Ang 764
ਬਾਬੁਲਿ ਦਿਤੜੀ ਦੂਰਿ; ਨਾ ਆਵੈ ਘਰਿ ਪੇਈਐ. ਬਲਿ ਰਾਮ ਜੀਉ ॥
baabul ditarree door; naa aavai ghar peeeai. bal raam jeeo |
Punjabi
ਪਿਤਾ ਨੇ ਮੈਨੂੰ ਬਹੁਤ ਦੂਰ ਵਿਆਹ ਦਿੱਤਾ ਹੈ ਅਤੇ ਮੈਂ ਪੇਕੇ ਘਰ ਮੁੜ ਨਹੀਂ ਆਵਾਂਗੀ।
English
My father has given me in marriage far away, and I shall not return to my parents' home.
ਰਹਸੀ ਵੇਖਿ ਹਦੂਰਿ; ਪਿਰਿ ਰਾਵੀ ਘਰਿ ਸੋਹੀਐ. ਬਲਿ ਰਾਮ ਜੀਉ ॥
rahasee vekh hadoor; pir raavee ghar soheeai. bal raam jeeo |
Punjabi
ਮੈਂ ਆਪਣੇ ਪ੍ਰੀਤਮ ਨੂੰ, ਜੋ ਮੈਨੂੰ ਮਾਣਦਾ ਹੈ, ਨੇੜੇ ਤੱਕ ਕੇ ਖੁਸ਼ ਹਾਂ ਅਤੇ ਉਸ ਦੇ ਗ੍ਰਿਹ ਵਿੱਚ ਸੁਹਣੀ ਲੱਗਦੀ ਹਾਂ।
English
I am delighted to see my Husband Lord near at hand; in His Home, I am so beautiful.
ਸਾਚੇ ਪਿਰ ਲੋੜੀ. ਪ੍ਰੀਤਮ ਜੋੜੀ; ਮਤਿ ਪੂਰੀ ਪਰਧਾਨੇ ॥
saache pir lorree. preetam jorree; mat pooree paradhaane |
Punjabi
ਮੇਰਾ ਸੱਚਾ ਅਤੇ ਪਿਆਰਾ ਕੰਤ ਮੈਨੂੰ ਚਾਹੁੰਦਾ ਸੀ ਅਤੇ ਉਸ ਨੇ ਮੈਨੂੰ ਆਪਣੇ ਨਾਲ ਮਿਲਾ ਲਿਆ ਹੈ। ਮੇਰੀ ਅਕਲ ਹੁਣ ਪੂਰਨ ਤੇ ਪਰਮ ਸਰੇਸ਼ਟ ਹੋ ਗਈ ਹੈ।
English
My True Beloved Husband Lord desires me; He has joined me to Himself, and made my intellect pure and sublime.
ਸੰਜੋਗੀ ਮੇਲਾ ਥਾਨਿ ਸੁਹੇਲਾ; ਗੁਣਵੰਤੀ ਗੁਰ ਗਿਆਨੇ ॥
sanjogee melaa thaan suhelaa; gunavantee gur giaane |
Punjabi
ਚੰਗੇ ਭਾਗਾਂ ਦੁਆਰਾ ਮੈਂ ਉਸ ਨੂੰ ਮਿਲ ਪਈ ਹਾਂ ਅਤੇ ਮੈਂ ਦੁਖਦਾਈ ਟਿਕਾਣਾ ਪਰਾਪਤ ਕਰ ਲਿਆ ਹੈ। ਗੁਰਾਂ ਦੇ ਦਿੱਤੇ ਹੋਏ ਬ੍ਰਹਮ ਵੀਚਾਰਾਂ ਰਾਹੀਂ ਮੈਂ ਨੇਕੀ-ਸੰਯੁਕਤ ਹੋ ਗਈ ਹਾਂ।
English
By good destiny I met Him, and was given a place of rest; through the Guru's Wisdom, I have become virtuous.
ਸਤੁ ਸੰਤੋਖੁ ਸਦਾ ਸਚੁ ਪਲੈ; ਸਚੁ ਬੋਲੈ ਪਿਰ ਭਾਏ ॥
sat santokh sadaa sach palai; sach bolai pir bhaae |
Punjabi
ਪਵਿੱਤਰਤਾ, ਸੰਤੁਸ਼ਟਤਾ ਅਤੇ ਸੱਚਾਈ ਮੈਂ ਹਮੇਸ਼ਾਂ ਹੀ ਆਪਣੀ ਝੌਲੀ ਵਿੱਚ ਇਕੱਤਰ ਕਰਦੀ ਹਾਂ ਅਤੇ ਮੇਰੀ ਸੱਚੀ ਬੋਲ-ਬਾਣੀ ਖਾਤਰ ਮੇਰਾ ਪਤੀ ਮੈਨੂੰ ਪਿਆਰ ਕਰਦਾ ਹੈ।
English
I gather lasting Truth and contentment in my lap, and my Beloved is pleased with my truthful speech.
ਨਾਨਕ. ਵਿਛੁੜਿ, ਨਾ ਦੁਖੁ ਪਾਏ; ਗੁਰਮਤਿ ਅੰਕਿ ਸਮਾਏ ॥੪॥੧॥
naanak. vichhurr, naa dukh paae; guramat ank samaae |4|1|
Punjabi
ਨਾਨਕ, ਵਿਛੋੜੇ ਰਾਹੀਂ ਮੈਂ ਹੁਣ ਤਕਲੀਫ ਨਹੀਂ ਉਠਾਵਾਂਗੀ ਅਤੇ ਗੁਰਾਂ ਦੇ ਉਪਦੇਸ਼ ਦੁਆਰਾ ਆਪਣੇ ਕੰਤ ਦੀ ਗੋਦੀ ਵਿੱਚ ਲੀਨ ਹੋ ਜਾਵਾਂਗੀ।
English
O Nanak, I shall not suffer the pain of separation; through the Guru's Teachings, I merge into the loving embrace of the Lord's Being. ||4||1||
ਰਾਗੁ ਸੂਹੀ ਮਹਲਾ ੧ ਛੰਤੁ ਘਰੁ ੨ ॥
raag soohee mahalaa 1 chhant ghar 2 |
Punjabi
ਰਾਗੁ ਸੂਹੀ ਪਹਿਲੀ ਪਾਤਿਸ਼ਾਹੀ ਛੰਤੁ।
English
Raag Soohee, First Mehl, Chhant, Second House:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
English
One Universal Creator God. By The Grace Of The True Guru:
ਹਮ ਘਰਿ. ਸਾਜਨ ਆਏ ॥
ham ghar. saajan aae |
Punjabi
ਮਿਤ੍ਰ ਮੇਰੇ ਘਰ ਵਿੱਚ ਆਏ ਹਨ,
English
My friends have come into my home.
ਸਾਚੈ ਮੇਲਿ ਮਿਲਾਏ ॥
saachai mel milaae |
Punjabi
ਸੱਚੇ ਸਾਈਂ ਨੇ ਮੈਨੂੰ ਉਨ੍ਹਾਂ ਦੇ ਮਿਲਾਪ ਅੰਦਰ ਮਿਲਾ ਦਿੱਤਾ ਹੈ।
English
The True Lord has united me with them.
ਸਹਜਿ ਮਿਲਾਏ. ਹਰਿ ਮਨਿ ਭਾਏ; ਪੰਚ ਮਿਲੇ ਸੁਖੁ ਪਾਇਆ ॥
sehaj milaae. har man bhaae; panch mile sukh paaeaa |
Punjabi
ਜਦ ਸੁਆਮੀ ਦੇ ਚਿੱਤ ਨੂੰ ਚੰਗਾ ਲੱਗਾ, ਉਸ ਨੇ ਸੁਖੈਨ ਹੀ ਮੈਨੂੰ ਉਨ੍ਹਾਂ ਨਾਲ ਮਿਲਾ ਦਿੱਤਾ। ਸੰਤਾਂ ਨੂੰ ਮਿਲ ਕੇ ਮੈਂ ਆਰਾਮ ਪਰਾਪਤ ਕੀਤਾ।
English
The Lord automatically united me with them when it pleased Him; uniting with the chosen ones, I have found peace.
ਸਾਈ ਵਸਤੁ ਪਰਾਪਤਿ ਹੋਈ; ਜਿਸੁ ਸੇਤੀ ਮਨੁ ਲਾਇਆ ॥
saaee vasat paraapat hoee; jis setee man laaeaa |
Punjabi
ਮੈਂ ਉਹੀ ਚੀਜ਼ ਹਾਸਲ ਕਰ ਲਈ ਹੈ, ਜਿਸ ਨਾਲ ਮੈਂ ਆਪਣਾ ਚਿੱਤ ਜੋੜਿਆ ਹੋਇਆ ਸੀ।
English
I have obtained that thing, which my mind desired.
ਅਨਦਿਨੁ ਮੇਲੁ ਭਇਆ. ਮਨੁ ਮਾਨਿਆ; ਘਰ ਮੰਦਰ ਸੋਹਾਏ ॥
anadin mel bheaa. man maaniaa; ghar mandar sohaae |
Punjabi
ਸਾਧੂਆਂ ਨਾਲ ਮਿਲ ਕੇ, ਰਾਤ ਦਿਨ ਮੇਰੀ ਆਤਮਾ ਪ੍ਰਸੰਨ ਰਹਿੰਦੀ ਹੈ ਅਤੇ ਸੁੰਦਰ ਲੱਗਦੇ ਹਨ ਮੇਰੇ ਘਰ ਅਤੇ ਮਹਿਲ।
English
Meeting with them, night and day, my mind is pleased; my home and mansion are beautified.
ਪੰਚ ਸਬਦ ਧੁਨਿ ਅਨਹਦ ਵਾਜੇ; ਹਮ ਘਰਿ ਸਾਜਨ ਆਏ ॥੧॥
panch sabad dhun anahad vaaje; ham ghar saajan aae |1|
Punjabi
ਪੰਜੇ ਸੰਗੀਤਕ ਸਾਜ਼ਾਂ ਦਾ ਸੁਤੇਸਿਧ ਸੁਰੀਲਾ ਰਾਗ ਗੂੰਜਦਾ ਹੈ ਕਿਉਂ ਜੋ ਮਿਤ੍ਰ ਮੇਰੇ ਧਾਮ ਵਿੱਚ ਆਏ ਹਨ।
English
The unstruck sound current of the Panch Shabad, the Five Primal Sounds, vibrates and resounds; my friends have come into my home. ||1||
ਆਵਹੁ ਮੀਤ ਪਿਆਰੇ ॥
aavahu meet piaare |
Punjabi
ਆਓ ਹੇ ਮੇਰੀਓ ਪਿਆਰੀਓ ਸਹੇਲੀਓ,
English
So come, my beloved friends,
ਮੰਗਲ ਗਾਵਹੁ ਨਾਰੇ ॥
mangal gaavahu naare |
Punjabi
ਤੁਸੀਂ ਖੁਸ਼ੀ ਦੇ ਗੀਤ ਗਾਓ, ਹੇ ਇਸਤ੍ਰੀਓ!
English
And sing the songs of joy, O sisters.
ਸਚੁ ਮੰਗਲੁ ਗਾਵਹੁ. ਤਾ ਪ੍ਰਭ ਭਾਵਹੁ; ਸੋਹਿਲੜਾ ਜੁਗ ਚਾਰੇ ॥
sach mangal gaavahu. taa prabh bhaavahu; sohilarraa jug chaare |
Punjabi
ਤੁਸੀਂ ਖੁਸ਼ੀ ਦੇ ਗੀਤ ਗਾਓ ਤੇ ਤਦ ਪ੍ਰਭੂ ਤੁਹਾਨੂੰ ਪਿਆਰ ਕਰੇਗਾ ਅਤੇ ਚੌਹਾਂ ਯੁੱਗਾਂ ਅੰਦਰ ਤੁਹਾਡੀ ਸ਼ੋਭਾ ਹੋਵੇਗੀ।
English
Sing the true songs of joy and God will be pleased. You shall be celebrated throughout the four ages.
ਅਪਨੈ ਘਰਿ ਆਇਆ. ਥਾਨਿ ਸੁਹਾਇਆ; ਕਾਰਜ ਸਬਦਿ ਸਵਾਰੇ ॥
apanai ghar aaeaa. thaan suhaaeaa; kaaraj sabad savaare |
Punjabi
ਮੇਰਾ ਪਤੀ ਮੇਰੇ ਘਰ ਵਿੱਚ ਆ ਗਿਆ ਹੈ, ਥਾਂ ਸ਼ਸ਼ੋਭਤ ਹੋ ਗਈ ਹੈ ਅਤੇ ਉਸ ਦੇ ਨਾਮ ਨੇ ਮੇਰੇ ਕੰਮ ਰਾਸ ਕਰ ਦਿੱਤੇ ਹਨ।
English
My Husband Lord has come into my home, and my place is adorned and decorated. Through the Shabad, my affairs have been resolved.
ਗਿਆਨ ਮਹਾ ਰਸੁ ਨੇਤ੍ਰੀ ਅੰਜਨੁ; ਤ੍ਰਿਭਵਣ ਰੂਪੁ ਦਿਖਾਇਆ ॥
giaan mahaa ras netree anjan; tribhavan roop dikhaaeaa |
Punjabi
ਬ੍ਰਹਿਮ ਗਿਆਨ ਦੇ ਪਰਮ ਅੰਮ੍ਰਿਤਾਂ ਦਾ ਸੁਰਮਾ ਆਪਣੀਆਂ ਅੱਖਾਂ ਵਿੱਚ ਪਾ ਕੇ, ਮੈਂ ਤਿੰਨਾਂ ਹੀ ਜਹਾਨਾਂ ਅੰਦਰ ਸੁਆਮੀ ਦਾ ਸਰੂਪ ਵੇਖ ਲਿਆ ਹੈ।
English
Applying the ointment, the supreme essence, of divine wisdom to my eyes, I see the Lord's form throughout the three worlds.
ਸਖੀ ਮਿਲਹੁ ਰਸਿ ਮੰਗਲੁ ਗਾਵਹੁ; ਹਮ ਘਰਿ ਸਾਜਨੁ ਆਇਆ ॥੨॥
sakhee milahu ras mangal gaavahu; ham ghar saajan aaeaa |2|
Punjabi
ਨੀ ਮੇਰੀਓ ਸਹੇਲੀਓ! ਮੈਨੂੰ ਮਿਲੋ ਅਤੇ ਸੁਆਦ ਨਾਲ ਖੁਸ਼ੀ ਦੇ ਗੀਤ ਗਾਇਨ ਕਰੋ, ਕਿਉਂਕਿ ਮੇਰਾ ਕੰਤ ਤੇਰੇ ਗ੍ਰਹਿ ਵਿੱਚ ਆਇਆ ਹੈ।
English
So join with me, my sisters, and sing the songs of joy and delight; my friends have come into my home. ||2||
ਮਨੁ ਤਨੁ ਅੰਮ੍ਰਿਤਿ ਭਿੰਨਾ ॥
man tan amrit bhinaa |
Punjabi
ਮੇਰਾ ਹਿਰਦਾ ਅਤੇ ਸਰੀਰ ਸੁਧਾਰਸ ਨਾਲ ਗੱਚੇ ਹੋਏ ਹਨ,
English
My mind and body are drenched with Ambrosial Nectar;
ਅੰਤਰਿ ਪ੍ਰੇਮੁ ਰਤੰਨਾ ॥
antar prem ratanaa |
Punjabi
ਮੇਰੇ ਅੰਦਰ ਪ੍ਰਭੂ ਦੀ ਪ੍ਰੀਤ ਦਾ ਜਵੇਹਰ ਹੈ।
English
deep within the nucleus of my self, is the jewel of the Lord's Love.
ਅੰਤਰਿ ਰਤਨੁ ਪਦਾਰਥੁ ਮੇਰੈ; ਪਰਮ ਤਤੁ ਵੀਚਾਰੋ ॥
antar ratan padaarath merai; param tat veechaaro |
Punjabi
ਮੇਰੇ ਮਨ ਅੰਦਰ ਅਮੋਲਕ ਹੀਰਾ ਹੈ ਅਤੇ ਮੈਂ ਮਹਾਨ ਅਸਲੀਅਤ ਦੀ ਸੋਚ ਵੀਚਾਰ ਕਰਦਾ ਹਾਂ।
English
This invaluable jewel is deep within me; I contemplate the supreme essence of reality.
ਜੰਤ ਭੇਖ. ਤੂ ਸਫਲਿਓ ਦਾਤਾ; ਸਿਰਿ ਸਿਰਿ ਦੇਵਣਹਾਰੋ ॥
jant bhekh. too safalio daataa; sir sir devanahaaro |
Punjabi
ਸਾਰੇ ਜੀਵ ਮੰਗਤੇ ਹਨ। ਤੂੰ ਸਮੂਹ ਫਲ ਦੇਣ ਵਾਲਾ ਹੈਂ। ਤੂੰ ਸਾਰਿਆਂ ਇਨਸਾਨਾਂ ਨੂੰ ਦਿੰਦਾ ਹੈਂ।
English
Living beings are mere beggars; You are the Giver of rewards; You are the Giver to each and every being.
ਤੂ ਜਾਨੁ ਗਿਆਨੀ ਅੰਤਰਜਾਮੀ; ਆਪੇ ਕਾਰਣੁ ਕੀਨਾ ॥
too jaan giaanee antarajaamee; aape kaaran keenaa |
Punjabi
ਤੂੰ ਸਿਆਣਾ ਬ੍ਰਹਿਬੇਤਾ ਅਤੇ ਅੰਦਰ ਅਤੇ ਅੰਦਰ ਦੀਆਂ ਜਾਨਣ ਵਾਲਾ ਹੈ। ਤੂੰ ਆਪ ਹੀ ਸੰਸਾਰ ਨੂੰ ਰਚਿਆ ਹੈ।
English
You are Wise and All-knowing, the Inner-knower; You Yourself created the creation.
ਸੁਨਹੁ ਸਖੀ. ਮਨੁ ਮੋਹਨਿ ਮੋਹਿਆ; ਤਨੁ ਮਨੁ ਅੰਮ੍ਰਿਤਿ ਭੀਨਾ ॥੩॥
sunahu sakhee. man mohan mohiaa; tan man amrit bheenaa |3|
Punjabi
ਸੁਣੋ ਹੇ ਸਹੇਲੀਓ! ਫਰੇਫਤਾ ਕਰਨ ਵਾਲੇ ਨੇ ਮੇਰੀ ਜਿੰਦੜੀ ਨੂੰ ਫਰੇਫਤਾ ਕਰ ਲਿਆ ਹੈ। ਮੇਰਾ ਹਿਰਦਾ ਅਤੇ ਸਰੀਰ ਸੁਧਾਰਸ ਨਾਲ ਗੱਚ ਹੋ ਗਏ ਹਨ।
English
So listen, O my sisters - the Enticer has enticed my mind. My body and mind are drenched with Nectar. ||3||
ਆਤਮ ਰਾਮੁ ਸੰਸਾਰਾ ॥
aatam raam sansaaraa |
Punjabi
ਹੇ ਸ਼੍ਰਿਸ਼ਟੀ ਦੀ ਸਰਬ-ਵਿਆਪਕ ਰੂਹ,
English
O Supreme Soul of the World,
ਸਾਚਾ ਖੇਲੁ ਤੁਮੑਾਰਾ ॥
saachaa khel tumaaraa |
Punjabi
ਸੱਚੀ ਹੈ ਤੇਰੀ ਖੇਡ।
English
Your play is true.
ਸਚੁ ਖੇਲੁ ਤੁਮੑਾਰਾ ਅਗਮ ਅਪਾਰਾ; ਤੁਧੁ ਬਿਨੁ. ਕਉਣੁ ਬੁਝਾਏ ॥
sach khel tumaaraa agam apaaraa; tudh bin. kaun bujhaae |
Punjabi
ਸੱਚੀ ਹੈ ਤੇਰੀ ਖੇਡ, ਹੇ ਪਹੁੰਚ ਤੋਂ ਪਰੇ ਅਤੇ ਬੇਅੰਤ ਸੁਆਮੀ! ਤੇਰੇ ਬਗੈਰ ਮੈਨੂੰ ਹੋਰ ਕਿਹੜਾ ਤੈਨੂੰ ਦਰਸਾ ਸਕਦਾ ਹੈ?
English
Your play is true, O Inaccessible and Infinite Lord; without You, who can make me understand?
ਸਿਧ ਸਾਧਿਕ ਸਿਆਣੇ ਕੇਤੇ; ਤੁਝ ਬਿਨੁ ਕਵਣੁ ਕਹਾਏ ॥
sidh saadhik siaane kete; tujh bin kavan kahaae |
Punjabi
ਕ੍ਰੋੜਾਂ ਹੀ ਪੂਰਨ ਪੁਰਸ਼, ਅਭਿਨਾਸ਼ੀ ਅਤੇ ਅਕਲਮੰਦ ਇਨਸਾਨ ਹਨ ਪਰ ਤੇਰੀ ਮਿਹਰ ਦੇ ਬਾਝੋਂ ਕੌਣ ਕੋਈ ਆਪਣੇ ਆਪ ਨੂੰ ਕੁਛ ਅਖਵਾ ਸਕਦਾ ਹੈ?
English
There are millions of Siddhas and enlightened seekers, but without You, who can call himself one?
ਕਾਲੁ ਬਿਕਾਲੁ ਭਏ ਦੇਵਾਨੇ; ਮਨੁ ਰਾਖਿਆ ਗੁਰਿ ਠਾਏ ॥
kaal bikaal bhe devaane; man raakhiaa gur tthaae |
Punjabi
ਗੁਰੂ ਜੀ ਮਨੂਏ ਨੂੰ ਆਪਣੇ ਟਿਕਾਣੇ ਤੇ ਰੱਖਦੇ ਹਨ, ਜਿਸ ਨੂੰ ਕਿ ਮਰਣ ਅਤੇ ਜੰਮਣ ਨੇ ਕਮਲਾ ਕੀਤਾ ਹੋਇਆ ਹੈ।
English
Death and rebirth drive the mind insane; only the Guru can hold it in its place.
ਨਾਨਕ. ਅਵਗਣ ਸਬਦਿ ਜਲਾਏ; ਗੁਣ ਸੰਗਮਿ ਪ੍ਰਭੁ ਪਾਏ ॥੪॥੧॥੨॥
naanak. avagan sabad jalaae; gun sangam prabh paae |4|1|2|
Punjabi
ਜੋ ਆਪਣੀਆਂ ਬੁਰਿਆਈਆਂ ਨੂੰ ਨਾਮ ਨਾਲ ਸਾੜ ਸੁੱਟਦਾ ਹੈ, ਉਹ ਨੇਕੀਆਂ ਦੀ ਸੰਗਤ ਦੁਆਰਾ ਸਾਈਂ ਨੂੰ ਪਾ ਲੈਂਦਾ ਹੈ।
English
O Nanak, one who burns away his demerits and faults with the Shabad, accumulates virtue, and finds God. ||4||1||2||
ਰਾਗੁ ਸੂਹੀ ਮਹਲਾ ੧ ਘਰੁ ੩ ॥
raag soohee mahalaa 1 ghar 3 |
Punjabi
ਰਾਗੁ ਸੂਹੀ ਪਹਿਲੀ ਪਾਤਿਸ਼ਾਹੀ।
English
Raag Soohee, First Mehl, Third House:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
English
One Universal Creator God. By The Grace Of The True Guru:
ਆਵਹੁ ਸਜਣਾ; ਹਉ ਦੇਖਾ ਦਰਸਨੁ ਤੇਰਾ. ਰਾਮ ॥
aavahu sajanaa; hau dekhaa darasan teraa. raam |
Punjabi
ਆ! ਹੇ ਮਿੱਤਰ! ਤਾਂ ਜੋ ਮੈਂ ਤੇਰਾ ਦੀਦਾਰ ਵੇਖਾਂ।
English
Come, my friend, so that I may behold the blessed Vision of Your Darshan.
ਘਰਿ ਆਪਨੜੈ. ਖੜੀ ਤਕਾ; ਮੈ ਮਨਿ ਚਾਉ ਘਨੇਰਾ. ਰਾਮ ॥
ghar aapanarrai. kharree takaa; mai man chaau ghaneraa. raam |
Punjabi
ਆਪਣੇ ਘਰ ਦੇ ਬੂਹੇ ਤੇ ਖਲੋ ਕੇ ਮੈਂ ਤੈਨੂੰ ਵੇਖਦੀ ਹਾਂ। ਮੇਰੇ ਚਿੱਤ ਅੰਦਰ ਬਹੁਤੀ ਉਮੰਗ ਹੈ।
English
I stand in my doorway, watching for You; my mind is filled with such a great yearning.
ਮਨਿ ਚਾਉ ਘਨੇਰਾ. ਸੁਣਿ ਪ੍ਰਭ ਮੇਰਾ; ਮੈ ਤੇਰਾ ਭਰਵਾਸਾ ॥
man chaau ghaneraa. sun prabh meraa; mai teraa bharavaasaa |
Punjabi
ਮੇਰੇ ਚਿੱਤ ਅੰਦਰ ਬਹੁਤੀ ਉਮੰਗ ਹੈ, ਮੇਰੀ ਗੱਲ ਸੁਣ, ਹੇ ਮੇਰੇ ਮਾਲਕ! ਮੇਰਾ ਤੇਰੇ ਵਿੱਚ ਭਰੋਸਾ ਹੈ।
English
My mind is filled with such a great yearning; hear me, O God - I place my faith in You.
ਦਰਸਨੁ ਦੇਖਿ. ਭਈ ਨਿਹਕੇਵਲ; ਜਨਮ ਮਰਣ ਦੁਖੁ ਨਾਸਾ ॥
darasan dekh. bhee nihakeval; janam maran dukh naasaa |
Punjabi
ਤੇਰਾ ਦੀਦਾਰ ਵੇਖ ਕੇ ਮੈਂ ਇੱਛਾ-ਰਹਿਤ ਹੋ ਗਈ ਹਾਂ ਅਤੇ ਮੇਰਾ ਜੰਮਣ ਮਰਨ ਦਾ ਕਸ਼ਟ ਮੁੱਕ ਗਿਆ ਹੈ।
English
Gazing upon the Blessed Vision of Your Darshan, I have become free of desire; the pains of birth and death are taken away.