Ang 775
ਹਰਿ ਮੰਗਲ ਰਸਿ ਰਸਨ ਰਸਾਏ; ਨਾਨਕ ਨਾਮੁ ਪ੍ਰਗਾਸਾ ॥੨॥
har mangal ras rasan rasaae; naanak naam pragaasaa |2|
Punjabi
ਹੇ ਨਾਨਕ! ਮੇਰੀ ਜੀਭ ਖੁਸ਼ੀ ਨਾਲ ਸਾਈਂ ਦੇ ਜੱਸ ਨੂੰ ਮਾਣਦੀ ਹੈ ਅਤੇ ਨਾਮ ਮੇਰੇ ਅੰਦਰ ਪਰਕਾਸ਼ ਹੋ ਗਿਆ ਹੈ।
English
My tongue tastes the taste of the Lord's joyous song; O Nanak, the Naam shines forth brightly. ||2||
ਅੰਤਰਿ ਰਤਨੁ ਬੀਚਾਰੇ ॥
antar ratan beechaare |
Punjabi
ਉਸ ਗੁਰੂ-ਅਨੁਸਾਰੀ ਨੂੰ ਨਾਮ ਮਿੱਠੜਾ ਲੱਗਦਾ ਹੈ,
English
The Gurmukh loves the Name of the Lord;
ਗੁਰਮੁਖਿ ਨਾਮੁ ਪਿਆਰੇ ॥
guramukh naam piaare |
Punjabi
ਜੋ ਆਪਣੇ ਚਿੱਤ ਵਿੱਚ ਹੀਰੇ ਰੂਪ ਸੁਆਮੀ ਨੂੰ ਚੇਤੇ ਕਰਦਾ ਹੈ।
English
Deep within, she contemplates the jewel of the Naam.
ਹਰਿ ਨਾਮੁ ਪਿਆਰੇ ਸਬਦਿ ਨਿਸਤਾਰੇ; ਅਗਿਆਨੁ ਅਧੇਰੁ ਗਵਾਇਆ ॥
har naam piaare sabad nisataare; agiaan adher gavaaeaa |
Punjabi
ਰੱਬ ਦੇ ਨਾਮ ਦੇ ਪ੍ਰੀਤਵਾਨਾਂ ਦਾ ਨਾਮ ਪਾਰ ਉਤਾਰਾ ਕਰ ਦਿੰਦਾ ਹੈ ਅਤੇ ਉਨ੍ਹਾਂ ਦੀ ਆਤਮਿਕ ਬੇਸਮਝੀ ਦਾ ਅਨ੍ਹੇਰਾ ਦੂਰ ਹੋ ਜਾਂਦਾ ਹੈ।
English
Those who love the Lord's Name are emancipated through the Word of the Shabad. The darkness of ignorance is dispelled.
ਗਿਆਨੁ ਪ੍ਰਚੰਡੁ ਬਲਿਆ ਘਟਿ ਚਾਨਣੁ; ਘਰ ਮੰਦਰ ਸੋਹਾਇਆ ॥
giaan prachandd baliaa ghatt chaanan; ghar mandar sohaaeaa |
Punjabi
ਬ੍ਰਹਮ ਵੀਚਾਰ ਦੀ ਤੇਜ਼ ਰੋਸ਼ਨੀ ਉਨ੍ਹਾਂ ਦੇ ਹਿਰਦੇ ਅੰਦਰ ਜਗ ਪੈਂੈਂਦੀ ਹੈ ਅਤੇ ਉਨ੍ਹਾਂ ਦਾ ਗ੍ਰਹਿ ਤੇ ਮਹਿਲ ਸ਼ਸ਼ੋਭਤ ਹੋ ਜਾਂਦੇ ਹਨ।
English
Spiritual wisdom burns brilliantly, illuminating the heart; their homes and temples are embellished and blessed.
ਤਨੁ ਮਨੁ ਅਰਪਿ ਸੀਗਾਰ ਬਣਾਏ; ਹਰਿ ਪ੍ਰਭ ਸਾਚੇ ਭਾਇਆ ॥
tan man arap seegaar banaae; har prabh saache bhaaeaa |
Punjabi
ਆਪਣੀ ਦੇਹ ਅਤੇ ਜਿੰਦੜੀ ਨੂੰ ਸਮਰਪਣ ਕਰਨ ਦਾ ਮੈਂ ਹਾਰਸ਼ਿੰਗਾਰ ਕੀਤਾ ਹੈ ਅਤੇ ਇਸ ਤਰ੍ਹਾਂ ਮੈਂ ਆਪਣੇ ਸੱਚੇ ਸੁਆਮੀ ਵਾਹਿਗੁਰੂ ਨੂੰ ਚੰਗੀ ਲੱਗਣ ਲੱਗ ਗਈ ਹਾਂ।
English
I have made my body and mind into adornments, and dedicated them to the True Lord God, pleasing Him.
ਜੋ ਪ੍ਰਭੁ ਕਹੈ. ਸੋਈ ਪਰੁ ਕੀਜੈ; ਨਾਨਕ ਅੰਕਿ ਸਮਾਇਆ ॥੩॥
jo prabh kahai. soee par keejai; naanak ank samaaeaa |3|
Punjabi
ਜਿਹੜਾ ਕੁਛ ਸਾਈਂ ਆਖਦਾ ਹੈ, ਉਹ ਮੈਂ ਖੁਸ਼ੀ ਨਾਲ ਕਰਦੀ ਹਾਂ। ਇਸ ਤਰ੍ਹਾਂ, ਹੇ ਨਾਨਕ! ਮੈਂ ਉਸ ਦੀ ਗੋਦੀ ਅੰਦਰ ਲੀਨ ਹੋ ਗਈ ਹਾਂ।
English
Whatever God says, I gladly do. O Nanak, I have merged into the fiber of His Being. ||3||
ਹਰਿ ਪ੍ਰਭਿ ਕਾਜੁ ਰਚਾਇਆ ॥
har prabh kaaj rachaaeaa |
Punjabi
ਪ੍ਰਭੂ ਪ੍ਰਮੇਸ਼ਰ ਨੇ ਵਿਵਾਹ ਦਾ ਸਮਾਗਮ ਰਚਿਆ ਹੈ,
English
The Lord God has arranged the marriage ceremony;
ਗੁਰਮੁਖਿ ਵੀਆਹਣਿ ਆਇਆ ॥
guramukh veeaahan aaeaa |
Punjabi
ਅਤੇ ਉਹ ਪਵਿੱਤਰ ਪਤਨੀ ਨੂੰ ਵਿਆਹੁਣ ਲਈ ਆਇਆ ਹੈ।
English
He has come to marry the Gurmukh.
ਵੀਆਹਣਿ ਆਇਆ ਗੁਰਮੁਖਿ. ਹਰਿ ਪਾਇਆ; ਸਾ ਧਨ ਕੰਤ ਪਿਆਰੀ ॥
veeaahan aaeaa guramukh. har paaeaa; saa dhan kant piaaree |
Punjabi
ਉਹ ਉਸ ਪਾਕ ਪਤਨੀ ਨੂੰ ਵਰਣ ਲਈ ਆਇਆ ਹੈ, ਜਿਸ ਨੇ ਐਕੁਰ ਵਾਹਿਗੁਰੂ ਨੂੰ ਪਾ ਲਿਆ ਹੈ। ਉਹ ਮਹੇਲੀ ਆਪਣੇ ਭਰਤੇ ਦੀ ਲਾਡਲੀ ਹੈ।
English
He has come to marry the Gurmukh, who has found the Lord. That bride is very dear to her Lord.
ਸੰਤ ਜਨਾ ਮਿਲਿ ਮੰਗਲ ਗਾਏ; ਹਰਿ ਜੀਉ ਆਪਿ ਸਵਾਰੀ ॥
sant janaa mil mangal gaae; har jeeo aap savaaree |
Punjabi
ਇਕੱਤਰ ਹੋ ਕੇ ਭਲੇ ਪੁਰਸ਼ ਖੁਸ਼ੀ ਦੇ ਗੀਤ ਗਾਉਂਦੇ ਹਨ। ਮਹਾਰਾਜ ਮਾਲਕ ਨੇ ਖੁਦ ਮਹੇਲੀ ਨੂੰ ਸ਼ਸ਼ੋਭਤ ਕੀਤਾ ਹੈ।
English
The humble Saints join together and sing the songs of joy; the Dear Lord Himself has adorned the soul-bride.
ਸੁਰਿ ਨਰ ਗਣ ਗੰਧਰਬ ਮਿਲਿ ਆਏ; ਅਪੂਰਬ ਜੰਞ ਬਣਾਈ ॥
sur nar gan gandharab mil aae; apoorab jany banaaee |
Punjabi
ਦੇਵਤੇ, ਇਨਸਾਨ, ਇਲਾਹੀ ਹੇਲਚੀ ਅਤੇ ਸਵਰਗੀ ਗਵੱਈਆ ਨੇ ਰਲ ਕੇ ਅਦਭੁੱਤ ਜਨੇਤ ਬਣਾ ਦਿੱਤੀ ਹੈ।
English
The angels and mortal beings, the heavenly heralds and celestial singers, have come together and formed a wondrous wedding party.
ਨਾਨਕ ਪ੍ਰਭੁ ਪਾਇਆ ਮੈ ਸਾਚਾ; ਨਾ ਕਦੇ ਮਰੈ. ਨ ਜਾਈ ॥੪॥੧॥੩॥
naanak prabh paaeaa mai saachaa; naa kade marai. na jaaee |4|1|3|
Punjabi
ਨਾਨਕ, ਮੈਂ ਆਪਣਾ ਸੱਚਾ ਸੁਆਮੀ ਪਰਾਪਤ ਕਰ ਲਿਆ ਹੈ, ਜੋ ਕਦਾਚਿਤ ਮਰਦਾ ਨਹੀਂ ਤੇ ਨਾਂ ਹੀ ਜੰਮਦਾ ਹੈ।
English
O Nanak, I have found my True Lord God, who never dies, and is not born. ||4||1||3||
ਰਾਗੁ ਸੂਹੀ ਛੰਤ ਮਹਲਾ ੪ ਘਰੁ ੩ ॥
raag soohee chhant mahalaa 4 ghar 3 |
Punjabi
ਰਾਗ ਸੂਹੀ ਛੰਤ ਚੌਥੀ ਪਾਤਿਸ਼ਾਹੀ।
English
Raag Soohee, Chhant, Fourth Mehl, Third House:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
English
One Universal Creator God. By The Grace Of The True Guru:
ਆਵਹੋ ਸੰਤ ਜਨਹੁ; ਗੁਣ ਗਾਵਹ ਗੋਵਿੰਦ ਕੇਰੇ ਰਾਮ ॥
aavaho sant janahu; gun gaavah govind kere raam |
Punjabi
ਨੇਕ ਪੁਰਸ਼ੋ! ਆਓ ਆਪਾਂ ਸ਼੍ਰਿਸ਼ਟੀ ਦੇ ਸੁਆਮੀ ਦੀਆਂ ਸਿਫਤਾਂ ਗਾਇਨ ਕਰੀਏ।
English
Come, humble Saints, and sing the Glorious Praises of the Lord of the Universe.
ਗੁਰਮੁਖਿ ਮਿਲਿ ਰਹੀਐ; ਘਰਿ ਵਾਜਹਿ ਸਬਦ ਘਨੇਰੇ ਰਾਮ ॥
guramukh mil raheeai; ghar vaajeh sabad ghanere raam |
Punjabi
ਗੁਰਾਂ ਦੀ ਦਇਆ ਦੁਆਰਾ, ਆਪਾ ਸੁਆਮੀ ਨਾਲ ਮਿਲਦੇ ਹਾਂ ਅਤੇ ਸਾਡੇ ਘਰ ਅੰਦਰ ਪਰਮ ਅਨੰਦ ਦੇ ਅਨੇਕਾਂ ਰਾਗ ਗੂੰਜਦੇ ਹਨ।
English
Let us gather together as Gurmukh; within the home of our own heart, the Shabad vibrates and resonates.
ਸਬਦ ਘਨੇਰੇ; ਹਰਿ ਪ੍ਰਭ ਤੇਰੇ; ਤੂ ਕਰਤਾ ਸਭ ਥਾਈ ॥
sabad ghanere; har prabh tere; too karataa sabh thaaee |
Punjabi
ਅਨੇਕਾਂ ਹਨ ਤੇਰੇ ਬੈਕੁੰਠੀ ਕੀਰਤਨ, ਹੇ ਮੇਰੇ ਵਾਹਿਗੁਰੂ ਸੁਆਮੀ! ਤੂੰ ਹੇ ਸਿਰਜਣਹਾਰ! ਸਾਰੇ ਥਾਵਾਂ ਅੰਦਰ ਵਿਆਪਕ ਹੋ ਰਿਹਾ ਹੈ।
English
The many melodies of the Shabad are Yours, O Lord God; O Creator Lord, You are everywhere.
ਅਹਿਨਿਸਿ ਜਪੀ ਸਦਾ ਸਾਲਾਹੀ; ਸਾਚ ਸਬਦਿ ਲਿਵ ਲਾਈ ॥
ahinis japee sadaa saalaahee; saach sabad liv laaee |
Punjabi
ਦਿਨ ਤੇ ਰਾਤ ਮੈਂ ਸਦੀਵ ਹੀ ਸੁਆਮੀ ਦੀ ਬੰਦਗੀ ਅਤੇ ਸਿਫ਼ਤ ਕਰਦਾ ਹਾਂ ਅਤੇ ਸੱਚੇ ਨਾਮ ਨਾਲ ਪ੍ਰੇਮ ਪਾਉਂਦਾ ਹਾਂ।
English
Day and night, I chant His Praises forever, lovingly focusing on the True Word of the Shabad.
ਅਨਦਿਨੁ ਸਹਜਿ ਰਹੈ. ਰੰਗਿ ਰਾਤਾ; ਰਾਮ ਨਾਮੁ ਰਿਦ ਪੂਜਾ ॥
anadin sehaj rahai. rang raataa; raam naam rid poojaa |
Punjabi
ਦਿਨ ਤੇ ਰਾਤ ਮੈਂ ਸੁਭਾਵਕ ਹੀ ਪ੍ਰਭੂ ਦੀ ਪ੍ਰੀਤ ਨਾਲ ਰੰਗਿਆ ਰਹਿੰਦਾ ਹਾਂ ਅਤੇ ਆਪਣੇ ਹਿਰਦੇ ਅੰਦਰ ਮੈਂ ਪ੍ਰਭੂ ਦੇ ਨਾਮ ਦੀ ਉਪਾਸ਼ਨਾ ਕਰਦਾ ਹਾਂ।
English
Night and day, I remain intuitively attuned to the Lord's Love; in my heart, I worship the Lord's Name.
ਨਾਨਕ. ਗੁਰਮੁਖਿ ਏਕੁ ਪਛਾਣੈ; ਅਵਰੁ. ਨ ਜਾਣੈ ਦੂਜਾ ॥੧॥
naanak. guramukh ek pachhaanai; avar. na jaanai doojaa |1|
Punjabi
ਨਾਨਕ ਗੁਰਾਂ ਦੀ ਰਹਿਮਤ ਸਦਕਾ ਮੈਂ ਕੇਵਲ ਇਕ ਹਰੀ ਨੂੰ ਹੀ ਜਾਣਦਾ ਹਾਂ ਅਤੇ ਕਿਸੇ ਹੋਰਸ ਦੂਸਰੇ ਨੂੰ ਨਹੀਂ ਜਾਣਦਾ।
English
O Nanak, as Gurmukh, I have realized the One Lord; I do not know any other. ||1||
ਸਭ ਮਹਿ ਰਵਿ ਰਹਿਆ; ਸੋ ਪ੍ਰਭੁ ਅੰਤਰਜਾਮੀ ਰਾਮ ॥
sabh meh rav rahiaa; so prabh antarajaamee raam |
Punjabi
ਸੁਆਮੀ ਮਾਲਕ ਸਾਰਿਆਂ ਅੰਦਰ ਵਿਆਪਕ ਹੋ ਰਿਹਾ ਹੈ। ਉਹ ਦਿਲਾਂ ਦੀਆਂ ਜਾਨਣਹਾਰ ਹੈ।
English
He is contained amongst all; He is God, the Inner-knower, the Searcher of hearts.
ਗੁਰ ਸਬਦਿ ਰਵੈ, ਰਵਿ ਰਹਿਆ; ਸੋ ਪ੍ਰਭੁ ਮੇਰਾ ਸੁਆਮੀ ਰਾਮ ॥
gur sabad ravai, rav rahiaa; so prabh meraa suaamee raam |
Punjabi
ਜੋ ਗੁਰਾਂ ਦੇ ਉਪਦੇਸ਼ ਦੁਆਰਾ ਸਾਹਿਬ ਦਾ ਸਿਮਰਨ ਕਰਦਾ ਹੈ, ਉਹ ਉਸ ਮੇਰੇ ਸੁਆਮੀ ਮਾਲਕ ਨੂੰ ਸਾਰੇ ਵਿਆਪਕ ਵੇਖਦਾ ਹੈ।
English
One who meditates and dwells upon God, through the Word of the Guru's Shabad, knows that God, my Lord and Master, is pervading everywhere.
ਪ੍ਰਭੁ ਮੇਰਾ ਸੁਆਮੀ ਅੰਤਰਜਾਮੀ; ਘਟਿ ਘਟਿ ਰਵਿਆ ਸੋਈ ॥
prabh meraa suaamee antarajaamee; ghatt ghatt raviaa soee |
Punjabi
ਉਹ, ਅੰਦਰਲੀ ਜਾਨਣਹਾਰ, ਮੇਰਾ ਪ੍ਰਭੂ ਪਰਮੇਸ਼ਰ ਹਰ ਦਿਲ ਅੰਦਰ ਰਮਿਆ ਹੋਇਆ ਹੈ।
English
God, my Lord and Master, is the Inner-knower, the Searcher of hearts; He pervades and permeates each and every heart.
ਗੁਰਮਤਿ ਸਚੁ ਪਾਈਐ. ਸਹਜਿ ਸਮਾਈਐ; ਤਿਸੁ ਬਿਨੁ ਅਵਰੁ. ਨ ਕੋਈ ॥
guramat sach paaeeai. sehaj samaaeeai; tis bin avar. na koee |
Punjabi
ਗੁਰਾਂ ਦੇ ਉਪਦੇਸ਼ ਦੁਆਰਾ, ਪ੍ਰਾਣੀ ਸੱਚ ਨੂੰ ਪਾ ਸੁਆਮੀ ਅੰਦਰ ਲੀਨ ਹੋ ਜਾਂਦਾ ਹੈ ਅਤੇ ਉਸ ਦੇ ਬਾਝੋਂ ਹੋਰ ਕਿਸੇ ਨੂੰ ਨਹੀਂ ਜਾਣਦਾ।
English
Through the Guru's Teachings, Truth is obtained, and then, one merges in celestial bliss. There is no other than Him.
ਸਹਜੇ ਗੁਣ ਗਾਵਾ ਜੇ ਪ੍ਰਭ ਭਾਵਾ; ਆਪੇ ਲਏ ਮਿਲਾਏ ॥
sahaje gun gaavaa je prabh bhaavaa; aape le milaae |
Punjabi
ਜੇਕਰ ਮੈਂ ਆਪਣੇ ਸੁਆਮੀ ਨੂੰ ਚੰਗਾ ਲੱਗਣ ਲੱਗ ਜਾਵਾਂ, ਤਦ ਮੈਂ ਸੁਭਾਵਕ ਹੀ ਉਸ ਦਾ ਜੱਸ ਗਾਇਨ ਕਰਾਂਗਾ। ਅਤੇ ਉਹ ਮੈਨੂੰ ਆਪਣੇ ਨਾਲ ਮਿਲਾ ਲਵੇਗਾ।
English
I sing His Praises with intuitive ease. If it pleases God, He shall unite me with Himself.
ਨਾਨਕ. ਸੋ ਪ੍ਰਭੁ ਸਬਦੇ ਜਾਪੈ; ਅਹਿਨਿਸਿ ਨਾਮੁ ਧਿਆਏ ॥੨॥
naanak. so prabh sabade jaapai; ahinis naam dhiaae |2|
Punjabi
ਨਾਨਕ, ਗੁਰਾਂ ਦੀ ਸਿਖ-ਮਤ ਦੁਆਰਾ, ਉਹ ਸਾਹਿਬ ਅਨੁਭਵ ਕੀਤਾ ਜਾਂਦਾ ਹੈ ਅਤੇ ਦਿਨ ਰਾਤ ਜੀਵ ਨਾਮ ਦਾ ਆਰਾਧਨ ਕਰਦਾ ਹੈ।
English
O Nanak, through the Shabad, God is known; meditate on the Naam, day and night. ||2||
ਇਹੁ ਜਗੋ ਦੁਤਰੁ; ਮਨਮੁਖੁ ਪਾਰਿ. ਨ ਪਾਈ ਰਾਮ ॥
eihu jago dutar; manamukh paar. na paaee raam |
Punjabi
ਇਹ ਸੰਸਾਰ ਇਕ ਨਾਂ-ਤਰਿਆ ਜਾਣ ਵਾਲਾ ਸਮੁੰਦਰ ਹੈ। ਆਪ-ਹੁਦਰਾ ਇਸ ਨੂੰ ਪਾਰ ਨਹੀਂ ਕਰ ਸਕਦਾ।
English
This world is treacherous and impassable; the self-willed manmukh cannot cross over.
ਅੰਤਰੇ ਹਉਮੈ ਮਮਤਾ; ਕਾਮੁ ਕ੍ਰੋਧੁ ਚਤੁਰਾਈ ਰਾਮ ॥
antare haumai mamataa; kaam krodh chaturaaee raam |
Punjabi
ਉਸ ਦੇ ਅੰਦਰ ਸਵੈ-ਹੰਗਤਾ ਅਪਣੱਤ, ਵਿਸ਼ੇ-ਭੋਗ, ਗੁੱਸੇ ਅਤੇ ਚਲਾਕੀ ਹੈ।
English
Within him is egotism, self-conceit, sexual desire, anger and cleverness.
ਅੰਤਰਿ ਚਤੁਰਾਈ. ਥਾਇ, ਨ ਪਾਈ; ਬਿਰਥਾ ਜਨਮੁ ਗਵਾਇਆ ॥
antar chaturaaee. thaae, na paaee; birathaa janam gavaaeaa |
Punjabi
ਉਸ ਦੇ ਅੰਦਰ ਚਲਾਕੀ ਹੈ, ਉਹ ਪਰਵਾਨ ਨਹੀਂ ਹੁੰਦਾ ਅਤੇ ਆਪਣਾ ਜੀਵਨ ਬੇ-ਫਾਇਦਾ ਗੁਆ ਲੈਂਦਾ ਹੈ।
English
Within him is cleverness; he is not approved, and his life is uselessly wasted and lost.
ਜਮ ਮਗਿ ਦੁਖੁ ਪਾਵੈ ਚੋਟਾ ਖਾਵੈ; ਅੰਤਿ ਗਇਆ ਪਛੁਤਾਇਆ ॥
jam mag dukh paavai chottaa khaavai; ant geaa pachhutaaeaa |
Punjabi
ਯਮ ਦੇ ਰਾਹ ਅੰਦਰ ਉਹ ਕਸ਼ਟ ਉਠਾਉਂਦਾ ਹੈ, ਸੱਟਾਂ ਸਹਾਰਦਾ ਹੈ ਅਤੇ ਅਖੀਰ ਨੂੰ ਅਫਸੋਸ ਕਰਦਾ ਹੋਇਆ ਟੁਰ ਜਾਂਦਾ ਹੈ।
English
On the Path of Death, he suffers in pain, and must endure abuse; in the end, he departs regretfully.
ਬਿਨੁ ਨਾਵੈ. ਕੋ ਬੇਲੀ ਨਾਹੀ; ਪੁਤੁ ਕੁਟੰਬੁ ਸੁਤੁ ਭਾਈ ॥
bin naavai. ko belee naahee; put kuttanb sut bhaaee |
Punjabi
ਨਾਮ ਦੇ ਬਗੈਰ ਉਸ ਦਾ ਕੋਈ ਮਿੱਤਰ ਨਹੀਂ, ਨਾਂ ਪੁਤ੍ਰ, ਨਾਂ ਟੱਬਰ ਕਬੀਲਾ, ਨਾਂ ਹੀ ਭਰਾ ਦੇ ਲੜਕੇ।
English
Without the Name, he has no friends, no children, family or relatives.
ਨਾਨਕ. ਮਾਇਆ ਮੋਹੁ ਪਸਾਰਾ; ਆਗੈ ਸਾਥਿ. ਨ ਜਾਈ ॥੩॥
naanak. maaeaa mohu pasaaraa; aagai saath. na jaaee |3|
Punjabi
ਨਾਨਕ, ਦੌਲਤ, ਸੰਸਾਰੀ ਮਮਤਾ ਤੇ ਅਡੰਬਰ ਏਦੂੰ ਮਗਰੋਂ ਉਸ ਦੇ ਨਾਂਲ ਨਹੀਂ ਜਾਂਦੇ।
English
O Nanak, the wealth of Maya, attachment and ostentatious shows - none of them shall go along with him to the world hereafter. ||3||
ਹਉ ਪੂਛਉ ਅਪਨਾ ਸਤਿਗੁਰੁ ਦਾਤਾ; ਕਿਨ ਬਿਧਿ. ਦੁਤਰੁ ਤਰੀਐ ਰਾਮ ॥
hau poochhau apanaa satigur daataa; kin bidh. dutar tareeai raam |
Punjabi
ਆਪਣੇ ਦਾਤਾਰ ਸੱਚੇ ਗੁਰਾਂ ਪਾਸੋਂ ਮੈਂ ਉਹ ਤਰੀਕਾ ਪਤਾ ਕਰਦਾ ਹਾਂ, ਜਿਸ ਦੁਆਰਾ ਮੈਂ ਕਠਨ ਸੰਸਾਰ ਸਮੁੰਦਰ ਤੋਂ ਪਾਰ ਹੋ ਸਕਦਾ ਹਾਂ।
English
I ask my True Guru, the Giver, how to cross over the treacherous and difficult world-ocean.
ਸਤਿਗੁਰ ਭਾਇ ਚਲਹੁ; ਜੀਵਤਿਆ ਇਵ ਮਰੀਐ ਰਾਮ ॥
satigur bhaae chalahu; jeevatiaa iv mareeai raam |
Punjabi
ਤੂੰ ਸੱਚੇ ਗੁਰਾਂ ਦੀ ਰਜ਼ਾ ਅੰਦਰ ਟੁਰ ਅਤੇ ਇਸ ਤਰ੍ਹਾਂ ਜੀਉਂਦੇ ਜੀ ਮਰਿਆ ਰਹੁ।
English
Walk in harmony with the True Guru's Will, and remain dead while yet alive.
ਜੀਵਤਿਆ ਮਰੀਐ. ਭਉਜਲੁ ਤਰੀਐ; ਗੁਰਮੁਖਿ ਨਾਮਿ ਸਮਾਵੈ ॥
jeevatiaa mareeai. bhaujal tareeai; guramukh naam samaavai |
Punjabi
ਜੀਉਂਦੇ ਜੀ ਮਰ ਰਹਿਣ ਦੁਆਰਾ, ਬੰਦਾ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ ਅਤੇ ਆਪਣੇ ਗੁਰਾਂ ਦੀ ਮਿਹਰ ਰਾਹੀਂ ਨਾਮ ਵਿੱਚ ਲੀਨ ਹੋ ਜਾਂਦਾ ਹੈ।
English
Remaining dead while yet alive, cross over the terrifying world-ocean; as Gurmukh, merge in the Naam.