Ang 782
ਸੋ ਪ੍ਰਭੁ ਅਪੁਨਾ. ਸਦਾ ਧਿਆਈਐ; ਸੋਵਤ ਬੈਸਤ ਖਲਿਆ ॥
so prabh apunaa. sadaa dhiaaeeai; sovat baisat khaliaa |
Punjabi
ਸੌਂਦਾ, ਬਹਿੰਦਾ ਜਾਂ ਖਲੋਤਾ ਹੋਇਆ ਤੂੰ ਸਦਾ ਹੀ ਉਸ ਆਪਣੇ ਸੁਆਮੀ ਦਾ ਸਿਮਰਨ ਕਰ।
English
Meditate forever on your God, when you sleep and sit and stand.
ਗੁਣ ਨਿਧਾਨ ਸੁਖ ਸਾਗਰ ਸੁਆਮੀ; ਜਲਿ ਥਲਿ ਮਹੀਅਲਿ ਸੋਈ ॥
gun nidhaan sukh saagar suaamee; jal thal maheeal soee |
Punjabi
ਪ੍ਰਭੂ ਨੇਕੀਆਂ ਦਾ ਖਜਾਨਾ ਅਤੇ ਆਰਾਮ ਦਾ ਸਮੁੰਦਰ ਹੈ। ਉਹ ਪਾਣੀ, ਧਰਤੀ, ਪਾਤਾਲ ਅਤੇ ਆਕਾਸ਼ ਅੰਦਰ ਵਿਆਪਕ ਹੋ ਰਿਹਾ ਹੈ।
English
The Lord and Master is the treasure of virtue, the ocean of peace; He pervades the water, the land and the sky.
ਜਨ ਨਾਨਕ ਪ੍ਰਭ ਕੀ ਸਰਣਾਈ; ਤਿਸੁ ਬਿਨੁ. ਅਵਰੁ ਨ ਕੋਈ ॥੩॥
jan naanak prabh kee saranaaee; tis bin. avar na koee |3|
Punjabi
ਗੋਲੇ ਨਾਨਕ ਨੇ ਪ੍ਰਭੂ ਦੀ ਪਨਾਹ ਲਈ ਹੈ। ਉਸ ਦੇ ਬਗੈਰ ਹੋਰ ਕੋਈ ਨਹੀਂ।
English
Servant Nanak has entered God's Sanctuary; there is no other than Him. ||3||
ਮੇਰਾ ਘਰੁ ਬਨਿਆ. ਬਨੁ ਤਾਲੁ ਬਨਿਆ; ਪ੍ਰਭ ਪਰਸੇ ਹਰਿ ਰਾਇਆ ਰਾਮ ॥
meraa ghar baniaa. ban taal baniaa; prabh parase har raaeaa raam |
Punjabi
ਮੇਰਾ ਗ੍ਰਹਿਣ ਬਣ ਗਿਆ ਹੈ, ਮੇਰਾ ਬਾਗ ਤੇ ਤਾਲਾਬ ਬਣ ਗਏ ਹਨ ਅਤੇ ਮੇਰਾ ਪਾਤਿਸ਼ਾਹ ਸੁਆਮੀ ਵਾਹਿਗੁਰੂ ਮੈਨੂੰ ਮਿਲ ਪਿਆ ਹੈ।
English
My home is made, the garden and pool are made, and my Sovereign Lord God has met me.
ਮੇਰਾ ਮਨੁ ਸੋਹਿਆ. ਮੀਤ ਸਾਜਨ ਸਰਸੇ; ਗੁਣ ਮੰਗਲ ਹਰਿ ਗਾਇਆ ਰਾਮ ॥
meraa man sohiaa. meet saajan sarase; gun mangal har gaaeaa raam |
Punjabi
ਮੇਰੀ ਆਤਮਾ ਸ਼ਸ਼ੋਭਤ ਹੋ ਗਈ ਹੈ, ਮੇਰੇ ਮਿੱਤਰ ਤੇ ਯਾਰ ਖੁਸ਼ੀ ਕਰਦੇ ਹਨ ਅਤੇ ਮੈਂ ਵਾਹਿਗੁਰੂ ਸੁਆਮੀ ਦੀਆਂ ਨੇਕੀਆਂ ਤੇ ਕੀਰਤੀ ਗਾਇਨ ਕਰਦਾ ਹਾਂ।
English
My mind is adorned, and my friends rejoice; I sing the songs of joy, and the Glorious Praises of the Lord.
ਗੁਣ ਗਾਇ ਪ੍ਰਭੂ ਧਿਆਇ ਸਾਚਾ; ਸਗਲ ਇਛਾ ਪਾਈਆ ॥
gun gaae prabhoo dhiaae saachaa; sagal ichhaa paaeea |
Punjabi
ਸੱਚੇ ਸਾਹਿਬ ਦਾ ਜੱਸ ਗਾਇਨ ਕਰਨ ਤੇ ਉਸ ਦਾ ਸਿਮਰਨ ਕਰਨ ਦੁਆਰਾ, ਮੇਰੀਆਂ ਸਾਰੀਆਂ ਖਾਹਿਸ਼ਾਂ ਪੂਰੀਆਂ ਹੋ ਗਈਆਂ ਹਨ।
English
Singing the Glorious Praises of the True Lord God, all desires are fulfilled.
ਗੁਰ ਚਰਣ ਲਾਗੇ. ਸਦਾ ਜਾਗੇ; ਮਨਿ ਵਜੀਆ ਵਾਧਾਈਆ ॥
gur charan laage. sadaa jaage; man vajeea vaadhaaeea |
Punjabi
ਜੋ ਗੁਰਾਂ ਦੇ ਪੈਰਾਂ ਨਾਲ ਜੁੜੇ ਹੋਏ ਹਨ, ਉਹ ਹਮੇਸ਼ਾਂ ਜਾਗਦੇ ਰਹਿੰਦੇ ਹਨ ਅਤੇ ਉਨ੍ਹਾਂ ਦਾ ਹਿਰਦੇ ਅੰਦਰ ਸੁਆਮੀ ਦੀਆਂ ਸਿਫਤਾਂ ਗੂੰਜਦੀਆਂ ਹਨ।
English
Those who are attached to the Guru's Feet are always awake and aware; His Praises resound and resonate through their minds.
ਕਰੀ ਨਦਰਿ ਸੁਆਮੀ ਸੁਖਹ ਗਾਮੀ; ਹਲਤੁ ਪਲਤੁ ਸਵਾਰਿਆ ॥
karee nadar suaamee sukhah gaamee; halat palat savaariaa |
Punjabi
ਆਰਾਮ ਦੇ ਹਲਕਾਰੇ, ਸਾਹਿਬ ਨੇ ਮੇਰੇ ਉਤੇ ਰਹਿਮ ਕੀਤਾ ਅਤੇ ਇਹ ਲੋਕਾਂ ਤੇ ਪਰਲੋਕ ਸ਼ਸ਼ੋਭਤ ਕਰ ਦਿੱਤੇ ਹਨ।
English
My Lord and Master, the bringer of peace, has blessed me with His Grace; He has arranged this world, and the world hereafter for me.
ਬਿਨਵੰਤਿ ਨਾਨਕ. ਨਿਤ ਨਾਮੁ ਜਪੀਐ; ਜੀਉ ਪਿੰਡੁ ਜਿਨਿ ਧਾਰਿਆ ॥੪॥੪॥੭॥
binavant naanak. nit naam japeeai; jeeo pindd jin dhaariaa |4|4|7|
Punjabi
ਗੁਰੂ ਜੀ ਬੇਨਤੀ ਕਰਦੇ ਹਨ, ਤੂੰ ਸਦਾ ਉਸ ਦੇ ਨਾਮ ਦਾ ਉਚਾਰਨ ਕਰ ਜੋ ਤੇਰੀ ਆਤਮਾ ਤੇ ਦੇਹ ਨੂੰ ਆਸਰਾ ਦਿੰਦਾ ਹੈ।
English
Prays Nanak, chant the Naam, the Name of the Lord forever; He is the Support of the body and soul. ||4||4||7||
ਸੂਹੀ ਮਹਲਾ ੫ ॥
soohee mahalaa 5 |
Punjabi
ਸੂਹੀ ਪੰਜਵੀਂ ਪਾਤਿਸ਼ਾਹੀ।
English
Soohee, Fifth Mehl:
ਭੈ ਸਾਗਰੋ. ਭੈ ਸਾਗਰੁ ਤਰਿਆ; ਹਰਿ ਹਰਿ ਨਾਮੁ ਧਿਆਏ ਰਾਮ ॥
bhai saagaro. bhai saagar tariaa; har har naam dhiaae raam |
Punjabi
ਸੁਆਮੀ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਨ ਦੁਆਰਾ, ਮੈਂ ਭਿਆਨਕ ਸਮੁੰਦਰ, ਭਿਆਨਕ ਸਮੁੰਦਰ ਤੋਂ ਪਾਰ ਹੋ ਗਿਆ ਹੈ।
English
The terrifying world-ocean, the terrifying world-ocean - I have crossed over it, meditating on the Naam, the Name of the Lord, Har, Har.
ਬੋਹਿਥੜਾ ਹਰਿ ਚਰਣ ਅਰਾਧੇ; ਮਿਲਿ ਸਤਿਗੁਰ ਪਾਰਿ ਲਘਾਏ ਰਾਮ ॥
bohitharraa har charan araadhe; mil satigur paar laghaae raam |
Punjabi
ਮੈਂ ਸਾਈਂ ਦੇ ਪੈਰਾਂ ਦੇ ਜਹਾਜ ਦਾ ਸਿਮਰਨ ਕਰਦਾ ਹਾਂ ਤੇ ਸੱਚੇ ਗੁਰਾਂ ਨਾਲ ਮਿਲ ਕੇ ਪਾਰ ਉਤਰ ਜਾਂਦਾ ਹਾਂ।
English
I worship and adore the Lord's Feet, the boat to carry me across. Meeting the True Guru, I am carried over.
ਗੁਰਸਬਦੀ ਤਰੀਐ. ਬਹੁੜਿ, ਨ ਮਰੀਐ; ਚੂਕੈ ਆਵਣ ਜਾਣਾ ॥
gurasabadee tareeai. bahurr, na mareeai; chookai aavan jaanaa |
Punjabi
ਗੁਰਾਂ ਦੀ ਬਾਣੀ ਦੁਆਰਾ ਮੈਂ ਤਰ ਗਿਆ ਹਾਂ ਮੈਂ ਮੁੜ ਕੇ ਨਹੀਂ ਮਰਾਂਗਾ। ਅਤੇ ਮੇਰੇ ਆਉਣੇ ਤੇ ਜਾਣੇ ਮੁਕ ਗਏ ਹਨ।
English
Through the Word of the Guru's Shabad, I cross over, and I shall not die again; my comings and goings are ended.
ਜੋ ਕਿਛੁ ਕਰੈ. ਸੋਈ ਭਲ ਮਾਨਉ; ਤਾ ਮਨੁ ਸਹਜਿ ਸਮਾਣਾ ॥
jo kichh karai. soee bhal maanau; taa man sehaj samaanaa |
Punjabi
ਜਿਹੜਾ ਕੁਝ ਸਾਈਂ ਕਰਦਾ ਹੈ, ਉਸ ਨੂੰ ਮੈਂ ਚੰਗਾ ਕਰ ਕੇ ਜਾਣਦਾ ਹਾਂ। ਤਦ ਹੀ ਮੇਰੀ ਆਤਮਾ ਆਨੰਦ ਅੰਦਰ ਲੀਨ ਹੁੰਦੀ ਹੈ।
English
Whatever He does, I accept as good, and my mind merges in celestial peace.
ਦੂਖ ਨ. ਭੂਖ ਨ, ਰੋਗੁ ਨ ਬਿਆਪੈ; ਸੁਖ ਸਾਗਰ ਸਰਣੀ ਪਾਏ ॥
dookh na. bhookh na, rog na biaapai; sukh saagar saranee paae |
Punjabi
ਸੁਖ ਆਰਾਮ ਦੇ ਸਮੁੰਦਰ, ਵਾਹਿਗੁਰੂ ਦੀ ਓਟ ਲੈਣ ਦੁਆਰਾ, ਇਨਸਾਨ ਨੂੰ ਨਾਂ ਤਕਲੀਫ, ਨਾਂ ਤਕਲੀਫ, ਨਾਂ ਭੁੱਖ ਤੇ ਨਾਂ ਹੀ ਬੀਮਾਰੀ ਚਿਮੜਦੀ ਹੈ।
English
Neither pain, nor hunger, nor disease afflicts me. I have found the Sanctuary of the Lord, the ocean of peace.
ਹਰਿ ਸਿਮਰਿ ਸਿਮਰਿ ਨਾਨਕ. ਰੰਗਿ ਰਾਤਾ; ਮਨ ਕੀ ਚਿੰਤ ਮਿਟਾਏ ॥੧॥
har simar simar naanak. rang raataa; man kee chint mittaae |1|
Punjabi
ਸੁਆਮੀ ਦਾ ਆਰਾਧਨ, ਆਰਾਧਨ ਕਰਨ ਦੁਆਰਾ ਨਾਨਕ ਉਸ ਦੇ ਪ੍ਰੇਮ ਨਾਲ ਰੰਗਿਆ ਗਿਆ ਹੈ ਅਤੇ ਉਸ ਦੇ ਚਿੱਤ ਦਾ ਫਿਕਰ ਦੂਰ ਹੋ ਗਿਆ ਹੈ।
English
Meditating, meditating in remembrance on the Lord, Nanak is imbued with His Love; his mind's anxieties are dispelled. ||1||
ਸੰਤ ਜਨਾ ਹਰਿ ਮੰਤ੍ਰੁ ਦ੍ਰਿੜਾਇਆ; ਹਰਿ ਸਾਜਨ ਵਸਗਤਿ ਕੀਨੇ ਰਾਮ ॥
sant janaa har mantru drirraaeaa; har saajan vasagat keene raam |
Punjabi
ਨੇਕ ਬੰਦਿਆਂ ਨੇ ਈਸ਼ਵਰੀ ਉਪਦੇਸ਼ ਮੇਰੇ ਤੇ ਪੱਕਾ ਕੀਤਾ ਹੈ, ਜਿਸ ਦਆਰਾ ਵਾਹਿਗੁਰੂ ਮੇਰਾ ਮਿੱਤਰ ਮੇਰੇ ਵਸ ਵਿੱਚ ਆ ਗਿਆ ਹੈ।
English
The humble Saints have implanted the Lord's Mantra within me, and the Lord, my Best Friend, has come under my power.
ਆਪਨੜਾ ਮਨੁ ਆਗੈ ਧਰਿਆ; ਸਰਬਸੁ ਠਾਕੁਰਿ ਦੀਨੇ. ਰਾਮ ॥
aapanarraa man aagai dhariaa; sarabas tthaakur deene. raam |
Punjabi
ਮੈਂ ਆਪਣੀ ਜਿੰਦੜੀ ਸਾਹਿਬ ਦੇ ਮੂਹਰੇ ਰੱਖ ਦਿੱਤੀ ਹੈ, ਅਤੇ ਉਸ ਨੇ ਮੈਂਨੂੰ ਸਭ ਕੁਛ ਬਖਸ਼ ਦਿੱਤਾ ਹੈ।
English
I have dedicated my mind to my Lord and Master, and offered it to Him, and He has blessed me with everything.
ਕਰਿ ਅਪੁਨੀ ਦਾਸੀ ਮਿਟੀ ਉਦਾਸੀ; ਹਰਿ ਮੰਦਰਿ ਥਿਤਿ ਪਾਈ ॥
kar apunee daasee mittee udaasee; har mandar thit paaee |
Punjabi
ਸਾਹਿਬ ਨੇ ਮੈਨੂੰ ਆਪਣੀ ਬਾਂਦੀ ਬਣਾ ਲਿਆ ਹੈ, ਮੇਰੀ ਉਦਾਸੀਨਤਾ ਦੂਰ ਹੋ ਗਈ ਹੈ ਅਤੇ ਸੁਆਮੀ ਦੇ ਮੰਦਰ ਅੰਦਰ ਮੈਂ ਅਸਥਿਰਤਾ ਪਰਾਪਤ ਕਰ ਲਈ ਹੈ।
English
He has made me His hand-maiden and slave; my sadness is dispelled, and in the Lord's Temple, I have found stability.
ਅਨਦ ਬਿਨੋਦ ਸਿਮਰਹੁ ਪ੍ਰਭੁ ਸਾਚਾ; ਵਿਛੁੜਿ ਕਬਹੂ. ਨ ਜਾਈ ॥
anad binod simarahu prabh saachaa; vichhurr kabahoo. na jaaee |
Punjabi
ਮੇਰੀਆਂ ਖੁਸ਼ੀਆਂ ਤੇ ਖੇਡਾਂ ਸੱਚੇ ਸਾਈਂ ਨੂੰ ਯਾਦ ਕਰਨ ਵਿੱਚ ਹਨ, ਜੋ ਕਦੇ ਭੀ ਮੇਰੇ ਨਾਲੋਂ ਜੁਦਾ ਨਹੀਂ ਹੁੰਦਾ।
English
My joy and bliss are in meditating on my True God; I shall never be separated from Him again.
ਸਾ ਵਡਭਾਗਣਿ ਸਦਾ ਸੋਹਾਗਣਿ; ਰਾਮ ਨਾਮ ਗੁਣ ਚੀਨੑੇ ॥
saa vaddabhaagan sadaa sohaagan; raam naam gun cheenae |
Punjabi
ਕੇਵਲ ਉਹ ਭਾਰੇ ਨਸੀਬਾਂ ਵਾਲੀ ਤੇ ਸਦੀਵ ਹੀ ਸੱਚੀ ਪਤਨੀ ਹੈ, ਜੋ ਪ੍ਰਭੂ ਦੇ ਨਾਮ ਦੀਆਂ ਚੰਗਿਆਈਆਂ ਨੂੰ ਯਾਦ ਕਰਦੀ ਹੈ।
English
She alone is very fortunate, and a true soul-bride, who contemplates the Glorious Vision of the Lord's Name.
ਕਹੁ ਨਾਨਕ. ਰਵਹਿ ਰੰਗਿ ਰਾਤੇ; ਪ੍ਰੇਮ ਮਹਾ ਰਸਿ ਭੀਨੇ ॥੨॥
kahu naanak. raveh rang raate; prem mahaa ras bheene |2|
Punjabi
ਗੁਰੂ ਜੀ ਫਰਮਾਉਂਦੇ ਹਨ, ਪ੍ਰਭੂ ਦੀ ਪ੍ਰੀਤ ਨਾਲ ਰੰਗੀਜ ਅਤੇ ਉਸ ਦੀ ਪਿਰਹੜੀ ਦੇ ਪਰਮ ਅੰਮ੍ਰਿਤ ਨਾਲ ਤਰੋਤਰ ਹੋ, ਮੈਂ ਪ੍ਰਭੂ ਦੇ ਨਾਮ ਦਾ ਉਚਾਰਨ ਕਰਦੀ ਹਾਂ।
English
Says Nanak, I am imbued with His Love, drenched in the supreme, sublime essence of His Love. ||2||
ਅਨਦ ਬਿਨੋਦ ਭਏ ਨਿਤ ਸਖੀਏ; ਮੰਗਲ ਸਦਾ ਹਮਾਰੈ ਰਾਮ ॥
anad binod bhe nit sakhee; mangal sadaa hamaarai raam |
Punjabi
ਹੇ ਮੇਰੀ ਸਹੇਲੀਏ! ਮੈਂ ਹਮੇਸ਼ਾਂ ਆਰਾਮ ਤੇ ਖੁਸ਼ੀ ਮਾਣਦੀ ਹਾਂ ਅਤੇ ਮੇਰੇ ਘਰ ਵਿੱਚ ਸਦੀਵੀ ਸਥਿਰ ਪਰਸੰਨਤਾ ਹੈ!
English
I am in continual bliss and ecstasy, O my companions; I sing the songs of joy forever.
ਆਪਨੜੈ ਪ੍ਰਭਿ ਆਪਿ ਸੀਗਾਰੀ; ਸੋਭਾਵੰਤੀ ਨਾਰੇ ਰਾਮ ॥
aapanarrai prabh aap seegaaree; sobhaavantee naare raam |
Punjabi
ਉਸ ਦੇ ਸੁਆਮੀ ਨੇ ਖੁਦ ਉਸ ਨੂੰ ਸ਼ਸ਼ੋਭਤ ਕਰ ਦਿੱਤਾ ਹੈ ਅਤੇ ਉਹ ਆਪਣੇ ਸੁਆਮੀ ਦੀ ਉਪਮਾਯੋਗ ਪਤਨੀ ਹੋ ਗਈ ਹੈ।
English
God Himself has embellished her, and she has become His virtuous soul-bride.
ਸਹਜ ਸੁਭਾਇ ਭਏ ਕਿਰਪਾਲਾ; ਗੁਣ ਅਵਗਣ. ਨ ਬੀਚਾਰਿਆ ॥
sehaj subhaae bhe kirapaalaa; gun avagan. na beechaariaa |
Punjabi
ਆਪਣੇ ਆਪ ਹੀ ਉਸ ਦਾ ਸੁਆਮੀ ਉਸ ਤੇ ਮਿਹਰਬਾਨ ਹੋ ਗਿਆ ਹੈ ਅਤੇ ਉਸ ਨੇ ਉਸ ਦੀਆਂ ਨੇਕੀਆਂ ਤੇ ਬਦੀਆਂ ਵੱਲ ਧਿਆਨ ਨਹੀਂ ਦਿੱਤਾ।
English
With natural ease, He has become Merciful to her. He does not consider her merits or demerits.
ਕੰਠਿ ਲਗਾਇ ਲੀਏ ਜਨ ਅਪੁਨੇ; ਰਾਮ ਨਾਮ ਉਰਿ ਧਾਰਿਆ ॥
kantth lagaae lee jan apune; raam naam ur dhaariaa |
Punjabi
ਆਪਣੇ ਗੋਲਿਆਂ ਨੂੰ, ਜੋ ਪ੍ਰਭੂ ਦੇ ਨਾਮ ਨੂੰ ਆਪਣੇ ਦਿਲ ਨਾਲ ਲਾਈ ਰੱਖਦੇ ਹਨ, ਪ੍ਰਭੂ ਆਪਣੇ ਗਲ ਨਾਲ ਲਾ ਲੈਂਦਾ ਹੈ।
English
He hugs His humble servants close in His Loving Embrace; they enshrine the Lord's Name in their hearts.
ਮਾਨ ਮੋਹ ਮਦ ਸਗਲ ਬਿਆਪੀ; ਕਰਿ ਕਿਰਪਾ ਆਪਿ ਨਿਵਾਰੇ ॥
maan moh mad sagal biaapee; kar kirapaa aap nivaare |
Punjabi
ਸਾਰਾ ਸੰਸਾਰ ਸਵੈ-ਪੂਜਾ, ਸੰਸਾਰੀ ਲਗਨ ਤੇ ਸਵੈ-ਹੰਗਤਾ ਅੰਦਰ ਖਚਤ ਹੋਇਆ ਹੋਇਆ ਹੈ। ਸੁਆਮੀ ਨੇ ਖੁਦ ਮਿਹਰ ਧਾਰ ਕੇ ਇਨ੍ਹਾਂ ਨੂੰ ਮੇਰੇ ਕੋਲੋਂ ਦੂਰ ਕਰ ਦਿੱਤਾ ਹੈ।
English
Everyone is engrossed in arrogant pride, attachment and intoxication; in His Mercy, He has freed me of them.
ਕਹੁ ਨਾਨਕ. ਭੈ ਸਾਗਰੁ ਤਰਿਆ; ਪੂਰਨ ਕਾਜ ਹਮਾਰੇ ॥੩॥
kahu naanak. bhai saagar tariaa; pooran kaaj hamaare |3|
Punjabi
ਗੁਰੂ ਜੀ ਆਖਦੇ ਹਨ, ਮੈਂ ਡਰਾਉਣੇ ਜਗਤ ਸਮੁੰਦਰ ਤੋਂ ਪਾਰ ਹੋ ਗਿਆ ਹਾਂ ਅਤੇ ਮੇਰੇ ਕੰਮ ਕਾਰ ਸੰਪੂਰਨ ਹੋ ਗਏ ਹਨ।
English
Says Nanak, I have crossed over the terrifying world-ocean, and all my affairs are perfectly resolved. ||3||
ਗੁਣ ਗੋਪਾਲ ਗਾਵਹੁ ਨਿਤ ਸਖੀਹੋ; ਸਗਲ ਮਨੋਰਥ ਪਾਏ ਰਾਮ ॥
gun gopaal gaavahu nit sakheeho; sagal manorath paae raam |
Punjabi
ਹੇ ਮੇਰੀ ਸਹੇਲੀਓ! ਤੁਸੀਂ ਸਦਾ ਹੀ ਸ਼੍ਰਿਸ਼ਟੀ ਦੇ ਪਾਲਣਹਾਰ ਦੀਆਂ ਸਿਫਤਾਂ ਗਾਇਨ ਕਰੋ ਅਤੇ ਤੁਹਾਡੀਆਂ ਸਾਰੀਆਂ ਖਾਹਿਸ਼ਾਂ ਪੂਰੀਆਂ ਹੋ ਜਾਣਗੀਆਂ।
English
Continually sing the Glorious Praises of the World-Lord, O my companions; all your wishes shall be granted.
ਸਫਲ ਜਨਮੁ ਹੋਆ ਮਿਲਿ ਸਾਧੂ; ਏਕੰਕਾਰੁ ਧਿਆਏ ਰਾਮ ॥
safal janam hoaa mil saadhoo; ekankaar dhiaae raam |
Punjabi
ਸੰਤਾਂ ਨਾਲ ਮਿਲਣ ਅਤੇ ਇਕ ਸੁਆਮੀ ਦਾ ਸਿਮਰਨ ਕਰਨ ਦੁਆਰਾ ਫਲਦਾਇਕ ਹੋ ਜਾਂਦਾ ਹੈ ਮਨੁੱਖ ਜੀਵਨ।
English
Life becomes fruitful, meeting with the Holy Saints, and meditating on the One God, the Creator of the Universe.
ਜਪਿ ਏਕ ਪ੍ਰਭੂ, ਅਨੇਕ ਰਵਿਆ; ਸਰਬ ਮੰਡਲਿ ਛਾਇਆ ॥
jap ek prabhoo, anek raviaa; sarab manddal chhaaeaa |
Punjabi
ਤੂੰ ਇਕ ਸਾਈਂ ਦਾ ਆਰਾਧਨ ਕਰ, ਜੋ ਕ੍ਰੋੜਾਂ ਹੀ ਜੀਵਾਂ ਅੰਦਰ ਰਮਿਆ ਹੋਇਆ ਹੈ ਅਤੇ ਸਾਰੇ ਆਲਮ ਵਿੱਚ ਵਿਆਪਕ ਹੋ ਰਿਹਾ ਹੈ।
English
Chant, and meditate on the One God, who permeates and pervades the many beings of the whole Universe.
ਬ੍ਰਹਮੋ ਪਸਾਰਾ ਬ੍ਰਹਮੁ ਪਸਰਿਆ; ਸਭੁ ਬ੍ਰਹਮੁ ਦ੍ਰਿਸਟੀ ਆਇਆ ॥
brahamo pasaaraa braham pasariaa; sabh braham drisattee aaeaa |
Punjabi
ਪ੍ਰਭੂ ਦੀ ਹੀ ਰਚਨਾ ਹੈ, ਪ੍ਰਭੂ ਹੀ ਹਰ ਜਗ੍ਹਾ ਪਸਰ ਰਿਹਾ ਹੈ ਅਤੇ ਮੈਂ ਸਾਰੀਆਂ ਜਗ੍ਹਾ ਤੇ ਪ੍ਰਭੂ ਨੂੰ ਹੀ ਵੇਖ ਰਿਹਾ ਹੈ।
English
God created it, and God spreads through it everywhere. Everywhere I look, I see God.
ਜਲਿ ਥਲਿ ਮਹੀਅਲਿ ਪੂਰਿ ਪੂਰਨ; ਤਿਸੁ ਬਿਨਾ. ਨਹੀ ਜਾਏ ॥
jal thal maheeal poor pooran; tis binaa. nahee jaae |
Punjabi
ਮੁਕੰਮਲ ਮਾਲਕ ਸਮੁੰਦਰ, ਧਰਤੀ, ਪਾਤਾਲ ਅਤੇ ਆਕਾਸ਼ ਨੂੰ ਭਰ ਰਿਹਾ ਹੈ। ਉਸ ਦੇ ਬਗੈਰ ਕੋਈ ਥਾਂ ਨਹੀਂ।
English
The Perfect Lord is perfectly pervading and permeating the water, the land and the sky; there is no place without Him.