Ang 766
ਸਾਝ ਕਰੀਜੈ ਗੁਣਹ ਕੇਰੀ; ਛੋਡਿ ਅਵਗਣ ਚਲੀਐ ॥
saajh kareejai gunah keree; chhodd avagan chaleeai |
Punjabi
ਆਓ! ਆਪਣਾ ਨੇਕੀਆਂ ਨਾਲ ਭਿਆਲੀ ਪਾਈਏ ਅਤੇ ਪਾਪਾਂ ਨੂੰ ਤਿਆਗ ਕੇ ਸਾਈਂ ਦੇ ਰਾਹੇ ਟੁਰੀਏ।
English
Let us form a partnership, and share our virtues; let us abandon our faults, and walk on the Path.
ਪਹਿਰੇ ਪਟੰਬਰ ਕਰਿ ਅਡੰਬਰ; ਆਪਣਾ ਪਿੜੁ ਮਲੀਐ ॥
pahire pattanbar kar addanbar; aapanaa pirr maleeai |
Punjabi
ਆਓ! ਆਪਾਂ ਨੇਕੀਆਂ ਦੇ ਰੇਸ਼ਮੀ ਬਸਤਰ ਪਹਿਨੀਏ, ਭਲਿਆਈ ਦੀ ਸਜਾਵਟ ਕਰੀਏ ਅਤੇ ਆਪਣੇ ਮਕਾਨ ਤੇ ਕਬਜ਼ਾ ਕਰੀਏ।
English
Let us wear our virtues like silk clothes; let us decorate ourselves, and enter the arena.
ਜਿਥੈ ਜਾਇ ਬਹੀਐ. ਭਲਾ ਕਹੀਐ; ਝੋਲਿ ਅੰਮ੍ਰਿਤੁ ਪੀਜੈ ॥
jithai jaae baheeai. bhalaa kaheeai; jhol amrit peejai |
Punjabi
ਜਿਥੇ ਕਿਤੇ ਭੀ ਆਪਾਂ ਜਾ ਕੇ ਬੈਠੀਏ, ਉਥੇ ਭਲੇਮਾਨਸੀ ਨਾਲ ਗੱਲ ਕਰੀਏ ਅਤੇ ਨਿਤਾਰ ਕੇ ਸੁਧਾਰਸ ਪਾਨ ਕਰੀਏ।
English
Let us speak of goodness, wherever we go and sit; let us skim off the Ambrosial Nectar, and drink it in.
ਗੁਣਾ ਕਾ ਹੋਵੈ ਵਾਸੁਲਾ; ਕਢਿ ਵਾਸੁ ਲਈਜੈ ॥੩॥
gunaa kaa hovai vaasulaa; kadt vaas leejai |3|
Punjabi
ਜੇਕਰ ਪ੍ਰਾਣੀ ਕੋਲ ਸੁਗੰਧਤ ਨੇਕੀਆਂ ਦਾ ਡੱਬਾ ਹੋਵੇ ਤਾਂ ਉਸ ਨੂੰ ਇਸ ਵਿਚੋਂ ਸੁਗੰਧੀ ਲੈ ਲੈਣੀ ਉਚਿਤ ਹੈ।
English
One who has a basket of fragrant virtues, should enjoy its fragrance. ||3||
ਆਪਿ ਕਰੇ ਕਿਸੁ ਆਖੀਐ; ਹੋਰੁ. ਕਰੇ ਨ ਕੋਈ ॥
aap kare kis aakheeai; hor. kare na koee |
Punjabi
ਪ੍ਰਭੂ ਆਪ ਹੀ ਕਰਦਾ ਹੈ। ਅਸੀਂ ਕੀਹਦੇ ਕੋਲ ਫਰਿਆਦੀ ਹੋਈਏ? ਹੋਰ ਕੋਈ ਕੁਛ ਨਹੀਂ ਕਰਦਾ।
English
He Himself acts; unto whom should we complain? No one else does anything.
ਆਖਣ ਤਾ ਕਉ ਜਾਈਐ; ਜੇ ਭੂਲੜਾ ਹੋਈ ॥
aakhan taa kau jaaeeai; je bhoolarraa hoee |
Punjabi
ਜੇਕਰ ਪ੍ਰਭੂ ਗਲਤੀ ਕਰਦਾ ਹੈ, ਉਸ ਕੋਲ ਜਾ ਕੇ ਫਰਿਆਦ ਕਰ।
English
Go ahead and complain to Him, if He makes a mistake.
ਜੇ ਹੋਇ ਭੂਲਾ. ਜਾਇ ਕਹੀਐ; ਆਪਿ ਕਰਤਾ ਕਿਉ ਭੁਲੈ ॥
je hoe bhoolaa. jaae kaheeai; aap karataa kiau bhulai |
Punjabi
ਜੇਕਰ ਉਹ ਗਲਤੀ ਕਰਦਾ ਹੈ, ਉਸ ਕੋਲ ਜਾ ਕੇ ਫਰਿਆਦ ਕਰ ਪਰ ਸਿਰਜਣਹਾਰ ਖੁਦ ਕਿਸ ਤਰ੍ਹਾਂ ਭੁੱਲ ਸਕਦਾ ਹੈ?
English
If He makes a mistake, go ahead and complain to Him; but how can the Creator Himself make a mistake?
ਸੁਣੇ ਦੇਖੇ ਬਾਝੁ ਕਹਿਐ; ਦਾਨੁ ਅਣਮੰਗਿਆ ਦਿਵੈ ॥
sune dekhe baajh kahiai; daan anamangiaa divai |
Punjabi
ਉਹ ਸੁਣਦਾ ਹੈ, ਵੇਖਦਾ ਹੈ ਅਤੇ ਬਗੈਰ ਆਖਿਆਂ ਤੇ ਬਿਨਾ ਜਾਚਨਾ ਕੀਤਿਆਂ ਦਾਤਾਂ ਦਿੰਦਾ ਹੈ।
English
He sees, He hears, and without our asking, without our begging, He gives His gifts.
ਦਾਨੁ ਦੇਇ ਦਾਤਾ. ਜਗਿ ਬਿਧਾਤਾ; ਨਾਨਕਾ ਸਚੁ ਸੋਈ ॥
daan dee daataa. jag bidhaataa; naanakaa sach soee |
Punjabi
ਆਲਮ ਦਾ ਦਾਤਾਰ ਸਿਰਜਣਹਾਰ ਆਪਣੀਆਂ ਦਾਤਾਂ ਦਿੰਦਾ ਹੈ। ਨਾਨਕ ਕੇਵਲ ਉਹ ਹੀ ਸਾਰਿਆਂ ਦਾ ਸੱਚਾ ਸੁਆਮੀ ਹੈ।
English
The Great Giver, the Architect of the Universe, gives His gifts. O Nanak, He is the True Lord.
ਆਪਿ ਕਰੇ ਕਿਸੁ ਆਖੀਐ; ਹੋਰੁ ਕਰੇ ਨ ਕੋਈ ॥੪॥੧॥੪॥
aap kare kis aakheeai; hor kare na koee |4|1|4|
Punjabi
ਵਾਹਿਗੁਰੂ ਆਪੇ ਹੀ ਕਰਦਾ ਹੈ। ਆਪਾਂ ਕੀਹਦੇ ਕੋਲ ਫਰਿਆਦੀ ਹੋਈਏ। ਹੋਰ ਕੋਝ ਭੀ ਨਹੀਂ ਕਰ ਸਕਦਾ।
English
He Himself acts; unto whom should we complain? No one else does anything. ||4||1||4||
ਸੂਹੀ ਮਹਲਾ ੧ ॥
soohee mahalaa 1 |
Punjabi
ਸੂਹੀ ਪਹਿਲੀ ਪਾਤਿਸ਼ਾਹੀ।
English
Soohee, First Mehl:
ਮੇਰਾ ਮਨੁ ਰਾਤਾ ਗੁਣ ਰਵੈ; ਮਨਿ ਭਾਵੈ ਸੋਈ ॥
meraa man raataa gun ravai; man bhaavai soee |
Punjabi
ਪ੍ਰੇਮ ਨਾਲ ਰੰਗੀ ਹੋਈ, ਮੇਰੀ ਆਤਮਾ ਸਾਈਂ ਦਾ ਜੱਸ ਉਚਾਰਦੀ ਹੈ ਅਤੇ ਉਹ ਸਾਈਂ ਮੇਰੀ ਆਤਮਾ ਨੂੰ ਚੰਗਾ ਲੱਗਦਾ ਹੈ।
English
My mind is imbued with His Glorious Praises; I chant them, and He is pleasing to my mind.
ਗੁਰ ਕੀ ਪਉੜੀ ਸਾਚ ਕੀ; ਸਾਚਾ ਸੁਖੁ ਹੋਈ ॥
gur kee paurree saach kee; saachaa sukh hoee |
Punjabi
ਸੁਆਮੀ ਕੋਲ ਪੁੱਜਣ ਲਈ ਗੁਰਾਂ ਦੀ ਦਿੱਤੀ ਹੋਈ, ਸੱਚ ਦੀ ਸੀੜ੍ਹੀ ਹੈ ਅਤੇ ਇਸ ਨਾਲ ਆਰਾਮ ਉਤਪੰਨ ਹੁੰਦਾ ਹੈ।
English
Truth is the ladder to the Guru; climbing up to the True Lord, peace is obtained.
ਸੁਖਿ ਸਹਜਿ ਆਵੈ. ਸਾਚ ਭਾਵੈ; ਸਾਚ ਕੀ ਮਤਿ. ਕਿਉ ਟਲੈ ॥
sukh sehaj aavai. saach bhaavai; saach kee mat. kiau ttalai |
Punjabi
ਮੇਰੀ ਆਤਮਾ ਤਦ ਬੈਕੁੰਠੀ ਪਰਮ ਅਨੰਦ ਦੇ ਮੰਡਲ ਅੰਦਰ ਪ੍ਰਵੇਸ਼ ਕਰ ਜਾਂਦੀ ਹੈ ਅਤੇ ਸੱਚ ਨੂੰ ਪਿਆਰਦੀ ਹੈ। ਸੱਚ ਦੀ ਇਹ ਸਿੱਖਿਆ ਕਿਸ ਤਰ੍ਹਾਂ ਮੇਟੀ ਜਾ ਸਕਦੀ ਹੈ?
English
Celestial peace comes; the Truth pleases me. How could these True Teachings ever be erased?
ਇਸਨਾਨੁ ਦਾਨੁ ਸੁਗਿਆਨੁ ਮਜਨੁ; ਆਪਿ ਅਛਲਿਓ. ਕਿਉ ਛਲੈ ॥
eisanaan daan sugiaan majan; aap achhalio. kiau chhalai |
Punjabi
ਸਾਹਿਬ ਖੁਦ ਨਾਂ ਠੱਗਿਆ ਜਾਣ ਵਾਲਾ ਹੈ। ਨਹਾਉਣ ਦੁਆਰਾ, ਦਾਨ-ਪੁੰਨ, ਸਰੇਸ਼ਟਾਂ ਗਿਆਤ ਅਤੇ ਪੁਰਬੀ ਇਸ਼ਨਾਨਾਂ ਰਾਹੀਂ ਉਹ ਕਿਸ ਤਰ੍ਹਾਂ ਠੱਗਿਆ ਜਾ ਸਕਦਾ ਹੈ?
English
He Himself is Undeceivable; how could He ever be deceived by cleansing baths, charity, spiritual wisdom or ritual bathings?
ਪਰਪੰਚ ਮੋਹ ਬਿਕਾਰ ਥਾਕੇ; ਕੂੜੁ ਕਪਟੁ ਨ ਦੋਈ ॥
parapanch moh bikaar thaake; koorr kapatt na doee |
Punjabi
ਮੇਰਾ ਵਲ ਛਲ, ਸੰਸਾਰੀ ਲਗਨ ਅਤੇ ਪਾਪ ਮਿਟ ਗਏ ਹਨ ਅਤੇ ਖਤਮ ਹੋ ਗਏ ਹਨ ਮੇਰੇ ਝੂਠ ਪਖੰਡ ਅਤੇ ਦਵੈਤ-ਭਾਵ।
English
Fraud, attachment and corruption are taken away, as are falsehood, hypocrisy and duality.
ਮੇਰਾ ਮਨੁ ਰਾਤਾ ਗੁਣ ਰਵੈ; ਮਨਿ ਭਾਵੈ ਸੋਈ ॥੧॥
meraa man raataa gun ravai; man bhaavai soee |1|
Punjabi
ਪ੍ਰੇਮ ਨਾਲ ਰੰਗੀ ਹੋਈ ਮੇਰੀ ਆਤਮਾ ਸਾਈਂ ਦਾ ਜੱਸ ਉਚਾਰਦੀ ਹੈ ਤੇ ਉਹ ਸਾਈਂ ਮੇਰੀ ਆਤਮਾ ਨੂੰ ਚੰਗਾ ਲੱਗਦਾ ਹੈ।
English
My mind is imbued with His Glorious Praises; I chant them, and He is pleasing to my mind. ||1||
ਸਾਹਿਬੁ ਸੋ ਸਾਲਾਹੀਐ; ਜਿਨਿ ਕਾਰਣੁ ਕੀਆ ॥
saahib so saalaaheeai; jin kaaran keea |
Punjabi
ਤੂੰ ਉਸ ਸੁਆਮੀ ਦੀ ਕੀਰਤੀ ਕਰ ਜਿਸ ਨੇ ਆਲਮ ਰਚਿਆ ਹੈ।
English
So praise your Lord and Master, who created the creation.
ਮੈਲੁ ਲਾਗੀ ਮਨਿ ਮੈਲਿਐ; ਕਿਨੈ ਅੰਮ੍ਰਿਤੁ ਪੀਆ ॥
mail laagee man mailiai; kinai amrit peea |
Punjabi
ਭ੍ਰਿਸ਼ਟੀ ਹੋਈ ਆਤਮਾ ਨੂੰ ਮਲੀਨਤਾ ਚਿਮੜੀ ਹੋਈ ਹੈ। ਕੋਈ ਵਿਰਲਾ ਹੀ ਨਾਮ-ਸੁਧਾਰਸ ਨੂੰ ਪਾਨ ਕਰਦਾ ਹੈ।
English
Filth sticks to the polluted mind; how rare are those who drink in the Ambrosial Nectar.
ਮਥਿ ਅੰਮ੍ਰਿਤੁ ਪੀਆ ਇਹੁ ਮਨੁ ਦੀਆ; ਗੁਰ ਪਹਿ ਮੋਲੁ ਕਰਾਇਆ ॥
math amrit peea ihu man deea; gur peh mol karaaeaa |
Punjabi
ਆਪਣੀ ਇਹ ਆਤਮਾ ਗੁਰਾਂ ਨੂੰ ਸਮਰਪਣ ਕਰ ਕੇ, ਜਦ ਪ੍ਰਾਣੀ ਨਾਮ ਦੇ ਆਬਿ-ਹਿਯਾਤ ਨੂੰ ਰਿੜਕ ਕੇ ਛਕਦਾ ਹੈ, ਤਾਂ ਗੁਰੂ ਜੀ ਉਸ ਦਾ ਬੜਾ ਮੁੱਲ ਪਾਉਂਦੇ ਹਨ।
English
Churn this Ambrosial Nectar, and drink it in; dedicate this mind to the Guru, and He will value it highly.
ਆਪਨੜਾ ਪ੍ਰਭੁ ਸਹਜਿ ਪਛਾਤਾ; ਜਾ ਮਨੁ ਸਾਚੈ ਲਾਇਆ ॥
aapanarraa prabh sehaj pachhaataa; jaa man saachai laaeaa |
Punjabi
ਜਦ ਮੈਂ ਆਪਣੇ ਨੂੰ ਸੱਚੇ ਨਾਮ ਨਾਲ ਜੋੜ ਲਿਆ, ਤਾਂ ਸੁਖੈਨ ਹੀ ਆਪਣੇ ਸੁਆਮੀ ਨੂੰ ਸਿੰਞਾਣ ਲਿਆ।
English
I intuitively realized my God, when I linked my mind to the True Lord.
ਤਿਸੁ ਨਾਲਿ ਗੁਣ ਗਾਵਾ. ਜੇ ਤਿਸੁ ਭਾਵਾ; ਕਿਉ ਮਿਲੈ ਹੋਇ ਪਰਾਇਆ ॥
tis naal gun gaavaa. je tis bhaavaa; kiau milai hoe paraaeaa |
Punjabi
ਜੇਕਰ ਉਨ੍ਹਾਂ ਨੂੰ ਚੰਗਾ ਲੱਗੇ, ਮੈਂ ਗੁਰਾਂ ਦੇ ਨਾਲ ਵਾਹਿਗੁਰੂ ਦੀਆਂ ਸਿਫਤਾਂ ਗਾਇਨ ਕਰਾਂਗਾ। ਓਪਰਾ ਬਣ ਕੇ ਮੈਂ ਕਿਸ ਤਰ੍ਹਾਂ ਸਾਈਂ ਨੂੰ ਮਿਲ ਸਕਦਾ ਹਾਂ?
English
I will sing the Lord's Glorious Praises with Him, if it pleases Him; how could I meet Him by being a stranger to Him?
ਸਾਹਿਬੁ ਸੋ ਸਾਲਾਹੀਐ; ਜਿਨਿ ਜਗਤੁ ਉਪਾਇਆ ॥੨॥
saahib so saalaaheeai; jin jagat upaaeaa |2|
Punjabi
ਤੂੰ ਉਸ ਸੁਆਮੀ ਦੀ ਸਿਫ਼ਤ ਸ਼ਲਾਘਾ ਕਰ, ਜਿਸ ਨੇ ਸੰਸਾਰ ਨੂੰ ਰਚਿਆ ਹੈ।
English
So praise your Lord and Master, who created the creation. ||2||
ਆਇ ਗਇਆ. ਕੀ, ਨ ਆਇਓ; ਕਿਉ ਆਵੈ ਜਾਤਾ ॥
aae geaa. kee, na aaeo; kiau aavai jaataa |
Punjabi
ਜਦ ਪ੍ਰਭੂ ਮਨ ਅੰਦਰ ਆ ਜਾਂਦਾ ਹੈ, ਤਾਂ ਪਿਛੇ ਕੀ ਰਹਿ ਜਾਂਦਾ ਹੈ? ਉਸ ਦੇ ਮਗਰੋਂ ਤਦ ਆਉਣਾ ਤੇ ਜਾਣਾ ਕਿਸ ਤਰ੍ਹਾਂ ਹੋ ਸਕਦਾ ਹੈ?
English
When He comes, what else remains behind? How can there be any coming or going then?
ਪ੍ਰੀਤਮ ਸਿਉ ਮਨੁ ਮਾਨਿਆ; ਹਰਿ ਸੇਤੀ ਰਾਤਾ ॥
preetam siau man maaniaa; har setee raataa |
Punjabi
ਜਦ ਜਿੰਦੜੀ ਆਪਣੇ ਵਾਹਿਗੁਰੂ ਪਿਆਰੇ ਨਾਲ ਪ੍ਰਸੰਨ ਹੋ ਜਾਂਦੀ ਹੈ ਤਾਂ ਇਹ ਉਸ ਨਾਲ ਅਭੇਦ ਹੋ ਜਾਂਦੀ ਹੈ।
English
When the mind is reconciled with its Beloved Lord, it is blended with Him.
ਸਾਹਿਬ ਰੰਗਿ ਰਾਤਾ. ਸਚ ਕੀ ਬਾਤਾ; ਜਿਨਿ ਬਿੰਬ ਕਾ ਕੋਟੁ ਉਸਾਰਿਆ ॥
saahib rang raataa. sach kee baataa; jin binb kaa kott usaariaa |
Punjabi
ਸੱਚੀ ਹੈ ਬੋਲ-ਬਾਣੀ ਉਸ ਦੀ ਜੋ ਪ੍ਰਭੂ, ਜਿਸ ਨੇ ਨਿਰੇ ਇਕ ਤੁਪਕੇ ਤੋਂ ਦੇਹ ਦਾ ਕਿਲ੍ਹਾ ਬਣਾਇਆਹੈ, ਦੀ ਪ੍ਰੀਤ ਨਾਲ ਰੰਗਿਆ ਹੋਇਆ ਹੈ।
English
True is the speech of one who is imbued with the Love of his Lord and Master, who fashioned the body fortress from a mere bubble.
ਪੰਚ ਭੂ ਨਾਇਕੋ, ਆਪਿ ਸਿਰੰਦਾ; ਜਿਨਿ. ਸਚ ਕਾ ਪਿੰਡੁ ਸਵਾਰਿਆ ॥
panch bhoo naaeiko, aap sirandaa; jin. sach kaa pindd savaariaa |
Punjabi
ਸੁਆਮੀ ਖੁਦ ਹੀ ਪੰਜਾਂ ਤੱਤਾਂ ਦੀ ਦੇਹ ਦਾ ਰਚਣਹਾਰ ਮਾਲਕ ਹੈ। ਇਹ ਉਹ ਸੁਆਮੀ ਹੀ ਹੈ, ਜੋ ਇਸ ਨੂੰ ਸੱਚ ਨਾਲ ਸ਼ਸ਼ੋਭਤ ਕਰਦਾ ਹੈ।
English
He is the Master of the five elements; He Himself is the Creator Lord. He embellished the body with Truth.
ਹਮ ਅਵਗਣਿਆਰੇ. ਤੂ ਸੁਣਿ ਪਿਆਰੇ; ਤੁਧੁ ਭਾਵੈ ਸਚੁ ਸੋਈ ॥
ham avaganiaare. too sun piaare; tudh bhaavai sach soee |
Punjabi
ਮੈਂ ਪਾਪੀ ਹਾਂ, ਤੂੰ ਸ੍ਰਵਣ ਕਰ, ਹੇ ਮੇਰੇ ਪ੍ਰੀਤਮਾ! ਜਿਹੜਾ ਕੁਛ ਤੈਨੂੰ ਚੰਗਾ ਲੱਗਦਾ ਹੈ, ਕੇਵਲ ਓਹੀ ਸੱਚ ਹੈ।
English
I am worthless; please hear me, O my Beloved! Whatever pleases You is True.
ਆਵਣ ਜਾਣਾ. ਨਾ ਥੀਐ; ਸਾਚੀ ਮਤਿ ਹੋਈ ॥੩॥
aavan jaanaa. naa theeai; saachee mat hoee |3|
Punjabi
ਜਿਸ ਨੂੰ ਸੱਚੀ ਸਮਝ ਪਰਦਾਨ ਹੋਈ ਹੈ, ਉਹ ਆਉਂਦਾ ਤੇ ਜਾਂਦਾ ਨਹੀਂ।
English
One who is blessed with true understanding, does not come and go. ||3||
ਅੰਜਨੁ ਤੈਸਾ ਅੰਜੀਐ; ਜੈਸਾ ਪਿਰ ਭਾਵੈ ॥
anjan taisaa anjeeai; jaisaa pir bhaavai |
Punjabi
ਤੂੰ ਆਪਣਿਆ ਨੇਤ੍ਰਾਂ ਵਿੱਚ ਇਹੋ ਜਿਹਾ ਸੁਰਮਾ ਪਾ, ਜਿਹੜਾ ਤੇਰੇ ਪ੍ਰੀਤਮ ਨੂੰ ਚੰਗਾ ਲੱਗੇ।
English
Apply such an ointment to your eyes, which is pleasing to your Beloved.
ਸਮਝੈ ਸੂਝੈ ਜਾਣੀਐ; ਜੇ ਆਪਿ ਜਾਣਾਵੈ ॥
samajhai soojhai jaaneeai; je aap jaanaavai |
Punjabi
ਮੈਂ ਪ੍ਰਭੂ ਨੂੰ ਜਾਣ, ਬੁੱਝ ਅਤੇ ਸਮਝ ਸਕਦਾ ਹਾਂ, ਜੇਕਰ ਉਹ ਮੈਨੂੰ ਆਪਣਾ ਆਪ ਦਰਸਾ ਦੇਵੇਂ।
English
I realize, understand and know Him, only if He Himself causes me to know Him.
ਆਪਿ ਜਾਣਾਵੈ ਮਾਰਗਿ ਪਾਵੈ; ਆਪੇ ਮਨੂਆ ਲੇਵਏ ॥
aap jaanaavai maarag paavai; aape manooaa leve |
Punjabi
ਸਾਈਂ ਆਪੇ ਹੀ ਆਪਣਾ ਰਾਹ ਵਿਖਾਲਦਾ ਅਤੇ ਮੈਨੂੰ ਉਸ ਉਤੇ ਤੋਰਦਾ ਹੈ ਅਤੇ ਉਹ ਆਪ ਹੀ ਮੇਰੇ ਮਨ ਨੂੰ ਆਪਣੇ ਵੱਲ ਖਿੱਚਦਾ ਹੈ।
English
He Himself shows me the Way, and He Himself leads me to it, attracting my mind.
ਕਰਮ ਸੁਕਰਮ ਕਰਾਏ ਆਪੇ; ਕੀਮਤਿ ਕਉਣ. ਅਭੇਵਏ ॥
karam sukaram karaae aape; keemat kaun. abheve |
Punjabi
ਸ਼ੁਭ ਅਮਲ ਅਤੇ ਮੰਦੇ ਅਮਲ, ਪ੍ਰਭੂ ਆਪ ਹੀ ਇਨਸਾਨ ਪਾਸੋਂ ਕਰਾਉਂਦਾ ਹੈ। ਖੋਜ ਤੋਂ ਪਰੇ ਪ੍ਰਭੂ ਦੇ ਮੁੱਲ ਨੂੰ ਕੌਣ ਜਾਣ ਸਕਦਾ ਹੈ?
English
He Himself causes us to do good and bad deeds; who can know the value of the Mysterious Lord?
ਤੰਤੁ ਮੰਤੁ ਪਾਖੰਡੁ. ਨ ਜਾਣਾ; ਰਾਮੁ ਰਿਦੈ ਮਨੁ ਮਾਨਿਆ ॥
tant mant paakhandd. na jaanaa; raam ridai man maaniaa |
Punjabi
ਜਾਦੂ-ਟੂਣਾ, ਜੰਤ੍ਰ-ਮੰਤ੍ਰ ਅਤੇ ਦੰਭ ਮੈਂ ਨਹੀਂ ਜਾਣਦਾ। ਪ੍ਰਭੂ ਨੂੰ ਆਪਣੇ ਦਿਲ ਅੰਦਰ ਟਿਕਾ ਕੇ ਮੇਰੀ ਆਤਮਾ ਪ੍ਰਸੰਨ ਹੋ ਗਈ ਹੈ।
English
I know nothing of Tantric spells, magical mantras and hypocritical rituals; enshrining the Lord within my heart, my mind is satisfied.
ਅੰਜਨੁ ਨਾਮੁ. ਤਿਸੈ ਤੇ ਸੂਝੈ; ਗੁਰਸਬਦੀ ਸਚੁ ਜਾਨਿਆ ॥੪॥
anjan naam. tisai te soojhai; gurasabadee sach jaaniaa |4|
Punjabi
ਨਾਮ ਦੇ ਸੁਰਮੇ ਦਾ ਕੇਵਲ ਉਸ ਪਾਸੋਂ ਹੀ ਪਤਾ ਲੱਗਦਾ ਹੈ ਜੋ ਗੁਰਾਂ ਦੇ ਉਪਦੇਸ਼ ਰਾਹੀਂ ਸੱਚੇ ਸਾਈਂ ਨੂੰ ਸਮਝਦਾ ਹੈ।
English
The ointment of the Naam, the Name of the Lord, is only understood by one who realizes the Lord, through the Word of the Guru's Shabad. ||4||
ਸਾਜਨ ਹੋਵਨਿ ਆਪਣੇ; ਕਿਉ ਪਰ ਘਰ ਜਾਹੀ ॥
saajan hovan aapane; kiau par ghar jaahee |
Punjabi
ਜਦ ਮੇਰੇ ਆਪਣੇ ਨਿੱਜ ਦੇ ਮਿੱਤਰ ਹਨ, ਤਦ ਮੈਂ ਕਿਸੇ ਪਰਾਏ ਦੇ ਘਰ ਕਿਉਂ ਜਾਵਾਂ?
English
I have my own friends; why should I go to the home of a stranger?
ਸਾਜਨ ਰਾਤੇ ਸਚ ਕੇ; ਸੰਗੇ ਮਨ ਮਾਹੀ ॥
saajan raate sach ke; sange man maahee |
Punjabi
ਇਹ ਮਿੱਤਰ ਸੱਚੇ ਮਾਲਕ ਨਾਲ ਰੰਗੇ ਹੋਏ ਹਨ, ਜੋ ਸਦਾ ਉਨ੍ਹਾਂ ਦੇ ਹਿਰਦੇ ਅੰਦਰ ਉਨ੍ਹਾਂ ਦੇ ਨਾਲ ਵੱਸਦਾ ਹੈ।
English
My friends are imbued with the True Lord; He is with them, in their minds.
ਮਨ ਮਾਹਿ ਸਾਜਨ ਕਰਹਿ ਰਲੀਆ; ਕਰਮ ਧਰਮ ਸਬਾਇਆ ॥
man maeh saajan kareh raleea; karam dharam sabaaeaa |
Punjabi
ਆਪਣੇ ਹਿਰਦੇ ਅੰਦਰ ਇਹ ਮਿਤਰ ਮੌਜਾਂ ਮਾਣਦੇ ਹਨ ਅਤੇ ਸੱਚੇ ਨਾਮ ਨਾਲ ਜੋ ਪਿਆਰ ਉਹ ਕਰਦੇ ਹਨ,
English
In their minds, these friends celebrate in happiness; all good karma, righteousness and Dharma,