Ang 776
ਪੂਰਾ ਪੁਰਖੁ ਪਾਇਆ ਵਡਭਾਗੀ; ਸਚਿ ਨਾਮਿ ਲਿਵ ਲਾਵੈ ॥
pooraa purakh paaeaa vaddabhaagee; sach naam liv laavai |
Punjabi
ਬੜੇ ਚੰਗੇ ਭਾਗਾਂ ਦੁਆਰਾ ਪ੍ਰਾਣੀ ਪੂਰਨ ਪ੍ਰਭੂ ਨੂੰ ਪਰਾਪਤ ਹੁੰਦਾ ਹੈ ਅਤੇ ਆਪਣੀ ਬਿਰਤੀ ਸੱਚੇ ਨਾਮ ਨਾਲ ਜੋੜਦਾ ਹੈ।
English
One obtains the Perfect Primal Lord, by great good fortune, lovingly focusing on the True Name.
ਮਤਿ ਪਰਗਾਸੁ ਭਈ ਮਨੁ ਮਾਨਿਆ; ਰਾਮ ਨਾਮਿ ਵਡਿਆਈ ॥
mat paragaas bhee man maaniaa; raam naam vaddiaaee |
Punjabi
ਉਸ ਦੀ ਬੁੱਧ ਪਰਕਾਸ਼ ਹੋ ਜਾਂਦੀ ਹੈ, ਮਨੂਆ ਸੰਤੁਸ਼ਟ ਹੋ ਜਾਂਦਾ ਹੈ ਅਤੇ ਉਹ ਪ੍ਰਭੂ ਦੇ ਨਾਮ ਦੀ ਪ੍ਰਭਤਾ ਨੂੰ ਪਰਾਪਤ ਕਰ ਲੈਂਦਾ ਹੈ।
English
The intellect is enlightened, and the mind is satisfied, through the glory of the Lord's Name.
ਨਾਨਕ. ਪ੍ਰਭੁ ਪਾਇਆ ਸਬਦਿ ਮਿਲਾਇਆ; ਜੋਤੀ ਜੋਤਿ ਮਿਲਾਈ ॥੪॥੧॥੪॥
naanak. prabh paaeaa sabad milaaeaa; jotee jot milaaee |4|1|4|
Punjabi
ਨਾਨਕ, ਜੋ ਨਾਮ ਅੰਦਰ ਲੀਨ ਹੁੰਦਾ ਹੈ, ਉਹ ਆਪਣੇ ਸੁਆਮੀ ਨੂੰ ਪਾ ਲੈਂਦਾ ਹੈ ਅਤੇ ਉਸ ਦਾ ਨੂਰ ਪਰਮ ਨੂਰ ਨਾਲ ਅਭੇਦ ਹੋ ਜਾਂਦਾ ਹੈ।
English
O Nanak, God is found, merging in the Shabad, and one's light blends into the Light. ||4||1||4||
ਸੂਹੀ ਮਹਲਾ ੪ ਘਰੁ ੫ ॥
soohee mahalaa 4 ghar 5 |
Punjabi
ਸੂਹੀ ਚੌਥੀ ਪਾਤਿਸ਼ਾਹੀ।
English
Soohee, Fourth Mehl, Fifth House:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
English
One Universal Creator God. By The Grace Of The True Guru:
ਗੁਰੁ ਸੰਤ ਜਨੋ. ਪਿਆਰਾ ਮੈ ਮਿਲਿਆ; ਮੇਰੀ ਤ੍ਰਿਸਨਾ ਬੁਝਿ ਗਈਆਸੇ ॥
gur sant jano. piaaraa mai miliaa; meree trisanaa bujh geeaase |
Punjabi
ਹੇ ਸਾਧ ਸਰੂਪ ਪੁਰਸ਼ੋ! ਮੈਂ ਆਪਣੇ ਪ੍ਰੀਤਵਾਨ ਗੁਰਾਂ ਨੂੰ ਮਿਲ ਪਿਆ ਹਾਂ ਅਤੇ ਮੇਰੀ ਖਾਹਿਸ਼ ਪੂਰੀ ਹੋ ਗਈ ਹੈ।
English
O humble Saints, I have met my Beloved Guru; the fire of my desire is quenched, and my yearning is gone.
ਹਉ ਮਨੁ ਤਨੁ ਦੇਵਾ ਸਤਿਗੁਰੈ; ਮੈ ਮੇਲੇ ਪ੍ਰਭ ਗੁਣਤਾਸੇ ॥
hau man tan devaa satigurai; mai mele prabh gunataase |
Punjabi
ਮੈਂ ਆਪਣੀ ਆਤਮਾ ਤੇ ਦੇਹ ਸੱਚੇ ਗੁਰਾਂ ਨੂੰ ਅਰਪਨ ਕਰਦਾ ਹਾਂ, ਤਾਂ ਜੋ ਉਹ ਮੈਨੂੰ ਚੰਗਿਆਈਆਂ ਦੇ ਖਜਾਨੇ ਸਾਹਿਬ ਨਾਲ ਮਿਲਾ ਦੇਣ।
English
I dedicate my mind and body to the True Guru; I pray that may He unite me with God, the treasure of virtue.
ਧਨੁ ਧੰਨੁ ਗੁਰੂ ਵਡ ਪੁਰਖੁ ਹੈ; ਮੈ ਦਸੇ ਹਰਿ ਸਾਬਾਸੇ ॥
dhan dhan guroo vadd purakh hai; mai dase har saabaase |
Punjabi
ਮੁਬਾਰਕ, ਮੁਬਾਰਕ ਹਨ, ਮਹਾਂਪੁਰਸ਼ ਗੁਰੂ ਜੀ, ਜੋ ਮੈਨੂੰ ਉਪਮਾਯਗ ਪ੍ਰਭੂ ਬਾਰੇ ਦਰਸਾਉਂਦੇ ਹਨ।
English
Blessed, blessed is the Guru, the Supreme Being, who tells me of the most blessed Lord.
ਵਡਭਾਗੀ ਹਰਿ ਪਾਇਆ; ਜਨ ਨਾਨਕ ਨਾਮਿ ਵਿਗਾਸੇ ॥੧॥
vaddabhaagee har paaeaa; jan naanak naam vigaase |1|
Punjabi
ਪਰਮ ਚੰਗੇ ਨਸੀਬਾਂ ਦੁਆਰਾ ਗੋਲੇ ਨਾਨਕ ਨੇ ਆਪਣੇ ਵਾਹਿਗੁਰੂ ਨੂੰ ਪਾ ਲਿਆ ਹੈ ਅਤੇ ਨਾਮ ਦੇ ਰਾਹੀਂ ਉਹ ਪ੍ਰਫੁਲਤ ਹੋ ਗਿਆ ਹੈ।
English
By great good fortune, servant Nanak has found the Lord; he blossoms forth in the Naam. ||1||
ਗੁਰੁ ਸਜਣੁ ਪਿਆਰਾ. ਮੈ ਮਿਲਿਆ; ਹਰਿ ਮਾਰਗੁ ਪੰਥੁ ਦਸਾਹਾ ॥
gur sajan piaaraa. mai miliaa; har maarag panth dasaahaa |
Punjabi
ਮੇਰੇ ਪ੍ਰੀਤਵਾਨ ਮਿੱਤਰ ਗੁਰੂ ਜੀ ਮੈਨੂੰ ਮਿਲ ਪਏ ਹਨ ਅਤੇ ਉਨ੍ਹਾਂ ਨੇ ਮੈਨੂੰ ਪ੍ਰਭੂ ਦਾ ਰਾਹ ਅਤੇ ਰਸਤਾ ਵਿਖਾਲ ਦਿੱਤਾ ਹੈ।
English
I have met my Beloved Friend, the Guru, who has shown me the Path to the Lord.
ਘਰਿ ਆਵਹੁ ਚਿਰੀ ਵਿਛੁੰਨਿਆ; ਮਿਲੁ ਸਬਦਿ ਗੁਰੂ ਪ੍ਰਭ ਨਾਹਾ ॥
ghar aavahu chiree vichhuniaa; mil sabad guroo prabh naahaa |
Punjabi
ਹੇ ਮੇਰੇ ਪਿਆਰੇ ਪ੍ਰੈਭੂ! ਤੂੰ ਘਰ ਨੂੰ ਮੋੜਾ ਪਾ। ਮੈਂ ਤੇਰੇ ਨਾਲੋਂ ਦੇਰ ਤੋਂ ਵਿਛੁੜੀ ਹੋਈ ਹਾਂ। ਗੁਰਾਂ ਦੀ ਬਾਣੀ ਰਾਹੀਂ ਤੂੰ ਮੈਨੂੰ ਆਪਣਾ ਦੀਦਾਰ ਬਖਸ਼।
English
Come home - I have been separated from You for so long! Please, let me merge with You, through the Word of the Guru's Shabad, O my Lord God.
ਹਉ ਤੁਝੁ ਬਾਝਹੁ. ਖਰੀ ਉਡੀਣੀਆ; ਜਿਉ ਜਲ ਬਿਨੁ ਮੀਨੁ ਮਰਾਹਾ ॥
hau tujh baajhahu. kharee uddeeneea; jiau jal bin meen maraahaa |
Punjabi
ਤੇਰੇ ਬਾਝੋਂ ਮੈਂ ਬਹੁਤ ਹੀ ਉਦਾਸ ਹਾਂ ਅਤੇ ਪਾਣੀ ਦੇ ਬਗੈਰ ਪੱਛੀ ਦੀ ਤਰ੍ਹਾਂ ਮਰ ਜਾਂਦੀ ਹਾਂ।
English
Without You, I am so sad; like a fish out of water, I shall die.
ਵਡਭਾਗੀ ਹਰਿ ਧਿਆਇਆ; ਜਨ ਨਾਨਕ ਨਾਮਿ ਸਮਾਹਾ ॥੨॥
vaddabhaagee har dhiaaeaa; jan naanak naam samaahaa |2|
Punjabi
ਹੇ ਨਫਰ ਨਾਨਕ! ਪਰਮ ਚੰਗੇ ਭਾਗਾਂ ਵਾਲੇ ਸਾਈਂ ਦਾ ਸਿਮਰਨ ਕਰ ਕੇ ਅਤੇ ਉਸ ਦੇ ਅੰਦਰ ਲੀਨ ਹੁੰਦੇ ਹਨ।
English
The very fortunate ones meditate on the Lord; servant Nanak merges into the Naam. ||2||
ਮਨੁ ਦਹ ਦਿਸਿ ਚਲਿ ਚਲਿ ਭਰਮਿਆ; ਮਨਮੁਖੁ ਭਰਮਿ ਭੁਲਾਇਆ ॥
man deh dis chal chal bharamiaa; manamukh bharam bhulaaeaa |
Punjabi
ਭੰਬੀਰੀ ਦੀ ਤਰ੍ਹਾਂ ਘੁੰਮਦਾ ਹੋਇਆ ਆਪ-ਹੁਦਰੇ ਦਾ ਮਨੂਆ ਦਸੀ ਪਾਸੀਂ ਭਟਕਦਾ ਹੈ ਅਤੇ ਸੰਦੇਹਿ ਅੰਦਰ ਭੁਲਿਆ ਹੋਇਆ ਹੈ।
English
The mind runs around in the ten directions; the self-willed manmukh wanders around, deluded by doubt.
ਨਿਤ ਆਸਾ ਮਨਿ ਚਿਤਵੈ; ਮਨ ਤ੍ਰਿਸਨਾ ਭੁਖ ਲਗਾਇਆ ॥
nit aasaa man chitavai; man trisanaa bhukh lagaaeaa |
Punjabi
ਆਪਣੇ ਚਿੱਤ ਅੰਦਰ ਉਹ ਸਦਾ ਉਮੈਦਾਂ ਧਾਰਦਾ ਹੈ ਅਤੇ ਉਸ ਦੀ ਆਤਮਾ ਨੂੰ ਪਿਆਸ ਤੇ ਭੁੱਖ ਲੱਗੀ ਹੋਈ ਹੈ।
English
In his mind, he continually conjures up hopes; his mind is gripped by hunger and thirst.
ਅਨਤਾ ਧਨੁ. ਧਰਿ ਦਬਿਆ; ਫਿਰਿ. ਬਿਖੁ ਭਾਲਣ ਗਇਆ ॥
anataa dhan. dhar dabiaa; fir. bikh bhaalan geaa |
Punjabi
ਬੇਅੰਤ ਦੌਲਤ ਰਿਦੇ ਦੀ ਧਰਤੀ ਵਿੱਚ ਦੱਬੀ ਹੋਈ ਹੈ, ਪਰ ਫਿਰ ਭੀ ਉਹ ਜ਼ਹਿਰ ਲੱਭਣ ਲਈ ਜਾਂਦਾ ਹੈ।
English
There is an infinite treasure buried within the mind, but still, he goes out, searching for poison.
ਜਨ ਨਾਨਕ. ਨਾਮੁ ਸਲਾਹਿ ਤੂ; ਬਿਨੁ ਨਾਵੈ. ਪਚਿ ਪਚਿ ਮੁਇਆ ॥੩॥
jan naanak. naam salaeh too; bin naavai. pach pach mueaa |3|
Punjabi
ਤੂੰ ਨਾਮ ਦੀ ਸਿਫ਼ਤ ਕਰ, ਹੇ ਗੋਲੇ ਨਾਨਕ! ਨਾਮ ਦੇ ਬਾਝੋਂ ਇਨਸਾਨ ਗਲ ਸੜ ਕੇ ਮਰ ਜਾਂਦਾ ਹੈ।
English
O servant Nanak, praise the Naam, the Name of the Lord; without the Name, he rots away, and wastes away to death. ||3||
ਗੁਰੁ ਸੁੰਦਰੁ ਮੋਹਨੁ ਪਾਇ ਕਰੇ; ਹਰਿ ਪ੍ਰੇਮ ਬਾਣੀ ਮਨੁ ਮਾਰਿਆ ॥
gur sundar mohan paae kare; har prem baanee man maariaa |
Punjabi
ਸੁਹਣੇ ਅਤੇ ਮਨ-ਮੋਹਣੇ ਗੁਰਾਂ ਨੂੰ ਪਰਾਪਤ ਕਰਕੇ, ਮੈਂ ਪ੍ਰਭੂ ਦੇ ਪਿਆਰ ਨੂੰ ਰਮਾਉਣ ਵਾਲੀ ਗੁਰਬਾਣੀ ਦੇ ਨਾਲ ਆਪਣੇ ਮਨੂਏ ਨੂੰ ਵਸ ਵਿੱਚ ਕੀਤਾ ਹੈ।
English
Finding the beautiful and fascinating Guru, I have conquered my mind, through the Bani, the Word of my Beloved Lord.
ਮੇਰੈ ਹਿਰਦੈ ਸੁਧਿ ਬੁਧਿ ਵਿਸਰਿ ਗਈ; ਮਨ ਆਸਾ ਚਿੰਤ ਵਿਸਾਰਿਆ ॥
merai hiradai sudh budh visar gee; man aasaa chint visaariaa |
Punjabi
ਮੇਰੇ ਮਨ ਦੀ ਸੰਸਾਰੀ ਸੂਝ ਅਤੇ ਸਿਆਣਪ ਜਾਂਦੀ ਰਹੀ ਹੈ ਅਤੇ ਮੇਰੀ ਆਤਮਾ ਉਮੈਦਾਂ ਅਤੇ ਅੰਦੇਸਿਆਂ ਨੂੰ ਭੁੱਲ ਗਈ ਹੈ।
English
My heart has forgotten its common sense and wisdom; my mind has forgotten its hopes and cares.
ਮੈ ਅੰਤਰਿ ਵੇਦਨ ਪ੍ਰੇਮ ਕੀ; ਗੁਰ ਦੇਖਤ. ਮਨੁ ਸਾਧਾਰਿਆ ॥
mai antar vedan prem kee; gur dekhat. man saadhaariaa |
Punjabi
ਮੇਰੇ ਰਿਦੇ ਅੰਦਰ ਰੱਬੀ ਪ੍ਰੀਤ ਦੀ ਪੀੜ ਹੈ ਅਤੇ ਗੁਰਾਂ ਨੂੰ ਵੇਖ ਕੇ ਮੇਰੀ ਜਿੰਦੜੀ ਦਾ ਆਸਰਾ ਬੱਝ ਗਿਆ ਹੈ।
English
Deep within my self, I feel the pains of divine love. Beholding the Guru, my mind is comforted and consoled.
ਵਡਭਾਗੀ ਪ੍ਰਭ ਆਇ ਮਿਲੁ; ਜਨੁ ਨਾਨਕੁ. ਖਿਨੁ ਖਿਨੁ ਵਾਰਿਆ ॥੪॥੧॥੫॥
vaddabhaagee prabh aae mil; jan naanak. khin khin vaariaa |4|1|5|
Punjabi
ਪਰਮ ਚੰਗੀ ਪ੍ਰਾਲਭਧ ਦੁਆਰਾ ਤੂੰ ਹੇ ਸੁਆਮੀ! ਆ ਕੇ ਮੈਨੂੰ ਮਿਲ। ਹਰ ਮੁਹਤ ਗੋਲਾ ਨਾਨਕ ਤੇਰੇ ਉਤੋਂ ਕੁਰਬਾਨ ਜਾਂਦਾ ਹੈ।
English
Awaken my good destiny, O God - please, come and meet me! Each and every instant, servant Nanak is a sacrifice to You. ||4||1||5||
ਸੂਹੀ ਛੰਤ ਮਹਲਾ ੪ ॥
soohee chhant mahalaa 4 |
Punjabi
ਸੂਹੀ ਛੰਤ ਚੌਥੀ ਪਾਤਿਸ਼ਾਹੀ।
English
Soohee, Chhant, Fourth Mehl:
ਮਾਰੇਹਿਸੁ. ਵੇ ਜਨ, ਹਉਮੈ ਬਿਖਿਆ; ਜਿਨਿ ਹਰਿ ਪ੍ਰਭ ਮਿਲਣ. ਨ ਦਿਤੀਆ ॥
maarehis. ve jan, haumai bikhiaa; jin har prabh milan. na diteea |
Punjabi
ਨਾਸ ਕਰ ਦੇ ਤੂੰ ਹੇ ਬੰਦੇ! ਸਵੈ-ਹੰਗਤਾ ਦੀ ਜ਼ਹਿਰ ਨੂੰ, ਜੋ ਤੈਨੂੰ ਵਾਹਿਗੁਰੂ ਸੁਆਮੀ ਨਾਲ ਮਿਲਣ ਨਹੀਂ ਦਿੰਦੀ।
English
Eradicate the poison of egotism, O human being; it is holding you back from meeting your Lord God.
ਦੇਹ ਕੰਚਨ ਵੇ ਵੰਨੀਆ; ਇਨਿ ਹਉਮੈ ਮਾਰਿ ਵਿਗੁਤੀਆ ॥
deh kanchan ve vaneea; in haumai maar viguteea |
Punjabi
ਆਹ; ਇਸ ਸੋਨੇ ਰੰਗੇ ਸਰੀਰ ਦਾ ਹੰਕਾਰ ਨੇ ਸਤਿਆਨਾਸ ਕਰ ਕੇ ਕਰੂਪ ਕਰ ਦਿੱਤਾ ਹੈ।
English
This golden-colored body has been disfigured and ruined by egotism.
ਮੋਹੁ ਮਾਇਆ ਵੇ. ਸਭ ਕਾਲਖਾ; ਇਨਿ. ਮਨਮੁਖਿ ਮੂੜਿ ਸਜੁਤੀਆ ॥
mohu maaeaa ve. sabh kaalakhaa; in. manamukh moorr sajuteea |
Punjabi
ਸ਼ੋਕ, ਸੰਸਾਰੀ ਪਦਾਰਥਾਂ ਦੀ ਲਗਨ ਸਮੂਹ ਕਾਲਖ ਹੈ। ਇਹ ਮੂਰਖ ਅਧਰਮੀ ਇਸ ਨਾਲ ਜੁੜਿਆ ਹੋਇਆ ਹੈ।
English
Attachment to Maya is total darkness; this foolish, self-willed manmukh is attached to it.
ਜਨ ਨਾਨਕ. ਗੁਰਮੁਖਿ ਉਬਰੇ; ਗੁਰਸਬਦੀ ਹਉਮੈ ਛੁਟੀਆ ॥੧॥
jan naanak. guramukh ubare; gurasabadee haumai chhutteea |1|
Punjabi
ਹੇ ਨਫਰ ਨਾਨਕ! ਗੁਰਾਂ ਦੇ ਰਾਹੀਂ ਪ੍ਰਾਣੀ ਦਾ ਪਾਰ ਉਤਾਰਾ ਹੋ ਜਾਂਦਾ ਹੈ ਤੇ ਗੁਰਾਂ ਦੇ ਉਪਦੇਸ਼ ਰਾਹੀਂ ਹੀ ਉਹ ਹੰਗਤਾ ਤੋਂ ਖਲਾਸੀ ਪਾਉਂਦਾ ਹੈ।
English
O servant Nanak, the Gurmukh is saved; through the Word of the Guru's Shabad, he is released from egotism. ||1||
ਵਸਿ ਆਣਿਹੁ. ਵੇ ਜਨ, ਇਸੁ ਮਨ ਕਉ; ਮਨੁ ਬਾਸੇ ਜਿਉ. ਨਿਤ ਭਉਦਿਆ ॥
vas aanihu. ve jan, is man kau; man baase jiau. nit bhaudiaa |
Punjabi
ਕਾਬੂ ਕਰ, ਹੇ ਬੰਦੇ! ਤੂੰ ਆਪਣੇ ਇਸ ਮਨੂਏ ਨੂੰ। ਤੇਰਾ ਮਨੂਆ ਹਮੇਸ਼ਾਂ ਹੀ ਸ਼ਿਕਰੇ ਦੀ ਮਾਨਿੰਦ ਭਟਕਦਾ ਫਿਰਦਾ ਹੈ।
English
Overcome and subdue this mind; your mind wanders around continually, like a falcon.
ਦੁਖਿ ਰੈਣਿ ਵੇ. ਵਿਹਾਣੀਆ; ਨਿਤ ਆਸਾ ਆਸ ਕਰੇਦਿਆ ॥
dukh rain ve. vihaaneea; nit aasaa aas karediaa |
Punjabi
ਅਫਸੋਸ! ਸਦਾ ਹੀ ਉਮੀਦ ਦੇ ਅਭਿਲਾਸ਼ਾ ਕਰਦਿਆਂ ਪ੍ਰਾਣੀ ਦਾ ਜੀਵਨ ਰਾਤ੍ਰੀ ਦੁੱਖ-ਦਰਦ ਅੰਦਰ ਹੀ ਬੀਤ ਜਾਂਦੀ ਹੈ।
English
The mortal's life-night passes painfully, in constant hope and desire.
ਗੁਰੁ ਪਾਇਆ. ਵੇ ਸੰਤ ਜਨੋ; ਮਨਿ ਆਸ ਪੂਰੀ. ਹਰਿ ਚਉਦਿਆ ॥
gur paaeaa. ve sant jano; man aas pooree. har chaudiaa |
Punjabi
ਹੇ ਨੇਕ ਬੰਦਿਓ! ਮੈਨੂੰ ਆਪਣਾ ਗੁਰੂ ਮਿਲ ਪਿਆ ਹੈ ਅਤੇ ਸਾਈਂ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਮੇਰੀ ਖਾਹਿਸ਼ ਪੂਰੀ ਹੋ ਗਈ ਹੈ।
English
I have found the Guru, O humble Saints; my mind's hopes are fulfilled, chanting the Lord's Name.
ਜਨ ਨਾਨਕ. ਪ੍ਰਭ ਦੇਹੁ ਮਤੀ; ਛਡਿ ਆਸਾ. ਨਿਤ ਸੁਖਿ ਸਉਦਿਆ ॥੨॥
jan naanak. prabh dehu matee; chhadd aasaa. nit sukh saudiaa |2|
Punjabi
ਹੇ ਸਾਹਿਬ! ਗੋਲੇ ਨਾਨਕ ਨੂੰ ਇਹ ਸਮਝ ਪ੍ਰਦਾਨ ਕਰ ਕਿ ਉਮੀਦਾਂ ਲਾਹ ਕੇ ਉਹ ਹਮੇਸ਼ਾਂ ਹੀ ਆਰਾਮ ਅੰਦਰ ਸਵੇਂ।
English
Please bless servant Nanak, O God, with such understanding, that abandoning false hopes, he may always sleep in peace. ||2||
ਸਾ ਧਨ. ਆਸਾ ਚਿਤਿ ਕਰੇ, ਰਾਮ ਰਾਜਿਆ; ਹਰਿ ਪ੍ਰਭ ਸੇਜੜੀਐ ਆਈ ॥
saa dhan. aasaa chit kare, raam raajiaa; har prabh sejarreeai aaee |
Punjabi
ਹੇ ਪਾਤਿਸ਼ਾਹ ਪਰਮੇਸ਼ਰ, ਪਤਨੀ ਖਾਹਿਸ਼ ਅਤੇ ਅਭਿਲਾਸ਼ਾ ਕਰਦੀ ਹੈ ਕਿ ਉਸ ਦੀ ਸੁਆਮੀ ਮਾਲਕ ਉਸ ਦੀ ਸੇਜ ਤੇ ਆਵੇ।
English
The bride hopes in her mind, that her Sovereign Lord God will come to her bed.
ਮੇਰਾ ਠਾਕੁਰੁ ਅਗਮ ਦਇਆਲੁ ਹੈ. ਰਾਮ ਰਾਜਿਆ; ਕਰਿ ਕਿਰਪਾ ਲੇਹੁ ਮਿਲਾਈ ॥
meraa tthaakur agam deaal hai. raam raajiaa; kar kirapaa lehu milaaee |
Punjabi
ਹੇ ਪਾਤਿਸ਼ਾਹ ਪਰਮੇਸ਼ਰ! ਮੇਰਾ ਮਾਲਕ ਅਨੰਦ ਮਿਹਰਬਾਨ ਹੈ। ਦਇਆ ਧਾਰ ਕੇ ਉਸ ਨੇ ਮੈਨੂੰ ਆਪਣੇ ਨਾਲ ਮਿਲਾ ਲਿਆ ਹੈ।
English
My Lord and Master is infinitely compassionate; O Sovereign Lord, be merciful, and merge me into Yourself.