Ekam
Guru Granth Sahib

Ang 772

Ang 772 · Line 1

ਨਾਨਕ. ਰੰਗਿ ਰਵੈ ਰੰਗਿ ਰਾਤੀ; ਜਿਨਿ ਹਰਿ ਸੇਤੀ ਚਿਤੁ ਲਾਇਆ ॥੩॥

naanak. rang ravai rang raatee; jin har setee chit laaeaa |3|

Punjabi

ਨਾਨਕ, ਜੋ ਆਪਣੇ ਮਨ ਨੂੰ ਵਾਹਿਗੁਰੂ ਨਾਲ ਜੋੜਦੀ ਹੈ, ਉਹ ਉਸ ਦੀ ਪ੍ਰੀਤ ਵਿੱਚ ਰੰਗੀ ਜਾਂਦੀ ਹੈ ਅਤੇ ਮੌਜਾਂ ਮਾਣਦੀ ਹੈ।

Bhai Manmohan Singh (Shabad OS, CC BY-SA)

English

O Nanak, she revels in joy, imbued with His Love; she focuses her consciousness on the Lord. ||3||

Dr. Sant Singh Khalsa (Shabad OS, CC BY-SA)
Ang 772 · Line 2

ਕਾਮਣਿ ਮਨਿ ਸੋਹਿਲੜਾ; ਸਾਜਨ ਮਿਲੇ ਪਿਆਰੇ ਰਾਮ ॥

kaaman man sohilarraa; saajan mile piaare raam |

Punjabi

ਵਹੁਟੀ ਦੇ ਚਿੱਤ ਅੰਦਰ ਖੁਸ਼ੀ ਉਤਪੰਨ ਹੋ ਜਾਂਦੀ ਹੈ। ਜਦ ਉਹ ਆਪਣੇ ਪ੍ਰੀਤਵਾਨ ਮਿੱਤਰ ਨੂੰ ਮਿਲ ਪੈਂਦੀ ਹੈ।

Bhai Manmohan Singh (Shabad OS, CC BY-SA)

English

The mind of the soul bride is very happy, when she meets her Friend, her Beloved Lord.

Dr. Sant Singh Khalsa (Shabad OS, CC BY-SA)
Ang 772 · Line 3

ਗੁਰਮਤੀ ਮਨੁ ਨਿਰਮਲੁ ਹੋਆ; ਹਰਿ ਰਾਖਿਆ ਉਰਿ ਧਾਰੇ ਰਾਮ ॥

guramatee man niramal hoaa; har raakhiaa ur dhaare raam |

Punjabi

ਗੁਰਾਂ ਦੇ ਉਪਦੇਸ਼ ਦੁਆਰਾ ਉਸ ਦਾ ਹਿਰਦਾ ਪਵਿੱਤਰ ਹੋ ਜਾਂਦਾ ਹੈ ਅਤੇ ਉਹ ਵਾਹਿਗੁਰੂ ਨੂੰ ਆਪਣੇ ਦਿਲ ਨਾਲ ਲਾਈ ਰੱਖਦੀ ਹੈ।

Bhai Manmohan Singh (Shabad OS, CC BY-SA)

English

Through the Guru's Teachings, her mind becomes immaculate; she enshrines the Lord within her heart.

Dr. Sant Singh Khalsa (Shabad OS, CC BY-SA)
Ang 772 · Line 4

ਹਰਿ ਰਾਖਿਆ ਉਰਿ ਧਾਰੇ. ਅਪਨਾ ਕਾਰਜੁ ਸਵਾਰੇ; ਗੁਰਮਤੀ ਹਰਿ ਜਾਤਾ ॥

har raakhiaa ur dhaare. apanaa kaaraj savaare; guramatee har jaataa |

Punjabi

ਉਹ ਆਪਣੇ ਮਨ ਅੰਦਰ ਵਾਹਿਗੁਰੂ ਨੂੰ ਟਿਕਾਈ ਰੱਖਦੀ ਹੈ। ਆਪਣੇ ਕੰਮ-ਕਾਰ ਸੁਆਰ ਲੈਂਦੀ ਹੈ ਅਤੇ ਗੁਰਾਂ ਦੀ ਸਿੱਖ-ਮਤ ਦੁਆਰਾ ਆਪਣੇ ਸਾਈਂ ਨੂੰ ਜਾਣ ਲੈਂਦੀ ਹੈ।

Bhai Manmohan Singh (Shabad OS, CC BY-SA)

English

Keeping the Lord enshrined within her heart, her affairs are arranged and resolved; through the Guru's Teachings, she knows her Lord.

Dr. Sant Singh Khalsa (Shabad OS, CC BY-SA)
Ang 772 · Line 5

ਪ੍ਰੀਤਮਿ ਮੋਹਿ ਲਇਆ ਮਨੁ ਮੇਰਾ; ਪਾਇਆ ਕਰਮ ਬਿਧਾਤਾ ॥

preetam mohi leaa man meraa; paaeaa karam bidhaataa |

Punjabi

ਮੇਰੇ ਪਿਆਰੇ ਨੇ ਮੇਰੀ ਜਿੰਦੜੀ ਫਰੇਫਤਾ ਕਰ ਲਈ ਹੈ ਅਤੇ ਮੈਂ ਕਿਸਮਤ ਦੇ ਲਿਖਾਰੀ ਪ੍ਰਭੂ ਨੂੰ ਪਾ ਲਿਆ ਹੈ।

Bhai Manmohan Singh (Shabad OS, CC BY-SA)

English

My Beloved has enticed my mind; I have obtained the Lord, the Architect of Destiny.

Dr. Sant Singh Khalsa (Shabad OS, CC BY-SA)
Ang 772 · Line 6

ਸਤਿਗੁਰੁ ਸੇਵਿ ਸਦਾ ਸੁਖੁ ਪਾਇਆ; ਹਰਿ ਵਸਿਆ ਮੰਨਿ ਮੁਰਾਰੇ ॥

satigur sev sadaa sukh paaeaa; har vasiaa man muraare |

Punjabi

ਸੱਚੇ ਗੁਰਾਂ ਦੀ ਘਾਲ ਕਮਾ, ਉਹ ਸਦੀਵੀ ਆਰਾਮ ਪਾ ਲੈਂਦੀ ਹੈ ਅਤੇ ਹੰਕਾਰ ਦਾ ਵੈਰੀ ਵਾਹਿਗੁਰੂ ਉਸ ਦੇ ਹਿਰਦੇ ਅੰਦਰ ਟਿਕ ਜਾਂਦਾ ਹੈ।

Bhai Manmohan Singh (Shabad OS, CC BY-SA)

English

Serving the True Guru, she finds lasting peace; the Lord, the Destroyer of pride, dwells in her mind.

Dr. Sant Singh Khalsa (Shabad OS, CC BY-SA)
Ang 772 · Line 7

ਨਾਨਕ. ਮੇਲਿ ਲਈ ਗੁਰਿ ਅਪੁਨੈ; ਗੁਰ ਕੈ ਸਬਦਿ ਸਵਾਰੇ ॥੪॥੫॥੬॥

naanak. mel lee gur apunai; gur kai sabad savaare |4|5|6|

Punjabi

ਨਾਨਕ, ਜਦ ਉਸ ਦੇ ਗੁਰਦੇਵ ਉਸ ਨੂੰ ਗੁਰਬਾਣੀ ਨਾਲ ਸ਼ਸ਼ੋਭਤ ਕਰ ਦਿੰਦੇ ਹਨ ਤਾਂ ਸੁਆਮੀ ਉਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ।

Bhai Manmohan Singh (Shabad OS, CC BY-SA)

English

O Nanak, she merges with her Guru, embellished and adorned with the Word of the Guru's Shabad. ||4||5||6||

Dr. Sant Singh Khalsa (Shabad OS, CC BY-SA)
Ang 772 · Line 8

ਸੂਹੀ ਮਹਲਾ ੩ ॥

soohee mahalaa 3 |

Punjabi

ਸੂਹੀ ਤੀਜੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Salok, Third Mehl:

Dr. Sant Singh Khalsa (Shabad OS, CC BY-SA)
Ang 772 · Line 9

ਸੋਹਿਲੜਾ ਹਰਿ ਰਾਮ ਨਾਮੁ; ਗੁਰਸਬਦੀ ਵੀਚਾਰੇ ਰਾਮ ॥

sohilarraa har raam naam; gurasabadee veechaare raam |

Punjabi

ਸੁਆਮੀ, ਮਾਲਕ ਦਾ ਨਾਮ ਹੀ ਖੁਸ਼ੀ ਦਾ ਗੀਤ ਹੈ। ਗੁਰਾਂ ਦੇ ਉਪਦੇਸ਼ ਦੁਆਰਾ ਨਾਮ ਸਿਮਰਿਆ ਜਾਂਦਾ ਹੈ।

Bhai Manmohan Singh (Shabad OS, CC BY-SA)

English

The song of joy is the Naam, the Name of the Lord; contemplate it, through the Word of the Guru's Shabad.

Dr. Sant Singh Khalsa (Shabad OS, CC BY-SA)
Ang 772 · Line 10

ਹਰਿ ਮਨੁ ਤਨੋ ਗੁਰਮੁਖਿ ਭੀਜੈ; ਰਾਮ ਨਾਮੁ ਪਿਆਰੇ ਰਾਮ ॥

har man tano guramukh bheejai; raam naam piaare raam |

Punjabi

ਗੁਰਾਂ ਦੀ ਦਇਆ ਦੁਆਰਾ ਆਤਮਾ ਤੇ ਦੇਹ ਪ੍ਰਭੂ ਨਾਲ ਤਰੋ-ਤਰ ਹੋ ਜਾਂਦੇ ਹਨ, ਅਤੇ ਸੁਆਮੀ ਦਾ ਨਾਮ ਪ੍ਰਾਣੀ ਨੂੰ ਮਿੱਠਾ ਲੱਗਦਾ ਹੈ।

Bhai Manmohan Singh (Shabad OS, CC BY-SA)

English

The mind and body of the Gurmukh is drenched with the Lord, the Beloved Lord.

Dr. Sant Singh Khalsa (Shabad OS, CC BY-SA)
Ang 772 · Line 11

ਰਾਮ ਨਾਮੁ ਪਿਆਰੇ. ਸਭਿ ਕੁਲ ਉਧਾਰੇ; ਰਾਮ ਨਾਮੁ ਮੁਖਿ ਬਾਣੀ ॥

raam naam piaare. sabh kul udhaare; raam naam mukh baanee |

Punjabi

ਪ੍ਰਭੂ ਦਾ ਨਾਮ ਉਸ ਨੂੰ ਮਿੱਠਾ ਲੱਗਦਾ ਹੈ, ਉਹ ਆਪਣੀ ਸਾਰੀ ਵੰਸ਼ ਨੂੰ ਤਾਰ ਲੈਂਦਾ ਹੈ ਅਤੇ ਆਪਣੇ ਮੂੰਹ ਨਾਲ ਪ੍ਰਭੂ ਦਾ ਨਾਮ ਉਚਾਰਦਾ ਹੈ।

Bhai Manmohan Singh (Shabad OS, CC BY-SA)

English

Through the Name of the Beloved Lord, all one's ancestors and generations are redeemed; chant the Lord's Name with your mouth.

Dr. Sant Singh Khalsa (Shabad OS, CC BY-SA)
Ang 772 · Line 12

ਆਵਣ ਜਾਣ ਰਹੇ. ਸੁਖੁ ਪਾਇਆ; ਘਰਿ ਅਨਹਦ ਸੁਰਤਿ ਸਮਾਣੀ ॥

aavan jaan rahe. sukh paaeaa; ghar anahad surat samaanee |

Punjabi

ਉਸ ਦੇ ਆਉਂਦੇ ਅਤੇ ਜਾਣੇ ਮੁੱਕ ਜਾਂਦੇ ਹਨ, ਉਹ ਅਨੰਦ ਨੂੰ ਪਰਾਪਤ ਹੋ ਜਾਂਦਾ ਹੈ ਅਤੇ ਉਸ ਦੀ ਬਿਰਤੀ ਬੈਕੁੰਠੀ ਕੀਰਤਨ ਦੇ ਧਾਮ ਅੰਦਰ ਲੀਨ ਰਹਿੰਦੀ ਹੈ।

Bhai Manmohan Singh (Shabad OS, CC BY-SA)

English

Comings and goings cease, peace is obtained, and in the home of the heart, one's awareness is absorbed in the unstruck melody of the sound current.

Dr. Sant Singh Khalsa (Shabad OS, CC BY-SA)
Ang 772 · Line 13

ਹਰਿ ਹਰਿ ਏਕੋ, ਪਾਇਆ ਹਰਿ ਪ੍ਰਭੁ; ਨਾਨਕ. ਕਿਰਪਾ ਧਾਰੇ ॥

har har eko, paaeaa har prabh; naanak. kirapaa dhaare |

Punjabi

ਸੁਆਮੀ ਵਾਹਿਗੁਰੂ ਨੇ ਨਾਨਕ ਉਤੇ ਮਿਹਰ ਕੀਤੀ ਹੈ ਅਤੇ ਉੇਸ ਨੇ ਆਪਣੇ ਅਦੁੱਤੀ ਸੁਆਮੀ ਵਾਹਿਗੁਰੂ ਨੂੰ ਪਾ ਲਿਆ ਹੈ।

Bhai Manmohan Singh (Shabad OS, CC BY-SA)

English

I have found the One and only Lord, Har, Har. The Lord God has showered His Mercy upon Nanak.

Dr. Sant Singh Khalsa (Shabad OS, CC BY-SA)
Ang 772 · Line 14

ਸੋਹਿਲੜਾ ਹਰਿ ਰਾਮ ਨਾਮੁ; ਗੁਰਸਬਦੀ ਵੀਚਾਰੇ ॥੧॥

sohilarraa har raam naam; gurasabadee veechaare |1|

Punjabi

ਸੁਆਮੀ ਮਾਲਕ ਦਾ ਨਾਮ ਹੀ ਖੁਸ਼ੀ ਦਾ ਗੀਤ ਹੈ। ਗੁਰਾਂ ਦੇ ਉਪਦੇਸ਼ ਦੁਆਰਾ ਨਾਮ ਸਿਮਰਿਆ ਜਾਂਦਾ ਹੈ।

Bhai Manmohan Singh (Shabad OS, CC BY-SA)

English

The song of joy is the Naam, the Name of the Lord; through the Word of the Guru's Shabad, contemplate it. ||1||

Dr. Sant Singh Khalsa (Shabad OS, CC BY-SA)
Ang 772 · Line 15

ਹਮ ਨੀਵੀ. ਪ੍ਰਭੁ ਅਤਿ ਊਚਾ; ਕਿਉ ਕਰਿ ਮਿਲਿਆ ਜਾਏ ਰਾਮ ॥

ham neevee. prabh at aoochaa; kiau kar miliaa jaae raam |

Punjabi

ਮੈਂ ਨੀਚ ਹਾਂ ਅਤੇ ਸੁਆਮੀ ਪਰਮ ਉਚਾ ਹੈ। ਮੈਂ ਕਿਸ ਤਰ੍ਹਾਂ ਉਸ ਨਾਲ ਮਿਲ ਸਕਦੀ ਹਾਂ?

Bhai Manmohan Singh (Shabad OS, CC BY-SA)

English

I am lowly, and God is lofty and exalted. How will I ever meet Him?

Dr. Sant Singh Khalsa (Shabad OS, CC BY-SA)
Ang 772 · Line 16

ਗੁਰਿ ਮੇਲੀ. ਬਹੁ ਕਿਰਪਾ ਧਾਰੀ; ਹਰਿ ਕੈ ਸਬਦਿ ਸੁਭਾਏ ਰਾਮ ॥

gur melee. bahu kirapaa dhaaree; har kai sabad subhaae raam |

Punjabi

ਮੈਂ ਈਸ਼ਵਰੀ ਨਾਮ ਨਾਲ ਸ਼ਸ਼ੋਭਤ ਹੋਈ ਹਾਂ ਅਤੇ ਪਰਮ ਮਿਹਰ ਕਰ ਕੇ ਗੁਰਾਂ ਨੇ ਮੈਨੂੰ ਮੇਰੇ ਸੁਆਮੀ ਨਾਲ ਮਿਲਾ ਦਿੱਤਾ ਹੈ।

Bhai Manmohan Singh (Shabad OS, CC BY-SA)

English

The Guru has very mercifully blessed me and united me with the Lord; through the Shabad, the Word of the Lord, I am lovingly embellished.

Dr. Sant Singh Khalsa (Shabad OS, CC BY-SA)
Ang 772 · Line 17

ਮਿਲੁ ਸਬਦਿ ਸੁਭਾਏ. ਆਪੁ ਗਵਾਏ; ਰੰਗ ਸਿਉ ਰਲੀਆ ਮਾਣੇ ॥

mil sabad subhaae. aap gavaae; rang siau raleea maane |

Punjabi

ਨਾਮ ਨੂੰ ਪਾ ਕੇ ਮੈਂ ਸ਼ਸ਼ੋਭਤ ਹੋ ਗਈ ਹਾਂ। ਆਪਣੀ ਹੰਗਤਾ ਨੂੰ ਤਿਆਗ, ਮੈਂ ਪਿਆਰ ਨਾਲ ਅਨੰਦ ਭੋਗਦੀ ਹਾਂ।

Bhai Manmohan Singh (Shabad OS, CC BY-SA)

English

Merging in the Word of the Shabad, I am lovingly embellished; my ego is eradicated, and I revel in joyous love.

Dr. Sant Singh Khalsa (Shabad OS, CC BY-SA)
Ang 772 · Line 18

ਸੇਜ ਸੁਖਾਲੀ ਜਾ ਪ੍ਰਭੁ ਭਾਇਆ; ਹਰਿ ਹਰਿ ਨਾਮਿ ਸਮਾਣੇ ॥

sej sukhaalee jaa prabh bhaaeaa; har har naam samaane |

Punjabi

ਜਦ ਮੈਂ ਆਪਣੇ ਸਾਈਂ ਨੂੰ ਚੰਗੀ ਲੱਗ ਜਾਂਦੀ ਹਾਂ, ਤਾਂ ਮੇਰਾ ਪਲੰਘ ਸੁੱਖਦਾਈ ਹੋ ਜਾਂਦਾ ਹੈ ਅਤੇ ਮੈਂ ਸੁਆਮੀ ਵਾਹਿਗੁਰੂ ਦੇ ਨਾਮ ਅੰਦਰ ਲੀਨ ਹੋ ਜਾਂਦੀ ਹਾਂ।

Bhai Manmohan Singh (Shabad OS, CC BY-SA)

English

My bed is so comfortable, since I became pleasing to God; I am absorbed in the Name of the Lord, Har, Har.

Dr. Sant Singh Khalsa (Shabad OS, CC BY-SA)
Ang 772 · Line 19

ਨਾਨਕ. ਸੋਹਾਗਣਿ ਸਾ ਵਡਭਾਗੀ; ਜੇ ਚਲੈ ਸਤਿਗੁਰ ਭਾਏ ॥

naanak. sohaagan saa vaddabhaagee; je chalai satigur bhaae |

Punjabi

ਨਾਨਕ, ਸੱਚੀ ਅਤੇ ਭਾਰੇ ਕਰਮਾਂ ਵਾਲੀ ਹੈ ਉਹ ਪਤਨੀ, ਜੋ ਆਪਣੇ ਸੱਚੇ ਗੁਰਾਂ ਦੀ ਰਜ਼ਾ ਅੰਦਰ ਟੁਰਦੀ ਹੈ।

Bhai Manmohan Singh (Shabad OS, CC BY-SA)

English

O Nanak, that soul bride is so very blessed, who walks in harmony with the True Guru's Will.

Dr. Sant Singh Khalsa (Shabad OS, CC BY-SA)
Ang 772 · Line 20

ਹਮ ਨੀਵੀ. ਪ੍ਰਭੁ ਅਤਿ ਊਚਾ; ਕਿਉ ਕਰਿ ਮਿਲਿਆ ਜਾਏ ਰਾਮ ॥੨॥

ham neevee. prabh at aoochaa; kiau kar miliaa jaae raam |2|

Punjabi

ਮੈਂ ਨੀਚ ਹਾਂ, ਅਤੇ ਮੇਰਾ ਸੁਆਮੀ ਪਰਮ ਬੁਲੰਦ ਹੈ, ਮੈਂ ਕਿਸ ਤਰ੍ਹਾਂ ਉਸ ਨਾਲ ਮਿਲ ਸਕਦੀ ਹਾਂ?

Bhai Manmohan Singh (Shabad OS, CC BY-SA)

English

I am lowly, and God is lofty and exalted. How will I ever meet Him? ||2||

Dr. Sant Singh Khalsa (Shabad OS, CC BY-SA)
Ang 772 · Line 21

ਘਟਿ ਘਟੇ ਸਭਨਾ ਵਿਚਿ ਏਕੋ; ਏਕੋ ਰਾਮ ਭਤਾਰੋ ਰਾਮ ॥

ghatt ghatte sabhanaa vich eko; eko raam bhataaro raam |

Punjabi

ਹਰ ਦਿਲ ਅਤੇ ਸਾਰਿਆਂ ਜੀਵਾਂ ਅੰਦਰ ਇਕ ਹੀ ਪ੍ਰਭੂ ਹੈ, ਇਕ ਪ੍ਰਭੂ ਹੀ ਸਾਰਿਆਂ ਦਾ ਕੰਤ ਹੈ।

Bhai Manmohan Singh (Shabad OS, CC BY-SA)

English

In each and every heart, and deep within all, is the One Lord, the Husband Lord of all.

Dr. Sant Singh Khalsa (Shabad OS, CC BY-SA)
Ang 772 · Line 22

ਇਕਨਾ ਪ੍ਰਭੁ ਦੂਰਿ ਵਸੈ; ਇਕਨਾ ਮਨਿ ਆਧਾਰੋ ਰਾਮ ॥

eikanaa prabh door vasai; ikanaa man aadhaaro raam |

Punjabi

ਕਈਆਂ ਲਈ ਸਾਹਿਬ ਦੁਰੇਡੇ ਵੱਸਦਾ ਹੈ ਅਤੇ ਕਈਆਂ ਲਈ ਉਹ ਉਨ੍ਹਾਂ ਦੀ ਜਿੰਦ-ਜਾਨ ਦਾ ਆਸਰਾ ਹੈ।

Bhai Manmohan Singh (Shabad OS, CC BY-SA)

English

God dwells far away from some, while for others, He is the Support of the mind.

Dr. Sant Singh Khalsa (Shabad OS, CC BY-SA)
Ang 772 · Line 23

ਇਕਨਾ ਮਨ ਆਧਾਰੋ ਸਿਰਜਣਹਾਰੋ; ਵਡਭਾਗੀ ਗੁਰੁ ਪਾਇਆ ॥

eikanaa man aadhaaro sirajanahaaro; vaddabhaagee gur paaeaa |

Punjabi

ਕਈਆਂ ਦੀ ਜਿੰਦੜੀ ਦਾ ਆਸਰਾ ਕਰਤਾਰ ਹੀ ਹੈ, ਜੋ ਗੁਰਾਂ ਦੇ ਰਾਹੀਂ ਪਰਮ ਚੰਗੇ ਨਸੀਬਾਂ ਦੁਆਰਾ ਪ੍ਰਾਪਤ ਹੁੰਦਾ ਹੈ।

Bhai Manmohan Singh (Shabad OS, CC BY-SA)

English

For some, the Creator Lord is the Support of the mind; He is obtained by great good fortune, through the Guru.

Dr. Sant Singh Khalsa (Shabad OS, CC BY-SA)
Ang 772 · Line 24

ਘਟਿ ਘਟਿ ਹਰਿ ਪ੍ਰਭੁ ਏਕੋ ਸੁਆਮੀ; ਗੁਰਮੁਖਿ ਅਲਖੁ ਲਖਾਇਆ ॥

ghatt ghatt har prabh eko suaamee; guramukh alakh lakhaaeaa |

Punjabi

ਹਰ ਦਿਲ ਅੰਦਰ ਅਦੁੱਤੀ ਸੁਆਮੀ ਮਾਲਕ ਵਾਹਿਗੁਰੂ ਹੈ। ਗੁਰਾਂ ਦੇ ਰਾਹੀਂ ਹੀ, ਉਹ ਅਦ੍ਰਿਸ਼ਟ ਪੁਰਖ ਦੇਖਿਆ ਜਾਂਦਾ ਹੈ।

Bhai Manmohan Singh (Shabad OS, CC BY-SA)

English

The One Lord God, the Master, is in each and every heart; the Gurmukh sees the unseen.

Dr. Sant Singh Khalsa (Shabad OS, CC BY-SA)
Ang 772 · Line 25

ਸਹਜੇ ਅਨਦੁ ਹੋਆ ਮਨੁ ਮਾਨਿਆ; ਨਾਨਕ ਬ੍ਰਹਮ ਬੀਚਾਰੋ ॥

sahaje anad hoaa man maaniaa; naanak braham beechaaro |

Punjabi

ਜਿਹੜੀ ਆਤਮਾ ਸਾਹਿਬ ਦੇ ਸਿਰਜਣ ਨਾਲ ਸੰਤੁਸ਼ਟ ਹੋ ਗਈ ਹੈ, ਹੇ ਨਾਨਕ! ਉਹ ਸੁਖੈਨ ਹੀ ਖੁਸ਼ੀ ਨੂੰ ਪਰਾਪਤ ਹੋ ਜਾਂਦੀ ਹੈ।

Bhai Manmohan Singh (Shabad OS, CC BY-SA)

English

The mind is satisfied, in natural ecstasy, O Nanak, contemplating God.

Dr. Sant Singh Khalsa (Shabad OS, CC BY-SA)
Ang 772 · Line 26

ਘਟਿ ਘਟੇ ਸਭਨਾ ਵਿਚਿ ਏਕੋ; ਏਕੋ ਰਾਮ ਭਤਾਰੋ ਰਾਮ ॥੩॥

ghatt ghatte sabhanaa vich eko; eko raam bhataaro raam |3|

Punjabi

ਹਰ ਦਿਲ ਅਤੇ ਸਾਰਿਆਂ ਜੀਵਾਂ ਅੰਦਰ ਇਕ ਪ੍ਰਭੂ ਹੀ ਹੈ। ਇਕ ਪ੍ਰਭੂ ਹੀ ਸਾਰਿਆਂ ਦਾ ਕੰਤ ਹੈ।

Bhai Manmohan Singh (Shabad OS, CC BY-SA)

English

In each and every heart, and deep within all, is the One Lord, the Husband Lord of all. ||3||

Dr. Sant Singh Khalsa (Shabad OS, CC BY-SA)
Ang 772 · Line 27

ਗੁਰੁ ਸੇਵਨਿ ਸਤਿਗੁਰੁ ਦਾਤਾ; ਹਰਿ ਹਰਿ ਨਾਮਿ ਸਮਾਇਆ ਰਾਮ ॥

gur sevan satigur daataa; har har naam samaaeaa raam |

Punjabi

ਜੋ ਗੁਰਾਂ ਦਾਤਾਰ ਸੱਚੇ ਗੁਰਾਂ ਦੀ ਸੇਵਾ ਕਰਦੇ ਹਨ, ਉਹ ਸੁਆਮੀ ਵਾਹਿਗੁਰੂ ਦੇ ਨਾਮ ਅੰਦਰ ਲੀਨ ਹੋ ਜਾਂਦੇ ਹਨ!

Bhai Manmohan Singh (Shabad OS, CC BY-SA)

English

Those who serve the Guru, the True Guru, the Giver, merge in the Name of the Lord, Har, Har.

Dr. Sant Singh Khalsa (Shabad OS, CC BY-SA)
Ang 772 · Line 28

ਹਰਿ ਧੂੜਿ ਦੇਵਹੁ ਮੈ, ਪੂਰੇ ਗੁਰ ਕੀ; ਹਮ ਪਾਪੀ. ਮੁਕਤੁ ਕਰਾਇਆ ਰਾਮ ॥

har dhoorr devahu mai, poore gur kee; ham paapee. mukat karaaeaa raam |

Punjabi

ਹੇ ਵਾਹਿਗੁਰੂ! ਮੈਨੂੰ ਪੂਰਨ ਗੁਰਾਂ ਦੇ ਪੈਰਾਂ ਦੀ ਧੂੜਾਂ ਪੁਰਦਾਨ ਕਰ ਤਾਂ ਜੋ ਮੈਂ ਅਪਰਾਧੀ ਦੀ ਕਲਿਆਣ ਹੋ ਜਾਵੇ।

Bhai Manmohan Singh (Shabad OS, CC BY-SA)

English

O Lord, please bless me with the dust of the feet of the Perfect Guru, so that I, a sinner, may be liberated.

Dr. Sant Singh Khalsa (Shabad OS, CC BY-SA)
Ang 772 · Line 29

ਪਾਪੀ ਮੁਕਤੁ ਕਰਾਏ. ਆਪੁ ਗਵਾਏ; ਨਿਜ ਘਰਿ ਪਾਇਆ ਵਾਸਾ ॥

paapee mukat karaae. aap gavaae; nij ghar paaeaa vaasaa |

Punjabi

ਆਪਣੀ ਹੰਗਤਾ ਨੂੰ ਗੁਆ ਕੇ ਅਪਰਾਧੀ ਮੁਕਤ ਹੋ ਜਾਂਦੇ ਹਨ ਤੇ ਆਪਣੀ ਨਿੱਜ ਦੇ ਘਰ ਅੰਦਰ ਨਿਵਾਸ ਪਾ ਲੈਂਦੇ ਹਨ।

Bhai Manmohan Singh (Shabad OS, CC BY-SA)

English

Even sinners are liberated, by eradicating their egotism; they obtain a home within their own heart.

Dr. Sant Singh Khalsa (Shabad OS, CC BY-SA)
Ang 772 · Line 30

ਬਿਬੇਕ ਬੁਧੀ ਸੁਖਿ ਰੈਣਿ ਵਿਹਾਣੀ; ਗੁਰਮਤਿ ਨਾਮਿ ਪ੍ਰਗਾਸਾ ॥

bibek budhee sukh rain vihaanee; guramat naam pragaasaa |

Punjabi

ਪਰਬੀਨ ਅਕਲ ਰਾਹੀਂ ਜੀਵਨ ਨੂੰ ਰਾਤ੍ਰੀ ਆਰਾਮ ਵਿੱਚ ਬੀਤਦੀ ਹੈ ਅਤੇ ਗੁਰਾਂ ਦੇ ਉਪਦੇਸ਼ ਦੁਆਰਾ ਨਾਮ ਦਾ ਪਰਕਾਸ਼ ਹੁੰਦਾ ਹੈ।

Bhai Manmohan Singh (Shabad OS, CC BY-SA)

English

With clear unerstanding, the night of their lives passes peacefully; through the Guru's Teachings, the Naam is revealed to them.

Dr. Sant Singh Khalsa (Shabad OS, CC BY-SA)
Ang 772 · Line 31

ਹਰਿ ਹਰਿ ਅਨਦੁ ਭਇਆ ਦਿਨੁ ਰਾਤੀ; ਨਾਨਕ ਹਰਿ ਮੀਠ ਲਗਾਏ ॥

har har anad bheaa din raatee; naanak har meetth lagaae |

Punjabi

ਸੁਆਮੀ ਦੇ ਨਾਮ ਦਾ ਸਿਮਰਨ ਕਰਨ ਦੁਆਰਾ ਦਿਨ ਰੈਣ ਖੁਸ਼ੀ ਉਤਪੰਨ ਹੁੰਦੀ ਹੈ, ਹੇ ਨਾਨਕ! ਅਤੇ ਪ੍ਰਾਣੀ ਨੂੰ ਵਾਹਿਗੁਰੂ ਮਿੱਠੜਾ ਮਾਲੂਮ ਹੁੰਦਾ ਹੈ।

Bhai Manmohan Singh (Shabad OS, CC BY-SA)

English

Through the Lord, Har, Har, I am in ecstasy, day and night. O Nanak, the Lord seems sweet.

Dr. Sant Singh Khalsa (Shabad OS, CC BY-SA)
Ang 772 · Line 32

ਗੁਰੁ ਸੇਵਨਿ ਸਤਿਗੁਰੁ ਦਾਤਾ; ਹਰਿ ਹਰਿ ਨਾਮਿ ਸਮਾਏ ॥੪॥੬॥੭॥੫॥੭॥੧੨॥

gur sevan satigur daataa; har har naam samaae |4|6|7|5|7|12|

Punjabi

ਜੋ ਗੁਰਾਂ ਦਾਤਾਰ ਸੱਚੇ ਗੁਰਾਂ ਦੀ ਸੇਵਾ ਕਮਾਉਂਦੇ ਹਨ, ਉਹ ਸੁਆਮੀ ਮਾਲਕ ਦੇ ਨਾਮ ਅੰਦਰ ਲੀਨ ਹੋ ਜਾਂਦੇ ਹਨ।

Bhai Manmohan Singh (Shabad OS, CC BY-SA)

English

Those who serve the Guru, the True Guru, the Giver, merge in the Name of the Lord, Har, Har. ||4||6||7||5||7||12||

Dr. Sant Singh Khalsa (Shabad OS, CC BY-SA)