Ang 768
ਅੰਦਰਹੁ ਦੁਰਮਤਿ ਦੂਜੀ ਖੋਈ; ਸੋ ਜਨੁ ਹਰਿ ਲਿਵ ਲਾਗਾ ॥
andarahu duramat doojee khoee; so jan har liv laagaa |
Punjabi
ਜੋ ਆਪਣੇ ਅੰਦਰੋਂ ਮੰਦੀ, ਅਕਲ ਅਤੇ ਦਵੈਤ-ਪਾਵ ਨੂੰ ਕੱਢ ਦਿੰਦਾ ਹੈ, ਉਸ ਇਨਸਾਨ ਦਾ ਵਾਹਿਗੁਰੂ ਨਾਲ ਪਿਆਰ ਪੈ ਜਾਂਦਾ ਹੈ।
English
One who eliminates evil-mindedness and duality from within himself, that humble being lovingly focuses his mind on the Lord.
ਜਿਨ ਕਉ ਕ੍ਰਿਪਾ ਕੀਨੀ. ਮੇਰੈ ਸੁਆਮੀ; ਤਿਨ ਅਨਦਿਨੁ ਹਰਿ ਗੁਣ ਗਾਏ ॥
jin kau kripaa keenee. merai suaamee; tin anadin har gun gaae |
Punjabi
ਜਿਨ੍ਹਾਂ ਉਤੇ ਮੇਰਾ ਮਾਲਕ ਰਹਿਮਤ ਧਾਰਦਾ ਹੈ, ਰਾਤ ਦਿਨ ਉਹ ਸਾਈਂ ਦਾ ਜੱਸ ਗਾਇਨ ਕਰਦੇ ਹਨ।
English
Those, upon whom my Lord and Master bestows His Grace, sing the Glorious Praises of the Lord, night and day.
ਸੁਣਿ ਮਨ ਭੀਨੇ; ਸਹਜਿ ਸੁਭਾਏ ॥੨॥
sun man bheene; sehaj subhaae |2|
Punjabi
ਸਾਹਿਬ ਬਾਰੇ ਸੁਣ ਕੇ, ਮੇਰੀ ਜਿੰਦੜੀ ਸੁਭਾਵਕ ਹੀ ਉਸ ਦੀ ਸਰੇਸ਼ਟ ਪ੍ਰੀਤ ਨਾਲ ਮੋਮ ਹੋ ਗਈ ਹੈ।
English
Hearing the Glorious Praises of the Lord, I am intuitively drenched with His Love. ||2||
ਜੁਗ ਮਹਿ; ਰਾਮ ਨਾਮੁ ਨਿਸਤਾਰਾ ॥
jug meh; raam naam nisataaraa |
Punjabi
ਇਸ ਯੁੱਗ ਅੰਦਰ ਕੇਵਲ ਪ੍ਰਭੂ ਦੇ ਨਾਮ ਰਾਹੀਂ ਹੀ ਮੁਕਤੀ ਪਰਾਪਤ ਹੁੰਦੀ ਹੈ।
English
In this age, emancipation comes only from the Lord's Name.
ਗੁਰ ਤੇ ਉਪਜੈ; ਸਬਦੁ ਵੀਚਾਰਾ ॥
gur te upajai; sabad veechaaraa |
Punjabi
ਗੁਰਾਂ ਤੋਂ ਹੀ ਸੁਆਮੀ ਦਾ ਸਿਮਰਨ ਉਤਪੰਨ ਹੁੰਦਾ ਹੈ।
English
Contemplative meditation on the Word of the Shabad emanates from the Guru.
ਗੁਰਸਬਦੁ ਵੀਚਾਰਾ. ਰਾਮ ਨਾਮੁ ਪਿਆਰਾ; ਜਿਸੁ ਕਿਰਪਾ ਕਰੇ ਸੁ ਪਾਏ ॥
gurasabad veechaaraa. raam naam piaaraa; jis kirapaa kare su paae |
Punjabi
ਗੁਰਾਂ ਦੀ ਬਾਣੀ ਦੀ ਵੀਚਾਰ ਕਰਨ ਦੁਆਰਾ, ਪ੍ਰਭੂ ਦੇ ਨਾਮ ਨਾਲ ਪਿਰਹੜੀ ਪੈ ਜਾਂਦੀ ਹੈ। ਜਿਸ ਉਤੇ ਸਾਈਂ ਮਿਹਰ ਧਾਰਦਾ ਹੈ, ਉਹ ਹੀ ਇਸ ਨੂੰ ਪਰਾਪਤ ਕਰਦਾ ਹੈ।
English
Contemplating the Guru's Shabad, one comes to love the Lord's Name; he alone obtains it, unto whom the Lord shows Mercy.
ਸਹਜੇ ਗੁਣ ਗਾਵੈ ਦਿਨੁ ਰਾਤੀ; ਕਿਲਵਿਖ ਸਭਿ ਗਵਾਏ ॥
sahaje gun gaavai din raatee; kilavikh sabh gavaae |
Punjabi
ਅਡੋਲਤਾ ਅੰਦਰ ਉਹ ਦਿਨ ਰਾਤ ਸਾਈਂ ਦਾ ਜੱਸ ਗਾਉਂਦਾ ਹੈ ਅਤੇ ਉਸ ਦੇ ਸਾਰੇ ਪਾਪ ਧੋਂਤੇ ਜਾਂਦੇ ਹਨ।
English
In peace and poise, he sings the Lord's Praises day and night, and all sins are eradicated.
ਸਭੁ ਕੋ ਤੇਰਾ. ਤੂ ਸਭਨਾ ਕਾ; ਹਉ ਤੇਰਾ. ਤੂ ਹਮਾਰਾ ॥
sabh ko teraa. too sabhanaa kaa; hau teraa. too hamaaraa |
Punjabi
ਸਾਰੇ ਤੇਰੇ ਹਨ ਤੂੰ ਸਾਰਿਆਂ ਦਾ ਹੈਂ। ਮੈਂ ਤੇਰਾ ਹਾਂ ਅਤੇ ਤੂੰ ਮੇਰਾ ਹੈਂ, ਹੇ ਠਾਕੁਰ!
English
All are Yours, and You belong to all. I am Yours, and You are mine.
ਜੁਗ ਮਹਿ; ਰਾਮ ਨਾਮੁ ਨਿਸਤਾਰਾ ॥੩॥
jug meh; raam naam nisataaraa |3|
Punjabi
ਇਸ ਯੁੱਗ ਅੰਦਰ ਪ੍ਰਾਣੀ ਪ੍ਰਭੂ ਦੇ ਨਾਮ ਦਾ ਆਰਾਧਨ ਕਰਨ ਦੁਆਰਾ ਪਾਰ ਉਤਰ ਜਾਂਦਾ ਹੈ।
English
In this age, emancipation comes only from the Lord's Name. ||3||
ਸਾਜਨ ਆਇ ਵੁਠੇ; ਘਰ ਮਾਹੀ ॥
saajan aae vutthe; ghar maahee |
Punjabi
ਜਿਨ੍ਹਾਂ ਦੇ ਹਿਰਦੇ ਅੰਦਰ ਮਿੱਤਰ ਆ ਕੇ ਨਿਵਾਸ ਕਰ ਲੈਂਦਾ ਹੈ,
English
The Lord, my Friend has come to dwell within the home of my heart;
ਹਰਿ ਗੁਣ ਗਾਵਹਿ; ਤ੍ਰਿਪਤਿ ਅਘਾਹੀ ॥
har gun gaaveh; tripat aghaahee |
Punjabi
ਉਹ ਵਾਹਿਗੁਰੂ ਦਾ ਜੱਸ ਗਾਇਨ ਕਰਨ ਦੁਆਰਾ ਰੱਜੇ ਅਤੇ ਧ੍ਰਾਪੇ ਰਹਿੰਦੇ ਹਨ।
English
singing the Glorious Praises of the Lord, one is satisfied and fulfilled.
ਹਰਿ ਗੁਣ ਗਾਇ. ਸਦਾ ਤ੍ਰਿਪਤਾਸੀ; ਫਿਰਿ ਭੂਖ, ਨ ਲਾਗੈ ਆਏ ॥
har gun gaae. sadaa tripataasee; fir bhookh, na laagai aae |
Punjabi
ਵਾਹਿਗੁਰੂ ਦਾ ਜੱਸ ਗਾਇਨ ਕਰ ਕੇ, ਉਹ ਹਮੇਸ਼ਾਂ ਲਈ ਸੰਤੁਸ਼ਟ ਹੋ ਜਾਂਦੀ ਹੈ ਤੇ ਮੁੜ ਉਸ ਨੂੰ ਭੁੱਖ ਨਹੀਂ ਲੱਗਦੀ।
English
Singing the Glorious Praises of the Lord, one is satisfied forever, never to feel hunger again.
ਦਹ ਦਿਸਿ ਪੂਜ ਹੋਵੈ ਹਰਿ ਜਨ ਕੀ; ਜੋ ਹਰਿ ਹਰਿ ਨਾਮੁ ਧਿਆਏ ॥
deh dis pooj hovai har jan kee; jo har har naam dhiaae |
Punjabi
ਸਾਹਿਬ ਦਾ ਗੋਲਾ, ਜਿਹੜਾ ਸੁਆਮੀ, ਵਾਹਿਗੁਰੂ ਦੇ ਨਾਮ ਨੂੰ ਆਰਾਧਦਾ ਹੈ, ਉਸ ਦੀ ਦੱਸੀ ਪਾਸੀਂ ਉਪਾਸਨਾ ਹੁੰਦੀ ਹੈ।
English
That humble servant of the Lord, who meditates on the Name of the Lord, Har, Har, is worshipped in the ten directions.
ਨਾਨਕ. ਹਰਿ ਆਪੇ ਜੋੜਿ ਵਿਛੋੜੇ; ਹਰਿ ਬਿਨੁ. ਕੋ ਦੂਜਾ ਨਾਹੀ ॥
naanak. har aape jorr vichhorre; har bin. ko doojaa naahee |
Punjabi
ਨਾਨਕ, ਵਾਹਿਗੁਰੂ ਖੁਦ ਹੀ ਮਿਲਾਉਂਦਾ ਤੇ ਜੁਦਾ ਕਰਦਾ ਹੈ। ਵਾਹਿਗੁਰੂ ਦੇ ਬਗੈਰ ਹੋਰ ਕੋਈ ਹੈ ਹੀ ਨਹੀਂ।
English
O Nanak, He Himself joins and separates; there is no other than the Lord.
ਸਾਜਨ ਆਇ ਵੁਠੇ; ਘਰ ਮਾਹੀ ॥੪॥੧॥
saajan aae vutthe; ghar maahee |4|1|
Punjabi
ਮਿੱਤਰ ਆ ਕੇ ਮੇਰੇ ਦਿਲ-ਗ੍ਰਹਿ ਅੰਦਰ ਵੱਸ ਗਿਆ ਹੈ।
English
The Lord, my Friend has come to dwell within the home of my heart. ||4||1||
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
English
One Universal Creator God. By The Grace Of The True Guru:
ਰਾਗੁ ਸੂਹੀ ਮਹਲਾ ੩ ਘਰੁ ੩ ॥
raag soohee mahalaa 3 ghar 3 |
Punjabi
ਰਾਗੁ ਸੂਹੀ ਤੀਜੀ ਪਾਤਿਸ਼ਾਹੀ।
English
Raag Soohee, Third Mehl, Third House:
ਭਗਤ ਜਨਾ ਕੀ ਹਰਿ ਜੀਉ ਰਾਖੈ; ਜੁਗਿ ਜੁਗਿ ਰਖਦਾ ਆਇਆ ਰਾਮ ॥
bhagat janaa kee har jeeo raakhai; jug jug rakhadaa aaeaa raam |
Punjabi
ਮਹਾਰਾਜ ਮਾਲਕ ਆਪਣੇ ਜਾਂਨਿਸਾਰ ਗੋਲਿਆਂ ਦੀ ਲੱਜਿਆ ਰੱਖਦਾ ਹੈ। ਸਾਰਿਆਂ ਯੁੱਗਾਂ ਅੰਦਰ, ਉਹ ਇਯ ਨੂੰ ਰੱਖਦਾ ਰਿਹਾ ਹੈ।
English
The Dear Lord protects His humble devotees; throughout the ages, He has protected them.
ਸੋ ਭਗਤੁ. ਜੋ ਗੁਰਮੁਖਿ ਹੋਵੈ; ਹਉਮੈ. ਸਬਦਿ ਜਲਾਇਆ ਰਾਮ ॥
so bhagat. jo guramukh hovai; haumai. sabad jalaaeaa raam |
Punjabi
ਕੇਵਲ ਓਹੀ ਸਾਧੂ ਹੈ, ਜੋ ਗੁਰੂ-ਅਨੁਸਾਰੀ ਹੈ ਅਤੇ ਆਪਣੀ ਹੰਗਤਾ ਨੂੰ ਨਾਮ ਨਾਲ ਸਾੜ ਸੁੱਟਦਾ ਹੈ।
English
Those devotees who become Gurmukh burn away their ego, through the Word of the Shabad.
ਹਉਮੈ. ਸਬਦਿ ਜਲਾਇਆ. ਮੇਰੇ ਹਰਿ ਭਾਇਆ; ਜਿਸ ਦੀ ਸਾਚੀ ਬਾਣੀ ॥
haumai. sabad jalaaeaa. mere har bhaaeaa; jis dee saachee baanee |
Punjabi
ਜੋ ਆਪਣੀ ਸਵੈ-ਹੰਗਤਾ ਨੂੰ ਨਾਮ ਨਾਲ ਸਾੜ ਸੁੱਟਦਾ ਹੈ ਅਤੇ ਜਿਸ ਦੀ ਬੋਲ-ਬਾਣੀ ਸੱਚੀ ਹੈ, ਉਹ ਮੇਰੇ ਮਾਲਕ ਨੂੰ ਚੰਗਾ ਲੱਗਦਾ ਹੈ।
English
Those who burn away their ego through the Shabad, become pleasing to my Lord; their speech becomes True.
ਸਚੀ ਭਗਤਿ ਕਰਹਿ ਦਿਨੁ ਰਾਤੀ; ਗੁਰਮੁਖਿ ਆਖਿ ਵਖਾਣੀ ॥
sachee bhagat kareh din raatee; guramukh aakh vakhaanee |
Punjabi
ਦਿਨ ਰਾਤ ਉਹ ਸਾਹਿਬ ਦੀ ਸੱਚੀ ਪ੍ਰੇਮ-ਮਈ ਸੇਵਾ ਕਮਾਉਂਦਾ ਹੈ, ਜੋ ਮੁੱਖੀ ਗੁਰਾਂ ਨੇ ਵਰਣਨ ਅਤੇ ਬਿਆਨ ਕੀਤੀ ਹੈ।
English
They perform the Lord's true devotional service, day and night, as the Guru has instructed them.
ਭਗਤਾ ਕੀ ਚਾਲ ਸਚੀ ਅਤਿ ਨਿਰਮਲ; ਨਾਮੁ ਸਚਾ ਮਨਿ ਭਾਇਆ ॥
bhagataa kee chaal sachee at niramal; naam sachaa man bhaaeaa |
Punjabi
ਸੱਚੀ ਅਤੇ ਪਰਮ ਪਵਿੱਤਰ ਹੈ ਸੰਤਾਂ ਦੀ ਜੀਵਨ-ਰਹੁ-ਰੀਤੀ ਅਤੇ ਸੱਚਾ ਨਾਮ ਉਨ੍ਹਾਂ ਦੇ ਚਿੱਤ ਨੂੰ ਚੰਗਾ ਲੱਗਦਾ ਹੈ।
English
The devotees' lifestyle is true, and absolutely pure; the True Name is pleasing to their minds.
ਨਾਨਕ. ਭਗਤ ਸੋਹਹਿ ਦਰਿ ਸਾਚੈ; ਜਿਨੀ ਸਚੋ ਸਚੁ ਕਮਾਇਆ ॥੧॥
naanak. bhagat soheh dar saachai; jinee sacho sach kamaaeaa |1|
Punjabi
ਨਾਨਕ ਸ਼ਰਧਾਲੂ, ਜੋ ਨਿਰੋਲ ਸੱਚ ਦੀ ਕਿਰਤ ਕਰਦੇ ਹਨ, ਸੱਚੇ ਦਰਬਾਰ ਅੰਦਰ ਸੁਹਣੇ ਲੱਗਦੇ ਹਨ।
English
O Nanak, the those devotees, who practice Truth, and only Truth, look beauteous in the Court of the True Lord. ||1||
ਹਰਿ ਭਗਤਾ ਕੀ ਜਾਤਿ ਪਤਿ ਹੈ; ਭਗਤ. ਹਰਿ ਕੈ ਨਾਮਿ ਸਮਾਣੇ ਰਾਮ ॥
har bhagataa kee jaat pat hai; bhagat. har kai naam samaane raam |
Punjabi
ਵਾਹਿਗੁਰੂ ਆਪਣੇ ਸੰਤਾਂ ਦੀ ਜਾਤੀ ਅਤੇ ਇੱਜ਼ਤ ਆਬਰੂ ਹੈ ਅਤੇ ਸੰਤ ਵਾਹਿਗੁਰੂ ਦੇ ਨਾਮ ਵਿੱਚ ਠੀਨ ਹੋਏ ਹੋਏ ਹਨ।
English
The Lord is the social class and honor of His devotees; the Lord's devotees merge in the Naam, the Name of the Lord.
ਹਰਿ ਭਗਤਿ ਕਰਹਿ. ਵਿਚਹੁ ਆਪੁ ਗਵਾਵਹਿ; ਜਿਨ ਗੁਣ ਅਵਗਣ ਪਛਾਣੇ ਰਾਮ ॥
har bhagat kareh. vichahu aap gavaaveh; jin gun avagan pachhaane raam |
Punjabi
ਉਹ ਰੱਬ ਦੀ ਉਪਾਸਨਾ ਕਰਦੇ ਹਨ, ਆਪਣੇ ਅੰਦਰੋਂ ਸਵੈ-ਹੰਗਤਾ ਨੂੰ ਦੂਰ ਕਰਦੇ ਹਨ ਅਤੇ ਨੇਕੀਆਂ ਤੇ ਬਦੀਆਂ ਨੂੰ ਪਹਿਚਾਣਦੇ ਹਨ।
English
They worship the Lord in devotion, and eradicate self-conceit from within themselves; they understand merits and demerits.
ਗੁਣ ਅਉਗਣ ਪਛਾਣੈ. ਹਰਿ ਨਾਮੁ ਵਖਾਣੈ; ਭੈ ਭਗਤਿ ਮੀਠੀ ਲਾਗੀ ॥
gun aaugan pachhaanai. har naam vakhaanai; bhai bhagat meetthee laagee |
Punjabi
ਉਹ ਚੰਗੇ ਅਤੇ ਮੰਦੇ ਦੀ ਪਛਾਣ ਕਰਦੇ ਹਨ, ਵਾਹਿਗੁਰੂ ਦੇ ਨਾਮ ਨੂੰ ਉਚਾਰਦੇ ਹਨ, ਅਤੇ ਸਾਈਂ ਦਾ ਡਰ ਤੇ ਭਗਤੀ ਉਨ੍ਹਾਂ ਨੂੰ ਮਿੱਠੇ ਲੱਗਦੇ ਹਨ।
English
They understand merits and demerits, and chant the Lord's Name; devotional worship is sweet to them.
ਅਨਦਿਨੁ ਭਗਤਿ ਕਰਹਿ ਦਿਨੁ ਰਾਤੀ; ਘਰ ਹੀ ਮਹਿ ਬੈਰਾਗੀ ॥
anadin bhagat kareh din raatee; ghar hee meh bairaagee |
Punjabi
ਰਾਤ ਦਿਨ ਉਹ ਹਮੇਸ਼ਾਂ ਸੁਆਮੀ ਦੀ ਸੇਵਾ ਕਮਾਉਂਦੇ ਹਨ ਅਤੇ ਆਪਣੇ ਘਰ ਅੰਦਰ ਹੀ ਨਿਰਲੇਪ ਰਹਿੰਦੇ ਹਨ।
English
Night and day, they perform devotional worship, day and night, and in the home of the self, they remain detached.
ਭਗਤੀ ਰਾਤੇ ਸਦਾ ਮਨੁ ਨਿਰਮਲੁ; ਹਰਿ ਜੀਉ ਵੇਖਹਿ ਸਦਾ ਨਾਲੇ ॥
bhagatee raate sadaa man niramal; har jeeo vekheh sadaa naale |
Punjabi
ਉਸ ਦੀ ਸੇਵਾ ਵਿੱਚ ਰੰਗੀ ਹੋਈ ਉਨ੍ਹਾਂ ਦੀ ਆਤਮਾ ਸਦੀਵ ਹੀ ਪਵਿੱਤਰ ਹੈ ਅਤੇ ਉਹ ਹਮੇਸ਼ਾਂ ਸੁਆਮੀ ਨੂੰ ਆਪਣੇ ਰੰਗ ਸੰਗ ਦੇਖਦੇ ਹਨ।
English
Imbued with devotion, their minds remain forever immaculate and pure; they see their Dear Lord always with them.
ਨਾਨਕ. ਸੇ ਭਗਤ ਹਰਿ ਕੈ ਦਰਿ ਸਾਚੇ; ਅਨਦਿਨੁ ਨਾਮੁ ਸਮੑਾਲੇ ॥੨॥
naanak. se bhagat har kai dar saache; anadin naam samaale |2|
Punjabi
ਨਾਨਕ ਉਹ ਸਾਧੂ ਸਾਈਂ ਦੇ ਦਰਬਾਰ ਅੰਦਰ ਸੱਚੇ ਹਨ ਅਤੇ ਉਹ ਰਾਤ ਦਿਨ ਨਾਮ ਨੂੰ ਸਿਮਰਦੇ ਹਨ।
English
O Nanak, those devotees are True in the Court of the Lord; night and day, they dwell upon the Naam. ||2||
ਮਨਮੁਖ. ਭਗਤਿ, ਕਰਹਿ, ਬਿਨੁ ਸਤਿਗੁਰ; ਵਿਣੁ ਸਤਿਗੁਰ ਭਗਤਿ ਨ ਹੋਈ ਰਾਮ ॥
manamukh. bhagat, kareh, bin satigur; vin satigur bhagat na hoee raam |
Punjabi
ਪ੍ਰਤੀਕੂਲ ਪੁਰਸ਼ ਸੱਚੇ ਗੁਰਾਂ ਦੇ ਬਗੈਰ ਸੁਆਮੀ ਦੀ ਉਪਾਸ਼ਨਾ ਕਰਦੇ ਹਨ ਪ੍ਰੰਤੂ ਸੱਚੇ ਗੁਰਾਂ ਦੇ ਬਗੈਰ ਪ੍ਰੇਮ-ਮਈ ਸੇਵਾ ਕਿਸ ਤਰ੍ਹਾਂ ਕੀਤੀ ਜਾ ਸਕਦੀ ਹੈ?
English
The self-willed manmukhs practice devotional rituals without the True Guru, but without the True Guru, there is no devotion.
ਹਉਮੈ ਮਾਇਆ ਰੋਗਿ ਵਿਆਪੇ; ਮਰਿ ਜਨਮਹਿ ਦੁਖੁ ਹੋਈ ਰਾਮ ॥
haumai maaeaa rog viaape; mar janameh dukh hoee raam |
Punjabi
ਉਨ੍ਹਾਂ ਨੂੰ ਹੰਗਤਾ ਅਤੇ ਸੰਸਾਰੀ ਲਗਨ ਦੀਆਂ ਬੀਮਾਰੀਆਂ ਚਿਮੜੀਆਂ ਹੋਈਆਂ ਹਨ ਅਤੇ ਮਰਨ ਤੇ ਜੰਮਣ ਅੰਦਰ ਉਹ ਕਸ਼ਟ ਉਠਾਉਂਦੇ ਹਨ।
English
They are afflicted with the diseases of egotism and Maya, and they suffer the pains of death and rebirth.
ਮਰਿ ਜਨਮਹਿ. ਦੁਖੁ ਹੋਈ, ਦੂਜੈ ਭਾਇ. ਪਰਜ ਵਿਗੋਈ; ਵਿਣੁ ਗੁਰ ਤਤੁ, ਨ ਜਾਨਿਆ ॥
mar janameh. dukh hoee, doojai bhaae. paraj vigoee; vin gur tat, na jaaniaa |
Punjabi
ਜਾਣ ਅਤੇ ਆਉਣ ਅੰਦਰ ਸੰਸਾਰ ਤਕਲੀਫ ਉਠਾਉਂਦਾ ਹੈ ਅਤੇ ਦਵੈਤ-ਭਾਵ ਵਿੱਚ ਬਰਬਾਦ ਹੋ ਜਾਂਦਾ ਹੈ। ਗੁਰਾਂ ਦੇ ਬਾਝੋਂ ਇਸ ਨੂੰ ਅਸਲੀਅਤ ਪਰਾਪਤ ਨਹੀਂ ਹੁੰਦੀ।
English
The world suffers the pains of death and rebirth, and through the love of duality, it is ruined; without the Guru, the essence of reality is not known.
ਭਗਤਿ ਵਿਹੂਣਾ. ਸਭੁ ਜਗੁ ਭਰਮਿਆ; ਅੰਤਿ ਗਇਆ ਪਛੁਤਾਨਿਆ ॥
bhagat vihoonaa. sabh jag bharamiaa; ant geaa pachhutaaniaa |
Punjabi
ਪ੍ਰਭੂ ਦੇ ਅਨੁਰਾਗ ਦੇ ਬਾਝੋਂ ਸਾਰਾ ਸੰਸਾਰ ਭਟਕਦਾ ਫਿਰਦਾ ਹੈ ਅਤੇ ਅਖੀਰ ਨੂੰ ਪਸਚਾਤਾਪ ਕਰਦਾ ਹੋਇਆ ਟੁਰ ਜਾਂਦਾ ਹੈ।
English
Without devotional worship, everyone in the world is deluded and confused, and in the end, they depart with regrets.