Ang 770
ਨਿਹਚਲੁ ਰਾਜੁ ਸਦਾ ਹਰਿ ਕੇਰਾ; ਤਿਸੁ ਬਿਨੁ ਅਵਰੁ. ਨ ਕੋਈ ਰਾਮ ॥
nihachal raaj sadaa har keraa; tis bin avar. na koee raam |
Punjabi
ਸਦੀਵੀ ਮੁਸਤਕਿਲ ਹੈ ਪ੍ਰਭੂ ਦੀ ਪਾਤਿਸ਼ਾਹੀ ਉਸ ਦੇ ਬਾਝੋਂ ਹੋਰ ਕੋਈ ਨਹੀਂ।
English
The Kingdom of the Lord is permanent, and forever unchanging; there is no other than Him.
ਤਿਸੁ ਬਿਨੁ ਅਵਰੁ. ਨ ਕੋਈ, ਸਦਾ ਸਚੁ ਸੋਈ; ਗੁਰਮੁਖਿ ਏਕੋ ਜਾਣਿਆ ॥
tis bin avar. na koee, sadaa sach soee; guramukh eko jaaniaa |
Punjabi
ਉਸ ਦੇ ਬਾਝੋਂ ਹੋਰ ਕੋਈ ਹੈ ਹੀ ਨਹੀਂ ਸਦੀਵੀਂ ਸੱਚਾ ਹੈ ਉਹ ਸੁਆਮੀ। ਗੁਰੂ-ਸਮਰਪਨ ਕੇਵਲ ਇਕ ਨੂੰ ਹੀ ਜਾਣਦੇ ਹਨ।
English
There is no other than Him - He is True forever; the Gurmukh knows the One Lord.
ਧਨ ਪਿਰ ਮੇਲਾਵਾ ਹੋਆ; ਗੁਰਮਤੀ ਮਨੁ ਮਾਨਿਆ ॥
dhan pir melaavaa hoaa; guramatee man maaniaa |
Punjabi
ਜਿਸ ਸਹੇਲੀ ਦੀ ਆਤਮਾ ਗੁਰਾਂ ਦੇ ਉਪਦੇਸ਼ ਦੁਆਰਾ ਸੰਤੁਸ਼ਟ ਹੋ ਜਾਂਦੀ ਹੈ, ਉਹ ਆਪਣੇ ਮਾਲਕ ਨੂੰ ਮਿਲ ਪੈਂਦੀ ਹੈ।
English
That soul-bride, whose mind accepts the Guru's Teachings, meets her Husband Lord.
ਸਤਿਗੁਰੁ ਮਿਲਿਆ ਤਾ ਹਰਿ ਪਾਇਆ; ਬਿਨੁ ਹਰਿ ਨਾਵੈ ਮੁਕਤਿ. ਨ ਹੋਈ ॥
satigur miliaa taa har paaeaa; bin har naavai mukat. na hoee |
Punjabi
ਜਦ ਇਨਸਾਨ ਸੱਚੇ ਗੁਰਾਂ ਨੂੰ ਮਿਲ ਪੈਂਦਾ ਹੈ, ਤਦ ਉਹ ਸੁਆਮੀ ਨੂੰ ਪਾ ਲੈਂਦਾ ਹੈ, ਸੁਆਮੀ ਦੇ ਨਾਮ ਦੇ ਬਾਝੋਂ ਉਹ ਮੁਕਤ ਨਹੀਂ ਹੁੰਦਾ।
English
Meeting the True Guru, she finds the Lord; without the Lord's Name, there is no liberation.
ਨਾਨਕ ਕਾਮਣਿ ਕੰਤੈ ਰਾਵੇ; ਮਨਿ ਮਾਨਿਐ ਸੁਖੁ ਹੋਈ ॥੧॥
naanak kaaman kantai raave; man maaniai sukh hoee |1|
Punjabi
ਨਾਨਕ, ਪਤਨੀ ਆਪਣੇ ਪਤੀ ਨੂੰ ਮਾਣਦੀ ਹੈ। ਮਨ ਦੀ ਸੰਤੁਸ਼ਟਤਾ ਦੁਆਰਾ ਆਰਾਮ ਉਤਪੰਨ ਹੁੰਦਾ ਹੈ।
English
O Nanak, the soul-bride ravishes and enjoys her Husband Lord; her mind accepts Him, and she finds peace. ||1||
ਸਤਿਗੁਰੁ ਸੇਵਿ. ਧਨ ਬਾਲੜੀਏ; ਹਰਿ ਵਰੁ ਪਾਵਹਿ ਸੋਈ ਰਾਮ ॥
satigur sev. dhan baalarree; har var paaveh soee raam |
Punjabi
ਤੂੰ ਆਪਣੇ ਸੱਚੇ ਗੁਰਾਂ ਦੀ ਟਹਿਲ ਕਮਾ, ਹੇ ਮੁਟਿਆਰ ਪਤਨੀਏ! ਇਸ ਤਰ੍ਹਾਂ ਤੂੰ ਉਸ ਪ੍ਰਭੂ ਨੂੰ ਆਪਣੇ ਪਤੀ ਵਜੋਂ ਪਰਾਪਤ ਕਰ ਲਵੇਂਗੀ।
English
Serve the True Guru, O young and innocent bride; thus you shall obtain the Lord as your Husband.
ਸਦਾ ਹੋਵਹਿ ਸੋਹਾਗਣੀ; ਫਿਰਿ ਮੈਲਾ ਵੇਸੁ. ਨ ਹੋਈ ਰਾਮ ॥
sadaa hoveh sohaaganee; fir mailaa ves. na hoee raam |
Punjabi
ਤੂੰ ਹਮੇਸ਼ਾਂ ਆਪਣੇ ਭਰਤੇ ਦੀ ਨੇਕ ਵਹੁਟੀ ਬਣੀ ਰਹੇਂਗੀ ਅਤੇ ਮੁੜ ਤੇਰੀ ਪੁਸ਼ਾਕ ਮਲੀਨ ਨਹੀਂ ਹੋਵੇਗੀ।
English
You shall be the virtuous and happy bride of the True Lord forever; and you shall never again wear soiled clothes.
ਫਿਰਿ ਮੈਲਾ ਵੇਸੁ. ਨ ਹੋਈ, ਗੁਰਮੁਖਿ ਬੂਝੈ ਕੋਈ; ਹਉਮੈ ਮਾਰਿ ਪਛਾਣਿਆ ॥
fir mailaa ves. na hoee, guramukh boojhai koee; haumai maar pachhaaniaa |
Punjabi
ਉਸ ਦੇ ਬਸਤਰ ਮੁੜ ਕੇ ਗੰਦੇ ਨਹੀਂ ਹੁੰਦੇ ਅਤੇ ਆਪਣੀ ਹੰਗਤ ਨੂੰ ਮਾਰ ਕੇ ਉਹ ਆਪਣੇ ਸਾਈਂ ਨੂੰ ਸਿੰਞਾਣ ਲੈਂਦੀ ਹੈ। ਗੁਰਾਂ ਦੀ ਦਇਆ ਦੁਆਰਾ ਕੋਈ ਵਿਰਲੀ ਹੀ ਇਯ ਨੂੰ ਗੱਲ ਨੂੰ ਸਮਝਦੀ ਹੈ।
English
Your clothes shall never again be soiled; how rare are those few, who, as Gurmukh, recognize this, and conquer their ego.
ਕਰਣੀ ਕਾਰ ਕਮਾਵੈ ਸਬਦਿ ਸਮਾਵੈ; ਅੰਤਰਿ ਏਕੋ ਜਾਣਿਆ ॥
karanee kaar kamaavai sabad samaavai; antar eko jaaniaa |
Punjabi
ਉਹ ਨੇਕ ਅਮਲਾਂ ਦਾ ਕਾਰ-ਵਿਹਾਰ ਕਰਦੀ ਹੈ। ਨਾਲ ਅੰਦਰ ਲੀਨ ਹੁੰਦੀ ਹੈ ਅਤੇ ਆਪਣੇ ਹਿਰਦੇ ਅੰਦਰ ਕੇਵਲ ਇਕ ਵਾਹਿਗੁਰੂ ਨੂੰ ਹੀ ਸਿੰਞਾਣਦੀ ਹੈ।
English
So make your practice the practice of good deeds; merge into the Word of the Shabad, and deep within, come to know the One Lord.
ਗੁਰਮੁਖਿ. ਪ੍ਰਭੁ ਰਾਵੇ ਦਿਨੁ ਰਾਤੀ ਆਪਣਾ; ਸਾਚੀ ਸੋਭਾ ਹੋਈ ॥
guramukh. prabh raave din raatee aapanaa; saachee sobhaa hoee |
Punjabi
ਨੇਕ ਪਤਨੀ ਦਿਨ ਰਾਤ ਆਪਣੇ ਪਤੀ ਨੂੰ ਮਾਣਦੀ ਹੈ ਅਤੇ ਸੱਚੀ ਪ੍ਰਭਤਾ ਨੂੰ ਪਰਾਪਤ ਹੁੰਦੀ ਹੈ।
English
The Gurmukh enjoys God, day and night, and so obtains true glory.
ਨਾਨਕ. ਕਾਮਣਿ ਪਿਰੁ ਰਾਵੇ ਆਪਣਾ; ਰਵਿ ਰਹਿਆ ਪ੍ਰਭੁ ਸੋਈ ॥੨॥
naanak. kaaman pir raave aapanaa; rav rahiaa prabh soee |2|
Punjabi
ਨਾਨਕ, ਸਹੇਲੀ ਆਪਣੇ ਪ੍ਰੀਤਮ ਨੂੰ ਮਾਣਦੀ ਹੈ, ਉਹ ਸੁਆਮੀ ਜੋ ਹਰ ਥਾਂ ਵਿਆਪਕ ਹੋ ਰਿਹਾ ਹੈ।
English
O Nanak, the soul-bride enjoys and ravishes her Beloved; God is pervading and permeating everywhere. ||2||
ਗੁਰ ਕੀ ਕਾਰ ਕਰੇ. ਧਨ ਬਾਲੜੀਏ; ਹਰਿ ਵਰੁ ਦੇਇ ਮਿਲਾਏ ਰਾਮ ॥
gur kee kaar kare. dhan baalarree; har var dee milaae raam |
Punjabi
ਜੇਕਰ ਤੂੰ ਗੁਰਾਂ ਦੀ ਸੇਵਾ ਕਮਾਵੇ, ਹੇ ਮੁਟਿਆਰ ਪਤਨੀਏ! ਉਹ ਤੈਨੂੰ ਤੇਰੇ ਪਤੀ, ਵਾਹਿਗੁਰੂ ਨਾਲ ਮਿਲਾ ਦੇਣਗੇ।
English
Serve the Guru, O young and innocent soul-bride, and he will lead to you meet your Husband Lord.
ਹਰਿ ਕੈ ਰੰਗਿ ਰਤੀ ਹੈ ਕਾਮਣਿ; ਮਿਲਿ ਪ੍ਰੀਤਮ ਸੁਖੁ ਪਾਏ ਰਾਮ ॥
har kai rang ratee hai kaaman; mil preetam sukh paae raam |
Punjabi
ਵਹੁਟੀ ਆਪਣੇ ਸੁਆਮੀ ਦੀ ਪ੍ਰੀਤ ਨਾਲ ਰੰਗੀ ਹੋਈ ਹੈ ਅਤੇ ਆਪਣੇ ਪਿਆਰੇ ਨੂੰ ਮਿਲ ਕੇ ਆਰਾਮ ਪਾਉਂਦੀ ਹੈ।
English
The bride is imbued with the Love of her Lord; meeting with her Beloved, she finds peace.
ਮਿਲਿ ਪ੍ਰੀਤਮ ਸੁਖੁ ਪਾਏ. ਸਚਿ ਸਮਾਏ; ਸਚੁ ਵਰਤੈ ਸਭ ਥਾਈ ॥
mil preetam sukh paae. sach samaae; sach varatai sabh thaaee |
Punjabi
ਆਪਣੇ ਦਿਲਬਰ ਨੂੰ ਮਿਲ ਕੇ ਉਹ ਖੁਸ਼ੀ ਪਰਾਪਤ ਕਰਦੀ ਹੈ, ਸੱਚੇ ਸਾਹਿਬ ਅੰਦਰ ਲੀਨ ਹੋ ਜਾਂਦੀ ਹੈ ਅਤੇ ਸੱਚੇ ਸਾਹਿਬ ਨੂੰ ਹਰ ਥਾਂ ਵਿਆਪਕ ਵੇਖਦੀ ਹੈ।
English
Meeting her Beloved, she finds peace, and merges in the True Lord; the True Lord is pervading everywhere.
ਸਚਾ ਸੀਗਾਰੁ ਕਰੇ ਦਿਨੁ ਰਾਤੀ; ਕਾਮਣਿ ਸਚਿ ਸਮਾਈ ॥
sachaa seegaar kare din raatee; kaaman sach samaaee |
Punjabi
ਦਿਨ ਰਾਤ ਵਹੁਟੀ ਸੱਚੇ ਹਾਰ ਸ਼ਿੰਗਾਰ ਲਾਉਂਦੀ ਹੈ ਅਤੇ ਸਤਿਪੁਰਖ ਅੰਦਰ ਲੀਨ ਹੋਈ ਰਹਿੰਦੀ ਹੈ।
English
The bride makes Truth her decorations, day and night, and remains absorbed in the True Lord.
ਹਰਿ ਸੁਖਦਾਤਾ ਸਬਦਿ ਪਛਾਤਾ; ਕਾਮਣਿ ਲਇਆ ਕੰਠਿ ਲਾਏ ॥
har sukhadaataa sabad pachhaataa; kaaman leaa kantth laae |
Punjabi
ਪਤਨੀ ਆਰਾਮ-ਦੇਣਹਾਰ ਸੁਆਮੀ ਨੂੰ ਨਾਮ ਦੇ ਰਾਹੀਂ ਸਿਞਾਣ ਲੈਂਦੀ ਹੈ ਅਤੇ ਉਸ ਨੂੰ ਆਪਣੀ ਛਾਤੀ ਨਾਲ ਲਾ ਲੈਂਦੀ ਹੈ।
English
The Lord, the Giver of peace, is realized through His Shabad; He hugs His bride close in His embrace.
ਨਾਨਕ. ਮਹਲੀ ਮਹਲੁ ਪਛਾਣੈ; ਗੁਰਮਤੀ ਹਰਿ ਪਾਏ ॥੩॥
naanak. mahalee mehal pachhaanai; guramatee har paae |3|
Punjabi
ਨਾਨਕ, ਘਰ ਵਾਲੀ ਆਪਣੇ ਸੁਆਮੀ ਦੇ ਮੰਦਰ ਨੂੰ ਸਿੰਞਾਣ ਲੈਂਦੀ ਹੈ ਅਤੇ ਗੁਰ ਉਪਦੇਸ਼ ਰਾਹੀਂ ਉਹ ਆਪਣੇ ਸੁਆਮੀ ਨੂੰ ਪਰਾਪਤ ਹੋ ਜਾਂਦੀ ਹੈ।
English
O Nanak, the bride obtains the Mansion of His Presence; through the Guru's Teachings, she finds her Lord. ||3||
ਸਾ ਧਨ ਬਾਲੀ. ਧੁਰਿ ਮੇਲੀ; ਮੇਰੈ ਪ੍ਰਭਿ. ਆਪਿ ਮਿਲਾਈ ਰਾਮ ॥
saa dhan baalee. dhur melee; merai prabh. aap milaaee raam |
Punjabi
ਮੇਰੇ ਪ੍ਰਿਥਮ ਪ੍ਰਭੂ ਨੇ ਆਪਣੀ ਮੁਟਿਆਰ ਪਤਨੀ ਨੂੰ ਆਪਣੇ ਨਾਲ ਮਿਲਾ ਮਿਲਾ ਲਿਆ ਹੈ।
English
The Primal Lord, my God, has united His young and innocent bride with Himself.
ਗੁਰਮਤੀ ਘਟਿ ਚਾਨਣੁ ਹੋਆ; ਪ੍ਰਭੁ ਰਵਿ ਰਹਿਆ ਸਭ ਥਾਈ ਰਾਮ ॥
guramatee ghatt chaanan hoaa; prabh rav rahiaa sabh thaaee raam |
Punjabi
ਗੁਰਾਂ ਦੀ ਸਿੱਖਿਆ ਦੁਆਰਾ ਉਸ ਦਾ ਮਨ ਰੋਸ਼ਨ ਹੋ ਜਾਂਦਾ ਹੈ ਅਤੇ ਉਹ ਸਾਈਂ ਨੂੰ ਸਾਰੀਆਂ ਥਾਵਾਂ ਵਿੱਚ ਵਿਆਪਕ ਵੇਖਦੀ ਹੈ।
English
Through the Guru's Teachings, her heart is illumined and enlightened; God is permeating and pervading everywhere.
ਪ੍ਰਭੁ ਰਵਿ ਰਹਿਆ ਸਭ ਥਾਈ. ਮੰਨਿ ਵਸਾਈ; ਪੂਰਬਿ ਲਿਖਿਆ ਪਾਇਆ ॥
prabh rav rahiaa sabh thaaee. man vasaaee; poorab likhiaa paaeaa |
Punjabi
ਆਪਣੇ ਚਿੱਤ ਅੰਦਰ ਉਹ ਆਪਣੇ ਸੁਆਮੀ ਨੂੰ ਟਿਕਾਉਂਦੀ ਹੈ, ਜੋ ਸਾਰੀਆਂ ਥਾਵਾਂ ਵਿੱਚ ਵਿਆਪਕ ਹੋ ਰਿਹਾ ਹੈ ਅਤੇ ਜਿਹੜਾ ਕੁਛ ਉਸ ਲਈ ਮੁੱਢ ਤੋਂ ਲਿਖਿਆ ਸੀ ਉਸ ਨੂੰ ਪਾ ਲੈਂਦੀ ਹੈ।
English
God is permeating and pervading everywhere; He dwells in her mind, and she realizes her pre-ordained destiny.
ਸੇਜ ਸੁਖਾਲੀ ਮੇਰੇ ਪ੍ਰਭ ਭਾਣੀ; ਸਚੁ ਸੀਗਾਰੁ ਬਣਾਇਆ ॥
sej sukhaalee mere prabh bhaanee; sach seegaar banaaeaa |
Punjabi
ਉਹ ਆਪਣੇ ਸੁਆਮੀ ਦੇ ਸੁਖਦਾਈ ਪਲੰਘ ਤੇ ਬਿਰਾਜਗੀ ਹੈ, ਸੱਚ ਦਾ ਹਰਸ਼ਿੰਗਾਰ ਲਾਉਂਦੀ ਹੈ ਅਤੇ ਆਪਣੇ ਸੁਆਮੀ ਨੂੰ ਚੰਗੀ ਲੱਗਦੀ ਹੈ।
English
On his cozy bed, she is pleasing to my God; she fashions her decorations of Truth.
ਕਾਮਣਿ ਨਿਰਮਲ. ਹਉਮੈ ਮਲੁ ਖੋਈ; ਗੁਰਮਤਿ ਸਚਿ ਸਮਾਈ ॥
kaaman niramal. haumai mal khoee; guramat sach samaaee |
Punjabi
ਆਪਣੀ ਸਵੈ-ਹੰਗਤਾ ਦੀ ਮੈਲ ਨੂੰ ਧੋ ਕੇ ਪਤਨੀ ਪਵਿੱਤਰ ਹੋ ਜਾਂਦੀ ਹੈ ਅਤੇ ਗੁਰਾਂ ਦੀ ਸਿੱਖਿਆ ਦੁਆਰਾ ਸੱਚੇ ਸਾਈਂ ਅੰਦਰ ਲੀਨ ਹੋ ਜਾਂਦੀ ਹੈ।
English
The bride is immaculate and pure; she washes away the filth of egotism, and through the Guru's Teachings, she merges in the True Lord.
ਨਾਨਕ ਆਪਿ ਮਿਲਾਈ ਕਰਤੈ; ਨਾਮੁ ਨਵੈ ਨਿਧਿ ਪਾਈ ॥੪॥੩॥੪॥
naanak aap milaaee karatai; naam navai nidh paaee |4|3|4|
Punjabi
ਨਾਨਕ, ਕਰਤਾਰ ਉਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ, ਅਤੇ ਉਸ ਨਾਮ ਦੇ ਨੌ ਖਜਾਨੇ ਪਾ ਲੈਂਦੀ ਹੈ।
English
O Nanak, the Creator Lord blends her into Himself, and she obtains the nine treasure of the Naam. ||4||3||4||
ਸੂਹੀ ਮਹਲਾ ੩ ॥
soohee mahalaa 3 |
Punjabi
ਸੂਹੀ ਤੀਜੀ ਪਾਤਿਸ਼ਾਹੀ।
English
Soohee, Third Mehl:
ਹਰਿ ਹਰੇ. ਹਰਿ ਗੁਣ ਗਾਵਹੁ; ਹਰਿ ਗੁਰਮੁਖੇ ਪਾਏ ਰਾਮ ॥
har hare. har gun gaavahu; har guramukhe paae raam |
Punjabi
ਤੂੰ ਵਾਹਿਗੁਰੂ ਸੁਆਮੀ ਮਾਲਕਾਂ ਦੀ ਮਹਿਮਾ ਗਾਇਨ ਕਰ। ਗੁਰਾਂ ਦੇ ਰਾਹੀਂ ਹੀ ਪ੍ਰਭੂ ਪਾਇਆ ਜਾਂਦਾ ਹੈ।
English
Sing the Glorious Praises of the Lord, Har, Har, Har; the Gurmukh obtains the Lord.
ਅਨਦਿਨੋ ਸਬਦਿ ਰਵਹੁ; ਅਨਹਦ ਸਬਦ ਵਜਾਏ ਰਾਮ ॥
anadino sabad ravahu; anahad sabad vajaae raam |
Punjabi
ਰਾਤ ਦਿਨ ਨੂੰ ਨਾਮ ਦਾ ਉਚਾਰਨ ਕਰ ਅਤੇ ਤੇਰੇ ਲਈ ਸੁੱਤੇ ਸਿੱਧ ਕੀਰਤਨ ਹੋਵੇਗਾ।
English
Night and day, chant the Word of the Shabad; night and day, the Shabad shall vibrate and resound.
ਅਨਹਦ ਸਬਦ ਵਜਾਏ, ਹਰਿ ਜੀਉ ਘਰਿ ਆਏ; ਹਰਿ ਗੁਣ ਗਾਵਹੁ ਨਾਰੀ ॥
anahad sabad vajaae, har jeeo ghar aae; har gun gaavahu naaree |
Punjabi
ਜਦ ਮਹਾਰਾਜ, ਮਾਲਕ, ਮੇਰੇ ਧਾਮ ਅੰਦਰ ਆਉਂਦਾ ਹੈ ਤਾਂ ਬੈਕੁੰਠੀ ਕੀਤਰਨ ਹੁੰਦਾ ਹੈ ਅਤੇ ਇਸਤਰੀਆਂ ਸਾਈਂ ਦਾ ਜੱਸ ਗਾਇਨ ਕਰਦੀਆਂ ਹਨ।
English
The unstruck melody of the Shabad vibrates, and the Dear Lord comes into the home of my heart; O ladies, sing the Glorious Praises of the Lord.
ਅਨਦਿਨੁ ਭਗਤਿ ਕਰਹਿ ਗੁਰ ਆਗੈ; ਸਾ ਧਨ ਕੰਤ ਪਿਆਰੀ ॥
anadin bhagat kareh gur aagai; saa dhan kant piaaree |
Punjabi
ਪਤਨੀ, ਜੋ ਰਾਤ ਦਿਨ ਆਪਣੇ ਗੁਰਾਂ ਦੀ ਸੇਵਾ ਕਮਾਉਂਦੀ ਹੈ, ਉਹ ਆਪਣੇ ਪਤੀ ਦੀ ਲਾਡਲੀ ਹੋ ਜਾਂਦੀ ਹੈ।
English
That soul-bride, who performs devotional worship service to the Guru night and day, becomes the Beloved bride of her Lord.
ਗੁਰ ਕਾ ਸਬਦੁ ਵਸਿਆ ਘਟ ਅੰਤਰਿ; ਸੇ ਜਨ ਸਬਦਿ ਸੁਹਾਏ ॥
gur kaa sabad vasiaa ghatt antar; se jan sabad suhaae |
Punjabi
ਜਿਨ੍ਹਾਂ ਪ੍ਰਾਣੀਆਂ ਦੇ ਹਿਰਦੇ ਅੰਦਰ ਗੁਰਾਂ ਦੀ ਬਾਣੀ ਵਸਦੀ ਹੈ, ਉਹ ਸਾਈਂ ਦੇ ਨਾਮ ਨਾਲ ਸੁਹਣੇ ਲੱਗਦੇ ਹਨ।
English
Those humble beings, whose hearts are filled with the Word of the Guru's Shabad, are adorned with the Shabad.
ਨਾਨਕ. ਤਿਨ ਘਰਿ ਸਦ ਹੀ ਸੋਹਿਲਾ; ਹਰਿ ਕਰਿ ਕਿਰਪਾ ਘਰਿ ਆਏ ॥੧॥
naanak. tin ghar sad hee sohilaa; har kar kirapaa ghar aae |1|
Punjabi
ਨਾਨਕ, ਸਦੀਵੀ ਸਥਿਰ ਖੁਸ਼ੀ ਉਨ੍ਹਾਂ ਦੇ ਧਾਮ ਵਿੱਚ ਹੈ, ਜਿਨ੍ਹਾਂ ਦੇ ਘਰ ਵਿੱਚ ਮਾਲਕ ਮਿਹਰ ਧਾਰ ਕੇ ਆਉਂਦਾ ਹੈ।
English
O Nanak, their hearts are forever filled with happiness; the Lord, in His Mercy, enters into their hearts. ||1||
ਭਗਤਾ ਮਨਿ ਆਨੰਦੁ ਭਇਆ; ਹਰਿ ਨਾਮਿ ਰਹੇ ਲਿਵ ਲਾਏ ਰਾਮ ॥
bhagataa man aanand bheaa; har naam rahe liv laae raam |
Punjabi
ਸੰਤਾਂ ਦੇ ਹਿਰਦੇ ਅੰਦਰ ਖੁਸ਼ੀ ਉਤਪੰਨ ਹੁੰਦੀ ਹੈ। ਉਹ ਵਾਹਿਗੁਰੂ ਦੇ ਨਾਮ ਦੇ ਪ੍ਰੇਮ ਅੰਦਰ ਲੀਨ ਰਹਿੰਦੇ ਹਨ।
English
The minds of the devotees are filled with bliss; they remain lovingly absorbed in the Lord's Name.
ਗੁਰਮੁਖੇ ਮਨੁ ਨਿਰਮਲੁ ਹੋਆ; ਨਿਰਮਲ ਹਰਿ ਗੁਣ ਗਾਏ ਰਾਮ ॥
guramukhe man niramal hoaa; niramal har gun gaae raam |
Punjabi
ਗੁਰਾਂ ਦੀ ਦਇਆ ਦੁਆਰਾ ਉਨ੍ਹਾਂ ਦਾ ਹਿਰਦਾ ਸ਼ੁੱਧ ਹੋ ਜਾਂਦਾ ਹੈ ਅਤੇ ਉਹ ਪਵਿੱਤਰ ਜੱਸ ਗਾਉਂਦੇ ਹਨ।
English
The mind of the Gurmukh is immaculate and pure; she sings the Immaculate Praises of the Lord.
ਨਿਰਮਲ ਗੁਣ ਗਾਏ. ਨਾਮੁ ਮੰਨਿ ਵਸਾਏ; ਹਰਿ ਕੀ ਅੰਮ੍ਰਿਤ ਬਾਣੀ ॥
niramal gun gaae. naam man vasaae; har kee amrit baanee |
Punjabi
ਉਹ ਪ੍ਰਭੂ ਦਾ ਪਵਿੱਤਰ ਜੱਸ ਗਾਉਂਦੇ ਹਨ ਅਤੇ ਨਾਮ ਤੇ ਵਾਹਿਗੁਰੂ ਦੀ ਅੰਮ੍ਰਿਤ-ਮਈ ਬਾਣੀ ਨੂੰ ਆਪਣੇ ਵਿੱਚ ਟਿਕਾਉਂਦੇ ਹਨ।
English
Singing His Immaculate Praises, she enshrines in her mind the Naam, the Name of the Lord, and the Ambrosial Word of His Bani.
ਜਿਨੑ ਮਨਿ ਵਸਿਆ. ਸੇਈ ਜਨ ਨਿਸਤਰੇ; ਘਟਿ ਘਟਿ ਸਬਦਿ ਸਮਾਣੀ ॥
jina man vasiaa. seee jan nisatare; ghatt ghatt sabad samaanee |
Punjabi
ਗੁਰਾਂ ਦੀ ਬਾਣੀ ਸਾਰਿਆਂ ਅੰਦਰ ਸਮਾਂ ਸਕਦੀ ਹੈ ਪ੍ਰੰਤੂ ਕੇਵਲ ਉਹ ਪੁਰਸ਼ ਹੀ ਪਾਰ ਉਤਰਦੇ ਹਨ ਜਿਨ੍ਹਾਂ ਦੇ ਚਿੱਤ ਵਿੱਚ ਇਹ ਟਿਕ ਜਾਂਦੀ ਹੈ।
English
Those humble beings, within whose minds it abides, are emancipated; the Shabad permeates each and every heart.