Ang 784
ਖਾਤ ਖਰਚਤ ਬਿਲਛਤ ਸੁਖੁ ਪਾਇਆ; ਕਰਤੇ ਕੀ ਦਾਤਿ ਸਵਾਈ ਰਾਮ ॥
khaat kharachat bilachhat sukh paaeaa; karate kee daat savaaee raam |
Punjabi
ਭੁੰਚਦਿਆ, ਖਰਚ ਕਰਦਿਆਂ ਅਤੇ ਮੌਜਾਂ ਮਾਣਦਿਆਂ, ਮੈਂ ਆਰਾਮ ਪਰਾਪਤ ਕੀਤਾ ਹੈ। ਸਿਰਜਣਹਾਰ ਦੀਆਂ ਬਖਸ਼ਿਸ਼ਾਂ ਸਦੀਵ ਹੀ ਵਧਦੀਆਂ ਜਾਂਦੀਆਂ ਹਨ।
English
Eating, spending and enjoying, I have found peace; the gifts of the Creator Lord continually increase.
ਦਾਤਿ ਸਵਾਈ. ਨਿਖੁਟਿ ਨ ਜਾਈ; ਅੰਤਰਜਾਮੀ ਪਾਇਆ ॥
daat savaaee. nikhutt na jaaee; antarajaamee paaeaa |
Punjabi
ਉਸ ਦੀਆਂ ਬਖਸ਼ਸ਼ਾਂ ਵਧਦੀਆਂ ਜਾਂਦੀਆਂ ਹਨ ਅਤੇ ਮੁੱਕਦੀਆਂ ਨਹੀਂ ਅਤੇ ਮੈਂ ਦਿਲਾਂ ਦੀਆਂ ਜਾਨਣਹਾਰ ਨੂੰ ਪਾ ਲਿਆ ਹੈ।
English
His gifts increase and shall never be exhausted; I have found the Inner-knower, the Searcher of hearts.
ਕੋਟਿ ਬਿਘਨ ਸਗਲੇ ਉਠਿ ਨਾਠੇ; ਦੂਖੁ. ਨ ਨੇੜੈ ਆਇਆ ॥
kott bighan sagale utth naatthe; dookh. na nerrai aaeaa |
Punjabi
ਕ੍ਰੋੜਾਂ ਹੀ ਔਕੜ ਸਮੂਹ ਦੂਰ ਹੋ ਗਈਆਂ ਹਨ ਅਤੇ ਤਕਲੀਫ ਮੇਰੇ ਲਾਗੇ ਨਹੀਂ ਲੱਗਦੀ।
English
Millions of obstacles have all been removed, and pain does not even approach me.
ਸਾਂਤਿ ਸਹਜ ਆਨੰਦ ਘਨੇਰੇ; ਬਿਨਸੀ ਭੂਖ ਸਬਾਈ ॥
saant sehaj aanand ghanere; binasee bhookh sabaaee |
Punjabi
ਠੰਢ, ਚੈਨ, ਅਡੋਲਤਾ ਅਤੇ ਬਹੁਤੀ ਖੁਸ਼ੀ ਮੈਨੂੰ ਪਰਾਪਤ ਹੋਈ ਹੈ ਅਤੇ ਮੇਰੀ ਸਾਰੀ ਦੁੱਖ ਮਿਟ ਗਈ ਹੈ।
English
Tranquility, peace, poise and bliss in abundance prevail, and all my hunger is satisfied.
ਨਾਨਕ ਗੁਣ ਗਾਵਹਿ ਸੁਆਮੀ ਕੇ; ਅਚਰਜੁ ਜਿਸੁ ਵਡਿਆਈ ਰਾਮ ॥੨॥
naanak gun gaaveh suaamee ke; acharaj jis vaddiaaee raam |2|
Punjabi
ਨਾਨਕ ਸੁਆਮੀ ਮਾਲਕ ਦੀ ਕੀਰਤੀ ਗਾਇਨ ਕਰਦਾ ਹੈ, ਅਦਭੁੱਤ ਹੈ ਜਿਸ ਦੀ ਪ੍ਰਭਤਾ।
English
Nanak sings the Glorious Praises of his Lord and Master, whose Glorious Greatness is wonderful and amazing. ||2||
ਜਿਸ ਕਾ ਕਾਰਜੁ. ਤਿਨ ਹੀ ਕੀਆ; ਮਾਣਸੁ ਕਿਆ ਵੇਚਾਰਾ ਰਾਮ ॥
jis kaa kaaraj. tin hee keea; maanas kiaa vechaaraa raam |
Punjabi
ਜਿਸ ਦਾ ਇਹ ਕੰਮ ਸੀ, ਉਸ ਨੇ ਖੁਦ ਹੀ ਇਸ ਨੂੰ ਕੀਤਾ ਹੈ। ਨਿਹੱਥਲ ਇਨਸਾਨ ਕੀ ਕਰ ਸਕਦਾ ਹੈ?
English
It was His job, and He has done it; what can the mere mortal being do?
ਭਗਤ ਸੋਹਨਿ. ਹਰਿ ਕੇ ਗੁਣ ਗਾਵਹਿ; ਸਦਾ ਕਰਹਿ ਜੈਕਾਰਾ ਰਾਮ ॥
bhagat sohan. har ke gun gaaveh; sadaa kareh jaikaaraa raam |
Punjabi
ਸੰਤ ਵਾਹਿਗੁਰੂ ਦਾ ਜੱਸ ਗਾਉਣ ਦੁਆਰਾ ਸੁੰਦਰ ਲੱਗਦੇ ਹਨ ਅਤੇ ਹਮੇਸ਼ਾਂ ਉਸ ਦੀ ਜਿੱਤ ਪਰਗਟ ਕਰਦੇ ਹਨ।
English
The devotees are adorned, singing the Glorious Praises of the Lord; they proclaim His eternal victory.
ਗੁਣ ਗਾਇ ਗੋਬਿੰਦ ਅਨਦ ਉਪਜੇ; ਸਾਧਸੰਗਤਿ ਸੰਗਿ ਬਨੀ ॥
gun gaae gobind anad upaje; saadhasangat sang banee |
Punjabi
ਸਾਈਂ ਦੀਆਂ ਸਿਫਤਾਂ ਗਾਉਣ ਅਤੇ ਸਤਿ ਸੰਗਤ ਨਾਲ ਮਿੱਤਰਤਾ ਪਾਉਣ ਦੁਆਰਾ ਖੁਸ਼ੀ ਉਤਪੰਨ ਹੁੰਦੀ ਹੈ।
English
Singing the Glorious Praises of the Lord of the Universe, bliss wells up, and we are friends with the Saadh Sangat, the Company of the Holy.
ਜਿਨਿ ਉਦਮੁ ਕੀਆ ਤਾਲ ਕੇਰਾ; ਤਿਸ ਕੀ ਉਪਮਾ ਕਿਆ ਗਨੀ ॥
jin udam keea taal keraa; tis kee upamaa kiaa ganee |
Punjabi
ਜਿਸ ਨੇ ਸਰੋਵਰ ਦੇ ਬਣਾਉਣ ਦਾ ਉਪਰਾਲਾ ਕੀਤਾ ਹੈ। ਉਸ ਦੀ ਉਸਤਤੀ ਕਿਸ ਤਰ੍ਹਾਂ ਗਿਣੀ ਜਾ ਸਕਦੀ ਹੈ?
English
He who made the effort to construct this sacred pool - how can his praises be recounted?
ਅਠਸਠਿ ਤੀਰਥ ਪੁੰਨ ਕਿਰਿਆ; ਮਹਾ ਨਿਰਮਲ ਚਾਰਾ ॥
atthasatth teerath pun kiriaa; mahaa niramal chaaraa |
Punjabi
ਅਠਾਹਟ ਧਰਮ ਅਸਥਾਨਾਂ, ਪੁੰਨ ਦਾਨਾਂ, ਚੰਗਿਆਂ ਕਰਮਾਂ ਅਤੇ ਪਰਮ ਪਵਿੱਤਰ ਅਮਲਾਂ ਦਾ ਮਹਾਤਮ ਇਸ ਸਰੋਵਰ ਵਿੱਚ ਇਸ਼ਨਾਨ ਕਰਨ ਅੰਦਰ ਹੈ।
English
The merits of the sixty-eight sacred shrines of pilgrimage, charity, good deeds and immaculate lifestyle, are found in this sacred pool.
ਪਤਿਤ. ਪਾਵਨੁ ਬਿਰਦੁ ਸੁਆਮੀ; ਨਾਨਕ ਸਬਦ ਅਧਾਰਾ ॥੩॥
patit. paavan birad suaamee; naanak sabad adhaaraa |3|
Punjabi
ਪਾਪੀਆਂ ਨੂੰ ਪਵਿੱਤਰ ਕਰਨਾ ਸਾਹਿਬ ਦਾਧਰਮ ਹੈ। ਨਾਨਕ ਦਾ ਆਸਰਾ ਕੇਵਲ ਨਾਮ ਹੀ ਹੈ।
English
It is the natural way of the Lord and Master to purify sinners; Nanak takes the Support of the Word of the Shabad. ||3||
ਗੁਣ ਨਿਧਾਨ ਮੇਰਾ ਪ੍ਰਭੁ ਕਰਤਾ; ਉਸਤਤਿ ਕਉਨੁ ਕਰੀਜੈ ਰਾਮ ॥
gun nidhaan meraa prabh karataa; usatat kaun kareejai raam |
Punjabi
ਨੇਕੀਆਂ ਦਾ ਖਜਾਨਾ ਹੈ ਮੇਰਾ ਸਿਰਜਣਹਾਰ ਸੁਆਮੀ। ਮੈਂ ਤੇਰੀਆਂ ਕਿਹੜੀਆਂ ਸਿਫਤਾਂ ਉਚਾਰਨ ਕਰਾਂ, ਹੇ ਪ੍ਰਭੂ?
English
The treasure of virtue is my God, the Creator Lord; what Praises of Yours should I sing, O Lord?
ਸੰਤਾ ਕੀ ਬੇਨੰਤੀ ਸੁਆਮੀ; ਨਾਮੁ ਮਹਾ ਰਸੁ ਦੀਜੈ ਰਾਮ ॥
santaa kee benantee suaamee; naam mahaa ras deejai raam |
Punjabi
ਸਾਧੂਆਂ ਦੀ ਪ੍ਰਾਰਥਨਾ ਹੈ: "ਹੇ ਪ੍ਰਭੂ! ਸਾਨੂੰ ਆਪਣੇ ਨਾਮ ਦਾ ਪਰਮ ਅੰਮ੍ਰਿਤ ਪ੍ਰਦਾਨ ਕਰ।
English
The prayer of the Saints is, "O Lord and Master, please bless us with the supreme, sublime essence of Your Name."
ਨਾਮੁ ਦੀਜੈ ਦਾਨੁ ਕੀਜੈ; ਬਿਸਰੁ ਨਾਹੀ. ਇਕ ਖਿਨੋ ॥
naam deejai daan keejai; bisar naahee. ik khino |
Punjabi
ਸਾਨੂੰ ਆਪਣਾ ਨਾਮ ਬਖਸ਼, ਸਾਨੂੰ ਇਹ ਦਾਤ ਦੇ ਅਤੇ ਸਾਨੂੰ ਇਕ ਮੁਹਤ ਭਰ ਲਈ ਭੀ ਨਾਂ ਭੁੱਲ।
English
Please, grant us Your Name, grant us this blessing, and do not forget us, even for an instant.
ਗੁਣ ਗੋਪਾਲ ਉਚਰੁ ਰਸਨਾ; ਸਦਾ ਗਾਈਐ ਅਨਦਿਨੋ ॥
gun gopaal uchar rasanaa; sadaa gaaeeai anadino |
Punjabi
ਹੇ ਮੇਰੀ ਜੀਭਾ! ਤੂੰ ਸਾਹਿਬ ਦੀਆਂ ਸਿਫਤਾਂ ਉਚਾਰਨ ਕਰ ਅਤੇ ਹਮੇਸ਼ਾਂ ਹੀ ਰਾਤ ਦਿਨ ਉਨ੍ਹਾਂ ਨੂੰ ਗਾਇਨ ਕਰਦੀ ਰਹੁ।
English
Chant the Glorious Praises of the World-Lord, O my tongue; sing them forever, night and day.
ਜਿਸੁ ਪ੍ਰੀਤਿ ਲਾਗੀ ਨਾਮ ਸੇਤੀ; ਮਨੁ ਤਨੁ ਅੰਮ੍ਰਿਤ ਭੀਜੈ ॥
jis preet laagee naam setee; man tan amrit bheejai |
Punjabi
ਜਿਸ ਦਾ ਪ੍ਰੇਮ ਨਾਮ ਨਾਲ ਲੱਗ ਗਿਆ ਹੈ, ਉਸ ਦੀ ਆਤਮਾ ਤੇ ਦੇਹ ਆਬਿ-ਹਿਯਾਤ ਨਾਲ ਪ੍ਰਸੰਨ ਹੋ ਜਾਂਦੇ ਹਨ।
English
One who enshrines love for the Naam, the Name of the Lord, his mind and body are drenched with Ambrosial Nectar.
ਬਿਨਵੰਤਿ ਨਾਨਕ ਇਛ ਪੁੰਨੀ; ਪੇਖਿ ਦਰਸਨੁ ਜੀਜੈ ॥੪॥੭॥੧੦॥
binavant naanak ichh punee; pekh darasan jeejai |4|7|10|
Punjabi
ਨਾਨਕ ਜੋਦੜੀ ਕਰਦਾ ਹੈ, ਮੇਰੀ ਖਾਹਿਸ਼ ਪੂਰੀ ਹੋ ਗਈ ਹੈ ਅਤੇ ਮੈਂ ਤੇਰਾ ਦੀਦਾਰ ਵੇਖ ਕੇ ਜੀਉਂਦਾ ਹਾਂ, ਹੇ ਪ੍ਰਭੂ!
English
Prays Nanak, my desires have been fulfilled; gazing upon the Blessed Vision of the Lord, I live. ||4||7||10||
ਰਾਗੁ ਸੂਹੀ ਮਹਲਾ ੫ ਛੰਤ ॥
raag soohee mahalaa 5 chhant |
Punjabi
ਰਾਗੁ ਸੂਹੀ ਪੰਜਵੀਂ ਪਾਤਿਸ਼ਾਹੀ। ਛੰਤ।
English
Raag Soohee, Fifth Mehl, Chhant:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
English
One Universal Creator God. By The Grace Of The True Guru:
ਮਿਠ ਬੋਲੜਾ ਜੀ; ਹਰਿ ਸਜਣੁ ਸੁਆਮੀ ਮੋਰਾ ॥
mitth bolarraa jee; har sajan suaamee moraa |
Punjabi
ਪੂਜਯ ਵਾਹਿਗੁਰੂ ਜੋ ਮੇਰਾ ਮਿਤ੍ਰ ਅਤੇ ਮੇਰਾ ਮਾਲਕ ਹੈ, ਮਿੱਠਾ ਬੋਲਦਾ ਹੈ।
English
My Dear Lord and Master, my Friend, speaks so sweetly.
ਹਉ ਸੰਮਲਿ ਥਕੀ ਜੀ; ਓਹੁ ਕਦੇ. ਨ ਬੋਲੈ ਕਉਰਾ ॥
hau samal thakee jee; ohu kade. na bolai kauraa |
Punjabi
ਮੈਂ ਉਸ ਦਾ ਪਰਤਾਵਾ ਕਰ ਕੇ ਹਾਰ ਗਈ ਹਾਂ ਪ੍ਰਭ, ਉਸ ਕਦਾਚਿਤ ਕਾਉੜਾ ਨਹੀਂ ਬੋਲਦਾ।
English
I have grown weary of testing Him, but still, He never speaks harshly to me.
ਕਉੜਾ ਬੋਲਿ. ਨ ਜਾਨੈ. ਪੂਰਨ ਭਗਵਾਨੈ; ਅਉਗਣੁ ਕੋ. ਨ ਚਿਤਾਰੇ ॥
kaurraa bol. na jaanai. pooran bhagavaanai; aaugan ko. na chitaare |
Punjabi
ਪੂਰਾ ਪ੍ਰਭੂ, ਜੋ ਮੇਰੀਆਂ ਬੁਰਿਆਈਆਂ ਦਾ ਖਿਆਲ ਨਹੀਂ ਕਰਦਾ, ਰੁੱਖਾ ਬੋਲਣਾ ਹੀ ਨਹੀਂ ਜਾਣਦਾ।
English
He does not know any bitter words; the Perfect Lord God does not even consider my faults and demerits.
ਪਤਿਤ. ਪਾਵਨੁ ਹਰਿ ਬਿਰਦੁ ਸਦਾਏ; ਇਕੁ ਤਿਲੁ. ਨਹੀ ਭੰਨੈ ਘਾਲੇ ॥
patit. paavan har birad sadaae; ik til. nahee bhanai ghaale |
Punjabi
ਪਾਪੀਆਂ ਨੂੰ ਪਵਿੱਤਰ ਕਰਨਾ ਮੇਰੇ ਵਾਹਿਗੁਰੂ ਦਾ ਧਰਮ ਆਖਿਆ ਜਾਂਦਾ ਹੈ। ਉਹ ਬੰਦੇ ਦੀ ਸੇਵਾ ਦੇ ਇਕ ਭੋਰੇ ਨੂੰ ਭੀ ਅੱਖਾਂ ਤੋਂ ਓਹਲੇ ਨਹੀਂ ਕਰਦਾ।
English
It is the Lord's natural way to purify sinners; He does not overlook even an iota of service.
ਘਟ ਘਟ ਵਾਸੀ ਸਰਬ ਨਿਵਾਸੀ; ਨੇਰੈ ਹੀ ਤੇ ਨੇਰਾ ॥
ghatt ghatt vaasee sarab nivaasee; nerai hee te neraa |
Punjabi
ਉਹ ਸਾਰਿਆਂ ਦਿਲਾਂ ਅੰਦਰ ਵਸਦਾ ਹੈ, ਉਹ ਹਰ ਥਾਂ ਵਿਆਪਕ ਹੋ ਰਿਹਾ ਹੈ ਅਤੇ ਉਹ ਨੇੜੇ ਨਾਲੋਂ ਭੀ ਪਰਮ ਨੇੜੇ ਹੈ।
English
He dwells in each and every heart, pervading everywhere; He is the nearest of the near.
ਨਾਨਕ ਦਾਸੁ ਸਦਾ ਸਰਣਾਗਤਿ; ਹਰਿ ਅੰਮ੍ਰਿਤ ਸਜਣੁ ਮੇਰਾ ॥੧॥
naanak daas sadaa saranaagat; har amrit sajan meraa |1|
Punjabi
ਗੋਲਾ ਨਾਨਕ, ਹਮੇਸ਼ਾਂ ਸਾਹਿਬ ਦੀ ਪਨਾਹ ਲੋੜਦਾ ਹੈ। ਉਹ ਸਾਹਿਬ ਉਸ ਦਾ ਸੁਧਾਰਸ ਵਰਗਾ ਮਿੱਠੜਾ ਮਿੱਤਰ ਹੈ।
English
Slave Nanak seeks His Sanctuary forever; the Lord is my Ambrosial Friend. ||1||
ਹਉ ਬਿਸਮੁ ਭਈ ਜੀ; ਹਰਿ ਦਰਸਨੁ ਦੇਖਿ ਅਪਾਰਾ ॥
hau bisam bhee jee; har darasan dekh apaaraa |
Punjabi
ਵਾਹਿਗੁਰੂ ਦਾ ਲਾਸਾਨੀ ਦੀਦਾਰ ਵੇਖ ਕੇ, ਮੈਂ ਚਕ੍ਰਿਤ ਹੋ ਗਈ ਹਾਂ।
English
I am wonder-struck, gazing upon the incomparable Blessed Vision of the Lord's Darshan.
ਮੇਰਾ ਸੁੰਦਰੁ ਸੁਆਮੀ ਜੀ; ਹਉ ਚਰਨ ਕਮਲ ਪਗ ਛਾਰਾ ॥
meraa sundar suaamee jee; hau charan kamal pag chhaaraa |
Punjabi
ਸੁਹਣਾ ਸੁਨੱਖਾ ਹੈ ਮੇਰਾ ਪੂਜਯ ਪ੍ਰਭੂ, ਮੈਂ ਉਸ ਦੇ ਕੰਵਲ ਰੂਪੀ ਚਰਨਾਂ ਅਤੇ ਪੈਰਾਂ ਦੀ ਧੂੜ ਹਾਂ।
English
My Dear Lord and Master is so beautiful; I am the dust of His Lotus Feet.
ਪ੍ਰਭ ਪੇਖਤ ਜੀਵਾ ਠੰਢੀ ਥੀਵਾ; ਤਿਸੁ ਜੇਵਡੁ. ਅਵਰੁ ਨ ਕੋਈ ॥
prabh pekhat jeevaa tthandtee theevaa; tis jevadd. avar na koee |
Punjabi
ਸੁਆਮੀ ਨੂੰ ਵੇਖ ਕੇ ਮੈਂ ਜੀਉਂਦੀ ਅਤੇ ਸੀਤਲ ਹੁੰਦੀ ਹਾਂ। ਉਸ ਜਿੱਡਾ ਵੱਡਾ ਹੋਰ ਕੋਈ ਨਹੀਂ ਹੈ।
English
Gazing upon God, I live, and I am at peace; no one else is as great as He is.
ਆਦਿ ਅੰਤਿ ਮਧਿ ਪ੍ਰਭੁ ਰਵਿਆ; ਜਲਿ ਥਲਿ ਮਹੀਅਲਿ ਸੋਈ ॥
aad ant madh prabh raviaa; jal thal maheeal soee |
Punjabi
ਆਰੰਭ, ਵਿਚਕਾਰ ਅਤੇ ਅਖੀਰ ਵਿੱਚ ਸਾਈਂ ਵਿਆਪਕ ਹੋ ਰਿਹਾ ਹੈ। ਸਮੁੰਦਰ, ਧਰਤੀ ਅਤੇ ਆਕਾਸ਼ ਵਿੱਚ ਉਹ ਸਾਈਂ ਹੀ ਹੈ।
English
Present at the beginning, end and middle of time, He pervades the sea, the land and the sky.
ਚਰਨ ਕਮਲ ਜਪਿ ਸਾਗਰੁ ਤਰਿਆ; ਭਵਜਲ ਉਤਰੇ ਪਾਰਾ ॥
charan kamal jap saagar tariaa; bhavajal utare paaraa |
Punjabi
ਸਾਹਿਬ ਦੇ ਕੰਵਲ ਰੂਪੀ ਪੈਰਾਂ ਨੂੰ ਸਿਮਰ ਕੇ ਮੈਂ ਸਮੁੰਦਰ ਨੂੰ ਤਰ ਗਿਆ ਹਾਂ ਅਤੇ ਭਿਆਨਕ ਸੰਸਾਰ ਸਾਗਰ ਤੋਂ ਪਾਰ ਹੋ ਗਿਆ ਹਾਂ।
English
Meditating on His Lotus Feet, I have crossed over the sea, the terrifying world-ocean.
ਨਾਨਕ ਸਰਣਿ ਪੂਰਨ ਪਰਮੇਸੁਰ; ਤੇਰਾ. ਅੰਤੁ ਨ ਪਾਰਾਵਾਰਾ ॥੨॥
naanak saran pooran paramesur; teraa. ant na paaraavaaraa |2|
Punjabi
ਹੇ ਪੂਰੇ ਪ੍ਰਭੂ! ਨਾਨਕ ਤੇਰੀ ਪਨਾਹ ਲੋੜਦਾ ਹੈ। ਤੇਰਾ ਓੜਕ ਅਤੇ ਅਖੀਰ ਉਹ ਜਾਣਦਾ ਨਹੀਂ।
English
Nanak seeks the Sanctuary of the Perfect Transcendent Lord; You have no end or limitation, Lord. ||2||
ਹਉ ਨਿਮਖ. ਨ ਛੋਡਾ ਜੀ; ਹਰਿ ਪ੍ਰੀਤਮ ਪ੍ਰਾਨ ਅਧਾਰੋ ॥
hau nimakh. na chhoddaa jee; har preetam praan adhaaro |
Punjabi
ਆਪਣੀ ਜਿੰਦ-ਜਾਨ ਦੇ ਆਸਰੇ, ਆਪਣੇ ਪਿਆਰੇ ਪ੍ਰੂਭੂ ਨੂੰ ਮੈਂ ਇਕ ਮੁਹਰ ਭਰ ਲਈ ਭੀ ਨਹੀਂ ਤਿਆਗਦੀ।
English
I shall not forsake, even for an instant, my Dear Beloved Lord, the Support of the breath of life.
ਗੁਰਿ ਸਤਿਗੁਰ ਕਹਿਆ ਜੀ; ਸਾਚਾ ਅਗਮ ਬੀਚਾਰੋ ॥
gur satigur kahiaa jee; saachaa agam beechaaro |
Punjabi
ਵਿਸ਼ਾਲ ਸੱਚੇ ਗੁਰਾਂ ਨੇ ਮੈਨੂੰ ਅਖੋਜ ਸੱਚੇ ਸੁਆਮੀ ਦੇ ਸਿਮਰਨ ਕਰਨ ਦਾ ਫਰਮਾਨ ਕੀਤਾ ਹੈ।
English
The Guru, the True Guru, has instructed me in the contemplation of the True, Inaccessible Lord.
ਮਿਲਿ ਸਾਧੂ ਦੀਨਾ. ਤਾ ਨਾਮੁ ਲੀਨਾ; ਜਨਮ ਮਰਣ ਦੁਖ ਨਾਠੇ ॥
mil saadhoo deenaa. taa naam leenaa; janam maran dukh naatthe |
Punjabi
ਜਦ ਮੈਂ ਸੰਤ ਗੁਰਾਂ ਨੂੰ ਮਿਲਾ ਪਿਆ ਅਤੇ ਆਪਣੀ ਜਿੰਦੜੀ ਸਮਰਪਨ ਕਰ ਦਿੱਤੀ, ਤਦ ਮੈਨੂੰ ਨਾਪ ਦੀ ਪਰਾਪਤੀ ਹੋ ਗਈ ਅਤੇ ਮੇਰੀ ਜੰਮਣ ਅਤੇ ਮਰਨ ਦੀ ਪੀੜ ਨੱਸ ਗਈ।
English
Meeting with the humble, Holy Saint, I obtained the Naam, the Name of the Lord, and the pains of birth and death left me.
ਸਹਜ ਸੂਖ ਆਨੰਦ ਘਨੇਰੇ; ਹਉਮੈ ਬਿਨਠੀ ਗਾਠੇ ॥
sehaj sookh aanand ghanere; haumai binatthee gaatthe |
Punjabi
ਮੈਨੂੰ ਅਡੋਲਤਾ, ਆਰਾਮ ਤੇ ਬਹੁਤੀਆਂ ਖੁਸ਼ੀਆਂ ਪਰਾਪਤ ਹੋ ਗਈਆਂ ਹਨ ਅਤੇ ਮੇਰੀ ਹੰਕਾਰ ਦੀ ਗੰਢ ਖੁੱਲ੍ਹ ਗਈ ਹੈ।
English
I have been blessed with peace, poise and abundant bliss, and the knot of egotism has been untied.