Ekam
Guru Granth Sahib

Ang 763

Ang 763 · Line 1

ਸੂਹੀ ਮਹਲਾ ੫ ਗੁਣਵੰਤੀ ॥

soohee mahalaa 5 gunavantee |

Punjabi

ਸੂਹੀ ਪੰਜਵੀਂ ਪਾਤਿਸ਼ਾਹੀ। ਗੁਣਵੰਤੀ।

Bhai Manmohan Singh (Shabad OS, CC BY-SA)

English

Soohee, Fifth Mehl, Gunvantee ~ The Worthy And Virtuous Bride:

Dr. Sant Singh Khalsa (Shabad OS, CC BY-SA)
Ang 763 · Line 2

ਜੋ ਦੀਸੈ ਗੁਰਸਿਖੜਾ; ਤਿਸੁ. ਨਿਵਿ ਨਿਵਿ ਲਾਗਉ ਪਾਇ ਜੀਉ ॥

jo deesai gurasikharraa; tis. niv niv laagau paae jeeo |

Punjabi

ਜੇਕਰ ਮੈਂ ਗੁਰ ਦੇ ਸਿੱਖ ਨੂੰ ਲਵਾਂ, ਤਾਂ ਮੈਂ ਨੀਵੀਂ ਝੁੱਕ ਉਸ ਦੇ ਪੈਰੀ ਪੈਂਦੀ ਹਾਂ।

Bhai Manmohan Singh (Shabad OS, CC BY-SA)

English

When I see a Sikh of the Guru, I humbly bow and fall at his feet.

Dr. Sant Singh Khalsa (Shabad OS, CC BY-SA)
Ang 763 · Line 3

ਆਖਾ ਬਿਰਥਾ ਜੀਅ ਕੀ; ਗੁਰੁ ਸਜਣੁ ਦੇਹਿ ਮਿਲਾਇ ਜੀਉ ॥

aakhaa birathaa jeea kee; gur sajan dehi milaae jeeo |

Punjabi

ਉਸ ਨੂੰ ਮੈਂ ਆਪਣੇ ਦਿਲ ਦਾ ਦੁੱਖ ਦੱਸਦੀ ਹਾਂ ਅਤੇ ਬਿਨੈ ਕਰਦੀ ਹਾਂ ਕਿ ਉਹ ਮੈਨੂੰ ਮੇਰੇ ਮਿੱਤਰ ਗੁਰਾਂ ਨਾਲ ਮਿਲਾ ਦੇਵੇ,

Bhai Manmohan Singh (Shabad OS, CC BY-SA)

English

I tell to him the pain of my soul, and beg him to unite me with the Guru, my Best Friend.

Dr. Sant Singh Khalsa (Shabad OS, CC BY-SA)
Ang 763 · Line 4

ਸੋਈ ਦਸਿ ਉਪਦੇਸੜਾ; ਮੇਰਾ ਮਨੁ. ਅਨਤ, ਨ ਕਾਹੂ ਜਾਇ ਜੀਉ ॥

soee das upadesarraa; meraa man. anat, na kaahoo jaae jeeo |

Punjabi

ਅਤੇ ਮੈਨੂੰ ਇਹੋ ਜਿਹਾ ਉਪਦੇਸ਼ ਦੇਵੇ ਕਿ ਮੇਰੀ ਆਤਮਾ ਹੋਰ ਕਿਧਰੇ ਨਾਂ ਜਾਵੇ।

Bhai Manmohan Singh (Shabad OS, CC BY-SA)

English

I ask that he impart to me such an understanding, that my mind will not go out wandering anywhere else.

Dr. Sant Singh Khalsa (Shabad OS, CC BY-SA)
Ang 763 · Line 5

ਇਹੁ ਮਨੁ. ਤੈ ਕੂੰ ਡੇਵਸਾ; ਮੈ. ਮਾਰਗੁ ਦੇਹੁ ਬਤਾਇ ਜੀਉ ॥

eihu man. tai koon ddevasaa; mai. maarag dehu bataae jeeo |

Punjabi

ਮੈਂ ਆਪਣੀ ਇਹ ਜਿੰਦੜੀ ਤੈਨੂੰ ਸਮਰਪਣ ਕਰ ਦੇਵਾਂਗੀ। ਤੂੰ ਮੈਨੂੰ ਮੇਰੇ ਮਾਲਕ ਦਾ ਰਸਤਾ ਵਿਖਾਲ ਦੇ।

Bhai Manmohan Singh (Shabad OS, CC BY-SA)

English

I dedicate this mind to you. Please, show me the Path to God.

Dr. Sant Singh Khalsa (Shabad OS, CC BY-SA)
Ang 763 · Line 6

ਹਉ ਆਇਆ. ਦੂਰਹੁ ਚਲਿ ਕੈ; ਮੈ ਤਕੀ. ਤਉ ਸਰਣਾਇ ਜੀਉ ॥

hau aaeaa. doorahu chal kai; mai takee. tau saranaae jeeo |

Punjabi

ਮੈਂ ਦੁਰੇਡਿਉਂ ਟੁਰ ਕੇ ਆਈ ਹਾਂ ਅਤੇ ਮੈਂ ਤੇਰੀ ਪਨਾਹ ਤਕਾਈ ਹੈ।

Bhai Manmohan Singh (Shabad OS, CC BY-SA)

English

I have come so far, seeking the Protection of Your Sanctuary.

Dr. Sant Singh Khalsa (Shabad OS, CC BY-SA)
Ang 763 · Line 7

ਮੈ ਆਸਾ ਰਖੀ ਚਿਤਿ ਮਹਿ; ਮੇਰਾ ਸਭੋ ਦੁਖੁ ਗਵਾਇ ਜੀਉ ॥

mai aasaa rakhee chit meh; meraa sabho dukh gavaae jeeo |

Punjabi

ਆਪਣੇ ਮਨ ਅੰਦਰ ਮੈਂ ਤੇਰੇ ਵਿੱਚ ਉਮੈਦ ਬੰਨ੍ਹੀ ਹੈ! ਤੂੰ ਮੇਰਾ ਸਮੂਹ ਦੁਖੜਾ ਦੂਰ ਕਰ।

Bhai Manmohan Singh (Shabad OS, CC BY-SA)

English

Within my mind, I place my hopes in You; please, take my pain and suffering away!

Dr. Sant Singh Khalsa (Shabad OS, CC BY-SA)
Ang 763 · Line 8

ਇਤੁ ਮਾਰਗਿ ਚਲੇ ਭਾਈਅੜੇ; ਗੁਰੁ ਕਹੈ. ਸੁ ਕਾਰ ਕਮਾਇ ਜੀਉ ॥

eit maarag chale bhaaeearre; gur kahai. su kaar kamaae jeeo |

Punjabi

ਹੇ ਭੈਣੇ! ਤੂੰ ਜੋ ਇਸ ਰਾਹੇ ਟੁਰਦੀ ਹੈਂ ਤੂੰ ਉਹ ਕੰਮ ਕਰ ਜਿਹੜਾ ਗੁਰੂ ਜੀ ਤੈਨੂੰ ਆਖਦੇ ਹਨ।

Bhai Manmohan Singh (Shabad OS, CC BY-SA)

English

So walk on this Path, O sister soul-brides; do that work which the Guru tells you to do.

Dr. Sant Singh Khalsa (Shabad OS, CC BY-SA)
Ang 763 · Line 9

ਤਿਆਗੇਂ ਮਨ ਕੀ ਮਤੜੀ; ਵਿਸਾਰੇਂ ਦੂਜਾ ਭਾਉ ਜੀਉ ॥

tiaagen man kee matarree; visaaren doojaa bhaau jeeo |

Punjabi

ਤੂੰ ਆਪਣੇ ਚਿੱਤ ਦੀ ਅਕਲ ਨੂੰ ਛੱਡ ਦੇ ਅਤੇ ਹੋਰਸ ਦੀ ਪ੍ਰੀਤ ਨੂੰ ਤਲਾਂਜਲੀ ਦੇ ਦੇ।

Bhai Manmohan Singh (Shabad OS, CC BY-SA)

English

Abandon the intellectual pursuits of the mind, and forget the love of duality.

Dr. Sant Singh Khalsa (Shabad OS, CC BY-SA)
Ang 763 · Line 10

ਇਉ ਪਾਵਹਿ ਹਰਿ ਦਰਸਾਵੜਾ; ਨਹ ਲਗੈ. ਤਤੀ ਵਾਉ ਜੀਉ ॥

eiau paaveh har darasaavarraa; neh lagai. tatee vaau jeeo |

Punjabi

ਇਸ ਤਰ੍ਹਾਂ ਨੂੰ ਆਪਣੇ ਸੁਆਮੀ ਦਾ ਦੀਦਾਰ ਪਾ ਲਵੇਂਗੀ ਅਤੇ ਤੈਨੂੰ ਗਰਮ ਹਵਾ ਤੱਕ ਨਹੀਂ ਲਗੇਗੀ।

Bhai Manmohan Singh (Shabad OS, CC BY-SA)

English

In this way, you shall obtain the Blessed Vision of the Lord's Darshan; the hot winds shall not even touch you.

Dr. Sant Singh Khalsa (Shabad OS, CC BY-SA)
Ang 763 · Line 11

ਹਉ ਆਪਹੁ. ਬੋਲਿ ਨ ਜਾਣਦਾ; ਮੈ ਕਹਿਆ ਸਭੁ ਹੁਕਮਾਉ ਜੀਉ ॥

hau aapahu. bol na jaanadaa; mai kahiaa sabh hukamaau jeeo |

Punjabi

ਆਪਣੇ ਆਪ ਤਾਂ ਮੈਂ ਬੋਲਣਾ ਹੀ ਨਹੀਂ ਜਾਣਦਾ। ਮੈਂ ਸਮੂਹ ਉਹ ਹੀ ਉਚਾਰਨ ਹਕਰਦਾ ਹਾਂ, ਜਿਹੜਾ ਮੇਰੇ ਪ੍ਰਭੂ ਦਾ ਫੁਰਮਾਨ ਹੈ।

Bhai Manmohan Singh (Shabad OS, CC BY-SA)

English

By myself, I do not even know how to speak; I speak all that the Lord commands.

Dr. Sant Singh Khalsa (Shabad OS, CC BY-SA)
Ang 763 · Line 12

ਹਰਿ ਭਗਤਿ ਖਜਾਨਾ ਬਖਸਿਆ; ਗੁਰਿ ਨਾਨਕਿ. ਕੀਆ ਪਸਾਉ ਜੀਉ ॥

har bhagat khajaanaa bakhasiaa; gur naanak. keea pasaau jeeo |

Punjabi

ਗੁਰੂ ਨਾਨਕ ਨੇ ਮੇਰੇ ਉਤੇ ਰਹਿਮਤ ਧਾਰੀ ਹੈ ਅਤੇ ਮੈਨੂੰ ਵਾਹਿਗੁਰੂ ਦੀ ਪ੍ਰੇਮਮਈ ਸੇਵਾ ਦਾ ਭੰਡਾਰ ਪਰਦਾਨ ਕੀਤਾ ਹੈ।

Bhai Manmohan Singh (Shabad OS, CC BY-SA)

English

I am blessed with the treasure of the Lord's devotional worship; Guru Nanak has been kind and compassionate to me.

Dr. Sant Singh Khalsa (Shabad OS, CC BY-SA)
Ang 763 · Line 13

ਮੈ. ਬਹੁੜਿ, ਨ ਤ੍ਰਿਸਨਾ ਭੁਖੜੀ; ਹਉ ਰਜਾ ਤ੍ਰਿਪਤਿ ਅਘਾਇ ਜੀਉ ॥

mai. bahurr, na trisanaa bhukharree; hau rajaa tripat aghaae jeeo |

Punjabi

ਮੈਨੂੰ ਮੁੜ ਕੇ ਤ੍ਰੇਹ ਅਤੇ ਭੁੱਖ ਨਹੀਂ ਲੱਗੇਗੀ। ਮੈਂ ਧ੍ਰਾਪ, ਭਰਪੂਰ ਅਤੇ ਸੰਤੁਸ਼ਟ ਹੋ ਗਈ ਹਾਂ।

Bhai Manmohan Singh (Shabad OS, CC BY-SA)

English

I shall never again feel hunger or thirst; I am satisfied, satiated and fulfilled.

Dr. Sant Singh Khalsa (Shabad OS, CC BY-SA)
Ang 763 · Line 14

ਜੋ ਗੁਰ ਦੀਸੈ ਸਿਖੜਾ; ਤਿਸੁ ਨਿਵਿ ਨਿਵਿ ਲਾਗਉ ਪਾਇ ਜੀਉ ॥੩॥

jo gur deesai sikharraa; tis niv niv laagau paae jeeo |3|

Punjabi

ਜੇਕਰ ਮੈਂ ਕਿਸੇ ਗੁਰੂ ਦੇ ਸਿੱਖ ਨੂੰ ਵੇਖ ਲਵਾਂ, ਮੈਂ ਨੀਵੀਂ ਝੁਕ ਕੇ ਉਸ ਦੇ ਪੈਰੀ ਪਵਾਂਗੀ।

Bhai Manmohan Singh (Shabad OS, CC BY-SA)

English

When I see a Sikh of the Guru, I humbly bow and fall at his feet. ||3||

Dr. Sant Singh Khalsa (Shabad OS, CC BY-SA)
Ang 763 · Line 15

ਰਾਗੁ ਸੂਹੀ ਛੰਤ ਮਹਲਾ ੧ ਘਰੁ ੧ ॥

raag soohee chhant mahalaa 1 ghar 1 |

Punjabi

ਰਾਗ ਸੂਹੀ ਛੰਤ ਪਹਿਲੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Raag Soohee, Chhant, First Mehl, First House:

Dr. Sant Singh Khalsa (Shabad OS, CC BY-SA)
Ang 763 · Line 16

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Punjabi

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

Bhai Manmohan Singh (Shabad OS, CC BY-SA)

English

One Universal Creator God. By The Grace Of The True Guru:

Dr. Sant Singh Khalsa (Shabad OS, CC BY-SA)
Ang 763 · Line 17

ਭਰਿ ਜੋਬਨਿ ਮੈ ਮਤ; ਪੇਈਅੜੈ ਘਰਿ ਪਾਹੁਣੀ, ਬਲਿ ਰਾਮ ਜੀਉ ॥

bhar joban mai mat; peeearrai ghar paahunee, bal raam jeeo |

Punjabi

ਭਰੀ ਜੁਆਨੀ ਦੀ ਸ਼ਰਾਬ ਨਾਲ ਮਤਵਾਲੀ ਹੋ, ਮੈਂ ਨਹੀਂ ਜਾਣਦੀ ਕਿ ਪੇਕੇ ਘਰ ਵਿੱਚ ਮੈਂ ਕੇਵਲ ਪਰਾਹੁਣੀ ਹਾਂ। ਕੁਰਬਾਨ ਹਾਂ, ਮੈਂ ਆਪਣੇ ਸੁਆਮੀ ਦੇ ਉਤੋਂ।

Bhai Manmohan Singh (Shabad OS, CC BY-SA)

English

Intoxicated with the wine of youth, I did not realize that I was only a guest at my parents' home (in this world).

Dr. Sant Singh Khalsa (Shabad OS, CC BY-SA)
Ang 763 · Line 18

ਮੈਲੀ ਅਵਗਣਿ ਚਿਤਿ; ਬਿਨੁ ਗੁਰ. ਗੁਣ ਨ ਸਮਾਵਨੀ, ਬਲਿ ਰਾਮ ਜੀਉ ॥

mailee avagan chit; bin gur. gun na samaavanee, bal raam jeeo |

Punjabi

ਮੇਰੀ ਆਤਮਾ ਪਾਪਾਂ ਨਾਲ ਪਲੀਤ ਹੋਈ ਹੋਈ ਹੈ ਅਤੇ ਗੁਰਾਂ ਦੇ ਬਾਝੋਂ ਮੇਰੇ ਮਨ ਅੰਦਰ ਨੇਕੀਆਂ ਪ੍ਰਵੇਸ਼ ਨਹੀਂ ਕਰਦੀਆਂ।

Bhai Manmohan Singh (Shabad OS, CC BY-SA)

English

My consciousness is polluted with faults and mistakes; without the Guru, virtue does not even enter into me.

Dr. Sant Singh Khalsa (Shabad OS, CC BY-SA)
Ang 763 · Line 19

ਗੁਣ ਸਾਰ. ਨ ਜਾਣੀ, ਭਰਮਿ ਭੁਲਾਣੀ; ਜੋਬਨੁ ਬਾਦਿ ਗਵਾਇਆ ॥

gun saar. na jaanee, bharam bhulaanee; joban baad gavaaeaa |

Punjabi

ਮੈਂ ਨੇਕੀਆਂ ਦੀ ਕਦਰ ਨਹੀਂ ਜਾਣਦੀ ਅਤੇ ਸੰਦੇਹ ਅੰਦਰ ਭਟਕਦੀ ਹਾਂ। ਇਸ ਤਰ੍ਹਾਂ ਮੈਂ ਆਪਣੀ ਜੁਆਨੀ ਨੂੰ ਬੇਫਾਇਦਾ ਗੁਆ ਰਹੀ ਹਾਂ।

Bhai Manmohan Singh (Shabad OS, CC BY-SA)

English

I have not known the value of virtue; I have been deluded by doubt. I have wasted away my youth in vain.

Dr. Sant Singh Khalsa (Shabad OS, CC BY-SA)
Ang 763 · Line 20

ਵਰੁ ਘਰੁ ਦਰੁ. ਦਰਸਨੁ ਨਹੀ ਜਾਤਾ; ਪਿਰ ਕਾ ਸਹਜੁ. ਨ ਭਾਇਆ ॥

var ghar dar. darasan nahee jaataa; pir kaa sehaj. na bhaaeaa |

Punjabi

ਮੈਂ ਆਪਣੇ ਕੰਮ ਨੂੰ ਨਹੀਂ ਜਾਣਦੀ। ਮੈਨੂੰ ਉਸ ਦਾ ਘਰ ਦੇ ਦੀਦਾਰ ਨਹੀਂ ਦਿਸਦਾ। ਮੇਰੇ ਪ੍ਰੀਤਮ ਦੀ ਬੇਕੁੰਠੀ ਖੁਸ਼ੀ ਮੈਨੂੰ ਚੰਗੀ ਨਹੀਂ ਲੱਗਦੀ।

Bhai Manmohan Singh (Shabad OS, CC BY-SA)

English

I have not known my Husband Lord, His celestial home and gate, or the Blessed Vision of His Darshan. I have not had the pleasure of my Husband Lord's celestial peace.

Dr. Sant Singh Khalsa (Shabad OS, CC BY-SA)
Ang 763 · Line 21

ਸਤਿਗੁਰ ਪੂਛਿ. ਨ ਮਾਰਗਿ ਚਾਲੀ; ਸੂਤੀ ਰੈਣਿ ਵਿਹਾਣੀ ॥

satigur poochh. na maarag chaalee; sootee rain vihaanee |

Punjabi

ਸੱਚੇ ਗੁਰਾਂ ਨੂੰ ਪੁੱਛ ਕੇ ਮੈਂ ਰਸਤੇ ਨਹੀਂ ਟੁਰਦੀ ਅਤੇ ਨੀਂਦਰ ਵਿੱਚ ਹੀ ਮੇਰੀ ਜੀਵਨ-ਰਾਤ੍ਰੀ ਬੀਤਦੀ ਜਾ ਰਹੀ ਹੈ।

Bhai Manmohan Singh (Shabad OS, CC BY-SA)

English

After consulting the True Guru, I have not walked on the Path; the night of my life is passing away in sleep.

Dr. Sant Singh Khalsa (Shabad OS, CC BY-SA)
Ang 763 · Line 22

ਨਾਨਕ. ਬਾਲਤਣਿ ਰਾਡੇਪਾ; ਬਿਨੁ ਪਿਰ. ਧਨ ਕੁਮਲਾਣੀ ॥੧॥

naanak. baalatan raaddepaa; bin pir. dhan kumalaanee |1|

Punjabi

ਨਾਨਕ, ਮੈਂ ਛੋਟੀ ਅਵਸਥਾ ਵਿੱਚ ਹੀ ਪਤੀ ਤੋਂ ਬਿਨਾਂ ਹੋ ਗਈ ਹਾਂ। ਆਪਣੇ ਪਤੀ ਦੇ ਬਾਝੋਂ ਪਤਨੀ ਸੁੱਕੀ ਸੜੀ ਜਾ ਰਹੀ ਹੈ।

Bhai Manmohan Singh (Shabad OS, CC BY-SA)

English

O Nanak, in the prime of my youth, I am a widow; without my Husband Lord, the soul-bride is wasting away. ||1||

Dr. Sant Singh Khalsa (Shabad OS, CC BY-SA)
Ang 763 · Line 23

ਬਾਬਾ. ਮੈ ਵਰੁ ਦੇਹਿ; ਮੈ. ਹਰਿ ਵਰੁ ਭਾਵੈ, ਤਿਸ ਕੀ ਬਲਿ ਰਾਮ ਜੀਉ ॥

baabaa. mai var dehi; mai. har var bhaavai, tis kee bal raam jeeo |

Punjabi

ਹੇ ਪਿਤਾ! ਮੈਨੂੰ ਵਿਆਹ ਦੇ। ਮੈਨੂੰ ਵਾਹਿਗੁਰੂ ਆਪਣੀ ਪਤੀ ਵਜੋਂ ਚੰਗਾ ਲੱਗਦਾ ਹੈ। ਮੈਂ ਉਸ ਦੀ ਹਾਂ ਅਤੇ ਆਪਣੇ ਸੁਆਮੀ ਤੋਂ ਸਦਕੇ ਜਾਂਦੀ ਹਾਂ।

Bhai Manmohan Singh (Shabad OS, CC BY-SA)

English

O father, give me in marriage to the Lord; I am pleased with Him as my Husband. I belong to Him.

Dr. Sant Singh Khalsa (Shabad OS, CC BY-SA)
Ang 763 · Line 24

ਰਵਿ ਰਹਿਆ ਜੁਗ ਚਾਰਿ; ਤ੍ਰਿਭਵਣ ਬਾਣੀ ਜਿਸ ਕੀ. ਬਲਿ ਰਾਮ ਜੀਉ ॥

rav rahiaa jug chaar; tribhavan baanee jis kee. bal raam jeeo |

Punjabi

ਸੁਆਮੀ, ਜਿਸ ਦਾ ਹੁਕਮ ਤਿੰਨਾਂ ਜਹਾਨਾਂ ਤੇ ਹਾਵੀ ਹੈ, ਚਾਰਾਂ ਹੀ ਯੁੱਗਾਂ ਅੰਦਰ ਰਮ ਰਿਹਾ ਹੈ।

Bhai Manmohan Singh (Shabad OS, CC BY-SA)

English

He is pervading throughout the four ages, and the Word of His Bani permeates the three worlds.

Dr. Sant Singh Khalsa (Shabad OS, CC BY-SA)
Ang 763 · Line 25

ਤ੍ਰਿਭਵਣ ਕੰਤੁ ਰਵੈ ਸੋਹਾਗਣਿ; ਅਵਗਣਵੰਤੀ ਦੂਰੇ ॥

tribhavan kant ravai sohaagan; avaganavantee doore |

Punjabi

ਤਿੰਨਾ ਜਹਨਾਂ ਦਾ ਸੁਆਮੀ ਨੇਕ ਪਤਨੀਆਂ ਨੂੰ ਮਾਣਦਾ ਹੈ ਅਤੇ ਆਉਗਣਹਾਰੀਆਂ ਪਾਸੋਂ ਦੂਰ ਰਹਿੰਦਾ ਹੈ।

Bhai Manmohan Singh (Shabad OS, CC BY-SA)

English

The Husband Lord of the three worlds ravishes and enjoys His virtuous brides, but He keeps the ungraceful and unvirtuous ones far away.

Dr. Sant Singh Khalsa (Shabad OS, CC BY-SA)
Ang 763 · Line 26

ਜੈਸੀ ਆਸਾ ਤੈਸੀ ਮਨਸਾ; ਪੂਰਿ ਰਹਿਆ ਭਰਪੂਰੇ ॥

jaisee aasaa taisee manasaa; poor rahiaa bharapoore |

Punjabi

ਇਹੋ ਜਿਹਾ ਖਾਹਿਸ਼ ਹੈ, ਉਹੋ ਜਿਹੀ ਹੀ ਹੈ ਮਨ ਦੀ ਮੰਗ, ਜਿਸ ਨੂੰ ਸਰਬ-ਵਿਆਪਕ ਸਾਈਂ ਪੂਰੀ ਕਰ ਦਿੰਦਾ ਹੈ।

Bhai Manmohan Singh (Shabad OS, CC BY-SA)

English

As are our hopes, so are our minds' desires, which the All-pervading Lord brings to fulfillment.

Dr. Sant Singh Khalsa (Shabad OS, CC BY-SA)
Ang 763 · Line 27

ਹਰਿ ਕੀ ਨਾਰਿ, ਸੁ ਸਰਬ ਸੁਹਾਗਣਿ; ਰਾਂਡ ਨ ਮੈਲੈ ਵੇਸੇ ॥

har kee naar, su sarab suhaagan; raandd na mailai vese |

Punjabi

ਹਰੀ ਦਾ ਪਤਨੀ! ਉਹ ਹਮੇਸ਼ਾਂ ਲਈ ਖੁਸ਼ਬਾਸ਼ ਪਤਨੀ ਹੈ। ਉਹ ਵਿਧਵਾ ਨਹੀਂ ਹੁੰਦੀ, ਨਾਂ ਹੀ ਗੰਦੇ ਬਸਤਰ ਪਾਉਂਦੀ ਹੈ।

Bhai Manmohan Singh (Shabad OS, CC BY-SA)

English

The bride of the Lord is forever happy and virtuous; she shall never be a widow, and she shall never have to wear dirty clothes.

Dr. Sant Singh Khalsa (Shabad OS, CC BY-SA)
Ang 763 · Line 28

ਨਾਨਕ. ਮੈ ਵਰੁ ਸਾਚਾ ਭਾਵੈ; ਜੁਗਿ ਜੁਗਿ ਪ੍ਰੀਤਮ ਤੈਸੇ ॥੨॥

naanak. mai var saachaa bhaavai; jug jug preetam taise |2|

Punjabi

ਨਾਨਕ, ਮੈਂ ਆਪਣੇ ਦਿਲਬਰ, ਸੱਚੇ ਭਰਤੇ ਨੂੰ ਪਿਆਰ ਕਰਦੀ ਹਾਂ, ਜੋ ਸਾਰਿਆਂ ਯੁੱਗਾਂ ਅੰਦਰ ਇਕ ਜੈਸਾ ਰਹਿੰਦਾ ਹੈ।

Bhai Manmohan Singh (Shabad OS, CC BY-SA)

English

O Nanak, I love my True Husband Lord; my Beloved is the same, age after age. ||2||

Dr. Sant Singh Khalsa (Shabad OS, CC BY-SA)
Ang 763 · Line 29

ਬਾਬਾ ਲਗਨੁ ਗਣਾਇ; ਹੰ ਭੀ ਵੰਞਾ ਸਾਹੁਰੈ, ਬਲਿ ਰਾਮ ਜੀਉ ॥

baabaa lagan ganaae; han bhee vanyaa saahurai, bal raam jeeo |

Punjabi

ਮੈਂ ਬਾਬਲ, ਸੁਲੱਖਣਾ ਸਮਾਂ ਗਿਣਵਾਂ ਲਓ, ਜਦ ਮੈਂ ਭੀ ਆਪਣੇ ਸਹੁਰੀ ਜਾਵਾਂ।

Bhai Manmohan Singh (Shabad OS, CC BY-SA)

English

O Baba, calculate that auspicious moment, when I too shall be going to my in-laws' house.

Dr. Sant Singh Khalsa (Shabad OS, CC BY-SA)
Ang 763 · Line 30

ਸਾਹਾ ਹੁਕਮੁ ਰਜਾਇ, ਸੋ ਨ ਟਲੈ; ਜੋ ਪ੍ਰਭੁ ਕਰੈ. ਬਲਿ ਰਾਮ ਜੀਉ ॥

saahaa hukam rajaae, so na ttalai; jo prabh karai. bal raam jeeo |

Punjabi

ਵਿਆਹ ਦਾ ਮੁਹਤ ਉਹ ਹੈ, ਜਿਸ ਨੂੰ ਰਜ਼ਾ ਦਾ ਸੁਆਮੀ ਆਪਣੇ ਫੁਰਮਾਨ ਦੁਆਰਾ ਨੀਅਤ ਕਰਦਾ ਹੈ। ਉਹ ਫੁਰਮਾਨ ਮੇਟਿਆ ਨਹੀਂ ਜਾ ਸਕਦਾ।

Bhai Manmohan Singh (Shabad OS, CC BY-SA)

English

The moment of that marriage will be set by the Hukam of God's Command; His Will cannot be changed.

Dr. Sant Singh Khalsa (Shabad OS, CC BY-SA)
Ang 763 · Line 31

ਕਿਰਤੁ ਪਇਆ. ਕਰਤੈ ਕਰਿ ਪਾਇਆ; ਮੇਟਿ. ਨ ਸਕੈ ਕੋਈ ॥

kirat peaa. karatai kar paaeaa; mett. na sakai koee |

Punjabi

ਪੂਰਬਲੇ ਕਰਮਾਂ ਦੀ ਲਿਖਤਾਕਾਰ ਨੂੰ, ਜਿਹੜੀ ਕਿ ਸਿਰਜਣਹਾਰ ਨੇ ਲਿਖੀ ਹੈ, ਕੋਈ ਭੀ ਮੇਸ਼ ਨਹੀਂ ਸਕਦਾ।

Bhai Manmohan Singh (Shabad OS, CC BY-SA)

English

The karmic record of past deeds, written by the Creator Lord, cannot be erased by anyone.

Dr. Sant Singh Khalsa (Shabad OS, CC BY-SA)
Ang 763 · Line 32

ਜਾਞੀ ਨਾਉ ਨਰਹ ਨਿਹਕੇਵਲੁ; ਰਵਿ ਰਹਿਆ ਤਿਹੁ ਲੋਈ ॥

jaayee naau narah nihakeval; rav rahiaa tihu loee |

Punjabi

ਕੰਤਮ, ਜੰਞ ਦਾ ਕੀਰਤੀਮਾਨ ਜਾਂਞੀ ਪ੍ਰਾਣੀਆਂ ਨੂੰ ਪਵਿੱਤਰ ਕਰਨ ਵਾਲਾ ਹੈ ਅਤੇ ਤਿੰਨਾਂ ਹੀ ਜਹਾਨਾਂ ਅੰਦਰ ਰਮ ਰਿਹਾ ਹੈ।

Bhai Manmohan Singh (Shabad OS, CC BY-SA)

English

The most respected member of the marriage party, my Husband, is the independent Lord of all beings, pervading and permeating the three worlds.

Dr. Sant Singh Khalsa (Shabad OS, CC BY-SA)
Ang 763 · Line 33

ਮਾਇ ਨਿਰਾਸੀ ਰੋਇ ਵਿਛੁੰਨੀ; ਬਾਲੀ ਬਾਲੈ ਹੇਤੇ ॥

maae niraasee roe vichhunee; baalee baalai hete |

Punjabi

ਕੁੜੀ ਮੁੰਡੇ ਵਿਚਾਕਰ ਪਿਆਰ ਵੇਖ ਕੇ ਮਾਇਆ ਨਾਉਮੀਦੀ ਵਿੱਚ ਰੋਂਦੀ ਪਿੱਟਦੀ ਹੋਈ ਕੁੜੀ ਨੂੰ ਛੱਡ ਜਾਂਦੀ ਹੈ।

Bhai Manmohan Singh (Shabad OS, CC BY-SA)

English

Maya, crying out in pain, leaves, seeing that the bride and the groom are in love.

Dr. Sant Singh Khalsa (Shabad OS, CC BY-SA)
Ang 763 · Line 34

ਨਾਨਕ. ਸਾਚ ਸਬਦਿ ਸੁਖ ਮਹਲੀ; ਗੁਰ ਚਰਣੀ ਪ੍ਰਭੁ ਚੇਤੇ ॥੩॥

naanak. saach sabad sukh mahalee; gur charanee prabh chete |3|

Punjabi

ਹੇ ਨਾਨਕ! ਸੱਚੇ ਨਾਮ ਅਤੇ ਗੁਰਾਂ ਦੇ ਚਰਨਾਂ ਨਾਲ ਜੁੜ ਕੇ, ਪਤਨੀ ਆਰਾਮ ਅੰਦਰ ਆਪਣੇ ਸੁਆਮੀ ਦੇ ਮੰਦਰ ਵਿੱਚ ਵਸਦੀ ਹੈ ਉਸ ਨੂੰ ਸਿਮਰਦੀ ਹੈ।

Bhai Manmohan Singh (Shabad OS, CC BY-SA)

English

O Nanak, the peace of the Mansion of God's Presence comes through the True Word of the Shabad; the bride keeps the Guru's Feet enshrined in her mind. ||3||

Dr. Sant Singh Khalsa (Shabad OS, CC BY-SA)