Ekam
Guru Granth Sahib

Ang 773

Ang 773 · Line 1

ਰਾਗੁ ਸੂਹੀ ਮਹਲਾ ੪ ਛੰਤ ਘਰੁ ੧ ॥

raag soohee mahalaa 4 chhant ghar 1 |

Punjabi

ਰਾਗੁ ਸੂਹੀ ਚੌਥੀ ਪਾਤਿਸ਼ਾਹੀ ਛੰਤ।

Bhai Manmohan Singh (Shabad OS, CC BY-SA)

English

Raag Soohee, Fourth Mehl, Chhant, First House:

Dr. Sant Singh Khalsa (Shabad OS, CC BY-SA)
Ang 773 · Line 2

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Punjabi

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

Bhai Manmohan Singh (Shabad OS, CC BY-SA)

English

One Universal Creator God. By The Grace Of The True Guru:

Dr. Sant Singh Khalsa (Shabad OS, CC BY-SA)
Ang 773 · Line 3

ਸਤਿਗੁਰੁ ਪੁਰਖੁ ਮਿਲਾਇ; ਅਵਗਣ ਵਿਕਣਾ. ਗੁਣ ਰਵਾ. ਬਲਿ ਰਾਮ ਜੀਉ ॥

satigur purakh milaae; avagan vikanaa. gun ravaa. bal raam jeeo |

Punjabi

ਕੁਰਬਾਨ ਹਾਂ, ਮੈਂ ਮੇਰੇ ਉਤੋਂ, ਹੇ ਮੇਰੇ ਪ੍ਰਭੂ! ਮੈਨੂੰ ਬਲਵਾਨ ਸੱਚੇ ਗੁਰਾਂ ਨਾਲ ਮਿਲਾ ਦੇ ਤਾਂ ਜੋ ਮੈਂ ਪਾਪਾਂ ਨੂੰ ਤਿਆਗ, ਤੇਰੀਆਂ ਸਿਫਤਾਂ ਦਾ ਉਚਾਰਨ ਕਰਾਂ।

Bhai Manmohan Singh (Shabad OS, CC BY-SA)

English

If only I could meet the True Guru, the Primal Being. Discarding my faults and sins, I would chant the Lord's Glorious Praises.

Dr. Sant Singh Khalsa (Shabad OS, CC BY-SA)
Ang 773 · Line 4

ਹਰਿ ਹਰਿ ਨਾਮੁ ਧਿਆਇ; ਗੁਰਬਾਣੀ ਨਿਤ ਨਿਤ ਚਵਾ. ਬਲਿ ਰਾਮ ਜੀਉ ॥

har har naam dhiaae; gurabaanee nit nit chavaa. bal raam jeeo |

Punjabi

ਸੁਆਮੀ ਵਾਹਿਗੁਰੂ ਦੇ ਨਾਮ ਦਾ ਮੈਂ ਸਿਮਰਨ ਕਰਦਾ ਹਾਂ ਅਤੇ ਸਦਾ, ਸਦਾ ਹੀ ਗੁਰਬਾਣੀ ਉਚਾਰਦਾ ਹਾਂ। ਸੁਆਮੀ ਉਤੋਂ ਮੈਂ ਸਦਕੇ ਜਾਂਦਾ ਹਾਂ।

Bhai Manmohan Singh (Shabad OS, CC BY-SA)

English

I meditate on the Naam, the Name of the Lord, Har, Har. Continuously, continually, I chant the Word of the Guru's Bani.

Dr. Sant Singh Khalsa (Shabad OS, CC BY-SA)
Ang 773 · Line 5

ਗੁਰਬਾਣੀ ਸਦ ਮੀਠੀ ਲਾਗੀ; ਪਾਪ ਵਿਕਾਰ ਗਵਾਇਆ ॥

gurabaanee sad meetthee laagee; paap vikaar gavaaeaa |

Punjabi

ਗੁਰਾਂ ਦੀ ਬਾਣੀ ਮੈਨੂੰ ਹਮੇਸ਼ਾਂ ਮਿੱਠੜੀ ਲੱਗਦੀ ਹੈ ਤੇ ਮੈਂ ਆਪਣੇ ਗੁਨਾਹ ਤੇ ਮੰਦੇ ਅਮਲ ਤਿਆਗ ਦਿੱਤੇ ਹਨ।

Bhai Manmohan Singh (Shabad OS, CC BY-SA)

English

Gurbani always seems so sweet; I have eradicated the sins from within.

Dr. Sant Singh Khalsa (Shabad OS, CC BY-SA)
Ang 773 · Line 6

ਹਉਮੈ ਰੋਗੁ ਗਇਆ ਭਉ ਭਾਗਾ; ਸਹਜੇ ਸਹਜਿ ਮਿਲਾਇਆ ॥

haumai rog geaa bhau bhaagaa; sahaje sehaj milaaeaa |

Punjabi

ਮੇਰੀ ਹੰਕਾਰ ਦੀ ਬੀਮਾਰੀ ਦੂਰ ਹੋ ਗਈ ਹੈ, ਮੇਰਾ ਡਰ ਦੌੜ ਗਿਆ ਹੈ, ਤੇ ਮੈਂ ਸੁਖੈਨ ਦੀ ਬੈਕੁੰਠੀ ਅੰਦਰ ਅਨੰਦ ਲੀਨ ਹੋ ਗਿਆ ਹਾਂ।

Bhai Manmohan Singh (Shabad OS, CC BY-SA)

English

The disease of egotism is gone, fear has left, and I am absorbed in celestial peace.

Dr. Sant Singh Khalsa (Shabad OS, CC BY-SA)
Ang 773 · Line 7

ਕਾਇਆ ਸੇਜ ਗੁਰ ਸਬਦਿ ਸੁਖਾਲੀ; ਗਿਆਨ ਤਤਿ ਕਰਿ ਭੋਗੋ ॥

kaaeaa sej gur sabad sukhaalee; giaan tat kar bhogo |

Punjabi

ਗੁਰਾਂ ਦੇ ਉਪਦੇਸ਼ ਨਾਲ ਮੇਰੇ ਸਰੀਰ ਦਾ ਪਲੰਘ ਸੁਖਦਾਈ ਹੋ ਗਿਆ ਹੈ, ਤੇ ਮੈਂ ਹੁਣ ਬ੍ਰਹਮ-ਵੀਚਾਰ ਦੇ ਜੌਹਰ ਨੂੰ ਮਾਣਦਾ ਹਾਂ।

Bhai Manmohan Singh (Shabad OS, CC BY-SA)

English

Through the Word of the Guru's Shabad, the bed of my body has become cozy and beautiful, and I enjoy the essence of spiritual wisdom.

Dr. Sant Singh Khalsa (Shabad OS, CC BY-SA)
Ang 773 · Line 8

ਅਨਦਿਨੁ ਸੁਖਿ ਮਾਣੇ ਨਿਤ ਰਲੀਆ; ਨਾਨਕ ਧੁਰਿ ਸੰਜੋਗੋ ॥੧॥

anadin sukh maane nit raleea; naanak dhur sanjogo |1|

Punjabi

ਰਾਤ ਦਿਨ ਮੈਂ ਹਮੇਸ਼ਾਂ ਆਰਾਮ ਅਤੇ ਅਨੰਦ ਭੋਗਦਾ ਹਾਂ। ਇਹੋ ਜਿਹੀ ਲਿਖਤਾਕਾਰ ਮੇਰੇ ਲਈ ਮੇਰੇ ਆਦਿ ਪੁਰਖ ਦੀ।

Bhai Manmohan Singh (Shabad OS, CC BY-SA)

English

Night and day, I continually enjoy peace and pleasure. O Nanak, this is my pre-ordained destiny. ||1||

Dr. Sant Singh Khalsa (Shabad OS, CC BY-SA)
Ang 773 · Line 9

ਸਤੁ ਸੰਤੋਖੁ ਕਰਿ ਭਾਉ; ਕੁੜਮੁ ਕੁੜਮਾਈ ਆਇਆ. ਬਲਿ ਰਾਮ ਜੀਉ ॥

sat santokh kar bhaau; kurram kurramaaee aaeaa. bal raam jeeo |

Punjabi

ਕੰਨਿਆ ਨੂੰ ਪਵਿੱਤਰਤਾ, ਸੰਤੁਸ਼ਟਤਾ ਅਤੇ ਪ੍ਰੀਤ ਨਾਲ ਆਰਾਸਤਾ ਕਰ ਕੇ, ਉਸ ਦਾ ਬਾਬਲ, ਗੁਰਦੇਵ ਪ੍ਰਭੂ ਨਾਲ ਉਸ ਦਾ ਨਾਤਾ ਕਰਨ ਆਇਆ ਹੈ। ਕੁਰਬਾਨ ਹਾਂ, ਮੈਂ ਆਪਣੇ ਪ੍ਰਭੂ ਉਤੋਂ।

Bhai Manmohan Singh (Shabad OS, CC BY-SA)

English

The soul-bride is lovingly embellished with truth and contentment; her Father, the Guru, has come to engage her in marriage to her Husband Lord.

Dr. Sant Singh Khalsa (Shabad OS, CC BY-SA)
Ang 773 · Line 10

ਸੰਤ ਜਨਾ ਕਰਿ ਮੇਲੁ; ਗੁਰਬਾਣੀ ਗਾਵਾਈਆ. ਬਲਿ ਰਾਮ ਜੀਉ ॥

sant janaa kar mel; gurabaanee gaavaaeea. bal raam jeeo |

Punjabi

ਪਵਿੱਤਰ ਪੁਰਸ਼ਾਂ ਨੂੰ ਇਕੱਤਰ ਕਰ ਕੇ ਮੈਂ ਗੁਰਾਂ ਦੀ ਬਾਣੀ ਗਾਇਨ ਕਰਦਾ ਹਾਂ। ਸਦਕੇ ਜਾਂਦਾ ਹਾਂ, ਮੈਂ ਆਪਣੇ ਪ੍ਰਭੂ ਉਤੋਂ।

Bhai Manmohan Singh (Shabad OS, CC BY-SA)

English

Joining with the humble Saints, I sing Gurbani.

Dr. Sant Singh Khalsa (Shabad OS, CC BY-SA)
Ang 773 · Line 11

ਬਾਣੀ ਗੁਰ ਗਾਈ. ਪਰਮ ਗਤਿ ਪਾਈ; ਪੰਚ ਮਿਲੇ ਸੋਹਾਇਆ ॥

baanee gur gaaee. param gat paaee; panch mile sohaaeaa |

Punjabi

ਗੁਰਾਂ ਦੀ ਬਾਣੀ ਗਾਇਨ ਕਰਨ ਦੁਆਰਾ ਮੈਂ ਮਹਾਨ ਮਰਤਬਾ ਪਾ ਲਿਆ ਹੈ ਤੇ ਮੁੱਖੀ ਜਨਾਂ ਨਾਲ ਮਿਲ ਕੇ ਮੈਂ ਸ਼ਸ਼ੋਭਤ ਹੋ ਗਿਆ ਹਾਂ।

Bhai Manmohan Singh (Shabad OS, CC BY-SA)

English

Singing the Guru's Bani, I have obtained the supreme status; meeting with the Saints, the self-elect, I am blessed and adorned.

Dr. Sant Singh Khalsa (Shabad OS, CC BY-SA)
Ang 773 · Line 12

ਗਇਆ ਕਰੋਧੁ ਮਮਤਾ ਤਨਿ ਨਾਠੀ; ਪਾਖੰਡੁ ਭਰਮੁ ਗਵਾਇਆ ॥

geaa karodh mamataa tan naatthee; paakhandd bharam gavaaeaa |

Punjabi

ਮੇਰਾ ਗੁੱਸਾ ਬਿਨਸ ਗਿਆ ਹੈ ਸੰਸਾਰੀ ਮੋਹ ਮੇਰੀ ਦੇਹ ਪਾਸੋਂ ਦੌੜ ਗਿਆ ਹੈ ਅਤੇ ਦੰਭ ਤੇ ਸੰਦੇਹ ਮੈਂ ਬੂਹਿਓ ਬਾਹਰ ਕਰ ਦਿੱਤੇ ਹਨ।

Bhai Manmohan Singh (Shabad OS, CC BY-SA)

English

Anger and attachment have left my body and run away; I have eradicated hypocrisy and doubt.

Dr. Sant Singh Khalsa (Shabad OS, CC BY-SA)
Ang 773 · Line 13

ਹਉਮੈ ਪੀਰ ਗਈ ਸੁਖੁ ਪਾਇਆ; ਆਰੋਗਤ ਭਏ ਸਰੀਰਾ ॥

haumai peer gee sukh paaeaa; aarogat bhe sareeraa |

Punjabi

ਹੰਗਤਾ ਦੀ ਪੀੜ ਦੂਰ ਹੋ ਗਈ ਹੈ, ਮੈਂ ਆਰਾਮ ਵਿੱਚ ਹਾਂ ਅਤੇ ਮੇਰੀ ਦੇਹ ਰੋਗ-ਰਹਿਤ ਹੋ ਗਈ ਹੈ।

Bhai Manmohan Singh (Shabad OS, CC BY-SA)

English

The pain of egotism is gone, and I have found peace; my body has become healthy and free of disease.

Dr. Sant Singh Khalsa (Shabad OS, CC BY-SA)
Ang 773 · Line 14

ਗੁਰ ਪਰਸਾਦੀ ਬ੍ਰਹਮੁ ਪਛਾਤਾ; ਨਾਨਕ ਗੁਣੀ ਗਹੀਰਾ ॥੨॥

gur parasaadee braham pachhaataa; naanak gunee gaheeraa |2|

Punjabi

ਹੇ ਨਾਠਕ! ਗੁਰਾਂ ਦੀ ਰਹਿਮਤ ਦੁਆਰਾ ਮੈਂ ਨੇਕੀਆਂ ਦੇ ਸਮੁੰਦਰ ਆਪਣੇ ਪ੍ਰਭੂ ਨੂੰ ਅਨੁਭਵ ਕਰ ਲਿਆ ਹੈ।

Bhai Manmohan Singh (Shabad OS, CC BY-SA)

English

By Guru's Grace, O Nanak, I have realized God, the ocean of virtue. ||2||

Dr. Sant Singh Khalsa (Shabad OS, CC BY-SA)
Ang 773 · Line 15

ਮਨਮੁਖਿ ਵਿਛੁੜੀ ਦੂਰਿ. ਮਹਲੁ ਨ ਪਾਏ; ਬਲਿ ਗਈ. ਬਲਿ ਰਾਮ ਜੀਉ ॥

manamukh vichhurree door. mehal na paae; bal gee. bal raam jeeo |

Punjabi

ਆਪ-ਹੁਦਰੀ ਸਹੇਲੀ ਆਪਣੇ ਮਾਲਕ ਪਾਸੋਂ ਦੂਰ ਜੁਦਾ ਹੋਈ ਰਹਿੰਦੀ ਹੈ, ਉਸ ਦੇ ਮੰਦਰ ਨੂੰ ਪਰਾਪਤ ਨਹੀਂ ਹੁੰਦੀ ਅਤੇ ਸੜ-ਬਲ ਜਾਂਦੀ ਹੈ।

Bhai Manmohan Singh (Shabad OS, CC BY-SA)

English

The self-willed manmukh is separated, far away from God; she does not obtain the Mansion of His Presence, and she burns.

Dr. Sant Singh Khalsa (Shabad OS, CC BY-SA)
Ang 773 · Line 16

ਅੰਤਰਿ ਮਮਤਾ ਕੂਰਿ. ਕੂੜੁ ਵਿਹਾਝੇ; ਕੂੜਿ ਲਈ. ਬਲਿ ਰਾਮ ਜੀਉ ॥

antar mamataa koor. koorr vihaajhe; koorr lee. bal raam jeeo |

Punjabi

ਉਸ ਦੇ ਹਿਰਦੇ ਅੰਦਰ ਅਪਣੱਤ ਤੇ ਝੂਠ ਹੈ ਅਤੇ ਝੂਠ ਦੀ ਠੱਗੀ ਹੋਈ, ਉਹ ਝੂਠ ਦਾ ਹੀ ਵਣਜ ਕਰਦੀ ਹੈ।

Bhai Manmohan Singh (Shabad OS, CC BY-SA)

English

Egotism and falsehood are deep within her; deluded by falsehood, she deals only in falsehood.

Dr. Sant Singh Khalsa (Shabad OS, CC BY-SA)
Ang 773 · Line 17

ਕੂੜੁ ਕਪਟੁ ਕਮਾਵੈ. ਮਹਾ ਦੁਖੁ ਪਾਵੈ; ਵਿਣੁ ਸਤਿਗੁਰ ਮਗੁ. ਨ ਪਾਇਆ ॥

koorr kapatt kamaavai. mahaa dukh paavai; vin satigur mag. na paaeaa |

Punjabi

ਉਹ ਝੂਠ ਅਤੇ ਵਲ ਛੱਲ ਕਮਾਉਂਦੀ ਹੈ, ਪਰਮ ਕਸ਼ਟ ਉਠਾਉਂਦੀ ਹੈ ਅਤੇ ਸੱਚ ਗੁਰਾਂ ਦੇ ਬਗੈਰ ਉਸ ਨੂੰ ਰਸਤਾ ਨਹੀਂ ਮਿਲਦਾ।

Bhai Manmohan Singh (Shabad OS, CC BY-SA)

English

Practicing fraud and falsehood, she suffers terrible pain; without the True Guru, she does not find the way.

Dr. Sant Singh Khalsa (Shabad OS, CC BY-SA)
Ang 773 · Line 18

ਉਝੜ ਪੰਥਿ ਭ੍ਰਮੈ ਗਾਵਾਰੀ; ਖਿਨੁ ਖਿਨੁ ਧਕੇ ਖਾਇਆ ॥

aujharr panth bhramai gaavaaree; khin khin dhake khaaeaa |

Punjabi

ਬੇਸਮਝ ਮੁੰਧ ਸੁੰਨਸਾਨ ਰਸਤਿਆ ਅੰਦਰ ਭਟਕਦੀ ਫਿਰਦੀ ਹੈ ਅਤੇ ਹਰ ਮੁਹਤ ਉਹ ਧੱਕੇ ਹੀ ਖਾਂਦੀ ਹੈ।

Bhai Manmohan Singh (Shabad OS, CC BY-SA)

English

The foolish soul-bride wanders along dismal pathways; each and every moment, she is bumped and pushed.

Dr. Sant Singh Khalsa (Shabad OS, CC BY-SA)
Ang 773 · Line 19

ਆਪੇ ਦਇਆ ਕਰੇ ਪ੍ਰਭੁ ਦਾਤਾ; ਸਤਿਗੁਰੁ ਪੁਰਖੁ ਮਿਲਾਏ ॥

aape deaa kare prabh daataa; satigur purakh milaae |

Punjabi

ਦਾਤਾਰ ਸੁਆਮੀ ਖੁਦ ਹੀ ਮਿਹਰ ਧਾਰਦਾ ਹੈ ਤੇ ਉਸ ਨੂੰ ਬਲਵਾਨ ਸੱਚੇ ਗੁਰਾਂ ਨਾਲ ਮਿਲਾ ਦਿੰਦਾ ਹੈ।

Bhai Manmohan Singh (Shabad OS, CC BY-SA)

English

God, the Great Giver, shows His Mercy, and leads her to meet the True Guru, the Primal Being.

Dr. Sant Singh Khalsa (Shabad OS, CC BY-SA)
Ang 773 · Line 20

ਜਨਮ ਜਨਮ ਕੇ ਵਿਛੁੜੇ ਜਨ ਮੇਲੇ; ਨਾਨਕ ਸਹਜਿ ਸੁਭਾਏ ॥੩॥

janam janam ke vichhurre jan mele; naanak sehaj subhaae |3|

Punjabi

ਨਾਨਕ, ਜੋ ਪ੍ਰਾਣੀ ਅਨੇਕਾਂ ਜਨਮਾਂ ਤੋਂ ਵਿਛੁੰਨੇ ਹੋਏ ਹਨ, ਉਨ੍ਹਾਂ ਨੂੰ ਆਰਾਤ ਤੇ ਅਡੋਲਤਾ ਨਾਲ ਗੁਰੂ ਜੀ ਪ੍ਰਭੂ ਨਾਲ ਮਿਲਾ ਦਿੰਦੇ ਹਨ।

Bhai Manmohan Singh (Shabad OS, CC BY-SA)

English

Those beings who have been separated for countless incarnations, O Nanak, are reunited with the Lord, with intuitive ease. ||3||

Dr. Sant Singh Khalsa (Shabad OS, CC BY-SA)
Ang 773 · Line 21

ਆਇਆ ਲਗਨੁ ਗਣਾਇ; ਹਿਰਦੈ ਧਨ ਓਮਾਹੀਆ. ਬਲਿ ਰਾਮ ਜੀਉ ॥

aaeaa lagan ganaae; hiradai dhan omaaheea. bal raam jeeo |

Punjabi

ਸ਼ੁਭ ਮਹੂਰਤ ਗਿਣ ਕੇ ਪਤੀ ਪਤਨੀ ਦੇ ਗ੍ਰਹਿ ਵਿੱਚ ਆ ਜਾਂਦਾ ਹੈ ਅਤੇ ਆਪਣੇ ਮਨ ਅੰਦਰ ਉਹ ਬੜੀ ਖੁਸ਼ ਹੁੰਦੀ ਹੈ।

Bhai Manmohan Singh (Shabad OS, CC BY-SA)

English

Calculating the most auspicious moment, the Lord comes into the bride's home; her heart is filled with ecstasy.

Dr. Sant Singh Khalsa (Shabad OS, CC BY-SA)
Ang 773 · Line 22

ਪੰਡਿਤ ਪਾਧੇ ਆਣਿ; ਪਤੀ ਬਹਿ ਵਾਚਾਈਆ. ਬਲਿ ਰਾਮ ਜੀਉ ॥

panddit paadhe aan; patee beh vaachaaeea. bal raam jeeo |

Punjabi

ਵਿਦਵਾਨ ਸਾਹਾ-ਸੋਧਣ ਵਾਲਾ ਆ ਕੇ ਪੱਤ੍ਰੀ ਨੂੰ ਪੜ੍ਹਨ ਲਈ ਬੈਠ ਗਿਆ।

Bhai Manmohan Singh (Shabad OS, CC BY-SA)

English

The Pandits and astrologers have come, to sit and consult the almanacs.

Dr. Sant Singh Khalsa (Shabad OS, CC BY-SA)
Ang 773 · Line 23

ਪਤੀ ਵਾਚਾਈ. ਮਨਿ ਵਜੀ ਵਧਾਈ; ਜਬ ਸਾਜਨ ਸੁਣੇ ਘਰਿ ਆਏ ॥

patee vaachaaee. man vajee vadhaaee; jab saajan sune ghar aae |

Punjabi

ਪੱਤ੍ਰੀ ਵਾਚ ਲਈ ਗਈ। ਪਤਨੀ ਦਾ ਚਿੱਤ ਪਰਮ ਪਰਸੰਨ ਹੋ ਗਿਆ ਜਦ ਆਪਣੇ ਮਿੱਤਰ ਦਾ ਘਰ ਵਿੱਚ ਆਉਣਾ ਉਸ ਦੇ ਕੰਨੀਂ ਪਿਆ।

Bhai Manmohan Singh (Shabad OS, CC BY-SA)

English

They have consulted the almanacs, and the bride's mind vibrates with bliss, when she hears that her Friend is coming into the home of her heart.

Dr. Sant Singh Khalsa (Shabad OS, CC BY-SA)
Ang 773 · Line 24

ਗੁਣੀ ਗਿਆਨੀ ਬਹਿ ਮਤਾ ਪਕਾਇਆ; ਫੇਰੇ ਤਤੁ ਦਿਵਾਏ ॥

gunee giaanee beh mataa pakaaeaa; fere tat divaae |

Punjabi

ਨੇਕ ਤੇ ਦਾਨੇ ਬੰਦਿਆਂ ਨੇ ਬੈਠ ਕੇ ਉਸ ਨੂੰ ਤੁਰਤ ਹੀ ਪ੍ਰਭੂ ਨਾਲ ਵਿਆਹ ਦੇਣ ਦਾ ਫੈਸਲਾ ਕਰ ਲਿਆ।

Bhai Manmohan Singh (Shabad OS, CC BY-SA)

English

The virtuous and wise men sat down and decided to perform the marriage immediately.

Dr. Sant Singh Khalsa (Shabad OS, CC BY-SA)
Ang 773 · Line 25

ਵਰੁ ਪਾਇਆ ਪੁਰਖੁ ਅਗੰਮੁ ਅਗੋਚਰੁ; ਸਦ ਨਵਤਨੁ ਬਾਲ ਸਖਾਈ ॥

var paaeaa purakh agam agochar; sad navatan baal sakhaaee |

Punjabi

ਉਸ ਨੂੰ ਸਰਬ-ਸ਼ਕਤੀਵਾਨ, ਬੇਮਿਸਾਲ ਅਤੇ ਅਗਾਧ ਸੁਆਮੀ ਅਪਣੇ ਭਰਤੇ ਵਜੋਂ ਪਰਾਪਤ ਹੋ ਗਿਆ ਹੈ, ਜੋ ਹਮੇਸ਼ਾਂ ਨਵੇਂਨੁਕ ਸਰੀਰ ਵਾਲਾ ਅਤੇ ਉਸ ਦਾ ਬਚਪਨ ਦਾ ਬੇਲੀ ਹੈ।

Bhai Manmohan Singh (Shabad OS, CC BY-SA)

English

She has found her Husband, the Inaccessible, Unfathomable Primal Lord, who is forever young; He is her Best Friend from her earliest childhood.

Dr. Sant Singh Khalsa (Shabad OS, CC BY-SA)
Ang 773 · Line 26

ਨਾਨਕ. ਕਿਰਪਾ ਕਰਿ ਕੈ ਮੇਲੇ; ਵਿਛੁੜਿ ਕਦੇ. ਨ ਜਾਈ ॥੪॥੧॥

naanak. kirapaa kar kai mele; vichhurr kade. na jaaee |4|1|

Punjabi

ਨਾਨਕ, ਸੁਆਮੀ ਨੇ ਮਿਹਰ ਧਾਰ ਕੇ ਸਹੇਲੀ ਨੂੰ ਆਪਣੇ ਨਾਲ ਮਿਲਾ ਲਿਆ ਅਤੇ ਉਸ ਦਾ ਮੁੜ ਕੇ ਕਦੇ ਭੀ ਵਿਛੋੜਾ ਨਹੀਂ ਹੋਵੇਗਾ।

Bhai Manmohan Singh (Shabad OS, CC BY-SA)

English

O Nanak, he has mercifully united the bride with Himself. She shall never be separated again. ||4||1||

Dr. Sant Singh Khalsa (Shabad OS, CC BY-SA)
Ang 773 · Line 27

ਸੂਹੀ ਮਹਲਾ ੪ ॥

soohee mahalaa 4 |

Punjabi

ਸੂਹੀ ਚੌਥੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Soohee, Fourth Mehl:

Dr. Sant Singh Khalsa (Shabad OS, CC BY-SA)
Ang 773 · Line 28

ਹਰਿ ਪਹਿਲੜੀ ਲਾਵ; ਪਰਵਿਰਤੀ ਕਰਮ ਦ੍ਰਿੜਾਇਆ, ਬਲਿ ਰਾਮ ਜੀਉ ॥

har pahilarree laav; paraviratee karam drirraaeaa, bal raam jeeo |

Punjabi

ਪਹਿਲੇ ਫੇਰੇ ਦੁਆਰਾ ਸੁਆਮੀ ਨੇ ਗ੍ਰਹਿਸਥ ਦੇ ਜੀਵਨ ਦੇ ਫਰਜ਼ ਪੱਕੇ ਕੀਤੇ ਹਨ।

Bhai Manmohan Singh (Shabad OS, CC BY-SA)

English

In the first round of the marriage ceremony, the Lord sets out His Instructions for performing the daily duties of married life.

Dr. Sant Singh Khalsa (Shabad OS, CC BY-SA)
Ang 773 · Line 29

ਬਾਣੀ ਬ੍ਰਹਮਾ ਵੇਦੁ, ਧਰਮੁ ਦ੍ਰਿੜਹੁ; ਪਾਪ ਤਜਾਇਆ, ਬਲਿ ਰਾਮ ਜੀਉ ॥

baanee brahamaa ved, dharam drirrahu; paap tajaaeaa, bal raam jeeo |

Punjabi

ਤੂੰ ਬ੍ਰਹਮ ਦੇ ਵੇਦਾਂ ਦੀ ਥਾਂ ਤੇ ਗੁਰਾਂ ਦੀ ਬਾਣੀ ਦਾ ਉਚਾਰਨ ਕਰ ਅਤੇ ਆਪਣੇ ਕਸਮਲ ਮਿਟਾਉਣ ਲਈ ਇਸ ਈਮਾਨ ਨੂੰ ਪੱਕਾ ਕਰ।

Bhai Manmohan Singh (Shabad OS, CC BY-SA)

English

Instead of the hymns of the Vedas to Brahma, embrace the righteous conduct of Dharma, and renounce sinful actions.

Dr. Sant Singh Khalsa (Shabad OS, CC BY-SA)
Ang 773 · Line 30

ਧਰਮੁ ਦ੍ਰਿੜਹੁ. ਹਰਿ ਨਾਮੁ ਧਿਆਵਹੁ; ਸਿਮ੍ਰਿਤਿ ਨਾਮੁ ਦ੍ਰਿੜਾਇਆ ॥

dharam drirrahu. har naam dhiaavahu; simrit naam drirraaeaa |

Punjabi

ਸੱਚਾਈ ਗ੍ਰਹਿਣ ਕਰ ਅਤੇ ਸਾਈਂ ਦੇ ਨਾਮ ਨੂੰ ਆਰਾਧ। ਸਿਮਰਤੀਆ ਭੀ ਨਾਮ ਨੂੰ ਹੀ ਦਰਸਾਉਂਦੀਆਂ ਹਨ।

Bhai Manmohan Singh (Shabad OS, CC BY-SA)

English

Meditate on the Lord's Name; embrace and enshrine the contemplative remembrance of the Naam.

Dr. Sant Singh Khalsa (Shabad OS, CC BY-SA)
Ang 773 · Line 31

ਸਤਿਗੁਰੁ ਗੁਰੁ ਪੂਰਾ ਆਰਾਧਹੁ; ਸਭਿ ਕਿਲਵਿਖ ਪਾਪ ਗਵਾਇਆ ॥

satigur gur pooraa aaraadhahu; sabh kilavikh paap gavaaeaa |

Punjabi

ਤੂੰ ਸੱਚੇ ਗੁਰਾਂ, ਆਪਣੇ ਪੂਰਨ ਗੁਰਾਂ, ਦਾ ਚਿੰਤਨ ਕਰ ਅਤੇ ਤੇਰੇ ਸਾਰੇ ਪਾਪ ਤੇ ਕੁਕਰਮ ਕੱਟੇ ਜਾਣਗੇ।

Bhai Manmohan Singh (Shabad OS, CC BY-SA)

English

Worship and adore the Guru, the Perfect True Guru, and all your sins shall be dispelled.

Dr. Sant Singh Khalsa (Shabad OS, CC BY-SA)
Ang 773 · Line 32

ਸਹਜ ਅਨੰਦੁ ਹੋਆ ਵਡਭਾਗੀ; ਮਨਿ ਹਰਿ ਹਰਿ ਮੀਠਾ ਲਾਇਆ ॥

sehaj anand hoaa vaddabhaagee; man har har meetthaa laaeaa |

Punjabi

ਪਰਮ ਚੰਗੇ ਨਸੀਬਾਂ ਰਾਹੀਂ ਬੈਕੁੰਠੀ ਖੁਸ਼ੀ ਪਰਾਪਤ ਹੁੰਦੀ ਹੈ ਅਤੇ ਸੁਆਮੀ ਵਾਹਿਗੁਰੂ ਚਿੱਤ ਨੂੰ ਮਿੱਠਾ ਲੱਗਦਾ ਹੈ।

Bhai Manmohan Singh (Shabad OS, CC BY-SA)

English

By great good fortune, celestial bliss is attained, and the Lord, Har, Har, seems sweet to the mind.

Dr. Sant Singh Khalsa (Shabad OS, CC BY-SA)