Ang 767
ਅਠਸਠਿ ਤੀਰਥ ਪੁੰਨ ਪੂਜਾ; ਨਾਮੁ ਸਾਚਾ ਭਾਇਆ ॥
atthasatth teerath pun poojaa; naam saachaa bhaaeaa |
Punjabi
ਉਸ ਵਿੱਚ ਸਾਰੇ ਨੇਕ ਅਮਲ ਅਠਾਹਟ ਧਰਮ ਅਸਥਾਨ ਦੀਆਂ ਯਾਤ੍ਰਾਵਾਂ, ਦਾਨ-ਪੁੰਨ ਅਤੇ ਉਪਾਸ਼ਨਾਵਾਂ ਆ ਜਾਂਦੀਆਂ ਹਨ।
English
The sixty-eight holy places of pilgrimage, charity and worship, are found in the love of the True Name.
ਆਪਿ ਸਾਜੇ ਥਾਪਿ ਵੇਖੈ; ਤਿਸੈ ਭਾਣਾ ਭਾਇਆ ॥
aap saaje thaap vekhai; tisai bhaanaa bhaaeaa |
Punjabi
ਸਾਈਂ ਆਪੇ ਸਾਰਿਆਂ ਨੂੰ ਰਚਦਾ, ਅਸਥਾਪਨ ਕਰਦਾ ਅਤੇ ਵੇਖਦਾ ਹੈ। ਉਸ ਦੀ ਰਜ਼ਾ ਉਸ ਦੇ ਸੰਤਾਂ ਨੂੰ ਪਾਉਂਦੀ ਹੈ।
English
He Himself creates, establishes and beholds all, by the Pleasure of His Will.
ਸਾਜਨ ਰਾਂਗਿ ਰੰਗੀਲੜੇ; ਰੰਗੁ ਲਾਲੁ ਬਣਾਇਆ ॥੫॥
saajan raang rangeelarre; rang laal banaaeaa |5|
Punjabi
ਮਿੱਤਰ ਆਪਣੇ ਪ੍ਰਭੂ ਦੇ ਪ੍ਰੇਮ ਅੰਦਰ ਪ੍ਰਸੰਨ ਹਨ ਉਹ ਆਪਣੇ ਪ੍ਰੀਤਮ ਦੀ ਪ੍ਰੀਤ ਧਾਰਨ ਕਰਦੇ ਹਨ।
English
My friends are happy in the Love of the Lord; they nurture love for their Beloved. ||5||
ਅੰਧਾ ਆਗੂ. ਜੇ ਥੀਐ; ਕਿਉ. ਪਾਧਰੁ ਜਾਣੈ ॥
andhaa aagoo. je theeai; kiau. paadhar jaanai |
Punjabi
ਜੇਕਰ ਅੰਨ੍ਹਾਂ ਮਨੁੱਖ ਮੁਖੀਆ ਹੋਵੇ ਤਾਂ ਉਹ ਠੀਕ ਰਸਤੇ ਨੂੰ ਕਿਸ ਤਰ੍ਹਾਂ ਪਛਾਣੇਗਾ?
English
If a blind man is made the leader, how will he know the way?
ਆਪਿ ਮੁਸੈ. ਮਤਿ ਹੋਛੀਐ; ਕਿਉ ਰਾਹੁ ਪਛਾਣੈ ॥
aap musai. mat hochheeai; kiau raahu pachhaanai |
Punjabi
ਤੁੱਛ ਹੈ ਉਸ ਦੀ ਸਮਝ। ਉਹ ਖੁਦ ਠੱਗਿਆ ਗਿਆ ਹੈ। ਉਸ ਦੇ ਚੇਲੇ ਕਿਸ ਤਰ੍ਹਾਂ ਰਸਤੇ ਨੂੰ ਜਾਣ ਸਕਦੇ ਹਨ?
English
He is impaired, and his understanding is inadequate; how will he know the way?
ਕਿਉ ਰਾਹਿ ਜਾਵੈ, ਮਹਲੁ ਪਾਵੈ; ਅੰਧ ਕੀ ਮਤਿ. ਅੰਧਲੀ ॥
kiau raeh jaavai, mehal paavai; andh kee mat. andhalee |
Punjabi
ਉਹ ਕਿਸ ਤਰ੍ਹਾਂ ਠੀਕ ਰਸਤੇ ਟੁਰ ਕੇ ਮਾਲਕ ਦੇ ਮੰਦਰ ਨੂੰ ਪੁੱਜ ਸਕਦਾ ਹੈ? ਅੰਨ੍ਹੇ ਆਦਮੀ ਦੀ ਅੰਨ੍ਹੀ ਹੀ ਅਕਲ ਹੈ।
English
How can he follow the path and reach the Mansion of the Lord's Presence? Blind is the understanding of the blind.
ਵਿਣੁ ਨਾਮ ਹਰਿ ਕੇ. ਕਛੁ ਨ ਸੂਝੈ; ਅੰਧੁ ਬੂਡੌ ਧੰਧਲੀ ॥
vin naam har ke. kachh na soojhai; andh booddau dhandhalee |
Punjabi
ਸਾਹਿਬ ਦੇ ਨਾਮ ਦੇ ਬਾਝੋਂ ਇਨਸਾਨ ਨੂੰ ਕੁਝ ਭੀ ਦਿੱਸਦਾ ਨਹੀਂ ਅਤੇ ਅੰਨ੍ਹਾਂ ਇਨਸਾਨ ਸੰਸਾਰੀ ਧੰਦਿਆਂ ਅੰਦਰ ਹੀ ਡੁੱਬ ਜਾਂਦਾ ਹੈ।
English
Without the Lord's Name, they cannot see anything; the blind are drowned in worldly entanglements.
ਦਿਨੁ ਰਾਤਿ. ਚਾਨਣੁ ਚਾਉ ਉਪਜੈ; ਸਬਦੁ ਗੁਰ ਕਾ ਮਨਿ ਵਸੈ ॥
din raat. chaanan chaau upajai; sabad gur kaa man vasai |
Punjabi
ਜਦ ਗੁਰਾਂ ਦੀ ਬਾਣੀ ਦਿਲ ਅੰਦਰ ਟਿੱਕ ਜਾਂਦੀ ਹੈ, ਤਾਂ ਰੱਬ ਨੂਰ ਅਤੇ ਖੁਸ਼ੀ ਦਿਨ ਰਾਤ ਚਿੱਤ ਅੰਦਰ ਉਤਪੰਨ ਹੁੰਦੇ ਹਨ।
English
Day and night, the Divine Light shines forth and joy wells up, when the Word of the Guru's Shabad abides in the mind.
ਕਰ ਜੋੜਿ ਗੁਰ ਪਹਿ ਕਰਿ ਬਿਨੰਤੀ; ਰਾਹੁ ਪਾਧਰੁ ਗੁਰੁ ਦਸੈ ॥੬॥
kar jorr gur peh kar binantee; raahu paadhar gur dasai |6|
Punjabi
ਦੋਨੋਂ ਹੱਥ ਬੰਨ੍ਹ ਕੇ ਤੂੰ ਗੁਰਦੇਵ ਆਗੂ ਅੱਗੇ ਰਸਤਾ ਵਿਖਾਲਣ ਲਈ ਪ੍ਰਾਰਥਨਾ ਕਰ।
English
With your palms pressed together, pray to the Guru to show you the way. ||6||
ਮਨੁ ਪਰਦੇਸੀ ਜੇ ਥੀਐ; ਸਭੁ ਦੇਸੁ ਪਰਾਇਆ ॥
man paradesee je theeai; sabh des paraaeaa |
Punjabi
ਜੇਕਰ ਬੰਦਾ ਸਾਈਂ ਵੱਲੋਂ ਓਪਰਾ ਹੋ ਜਾਵ ਤਾਂ ਸਾਰਾ ਸੰਸਾਰ ਉਸ ਨਾਲ ਬਿਗਾਨਾ ਹੋ ਜਾਂਦਾ ਹੈ।
English
If the man becomes a stranger to God, then all the world becomes a stranger to him.
ਕਿਸੁ ਪਹਿ ਖੋਲੑਉ ਗੰਠੜੀ; ਦੂਖੀ ਭਰਿ ਆਇਆ ॥
kis peh kholau ganttharree; dookhee bhar aaeaa |
Punjabi
ਮੈਂ ਕੀਹਦੇ ਅਗੇ ਆਪਣੇ ਦੁੱਖਾਂ ਦੀ ਪੰਡ ਖੋਲ੍ਹਾਂ ਜਦ ਸਾਰੇ ਹੀ ਦੁਖੜਿਆਂ ਨਾਲ ਪਰੀਪੂਰਨ ਹਨ।
English
Unto whom should I tie up and give the bundle of my pains?
ਦੂਖੀ ਭਰਿ ਆਇਆ. ਜਗਤੁ ਸਬਾਇਆ; ਕਉਣੁ ਜਾਣੈ ਬਿਧਿ ਮੇਰੀਆ ॥
dookhee bhar aaeaa. jagat sabaaeaa; kaun jaanai bidh mereea |
Punjabi
ਸਾਰਾ ਸੰਸਾਰ ਮੁਸੀਬਤਾਂ ਨਾਲ ਭਰਿਆ ਹੋਇਆ ਹੈ। ਜਦ ਮੇਰੀ ਅੰਦਰਲੀ ਅਵਸਥਾ ਨੂੰ ਕੌਣ ਜਾਣ ਸਕਦਾ ਹੈ?
English
The whole world is overflowing with pain and suffering; who can know the state of my inner self?
ਆਵਣੇ ਜਾਵਣੇ ਖਰੇ ਡਰਾਵਣੇ; ਤੋਟਿ. ਨ ਆਵੈ ਫੇਰੀਆ ॥
aavane jaavane khare ddaraavane; tott. na aavai fereea |
Punjabi
ਆਉਣੇ ਅਤੇ ਜਾਣੇ ਬੜੇ ਭਿਆਨਕ ਹਨ। ਇਨਸਾਨ ਦੇ ਗੇੜਿਆਂ ਦਾ ਕੋਈ ਹੱ-ਬੰਨਾ ਨਹੀਂ।
English
Comings and goings are terrible and dreadful; there is no end to the rounds of reincarnation.
ਨਾਮ ਵਿਹੂਣੇ. ਊਣੇ ਝੂਣੇ; ਨਾ ਗੁਰਿ ਸਬਦੁ ਸੁਣਾਇਆ ॥
naam vihoone. aoone jhoone; naa gur sabad sunaaeaa |
Punjabi
ਸਾਈਂ ਦੇ ਨਾਮ ਦੇ ਬਗੈਰ ਪ੍ਰਾਣੀ ਸੱਖਣਾ ਅਤੇ ਨਿਮੌਝੂੜਾ ਹੈ ਤੇ ਗੁਰਬਾਣੀ ਨੂੰ ਨਹੀਂ ਸੁਣਦਾ।
English
Without the Naam, he is vacant and sad; he does not listen to the Word of the Guru's Shabad.
ਮਨੁ ਪਰਦੇਸੀ ਜੇ ਥੀਐ; ਸਭੁ ਦੇਸੁ ਪਰਾਇਆ ॥੭॥
man paradesee je theeai; sabh des paraaeaa |7|
Punjabi
ਜੇਕਰ ਬੰਦਾ ਸਾਈਂ ਵੱਲੋਂ ਓਪਰਾ ਹੋ ਜਾਵੇ ਤਾਂ ਸਾਰਾ ਸੰਸਾਰ ਉਸ ਨਾਲ ਬਿਗਾਨਾ ਹੋ ਜਾਂਦਾ ਹੈ।
English
If the mind becomes a stranger to God, then all the world becomes a stranger to him. ||7||
ਗੁਰ ਮਹਲੀ ਘਰਿ ਆਪਣੈ; ਸੋ ਭਰਪੁਰਿ ਲੀਣਾ ॥
gur mahalee ghar aapanai; so bharapur leenaa |
Punjabi
ਜੋ ਗੁਰੂ-ਘਰ ਰਾਹੀਂ, ਸੁਆਮੀ ਨੂੰ ਆਪਣੇ ਦਿਲ ਦੇ ਗ੍ਰਹਿ ਅੰਦਰ ਖੋਜਦਾ ਹੈ, ਉਹ ਸਰਬ-ਵਿਆਪਕ ਅੰਦਰ ਸਮਾ ਜਾਂਦਾ ਹੈ।
English
One who finds the Guru's Mansion within the home of his own being, merges in the All-pervading Lord.
ਸੇਵਕੁ ਸੇਵਾ ਤਾਂ ਕਰੇ; ਸਚ ਸਬਦਿ ਪਤੀਣਾ ॥
sevak sevaa taan kare; sach sabad pateenaa |
Punjabi
ਜੇਕਰ ਗੋਲਾ ਸੱਚੇ ਨਾਮ ਨਾਲ ਪ੍ਰਸੰਨ ਹੋ ਜਾਵੇ, ਕੇਵਲ ਤਦ ਹੀ ਉਹ ਗੁਰਾਂ ਦੀ ਘਾਲ ਕਮਾਉਂਦਾ ਹੈ।
English
The sevadar performs selfless service when he is pleased, and confirmed in the True Word of the Shabad.
ਸਬਦੇ ਪਤੀਜੈ. ਅੰਕੁ ਭੀਜੈ; ਸੁ ਮਹਲੁ, ਮਹਲਾ ਅੰਤਰੇ ॥
sabade pateejai. ank bheejai; su mehal, mahalaa antare |
Punjabi
ਪਤਨੀ ਜੋ ਨਾਮ ਨਾਲ ਤ੍ਰਿਪਤ ਹੋਈ ਹੈ ਅਤੇ ਜਿਸ ਦਾ ਹਿਰਦਾ ਦ੍ਰਵਿਆ ਹੋਇਆ ਹੈ; ਉਹ ਆਪਣੇ ਸਿਰ ਦੇ ਸਾਈਂ ਦੇ ਮੰਦਰ ਅੰਦਰ ਵਸਦੀ ਹੈ।
English
Confirmed in the Shabad, with her being softened by devotion, the bride dwells in the Mansion of the Lord's Presence, deep within her being.
ਆਪਿ ਕਰਤਾ ਕਰੇ ਸੋਈ; ਪ੍ਰਭੁ ਆਪਿ ਅੰਤਿ ਨਿਰੰਤਰੇ ॥
aap karataa kare soee; prabh aap ant nirantare |
Punjabi
ਉਹ ਰਚਣਹਾਰ ਖੁਦ ਸ਼੍ਰਿਸ਼ਟੀ ਨੂੰ ਰਚਦਾ ਹੈ ਅਤੇ ਖੁਦ ਹੀ ਸੁਆਮੀ ਲਗਾਤਾਰ ਇਸ ਦਾ ਖਾਤਮਾ ਕਰ ਦਿੰਦਾ ਹੈ।
English
The Creator Himself creates; God Himself, in the end, is endless.
ਗੁਰ ਸਬਦਿ ਮੇਲਾ ਤਾਂ ਸੁਹੇਲਾ; ਬਾਜੰਤ ਅਨਹਦ ਬੀਣਾ ॥
gur sabad melaa taan suhelaa; baajant anahad beenaa |
Punjabi
ਗੁਰਬਾਣੀ ਪ੍ਰਾਣੀ ਨੂੰ ਵਾਹਿਗੁਰੂ ਨਾਲ ਮਿਲਾ ਦਿੰਦੀ ਹੈ ਤੇ ਤਦ ਉਹ ਸ਼ਸ਼ੋਭਤ ਹੋ ਜਾਂਦਾ ਹੈ ਅਤੇ ਸੁਤੇ ਸਿਧ ਕੀਰਤਨ ਉਸ ਦੇ ਅੰਦਰ ਗੂੰਜਦਾ ਹੈ।
English
Through the Word of the Guru's Shabad, the mortal is united, and then embellished; the unstruck melody of the sound current resounds.
ਗੁਰ ਮਹਲੀ ਘਰਿ ਆਪਣੈ; ਸੋ ਭਰਿਪੁਰਿ ਲੀਣਾ ॥੮॥
gur mahalee ghar aapanai; so bharipur leenaa |8|
Punjabi
ਜੋ ਗੁਰੂ-ਘਰ ਰਾਹੀਂ, ਸੁਆਮੀ ਨੂੰ ਆਪਣੇ ਦਿਲ ਦੇ ਘਰ ਅੰਦਰ ਖੋਜਦਾ ਹੈ, ਉਹ ਸਰਬ-ਵਿਆਪਕ ਪੁਰਖ ਅੰਦਰ ਸਮਾਂ ਜਾਂਦਾ ਹੈ।
English
One who finds the Guru's Mansion within the home of his own being, merges in the All-pervading Lord. ||8||
ਕੀਤਾ ਕਿਆ ਸਾਲਾਹੀਐ; ਕਰਿ ਵੇਖੈ ਸੋਈ ॥
keetaa kiaa saalaaheeai; kar vekhai soee |
Punjabi
ਤੂੰ ਰਚੇ ਹੋਏ ਦੀ ਸਿਫ਼ਤ ਕਿਉਂ ਕਰਦਾ ਹੈ? ਤੂੰ ਉਸ ਦੀ ਸਿਫ਼ਤ ਕਰ, ਜੋ ਸਾਰਿਆਂ ਨੂੰ ਰਚਦਾ ਤੇ ਵੇਖਦਾ ਹੈ।
English
Why praise that which is created? Praise instead the One who created it and watches over it.
ਤਾ ਕੀ ਕੀਮਤਿ. ਨਾ ਪਵੈ; ਜੇ ਲੋਚੈ ਕੋਈ ॥
taa kee keemat. naa pavai; je lochai koee |
Punjabi
ਉਸ ਦਾ ਮੁੱਲ ਨਹੀਂ ਮਾਇਆ ਨਹੀਂ ਜਾ ਸਕਦਾ ਜਿੰਨੀ ਮਰਜ਼ੀ ਭੀ ਇਨਸਾਨ ਖਾਹਿਸ਼ ਪਿਆ ਕਰੇ।
English
His value cannot be estimated, no matter how much one may wish.
ਕੀਮਤਿ ਸੋ ਪਾਵੈ. ਆਪਿ ਜਾਣਾਵੈ; ਆਪਿ ਅਭੁਲੁ. ਨ ਭੁਲਏ ॥
keemat so paavai. aap jaanaavai; aap abhul. na bhule |
Punjabi
ਕੇਵਲ ਉਹ ਹੀ ਉਸ ਦਾ ਮੁੱਲ ਪਾ ਸਕਦਾ ਹੈ, ਜਿਸ ਨੂੰ ਉਹ ਆਪਣਾ ਆਪ ਦਰਸਾਉਂਦਾ ਹੈ। ਸੁਆਮੀ ਖੁਦ ਅਚੂਕ ਹੈ ਅਤੇ ਚੁੱਕਵਾਂ ਨਹੀਂ।
English
He alone can estimate the Lord's value, whom the Lord Himself causes to know. He is not mistaken; He does not make mistakes.
ਜੈ ਜੈ ਕਾਰੁ ਕਰਹਿ. ਤੁਧੁ ਭਾਵਹਿ; ਗੁਰ ਕੈ ਸਬਦਿ ਅਮੁਲਏ ॥
jai jai kaar kareh. tudh bhaaveh; gur kai sabad amule |
Punjabi
ਹੇ ਮੇਰੇ ਮਾਲਕ! ਕੇਵਲ ਉਹ ਹੀ, ਜੋ ਤੈਨੂੰ ਚੰਗਾ ਲੱਗਦਾ ਹੈ, ਗੁਰਾਂ ਦੀ ਅਮੋਲਕ ਬਾਣੀ ਰਾਹੀਂ ਤੇਰੀ ਸਿਫ਼ਤ-ਸ਼ਲਾਘਾ ਕਰਦਾ ਹੈ।
English
He alone celebrates victory, who is pleasing to You, through the Invaluable Word of the Guru's Shabad.
ਹੀਣਉ ਨੀਚੁ ਕਰਉ ਬੇਨੰਤੀ; ਸਾਚੁ. ਨ ਛੋਡਉ ਭਾਈ ॥
heenau neech krau benantee; saach. na chhoddau bhaaee |
Punjabi
ਮੈਂ, ਕਮੀਣਾ ਅਤੇ ਅਧਮ, ਸੁਆਮੀ ਅੱਗੇ ਇਕ ਪ੍ਰਾਰਥਨਾ ਕਰਦਾ ਹਾਂ, ਹੇ ਵੀਰ! ਕਿ ਮੈਂ ਸੱਚੇ ਨਾਮ ਨੂੰ ਕਦੇ ਵੀ ਨਾਂ ਤਿਆਗਾਂਗਾ।
English
I am lowly and abject - I offer my prayer; may I never forsake the True Name, O Sibling of Destiny.
ਨਾਨਕ. ਜਿਨਿ ਕਰਿ ਦੇਖਿਆ; ਦੇਵੈ ਮਤਿ ਸਾਈ ॥੯॥੨॥੫॥
naanak. jin kar dekhiaa; devai mat saaee |9|2|5|
Punjabi
ਨਾਨਕ, ਜਿਸ ਨੇ ਰਚਨਾ ਰਚੀ ਹੈ, ਉਹ ਇਸ ਦੀ ਦੇਖ-ਭਾਲ ਕਰਦਾ ਹੈ ਅਤੇ ਕੇਵਲ ਉਹ ਹੀ ਅਸਲੀ ਸਮਝ ਬਖਸ਼ਦਾ ਹੈ।
English
O Nanak, the One who created the creation, watches over it; He alone bestows understanding. ||9||2||5||
ਰਾਗੁ ਸੂਹੀ ਛੰਤ ਮਹਲਾ ੩ ਘਰੁ ੨ ॥
raag soohee chhant mahalaa 3 ghar 2 |
Punjabi
ਰਾਗ ਸੂਹੀ ਛੰਤ ਤੀਰੀ ਪਾਤਿਸ਼ਾਹੀ।
English
Raag Soohee, Chhant, Third Mehl, Second House:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
English
One Universal Creator God. By The Grace Of The True Guru:
ਸੁਖ ਸੋਹਿਲੜਾ. ਹਰਿ ਧਿਆਵਹੁ ॥
sukh sohilarraa. har dhiaavahu |
Punjabi
ਤੂੰ ਆਰਾਮ ਅਤੇ ਅਨੰਦ ਦੇਣਹਾਰ ਵਾਹਿਗੁਰੂ ਦਾ ਸਿਮਰਨ ਕਰ,
English
Meditate on the Lord, and find peace and pleasure.
ਗੁਰਮੁਖਿ; ਹਰਿ ਫਲੁ ਪਾਵਹੁ ॥
guramukh; har fal paavahu |
Punjabi
ਅਤੇ ਗੁਰਾਂ ਦੇ ਰਾਹੀਂ ਪ੍ਰਭੂ ਦੇ ਫਲ ਨੂੰ ਪਰਾਪਤ ਕਰ।
English
As Gurmukh, obtain the Lord's fruitful rewards.
ਗੁਰਮੁਖਿ ਫਲੁ ਪਾਵਹੁ. ਹਰਿ ਨਾਮੁ ਧਿਆਵਹੁ; ਜਨਮ ਜਨਮ ਕੇ ਦੂਖ ਨਿਵਾਰੇ ॥
guramukh fal paavahu. har naam dhiaavahu; janam janam ke dookh nivaare |
Punjabi
ਗੁਰਾਂ ਦੁਆਰਾ ਮੇਵੇ ਨੂੰ ਪਰਾਪਤ ਕਰਨ ਅਤੇ ਸਾਈਂ ਦੇ ਨਾਮ ਦਾ ਆਰਾਧਨ ਕਰਨ ਦੁਆਰਾ ਤੂੰ ਅਨੇਕ ਜਨਮਾਂ ਦਿਆਂ ਦੁੱਖੜਿਆਂ ਨੂੰ ਦੂਰ ਕਰ ਲਵੇਂਗਾ।
English
As Gurmukh, obtain the fruit of the Lord, and meditate on the Lord's Name; the pains of countless lifetimes shall be erased.
ਬਲਿਹਾਰੀ ਗੁਰ ਅਪਣੇ ਵਿਟਹੁ; ਜਿਨਿ ਕਾਰਜ ਸਭਿ ਸਵਾਰੇ ॥
balihaaree gur apane vittahu; jin kaaraj sabh savaare |
Punjabi
ਕੁਰਬਾਨ ਹਾਂ, ਮੈਂ ਆਪਣੇ ਗੁਰਾਂ ਉਤੇ, ਜਿਨ੍ਹਾਂ ਨੇ ਮੇਰੇ ਕੰਮ-ਕਾਜ ਰਾਸ ਕਰ ਦਿੱਤੇ ਹਨ।
English
I am a sacrifice to my Guru, who has arranged and resolved all my affairs.
ਹਰਿ ਪ੍ਰਭੁ ਕ੍ਰਿਪਾ ਕਰੇ. ਹਰਿ ਜਾਪਹੁ; ਸੁਖ ਫਲ. ਹਰਿ ਜਨ ਪਾਵਹੁ ॥
har prabh kripaa kare. har jaapahu; sukh fal. har jan paavahu |
Punjabi
ਹੇ ਰੱਬ ਦੇ ਬੰਦੇ! ਜੇਕਰ ਤੂੰ ਵਾਹਿਗੁਰੂ ਨੂੰ ਯਾਦ ਕਰੇਂ ਸੁਆਮੀ ਵਾਹਿਗੁਰੂ ਤੇਰੇ ਤੇ ਤਰਸ ਕਰੇਗਾ ਅਤੇ ਤੂੰ ਆਰਾਮ-ਬਖਸ਼ਣਹਾਰ ਮੇਵੇ ਨੂੰ ਪਾ ਲਵੇਂਗਾ।
English
The Lord God will bestow His Grace, if you meditate on the Lord; O humble servant of the Lord, you shall obtain the fruit of peace.
ਨਾਨਕੁ ਕਹੈ. ਸੁਣਹੁ ਜਨ ਭਾਈ; ਸੁਖ ਸੋਹਿਲੜਾ ਹਰਿ ਧਿਆਵਹੁ ॥੧॥
naanak kahai. sunahu jan bhaaee; sukh sohilarraa har dhiaavahu |1|
Punjabi
ਗੁਰੂ ਜੀ ਫਰਮਾਉਂਦੇ ਹਨ; ਹੇ ਬੰਦੇ! ਮੇਰੇ ਵੀਰ! ਤੂੰ ਕੰਨ ਕਰ। ਆਰਾਮ ਅਤੇ ਅਨੰਦ ਪਰਾਪਤ ਕਰਨ ਲਈ ਤੂੰ ਸੁਆਮੀ ਦਾ ਸਿਮਰਨ ਕਰ।
English
Says Nanak, listen O humble Sibling of Destiny: meditate on the Lord, and find peace and pleasure. ||1||
ਸੁਣਿ ਹਰਿ ਗੁਣ ਭੀਨੇ; ਸਹਜਿ ਸੁਭਾਏ ॥
sun har gun bheene; sehaj subhaae |
Punjabi
ਪ੍ਰਭੂ ਦੀਆਂ ਚੰਗਿਆਈਆਂ ਸ੍ਰਵਣ ਕਰ ਕੇ ਮੈਂ ਸੁਖੈਨ ਦੀ ਤਰੋ-ਤਰ ਹੋ ਗਿਆ ਹਾਂ।
English
Hearing the Glorious Praises of the Lord, I am intuitively drenched with His Love.
ਗੁਰਮਤਿ ਸਹਜੇ ਨਾਮੁ ਧਿਆਏ ॥
guramat sahaje naam dhiaae |
Punjabi
ਗੁਰਾਂ ਦੇ ਉਪਦੇਸ਼ ਦੁਆਰਾ, ਮੈਂ ਸੁਤੇਨਿਧ ਹੀ ਸਾਹਿਬ ਦੇ ਨਾਮ ਦਾ ਉਚਾਰਨ ਕੀਤਾ ਹੈ।
English
Under Guru's Instruction, I meditate intuitively on the Naam.
ਜਿਨ ਕਉ ਧੁਰਿ ਲਿਖਿਆ; ਤਿਨ ਗੁਰੁ ਮਿਲਿਆ; ਤਿਨ ਜਨਮ ਮਰਣ ਭਉ ਭਾਗਾ ॥
jin kau dhur likhiaa; tin gur miliaa; tin janam maran bhau bhaagaa |
Punjabi
ਜਿਨ੍ਹਾਂ ਲਈ ਮੁੱਢ ਤੋਂ ਇਸ ਤਰ੍ਹਾਂ ਲਿਖਿਆ ਹੋਇਆ ਹੈ, ਉਨ੍ਹਾਂ ਨੂੰ ਗੁਰੂ ਜੀ ਮਿਲ ਪੈਂਦੇ ਹਨ ਅਤੇ ਉਨ੍ਹਾਂ ਦਾ ਮੰਜਣ ਅਤੇ ਮਰਨ ਦਾ ਡਰ ਦੌੜ ਜਾਂਦਾ ਹੈ।
English
Those who have such pre-ordained destiny, meet the Guru, and their fears of birth and death leave them.