Ang 783
ਪੇਖਿ ਦਰਸਨੁ ਨਾਨਕ ਬਿਗਸੇ; ਆਪਿ ਲਏ ਮਿਲਾਏ ॥੪॥੫॥੮॥
pekh darasan naanak bigase; aap le milaae |4|5|8|
Punjabi
ਸਾਹਿਬ ਦਾ ਦੀਦਾਰ ਵੇਖ ਕੇ ਨਾਨਕ ਪ੍ਰਫੁਲਤ ਹੋ ਗਿਆ ਹੈ ਅਤੇ ਉਸ ਨੇ ਉਸ ਨੂੰ ਆਪਣੇ ਨਾਲ ਅਭੇਦ ਕਰ ਲਿਆ ਹੈ।
English
Beholding the Blessed Vision of His Darshan, Nanak has blossomed forth; the Lord has united him in Union. ||4||5||8||
ਸੂਹੀ ਮਹਲਾ ੫ ॥
soohee mahalaa 5 |
Punjabi
ਸੂਹੀ ਪੰਜਵੀਂ ਪਾਤਿਸ਼ਾਹੀ।
English
Soohee, Fifth Mehl:
ਅਬਿਚਲ ਨਗਰੁ. ਗੋਬਿੰਦ ਗੁਰੂ ਕਾ; ਨਾਮੁ ਜਪਤ ਸੁਖੁ ਪਾਇਆ ਰਾਮ ॥
abichal nagar. gobind guroo kaa; naam japat sukh paaeaa raam |
Punjabi
ਅਹਿੱਲ ਹੈ ਗੁਰੂ ਪਰਮੇਸ਼ਰ ਦਾ ਸ਼ਹਿਰ, ਜਿਸ ਅੰਦਰ ਨਾਮ ਦਾ ਉਚਾਰਨ ਕਰਨ ਦੁਆਰਾ ਮੈਂ ਆਰਾਮ ਪਰਾਪਤ ਕੀਤਾ ਹੈ।
English
Eternal and immovable is the City of God and Guru; chanting His Name, I have found peace.
ਮਨ ਇਛੇ ਸੇਈ ਫਲ ਪਾਏ; ਕਰਤੈ ਆਪਿ ਵਸਾਇਆ ਰਾਮ ॥
man ichhe seee fal paae; karatai aap vasaaeaa raam |
Punjabi
ਮੈਂ ਉਹ ਮੇਵੇ ਪਾ ਲਏ ਹਨ, ਜਿਹੜੇ ਮੇਰਾ ਚਿੱਤ ਚਹੁੰਦਾ ਸੀ। ਸਿਰਜਣਹਾਰ ਨੇ ਖੁਦ ਇਸ ਨੂੰ ਆਬਾਦ ਕੀਤਾ ਸੀ।
English
I have obtained the fruits of my mind's desires; the Creator Himself established it.
ਕਰਤੈ ਆਪਿ ਵਸਾਇਆ. ਸਰਬ ਸੁਖ ਪਾਇਆ; ਪੁਤ ਭਾਈ ਸਿਖ ਬਿਗਾਸੇ ॥
karatai aap vasaaeaa. sarab sukh paaeaa; put bhaaee sikh bigaase |
Punjabi
ਕਰਤਾਰ ਨੇ ਖੁਦ ਇਸ ਨੂੰ ਆਬਾਦ ਕੀਤਾ ਹੈ। ਮੈਨੂੰ ਸਮੂਹ-ਪਰਸੰਨਤਾ ਦੀ ਦਾਤ ਪਰਾਪਤ ਹੋਈ ਹੈ ਅਤੇ ਮੇਰੇ ਪੁਤ੍ਰ, ਵੀਰ ਅਤੇ ਮੁਰੀਦ ਸਾਰੇ ਅਨੰਦ ਪ੍ਰਸੰਨ ਹਨ।
English
The Creator Himself established it. I have found total peace; my children, siblings and Sikhs have all blossomed forth in bliss.
ਗੁਣ ਗਾਵਹਿ ਪੂਰਨ ਪਰਮੇਸੁਰ; ਕਾਰਜੁ ਆਇਆ ਰਾਸੇ ॥
gun gaaveh pooran paramesur; kaaraj aaeaa raase |
Punjabi
ਪੂਰੇ ਸ਼ਰੋਮਣੀ ਸਾਹਿਬ ਦੀਆਂ ਸਿਫਤਾਂ ਗਾਇਨ ਕਰਨ ਦੁਆਰਾ ਮੇਰੇ ਕੰਮ ਕਾਰ ਠੀਕ ਹੋ ਗਏ ਹਨ।
English
Singing the Glorious Praises of the Perfect Transcendent Lord, my affairs have come to be resolved.
ਪ੍ਰਭੁ ਆਪਿ ਸੁਆਮੀ. ਆਪੇ ਰਖਾ; ਆਪਿ ਪਿਤਾ ਆਪਿ ਮਾਇਆ ॥
prabh aap suaamee. aape rakhaa; aap pitaa aap maaeaa |
Punjabi
ਪ੍ਰਭੂ ਖੁਦ ਮੇਰਾ ਮਾਲਕ ਹੈ, ਖੁਦ ਮੇਰਾ ਰੱਖਿਅਕ, ਖੁਦ ਮੇਰੀ ਅੰਮੜੀ ਅਤੇ ਖੁਦ ਹੀ ਮੇਰਾ ਬਾਬਲ।
English
God Himself is my Lord and Master. He Himself is my Saving Grace; He Himself is my father and mother.
ਕਹੁ ਨਾਨਕ. ਸਤਿਗੁਰ ਬਲਿਹਾਰੀ; ਜਿਨਿ ਏਹੁ ਥਾਨੁ ਸੁਹਾਇਆ ॥੧॥
kahu naanak. satigur balihaaree; jin ehu thaan suhaaeaa |1|
Punjabi
ਗੁਰੂ ਜੀ ਫਰਮਾਉਂਦੇ ਹਨ, ਮੈਂ ਸੱਚੇ ਗੁਰਾਂ ਉਤੋਂ ਕੁਰਬਾਨ ਜਾਂਦਾ ਹਾਂ, ਜਿਨ੍ਹਾਂ ਨੇ ਇਸ ਅਸਥਾਨ ਨੂੰ ਸ਼ਸ਼ੋਭਤ ਕੀਤਾ ਹੈ।
English
Says Nanak, I am a sacrifice to the True Guru, who has embellished and adorned this place. ||1||
ਘਰ ਮੰਦਰ ਹਟਨਾਲੇ ਸੋਹੇ; ਜਿਸੁ ਵਿਚਿ ਨਾਮੁ ਨਿਵਾਸੀ ਰਾਮ ॥
ghar mandar hattanaale sohe; jis vich naam nivaasee raam |
Punjabi
ਗ੍ਰਿਹ, ਮਹਿਲ ਅਤੇ ਬਾਜਾਰ ਸੁੰਦਰ ਹਨ, ਜਿਨ੍ਹਾਂ ਦੇ ਅੰਦਰ ਸੁਆਮੀ ਦਾ ਨਾਮ ਵੱਸਦਾ ਹੈ।
English
Homes, mansions, stores and markets are beautiful, when the Lord's Name abides within.
ਸੰਤ ਭਗਤ ਹਰਿ ਨਾਮੁ ਅਰਾਧਹਿ; ਕਟੀਐ ਜਮ ਕੀ ਫਾਸੀ ਰਾਮ ॥
sant bhagat har naam araadheh; katteeai jam kee faasee raam |
Punjabi
ਸਾਧੂ ਤੇ ਸ਼ਰਧਾਲੂ ਸੁਆਮੀ ਦੇ ਨਾਮ ਦਾ ਸਿਮਰਨ ਕਰਦੇ ਹਨ ਅਤੇ ਉਨ੍ਹਾਂ ਦੀ ਮੌਤ ਦੀ ਫਾਹੀ ਕੱਟੀ ਜਾਂਦੀ ਹੈ।
English
The Saints and devotees worship the Lord's Name in adoration, and the noose of Death is cut away.
ਕਾਟੀ ਜਮ ਫਾਸੀ. ਪ੍ਰਭਿ ਅਬਿਨਾਸੀ; ਹਰਿ ਹਰਿ ਨਾਮੁ ਧਿਆਏ ॥
kaattee jam faasee. prabh abinaasee; har har naam dhiaae |
Punjabi
ਉਨ੍ਹਾਂ ਲਈ ਮੌਤ ਦੀ ਫਾਹੀ ਕੱਟੀ ਜਾਂਦੀ ਹੈ, ਜੋ ਅਮਰ ਸੁਆਮੀ ਮਾਲਕ ਵਾਹਿਗੁਰੂ ਦਾ ਨਾਮ ਜੱਪਦੇ ਹਨ।
English
The noose of Death is cut away, meditating on the Name of the Eternal, Unchanging Lord, Har, Har.
ਸਗਲ ਸਮਗ੍ਰੀ ਪੂਰਨ ਹੋਈ; ਮਨ ਇਛੇ ਫਲ ਪਾਏ ॥
sagal samagree pooran hoee; man ichhe fal paae |
Punjabi
ਉਨ੍ਹਾਂ ਦੀ ਸਾਰੀ ਉਪਾਸ਼ਨਾ ਇੰਜ ਸੰਪੂਰਨ ਹੋ ਜਾਂਦੀ ਹੈ ਅਤੇ ਉਹ ਆਪਣੇ ਦਿਲ ਚਾਹੁੰਦੇ ਮੇਵੇ ਪਾ ਲੈਂਦੇ ਹਨ।
English
Everything is perfect for them, and they obtain the fruits of their mind's desires.
ਸੰਤ ਸਜਨ ਸੁਖਿ ਮਾਣਹਿ ਰਲੀਆ; ਦੂਖ ਦਰਦ ਭ੍ਰਮ ਨਾਸੀ ॥
sant sajan sukh maaneh raleea; dookh darad bhram naasee |
Punjabi
ਸਾਧੂ ਤੇ ਮਿਤ੍ਰ ਆਰਾਮ ਅਤੇ ਅਨੰਦ ਭੋਗਦੇ ਹਨ, ਅਤੇ ਉਨ੍ਹਾਂ ਦੀ ਪੀੜ, ਤਕਲੀਫ ਤੇ ਸੰਦੇਹ ਦੂਰ ਹੋ ਜਾਂਦੇ ਹਨ।
English
The Saints and friends enjoy peace and pleasure; their pain, suffering and doubts are dispelled.
ਸਬਦਿ ਸਵਾਰੇ ਸਤਿਗੁਰਿ ਪੂਰੈ; ਨਾਨਕ. ਸਦ ਬਲਿ ਜਾਸੀ ॥੨॥
sabad savaare satigur poorai; naanak. sad bal jaasee |2|
Punjabi
ਪੂਰਨ ਸੱਚੇ ਗੁਰਾਂ ਨੇ ਉਨ੍ਹਾਂ ਨੂੰ ਨਾਮ ਨਾਲ ਸ਼ਸ਼ੋਭਤ ਕਰ ਦਿੱਤਾ ਹੈ। ਨਾਨਕ ਹਮੇਸ਼ਾਂ ਹੀ ਉਨ੍ਹਾਂ ਉਤੋਂ ਸਦਕੇ ਜਾਂਦਾ ਹੈ।
English
The Perfect True Guru has embellished them with the Word of the Shabad; Nanak is forever a sacrifice to them. ||2||
ਦਾਤਿ ਖਸਮ ਕੀ ਪੂਰੀ ਹੋਈ; ਨਿਤ ਨਿਤ ਚੜੈ ਸਵਾਈ ਰਾਮ ॥
daat khasam kee pooree hoee; nit nit charrai savaaee raam |
Punjabi
ਪੂਰਨ ਹੈ ਸੁਆਮੀ ਦੀ ਬਖਸ਼ੀਸ਼ ਅਤੇ ਇਹ ਨਿਤਾ ਪ੍ਰਤੀ ਵਧੇਰੇ ਹੁੰਦੀ ਜਾਂਦੀ ਹੈ।
English
The gift of our Lord and Master is perfect; it increases day by day.
ਪਾਰਬ੍ਰਹਮਿ ਖਸਮਾਨਾ ਕੀਆ; ਜਿਸ ਦੀ ਵਡੀ ਵਡਿਆਈ ਰਾਮ ॥
paarabraham khasamaanaa keea; jis dee vaddee vaddiaaee raam |
Punjabi
ਪਰਮ ਪ੍ਰਭੂ, ਵਿਸ਼ਾਲ ਹੈ ਜਿਸ ਦੀ ਵਿਸ਼ਾਲਤਾ, ਨੇ ਮੈਨੂੰ ਆਪਣਾ ਨਿੱਜ ਬਣਾ ਲਿਆ ਹੈ।
English
The Supreme Lord God has made me His own; His Glorious Greatness is so great!
ਆਦਿ ਜੁਗਾਦਿ ਭਗਤਨ ਕਾ ਰਾਖਾ; ਸੋ ਪ੍ਰਭੁ ਭਇਆ ਦਇਆਲਾ ॥
aad jugaad bhagatan kaa raakhaa; so prabh bheaa deaalaa |
Punjabi
ਜੋ ਆਪਣੇ ਸੰਤਾਂ ਦਾ ਪ੍ਰਾਰੰਭ ਅਤੇ ਯੁਗਾਂ ਦੇ ਸ਼ੁਰੂ ਤੋਂ ਰਖਿਅਕ ਹੈ, ਉਹ ਸੁਆਮੀ ਮੇਰੇ ਉਤੇ ਮਿਹਰਬਾਨ ਹੋ ਗਿਆ ਹੈ।
English
From the very beginning, and throughout the ages, He is the Protector of His devotees; God has become merciful to me.
ਜੀਅ ਜੰਤ ਸਭਿ ਸੁਖੀ ਵਸਾਏ; ਪ੍ਰਭਿ ਆਪੇ ਕਰਿ ਪ੍ਰਤਿਪਾਲਾ ॥
jeea jant sabh sukhee vasaae; prabh aape kar pratipaalaa |
Punjabi
ਸੁਆਮੀ ਨੇ ਸਾਰੇ ਪ੍ਰਾਣਧਾਰੀਆਂ ਨੂੰ ਆਰਾਮ ਅੰਦਰ ਵਸਾਇਆ ਹੈ ਤੇ ਉਹ ਖੁਦ ਹੀ ਉਨ੍ਹਾਂ ਦੀ ਪਰਵਰਸ਼ ਕਰਦਾ ਹੈ।
English
All beings and creatures now dwell in peace; God Himself cherishes and cares for them.
ਦਹ ਦਿਸ ਪੂਰਿ ਰਹਿਆ ਜਸੁ ਸੁਆਮੀ; ਕੀਮਤਿ ਕਹਣੁ. ਨ ਜਾਈ ॥
deh dis poor rahiaa jas suaamee; keemat kehan. na jaaee |
Punjabi
ਪ੍ਰਭੂ ਦੀ ਪ੍ਰਭਤਾ ਦਸੀਂ ਪਾਸੀ ਪਰੀਪੂਰਨ ਹੋ ਰਹੀ ਹੈ ਅਤੇ ਉਸ ਦਾ ਮੁੱਲ ਮੈਂ ਵਰਣਨ ਨਹੀਂ ਕਰ ਸਕਦਾ।
English
The Praises of the Lord and Master are totally pervading in the ten directions; I cannot express His worth.
ਕਹੁ ਨਾਨਕ. ਸਤਿਗੁਰ ਬਲਿਹਾਰੀ; ਜਿਨਿ ਅਬਿਚਲ ਨੀਵ ਰਖਾਈ ॥੩॥
kahu naanak. satigur balihaaree; jin abichal neev rakhaaee |3|
Punjabi
ਗੁਰੂ ਜੀ ਫਰਮਾਉਂਦੇ ਹਨ, ਮੈਂ ਆਪਣੇ ਸੱਚੇ ਗੁਰਾਂ ਤੋਂ ਘੋਲੀ ਜਾਂਦਾ ਹਾਂ, ਜਿਨ੍ਹਾਂ ਨੇ ਸਦੀਵੀ ਸਥਿਰ ਬੁਨਿਆਦ ਰੱਖੀ ਹੈ।
English
Says Nanak, I am a sacrifice to the True Guru, who has laid this eternal foundation. ||3||
ਗਿਆਨ ਧਿਆਨ ਪੂਰਨ ਪਰਮੇਸੁਰ; ਹਰਿ ਹਰਿ ਕਥਾ ਨਿਤ ਸੁਣੀਐ ਰਾਮ ॥
giaan dhiaan pooran paramesur; har har kathaa nit suneeai raam |
Punjabi
ਮੁਕੰਮਲ ਮਾਲਕ ਦੀ ਈਸ਼ਵਰੀ ਗਿਆਤ ਤੇ ਬੰਦਗੀ ਅਤੇ ਸੁਆਮੀ ਵਾਹਿਗੁਰੂ ਦੀ ਕਥਾ ਵਾਰਤਾ, ਸਦਾ ਹੀ ਉਥੇ ਸੁਣੀਆਂ ਜਾਂਦੀਆਂ ਹਨ।
English
The spiritual wisdom and meditation of the Perfect Transcendent Lord, and the Sermon of the Lord, Har, Har, are continually heard there.
ਅਨਹਦ ਚੋਜ ਭਗਤ ਭਵ ਭੰਜਨ; ਅਨਹਦ ਵਾਜੇ ਧੁਨੀਐ ਰਾਮ ॥
anahad choj bhagat bhav bhanjan; anahad vaaje dhuneeai raam |
Punjabi
ਉਥੇ, ਡਰ ਨਾਸ-ਕਰਨਹਾਰ ਵਾਹਿਗੁਰੂ ਦੇ ਸਾਧੂ ਸਦਾ ਹੀ ਖੁਸ਼ੀ ਅੰਦਰ ਖੇਡਦੇ ਹਨ ਅਤੇ ਸੰਗੀਤਕ ਸਾਜ਼ ਇਕ ਰਸ ਵੱਜਦੇ ਹਨ।
English
The devotees of the Lord, the Destroyer of fear, play endlessly there, and the unstruck melody resounds and vibrates there.
ਅਨਹਦ ਝੁਣਕਾਰੇ ਤਤੁ ਬੀਚਾਰੇ; ਸੰਤ ਗੋਸਟਿ ਨਿਤ ਹੋਵੈ ॥
anahad jhunakaare tat beechaare; sant gosatt nit hovai |
Punjabi
ਬੈਕੁੰਠੀ ਕੀਰਤਨ ਦੀ ਗੂੰਜ, ਅਸਲੀਅਤ ਦੀ ਵੀਚਾਰ ਅਤੇ ਸਾਧੂਆਂ ਦੀ ਕਥਾ ਵਾਰਤਾ, ਉਸ ਅਸਥਾਨ ਦੇ ਨਿਤਾਪ੍ਰਤੀ ਦੇ ਕਰਮ ਹਨ।
English
The unstruck melody resounds and resonates, and the Saints contemplate the essence of reality; this discourse is their daily routine.
ਹਰਿ ਨਾਮੁ ਅਰਾਧਹਿ. ਮੈਲੁ ਸਭ ਕਾਟਹਿ; ਕਿਲਵਿਖ ਸਗਲੇ ਖੋਵੈ ॥
har naam araadheh. mail sabh kaatteh; kilavikh sagale khovai |
Punjabi
ਅਨੁਰਾਗੀ ਸਾਹਿਬ ਦੇ ਨਾਮ ਦੇ ਸਿਮਰਨ ਕਰਦੇ ਹਨ, ਆਪਣੀ ਸਾਰੀ ਗਿਲਾਜ਼ਤ ਧੋ ਸੁੱਟਦੇ ਹਨ ਅਤੇ ਸਮੂਹ ਪਾਪਾਂ ਤੋਂ ਖਲਾਸੀ ਪਾ ਜਾਂਦੇ ਹਨ।
English
They worship the Lord's Name, and all their filth is washed away; they rid themselves of all sins.
ਤਹ. ਜਨਮ ਨ ਮਰਣਾ ਆਵਣ ਜਾਣਾ; ਬਹੁੜਿ. ਨ ਪਾਈਐ ਜੋੁਨੀਐ ॥
teh. janam na maranaa aavan jaanaa; bahurr. na paaeeai juoneeai |
Punjabi
ਉਥੇ ਨਾਂ ਜੰਮਣਾ ਨਾਂ ਮਰਣਾ, ਨਾਂ ਆਉਣਾ ਨਾਂ ਜਾਣਾ ਅਤੇ ਨਾਂ ਹੀ ਮੁੜ ਕੇ ਜੂਨੀਆਂ ਵਿੱਚ ਪੈਂਣਾ ਹੈ।
English
There is no birth or death there, no coming or going, and no entering into the womb of reincarnation again.
ਨਾਨਕ. ਗੁਰੁ ਪਰਮੇਸਰੁ ਪਾਇਆ; ਜਿਸੁ ਪ੍ਰਸਾਦਿ ਇਛ ਪੁਨੀਐ ॥੪॥੬॥੯॥
naanak. gur paramesar paaeaa; jis prasaad ichh puneeai |4|6|9|
Punjabi
ਨਾਨਕ ਨੇ ਗੁਰੂ ਪਾਰਬ੍ਰਹਮ ਨੂੰ ਪਰਾਪਤ ਕਰ ਲਿਆ ਹੈ, ਜਿਨ੍ਹਾਂ ਦੀ ਰਹਿਮਤ ਸਦਕਾ ਉਸ ਦੀਆਂ ਸਾਰੀਆਂ ਕਾਮਨਾ ਪੂਰੀਆਂ ਹੋ ਗਈਆਂ ਹਨ।
English
Nanak has found the Guru, the Transcendent Lord; by His Grace, desires are fulfilled. ||4||6||9||
ਸੂਹੀ ਮਹਲਾ ੫ ॥
soohee mahalaa 5 |
Punjabi
ਸੂਹੀ ਪੰਜਵੀਂ ਪਾਤਿਸ਼ਾਹੀ।
English
Soohee, Fifth Mehl:
ਸੰਤਾ ਕੇ ਕਾਰਜਿ. ਆਪਿ ਖਲੋਇਆ; ਹਰਿ ਕੰਮੁ ਕਰਾਵਣਿ ਆਇਆ ਰਾਮ ॥
santaa ke kaaraj. aap khaloeaa; har kam karaavan aaeaa raam |
Punjabi
ਸੁਅਮੀ ਵਾਹਿਗੁਰੂ ਆਪ ਹੀ ਸਾਧੂਆਂ ਦਾ ਕੰਮ ਕਾਜ ਕਰਨ ਲਈ ਖੜਾ ਹੋ ਗਿਆ ਹੈ ਅਤੇ ਉਹ ਆਪ ਹੀ ਉਨ੍ਹਾਂ ਦਾ ਕਾਰ ਵਿਚਾਰ ਲਈ ਆਇਆ ਹੈ।
English
The Lord Himself has stood up to resolve the affairs of the Saints; He has come to complete their tasks.
ਧਰਤਿ ਸੁਹਾਵੀ ਤਾਲੁ ਸੁਹਾਵਾ; ਵਿਚਿ ਅੰਮ੍ਰਿਤ ਜਲੁ ਛਾਇਆ ਰਾਮ ॥
dharat suhaavee taal suhaavaa; vich amrit jal chhaaeaa raam |
Punjabi
ਸੁੰਦਰ ਜ਼ਮੀਨ ਅਤੇ ਸੁੰਦਰ ਤਾਲਾਬ ਅੰਦਰ ਸਾਧੂ-ਸਰੂਪ ਪਾਣੀ ਪੂਰਤ ਹੋ ਰਿਹਾ ਹੈ।
English
The land is beautiful, and the pool is beautiful; within it is contained the Ambrosial Water.
ਅੰਮ੍ਰਿਤ ਜਲੁ ਛਾਇਆ. ਪੂਰਨ ਸਾਜੁ ਕਰਾਇਆ; ਸਗਲ ਮਨੋਰਥ ਪੂਰੇ ॥
amrit jal chhaaeaa. pooran saaj karaaeaa; sagal manorath poore |
Punjabi
ਅੰਮ੍ਰਿਤਮਈ ਪਾਣੀ ਸਰੋਵਰ ਨੂੰ ਪਰੀਪੂਰਨ ਕਰ ਰਿਹਾ ਹੈ ਮੇਰਾ ਕਾਰਜ ਸੰਪੂਰਨ ਹੋ ਗਿਆ ਹੈ ਅਤੇ ਮੇਰੀਆਂ ਸਾਰੀਆਂ ਖਾਹਿਸ਼ਾਂ ਪੂਰੀਆਂ ਹੋ ਗਈਆਂ ਹਨ।
English
The Ambrosial Water is filling it, and my job is perfectly complete; all my desires are fulfilled.
ਜੈ ਜੈ ਕਾਰੁ ਭਇਆ ਜਗ ਅੰਤਰਿ; ਲਾਥੇ ਸਗਲ ਵਿਸੂਰੇ ॥
jai jai kaar bheaa jag antar; laathe sagal visoore |
Punjabi
ਫਤਹ ਦੇ ਨਾਅਰੇ ਸੰਸਾਰ ਵਿੱਚ ਗੂੰਜਦੇ ਹਨ ਅਤੇ ਮੇਰੇ ਸਾਰੇ ਅੰਦੇਸੇ ਮੁੱਕ ਗਏ ਹਨ।
English
Congratulations are pouring in from all over the world; all my sorrows are eliminated.
ਪੂਰਨ ਪੁਰਖ ਅਚੁਤ ਅਬਿਨਾਸੀ; ਜਸੁ ਵੇਦ ਪੁਰਾਣੀ ਗਾਇਆ ॥
pooran purakh achut abinaasee; jas ved puraanee gaaeaa |
Punjabi
ਕਾਮਲ, ਸਰਬ ਸ਼ਕਤੀਮਾਨ, ਅਹਿੱਲ ਅਤੇ ਅਮਰ ਸਾਹਿਬ ਦੀ ਕੀਰਤੀ ਵੇਦ ਅਤੇ ਪੁਰਾਨ ਗਾਇਨ ਕਰਦੇ ਹਨ।
English
The Vedas and the Puraanas sing the Praises of the Perfect, Unchanging, Imperishable Primal Lord.
ਅਪਨਾ ਬਿਰਦੁ ਰਖਿਆ ਪਰਮੇਸਰਿ; ਨਾਨਕ ਨਾਮੁ ਧਿਆਇਆ ॥੧॥
apanaa birad rakhiaa paramesar; naanak naam dhiaaeaa |1|
Punjabi
ਪ੍ਰਭੂ ਨੇ ਆਪਣੇ ਧਰਮ ਦੀ ਪਾਲਣਾ ਕੀਤੀ ਹੈ ਅਤੇ ਨਾਨਕ ਨੇ ਸਾਹਿਬ ਦੇ ਨਾਮ ਦਾ ਸਿਮਰਨ ਕੀਤਾ ਹੈ।
English
The Transcendent Lord has kept His promise, and confirmed His nature; Nanak meditates on the Naam, the Name of the Lord. ||1||
ਨਵ ਨਿਧਿ ਸਿਧਿ ਰਿਧਿ, ਦੀਨੇ ਕਰਤੇ; ਤੋਟਿ. ਨ ਆਵੈ ਕਾਈ ਰਾਮ ॥
nav nidh sidh ridh, deene karate; tott. na aavai kaaee raam |
Punjabi
ਕਰਤਾਰ ਨੇ ਮੈਨੂੰ ਨੌ ਖਜਾਨੇ, ਦੌਲਤ ਅਤੇ ਪੂਰਨਤਾ ਬਖਸ਼ੀ ਹੈ ਅਤੇ ਮੈਨੂੰ ਕਿਸੇ ਗੱਲ ਦੀ ਭੀ ਕਮੀ ਨਹੀਂ।
English
The Creator has given me the nine treasures, wealth and spiritual powers, and I do not lack anything.