

I have received what was pre-ordained for me, O Nanak, with the help and assistance of the Saints. ||8||1||4||

Dr. Sant Singh Khalsa (Shabad OS, CC BY-SA)
Ang 761 · Line 30

ਸੂਹੀ ਮਹਲਾ ੫ ॥

soohee mahalaa 5 |

Punjabi

ਸੂਹੀ ਪੰਜਵੀਂ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Soohee, Fifth Mehl:

Dr. Sant Singh Khalsa (Shabad OS, CC BY-SA)
Ang 761 · Line 31

ਸਿਮ੍ਰਿਤਿ ਬੇਦ ਪੁਰਾਣ; ਪੁਕਾਰਨਿ ਪੋਥੀਆ ॥

simrit bed puraan; pukaaran potheea |

Punjabi

ਸਿਮ੍ਰਤੀਆਂ, ਵੇਦ, ਪੁਰਾਣ ਅਤੇ ਹੋਰ ਧਾਰਮਕ ਪੁਸਤਕਾ ਕੂਕਦੀਆਂ ਹਨ,

Bhai Manmohan Singh (Shabad OS, CC BY-SA)

English

The Simritees, the Vedas, the Puraanas and the other holy scriptures proclaim

Dr. Sant Singh Khalsa (Shabad OS, CC BY-SA)
Ang 761 · Line 32

ਨਾਮ ਬਿਨਾ ਸਭਿ ਕੂੜੁ; ਗਾਲੑੀ ਹੋਛੀਆ ॥੧॥

naam binaa sabh koorr; gaalaee hochheea |1|

Punjabi

ਕਿ ਨਾਮ ਦੇ ਬਗੈਰ, ਹੋਰ ਸਾਰੀਆਂ ਚੀਜ਼ਾਂ ਝੂਠੀਆਂ ਅਤੇ ਬੇਫਾਇਦਾ ਹਨ।

Bhai Manmohan Singh (Shabad OS, CC BY-SA)

English

that without the Naam, everything is false and worthless. ||1||

Dr. Sant Singh Khalsa (Shabad OS, CC BY-SA)
Ang 761 · Line 33

ਨਾਮੁ ਨਿਧਾਨੁ ਅਪਾਰੁ; ਭਗਤਾ ਮਨਿ ਵਸੈ ॥

naam nidhaan apaar; bhagataa man vasai |

Punjabi

ਨਾਮ ਦਾ ਬੇਅੰਤ ਖਜਾਨਾ ਸਾਧੂਆਂ ਦੇ ਹਿਰਦੇ ਅੰਦਰ ਵਸਦਾ ਹੈ।

Bhai Manmohan Singh (Shabad OS, CC BY-SA)

English

The infinite treasure of the Naam abides within the minds of the devotees.

Dr. Sant Singh Khalsa (Shabad OS, CC BY-SA)
Ang 761 · Line 34

ਜਨਮ ਮਰਣ ਮੋਹੁ ਦੁਖੁ; ਸਾਧੂ ਸੰਗਿ ਨਸੈ ॥੧॥ ਰਹਾਉ ॥

janam maran mohu dukh; saadhoo sang nasai |1| rahaau |

Punjabi

ਆਉਣਾ, ਜਾਣਾ, ਸੰਸਾਰੀ ਲਗਨ ਅਤੇ ਕਲੇਸ਼ ਸਤਿ ਸੰਗਤ ਵਿੱਚ ਜੁੜਿਆ ਦੌੜ ਜਾਂਦੇ ਹਨ। ਠਹਿਰਾਉ।

Bhai Manmohan Singh (Shabad OS, CC BY-SA)

English

Birth and death, attachment and suffering, are erased in the Saadh Sangat, the Company of the Holy. ||1||Pause||

Dr. Sant Singh Khalsa (Shabad OS, CC BY-SA)
Ang 761 · Line 35

ਮੋਹਿ ਬਾਦਿ ਅਹੰਕਾਰਿ; ਸਰਪਰ ਰੁੰਨਿਆ ॥

mohi baad ahankaar; sarapar runiaa |

Punjabi

ਜੋ ਸੰਸਾਰੀ ਮਮਤਾ, ਝਗੜਿਆਂ ਅਤੇ ਹੰਗਤਾ ਅੰਦਰ ਜੁੜੇ ਹਨ, ਉਹ ਨਿਸਚਿਤ ਹੀ ਵਿਰਲਾਪ ਕਰਨਗੇ।

Bhai Manmohan Singh (Shabad OS, CC BY-SA)

English

Those who indulge in attachment, conflict and egotism shall surely weep and cry.

Dr. Sant Singh Khalsa (Shabad OS, CC BY-SA)
Ang 761 · Line 36

ਸੁਖੁ. ਨ ਪਾਇਨਿੑ ਮੂਲਿ; ਨਾਮ ਵਿਛੁੰਨਿਆ ॥੨॥

sukh. na paaeina mool; naam vichhuniaa |2|

Punjabi

ਜੋ ਨਾਮ ਤੋਂ ਵਿਛੜੇ ਹੋਏ ਹਨ, ਉਹ ਕਦਾਚਿਤ ਆਰਾਮ ਚੈਨ ਨੂੰ ਪਰਾਪਤ ਨਹੀਂ ਹੁੰਦੇ।

Bhai Manmohan Singh (Shabad OS, CC BY-SA)

English

Those who are separated from the Naam shall never find any peace. ||2||

Dr. Sant Singh Khalsa (Shabad OS, CC BY-SA)
Ang 761 · Line 37

ਮੇਰੀ ਮੇਰੀ ਧਾਰਿ; ਬੰਧਨਿ ਬੰਧਿਆ ॥

meree meree dhaar; bandhan bandhiaa |

Punjabi

ਅਪਣੱਤ ਧਾਰਨ ਕਰਨ ਦੁਆਰਾ, ਪ੍ਰਾਣੀ ਜੂੜਾਂ ਅੰਦਰ ਜਕੜਿਆ ਜਾਂਦਾ ਹੈ,

Bhai Manmohan Singh (Shabad OS, CC BY-SA)

English

Crying out, Mine! Mine!, he is bound in bondage.

Dr. Sant Singh Khalsa (Shabad OS, CC BY-SA)
Ang 761 · Line 38

ਨਰਕਿ ਸੁਰਗਿ ਅਵਤਾਰ; ਮਾਇਆ ਧੰਧਿਆ ॥੩॥

narak surag avataar; maaeaa dhandhiaa |3|

Punjabi

ਅਤੇ ਮੋਹਨੀ ਦੇ ਵਿਹਾਰਾਂ ਵਿੱਚ ਉਲਝ ਕੇ ਉਹ ਦੋਜ਼ਕ ਤੇ ਬਹਿਸ਼ਤ ਵਿੱਚ ਜਨਮ ਲੈਂਦਾ ਹੈ।

Bhai Manmohan Singh (Shabad OS, CC BY-SA)

English

Entangled in Maya, he is reincarnated in heaven and hell. ||3||

Dr. Sant Singh Khalsa (Shabad OS, CC BY-SA)
Ang 761 · Line 39

ਸੋਧਤ ਸੋਧਤ ਸੋਧਿ; ਤਤੁ ਬੀਚਾਰਿਆ ॥

sodhat sodhat sodh; tat beechaariaa |

Punjabi

ਜਾਂਚ, ਜਾਂਚ, ਜਾਂਚ ਕੇ ਮੈਂ ਇਹ ਅਸਲੀਅਤ ਲੱਭੀ ਹੈ,

Bhai Manmohan Singh (Shabad OS, CC BY-SA)

English

Searching, searching, searching, I have come to understand the essence of reality.

Dr. Sant Singh Khalsa (Shabad OS, CC BY-SA)
Ang 761 · Line 40

ਨਾਮ ਬਿਨਾ ਸੁਖੁ ਨਾਹਿ; ਸਰਪਰ ਹਾਰਿਆ ॥੪॥

naam binaa sukh naeh; sarapar haariaa |4|

Punjabi

ਕਿ ਨਾਮ ਦੇ ਬਗੈਰ ਕੋਈ ਆਰਾਮ ਚੈਨ ਨਹੀਂ ਅਤੇ ਪ੍ਰਾਣੀ ਨਿਸਚਿਤ ਹੀ ਹਾਰ ਜਾਂਦਾ ਹੈ।

Bhai Manmohan Singh (Shabad OS, CC BY-SA)

English

Without the Naam, there is no peace at all, and the mortal will surely fail. ||4||

Dr. Sant Singh Khalsa (Shabad OS, CC BY-SA)