Ekam
Guru Granth Sahib

Ang 771

Ang 771 · Line 1

ਤੇਰੇ ਗੁਣ ਗਾਵਹਿ. ਸਹਜਿ ਸਮਾਵਹਿ; ਸਬਦੇ ਮੇਲਿ ਮਿਲਾਏ ॥

tere gun gaaveh. sehaj samaaveh; sabade mel milaae |

Punjabi

ਅਡੋਲਤਾ ਅੰਦਰ ਲੀਨ ਹੋ, ਉਹ ਮੇਰੀ ਕੀਰਤੀ ਗਾਇਨ ਕਰਦੇ ਹਨ ਹੇ ਪ੍ਰਭੂ! ਤੇ ਤੇਰੇ ਨਾਮ ਦੇਰਾਹੀਂ ਤੇਰੇ ਮਿਲਾਪ ਅੰਦਰ ਮਿਲ ਜਾਂਦੇ ਹਨ।

Bhai Manmohan Singh (Shabad OS, CC BY-SA)

English

Singing Your Glorious Praises, they merge naturally into You, O Lord; through the Shabad, they are united in Union with You.

Dr. Sant Singh Khalsa (Shabad OS, CC BY-SA)
Ang 771 · Line 2

ਨਾਨਕ. ਸਫਲ ਜਨਮੁ ਤਿਨ ਕੇਰਾ; ਜਿ ਸਤਿਗੁਰਿ. ਹਰਿ ਮਾਰਗਿ ਪਾਏ ॥੨॥

naanak. safal janam tin keraa; ji satigur. har maarag paae |2|

Punjabi

ਨਾਨਕ, ਲਾਭਦਾਇਕ ਹੋ ਆਉਣਾ ਉਨ੍ਹਾਂ ਦਾ ਜਿੰਨਾਂ ਨੂੰ ਸੱਚੇ ਗੁਰਾਂ ਦੇ ਰੱਬ ਦੇ ਰਾਹੇ ਪਾ ਦਿੱਤਾ ਹੈ।

Bhai Manmohan Singh (Shabad OS, CC BY-SA)

English

O Nanak, their lives are fruitful; the True Guru places them on the Lord's Path. ||2||

Dr. Sant Singh Khalsa (Shabad OS, CC BY-SA)
Ang 771 · Line 3

ਸੰਤਸੰਗਤਿ ਸਿਉ ਮੇਲੁ ਭਇਆ; ਹਰਿ ਹਰਿ ਨਾਮਿ ਸਮਾਏ ਰਾਮ ॥

santasangat siau mel bheaa; har har naam samaae raam |

Punjabi

ਜੋ ਸਤਿ ਸੰਗਤ ਨਾਲ ਜੁੜਦੇ ਹਨ। ਉਹ ਮੁਆਮੀ ਮਾਲਕ ਦੇ ਨਾਮ ਅੰਦਰ ਲੀਨ ਹੋ ਜਾਂਦੇ ਹਨ।

Bhai Manmohan Singh (Shabad OS, CC BY-SA)

English

Those who join the Society of the Saints are absorbed in the Name of the Lord, Har, Har.

Dr. Sant Singh Khalsa (Shabad OS, CC BY-SA)
Ang 771 · Line 4

ਗੁਰ ਕੈ ਸਬਦਿ. ਸਦ ਜੀਵਨ ਮੁਕਤ ਭਏ; ਹਰਿ ਕੈ ਨਾਮਿ. ਲਿਵ ਲਾਏ ਰਾਮ ॥

gur kai sabad. sad jeevan mukat bhe; har kai naam. liv laae raam |

Punjabi

ਗੁਰਾਂ ਦੇ ਉਪਦੇਸ਼ ਦੁਆਰਾ ਉਹ ਸਦੀਵੀ ਕਾਲ ਲਈ ਜੀਉਂਦੇ ਜੀ ਮੁਕਤ ਹੋ ਜਾਂਦੇ ਹਨ ਅਤੇ ਉਨ੍ਹਾਂ ਦਾ ਰੱਬ ਦੇ ਨਾਮ ਨਾਲ ਪ੍ਰੇਮ ਹੋ ਜਾਂਦਾ ਹੈ।

Bhai Manmohan Singh (Shabad OS, CC BY-SA)

English

Through the Word of the Guru's Shabad, they are forever 'jivan mukta' - liberated while yet alive; they are lovingly absorbed in the Name of the Lord.

Dr. Sant Singh Khalsa (Shabad OS, CC BY-SA)
Ang 771 · Line 5

ਹਰਿ ਨਾਮਿ ਚਿਤੁ ਲਾਏ. ਗੁਰਿ ਮੇਲਿ ਮਿਲਾਏ; ਮਨੂਆ ਰਤਾ ਹਰਿ ਨਾਲੇ ॥

har naam chit laae. gur mel milaae; manooaa rataa har naale |

Punjabi

ਜਿਨ੍ਹਾਂ ਨੂੰ ਗੁਰੂ ਦੀ ਸਾਧ ਸੰਗਤ ਨਾਲ ਜੋੜਦੇ ਹਨ, ਉਹ ਆਪਣਾ ਮਨ ਵਾਹਿਗੁਰੂ ਨਾਲ ਜੋੜਦੇ ਹਨ ਅਤੇ ਉਨ੍ਹਾਂ ਦੀ ਆਤਮਾ ਪ੍ਰਭੂ ਦੇ ਪ੍ਰੇਮ ਨਾਲ ਰੰਗੀ ਜਾਂਦੀ ਹੈ।

Bhai Manmohan Singh (Shabad OS, CC BY-SA)

English

They center their consciousness on the Lord's Name; through the Guru, they are united in His Union. Their minds are imbued with the Lord's Love.

Dr. Sant Singh Khalsa (Shabad OS, CC BY-SA)
Ang 771 · Line 6

ਸੁਖਦਾਤਾ ਪਾਇਆ. ਮੋਹੁ ਚੁਕਾਇਆ; ਅਨਦਿਨੁ ਨਾਮੁ ਸਮੑਾਲੇ ॥

sukhadaataa paaeaa. mohu chukaaeaa; anadin naam samaale |

Punjabi

ਉਹ ਆਰਾਮ ਬਖਸ਼ਣਹਾਰ ਸਾਈਂ ਨੂੰ ਪਾ ਲੈਂਦੇ ਹਨ। ਸੰਸਾਰੀ ਲਗਨ ਨੂੰ ਤਿਆਗ ਦਿੰਦੇ ਹਨ ਅਤੇ ਰਾਤ ਦਿਨ ਨਾਮ ਦਾ ਆਰਾਧਨ ਕਰਦੇ ਹਨ।

Bhai Manmohan Singh (Shabad OS, CC BY-SA)

English

They find the Lord, the Giver of peace, and they eradicate attachments; night and day, they contemplate the Naam.

Dr. Sant Singh Khalsa (Shabad OS, CC BY-SA)
Ang 771 · Line 7

ਗੁਰਸਬਦੇ ਰਾਤਾ. ਸਹਜੇ ਮਾਤਾ; ਨਾਮੁ ਮਨਿ ਵਸਾਏ ॥

gurasabade raataa. sahaje maataa; naam man vasaae |

Punjabi

ਗੁਰਬਾਣੀ ਨਾਲ ਰੰਗੇ ਹੋਏ ਤੇ ਗਿਆਨ-ਸਹਿਤ ਮਤਵਾਲੇ ਉਹ ਨਾਮ ਨੂੰ ਆਪਣੇ ਚਿੱਤ ਵਿੱਚ ਟਿਕਾਉਂਦੇ ਹਨ।

Bhai Manmohan Singh (Shabad OS, CC BY-SA)

English

They are imbued with the Word of the Guru's Shabad, and intoxicated with celestial peace; the Naam abides in their minds.

Dr. Sant Singh Khalsa (Shabad OS, CC BY-SA)
Ang 771 · Line 8

ਨਾਨਕ. ਤਿਨ ਘਰਿ ਸਦ ਹੀ ਸੋਹਿਲਾ; ਜਿ ਸਤਿਗੁਰ ਸੇਵਿ ਸਮਾਏ ॥੩॥

naanak. tin ghar sad hee sohilaa; ji satigur sev samaae |3|

Punjabi

ਨਾਨਕ ਸਦੀਵੀ ਖੁਸ਼ੀ ਉਨ੍ਹਾਂ ਦੇ ਘਰ ਵਿੱਚ ਹੈ, ਜੋ ਸੱਚੇ ਗੁਰਾਂ ਦਾ ਟਹਿਲ ਸੇਵਾ ਅੰਦਰ ਲੀਨ ਹਨ।

Bhai Manmohan Singh (Shabad OS, CC BY-SA)

English

O Nanak, the homes of their hearts are filled with happiness, forever and always; they are absorbed in serving the True Guru. ||3||

Dr. Sant Singh Khalsa (Shabad OS, CC BY-SA)
Ang 771 · Line 9

ਬਿਨੁ ਸਤਿਗੁਰ. ਜਗੁ ਭਰਮਿ ਭੁਲਾਇਆ; ਹਰਿ ਕਾ ਮਹਲੁ. ਨ ਪਾਇਆ ਰਾਮ ॥

bin satigur. jag bharam bhulaaeaa; har kaa mehal. na paaeaa raam |

Punjabi

ਸੱਚੇ ਗੁਰਾਂ ਦੇ ਬਾਝੋਂ ਸੰਸਾਰ ਸੰਦੇਹ ਅੰਦਰ ਭੁੱਲਿਆ ਫਿਰਦਾ ਹੈ ਅਤੇ ਮਾਲਕ ਦੇ ਮੰਦਰ ਨੂੰ ਪਰਾਪਤ ਨਹੀਂ ਹੁੰਦਾ।

Bhai Manmohan Singh (Shabad OS, CC BY-SA)

English

Without the True Guru, the world is deluded by doubt; it does not obtain the Mansion of the Lord's Presence.

Dr. Sant Singh Khalsa (Shabad OS, CC BY-SA)
Ang 771 · Line 10

ਗੁਰਮੁਖੇ ਇਕਿ ਮੇਲਿ ਮਿਲਾਇਆ; ਤਿਨ ਕੇ ਦੂਖ ਗਵਾਇਆ ਰਾਮ ॥

guramukhe ik mel milaaeaa; tin ke dookh gavaaeaa raam |

Punjabi

ਗੁਰਾਂ ਦੇ ਰਾਹੀਂ ਕਈ ਸਾਈਂ ਦੇ ਮਿਲਾਪ ਅੰਦਰ ਮਿਲਾ ਦਿੱਤੇ ਜਾਂਦੇ ਹਨ ਅਤੇ ਉਨ੍ਹਾਂ ਦੇ ਦੁਖੜੇ ਦੂਰ ਹੋ ਜਾਂਦੇ ਹਨ।

Bhai Manmohan Singh (Shabad OS, CC BY-SA)

English

As Gurmukh, some are united in the Lord's Union, and their pains are dispelled.

Dr. Sant Singh Khalsa (Shabad OS, CC BY-SA)
Ang 771 · Line 11

ਤਿਨ ਕੇ ਦੂਖ ਗਵਾਇਆ. ਜਾ ਹਰਿ ਮਨਿ ਭਾਇਆ; ਸਦਾ ਗਾਵਹਿ ਰੰਗਿ ਰਾਤੇ ॥

tin ke dookh gavaaeaa. jaa har man bhaaeaa; sadaa gaaveh rang raate |

Punjabi

ਜਦ ਸਾਈਂ ਦੇ ਚਿੱਤ ਨੂੰ ਐਸ ਤਰ੍ਹਾਂ ਚੰਗਾ ਲੱਗਦਾ ਹੈ, ਤਾਂ ਇਨ੍ਹਾਂ ਦੇ ਦੁੱਖੜੇ ਦੂਰ ਹੋ ਜਾਂਦੇ ਹਨ ਅਤੇ ਪ੍ਰੇਮ ਅੰਦਰ ਰੰਗੇ ਹੋਏ ਉਹ ਹਮੇਸ਼ਾਂ ਸਾਈਂ ਦਾ ਜੱਸ ਗਾਉਂਦੇ ਹਨ।

Bhai Manmohan Singh (Shabad OS, CC BY-SA)

English

Their pains are dispelled, when it is pleasing to the Lord's Mind; imbued with His Love, they sing His Praises forever.

Dr. Sant Singh Khalsa (Shabad OS, CC BY-SA)
Ang 771 · Line 12

ਹਰਿ ਕੇ ਭਗਤ ਸਦਾ ਜਨ ਨਿਰਮਲ; ਜੁਗਿ ਜੁਗਿ ਸਦ ਹੀ ਜਾਤੇ ॥

har ke bhagat sadaa jan niramal; jug jug sad hee jaate |

Punjabi

ਵਾਹਿਗੁਰੂ ਦੇ ਅਨੁਰਾਗੀ ਹਮੇਸ਼ਾਂ ਪਵਿੱਤਰ ਪੁਰਸ਼ ਹੁੰਦੇ ਹਨ ਅਤੇ ਸਾਰੇ ਹੀ ਯੁੱਗਾਂ ਅੰਦਰ ਸਦਾ ਪ੍ਰਸਿੱਧ ਹੁੰਦੇ ਹਨ।

Bhai Manmohan Singh (Shabad OS, CC BY-SA)

English

The Lord's devotees are pure and humble forever; throughout the ages, they are forever respected.

Dr. Sant Singh Khalsa (Shabad OS, CC BY-SA)
Ang 771 · Line 13

ਸਾਚੀ ਭਗਤਿ ਕਰਹਿ. ਦਰਿ ਜਾਪਹਿ; ਘਰਿ ਦਰਿ ਸਚਾ ਸੋਈ ॥

saachee bhagat kareh. dar jaapeh; ghar dar sachaa soee |

Punjabi

ਉਹ ਦਿਲੀ ਸੇਵਾ ਕਮਾਉਂਦੇ ਹਨ ਅਤੇ ਸਾਈਂ ਦੇ ਦਰਬਾਰ ਅੰਦਰ ਇੱਜ਼ਤ ਪਾਉਂਦੇ ਹਨ। ਉਹ ਸਾਈਂ ਹੀ ਉਨ੍ਹਾਂ ਦਾ ਘਰ-ਵਾਰ ਹੈ।

Bhai Manmohan Singh (Shabad OS, CC BY-SA)

English

They perform true devotional worship service, and are honored in the Lord's Court; the True Lord is their hearth and home.

Dr. Sant Singh Khalsa (Shabad OS, CC BY-SA)
Ang 771 · Line 14

ਨਾਨਕ. ਸਚਾ ਸੋਹਿਲਾ ਸਚੀ ਸਚੁ ਬਾਣੀ; ਸਬਦੇ ਹੀ ਸੁਖੁ ਹੋਈ ॥੪॥੪॥੫॥

naanak. sachaa sohilaa sachee sach baanee; sabade hee sukh hoee |4|4|5|

Punjabi

ਸੱਚੀ ਹੈ ਸੁਆਮੀ ਦੀ ਖੁਸ਼ੀ, ਨਿਰੋਲ ਸੱਚਾ ਹੈ ਉਸ ਦਾ ਈਸ਼ਵਰੀ ਵਰਣਨ ਤੇ ਉਸ ਦੇ ਨਾਮ ਰਾਹੀਂ ਆਰਾਮ ਉਤਪੰਨ ਹੁੰਦਾ ਹੈ।

Bhai Manmohan Singh (Shabad OS, CC BY-SA)

English

O Nanak, true are their songs of joy, and true is their word; through the Word of the Shabad, they find peace. ||4||4||5||

Dr. Sant Singh Khalsa (Shabad OS, CC BY-SA)
Ang 771 · Line 15

ਸੂਹੀ ਮਹਲਾ ੩ ॥

soohee mahalaa 3 |

Punjabi

ਸੂਹੀ ਤੀਜੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Salok, Third Mehl:

Dr. Sant Singh Khalsa (Shabad OS, CC BY-SA)
Ang 771 · Line 16

ਜੇ ਲੋੜਹਿ ਵਰੁ. ਬਾਲੜੀਏ; ਤਾ ਗੁਰ ਚਰਣੀ ਚਿਤੁ ਲਾਏ ਰਾਮ ॥

je lorreh var. baalarree; taa gur charanee chit laae raam |

Punjabi

ਜੇਕਰ ਤੂੰ ਆਪਣੇ ਕੰਤ ਨੂੰ ਚਾਹੁੰਦੀ ਹੈਂ, ਹੇ ਮੁਟਿਆਰ ਕੰਨਿਆ! ਤਦ ਤੂੰ ਆਪਣੇ ਮਨ ਨੂੰ ਗੁਰਾਂ ਦੇ ਚਰਨਾਂ ਨਾਲ ਜੋੜ।

Bhai Manmohan Singh (Shabad OS, CC BY-SA)

English

If you long for your Husband Lord, O young and innocent bride, then focus your consciousness on the Guru's feet.

Dr. Sant Singh Khalsa (Shabad OS, CC BY-SA)
Ang 771 · Line 17

ਸਦਾ ਹੋਵਹਿ ਸੋਹਾਗਣੀ; ਹਰਿ ਜੀਉ. ਮਰੈ ਨ ਜਾਏ, ਰਾਮ ॥

sadaa hoveh sohaaganee; har jeeo. marai na jaae, raam |

Punjabi

ਤੂੰ ਹਮੇਸ਼ਾਂ ਲਈ ਪੂਜਿਆ ਪ੍ਰਭੂ ਦੀ ਖੁਸ਼ਬਾਸ਼ ਪਤਨੀ ਹੋ ਜਾਵੇਗੀ, ਜੋ ਨਾਂ ਮਰਦਾ ਹੈ ਅਤੇ ਨਾਂ ਹੀ ਜਾਂਦਾ ਹੈ।

Bhai Manmohan Singh (Shabad OS, CC BY-SA)

English

You shall be a happy soul bride of your Dear Lord forever; He does not die or leave.

Dr. Sant Singh Khalsa (Shabad OS, CC BY-SA)
Ang 771 · Line 18

ਹਰਿ ਜੀਉ. ਮਰੈ ਨ ਜਾਏ, ਗੁਰ ਕੈ ਸਹਜਿ ਸੁਭਾਏ; ਸਾ ਧਨ ਕੰਤ ਪਿਆਰੀ ॥

har jeeo. marai na jaae, gur kai sehaj subhaae; saa dhan kant piaaree |

Punjabi

ਮਹਾਰਾਜ ਮਾਲਕ, ਮਾਲਕ ਨਾਂ ਮਰਦਾ ਹੈ ਨਾਂ ਹੀ ਕਿਧਰੇ ਜਾਂਦਾ ਹੈ। ਗੁਰਾਂ ਵੱਲੋਂ ਆਰਾਮ ਤੇ ਅਡੋਲਤਾ ਦੁਆਰਾ ਪਤਨੀ ਆਪਣੇ ਪਤੀ ਦੀ ਲਾਡਲੀ ਹੋ ਜਾਂਦੀ ਹੈ।

Bhai Manmohan Singh (Shabad OS, CC BY-SA)

English

The Dear Lord does not die, and He does not leave; through the peaceful poise of the Guru, the soul bride becomes the lover of her Husband Lord.

Dr. Sant Singh Khalsa (Shabad OS, CC BY-SA)
Ang 771 · Line 19

ਸਚਿ ਸੰਜਮਿ ਸਦਾ ਹੈ ਨਿਰਮਲ; ਗੁਰ ਕੈ ਸਬਦਿ ਸੀਗਾਰੀ ॥

sach sanjam sadaa hai niramal; gur kai sabad seegaaree |

Punjabi

ਸੱਚ ਅਤੇ ਸਵੈ-ਰਿਆਜ਼ਤ ਰਾਹੀਂ ਉਹ ਹਮੇਸ਼ਾਂ ਲਈ ਪਵਿੱਤਰ ਹੋ ਜਾਂਦੀ ਹੈ ਅਤੇ ਗੁਰਬਾਣੀ ਨਾਲ ਸ਼ਸ਼ੋਭਤ ਹੋ ਜਾਂਦੀ ਹੈ।

Bhai Manmohan Singh (Shabad OS, CC BY-SA)

English

Through truth and self-control, she is forever immaculate and pure; she is embellished with the Word of the Guru's Shabad.

Dr. Sant Singh Khalsa (Shabad OS, CC BY-SA)
Ang 771 · Line 20

ਮੇਰਾ ਪ੍ਰਭੁ ਸਾਚਾ. ਸਦ ਹੀ ਸਾਚਾ; ਜਿਨਿ ਆਪੇ ਆਪੁ ਉਪਾਇਆ ॥

meraa prabh saachaa. sad hee saachaa; jin aape aap upaaeaa |

Punjabi

ਸੱਚਾ ਸਦੀਵ ਸੱਚਾ ਹੈ। ਮੇਰਾ ਸੁਆਮੀ ਜਿਸ ਨੇ ਖੁਦ ਹੀ ਆਪਣੇ ਆਪ ਨੂੰ ਰਚਿਆ ਹੈ।

Bhai Manmohan Singh (Shabad OS, CC BY-SA)

English

My God is True, forever and ever; He Himself created Himself.

Dr. Sant Singh Khalsa (Shabad OS, CC BY-SA)
Ang 771 · Line 21

ਨਾਨਕ. ਸਦਾ ਪਿਰੁ ਰਾਵੇ ਆਪਣਾ; ਜਿਨਿ. ਗੁਰ ਚਰਣੀ ਚਿਤੁ ਲਾਇਆ ॥੧॥

naanak. sadaa pir raave aapanaa; jin. gur charanee chit laaeaa |1|

Punjabi

ਨਾਨਕ, ਜੋ ਆਪਣੇ ਮਨ ਨੂੰ ਗੁਰਾਂ ਦੇ ਪੈਰਾਂ ਨਾਲ ਜੋੜਦੀ ਹੈ, ਉਹ ਸਦੀਵ ਹੀ ਆਪਣੇ ਪਿਆਰੇ ਪਤੀ ਨੂੰ ਮਾਣਦੀ ਹੈ।

Bhai Manmohan Singh (Shabad OS, CC BY-SA)

English

O Nanak, she who focuses her consciousness on the Guru's feet, enjoys her Husband Lord. ||1||

Dr. Sant Singh Khalsa (Shabad OS, CC BY-SA)
Ang 771 · Line 22

ਪਿਰੁ ਪਾਇਅੜਾ ਬਾਲੜੀਏ; ਅਨਦਿਨੁ ਸਹਜੇ ਮਾਤੀ ਰਾਮ ॥

pir paaeiarraa baalarree; anadin sahaje maatee raam |

Punjabi

ਜਦ ਜਵਾਨ ਪਤਨੀ ਆਪਣੇ ਪ੍ਰੀਤਮ ਨੂੰ ਪਾ ਲੈਂਦੀ ਹੈ, ਉਹ ਰਾਤ ਦਿਨ ਸੁਖੈਨ ਹੀ ਉਸ ਦੀ ਪ੍ਰੀਤ ਨਾਲ ਮਤਵਾਲੀ ਰਹਿੰਦੀ ਹੈ।

Bhai Manmohan Singh (Shabad OS, CC BY-SA)

English

When the young, innocent bride finds her Husband Lord, she is automatically intoxicated with Him, night and day.

Dr. Sant Singh Khalsa (Shabad OS, CC BY-SA)
Ang 771 · Line 23

ਗੁਰਮਤੀ ਮਨਿ ਅਨਦੁ ਭਇਆ; ਤਿਤੁ ਤਨਿ ਮੈਲੁ. ਨ ਰਾਤੀ ਰਾਮ ॥

guramatee man anad bheaa; tith tan mail. na raatee raam |

Punjabi

ਗੁਰਾਂ ਦੇ ਉਪਦੇਸ਼ ਦੁਆਰਾ ਉਸ ਦੀ ਆਤਮਾ ਨੂੰ ਖੁਸ਼ੀ ਪਰਾਪਤ ਹੋ ਜਾਂਦੀ ਹੈ ਅਤੇ ਉਸ ਦੀ ਦੇਹ ਅੰਦਰ ਇਕ ਭੋਰਾ ਭਰ ਵੀ ਮਲੀਨਤਾ ਬਾਕੀ ਨਹੀਂ ਰਹਿੰਦੀ।

Bhai Manmohan Singh (Shabad OS, CC BY-SA)

English

Through the Word of the Guru's Teachings, her mind becomes blissful, and her body is not tinged with filth at all.

Dr. Sant Singh Khalsa (Shabad OS, CC BY-SA)
Ang 771 · Line 24

ਤਿਤੁ ਤਨਿ ਮੈਲੁ. ਨ ਰਾਤੀ, ਹਰਿ ਪ੍ਰਭਿ ਰਾਤੀ; ਮੇਰਾ ਪ੍ਰਭੁ ਮੇਲਿ ਮਿਲਾਏ ॥

tit tan mail. na raatee, har prabh raatee; meraa prabh mel milaae |

Punjabi

ਉਸ ਵਿੱਚ ਇਕ ਰਤਾ ਮਾਤ੍ਰ ਭੀ ਅਪਵਿੱਤਰਤਾ ਨਹੀਂ, ਉਹ ਸੁਆਮੀ ਵਾਹਿਗੁਰੂ ਦੇ ਨਾਲ ਰੰਗੀ ਹੋਈ ਹੈ ਅਤੇ ਮੇਰਾ ਮਾਲਕ ਉਸ ਨੂੰ ਆਪਣੇ ਮਿਲਾਪ ਅੰਦਰ ਮਿਲਾ ਲੈਂਦਾ ਹੈ।

Bhai Manmohan Singh (Shabad OS, CC BY-SA)

English

Her body is not tinged with filth at all, and she is imbued with her Lord God; my God unites her in Union.

Dr. Sant Singh Khalsa (Shabad OS, CC BY-SA)
Ang 771 · Line 25

ਅਨਦਿਨੁ ਰਾਵੇ ਹਰਿ ਪ੍ਰਭੁ ਅਪਣਾ; ਵਿਚਹੁ ਆਪੁ ਗਵਾਏ ॥

anadin raave har prabh apanaa; vichahu aap gavaae |

Punjabi

ਰਾਤ ਦਿਨ ਉਹ ਆਪਣੇ ਸੁਆਮੀ, ਮਾਲਕ ਨੂੰ ਮਾਣਦੀ ਹੈ ਅਤੇ ਆਪਣੀ ਹੰਗਤਾ ਆਪਣੇ ਅੰਦਰੋਂ ਗੁਆ ਦਿੰਦੀ ਹੈ।

Bhai Manmohan Singh (Shabad OS, CC BY-SA)

English

Night and day, she enjoys her Lord God; her egotism is banished from within.

Dr. Sant Singh Khalsa (Shabad OS, CC BY-SA)
Ang 771 · Line 26

ਗੁਰਮਤਿ ਪਾਇਆ ਸਹਜਿ ਮਿਲਾਇਆ; ਅਪਣੇ ਪ੍ਰੀਤਮ ਰਾਤੀ ॥

guramat paaeaa sehaj milaaeaa; apane preetam raatee |

Punjabi

ਗੁਰਾਂ ਦੇ ਉਪਦੇਸ਼ ਰਾਹੀਂ ਆਪਣੇ ਪਿਆਰੇ ਨੂੰ ਪਰਾਪਤ ਕਰ ਕੇ ਤੇ ਭੇਟ ਕੇ ਉਹ ਸੁਖੈਨ ਹੀ ਉਸ ਦੇ ਪ੍ਰੇਮ ਅੰਦਰ ਰੰਗੀ ਗਈ ਹੈ।

Bhai Manmohan Singh (Shabad OS, CC BY-SA)

English

Through the Guru's Teachings, she easily finds and meets Him. She is imbued with her Beloved.

Dr. Sant Singh Khalsa (Shabad OS, CC BY-SA)
Ang 771 · Line 27

ਨਾਨਕ. ਨਾਮੁ ਮਿਲੈ ਵਡਿਆਈ; ਪ੍ਰਭੁ ਰਾਵੇ ਰੰਗਿ ਰਾਤੀ ॥੨॥

naanak. naam milai vaddiaaee; prabh raave rang raatee |2|

Punjabi

ਨਾਨਕ, ਪ੍ਰੀਤ ਨਾਲ ਰੰਗੀ ਹੋਈ ਉਹ ਆਪਣੇ ਸੁਆਮੀ ਨੂੰ ਮਾਣਦੀ ਹੈ ਅਤੇ ਨਾਮ ਦੇ ਰਾਹੀਂ ਪ੍ਰਭਤਾ ਪ੍ਰਾਪਤ ਕਰਦੀ ਹੈ।

Bhai Manmohan Singh (Shabad OS, CC BY-SA)

English

O Nanak, through the Naam, the Name of the Lord, she obtains glorious greatness. She ravishes and enjoys her God; she is imbued with His Love. ||2||

Dr. Sant Singh Khalsa (Shabad OS, CC BY-SA)
Ang 771 · Line 28

ਪਿਰੁ ਰਾਵੇ ਰੰਗਿ ਰਾਤੜੀਏ; ਪਿਰ ਕਾ ਮਹਲੁ ਤਿਨ ਪਾਇਆ ਰਾਮ ॥

pir raave rang raatarree; pir kaa mehal tin paaeaa raam |

Punjabi

ਪਿਆਰ ਨਾਲ ਰੰਗੀਜੀ ਹੋਈ ਜੋ ਆਪਣੇ ਕੰਤ ਨੂੰ ਯਾਦ ਕਰਦੀ ਹੈ, ਉਹ ਆਪਣੇ ਕੰਤ ਦੇ ਮੰਦਰ ਨੂੰ ਪਾ ਲੈਂਦੀ ਹੈ।

Bhai Manmohan Singh (Shabad OS, CC BY-SA)

English

Ravishing her Husband Lord, she is imbued with His Love; she obtains the Mansion of His Presence.

Dr. Sant Singh Khalsa (Shabad OS, CC BY-SA)
Ang 771 · Line 29

ਸੋ ਸਹੋ ਅਤਿ ਨਿਰਮਲੁ ਦਾਤਾ; ਜਿਨਿ ਵਿਚਹੁ ਆਪੁ ਗਵਾਇਆ ਰਾਮ ॥

so saho at niramal daataa; jin vichahu aap gavaaeaa raam |

Punjabi

ਪਰਮ ਪਵਿੱਤਰ ਹੈ, ਉਹ ਦਾਤਾਰ ਭਰਤਾ ਉਸ ਦੇ ਅੰਦਰੋਂ ਉਸ ਦੀ ਸਵੈ-ਹੰਗਤਾ ਨੂੰ ਬਾਹਰ ਕੱਢ ਦਿੰਦਾ ਹੈ।

Bhai Manmohan Singh (Shabad OS, CC BY-SA)

English

She is utterly immaculate and pure; the Great Giver banishes self-conceit from within her.

Dr. Sant Singh Khalsa (Shabad OS, CC BY-SA)
Ang 771 · Line 30

ਵਿਚਹੁ ਮੋਹੁ ਚੁਕਾਇਆ. ਜਾ ਹਰਿ ਭਾਇਆ; ਹਰਿ ਕਾਮਣਿ ਮਨਿ ਭਾਣੀ ॥

vichahu mohu chukaaeaa. jaa har bhaaeaa; har kaaman man bhaanee |

Punjabi

ਜਦ ਵਾਹਿਗੁਰੂ ਨੂੰ ਚੰਗਾ ਲੱਗਦਾ ਹੈ, ਉਹ ਆਪਣੀ ਪਤਨੀ ਦੇ ਅੰਦਰੋਂ ਸੰਸਾਰੀ ਮਮਤਾ ਨੂੰ ਦੂਰ ਕਰ ਦਿੰਦਾ ਹੈ, ਅਤੇ ਉਹ ਵਾਹਿਗੁਰੂ ਦੇ ਚਿੱਤ ਨੂੰ ਮਿੱਠੀ ਲੱਗਦੀ ਹੈ।

Bhai Manmohan Singh (Shabad OS, CC BY-SA)

English

The Lord drives out attachment from within her, when it pleases Him. The soul bride becomes pleasing to the Lord's Mind.

Dr. Sant Singh Khalsa (Shabad OS, CC BY-SA)
Ang 771 · Line 31

ਅਨਦਿਨੁ ਗੁਣ ਗਾਵੈ ਨਿਤ ਸਾਚੇ; ਕਥੇ ਅਕਥ ਕਹਾਣੀ ॥

anadin gun gaavai nit saache; kathe akath kahaanee |

Punjabi

ਰਾਤ ਦਿਨ ਉਹ ਹਮੇਸ਼ਾਂ ਸੱਚੇ ਸਾਈਂ ਦੇ ਜੱਸ ਨੂੰ ਗਾਇਨ ਕਰਦੀ ਹੈ ਅਤੇ ਅਕਹਿ ਸਾਖੀ ਨੂੰ ਕਹਿੰਦੀ ਹੈ।

Bhai Manmohan Singh (Shabad OS, CC BY-SA)

English

Night and day, she continually sings the Glorious Praises of the True Lord; she speaks the Unspoken Speech.

Dr. Sant Singh Khalsa (Shabad OS, CC BY-SA)
Ang 771 · Line 32

ਜੁਗ ਚਾਰੇ ਸਾਚਾ ਏਕੋ ਵਰਤੈ; ਬਿਨੁ ਗੁਰ ਕਿਨੈ. ਨ ਪਾਇਆ ॥

jug chaare saachaa eko varatai; bin gur kinai. na paaeaa |

Punjabi

ਚੌਹਾਂ ਯੁੱਗਾਂ ਅੰਦਰ ਇਕ ਸੱਚਾ ਸੁਆਮੀ ਵਿਆਪਕ ਹੈ। ਪ੍ਰੰਤੂ ਗੁਰਾਂ ਦੇ ਬਗੈਰ ਕਦੇ ਕੋਈ ਉਸ ਨੂੰ ਨਹੀਂ ਪਾਉਂਦਾ।

Bhai Manmohan Singh (Shabad OS, CC BY-SA)

English

Throughout the four ages, the One True Lord is permeating and pervading; without the Guru, no one finds Him.

Dr. Sant Singh Khalsa (Shabad OS, CC BY-SA)