Ekam
Guru Granth Sahib

Ang 781

Ang 781 · Line 1

ਨਾਨਕ ਕਉ. ਪ੍ਰਭ ਕਿਰਪਾ ਕੀਜੈ; ਨੇਤ੍ਰ ਦੇਖਹਿ ਦਰਸੁ ਤੇਰਾ ॥੧॥

naanak kau. prabh kirapaa keejai; netr dekheh daras teraa |1|

Punjabi

ਮੇਰੇ ਮਾਲਕ, ਨਾਨਕ, ਉਤੇ ਮਿਹਰ ਧਾਰ, ਤਾਂ ਜੋ ਉਸ ਦੀਆਂ ਅੱਖਾਂ ਤੇਰਾ ਦੀਦਾਰ ਵੇਖਣ।

Bhai Manmohan Singh (Shabad OS, CC BY-SA)

English

Please bless Nanak with Your Merciful Grace, O God, that his eyes may behold the Blessed Vision of Your Darshan. ||1||

Dr. Sant Singh Khalsa (Shabad OS, CC BY-SA)
Ang 781 · Line 2

ਕੋਟਿ ਕਰਨ ਦੀਜਹਿ. ਪ੍ਰਭ ਪ੍ਰੀਤਮ; ਹਰਿ ਗੁਣ ਸੁਣੀਅਹਿ ਅਬਿਨਾਸੀ ਰਾਮ ॥

kott karan deejeh. prabh preetam; har gun suneeeh abinaasee raam |

Punjabi

ਹੇ ਮੇਰੇ ਪਿਆਰੇ ਪ੍ਰਭੂ! ਮੈਨੂੰ ਕ੍ਰੋੜਾਂ ਹੀ ਕੰਨ ਪਰਦਾਨ ਕਰ, ਜਿਨ੍ਹਾਂ ਨਾਲ ਮੈਂ ਅਮਰ ਸੁਆਮੀ ਦੀ ਕੀਰਤੀ ਸ੍ਰਵਣ ਕਰਾਂ।

Bhai Manmohan Singh (Shabad OS, CC BY-SA)

English

Please bless me, O Beloved God, with millions of ears, with which I may hear the Glorious Praises of the Imperishable Lord.

Dr. Sant Singh Khalsa (Shabad OS, CC BY-SA)
Ang 781 · Line 3

ਸੁਣਿ ਸੁਣਿ ਇਹੁ ਮਨੁ ਨਿਰਮਲੁ ਹੋਵੈ; ਕਟੀਐ ਕਾਲ ਕੀ ਫਾਸੀ ਰਾਮ ॥

sun sun ihu man niramal hovai; katteeai kaal kee faasee raam |

Punjabi

ਸੁਆਮੀ ਦੀ ਸਿਫ਼ਤ-ਸਨਾ ਸੁਣ ਸੁਨ ਕੇ ਇਹ ਜਿੰਦੜੀ ਪਵਿੱਤਰ ਹੋ ਜਾਂਦੀ ਹੈ ਅਤੇ ਮੌਤ ਦੀ ਫਾਹੀ ਕੱਟੀ ਜਾਂਦੀ ਹੈ।

Bhai Manmohan Singh (Shabad OS, CC BY-SA)

English

Listening, listening to these, this mind becomes spotless and pure, and the noose of Death is cut.

Dr. Sant Singh Khalsa (Shabad OS, CC BY-SA)
Ang 781 · Line 4

ਕਟੀਐ ਜਮ ਫਾਸੀ. ਸਿਮਰਿ ਅਬਿਨਾਸੀ; ਸਗਲ ਮੰਗਲ ਸੁਗਿਆਨਾ ॥

katteeai jam faasee. simar abinaasee; sagal mangal sugiaanaa |

Punjabi

ਨਾਸ-ਰਹਿਤ ਸਾਈਂ ਨੂੰ ਯਾਦ ਕਰਨ ਦੁਆਰਾ, ਮੌਤ ਦੀ ਫਾਹੀ ਕੱਟੀ ਜਾਂਦੀ ਹੈ ਅਤੇ ਸਮੂਹ ਖੁਸ਼ੀ ਅਤੇ ਸ੍ਰੇਸ਼ਟ ਸਿਆਣਪ ਪਰਾਪਤ ਹੋ ਜਾਂਦੀਆਂ ਹਨ।

Bhai Manmohan Singh (Shabad OS, CC BY-SA)

English

The noose of Death is cut, meditating on the Imperishable Lord, and all happiness and wisdom are obtained.

Dr. Sant Singh Khalsa (Shabad OS, CC BY-SA)
Ang 781 · Line 5

ਹਰਿ ਹਰਿ ਜਪੁ ਜਪੀਐ ਦਿਨੁ ਰਾਤੀ; ਲਾਗੈ ਸਹਜਿ ਧਿਆਨਾ ॥

har har jap japeeai din raatee; laagai sehaj dhiaanaa |

Punjabi

ਦਿਨ ਰਾਤ ਸੁਆਮੀ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਨ ਨਾਲ ਬੰਦੇ ਦੀ ਬਿਰਤੀ ਸੁਆਮੀ ਅੰਦਰ ਜੁੜ ਜਾਂਦੀ ਹੈ।

Bhai Manmohan Singh (Shabad OS, CC BY-SA)

English

Chant, and meditate, day and night, on the Lord, Har, Har. Focus your meditation on the Celestial Lord.

Dr. Sant Singh Khalsa (Shabad OS, CC BY-SA)
Ang 781 · Line 6

ਕਲਮਲ ਦੁਖ ਜਾਰੇ. ਪ੍ਰਭੂ ਚਿਤਾਰੇ; ਮਨ ਕੀ ਦੁਰਮਤਿ ਨਾਸੀ ॥

kalamal dukh jaare. prabhoo chitaare; man kee duramat naasee |

Punjabi

ਸਾਹਿਬ ਦਾ ਸਿਮਰਨ ਕਰਨ ਦੁਆਰਾ ਪਾਪ ਤੇ ਪੀੜ ਸੜ ਜਾਂਦੇ ਹਨ ਅਤੇ ਚਿੱਤ ਦੀ ਖੋਟੀ ਅਕਲ ਬਿਨਸ ਜਾਂਦੀ ਹੈ।

Bhai Manmohan Singh (Shabad OS, CC BY-SA)

English

The painful sins are burnt away, by keeping God in one's thoughts; evil-mindedness is erased.

Dr. Sant Singh Khalsa (Shabad OS, CC BY-SA)
Ang 781 · Line 7

ਕਹੁ ਨਾਨਕ. ਪ੍ਰਭ ਕਿਰਪਾ ਕੀਜੈ; ਹਰਿ ਗੁਣ ਸੁਣੀਅਹਿ ਅਵਿਨਾਸੀ ॥੨॥

kahu naanak. prabh kirapaa keejai; har gun suneeeh avinaasee |2|

Punjabi

ਗੁਰੂ ਜੀ ਫਰਮਾਉਂਦੇ ਹਨ ਮੇਰੇ ਅਨੰਤ ਸਾਹਿਬ ਮੇਰੇ ਉਤੇ ਰਹਿਮਤ ਧਾਰ ਤਾਂ ਜੋ ਮੈਂ ਤੇਰੀ ਕੀਰਤੀ ਸ੍ਰਵਣ ਕਰਾਂ।

Bhai Manmohan Singh (Shabad OS, CC BY-SA)

English

Says Nanak, O God, please be Merciful to me, that I may listen to Your Glorious Praises, O Imperishable Lord. ||2||

Dr. Sant Singh Khalsa (Shabad OS, CC BY-SA)
Ang 781 · Line 8

ਕਰੋੜਿ ਹਸਤ. ਤੇਰੀ ਟਹਲ ਕਮਾਵਹਿ; ਚਰਣ ਚਲਹਿ. ਪ੍ਰਭ ਮਾਰਗਿ ਰਾਮ ॥

karorr hasat. teree ttehal kamaaveh; charan chaleh. prabh maarag raam |

Punjabi

ਹੇ ਪ੍ਰਭੂ! ਆਪਣੀ ਸੇਵਾ ਕਰਾਉਣ ਲਈ ਮੈਨੂੰ ਕ੍ਰੋੜਾਂ ਹੱਥ ਬਖਸ਼ ਅਤੇ ਮੇਰੇ ਪੈਰਾਂ ਨੂੰ ਆਪਣੇ ਰਸਤੇ ਉਤੇ ਤੋਰ।

Bhai Manmohan Singh (Shabad OS, CC BY-SA)

English

Please give me millions of hands to serve You, God, and let my feet walk on Your Path.

Dr. Sant Singh Khalsa (Shabad OS, CC BY-SA)
Ang 781 · Line 9

ਭਵ ਸਾਗਰ. ਨਾਵ ਹਰਿ ਸੇਵਾ; ਜੋ ਚੜੈ. ਤਿਸੁ ਤਾਰਗਿ ਰਾਮ ॥

bhav saagar. naav har sevaa; jo charrai. tis taarag raam |

Punjabi

ਵਾਹਿਗੁਰੂ ਦੀ ਘਲ ਇਕ ਬੇੜੀ ਹੈ, ਜੋ ਕੋਈ ਭੀ ਇਸ ਉਤੇ ਚੜ੍ਹਦਾ ਹੈ ਉਸ ਨੂੰ ਇਹ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਉਤਾਰ ਦਿੰਦੀ ਹੈ।

Bhai Manmohan Singh (Shabad OS, CC BY-SA)

English

Service to the Lord is the boat to carry us across the terrifying world-ocean.

Dr. Sant Singh Khalsa (Shabad OS, CC BY-SA)
Ang 781 · Line 10

ਭਵਜਲੁ ਤਰਿਆ. ਹਰਿ ਹਰਿ ਸਿਮਰਿਆ; ਸਗਲ ਮਨੋਰਥ ਪੂਰੇ ॥

bhavajal tariaa. har har simariaa; sagal manorath poore |

Punjabi

ਸੁਆਮੀ ਵਾਹਿਗੁਰੂ ਦਾ ਆਰਾਧਨ ਕਰਨ ਦੁਆਰਾ ਇਨਸਾਨ ਡਰਾਉਣੇ ਸੰਸਾਰ ਸਮੁੰਦ੍ਰ ਤੋਂ ਪਾਰ ਹੋ ਜਾਂਦਾ ਹੈ ਤੇ ਉਸ ਦੀਆਂ ਸਾਰੀਆਂ ਖਾਹਿਸ਼ਾਂ ਪੂਰੀਆਂ ਹੋ ਜਾਂਦੀਆਂ ਹਨ।

Bhai Manmohan Singh (Shabad OS, CC BY-SA)

English

So cross over the terrifying world-ocean, meditating in remembrance on the Lord, Har, Har; all wishes shall be fulfilled.

Dr. Sant Singh Khalsa (Shabad OS, CC BY-SA)
Ang 781 · Line 11

ਮਹਾ ਬਿਕਾਰ ਗਏ. ਸੁਖ ਉਪਜੇ; ਬਾਜੇ ਅਨਹਦ ਤੂਰੇ ॥

mahaa bikaar ge. sukh upaje; baaje anahad toore |

Punjabi

ਉਸ ਦੇ ਘੋਰ ਪਾਪ ਕੱਟੇ ਜਾਂਦੇ ਹਨ, ਆਰਾਮ ਉਤਪੰਨ ਹੋ ਜਾਂਦਾ ਹੈ ਅਤੇ ਉਸ ਲਈ ਬੈਕੁੰਠੀ ਕੀਰਤਨ ਗੂੰਜਦਾ ਹੈ।

Bhai Manmohan Singh (Shabad OS, CC BY-SA)

English

Even the worst corruption is taken away; peace wells up, and the unstruck celestial harmony vibrates and resounds.

Dr. Sant Singh Khalsa (Shabad OS, CC BY-SA)
Ang 781 · Line 12

ਮਨ ਬਾਂਛਤ, ਫਲ ਪਾਏ ਸਗਲੇ; ਕੁਦਰਤਿ ਕੀਮ. ਅਪਾਰਗਿ ॥

man baanchhat, fal paae sagale; kudarat keem. apaarag |

Punjabi

ਉਹ ਆਪਣੇ ਸਾਰੇ ਚਿੱਤ ਚਾਹੁਦੇ ਮੇਵੇ ਪਾ ਲੈਂਦਾ ਹੈ। ਕੈਸਾ ਬੇਅੰਤ ਹੈ ਤੇਰੀ ਈਸ਼ਵਰੀ-ਸ਼ਕਤੀ ਦਾ ਮੁੱਲ ਹੇ ਸੁਆਮੀ!

Bhai Manmohan Singh (Shabad OS, CC BY-SA)

English

All the fruits of the mind's desires are obtained; His creative power is infinitely valuable.

Dr. Sant Singh Khalsa (Shabad OS, CC BY-SA)
Ang 781 · Line 13

ਕਹੁ ਨਾਨਕ. ਪ੍ਰਭ ਕਿਰਪਾ ਕੀਜੈ; ਮਨੁ ਸਦਾ ਚਲੈ ਤੇਰੈ ਮਾਰਗਿ ॥੩॥

kahu naanak. prabh kirapaa keejai; man sadaa chalai terai maarag |3|

Punjabi

ਗੁਰੂ ਜੀ ਆਖਦੇ ਹਨ, ਹੇ ਮਾਲਕ! ਮੇਰੇ ਉਤੇ ਮਿਹਰ ਧਾਰ, ਤਾਂ ਜੋ ਮੇਰੀ ਆਤਮਾ ਹਮੇਸ਼ਾਂ ਤੇਰੇ ਰਸਤੇ ਉਤੇ ਤੁਰੇ।

Bhai Manmohan Singh (Shabad OS, CC BY-SA)

English

Says Nanak, please be Merciful to me, God, that my mind may follow Your Path forever. ||3||

Dr. Sant Singh Khalsa (Shabad OS, CC BY-SA)
Ang 781 · Line 14

ਏਹੋ ਵਰੁ. ਏਹਾ ਵਡਿਆਈ; ਇਹੁ ਧਨੁ ਹੋਇ ਵਡਭਾਗਾ ਰਾਮ ॥

eho var. ehaa vaddiaaee; ihu dhan hoe vaddabhaagaa raam |

Punjabi

ਪਰਮ ਚੰਗੇ ਨਸੀਬਾਂ ਦੁਆਰਾ ਸਾਈਂ ਦੇ ਨਾਮ ਦੀ ਇਹ ਦਾਤ, ਇਹ ਪ੍ਰਭਤਾ, ਅਤੇ ਇਹ ਦੌਲਤ ਦੌਲਤ ਪਰਾਪਤ ਹੁੰਦੀ ਹੈ।

Bhai Manmohan Singh (Shabad OS, CC BY-SA)

English

This opportunity, this glorious greatness, this blessing and wealth, come by great good fortune.

Dr. Sant Singh Khalsa (Shabad OS, CC BY-SA)
Ang 781 · Line 15

ਏਹੋ ਰੰਗੁ. ਏਹੋ ਰਸ ਭੋਗਾ; ਹਰਿ ਚਰਣੀ ਮਨੁ ਲਾਗਾ ਰਾਮ ॥

eho rang. eho ras bhogaa; har charanee man laagaa raam |

Punjabi

ਏਹੀ ਮੌਜ ਬਹਾਰ, ਇਹੀ ਖੁਸ਼ੀ, ਅਤੇ ਇਹ ਹੀ ਨਿਆਮਤ ਹੈ ਕਿ ਮੇਰਾ ਚਿੱਤ ਰੱਬ ਦੇ ਪੈਰਾਂ ਨਾਲ ਜੁੜ ਗਿਆ ਹੈ।

Bhai Manmohan Singh (Shabad OS, CC BY-SA)

English

These pleasures, these delightful enjoyments, come when my mind is attached to the Lord's Feet.

Dr. Sant Singh Khalsa (Shabad OS, CC BY-SA)
Ang 781 · Line 16

ਮਨੁ ਲਾਗਾ ਚਰਣੇ. ਪ੍ਰਭ ਕੀ ਸਰਣੇ; ਕਰਣ ਕਾਰਣ ਗੋਪਾਲਾ ॥

man laagaa charane. prabh kee sarane; karan kaaran gopaalaa |

Punjabi

ਮੇਰੀ ਜਿੰਦੜੀ ਪ੍ਰਭੂ ਦੇ ਪੈਰਾਂ ਨਾਲ ਜੁੜੀ ਹੋਈ ਹੈ ਅਤੇ ਉਸ ਦੀ ਪਨਾਹ ਲੋੜਦੀ ਹੈ। ਉਹ ਸੁਆਮੀ ਹੇਤੂਆਂ ਦਾ ਹੇਤੂ ਅਤੇ ਜਗਤ ਦਾ ਪਾਲਣ-ਪੋਸਣਹਾਰ ਹੈ।

Bhai Manmohan Singh (Shabad OS, CC BY-SA)

English

My mind is attached to God's Feet; I seek His Sanctuary. He is the Creator, the Cause of causes, the Cherisher of the world.

Dr. Sant Singh Khalsa (Shabad OS, CC BY-SA)
Ang 781 · Line 17

ਸਭੁ ਕਿਛੁ ਤੇਰਾ. ਤੂ ਪ੍ਰਭੁ ਮੇਰਾ; ਮੇਰੇ ਠਾਕੁਰ ਦੀਨ ਦਇਆਲਾ ॥

sabh kichh teraa. too prabh meraa; mere tthaakur deen deaalaa |

Punjabi

ਹੇ ਮਸਕੀਨਾਂ ਉਪਰ ਮਿਹਰਬਾਨ, ਸੁਆਮੀ ਮਾਲਕ! ਹਰ ਸ਼ੈ ਤੇਰੀ ਹੈ ਅਤੇ ਤੂੰ ਮੇਰਾ ਹੈਂ।

Bhai Manmohan Singh (Shabad OS, CC BY-SA)

English

Everything is Yours; You are my God, O my Lord and Master, Merciful to the meek.

Dr. Sant Singh Khalsa (Shabad OS, CC BY-SA)
Ang 781 · Line 18

ਮੋਹਿ ਨਿਰਗੁਣ ਪ੍ਰੀਤਮ ਸੁਖ ਸਾਗਰ; ਸੰਤਸੰਗਿ ਮਨੁ ਜਾਗਾ ॥

mohi niragun preetam sukh saagar; santasang man jaagaa |

Punjabi

ਮੈਂ ਨੇਕੀ-ਵਿਹੂਣ ਹਾਂ, ਹੇ ਆਰਾਮ ਦੇ ਸਮੁੰਦਰ ਮੇਰੇ ਪਿਆਰੇ। ਸਾਧ ਸੰਗਤ ਦੇ ਰਾਹੀਂ ਮੇਰਾ ਮਨੂਆ ਜਾਗ ਉਠਿਆ ਹੈ।

Bhai Manmohan Singh (Shabad OS, CC BY-SA)

English

I am worthless, O my Beloved, ocean of peace. In the Saints' Congregation, my mind is awakened.

Dr. Sant Singh Khalsa (Shabad OS, CC BY-SA)
Ang 781 · Line 19

ਕਹੁ ਨਾਨਕ. ਪ੍ਰਭਿ ਕਿਰਪਾ ਕੀਨੑੀ; ਚਰਣ ਕਮਲ ਮਨੁ ਲਾਗਾ ॥੪॥੩॥੬॥

kahu naanak. prabh kirapaa keenaee; charan kamal man laagaa |4|3|6|

Punjabi

ਗੁਰੂ ਜੀ ਆਖਦੇ ਹਨ, ਮੇਰੇ ਮਾਲਕ ਨੇ ਮੇਰੇ ਉਤੇ ਤਰਸ ਕੀਤਾ ਹੈ ਅਤੇ ਮੇਰੀ ਜਿੰਦੜੀ ਉਸ ਦੇ ਕੰਵਲ ਰੂਪੀ ਚਰਨਾਂ ਨ ਨਾਲ ਜੁੜ ਗਈ ਹੈ।

Bhai Manmohan Singh (Shabad OS, CC BY-SA)

English

Says Nanak, God has been Merciful to me; my mind is attached to His Lotus Feet. ||4||3||6||

Dr. Sant Singh Khalsa (Shabad OS, CC BY-SA)
Ang 781 · Line 20

ਸੂਹੀ ਮਹਲਾ ੫ ॥

soohee mahalaa 5 |

Punjabi

ਸੂਹੀ ਪੰਜਵੀਂ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Soohee, Fifth Mehl:

Dr. Sant Singh Khalsa (Shabad OS, CC BY-SA)
Ang 781 · Line 21

ਹਰਿ ਜਪੇ. ਹਰਿ ਮੰਦਰੁ ਸਾਜਿਆ; ਸੰਤ ਭਗਤ ਗੁਣ ਗਾਵਹਿ ਰਾਮ ॥

har jape. har mandar saajiaa; sant bhagat gun gaaveh raam |

Punjabi

ਸੁਆਮੀ ਦਾ ਸਿਮਰਨ ਕਰਨ ਦੁਆਰਾ, ਮੈਂ ਸੁਆਮੀ ਦਾ ਮੰਦਰ ਬਣਾਇਆ ਹੈ ਅਤੇ ਉਥੇ ਸਾਧੂ ਤੇ ਸ਼ਰਧਾਲੂ ਵਾਹਿਗੁਰੂ ਦੀਆਂ ਸਿਫਤਾਂ ਗਾਇਨ ਕਰਦੇ ਹਨ।

Bhai Manmohan Singh (Shabad OS, CC BY-SA)

English

Meditating on the Lord, the Lord's Temple has been built; the Saints and devotees sing the Lord's Glorious Praises.

Dr. Sant Singh Khalsa (Shabad OS, CC BY-SA)
Ang 781 · Line 22

ਸਿਮਰਿ ਸਿਮਰਿ ਸੁਆਮੀ ਪ੍ਰਭੁ ਅਪਨਾ; ਸਗਲੇ ਪਾਪ ਤਜਾਵਹਿ ਰਾਮ ॥

simar simar suaamee prabh apanaa; sagale paap tajaaveh raam |

Punjabi

ਆਪਣੇ ਸੁਆਮੀ ਮਾਲਕ ਦਾ ਆਰਾਧਨ, ਆਰਾਧਨ ਕਰ ਕੇ, ਉਹ ਆਪਣੇ ਸਾਰੇ ਗੁਨਾਹਾਂ ਨੂੰ ਝਾੜ ਸੁਟਦੇ ਹਨ।

Bhai Manmohan Singh (Shabad OS, CC BY-SA)

English

Meditating, meditating in remembrance of God, their Lord and Master, they discard and renounce all their sins.

Dr. Sant Singh Khalsa (Shabad OS, CC BY-SA)
Ang 781 · Line 23

ਹਰਿ ਗੁਣ ਗਾਇ. ਪਰਮ ਪਦੁ ਪਾਇਆ; ਪ੍ਰਭ ਕੀ ਊਤਮ ਬਾਣੀ ॥

har gun gaae. param pad paaeaa; prabh kee aootam baanee |

Punjabi

ਸ੍ਰੇਸ਼ਟ ਹੈ ਸੁਆਮੀ ਦੀ ਗੁਰਬਾਣੀ, ਅਤੇ ਇਸ ਦੇ ਰਾਹੀਂ ਸੁਆਮੀ ਦੀਆਂ ਸਿਫਤਾਂ ਗਾਇਨ ਕਰ ਕੇ, ਮੈਂ ਮਹਾਨ ਮਰਤਬਾਂ ਪਾ ਲਿਆ ਹੈ।

Bhai Manmohan Singh (Shabad OS, CC BY-SA)

English

Singing the Glorious Praises of the Lord, the supreme status is obtained. The Word of God's Bani is sublime and exalted.

Dr. Sant Singh Khalsa (Shabad OS, CC BY-SA)
Ang 781 · Line 24

ਸਹਜ ਕਥਾ ਪ੍ਰਭ ਕੀ ਅਤਿ ਮੀਠੀ; ਕਥੀ ਅਕਥ ਕਹਾਣੀ ॥

sehaj kathaa prabh kee at meetthee; kathee akath kahaanee |

Punjabi

ਪਰਮ ਮਿੱਠੀ ਹੈ ਸਾਹਿਬ ਦੀ ਆਰਾਮ-ਦੇਣ ਵਾਲੀ ਕਥਾ ਵਾਰਤਾ। ਮੈਂ ਸਾਹਿਬ ਦੀ ਵਰਣਨ-ਰਹਿਤ ਸਾਖੀ ਵਰਣਨ ਕੀਤੀ ਹੈ।

Bhai Manmohan Singh (Shabad OS, CC BY-SA)

English

God's Sermon is so very sweet. It brings celestial peace. It is to speak the Unspoken Speech.

Dr. Sant Singh Khalsa (Shabad OS, CC BY-SA)
Ang 781 · Line 25

ਭਲਾ ਸੰਜੋਗੁ ਮੂਰਤੁ ਪਲੁ ਸਾਚਾ; ਅਬਿਚਲ ਨੀਵ ਰਖਾਈ ॥

bhalaa sanjog moorat pal saachaa; abichal neev rakhaaee |

Punjabi

ਸੁਲੱਖਣਾ ਸੀ ਉਹ ਢੇ-ਮੇਲ ਅਤੇ ਸੱਚਾ ਉਹ ਸਮਾਂ ਅਤੇ ਮੁਹਤ, ਜਦ ਇਸ ਮੰਦਰ ਦੀ ਅਹਿੱਲ ਨੀਂਹਰੱਖੀ ਗਈ ਸੀ।

Bhai Manmohan Singh (Shabad OS, CC BY-SA)

English

The time and the moment were auspicious, blessed and true, when the eternal foundation of this Temple was placed.

Dr. Sant Singh Khalsa (Shabad OS, CC BY-SA)
Ang 781 · Line 26

ਜਨ ਨਾਨਕ. ਪ੍ਰਭ ਭਏ ਦਇਆਲਾ; ਸਰਬ ਕਲਾ ਬਣਿ ਆਈ ॥੧॥

jan naanak. prabh bhe deaalaa; sarab kalaa ban aaee |1|

Punjabi

ਹੇ ਨਫਰ ਨਾਨਕ! ਮਾਲਕ ਮੇਰੇ ਉਤੇ ਮਿਹਰਬਾਨ ਹੋ ਗਿਆ ਹੈ ਅਤੇ ਉਸ ਦੀਆਂ ਸਾਰੀਆਂ ਸ਼ਕਤੀਆਂ ਨੇ ਇਸ ਦੀ ਕੀਰਤੀ ਵਧਾਈ ਹੈ।

Bhai Manmohan Singh (Shabad OS, CC BY-SA)

English

O servant Nanak, God has been kind and compassionate; with all His powers, He has blessed me. ||1||

Dr. Sant Singh Khalsa (Shabad OS, CC BY-SA)
Ang 781 · Line 27

ਆਨੰਦਾ ਵਜਹਿ ਨਿਤ ਵਾਜੇ; ਪਾਰਬ੍ਰਹਮੁ ਮਨਿ ਵੂਠਾ ਰਾਮ ॥

aanandaa vajeh nit vaaje; paarabraham man vootthaa raam |

Punjabi

ਪਰਮ ਪ੍ਰਭੂ ਮੇਰੇ ਹਿਰਦੇ ਅੰਦਰ ਵਸ ਗਿਆ ਹੈ ਅਤੇ ਖੁਸ਼ੀ ਦੇ ਸੰਗੀਤਕ ਸਾਜ਼ ਸਦੀਵ ਹੀ ਮੇਰੇ ਲਈ ਵਜਦੇ ਹਨ।

Bhai Manmohan Singh (Shabad OS, CC BY-SA)

English

The sounds of ecstasy vibrate through me continuously. I have enshrined the Supreme Lord within my mind.

Dr. Sant Singh Khalsa (Shabad OS, CC BY-SA)
Ang 781 · Line 28

ਗੁਰਮੁਖੇ ਸਚੁ ਕਰਣੀ ਸਾਰੀ; ਬਿਨਸੇ ਭ੍ਰਮ ਭੈ ਝੂਠਾ. ਰਾਮ ॥

guramukhe sach karanee saaree; binase bhram bhai jhootthaa. raam |

Punjabi

ਗੁਰਾਂ ਦੀ ਦਇਆ ਦੁਆਰਾ, ਮੈਂ ਸ੍ਰੇਸ਼ਟ ਸੱਚੀ ਜੀਵਨ ਰਹੁ-ਰੀਤੀ ਧਾਰਨ ਕਰ ਲਈ ਹੈ ਅਤੇ ਮੇਰਾ ਕੂੜਾ ਸੰਦੇਹ ਤੇ ਡਰ ਨਾਸ਼ ਹੋ ਗਏ ਹਨ।

Bhai Manmohan Singh (Shabad OS, CC BY-SA)

English

As Gurmukh, my lifestyle is excellent and true; my false hopes and doubts are dispelled.

Dr. Sant Singh Khalsa (Shabad OS, CC BY-SA)
Ang 781 · Line 29

ਅਨਹਦ ਬਾਣੀ ਗੁਰਮੁਖਿ ਵਖਾਣੀ; ਜਸੁ ਸੁਣਿ ਸੁਣਿ ਮਨੁ ਤਨੁ ਹਰਿਆ ॥

anahad baanee guramukh vakhaanee; jas sun sun man tan hariaa |

Punjabi

ਸ਼ਰੋਮਣੀ ਗੁਰਾਂ ਨੇ ਈਸ਼ਵਰੀ ਗੁਰਬਾਣੀ ਉਚਾਰਨ ਕੀਤੀ ਹੈ ਜਿਸਨੂੰ ਸੁਣ ਸੁਣ ਕੇ ਮੇਰੀ ਆਤਮਾ ਤੇ ਦੇਹ ਤਰੋਤਾਜਾ ਹੋ ਗਏ ਹਨ।

Bhai Manmohan Singh (Shabad OS, CC BY-SA)

English

The Gurmukh chants the Bani of the unstruck melody; hearing it, listening to it, my mind and body are rejuvenated.

Dr. Sant Singh Khalsa (Shabad OS, CC BY-SA)
Ang 781 · Line 30

ਸਰਬ ਸੁਖਾ ਤਿਸ ਹੀ ਬਣਿ ਆਏ; ਜੋ ਪ੍ਰਭਿ ਅਪਨਾ ਕਰਿਆ ॥

sarab sukhaa tis hee ban aae; jo prabh apanaa kariaa |

Punjabi

ਜਿਸ ਨੂੰ ਸੁਆਮੀ ਆਪਣਾ ਨਿਜ ਦਾ ਬਣਾ ਲੈਂਦਾ ਹੈ, ਉਸ ਨੂੰ ਸਾਰੀਆਂ ਖੁਸ਼ੀਆਂ ਪਰਾਪਤ ਹੋ ਜਾਂਦੀਆਂ ਹਨ।

Bhai Manmohan Singh (Shabad OS, CC BY-SA)

English

All pleasures are obtained, by that one whom God makes His Own.

Dr. Sant Singh Khalsa (Shabad OS, CC BY-SA)
Ang 781 · Line 31

ਘਰ ਮਹਿ ਨਵ ਨਿਧਿ ਭਰੇ ਭੰਡਾਰਾ; ਰਾਮ ਨਾਮਿ ਰੰਗੁ ਲਾਗਾ ॥

ghar meh nav nidh bhare bhanddaaraa; raam naam rang laagaa |

Punjabi

ਉਸ ਦੇ ਗ੍ਰਹਿ ਅੰਦਰ ਨੌ ਖਜਾਨੇ ਹਨ ਅਤੇ ਉਸ ਦੇ ਖਾਤੇ ਪ੍ਰਭੂ ਦੇ ਨਾਮ ਨਾਲ ਪਰੀ ਪੂਰਨ ਹਨ, ਜਿਸ ਨੂੰ ਕਿ ਉਹ ਪਿਆਰ ਕਰਦਾ ਹੈ।

Bhai Manmohan Singh (Shabad OS, CC BY-SA)

English

Within the home of the heart are the nine treasures, filled to overflowing. He has fallen in love with the Lord's Name.

Dr. Sant Singh Khalsa (Shabad OS, CC BY-SA)
Ang 781 · Line 32

ਨਾਨਕ. ਜਨ ਪ੍ਰਭੁ ਕਦੇ, ਨ ਵਿਸਰੈ; ਪੂਰਨ ਜਾ ਕੇ ਭਾਗਾ ॥੨॥

naanak. jan prabh kade, na visarai; pooran jaa ke bhaagaa |2|

Punjabi

ਨਾਨਕ ਸਾਹਿਬ ਦਾ ਗੋਲਾ, ਮੁਕੰਮਲ ਹੈ ਜਿਸ ਦੀ ਪਰਾਲਭਧ, ਉਹ ਆਪਣੇ ਸੁਆਮੀ ਨੂੰ ਕਦਾਚਿਤ ਨਹੀਂ ਭੁਲਾਉਂਦਾ।

Bhai Manmohan Singh (Shabad OS, CC BY-SA)

English

Servant Nanak shall never forget God; his destiny is perfectly fulfilled. ||2||

Dr. Sant Singh Khalsa (Shabad OS, CC BY-SA)
Ang 781 · Line 33

ਛਾਇਆ ਪ੍ਰਭਿ ਛਤ੍ਰਪਤਿ ਕੀਨੑੀ; ਸਗਲੀ ਤਪਤਿ ਬਿਨਾਸੀ ਰਾਮ ॥

chhaaeaa prabh chhatrapat keenaee; sagalee tapat binaasee raam |

Punjabi

ਜਦ ਛਤ੍ਰ ਦਾ ਮਾਲਕ, ਪ੍ਰਭੂ ਆਸਰਾ ਬਖਸ਼ਦਾ ਹੈ ਤਾਂ ਸਾਰੀ ਅੱਗ ਬੁੱਝ ਜਾਂਦੀ ਹੈ।

Bhai Manmohan Singh (Shabad OS, CC BY-SA)

English

God, the King, has given me shade under His canopy, and the fire of desire has been totally extinguished.

Dr. Sant Singh Khalsa (Shabad OS, CC BY-SA)
Ang 781 · Line 34

ਦੂਖ ਪਾਪ ਕਾ ਡੇਰਾ ਢਾਠਾ; ਕਾਰਜੁ ਆਇਆ ਰਾਸੀ ਰਾਮ ॥

dookh paap kaa dderaa dtaatthaa; kaaraj aaeaa raasee raam |

Punjabi

ਗਮ ਅਤੇ ਗੁਨਾਹ ਦਾ ਅੱਡਾ ਢੈ ਜਾਂਦਾ ਹੈ ਅਤੇ ਕੰਮ ਕਾਰ ਠੀਕ ਹੋ ਜਾਂਦਾ ਹੈ।

Bhai Manmohan Singh (Shabad OS, CC BY-SA)

English

The home of sorrow and sin has been demolished, and all affairs have been resolved.

Dr. Sant Singh Khalsa (Shabad OS, CC BY-SA)
Ang 781 · Line 35

ਹਰਿ ਪ੍ਰਭਿ ਫੁਰਮਾਇਆ ਮਿਟੀ ਬਲਾਇਆ; ਸਾਚੁ ਧਰਮੁ ਪੁੰਨੁ ਫਲਿਆ ॥

har prabh furamaaeaa mittee balaaeaa; saach dharam pun faliaa |

Punjabi

ਜਦ ਸੁਆਮੀ ਵਾਹਿਗੁਰੂ ਹੁਕਮ ਕਰਦਾ ਹੈ ਤਾਂ ਮੁਸੀਬਤ ਟਲ ਜਾਂਦੀ ਹੈ ਅਤੇ ਸੱਚਾ ਈਮਾਨ ਤੇ ਪੁੰਨ ਦਾਨ ਫੁਲਦੇ ਫਲਦੇ ਹਨ।

Bhai Manmohan Singh (Shabad OS, CC BY-SA)

English

When the Lord God so commands, misfortune is averted; true righteousness, Dharma and charity flourish.

Dr. Sant Singh Khalsa (Shabad OS, CC BY-SA)