Ang 780
ਮਿਟੇ ਅੰਧਾਰੇ. ਤਜੇ ਬਿਕਾਰੇ; ਠਾਕੁਰ ਸਿਉ ਮਨੁ ਮਾਨਾ ॥
mitte andhaare. taje bikaare; tthaakur siau man maanaa |
Punjabi
ਮੇਰਾ ਅਨ੍ਹੇਰਾ ਦੂਰ ਹੋ ਗਿਆ ਹੈ। ਮੈਂ ਪਾਪ ਛੱਡ ਦਿੱਤੇ ਹਨ ਅਤੇ ਮੇਰੀ ਜਿੰਦੜੀ ਪ੍ਰਭੂ ਨਾਲ ਹਿਲ ਗਈ ਹੈ।
English
darkness has been eliminated, and I have renounced corruption and sin. My mind is reconciled with my Lord and Master.
ਪ੍ਰਭ ਜੀ ਭਾਣੀ ਭਈ ਨਿਕਾਣੀ; ਸਫਲ ਜਨਮੁ ਪਰਵਾਨਾ ॥
prabh jee bhaanee bhee nikaanee; safal janam paravaanaa |
Punjabi
ਮੈਂ ਆਪਣੇ ਪੂਜਯ ਪ੍ਰਭੂ ਨੂੰ ਭਾ ਗਈ ਹਾਂ, ਬੇ-ਮੁਬਾਜ ਹੋ ਗਈ ਹਾਂ ਅਤੇ ਮੇਰਾ ਜੀਵਨ ਫਲਦਾਇਕ ਅਤੇ ਪਰਵਾਣਿਤ ਹੋ ਗਿਆ ਹੈ।
English
I have become pleasing to my Dear God, and I have become carefree. My life is fulfilled and approved.
ਭਈ ਅਮੋਲੀ. ਭਾਰਾ ਤੋਲੀ; ਮੁਕਤਿ ਜੁਗਤਿ ਦਰੁ ਖੋਲੑਾ ॥
bhee amolee. bhaaraa tolee; mukat jugat dar kholaa |
Punjabi
ਮੈਂ ਅਮੋਲਕ ਅਤੇ ਬਹੁਤੇ ਵਜ਼ਨ ਵਾਲੀ ਹੋ ਗਈ ਹਾਂ, ਅਤੇ ਮੋਖਸ਼ ਦੇ ਰਸਤੇ ਦਾ ਬੂਹਾ ਮੇਰੇ ਲਈ ਖੁੱਲ੍ਹ ਗਿਆ ਹੈ।
English
I have become invaluable, of tremendous weight and value. The Door, and the Path of liberation are open to me now.
ਕਹੁ ਨਾਨਕ. ਹਉ ਨਿਰਭਉ ਹੋਈ; ਸੋ ਪ੍ਰਭੁ ਮੇਰਾ ਓਲੑਾ ॥੪॥੧॥੪॥
kahu naanak. hau nirbhau hoee; so prabh meraa olaa |4|1|4|
Punjabi
ਗੁਰੂ ਜੀ ਫਰਮਾਉਂਦੇ ਹਨ, ਮੈਂ ਨਿਡੱਰ ਹੋ ਗਈ ਹਾਂ। ਉਹ ਸੁਆਮੀ ਮੇਰੀ ਓਟ ਬਣ ਗਿਆ ਹੈ।
English
Says Nanak, I am fearless; God has become my Shelter and Shield. ||4||1||4||
ਸੂਹੀ ਮਹਲਾ ੫ ॥
soohee mahalaa 5 |
Punjabi
ਸੂਹੀ ਪੰਜਵੀਂ ਪਾਤਿਸ਼ਾਹੀ।
English
Soohee, Fifth Mehl:
ਸਾਜਨੁ ਪੁਰਖੁ ਸਤਿਗੁਰੁ ਮੇਰਾ ਪੂਰਾ; ਤਿਸੁ ਬਿਨੁ. ਅਵਰੁ ਨ ਜਾਣਾ ਰਾਮ ॥
saajan purakh satigur meraa pooraa; tis bin. avar na jaanaa raam |
Punjabi
ਮੇਰੇ ਪੂਰਨ ਸੱਚੇ ਗੁਰਦੇਵ ਜੀ ਮੇਰੇ ਸਰਬ ਸ਼ਕਤੀਵਾਨ ਮਿੱਤਰ ਹਨ। ਉਨ੍ਹਾਂ ਦੇ ਬਾਝੋਂ ਮੈਂ ਹੋਰ ਕਿਸੇ ਨੂੰ ਨਹੀਂ ਜਾਣਦਾ।
English
My Perfect True Guru is my Best Friend, the Primal Being. I do not know any other than Him, Lord.
ਮਾਤ ਪਿਤਾ ਭਾਈ ਸੁਤ ਬੰਧਪ; ਜੀਅ ਪ੍ਰਾਣ ਮਨਿ ਭਾਣਾ ਰਾਮ ॥
maat pitaa bhaaee sut bandhap; jeea praan man bhaanaa raam |
Punjabi
ਓਹ ਮੇਰੀ ਅੰਮੜੀ, ਬਾਬਲ, ਵੀਰ, ਪੁਤ੍ਰ, ਸਨਬੰਧੀ, ਆਤਮਾ, ਜਿੰਦ-ਜਾਨ ਅਤੇ ਮੇਰੇ ਚਿੱਤ ਨੂੰ ਭਾਉਣ ਵਾਲਾ ਹੈ।
English
He is my mother, father, sibling, child, relative, soul and breath of life. He is so pleasing to my mind, O Lord.
ਜੀਉ ਪਿੰਡੁ ਸਭੁ ਤਿਸ ਕਾ ਦੀਆ; ਸਰਬ ਗੁਣਾ ਭਰਪੂਰੇ ॥
jeeo pindd sabh tis kaa deea; sarab gunaa bharapoore |
Punjabi
ਆਤਮਾ ਅਤੇ ਦੇਹ ਸਮੂੲ ਉਸ ਦੀਆਂ ਦਾਤਾਂ ਹਨ ਅਤੇ ਉਹ ਸਾਰੀਆਂ ਨੇਕੀਆਂ ਨਾਲ ਪਰੀਪੂਰਨ ਹੈ।
English
My body and soul are all His blessings. He is overflowing with every quality of virtue.
ਅੰਤਰਜਾਮੀ ਸੋ ਪ੍ਰਭੁ ਮੇਰਾ; ਸਰਬ ਰਹਿਆ ਭਰਪੂਰੇ ॥
antarajaamee so prabh meraa; sarab rahiaa bharapoore |
Punjabi
ਉਹ ਮੇਰਾ ਸੁਆਮੀ ਦਿਲਾਂ ਦੀਆਂ ਜਾਨਣਹਾਰ ਹੈ ਅਤੇ ਸਾਰੀ ਪੂਰੀ ਤਰ੍ਹਾਂ ਵਿਆਪਕ ਹੋ ਰਿਹਾ ਹੈ।
English
My God is the Inner-knower, the Searcher of hearts. He is totally permeating and pervading everywhere.
ਤਾ ਕੀ ਸਰਣਿ. ਸਰਬ ਸੁਖ ਪਾਏ; ਹੋਏ ਸਰਬ ਕਲਿਆਣਾ ॥
taa kee saran. sarab sukh paae; hoe sarab kaliaanaa |
Punjabi
ਉਸ ਦੀ ਪਨਾਹ ਅੰਦਰ ਮੈਂ ਸਾਰੇ ਆਰਾਮ ਪਾ ਲਏ ਹਨ ਅਤੇ ਮੈਂ ਪੂਰੀ ਤਰ੍ਹਾਂ ਖੁਸ਼ੀ ਵਿੱਚ ਹਾਂ।
English
In His Sanctuary, I receive every comfort and pleasure. I am totally, completely happy.
ਸਦਾ ਸਦਾ ਪ੍ਰਭ ਕਉ ਬਲਿਹਾਰੈ; ਨਾਨਕ ਸਦ ਕੁਰਬਾਣਾ ॥੧॥
sadaa sadaa prabh kau balihaarai; naanak sad kurabaanaa |1|
Punjabi
ਸਦੀਵ, ਸਦੀਵ ਹੀ ਨਾਨਕ ਆਪਣੇ ਸਾਈਂ ਉਤੋਂ ਘੋਲੀ ਜਾਂਦਾ ਹਾਂ ਅਤੇ ਹਮੇਸ਼ਾਂ ਉਸ ਉਤੋਂ ਸਦੱਕੜੇ ਹੈ।
English
Forever and ever, Nanak is a sacrifice to God, forever, a devoted sacrifice. ||1||
ਐਸਾ ਗੁਰੁ ਵਡਭਾਗੀ ਪਾਈਐ; ਜਿਤੁ ਮਿਲਿਐ ਪ੍ਰਭੁ ਜਾਪੈ ਰਾਮ ॥
aisaa gur vaddabhaagee paaeeai; jit miliai prabh jaapai raam |
Punjabi
ਪਰਮ ਚੰਗੇ ਨਸੀਬਾਂ ਦੁਆਰਾ ਇਨਸਾਨ ਐਸੇ ਗੁਰਾਂ ਨੂੰ ਪਰਾਪਤ ਹੁੰਦਾ ਹੈ, ਜਿਨ੍ਹਾਂ ਨਾਲ ਮਿਲ ਕੇ ਸੁਆਮੀ ਜਾਣਿਆ ਜਾਂਦਾ ਹੈ।
English
By great good fortune, one finds such a Guru, meeting whom, the Lord God is known.
ਜਨਮ ਜਨਮ ਕੇ ਕਿਲਵਿਖ ਉਤਰਹਿ; ਹਰਿ ਸੰਤ ਧੂੜੀ ਨਿਤ ਨਾਪੈ ਰਾਮ ॥
janam janam ke kilavikh utareh; har sant dhoorree nit naapai raam |
Punjabi
ਉਸ ਦੇ ਅਨੇਕਾਂ ਜਨਮਾਂ ਦੇ ਪਾਪ ਧੋਤੇ ਜਾਂਦੇ ਹਨ। ਅਤੇ ਉਹ ਵਾਹਿਗੁਰੂ ਦੇ ਸਾਧੂਆਂ ਦੇ ਚਰਨਾਂ ਦੀ ਧੂੜ ਅੰਦਰ ਹਮੇਸ਼ਾਂ ਇਸ਼ਨਾਨ ਕਰਦਾ ਹੈ।
English
The sins of countless lifetimes are erased, bathing continually in the dust of the feet of God's Saints.
ਹਰਿ ਧੂੜੀ ਨਾਈਐ. ਪ੍ਰਭੂ ਧਿਆਈਐ; ਬਾਹੁੜਿ ਜੋਨਿ. ਨ ਆਈਐ ॥
har dhoorree naaeeai. prabhoo dhiaaeeai; baahurr jon. na aaeeai |
Punjabi
ਵਾਹਿਗੁਰੂ ਦੇ ਪੈਰਾਂ ਦੀ ਖਾਕ ਅੰਦਰ ਇਸ਼ਨਾਨ ਕਰਨ ਅਤੇ ਸਾਹਿਬ ਦਾ ਸਿਮਰਨ ਕਰਨ ਦੁਆਰਾ, ਇਨਸਾਨ ਮੁੜ ਕੇ ਉਦਰ ਵਿੱਚ ਨਹੀਂ ਪੈਂਦਾ।
English
Bathing in the dust of the feet of the Lord, and meditating on God, you shall not have to enter into the womb of reincarnation again.
ਗੁਰ ਚਰਣੀ ਲਾਗੇ ਭ੍ਰਮ ਭਉ ਭਾਗੇ; ਮਨਿ ਚਿੰਦਿਆ ਫਲੁ ਪਾਈਐ ॥
gur charanee laage bhram bhau bhaage; man chindiaa fal paaeeai |
Punjabi
ਗੁਰਾਂ ਦੇ ਪੈਰਾਂ ਨਾਲ ਜੁੜ ਜਾਣ ਦੁਆਰਾ ਸੰਦੇਹ ਅਤੇ ਡਰ ਦੌੜ ਜਾਂਦੇ ਹਨ ਅਤੇ ਪ੍ਰਾਣੀ ਆਪਣੇ ਚਿੱਤ ਚਾਹੁੰਦਾ ਮੇਵਾ ਪਰਾਪਤ ਕਰ ਲੈਂਦਾ ਹੈ।
English
Grasping hold of the Guru's Feet, doubt and fear are dispelled, and you receive the fruits of your mind's desires.
ਹਰਿ ਗੁਣ ਨਿਤ ਗਾਏ. ਨਾਮੁ ਧਿਆਏ; ਫਿਰਿ. ਸੋਗੁ ਨਾਹੀ ਸੰਤਾਪੈ ॥
har gun nit gaae. naam dhiaae; fir. sog naahee santaapai |
Punjabi
ਸਦਾ ਵਾਹਿਗੁਰੂ ਦੀਆਂ ਸਿਫਤਾਂ ਗਾਇਨ ਕਰਨ ਅਤੇ ਨਾਮ ਦਾ ਆਰਾਧਨ ਕਰਨ ਦੁਆਰਾ ਬੰਦੇ ਨੂੰ ਮੁੜ ਕੇ ਸ਼ੋਕ ਅਤੇ ਕਲੇਸ਼ ਨਹੀਂ ਵਿਆਪਦੇ।
English
Continually singing the Glorious Praises of the Lord, and meditating on the Naam, the Name of the Lord, you shall no longer suffer in pain and sorrow.
ਨਾਨਕ. ਸੋ ਪ੍ਰਭੁ ਜੀਅ ਕਾ ਦਾਤਾ; ਪੂਰਾ ਜਿਸੁ ਪਰਤਾਪੈ ॥੨॥
naanak. so prabh jeea kaa daataa; pooraa jis parataapai |2|
Punjabi
ਹੇ ਨਾਨਕ! ਉਹ ਸੁਆਮੀ ਜਿੰਦ-ਜਾਨ ਬਖਸ਼ਣ ਵਾਲਾ ਹੈ ਅਤੇ ਪੂਰਨ ਹੈ ਉਸ ਦੀ ਪ੍ਰਭਤਾ।
English
O Nanak, God is the Giver of all souls; His radiant glory is perfect! ||2||
ਹਰਿ ਹਰੇ ਹਰਿ ਗੁਣ ਨਿਧੇ; ਹਰਿ ਸੰਤਨ ਕੈ ਵਸਿ ਆਏ ਰਾਮ ॥
har hare har gun nidhe; har santan kai vas aae raam |
Punjabi
ਵਾਹਿਗੁਰੂ ਸੁਆਮੀ ਮਾਲਕ ਨੇਕੀਆਂ ਦਾ ਖਜਾਨਾ ਹੈ ਅਤੇ ਉਹ ਸੁਆਮੀ ਆਪਣੇ ਸਾਧੂਆਂ ਦੇ ਇਖਤਿਆਰ ਵਿੱਚ ਹੈ।
English
The Lord, Har, Har, is the treasure of virtue; the Lord is under the power of His Saints.
ਸੰਤ ਚਰਣ ਗੁਰ ਸੇਵਾ ਲਾਗੇ; ਤਿਨੀ ਪਰਮ ਪਦ ਪਾਏ ਰਾਮ ॥
sant charan gur sevaa laage; tinee param pad paae raam |
Punjabi
ਜੋ ਸਾਧੂਆਂ ਦੇ ਪੈਰਾਂ ਅਤੇ ਗੁਰਾਂ ਦੀ ਚਾਕਰੀ ਦੇ ਸਮਰਪਣ ਹੋਏ ਹਨ, ਉਹ ਮਹਾਨ ਮਰਤਬੇ ਨੂੰ ਪਾ ਲੈਂਦੇ ਹਨ।
English
Those who are dedicated to the feet of the Saints, and to serving the Guru, obtain the supreme status, O Lord.
ਪਰਮ ਪਦੁ ਪਾਇਆ. ਆਪੁ ਮਿਟਾਇਆ; ਹਰਿ ਪੂਰਨ ਕਿਰਪਾ ਧਾਰੀ ॥
param pad paaeaa. aap mittaaeaa; har pooran kirapaa dhaaree |
Punjabi
ਉਹ ਮਹਾਨ ਮਰਤਬੇ ਨੂੰ ਪਾ ਲੈਂਦੇ ਹਨ, ਆਪਣੀ ਸਵੈ-ਹੰਗਤਾ ਨੂੰ ਮੇਟ ਛੱਡਦੇ ਹਨ ਅਤੇ ਪੂਰਾ ਪ੍ਰਭੂ ਉਨ੍ਹਾਂ ਉਤੇ ਆਪਣੀ ਰਹਿਮਤ ਨਿਛਾਵਰ ਕਰਦਾ ਹੈ।
English
They obtain the supreme status, and eradicate self-conceit; the Perfect Lord showers His Grace upon them.
ਸਫਲ ਜਨਮੁ ਹੋਆ ਭਉ ਭਾਗਾ; ਹਰਿ ਭੇਟਿਆ ਏਕੁ ਮੁਰਾਰੀ ॥
safal janam hoaa bhau bhaagaa; har bhettiaa ek muraaree |
Punjabi
ਉਨ੍ਹਾਂ ਦੀ ਜਿੰਦਗੀ ਫਲਦਾਇਕ ਹੋ ਜਾਂਦੀ ਹੈ। ਉਨ੍ਹਾਂ ਦਾ ਡਰ ਦੂਰ ਹੋ ਜਾਂਦਾ ਹੈ ਅਤੇ ਉਹ ਹੰਕਾਰ ਦੇ ਵੈਰੀ ਇਕ ਵਾਹਿਗੁਰੂ ਨੂੰ ਮਿਲ ਪੈਂਦੇ ਹਨ।
English
Their lives are fruitful, their fears are dispelled, and they meet the One Lord, the Destroyer of ego.
ਜਿਸ ਕਾ ਸਾ. ਤਿਨ ਹੀ ਮੇਲਿ ਲੀਆ; ਜੋਤੀ ਜੋਤਿ ਸਮਾਇਆ ॥
jis kaa saa. tin hee mel leea; jotee jot samaaeaa |
Punjabi
ਜਿਸ ਦੀ ਪ੍ਰਾਣੀ ਮਲਕੀਅਤ ਹੈ, ਉਸ ਨੇ ਉਸ ਨੂੰ ਆਪਣੇ ਨਾਲ ਆਭੇਦ ਕਰ ਲਿਆ ਹੈ ਅਤੇ ਉਸ ਦਾ ਨੂਰ ਪਰਮ ਨੂਰ ਅੰਦਰ ਲੀਨ ਹੋ ਜਾਂਦਾ ਹੈ।
English
He blends into the One, to whom he belongs; his light merges into the Light.
ਨਾਨਕ. ਨਾਮੁ ਨਿਰੰਜਨ ਜਪੀਐ; ਮਿਲਿ ਸਤਿਗੁਰ ਸੁਖੁ ਪਾਇਆ ॥੩॥
naanak. naam niranjan japeeai; mil satigur sukh paaeaa |3|
Punjabi
ਨਾਨਕ, ਤੂੰ ਪਵਿੱਤਰ ਪ੍ਰਭੂ ਦੇ ਨਾਮ ਦਾ ਸਿਮਰਨ ਕਰ ਅਤੇ ਸੱਚੇ ਗੁਰਾਂ ਨਾਲ ਮਿਲ ਕੇ ਆਰਾਮ ਪਰਾਪਤ ਕਰ।
English
O Nanak, chant the Naam, the Name of the Immaculate Lord; meeting the True Guru, peace is obtained. ||3||
ਗਾਉ ਮੰਗਲੋ ਨਿਤ ਹਰਿ ਜਨਹੁ; ਪੁੰਨੀ ਇਛ ਸਬਾਈ ਰਾਮ ॥
gaau mangalo nit har janahu; punee ichh sabaaee raam |
Punjabi
ਹੇ ਰੱਬ ਦੇ ਬੰਦਿਓ! ਤੁਸੀਂ ਸਦਾ ਸਾਹਿਬ ਦੀ ਕੀਰਤੀ ਗਾਇਨ ਕਰੋ ਅਤੇ ਤੁਹਾਡੀਆਂ ਸਾਰੀਆਂ ਕਾਮਨਾ ਪੂਰੀਆਂ ਹੋ ਜਾਣਗੀਆਂ।
English
Sing continually the songs of joy, O humble beings of the Lord; all your desires shall be fulfilled.
ਰੰਗਿ ਰਤੇ ਅਪੁਨੇ ਸੁਆਮੀ ਸੇਤੀ; ਮਰੈ ਨ ਆਵੈ ਜਾਈ, ਰਾਮ ॥
rang rate apune suaamee setee; marai na aavai jaaee, raam |
Punjabi
ਜੋ ਆਪਣੇ ਸੁਆਮੀ ਮਾਲਕ ਦੀ ਪ੍ਰੀਤ ਨਾਲ ਰੰਗੀਜੇ ਹਨ, ਉਹ ਮਰਦੇ ਨਹੀਂ ਅਤੇ ਨਾਂ ਹੀ ਉਹ ਆਉਂਦੇ ਤੇ ਜਾਂਦੇ ਹਨ।
English
Those who are imbued with the Love of their Lord and Master do not die, or come or go in reincarnation.
ਅਬਿਨਾਸੀ ਪਾਇਆ ਨਾਮੁ ਧਿਆਇਆ; ਸਗਲ ਮਨੋਰਥ ਪਾਏ ॥
abinaasee paaeaa naam dhiaaeaa; sagal manorath paae |
Punjabi
ਨਾਮ ਦਾ ਚਿੰਤਨ ਕਰਨ ਨਾਲ ਅਨੰਤ ਸਾਈਂ ਪਰਾਪਤ ਹੋ ਜਾਂਦਾ ਹੈ ਅਤੇ ਸਾਰੀਆਂ ਚਾਹਨਾਂ ਪੂਰੀਆਂ ਹੋ ਜਾਂਦੀਆਂ ਹਨ।
English
The Imperishable Lord is obtained, meditating on the Naam, and all one's wishes are fulfilled.
ਸਾਂਤਿ ਸਹਜ ਆਨੰਦ ਘਨੇਰੇ; ਗੁਰ ਚਰਣੀ ਮਨੁ ਲਾਏ ॥
saant sehaj aanand ghanere; gur charanee man laae |
Punjabi
ਗੁਰਾਂ ਦੇ ਪੈਰਾਂ ਨਾਲ ਆਪਣਾ ਚਿੱਤ ਜੋੜਨ ਦੁਆਰਾ ਇਨਸਾਨ ਆਰਾਮ, ਅਡੋਲਤਾ ਅਤੇ ਘਣੇਰੀਆਂ ਖੁਸ਼ੀਆਂ ਪਾ ਲੈਂਦਾ ਹੈ।
English
Peace, poise, and all ecstasy are obtained, attaching one's mind to the Guru's feet.
ਪੂਰਿ ਰਹਿਆ ਘਟਿ ਘਟਿ ਅਬਿਨਾਸੀ; ਥਾਨ ਥਨੰਤਰਿ ਸਾਈ ॥
poor rahiaa ghatt ghatt abinaasee; thaan thanantar saaee |
Punjabi
ਨਾਸ-ਰਹਿਮ ਸੁਆਮੀ ਸਾਰਿਆਂ ਦਿਲਾਂ ਅੰਦਰ ਪਰੀ-ਪੂਰਨ ਹੋ ਰਿਹਾ ਹੈ ਅਤੇ ਉਹ ਥਾਵਾਂ ਅਤੇ ਉਨ੍ਹਾਂ ਦੀਆਂ ਵਿਥਾਂ ਅੰਦਰ ਰਮਿਆ ਹੋਇਆ ਹੈ।
English
The Imperishable Lord is permeating and pervading each and every heart; He is in all places and interspaces.
ਕਹੁ ਨਾਨਕ. ਕਾਰਜ ਸਗਲੇ ਪੂਰੇ; ਗੁਰ ਚਰਣੀ ਮਨੁ ਲਾਈ ॥੪॥੨॥੫॥
kahu naanak. kaaraj sagale poore; gur charanee man laaee |4|2|5|
Punjabi
ਗੁਰੂ ਜੀ ਫਰਮਾਉਂਦੇ ਹਨ, ਗੁਰਾਂ ਦੇ ਪੈਰਾਂ ਨਾਲ ਚਿੱਤ ਜੋੜਨ ਦੁਆਰਾ ਸਾਰੇ ਕੰਮ-ਕਾਰ ਰਾਸ ਹੋ ਜਾਂਦੇ ਹਨ।
English
Says Nanak, all affairs are perfectly resolved, focusing one's mind on the Guru's Feet. ||4||2||5||
ਸੂਹੀ ਮਹਲਾ ੫ ॥
soohee mahalaa 5 |
Punjabi
ਸੂਹੀ ਪੰਜਵੀਂ ਪਾਤਿਸ਼ਾਹੀ।
English
Soohee, Fifth Mehl:
ਕਰਿ ਕਿਰਪਾ ਮੇਰੇ ਪ੍ਰੀਤਮ ਸੁਆਮੀ; ਨੇਤ੍ਰ ਦੇਖਹਿ ਦਰਸੁ ਤੇਰਾ ਰਾਮ ॥
kar kirapaa mere preetam suaamee; netr dekheh daras teraa raam |
Punjabi
ਹੇ ਮੇਰੇ ਪਿਆਰੇ ਪ੍ਰਭੂ! ਮੇਰੇ ਉਤੇ ਮਿਹਰ ਧਾਰ, ਤਾਂ ਜੋ ਆਪਣੀਆਂ ਅੱਖੀਆਂ ਨਾਲ ਮੈਂ ਤੇਰਾ ਦਰਸ਼ਨ ਵੇਖਾਂ।
English
Be Merciful, O my Beloved Lord and Master, that I may behold the Blessed Vision of Your Darshan with my eyes.
ਲਾਖ ਜਿਹਵਾ ਦੇਹੁ ਮੇਰੇ ਪਿਆਰੇ; ਮੁਖੁ ਹਰਿ ਆਰਾਧੇ ਮੇਰਾ ਰਾਮ ॥
laakh jihavaa dehu mere piaare; mukh har aaraadhe meraa raam |
Punjabi
ਮੇਰੇ ਪ੍ਰੀਤਮ! ਤੂੰ ਮੈਨੂੰ ਲੱਖਾਂ ਜੀਭਾ ਪਰਦਾਨ ਕਰ, ਜਿਨ੍ਹਾਂ ਨਾਲ ਮੇਰਾ ਮੂੰਹ ਤੇਰੇ ਨਾਮ ਦਾ ਉਚਾਰਨ ਕਰੇ।
English
Please bless me, O my Beloved, with thousands of tongues, to worship and adore You with my mouth, O Lord.
ਹਰਿ ਆਰਾਧੇ. ਜਮ ਪੰਥੁ ਸਾਧੇ; ਦੂਖੁ. ਨ ਵਿਆਪੈ ਕੋਈ ॥
har aaraadhe. jam panth saadhe; dookh. na viaapai koee |
Punjabi
ਵਾਹਿਗੁਰੂ ਦਾ ਸਿਮਰਨ ਕਰਨ ਦੁਆਰਾ ਮਤ ਦਾ ਰਸਤਾ ਜਿੱਤ ਲਿਆ ਜਾਂਦਾ ਹੈ ਅਤੇ ਬੰਦੇ ਨੂੰ ਕੋਈ ਮੁਸੀਬਤ ਨਹੀਂ ਵਾਪਰਦੀ।
English
Worshipping the Lord in adoration, the Path of Death is overcome, and no pain or suffering will afflict you.
ਜਲਿ ਥਲਿ ਮਹੀਅਲਿ ਪੂਰਨ ਸੁਆਮੀ; ਜਤ ਦੇਖਾ ਤਤ ਸੋਈ ॥
jal thal maheeal pooran suaamee; jat dekhaa tat soee |
Punjabi
ਪ੍ਰਭੂ ਸਮੁੰਦਰ, ਧਰਤੀ ਅਤੇ ਆਸਮਾਨ ਅੰਦਰ ਵਿਆਪਕ ਹੋ ਰਿਹਾ ਹੈ। ਜਿਥੇ ਕਿਤੇ ਮੈਂ ਵੇਖਦਾ ਹਾਂ, ਉਥੇ ਮੈਂ ਉਸ ਨੂੰ ਪਾਉਂਦਾ ਹਾਂ।
English
The Lord and Master is pervading and permeating the water, the land and the sky; wherever I look, there He is.
ਭਰਮ ਮੋਹ ਬਿਕਾਰ ਨਾਠੇ; ਪ੍ਰਭੁ ਨੇਰ ਹੂ ਤੇ ਨੇਰਾ ॥
bharam moh bikaar naatthe; prabh ner hoo te neraa |
Punjabi
ਮੇਰਾ ਸੰਦੇਹ ਸੰਸਾਰੀ ਲਗਨ ਅਤੇ ਪਾਪ ਦੌੜ ਗਏ ਹਨ ਅਤੇ ਮੈਂ ਸੁਆਮੀ ਨੂੰ ਪਰਮ ਨੇੜੇ ਨਾਲੋਂ ਭੀ ਨੇੜੇ ਵੇਖਦਾ ਹਾਂ।
English
Doubt, attachment and corruption are gone. God is the nearest of the near.