Ang 774
ਜਨੁ ਕਹੈ ਨਾਨਕੁ. ਲਾਵ ਪਹਿਲੀ; ਆਰੰਭੁ ਕਾਜੁ ਰਚਾਇਆ ॥੧॥
jan kahai naanak. laav pahilee; aaranbh kaaj rachaaeaa |1|
Punjabi
ਗੋਲਾ ਨਾਨਕ ਆਖਦਾ ਹੈ ਕਿ ਪਹਿਲੇ ਫੇਰੇ ਦੁਆਰਾ ਅਨੰਦ ਕਾਰਜ ਸ਼ੁਰੂ ਹੋ ਗਿਆ ਹੈ।
English
Servant Nanak proclaims that, in this, the first round of the marriage ceremony, the marriage ceremony has begun. ||1||
ਹਰਿ ਦੂਜੜੀ ਲਾਵ; ਸਤਿਗੁਰੁ ਪੁਰਖੁ ਮਿਲਾਇਆ. ਬਲਿ ਰਾਮ ਜੀਉ ॥
har doojarree laav; satigur purakh milaaeaa. bal raam jeeo |
Punjabi
ਦੂਜੇ ਫੇਰੇ ਵਿੱਚ ਪ੍ਰਭੂ ਨੇ ਮੈਨੂੰ ਰੱਬ-ਰੂਪ ਸੱਚੇ ਗੁਰਾਂ ਦੇ ਨਾਲ ਮਿਲਾ ਦਿੱਤਾ ਹੈ।
English
In the second round of the marriage ceremony, the Lord leads you to meet the True Guru, the Primal Being.
ਨਿਰਭਉ. ਭੈ ਮਨੁ ਹੋਇ; ਹਉਮੈ ਮੈਲੁ ਗਵਾਇਆ. ਬਲਿ ਰਾਮ ਜੀਉ ॥
nirbhau. bhai man hoe; haumai mail gavaaeaa. bal raam jeeo |
Punjabi
ਰੱਬ ਦੇ ਡਰ ਦੁਆਰਾ ਮੇਰਾ ਚਿੱਤ ਡਰ-ਰਹਿਤ ਹੋ ਗਿਆ ਹੈ ਅਤੇ ਮੇਰੀ ਸਵੈ-ਹੰਗਤਾ ਦੀ ਮਲੀਨਤਾ ਧੋਤੀ ਗਈ ਹੈ।
English
With the Fear of God, the Fearless Lord in the mind, the filth of egotism is eradicated.
ਨਿਰਮਲੁ ਭਉ ਪਾਇਆ. ਹਰਿ ਗੁਣ ਗਾਇਆ; ਹਰਿ ਵੇਖੈ ਰਾਮੁ ਹਦੂਰੇ ॥
niramal bhau paaeaa. har gun gaaeaa; har vekhai raam hadoore |
Punjabi
ਪਵਿੱਤਰ ਵਾਹਿਗੁਰੂ ਸੁਆਮੀ ਮਾਲਕ ਦਾ ਡਰ ਧਾਰਨ ਅਤੇ ਉਸ ਦੀ ਕੀਰਤੀ ਗਾਇਨ ਕਰਨ ਦੁਅਰਾ, ਮੈਂ ਉਸ ਨੂੰ ਹਾਜ਼ਰ ਨਾਜਰ ਦੇਖਦਾ ਹਾਂ।
English
In the Fear of God, the Immaculate Lord, sing the Glorious Praises of the Lord, and behold the Lord's Presence before you.
ਹਰਿ ਆਤਮ ਰਾਮੁ ਪਸਾਰਿਆ ਸੁਆਮੀ; ਸਰਬ ਰਹਿਆ ਭਰਪੂਰੇ ॥
har aatam raam pasaariaa suaamee; sarab rahiaa bharapoore |
Punjabi
ਜਗਤ ਦੀ ਰੂਹ, ਵਾਹਿਗੁਰੂ ਸੁਆਮੀ ਮਾਲਕ, ਹਰ ਥਾਂ ਵਿਆਪਕ ਹੋ ਅਤੇ ਸਾਰੀਆਂ ਥਾਵਾਂ ਨੂੰ ਭਰ ਰਿਹਾ ਹੈ।
English
The Lord, the Supreme Soul, is the Lord and Master of the Universe; He is pervading and permeating everywhere, fully filling all spaces.
ਅੰਤਰਿ ਬਾਹਰਿ ਹਰਿ ਪ੍ਰਭੁ ਏਕੋ; ਮਿਲਿ ਹਰਿ ਜਨ ਮੰਗਲ ਗਾਏ ॥
antar baahar har prabh eko; mil har jan mangal gaae |
Punjabi
ਅੰਦਰ ਅਤੇ ਬਾਹਰ ਇਕ ਸੁਆਮੀ ਮਾਲਕ ਹੀ ਹੈ। ਪ੍ਰਭੂ ਦੇ ਗੋਲਿਆਂ ਨਾਲ ਮਿਲ ਕੇ ਮੈਂ ਖੁਸ਼ੀ ਦੇ ਗੀਤ ਗਾਇਨ ਕਰਦਾ ਹਾਂ।
English
Deep within, and outside as well, there is only the One Lord God. Meeting together, the humble servants of the Lord sing the songs of joy.
ਜਨ ਨਾਨਕ. ਦੂਜੀ ਲਾਵ ਚਲਾਈ; ਅਨਹਦ ਸਬਦ ਵਜਾਏ ॥੨॥
jan naanak. doojee laav chalaaee; anahad sabad vajaae |2|
Punjabi
ਗੋਲਾ ਨਾਨਕ ਆਖਦਾ ਹੈ, ਦੂਜਾ ਫੇਰਾ ਖਤਮ ਹੋ ਗਿਆ ਅਤੇ ਈਸ਼ਵਰੀ ਕੀਰਤਨ ਗੂੰਜਦਾ ਹੈ।
English
Servant Nanak proclaims that, in this, the second round of the marriage ceremony, the unstruck sound current of the Shabad resounds. ||2||
ਹਰਿ ਤੀਜੜੀ ਲਾਵ; ਮਨਿ ਚਾਉ ਭਇਆ ਬੈਰਾਗੀਆ. ਬਲਿ ਰਾਮ ਜੀਉ ॥
har teejarree laav; man chaau bheaa bairaageea. bal raam jeeo |
Punjabi
ਤੀਜੇ ਫੇਰੇ ਅੰਦਰ ਮੇਰੇ ਚਿੱਤ ਅੰਦਰ ਸੁਆਮੀ ਦੇ ਪਿਆਰ ਦੀ ਖੁਸ਼ੀ ਉਤਪੰਨ ਹੋ ਜਾਂਦੀ ਹੈ।
English
In the third round of the marriage ceremony, the mind is filled with Divine Love.
ਸੰਤ ਜਨਾ ਹਰਿ ਮੇਲੁ; ਹਰਿ ਪਾਇਆ ਵਡਭਾਗੀਆ. ਬਲਿ ਰਾਮ ਜੀਉ ॥
sant janaa har mel; har paaeaa vaddabhaageea. bal raam jeeo |
Punjabi
ਨੇਕ ਪੁਰਸ਼ਾਂ ਨਾਲ ਮਿਲ ਕੇ, ਪਰਮ ਚੰਗੇ ਭਾਗਾਂ ਰਾਹੀਂ, ਮੈਂ ਸੁਆਮੀ ਵਾਹਿਗੁਰੂ ਨੂੰ ਪਾ ਲਿਆ ਹੈ।
English
Meeting with the humble Saints of the Lord, I have found the Lord, by great good fortune.
ਨਿਰਮਲੁ ਹਰਿ ਪਾਇਆ. ਹਰਿ ਗੁਣ ਗਾਇਆ; ਮੁਖਿ ਬੋਲੀ ਹਰਿ ਬਾਣੀ ॥
niramal har paaeaa. har gun gaaeaa; mukh bolee har baanee |
Punjabi
ਵਾਹਿਗੁਰੂ ਦਾ ਜੱਸ ਗਾਇਨ ਅਤੇ ਈਸ਼ਵਰੀ ਗੁਰਬਾਣੀ ਦਾ ਆਪਣੇ ਮੂੰਹ ਨਾਲ ਉਚਾਰਨ ਕਰਨ ਦੁਆਰਾ ਮੈਂ ਪਵਿੱਤਰ ਪ੍ਰਭੂ ਨੂੰ ਪਰਾਪਤ ਕਰ ਲਿਆ ਹੈ।
English
I have found the Immaculate Lord, and I sing the Glorious Praises of the Lord. I speak the Word of the Lord's Bani.
ਸੰਤ ਜਨਾ ਵਡਭਾਗੀ ਪਾਇਆ; ਹਰਿ ਕਥੀਐ ਅਕਥ ਕਹਾਣੀ ॥
sant janaa vaddabhaagee paaeaa; har katheeai akath kahaanee |
Punjabi
ਮਹਾਨ ਚੰਗੇ ਕਰਮਾਂ ਦੁਆਰਾ ਪਵਿੱਤਰ ਪੁਰਸ਼ ਵਾਹਿਗੁਰੂ ਨੂੰ ਪਾ ਲੈਂਦੇ ਹਨ ਅਤੇ ਉਸ ਦੀ ਅਕਹਿ ਵਾਰਤਾ ਨੂੰ ਕਹਿੰਦੇ ਹਨ।
English
By great good fortune, I have found the humble Saints, and I speak the Unspoken Speech of the Lord.
ਹਿਰਦੈ ਹਰਿ ਹਰਿ ਹਰਿ ਧੁਨਿ ਉਪਜੀ; ਹਰਿ ਜਪੀਐ ਮਸਤਕਿ ਭਾਗੁ ਜੀਉ ॥
hiradai har har har dhun upajee; har japeeai masatak bhaag jeeo |
Punjabi
ਮੇਰੇ ਹਿਰਦੇ ਅੰਦਰ ਵਾਹਿਗੁਰੂ ਸੁਆਮੀ ਮਾਲਕ ਦਾ ਕੀਰਤਨ ਉਤਪੰਨ ਹੋ ਗਿਆ ਹੈ ਅਤੇ ਮੇਰੇ ਮੱਥੇ ਉਤੇ ਲਿਖੀ ਹੋਈ ਪ੍ਰਾਲਭਧ ਦੁਆਰਾ ਮੈਂ ਸੁਆਮੀ ਨੂੰ ਸਿਮਰਦਾ ਹਾਂ।
English
The Name of the Lord, Har, Har, Har, vibrates and resounds within my heart; meditating on the Lord, I have realized the destiny inscribed upon my forehead.
ਜਨੁ ਨਾਨਕੁ ਬੋਲੇ ਤੀਜੀ ਲਾਵੈ; ਹਰਿ ਉਪਜੈ ਮਨਿ ਬੈਰਾਗੁ ਜੀਉ ॥੩॥
jan naanak bole teejee laavai; har upajai man bairaag jeeo |3|
Punjabi
ਨਫਰ ਨਾਨਕ ਆਖਦਾ ਹੈ, ਕਿ ਤੀਜੇ ਫੇਰੇ ਵਿੱਚ ਵਾਹਿਗੁਰੂ ਦਾ ਪ੍ਰੇਮ ਮੇਰੇ ਹਿਰਦੇ ਅਦਰ ਪੈਦਾ ਹੋ ਗਿਆ ਹੈ।
English
Servant Nanak proclaims that, in this, the third round of the marriage ceremony, the mind is filled with Divine Love for the Lord. ||3||
ਹਰਿ ਚਉਥੜੀ ਲਾਵ. ਮਨਿ ਸਹਜੁ ਭਇਆ; ਹਰਿ ਪਾਇਆ. ਬਲਿ ਰਾਮ ਜੀਉ ॥
har chautharree laav. man sehaj bheaa; har paaeaa. bal raam jeeo |
Punjabi
ਚੌਥੇ ਫੇਰੇ ਅੰਦਰ ਮੇਰੇ ਚਿੱਤ ਅੰਦਰ ਬ੍ਰਹਮ ਗਿਆਨ ਉਤਪੰਨ ਹੋ ਗਿਆ ਹੈ ਅਤੇ ਮੈਂ ਆਪਣੇ ਸੁਆਮੀ ਨੂੰ ਪਰਾਪਤ ਕਰ ਲਿਆ ਹੈ।
English
In the fourth round of the marriage ceremony, my mind has become peaceful; I have found the Lord.
ਗੁਰਮੁਖਿ ਮਿਲਿਆ ਸੁਭਾਇ; ਹਰਿ ਮਨਿ ਤਨਿ ਮੀਠਾ ਲਾਇਆ. ਬਲਿ ਰਾਮ ਜੀਉ ॥
guramukh miliaa subhaae; har man tan meetthaa laaeaa. bal raam jeeo |
Punjabi
ਗੁਰਾਂ ਦੀ ਰਹਿਮਤ ਸਦਕਾ, ਮੈਂ ਸੁਖੈਨ ਹੀ ਆਪਣੇ ਸੁਆਮੀ ਨੂੰ ਮਿਲ ਪਿਆ ਹਾਂ, ਜੋ ਮੇਰੇ ਜਿੰਦੜੀ ਤੇ ਦੇਹ ਨੂੰ ਮਿੱਠੜਾ ਲੱਗਦਾ ਹੈ। ਆਪਣੇ ਸਾਈਂ ਉਤੋਂ ਮੈਂ ਕੁਰਬਾਨ ਜਾਂਦਾ ਹਾਂ।
English
As Gurmukh, I have met Him, with intuitive ease; the Lord seems so sweet to my mind and body.
ਹਰਿ ਮੀਠਾ ਲਾਇਆ. ਮੇਰੇ ਪ੍ਰਭ ਭਾਇਆ; ਅਨਦਿਨੁ ਹਰਿ ਲਿਵ ਲਾਈ ॥
har meetthaa laaeaa. mere prabh bhaaeaa; anadin har liv laaee |
Punjabi
ਵਾਹਿਗੁਰੂ ਮੈਨੂੰ ਮਿੱਠਾ ਲੱਗਦਾ ਹੈ ਅਤੇ ਆਪਣੇ ਮਾਲਕ ਨੂੰ ਮੈਂ ਚੰਗਾ ਲੱਗਣ ਲੱਗ ਗਿਆ ਹਾਂ। ਰਾਤ ਦਿਨ ਮੈਂ ਆਪਣੀ ਬਿਰਤੀ ਸਾਈਂ ਨਾਲ ਜੋੜਦਾ ਹਾਂ।
English
The Lord seems so sweet; I am pleasing to my God. Night and day, I lovingly focus my consciousness on the Lord.
ਮਨ ਚਿੰਦਿਆ ਫਲੁ ਪਾਇਆ ਸੁਆਮੀ; ਹਰਿ ਨਾਮਿ ਵਜੀ ਵਾਧਾਈ ॥
man chindiaa fal paaeaa suaamee; har naam vajee vaadhaaee |
Punjabi
ਮੈਂ ਆਪਣਾ ਚਿੱਤ-ਚਾਹੁੰਦਾ ਮੇਵਾ, ਆਪਣਾ ਪ੍ਰਭੂ, ਪਰਾਪਤ ਕਰ ਲਿਆ ਹੈ। ਵਾਹਿਗੁਰੂ ਦੇ ਨਾਮ ਦੀ ਸਿਫ਼ਤ ਕਰਨ ਦੁਆਰਾ ਮੈਨੂੰ ਮੁਬਾਰਕਾਂ ਮਿਲਦੀਆਂ ਹਨ।
English
I have obtained my Lord and Master, the fruit of my mind's desires. The Lord's Name resounds and resonates.
ਹਰਿ ਪ੍ਰਭਿ ਠਾਕੁਰਿ ਕਾਜੁ ਰਚਾਇਆ; ਧਨ ਹਿਰਦੈ ਨਾਮਿ ਵਿਗਾਸੀ ॥
har prabh tthaakur kaaj rachaaeaa; dhan hiradai naam vigaasee |
Punjabi
ਵਾਹਿਗੁਰੂ ਸੁਆਮੀ ਮਾਲਕ ਨੇ ਆਨੰਦ ਕਾਰਜ ਸੰਪੂਰਨ ਕਰ ਦਿੱਤਾ ਹੈ ਅਤੇ ਮੁੰਧ ਦਾਮਨ ਸਾਹਿਬ ਦੇ ਨਾਮ ਨਾਲ ਪ੍ਰਫੁਲਤ ਹੋ ਗਿਆ ਹੈ।
English
The Lord God, my Lord and Master, blends with His bride, and her heart blossoms forth in the Naam.
ਜਨੁ ਨਾਨਕੁ ਬੋਲੇ ਚਉਥੀ ਲਾਵੈ; ਹਰਿ ਪਾਇਆ ਪ੍ਰਭੁ ਅਵਿਨਾਸੀ ॥੪॥੨॥
jan naanak bole chauthee laavai; har paaeaa prabh avinaasee |4|2|
Punjabi
ਗੋਲਾ ਨਾਨਕ ਆਖਦਾ ਹੈ, ਚੌਥੇ ਫੇਰੇ ਅੰਦਰ ਮੈਂ ਆਪਣੇ ਅਮਰ ਵਾਹਿਗੁਰੂ ਸੁਆਮੀ ਨੂੰ ਪਰਾਪਤ ਕਰ ਲਿਆ ਹੈ।
English
Servant Nanak proclaims that, in this, the fourth round of the marriage ceremony, we have found the Eternal Lord God. ||4||2||
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
English
One Universal Creator God. By The Grace Of The True Guru:
ਰਾਗੁ ਸੂਹੀ ਛੰਤ ਮਹਲਾ ੪ ਘਰੁ ੨ ॥
raag soohee chhant mahalaa 4 ghar 2 |
Punjabi
ਰਾਗੁ ਸੂਹੀ ਚੌਥੀ ਪਾਤਿਸ਼ਾਹੀ।
English
Raag Soohee, Chhant, Fourth Mehl, Second House:
ਗੁਰਮੁਖਿ ਹਰਿ ਗੁਣ ਗਾਏ ॥
guramukh har gun gaae |
Punjabi
ਗੁਰੂ-ਅਨੁਸਾਰੀ ਵਾਹਿਗੁਰੂ ਦੀਆਂ ਸਿਫਤਾਂ ਗਾਉਂਦੇ ਹਨ,
English
The Gurmukhs sing the Glorious Praises of the Lord;
ਹਿਰਦੈ ਰਸਨ ਰਸਾਏ ॥
hiradai rasan rasaae |
Punjabi
ਅਤੇ ਆਪਣੇ ਮਨ ਤੇ ਜੀਭ ਨਾਲ ਉਸ ਦਾ ਰਸ ਮਾਣਦੇ ਹਨ।
English
in their hearts, and on their tongues, they enjoy and savor His taste.
ਹਰਿ ਰਸਨ ਰਸਾਏ. ਮੇਰੇ ਪ੍ਰਭ ਭਾਏ; ਮਿਲਿਆ ਸਹਜਿ ਸੁਭਾਏ ॥
har rasan rasaae. mere prabh bhaae; miliaa sehaj subhaae |
Punjabi
ਉਹ ਈਸ਼ਵਰੀ ਅੰਮ੍ਰਿਤ ਚੱਖਦੇ ਹਨ ਅਤੇ ਮੇਰੇ ਮਾਲਕ ਨੂੰ ਚੰਗੇ ਲੱਗਦੇ ਹਨ, ਜੋ ਸੁਭਾਵਕ ਹੀ ਉਨ੍ਹਾਂ ਨੂੰ ਮਿਲ ਪੈਂਦੇ ਹਨ।
English
They enjoy and savor His taste, and are pleasing to my God, who meets them with natural ease.
ਅਨਦਿਨੁ ਭੋਗ ਭੋਗੇ ਸੁਖਿ ਸੋਵੈ; ਸਬਦਿ ਰਹੈ ਲਿਵ ਲਾਏ ॥
anadin bhog bhoge sukh sovai; sabad rahai liv laae |
Punjabi
ਰਾਤ ਦਿਨ ਉਹ ਰੰਗ-ਰਲੀਆਂ ਮਾਣਦੇ ਹਨ, ਆਰਾਮ ਅੰਦਰ ਸੌਦੇ ਹਨ ਅਤੇ ਵਾਹਿਗੁਰੂ ਦੇ ਪ੍ਰੇਮ ਅੰਦਰ ਟਿਕੇ ਰਹਿੰਦੇ ਹਨ।
English
Night and day, they enjoy enjoyments, and they sleep in peace; they remain lovingly absorbed in the Word of the Shabad.
ਵਡੈ ਭਾਗਿ ਗੁਰੁ ਪੂਰਾ ਪਾਈਐ; ਅਨਦਿਨੁ ਨਾਮੁ ਧਿਆਏ ॥
vaddai bhaag gur pooraa paaeeai; anadin naam dhiaae |
Punjabi
ਭਾਰੇ ਚੰਗੇ ਨਸੀਬਾਂ ਦੁਆਰਾ, ਇਨਸਾਨ ਪੂਰਨ ਗੁਰਾਂ ਨੂੰ ਪਾ ਲੈਂਦੇ ਹੈ ਅਤੇ ਰਾਤ ਦਿਨ ਨਾਮ ਦਾ ਆਰਾਧਨ ਕਰਦਾ ਹੈ।
English
By great good fortune, one obtains the Perfect Guru; night and day, meditate on the Naam, the Name of the Lord.
ਸਹਜੇ ਸਹਜਿ ਮਿਲਿਆ ਜਗਜੀਵਨੁ; ਨਾਨਕ ਸੁੰਨਿ ਸਮਾਏ ॥੧॥
sahaje sehaj miliaa jagajeevan; naanak sun samaae |1|
Punjabi
ਆਮਲ ਦੀ ਜਿੰਦ-ਜਾਨ ਸੁਖੈਨ ਹੀ ਉਸ ਨੂੰ ਮਿਲ ਪੈਂਦਾ ਹੈ ਅਤੇ ਹੇ ਨਾਨਕ! ਉਹ ਖੁਦ-ਮੁਖਤਿਆਰ ਸੁਅਮੀ ਅੰਦਰ ਲੀਨ ਹੋ ਜਾਂਦਾ ਹੈ।
English
In absolute ease and poise, one meets the Life of the World. O Nanak, one is absorbed in the state of absolute absorption. ||1||
ਸੰਗਤਿ ਸੰਤ; ਮਿਲਾਏ ॥
sangat sant; milaae |
Punjabi
ਸਾਧ ਸੰਗਤ ਨਾਲ ਮਿਲ ਕੇ,
English
Joining the Society of the Saints,
ਹਰਿ ਸਰਿ ਨਿਰਮਲਿ; ਨਾਏ ॥
har sar niramal; naae |
Punjabi
ਮੈਂ ਵਾਹਿਗੁਰੂ ਦੇ ਨਾਮ ਦੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕੀਤਾ ਹੈ।
English
I bathe in the Immaculate Pool of the Lord.
ਨਿਰਮਲਿ ਜਲਿ ਨਾਏ. ਮੈਲੁ ਗਵਾਏ; ਭਏ ਪਵਿਤੁ ਸਰੀਰਾ ॥
niramal jal naae. mail gavaae; bhe pavit sareeraa |
Punjabi
ਰੱਬ ਦੇ ਨਾਮ ਦੇ ਸ਼ੁੱਧ ਪਾਣੀ ਵਿੱਚ ਨ੍ਹਾਉਣ ਨਾਲ ਮੇਰਾ ਗੰਦ ਧੋਤਾ ਗਿਆ ਹੈ ਅਤੇ ਮੇਰੀ ਦੇਹ ਪਾਵਨ ਹੋ ਗਈ ਹੈ।
English
Bathing in these Immaculate Waters, my filth is removed, and my body is purified and sanctified.
ਦੁਰਮਤਿ ਮੈਲੁ ਗਈ. ਭ੍ਰਮੁ ਭਾਗਾ; ਹਉਮੈ ਬਿਨਠੀ ਪੀਰਾ ॥
duramat mail gee. bhram bhaagaa; haumai binatthee peeraa |
Punjabi
ਖੋਟੀ ਬੁੱਧ ਦੀ ਗਿਲਾਜ਼ਤ ਲਹਿ ਗਈ ਹੈ, ਸੰਦੇਹ ਦੌੜ ਗਿਆ ਹੈ। ਅਤੇ ਹੰਕਾਰ ਦੀ ਪੀੜ ਦੂਰ ਹੋ ਗਈ ਹੈ।
English
The filth of intellectual evil-mindedness is removed, doubt is gone, and the pain of egotism is dispelled.
ਨਦਰਿ ਪ੍ਰਭੂ ਸਤਸੰਗਤਿ ਪਾਈ; ਨਿਜ ਘਰਿ ਹੋਆ ਵਾਸਾ ॥
nadar prabhoo satasangat paaee; nij ghar hoaa vaasaa |
Punjabi
ਸਾਹਿਬ ਦੀ ਮਿਹਰ ਦੁਆਰਾ ਮੈਨੂੰ ਸਾਧ ਸੰਗਤ ਪਰਾਪਤ ਹੋਈ ਹੈ ਅਤੇ ਮੈਨੂੰ ਆਪਣੇ ਨਿੱਜ ਦੇ ਧਾਮ ਅੰਦਰ ਵਸੇਬਾ ਮਿਲ ਗਿਆ ਹੈ।
English
By God's Grace, I found the Sat Sangat, the True Congregation. I dwell in the home of my own inner being.