Ang 765
ਸਗਲੀ ਜੋਤਿ ਜਾਤਾ ਤੂ ਸੋਈ; ਮਿਲਿਆ ਭਾਇ ਸੁਭਾਏ ॥
sagalee jot jaataa too soee; miliaa bhaae subhaae |
Punjabi
ਸਾਰਿਆਂ ਅੰਦਰ ਤੇਰਾ ਪ੍ਰਕਾਸ਼ ਹੈ। ਉਸ ਪ੍ਰਕਾਸ਼ ਦੇ ਦੁਆਰਾ ਤੂੰ ਜਾਣਿਆ ਜਾਂਦਾ ਹੈ। ਪ੍ਰੀਤ ਦੇ ਰਾਹੀਂ ਤੂੰ ਸੁਖੈਨ ਹੀ ਮਿਲ ਪੈਂਦਾ ਹੈਂ।
English
Your Light is in everyone; through it, You are known. Through love, You are easily met.
ਨਾਨਕ. ਸਾਜਨ ਕਉ ਬਲਿ ਜਾਈਐ; ਸਾਚਿ ਮਿਲੇ ਘਰਿ ਆਏ ॥੧॥
naanak. saajan kau bal jaaeeai; saach mile ghar aae |1|
Punjabi
ਨਾਨਕ ਮੈਂ ਆਪਣੇ ਮਿਤਰ ਉਤੋਂ ਘੋਲੀ ਜਾਂਦੀ ਹਾਂ। ਸੱਚਿਆਰਾਂ ਨੂੰ ਮਿਲਣ ਲਈ ਉਹ ਘਰ ਚੱਲ ਆਉਂਦਾ ਹੈ।
English
O Nanak, I am a sacrifice to my Friend; He has come home to meet with those who are true. ||1||
ਘਰਿ ਆਇਅੜੇ ਸਾਜਨਾ; ਤਾ ਧਨ ਖਰੀ ਸਰਸੀ ਰਾਮ ॥
ghar aaeiarre saajanaa; taa dhan kharee sarasee raam |
Punjabi
ਜਦ ਮਿੱਤਰ ਘਰ ਵਿੱਚ ਆ ਜਾਂਦਾ ਹੈ ਤਾਂ ਸਹੇਲੀ ਬੜੀ ਹੀ ਪਰਸੰਨ ਹੁੰਦੀ ਹੈ।
English
When her Friend comes to her home, the bride is very pleased.
ਹਰਿ ਮੋਹਿਅੜੀ ਸਾਚ ਸਬਦਿ; ਠਾਕੁਰ ਦੇਖਿ ਰਹੰਸੀ ਰਾਮ ॥
har mohiarree saach sabad; tthaakur dekh rahansee raam |
Punjabi
ਉਹ ਵਾਹਿਗੁਰੂ ਦੇ ਸੱਚੇ ਨਾਮ ਨਾਲ ਫਰੇਫਤਾ ਹੋ ਗਈ ਹੈ ਅਤੇ ਆਪਣੇ ਸੁਆਮੀ ਨੂੰ ਵੇਖ ਕੇ ਪ੍ਰੁਫਲਤ ਹੋ ਜਾਂਦੀ ਹੈ।
English
She is fascinated with the True Word of the Lord's Shabad; gazing upon her Lord and Master, she is filled with joy.
ਗੁਣ ਸੰਗਿ ਰਹੰਸੀ. ਖਰੀ ਸਰਸੀ; ਜਾ ਰਾਵੀ ਰੰਗਿ ਰਾਤੈ ॥
gun sang rahansee. kharee sarasee; jaa raavee rang raatai |
Punjabi
ਪ੍ਰੀਤ ਨਾਲ ਰੰਗੀਜ ਕੇ ਜਦ ਉਸ ਦਾ ਕੰਤ ਉਸ ਨੂੰ ਮਾਣਦਾ ਹੈ, ਤਾਂ ਨੇਕੀਆਂ ਦੀ ਸੰਗਤ ਅੰਦਰ ਪਤਨੀ ਪ੍ਰਸੰਨ ਅਤੇ ਪਰਮ ਹਰੀ ਭਰੀ ਹੋ ਜਾਂਦੀ ਹੈ।
English
She is filled with virtuous joy, and is totally pleased, when she is ravished and enjoyed by her Lord, and imbued with His Love.
ਅਵਗਣ ਮਾਰਿ. ਗੁਣੀ ਘਰੁ ਛਾਇਆ; ਪੂਰੈ ਪੁਰਖਿ ਬਿਧਾਤੈ ॥
avagan maar. gunee ghar chhaaeaa; poorai purakh bidhaatai |
Punjabi
ਪੂਰਨ ਸੁਆਮੀ ਸਿਰਜਣਹਾਰ ਉਸ ਦੇ ਪਾਪ ਨਸ਼ਟ ਕਰ ਦਿੰਦਾ ਹੈ ਅਤੇ ਉਸ ਦੇ ਘਰ ਨੂੰ ਨੇਕੀਆਂ ਨਾਲ ਛੱਡ ਦਿੰਦਾ ਹੈ।
English
Her faults and demerits are eradicated, and she roofs her home with virtue, through the Perfect Lord, the Architect of Destiny.
ਤਸਕਰ ਮਾਰਿ ਵਸੀ ਪੰਚਾਇਣਿ; ਅਦਲੁ ਕਰੇ ਵੀਚਾਰੇ ॥
tasakar maar vasee panchaaein; adal kare veechaare |
Punjabi
ਚੋਰਾਂ ਨੂੰ ਮਾਰ ਕੇ ਉਹ ਆਪਣੇ ਘਰ ਦੀ ਮਾਲਕਣੀ ਹੋ ਵਸਦੀ ਹੈ ਅਤੇ ਸੋਚ ਵੀਚਾਰ ਕੇ ਇਨਸਾਫ ਕਰਦੀ ਹੈ।
English
Conquering the thieves, she dwells as the mistress of her home, and administers justice wisely.
ਨਾਨਕ ਰਾਮ ਨਾਮਿ ਨਿਸਤਾਰਾ; ਗੁਰਮਤਿ ਮਿਲਹਿ ਪਿਆਰੇ ॥੨॥
naanak raam naam nisataaraa; guramat mileh piaare |2|
Punjabi
ਨਾਨਕ, ਸਾਈਂ ਦੇ ਨਾਮ ਦੇ ਰਾਹੀਂ ਉਸ ਦਾ ਪਾਰ ਉਤਾਰਾ ਹੋ ਜਾਂਦਾ ਹੈ ਅਤੇ ਗੁਰਾਂ ਦੇ ਉਪਦੇਸ਼ ਦੁਆਰਾ ਉਹ ਆਪਣੇ ਪ੍ਰੀਤਮ ਨੂੰ ਮਿਲ ਪੈਂਦੀ ਹੈ।
English
O Nanak, through the Lord's Name, she is emancipated; through the Guru's Teachings, she meets her Beloved. ||2||
ਵਰੁ ਪਾਇਅੜਾ ਬਾਲੜੀਏ; ਆਸਾ ਮਨਸਾ ਪੂਰੀ ਰਾਮ ॥
var paaeiarraa baalarree; aasaa manasaa pooree raam |
Punjabi
ਜੁਆਨ ਪਤਨੀ ਨੇ ਆਪਣਾ ਪਤੀ ਪਰਾਪਤ ਕਰ ਲਿਆ ਹੈ ਅਤੇ ਉਸ ਦੀਆਂ ਉਮੈਦਾਂ ਤੇ ਸੱਧਰਾਂ ਪੂਰੀਆਂ ਹੋ ਗਈਆਂ ਹਨ।
English
The young bride has found her Husband Lord; her hopes and desires are fulfilled.
ਪਿਰਿ ਰਾਵਿਅੜੀ. ਸਬਦਿ ਰਲੀ; ਰਵਿ ਰਹਿਆ. ਨਹ ਦੂਰੀ ਰਾਮ ॥
pir raaviarree. sabad ralee; rav rahiaa. neh dooree raam |
Punjabi
ਉਹ ਆਪਣੇ ਕੰਤ ਨੂੰ ਮਾਣਦੀ ਹੈ ਅਤੇ ਨਾਮ ਦੇ ਰਾਹੀਂ ਉਸ ਅੰਦਰ ਲੀਨ ਹੋ ਜਾਂਦੀ ਹੈ, ਜੋ ਸਾਰੇ ਵਿਆਪਕ ਹੋ ਰਿਹਾ ਹੈ ਅਤੇ ਦੁਰੇਡੇ ਨਹੀਂ।
English
She enjoys and ravishes her Husband Lord, and blends into the Word of the Shabad, pervading and permeating everywhere; the Lord is not far away.
ਪ੍ਰਭੁ ਦੂਰਿ. ਨ ਹੋਈ, ਘਟਿ ਘਟਿ ਸੋਈ; ਤਿਸ ਕੀ ਨਾਰਿ ਸਬਾਈ ॥
prabh door. na hoee, ghatt ghatt soee; tis kee naar sabaaee |
Punjabi
ਸਾਹਿਬ ਦੁਰੇਡੇ ਨਹੀਂ ਉਹ ਸਾਰਿਆਂ ਦਿਲਾਂ ਅੰਦਰ ਹੈ। ਸਮੂਹ ਜੀਵ ਉਸ ਦੀਆਂ ਸਹੇਲੀਆਂ ਹਨ।
English
God is not far away; He is in each and every heart. All are His brides.
ਆਪੇ ਰਸੀਆ ਆਪੇ ਰਾਵੇ; ਜਿਉ ਤਿਸ ਦੀ ਵਡਿਆਈ ॥
aape raseea aape raave; jiau tis dee vaddiaaee |
Punjabi
ਸਾਈਂ ਆਪ ਭੋਗਣ ਵਾਲਾ ਹੈ ਅਤੇ ਆਪ ਹੀ ਜਿਸ ਤਰ੍ਹਾਂ ਉਸ ਦੀ ਕੀਰਤੀ ਹੈ, ਅਨੰਦ ਮਾਣਦਾ ਹੈ।
English
He Himself is the Enjoyer, He Himself ravishes and enjoys; this is His glorious greatness.
ਅਮਰ ਅਡੋਲੁ ਅਮੋਲੁ ਅਪਾਰਾ; ਗੁਰਿ ਪੂਰੈ ਸਚੁ ਪਾਈਐ ॥
amar addol amol apaaraa; gur poorai sach paaeeai |
Punjabi
ਅਬਿਨਾਸੀ, ਅਹਿੱਲ, ਅਮੇਲਕ ਅਤੇ ਅਨੰਦ ਸੱਚਾ ਸਾਹਿਬ ਪੁਰਨ ਗੁਣਾਂ ਦੇ ਰਾਹੀਂ ਪਾਇਆ ਜਾਂਦਾ ਹੈ।
English
He is imperishable, immovable, invaluable and infinite. The True Lord is obtained through the Perfect Guru.
ਨਾਨਕ. ਆਪੇ ਜੋਗ ਸਜੋਗੀ; ਨਦਰਿ ਕਰੇ ਲਿਵ ਲਾਈਐ ॥੩॥
naanak. aape jog sajogee; nadar kare liv laaeeai |3|
Punjabi
ਨਾਨਕ, ਸੁਆਮੀ ਖੁਦ ਮਿਹਰ ਧਾਰ ਕੇ, ਪਤਨੀ ਦਾ ਪਿਆਰ ਆਪਣੇ ਨਾਲ ਪਾਉਂਦਾ ਹੈ ਤੇ ਖੁਦ ਹੀ ਉਸ ਦਾ ਆਪਣੇ ਨਾਲ ਮੇਲ ਰਚਦਾ ਹੈ।
English
O Nanak, He Himself unites in Union; by His Glance of Grace, He lovingly attunes them to Himself. ||3||
ਪਿਰੁ ਉਚੜੀਐ ਮਾੜੜੀਐ; ਤਿਹੁ ਲੋਆ ਸਿਰਤਾਜਾ ਰਾਮ ॥
pir ucharreeai maarrarreeai; tihu loaa sirataajaa raam |
Punjabi
ਮੇਰਾ ਪ੍ਰੀਤਮ ਉਚੀ ਅਟਾਰੀ ਅੰਦਰ ਵਸਦਾ ਹੈ। ਉਹ ਤਿੰਨਾਂ ਹੀ ਜਹਾਨਾਂ ਦਾ ਸ਼ਰੋਮਣੀ ਸਾਹਿਬ ਹੈ।
English
My Husband Lord dwells in the loftiest balcony; He is the Supreme Lord of the three worlds.
ਹਉ ਬਿਸਮ ਭਈ ਦੇਖਿ ਗੁਣਾ; ਅਨਹਦ ਸਬਦ ਅਗਾਜਾ ਰਾਮ ॥
hau bisam bhee dekh gunaa; anahad sabad agaajaa raam |
Punjabi
ਉਸ ਦੀਆਂ ਵਡਿਆਈਆਂ ਤੱਕ ਕੇ ਮੈਂ ਆਸਚਰਜ ਹੋ ਗਈ ਹਾਂ ਅਤੇ ਮੇਰੇ ਅੰਦਰ ਸੁੱਤੇ ਸਿੱਧ ਬੇਕੁੰਠੀ ਕੀਰਤਨ ਗੂੰਜਦਾ ਹੈ।
English
I am amazed, gazing upon His glorious excellence; the unstruck sound current of the Shabad vibrates and resonates.
ਸਬਦੁ ਵੀਚਾਰੀ ਕਰਣੀ ਸਾਰੀ; ਰਾਮ ਨਾਮੁ ਨੀਸਾਣੋ ॥
sabad veechaaree karanee saaree; raam naam neesaano |
Punjabi
ਮੈਂ ਨਾਮ ਦਾ ਆਰਾਧਨ ਕਰਦਾ ਹਾਂ, ਸਰੇਸ਼ਟ ਅਸਲ ਕਮਾਉਂਦਾ ਹਾਂ ਅਤੇ ਮੈਨੂੰ ਪ੍ਰਭੂ ਦੇ ਨਾਮ ਦਾ ਨਿਸ਼ਾਨ ਪਰਦਾਨ ਹੋਇਆ ਹੋਇਆ ਹੈ।
English
I contemplate the Shabad, and perform sublime deeds; I am blessed with the insignia, the banner of the Lord's Name.
ਨਾਮ ਬਿਨਾ ਖੋਟੇ. ਨਹੀ ਠਾਹਰ; ਨਾਮੁ ਰਤਨੁ ਪਰਵਾਣੋ ॥
naam binaa khotte. nahee tthaahar; naam ratan paravaano |
Punjabi
ਨਾਮ ਦੇ ਬਗੈਰ, ਕੂੜਿਆਂ ਨੂੰ ਕੋਈ ਆਰਾਮ ਦਾ ਟਿਕਾਣਾ ਨਹੀਂ ਮਿਲਦ। ਕੇਵਲ ਸਾਈਂ ਦੇ ਨਾਮ ਦਾ ਜਵੇਹਰ ਹੀ ਕਬੂਲ ਪੈਂਦਾ ਹੈ।
English
Without the Naam, the Name of the Lord, the false find no place of rest; only the jewel of the Naam brings acceptance and renown.
ਪਤਿ ਮਤਿ ਪੂਰੀ ਪੂਰਾ ਪਰਵਾਨਾ; ਨਾ ਆਵੈ. ਨਾ ਜਾਸੀ ॥
pat mat pooree pooraa paravaanaa; naa aavai. naa jaasee |
Punjabi
ਪੂਰਨ ਹੈ ਮੇਰੀ ਇੱਜ਼ਤ ਆਬਰੂ, ਮੇਰੀ ਅਕਲ ਅਤੇ ਐਨ ਮੁਕੰਮਲ ਮੇਰੀ ਰਾਹਦਾਰੀ। ਇਸ ਲਈ ਮੈਂ ਨਾਂ ਆਵਾਂਗੀ ਅਤੇ ਨਾਂ ਜਾਵਾਂਗੀ।
English
Perfect is my honor, perfect is my intellect and password. I shall not have to come or go.
ਨਾਨਕ ਗੁਰਮੁਖਿ ਆਪੁ ਪਛਾਣੈ; ਪ੍ਰਭ ਜੈਸੇ ਅਵਿਨਾਸੀ ॥੪॥੧॥੩॥
naanak guramukh aap pachhaanai; prabh jaise avinaasee |4|1|3|
Punjabi
ਨਾਨਕ ਗੁਰਾਂ ਦੀ ਦਇਆ ਦੁਆਰਾ ਜੋ ਆਪਣੇ ਆਪ ਦੀ ਸਿੰਞਾਣ ਕਰ ਲੈਂਦੀ ਹੈ, ਉਹ ਅਮਰ ਸਾਈਂ ਵਰਗੀ ਹੋ ਜਾਂਦੀ ਹੈ।
English
O Nanak, the Gurmukh understands her own self; she becomes like her Imperishable Lord God. ||4||1||3||
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
English
One Universal Creator God. By The Grace Of The True Guru:
ਰਾਗੁ ਸੂਹੀ ਛੰਤ ਮਹਲਾ ੧ ਘਰੁ ੪ ॥
raag soohee chhant mahalaa 1 ghar 4 |
Punjabi
ਰਾਗੁ ਸੂਹੀ ਛੰਦ ਪਹਿਲੀ ਪਾਤਿਸ਼ਾਹੀ।
English
Raag Soohee, Chhant, First Mehl, Fourth House:
ਜਿਨਿ ਕੀਆ. ਤਿਨਿ ਦੇਖਿਆ; ਜਗੁ ਧੰਧੜੈ ਲਾਇਆ ॥
jin keea. tin dekhiaa; jag dhandharrai laaeaa |
Punjabi
ਜਿਸ ਨੇ ਜਗਤ ਨੂੰ ਸਾਜਿਆ ਹੈ ਉਹ ਇਸ ਦੀ ਨਿਗਾਹਬਾਨੀ ਕਰਦਾ ਹੈ ਅਤੇ ਪ੍ਰਾਣੀਆਂ ਨੂੰ ਕੰਮੀਂ ਕਾਜੀਂ ਲਾਉਂਦਾ ਹੈ।
English
The One who created the world, watches over it; He enjoins the people of the world to their tasks.
ਦਾਨਿ ਤੇਰੈ ਘਟਿ ਚਾਨਣਾ; ਤਨਿ ਚੰਦੁ ਦੀਪਾਇਆ ॥
daan terai ghatt chaananaa; tan chand deepaaeaa |
Punjabi
ਤੇਰੀਆਂ ਬਖਸ਼ਸ਼ਾਂ, ਹੇ ਸੁਆਮੀ! ਆਤਮਾ ਨੂੰ ਰੋਸ਼ਨ ਕਰ ਦਿੰਦੀਆਂ ਹਨ ਅਤੇ ਬ੍ਰਹਮ ਗਿਆਨ ਦਾ ਚੰਦਰਮਾ ਦੇਹ ਅੰਦਰ ਪ੍ਰਕਾਸ਼ ਹੋ ਜਾਂਦਾ ਹੈ।
English
Your gifts, O Lord, illuminate the heart, and the moon casts its light on the body.
ਚੰਦੋ ਦੀਪਾਇਆ. ਦਾਨਿ ਹਰਿ ਕੈ; ਦੁਖੁ ਅੰਧੇਰਾ. ਉਠਿ ਗਇਆ ॥
chando deepaaeaa. daan har kai; dukh andheraa. utth geaa |
Punjabi
ਸੁਆਮੀ ਦੀਆਂ ਦਾਤਾਂ ਦੁਆਰਾ ਬ੍ਰਹਿਮ ਵੀਚਾਰ ਦਾ ਚੰਦਰਮਾ ਪ੍ਰਕਾਸ਼ ਹੋ ਜਾਂਦਾ ਹੈ ਤੇ ਤਕਲੀਫ ਦਾ ਅਨ੍ਹੇਰਾ ਦੂਰ ਹੋ ਜਾਂਦਾ ਹੈ।
English
The moon glows, by the Lord's gift, and the darkness of suffering is taken away.
ਗੁਣ ਜੰਞ ਲਾੜੇ. ਨਾਲਿ ਸੋਹੈ; ਪਰਖਿ; ਮੋਹਣੀਐ ਲਇਆ ॥
gun jany laarre. naal sohai; parakh; mohaneeai leaa |
Punjabi
ਨੇਕੀਆਂ ਦੀ ਜੰਞ ਪਤੀ ਨਾਲ ਸੁਹਣੀ ਲੱਗਦੀ ਹੈ, ਜਿਸ ਨੇ ਛਾਨ-ਬੀਨ ਕਰ ਕੇ ਮਨਮੋਹਣੀ ਪਤਨੀ ਲਈ ਹੈ।
English
The marriage party of virtue looks beautiful with the Groom; He chooses His enticing bride with care.
ਵੀਵਾਹੁ ਹੋਆ ਸੋਭ ਸੇਤੀ; ਪੰਚ ਸਬਦੀ ਆਇਆ ॥
veevaahu hoaa sobh setee; panch sabadee aaeaa |
Punjabi
ਲਾੜਾ ਪੰਜਾਂ ਸੰਗੀਤਕ ਸਾਜਾਂ ਦੀ ਧੁਨੀ ਸੰਯੁਕਤ ਘਰ ਆਇਆ ਹੈ ਅਤੇ ਬੜੀ ਸਜ ਧਜ ਨਾਲ ਵਿਆਹ ਹੋਇਆ ਹੈ।
English
The wedding is performed with glorious splendor; He has arrived, accompanied by the vibrations of the Panch Shabad, the Five Primal Sounds.
ਜਿਨਿ ਕੀਆ. ਤਿਨਿ ਦੇਖਿਆ; ਜਗੁ ਧੰਧੜੈ ਲਾਇਆ ॥੧॥
jin keea. tin dekhiaa; jag dhandharrai laaeaa |1|
Punjabi
ਜਿਸ ਨੂੰ ਜਗਤ ਨੂੰ ਰਚਿਆ ਹੈ, ਉਹ ਇਸ ਦੀ ਨਿਗਾਹਬਾਨੀ ਕਰਦਾ ਹੈ ਅਤੇ ਪ੍ਰਾਣੀਆਂ ਨੂੰ ਕੰਮੀਂ ਕਾਜੀਂ ਲਾਉਂਦਾ ਹੈ।
English
The One who created the world, watches over it; He enjoins the people of the world to their tasks. ||1||
ਹਉ ਬਲਿਹਾਰੀ ਸਾਜਨਾ; ਮੀਤਾ ਅਵਰੀਤਾ ॥
hau balihaaree saajanaa; meetaa avareetaa |
Punjabi
ਮੈਂ ਆਪਣੇ ਦੋਸ਼-ਰਹਿਤ ਮਿੱਤਰਾਂ ਅਤੇ ਯਾਰਾਂ ਉਤੋਂ ਕੁਰਬਾਨ ਜਾਂਦਾ ਹਾਂ।
English
I am a sacrifice to my pure friends, the immaculate Saints.
ਇਹੁ ਤਨੁ ਜਿਨ ਸਿਉ ਗਾਡਿਆ; ਮਨੁ ਲੀਅੜਾ ਦੀਤਾ ॥
eihu tan jin siau gaaddiaa; man leearraa deetaa |
Punjabi
ਜਿਨ੍ਹਾਂ ਨਾਲ ਇਹ ਜਿਸਮ ਜੁੜਿਆ ਹੋਇਆ ਹੈ, ਉਨ੍ਹਾਂ ਨਾਲ ਮੈਂ ਦਿਲਾਂ ਦਾ ਵਟਾਂਦਰਾ ਕੀਤਾ ਹੈ।
English
This body is attached to them, and we have shared our minds.
ਲੀਆ ਤ ਦੀਆ ਮਾਨੁ ਜਿਨੑ ਸਿਉ; ਸੇ ਸਜਨ ਕਿਉ ਵੀਸਰਹਿ ॥
leea ta deea maan jina siau; se sajan kiau veesareh |
Punjabi
ਮੈਂ ਉਨ੍ਹਾਂ ਦੌਸਤਾਂ ਨੂੰ ਕਿਉਂ ਭੁਲਾਵਾਂ, ਜਿਨ੍ਹਾਂ ਤੋਂ ਮੈਂ ਮਨ ਲਿਆ ਅਤੇ ਜਿਨ੍ਹਾਂ ਨੂੰ ਦਿੱਤਾ ਹੈ।
English
We have shared our minds - how could I forget those friends?
ਜਿਨੑ ਦਿਸਿ ਆਇਆ. ਹੋਹਿ ਰਲੀਆ; ਜੀਅ ਸੇਤੀ ਗਹਿ ਰਹਹਿ ॥
jina dis aaeaa. hohi raleea; jeea setee geh raheh |
Punjabi
ਜਿਨ੍ਹਾਂ ਨੂੰ ਵੇਖ ਕੇ ਮੈਂ ਅਨੰਦ ਮਾਣਦਾ ਹਾਂ; ਉਹ ਸਦਾ ਮੇਰੀ ਜਿੰਦੜੀ ਦੇ ਨਾਲ ਜੁੜੇ ਰਹਿਣ।
English
Seeing them brings joy to my heart; I keep them clasped to my soul.
ਸਗਲ ਗੁਣ. ਅਵਗਣੁ ਨ ਕੋਈ; ਹੋਹਿ ਨੀਤਾ ਨੀਤਾ ॥
sagal gun. avagan na koee; hohi neetaa neetaa |
Punjabi
ਸਦਾ, ਸਦਾ ਉਨ੍ਹਾਂ ਕੋਲ ਸਾਰੀਆਂ ਨੇਕੀਆਂ ਹਨ ਅਤੇ ਇਕ ਭੀ ਬਦੀ ਨਹੀਂ।
English
They have all virtues and merits, forever and ever; they have no demerits or faults at all.
ਹਉ ਬਲਿਹਾਰੀ ਸਾਜਨਾ; ਮੀਤਾ ਅਵਰੀਤਾ ॥੨॥
hau balihaaree saajanaa; meetaa avareetaa |2|
Punjabi
ਮੈਂ ਆਪਣੇ ਦੋਸ਼-ਰਹਿਤ ਮਿੱਤਰਾਂ ਅਤੇ ਯਾਰਾਂ ਉਤੋਂ ਕੁਰਬਾਨ ਜਾਂਦਾ ਹਾਂ।
English
I am a sacrifice to my pure friends, the immaculate Saints. ||2||
ਗੁਣਾ ਕਾ ਹੋਵੈ ਵਾਸੁਲਾ; ਕਢਿ ਵਾਸੁ ਲਈਜੈ ॥
gunaa kaa hovai vaasulaa; kadt vaas leejai |
Punjabi
ਜੇਕਰ ਜੀਵ ਦੇ ਕੋਲ ਸੁਗੰਧਤ ਨੇਕੀਆਂ ਦਾ ਡੱਬਾ ਹੋਵੇ, ਤਾਂ ਉਸ ਨੂੰ ਇਸ ਵਿਚੋਂ ਸੁਗੰਧੀ ਲੈ ਲੈਣੀ ਉਚਿਤ ਹੈ।
English
One who has a basket of fragrant virtues, should enjoy its fragrance.
ਜੇ ਗੁਣ ਹੋਵਨਿੑ ਸਾਜਨਾ; ਮਿਲਿ ਸਾਝ ਕਰੀਜੈ ॥
je gun hovana saajanaa; mil saajh kareejai |
Punjabi
ਜੇਕਰ ਮੇਰੇ ਦੋਸਤਾਂ ਕੋਲ ਨੇਕੀਆਂ ਹੋਣ ਤਾਂ ਮੈਂ ਉਨ੍ਹਾਂ ਨਾਲ ਮਿਲ ਕੇ ਉਨ੍ਹਾਂ ਵਿੱਚ ਭਾਈਵਾਲ ਬਣਾ।
English
If my friends have virtues, I will share in them.