Ang 786
ਪਉੜੀ ॥
paurree |
Punjabi
ਪਉੜੀ।
English
Pauree:
ਹੁਕਮੀ. ਸ੍ਰਿਸਟਿ ਸਾਜੀਅਨੁ; ਬਹੁ ਭਿਤਿ ਸੰਸਾਰਾ ॥
hukamee. srisatt saajeean; bahu bhit sansaaraa |
Punjabi
ਆਪਣੇ ਫੁਰਮਾਨ ਦੁਆਰਾ ਸਾਹਿਬ ਨੇ ਕ੍ਰੋੜਾਂ ਪਰਕਾਰਾਂ ਦੇ ਜੀਵਾਂ ਜੰਤੂਆਂ ਦੀ ਦੁਨੀਆਂ ਰਚੀ ਹੈ।
English
By His Command, He created the creation, the world with its many species of beings.
ਤੇਰਾ ਹੁਕਮੁ. ਨ ਜਾਪੀ ਕੇਤੜਾ; ਸਚੇ ਅਲਖ ਅਪਾਰਾ ॥
teraa hukam. na jaapee ketarraa; sache alakh apaaraa |
Punjabi
ਹੇ ਮੇਰੇ ਅਗਾਧ ਅਤੇ ਬੇਅੰਤ ਸੱਚੇ ਸੁਆਮੀ, ਕਿੱਡਾ ਵੱਡਾ ਹੈ ਤੇਰੇ ਫੁਰਮਾਨ ਮੈਂ ਨਹੀਂ ਜਾਣਦਾ।
English
I do not know how great Your Command is, O Unseen and Infinite True Lord.
ਇਕਨਾ ਨੋ ਤੂ ਮੇਲਿ ਲੈਹਿ; ਗੁਰ ਸਬਦਿ ਬੀਚਾਰਾ ॥
eikanaa no too mel laihi; gur sabad beechaaraa |
Punjabi
ਕਈਆਂ ਨੂੰ ਤੂੰ ਆਪਣੇ ਨਾਲ ਮਿਲਾ ਲੈਂਦਾ ਹੈ। ਕਿਉਂਜੁ ਉਹ ਗੁਰਬਾਣੀ ਦਾ ਧਿਆਨ ਧਾਰਦੇ ਹਨ।
English
You join some with Yourself; they reflect on the Word of the Guru's Shabad.
ਸਚਿ ਰਤੇ. ਸੇ ਨਿਰਮਲੇ; ਹਉਮੈ ਤਜਿ ਵਿਕਾਰਾ ॥
sach rate. se niramale; haumai taj vikaaraa |
Punjabi
ਪਵਿੱਤਰ ਹਨ ਉਹ, ਜੋ ਸੱਚੇ ਸੁਆਮੀ ਦੇ ਪੇਮ ਨਾਲ ਰੰਗੇ ਹੋਏ ਹਨ ਅਤੇ ਉਹ ਮੰਦੀ ਸਵੈ-ਹੰਗਤਾ ਨੂੰ ਮੇਟ ਸੁਟਦੇ ਹਨ।
English
Those who are imbued with the True Lord are immaculate and pure; they conquer egotism and corruption.
ਜਿਸੁ ਤੂ ਮੇਲਹਿ. ਸੋ ਤੁਧੁ ਮਿਲੈ; ਸੋਈ ਸਚਿਆਰਾ ॥੨॥
jis too meleh. so tudh milai; soee sachiaaraa |2|
Punjabi
ਜਿਸ ਨੂੰ ਤੂੰ ਆਪਣੇ ਨਾਲ ਮਿਲਾਉਂਦਾ ਹੈਂ, ਕੇਵਲ ਉਹ ਹੀ ਤੇਰੇ ਨਾਲ ਮਿਲਦਾ ਹੈ ਤੇ ਕੇਵਲ ਉਹ ਹੀ ਸੱਚਾ ਹੈ।
English
He alone is united with You, whom You unite with Yourself; he alone is true. ||2||
ਸਲੋਕੁ ਮਃ ੩ ॥
salok mahalaa 3 |
Punjabi
ਸਲੋਕ ਤੀਜੀ ਪਾਤਿਸ਼ਾਹੀ।
English
Salok, Third Mehl:
ਸੂਹਵੀਏ ਸੂਹਾ ਸਭੁ ਸੰਸਾਰੁ ਹੈ; ਜਿਨ ਦੁਰਮਤਿ ਦੂਜਾ ਭਾਉ ॥
soohavee soohaa sabh sansaar hai; jin duramat doojaa bhaau |
Punjabi
ਹੇ ਲਾਲ ਲਿਬਾਸ ਵਾਲੀਏ ਇਸਤਰੀਏ! ਸਾਰਾ ਜਹਾਨ ਜੋ ਮੰਦੇ ਖਿਆਲਾਂ ਅਤੇ ਦਵੈਤ-ਭਾਵ ਅੰਦਰ ਖਚਤ ਹੋਇਆ ਹੈ, ਲਾਲ ਹੈ।
English
O red-robed woman, the whole world is red, engrossed in evil-mindedness and the love of duality.
ਖਿਨ ਮਹਿ ਝੂਠੁ ਸਭੁ. ਬਿਨਸਿ ਜਾਇ; ਜਿਉ ਟਿਕੈ ਨ. ਬਿਰਖ ਕੀ ਛਾਉ ॥
khin meh jhootth sabh. binas jaae; jiau ttikai na. birakh kee chhaau |
Punjabi
ਰੁੱਖ ਦੀ ਛਾਂ ਵਾਂਗ ਜੋ ਅਸਥਿਰ ਨਹੀਂ ਰਹਿੰਦੀ, ਸਾਰਾ ਕੂੜ ਇਕ ਮੁਹਤ ਵਿੱਚ ਅਲੋਪ ਹੋ ਜਾਂਦਾ ਹੈ।
English
In an instant, this falsehood totally vanishes; like the shade of a tree, it is gone.
ਗੁਰਮੁਖਿ ਲਾਲੋ ਲਾਲੁ ਹੈ; ਜਿਉ ਰੰਗਿ ਮਜੀਠ, ਸਚੜਾਉ ॥
guramukh laalo laal hai; jiau rang majeetth, sacharraau |
Punjabi
ਗੁਰੂ-ਸਮਰਪਨ ਸੁਰਖਾਂ ਵਿਚੋਂ ਪਰਮ ਸੁਰਖ ਹੈ, ਜਿਸ ਤਰ੍ਹਾਂ ਕਿ ਉਸ ਨੇ ਮਜੀਠ ਦੀ ਰੰਗਤ ਧਾਰਨ ਕਰ ਲਈ ਹੋਈ ਹੈ।
English
The Gurmukh is the deepest crimson of crimson, dyed in the permanent color of the Lord's Love.
ਉਲਟੀ ਸਕਤਿ ਸਿਵੈ ਘਰਿ ਆਈ; ਮਨਿ ਵਸਿਆ ਹਰਿ ਅੰਮ੍ਰਿਤ ਨਾਉ ॥
aulattee sakat sivai ghar aaee; man vasiaa har amrit naau |
Punjabi
ਜਿਸ ਦੇ ਹਿਰਦੇ ਅੰਦਰ ਵਾਹਿਗੁਰੂ ਦਾ ਸੁਧਾਸਰੂਪ ਨਾਮ ਨਿਵਾਸ ਰੱਖਦਾ ਹੈ, ਉਹ ਮਾਇਆ ਵੱਲੋਂ ਮੋੜਾ ਪਾ ਮਾਲਕ ਦੇ ਮੰਦਰ ਵਿੱਚ ਪਰਵੇਸ਼ ਕਰ ਜਾਂਦੀ ਹੈ।
English
She turns away from Maya, and enters the celestial home of the Lord; the Ambrosial Name of the Lord dwells within her mind.
ਨਾਨਕ ਬਲਿਹਾਰੀ ਗੁਰ ਆਪਣੇ; ਜਿਤੁ ਮਿਲਿਐ ਹਰਿ ਗੁਣ ਗਾਉ ॥੧॥
naanak balihaaree gur aapane; jit miliai har gun gaau |1|
Punjabi
ਨਾਨਕ, ਮੈਂ ਆਪਣੇ ਗੁਰਾਂ ਉਤੋਂ ਘੋਲੀ ਜਾਂਦਾ ਹਾਂ, ਜਿਨ੍ਹਾਂ ਨਾਲ ਮਿਲ ਕੇ ਮੈਂ ਸੁਆਮੀ ਦੀਆਂ ਸਿਫਤਾਂ ਗਾਇਨ ਕਰਦਾ ਹਾਂ।
English
O Nanak, I am a sacrifice to my Guru; meeting Him, I sing the Glorious Praises of the Lord. ||1||
ਮਃ ੩ ॥
mahalaa 3 |
Punjabi
ਤੀਜੀ ਪਾਤਿਸ਼ਾਹੀ।
English
Third Mehl:
ਸੂਹਾ ਰੰਗੁ ਵਿਕਾਰੁ ਹੈ; ਕੰਤੁ. ਨ ਪਾਇਆ ਜਾਇ ॥
soohaa rang vikaar hai; kant. na paaeaa jaae |
Punjabi
ਲਾਲ ਰੰਗਤ ਨਿਕੰਮੀ ਹੈ ਕਿਉਂ ਕਿ ਇਸ ਦੁਆਰਾ ਭਰਤਾ ਪਰਾਪਤ ਨਹੀਂ ਹੁੰਦਾ।
English
The red color is vain and useless; it cannot help you obtain your Husband Lord.
ਇਸੁ ਲਹਦੇ ਬਿਲਮ. ਨ ਹੋਵਈ; ਰੰਡ ਬੈਠੀ ਦੂਜੈ ਭਾਇ ॥
eis lahade bilam. na hovee; randd baitthee doojai bhaae |
Punjabi
ਇਸ ਨੂੰ ਉਤਾਰਿਆ ਚਿਰ ਨਹੀਂ ਲੱਗਦਾ। ਜੋ ਹੋਰਸ ਨੂੰ ਪਿਆਰ ਕਰਦੀ ਹੈ, ਉਹ ਵਿਧਵਾ ਹੋ ਬਹਿੰਦੀ ਹੈ।
English
This color does not take long to fade; she who loves duality, ends up a widow.
ਮੁੰਧ ਇਆਣੀ ਦੁੰਮਣੀ; ਸੂਹੈ ਵੇਸਿ ਲੋੁਭਾਇ ॥
mundh eaanee dunmanee; soohai ves luobhaae |
Punjabi
ਨਾਰੀ ਜੋ ਰੱਤੀ ਪੁਸ਼ਾਕ ਨੂੰ ਲਲਚਾਉਂਦੀ ਹੈ, ਉਹ ਨਾਦਾਨ ਅਤੇ ਦੁਚਿੱਤੀ ਹੈ।
English
She who loves to wear her red dress is foolish and double-minded.
ਸਬਦਿ ਸਚੈ ਰੰਗੁ ਲਾਲੁ ਕਰਿ; ਭੈ ਭਾਇ ਸੀਗਾਰੁ ਬਣਾਇ ॥
sabad sachai rang laal kar; bhai bhaae seegaar banaae |
Punjabi
ਤੂੰ ਸੱਚੀ ਗੁਰਬਾਣੀ ਨੂੰ ਆਪਣੇ ਗੂੜ੍ਹੀ ਲਾਲ ਰੰਗਤ ਵਾਲੇ ਕਪੜੇ ਬਣਾ ਅਤੇ ਵਾਹਿਗੁਰੂ ਦੇ ਡਰ ਤੇ ਪ੍ਰੇਮ ਨੂੰ ਆਪਣਾ ਗਹਿਣਾ-ਗੱਟਾ ਕਰ।
English
So make the True Word of the Shabad your red dress, and let the Fear of God, and the Love of God, be your ornaments and decorations.
ਨਾਨਕ. ਸਦਾ ਸੋਹਾਗਣੀ; ਜਿ ਚਲਨਿ ਸਤਿਗੁਰ ਭਾਇ ॥੨॥
naanak. sadaa sohaaganee; ji chalan satigur bhaae |2|
Punjabi
ਨਾਨਕ, ਸਦੀਵ ਹੀ ਸੱਚੀਆਂ ਪਤਨੀਆਂ ਹਨ ਉਹ ਜੋ ਸੱਚੇ ਗੁਰਾਂ ਦੀ ਰਜ਼ਾ ਅਨੁਸਾਰ ਟੁਰਦੀਆਂ ਹਨ।
English
O Nanak, she is a happy soul-bride forever, who walks in harmony with the Will of the True Guru. ||2||
ਪਉੜੀ ॥
paurree |
Punjabi
ਪਉੜੀ।
English
Pauree:
ਆਪੇ ਆਪਿ ਉਪਾਇਅਨੁ; ਆਪਿ ਕੀਮਤਿ ਪਾਈ ॥
aape aap upaaeian; aap keemat paaee |
Punjabi
ਸੁਆਮੀ ਨੇ ਖੁਦ ਆਪਣੇ ਆਪ ਨੂੰ ਰਚਿਆ ਹੈ ਅਤੇ ਖੁਦ ਹੀ ਆਪਣੇ ਆਪ ਦਾ ਮੁੱਖ ਪਾਉਂਦਾ ਹੈ।
English
He Himself created Himself, and He Himself evaluates Himself.
ਤਿਸ ਦਾ ਅੰਤੁ. ਨ ਜਾਪਈ; ਗੁਰ ਸਬਦਿ ਬੁਝਾਈ ॥
tis daa ant. na jaapee; gur sabad bujhaaee |
Punjabi
ਉਸ ਦਾ ਓੜਕ ਜਾਣਿਆਂ ਨਹੀਂ ਜਾ ਸਕਦਾ। ਗੁਰਾਂ ਦੀ ਬਾਣੀ ਰਾਹੀਂ, ਉਹ ਸਮਝਿਆ ਜਾਂਦਾ ਹੈ।
English
His limits cannot be known; through the Word of the Guru's Shabad, He is understood.
ਮਾਇਆ ਮੋਹੁ ਗੁਬਾਰੁ ਹੈ; ਦੂਜੈ ਭਰਮਾਈ ॥
maaeaa mohu gubaar hai; doojai bharamaaee |
Punjabi
ਦੁਨੀਆ ਸੰਸਾਰੀ ਮਮਤਾ ਅਤੇ ਦਵੈਦ ਭਾਵ ਦੇ ਅਨ੍ਹੇਰੇ ਅੰਦਰ ਭਟਕਦੀ ਹੈ।
English
In the darkness of attachment to Maya, the world wanders in duality.
ਮਨਮੁਖ ਠਉਰ. ਨ ਪਾਇਨੑੀ; ਫਿਰਿ ਆਵੈ ਜਾਈ ॥
manamukh tthaur. na paaeinaee; fir aavai jaaee |
Punjabi
ਆਪ-ਹੁਦਰਿਆਂ ਨੂੰ ਕੋਈ ਆਰਾਮ ਦੀ ਥਾਂ ਨਹੀਂ ਮਿਲਦੀ ਅਤੇ ਓੜਕ ਨੂੰ ਉਹ ਆਵਾਗਾਉਣਾ ਵਿੱਚ ਪੈਂਦੇ ਹਨ।
English
The self-willed manmukhs find no place of rest; they continue coming and going.
ਜੋ ਤਿਸੁ ਭਾਵੈ ਸੋ ਥੀਐ; ਸਭ ਚਲੈ ਰਜਾਈ ॥੩॥
jo tis bhaavai so theeai; sabh chalai rajaaee |3|
Punjabi
ਜਿਹੜਾ ਕੁਛ ਉਸ ਨੂੰ ਚੰਗਾ ਲੱਗਦਾ ਹੈ, ਕੇਵਲ ਉਹ ਹੀ ਹੁੰਦਾ ਹੈ। ਹਰ ਕੋਈ ਉਸ ਦੇ ਫੁਰਮਾਨ ਦੇ ਤਾਬੇ ਟੁਰਦਾ ਹੈ।
English
Whatever pleases Him, that alone happens. All walk according to His Will. ||3||
ਸਲੋਕੁ ਮਃ ੩ ॥
salok mahalaa 3 |
Punjabi
ਸਲੋਕ ਤੀਜੀ ਪਾਤਿਸ਼ਾਹੀ।
English
Salok, Third Mehl:
ਸੂਹੈ ਵੇਸਿ ਕਾਮਣਿ ਕੁਲਖਣੀ; ਜੋ ਪ੍ਰਭ ਛੋਡਿ. ਪਰ ਪੁਰਖ ਧਰੇ ਪਿਆਰੁ ॥
soohai ves kaaman kulakhanee; jo prabh chhodd. par purakh dhare piaar |
Punjabi
ਅਪਰਾਧਨ ਹੈ ਉਹ ਰੱਤੀ ਪੁਸ਼ਾਕ ਵਾਲੀ ਪਤਨੀ, ਜੋ ਆਪਣੇ ਸੁਆਮੀ ਨੂੰ ਤਿਆਗਦੀ ਹੈ ਅਤੇ ਹੋਰਸ ਪੁਰਸ਼ ਨਾਲ ਮੁਹੱਬਤ ਕਰਦੀ ਹੈ।
English
The red-robed bride is vicious; she forsakes God, and cultivates love for another man.
ਓਸੁ ਸੀਲੁ ਨ ਸੰਜਮੁ. ਸਦਾ ਝੂਠੁ ਬੋਲੈ; ਮਨਮੁਖਿ ਕਰਮ ਖੁਆਰੁ ॥
os seel na sanjam. sadaa jhootth bolai; manamukh karam khuaar |
Punjabi
ਉਸ ਆਪ-ਹੁਦਰੀ ਪਤਨੀ ਵਿੱਚ ਨਾਂ ਸ਼ਰਮ ਹਿਯਾ ਹੈ ਅਤੇ ਨਾਂ ਹੀ ਸਵੈ-ਜ਼ਬਤ। ਉਹ ਹਮੇਸ਼ਾਂ ਕੂੜ ਬੋਲਦੀ ਹੈ ਅਤੇ ਮੰਦੇ ਅਮਲ ਉਸ ਨੂੰ ਬਰਬਾਦ ਕਰ ਛੱਡਦੇ ਹਨ।
English
She has neither modesty or self-discipline; the self-willed manmukh constantly tells lies, and is ruined by the bad karma of evil deeds.
ਜਿਸੁ ਪੂਰਬਿ ਹੋਵੈ ਲਿਖਿਆ; ਤਿਸੁ ਸਤਿਗੁਰੁ ਮਿਲੈ ਭਤਾਰੁ ॥
jis poorab hovai likhiaa; tis satigur milai bhataar |
Punjabi
ਜਿਸ ਦੇ ਭਾਗਾਂ ਵਿੱਚ ਮੁੱਢ ਤੋਂ ਇਹੋ ਜਿਹਾ ਲਿਖਿਆ ਹੋਇਆ ਹੈ, ਉਹ ਸੱਚੇ ਗੁਰਾਂ ਨੂੰ ਆਪਣੇ ਭਰਤੇ ਵੱਜੋਂ ਪਰਾਪਤ ਕਰ ਲੈਂਦੀ ਹੈ।
English
She who has such pre-ordained destiny, obtains the True Guru has her Husband.
ਸੂਹਾ ਵੇਸੁ ਸਭੁ ਉਤਾਰਿ ਧਰੇ; ਗਲਿ ਪਹਿਰੈ ਖਿਮਾ ਸੀਗਾਰੁ ॥
soohaa ves sabh utaar dhare; gal pahirai khimaa seegaar |
Punjabi
ਉਹ ਰਤੇ ਰੰਗ ਦੇ ਸਾਰੇ ਬਸਤਰ ਲਾਹ ਸੁੱਟਦੀ ਹੈ। ਆਪਣੀ ਗਰਦਨ ਦੁਆਲੇ ਸਹਿਨ-ਸ਼ੀਲਤਾ ਦੇ ਜ਼ੇਵਰ ਪਹਿਨਦੀ ਹੈ।
English
She discards all her red dresses, and wears the ornaments of mercy and forgiveness around her neck.
ਪੇਈਐ ਸਾਹੁਰੈ ਬਹੁ ਸੋਭਾ ਪਾਏ; ਤਿਸੁ ਪੂਜ ਕਰੇ ਸਭੁ ਸੈਸਾਰੁ ॥
peeeai saahurai bahu sobhaa paae; tis pooj kare sabh saisaar |
Punjabi
ਇਸ ਲੋਕ ਤੇ ਪਰਲੋਕ ਵਿੱਚ ਉਹ ਬਹੁਤ ਇੱਜ਼ਤ-ਆਬਰੂ ਪਾਉਂਦੀ ਹੈ ਅਤੇ ਸਾਰਾ ਸੰਸਾਰ ਉਸ ਦੀ ਉਪਾਸ਼ਨਾ ਕਰਦਾ ਹੈ।
English
In this world and the next, she receives great honor, and the whole world worships her.
ਓਹ ਰਲਾਈ ਕਿਸੈ ਦੀ. ਨਾ ਰਲੈ; ਜਿਸੁ ਰਾਵੇ ਸਿਰਜਨਹਾਰੁ ॥
oeh ralaaee kisai dee. naa ralai; jis raave sirajanahaar |
Punjabi
ਜਿਸ ਨੂੰ ਉਸ ਦਾ ਕੰਤ ਕਰਤਾਰ ਮਾਣਦਾ ਹੈ, ਉਹ ਪਰਤੱਖ ਹੀ ਉਸ ਦੀ ਹੋ ਦਿੱਸਦੀ ਹੈ ਅਤੇ ਕਿਸੇ ਹੋਰਸ ਨਾਲ ਉਸ ਦਾ ਮੁਗਾਲਤਾ ਨਹੀਂ ਪੈਂਦਾ।
English
She who is enjoyed by her Creator Lord stands out, and does not blend in with the crowd.
ਨਾਨਕ. ਗੁਰਮੁਖਿ ਸਦਾ ਸੁਹਾਗਣੀ; ਜਿਸੁ ਅਵਿਨਾਸੀ ਪੁਰਖੁ ਭਰਤਾਰੁ ॥੧॥
naanak. guramukh sadaa suhaaganee; jis avinaasee purakh bharataar |1|
Punjabi
ਨਾਨਕ ਜਿਸ ਨੇਕ ਇਸਤਰੀ ਦਾ ਅਮਰ ਪ੍ਰਭੂ ਪਤੀ ਹੈ, ਉਹ ਹਮੇਸ਼ਾਂ ਲਈ ਇਕ ਸੱਚੀ ਸੁੱਚੀ ਪਤਨੀ ਹੈ।
English
O Nanak, the Gurmukh is the happy soul-bride forever; she has the Imperishable Lord God as her Husband. ||1||
ਮਃ ੧ ॥
mahalaa 1 |
Punjabi
ਪਹਿਲੀ ਪਾਤਿਸ਼ਾਹੀ।
English
First Mehl:
ਸੂਹਾ ਰੰਗੁ, ਸੁਪਨੈ ਨਿਸੀ; ਬਿਨੁ ਤਾਗੇ ਗਲਿ ਹਾਰੁ ॥
soohaa rang, supanai nisee; bin taage gal haar |
Punjabi
ਸੰਸਾਰੀ ਪਦਾਰਥਾਂ ਦੀ ਰੱਤੀ ਰੰਗਤ ਰਾਤ ਦੇ ਸੁਫਨੇ ਅਤੇ ਧਾਗੇ ਦੇ ਬਗੈਰ ਮਾਲਾ ਦੀ ਤਰ੍ਹਾਂ ਹੈ।
English
The red color is like a dream in the night; it is like a necklace without a string.
ਸਚਾ ਰੰਗੁ ਮਜੀਠ ਕਾ; ਗੁਰਮੁਖਿ ਬ੍ਰਹਮ ਬੀਚਾਰੁ ॥
sachaa rang majeetth kaa; guramukh braham beechaar |
Punjabi
ਗੁਰਾਂ ਦੇ ਸੱਚੇ ਸਿੱਖ ਜੋ ਸਾਹਿਬ ਦਾ ਸਿਮਰਨ ਕਰਦੇ ਹਨ ਉਹ ਮਜੀਠ ਦੀ ਮੁਸਤਕਿਲ ਪਾਹ ਧਾਰਨ ਕਰ ਲੈਂਦੇ ਹਨ।
English
The Gurmukhs take on the permanent color, contemplating the Lord God.
ਨਾਨਕ. ਪ੍ਰੇਮ ਮਹਾ ਰਸੀ; ਸਭਿ ਬੁਰਿਆਈਆ ਛਾਰੁ ॥੨॥
naanak. prem mahaa rasee; sabh buriaaeea chhaar |2|
Punjabi
ਨਾਨਕ ਪ੍ਰਭੂ ਦੀ ਪ੍ਰੀਤ ਦੇ ਪਰਮ ਅੰਮ੍ਰਿਤ ਨਾਲ, ਸਾਰੇ ਪਾਪ ਸੜ ਕੇ ਸੁਆਹ ਹੋ ਜਾਂਦੇ ਹਨ।
English
O Nanak, with the supreme sublime essence of the Lord's Love, all sins and evil deeds are turned to ashes. ||2||
ਪਉੜੀ ॥
paurree |
Punjabi
ਪਉੜੀ।
English
Pauree:
ਇਹੁ ਜਗੁ ਆਪਿ ਉਪਾਇਓਨੁ; ਕਰਿ ਚੋਜ ਵਿਡਾਨੁ ॥
eihu jag aap upaaeon; kar choj viddaan |
Punjabi
ਸੁਆਮੀ ਨੇ ਆਪੇ ਹੀ ਸੰਸਾਰ ਸਾਜਿਆ ਹੈ ਅਤੇ ਅਦਭੁਤ ਖੇਡ ਰਚੀ ਹੈ।
English
He Himself created this world, and staged this wondrous play.
ਪੰਚ ਧਾਤੁ ਵਿਚਿ ਪਾਈਅਨੁ; ਮੋਹੁ ਝੂਠੁ ਗੁਮਾਨੁ ॥
panch dhaat vich paaeean; mohu jhootth gumaan |
Punjabi
ਸੁਆਮੀ ਨੇ ਪੰਜਾਂ ਤੱਤਾਂ ਦਾ ਸਰੀਰ ਸਾਜਿਆ ਹੈ ਅਤੇ ਇਸ ਅੰਦਰ ਸੰਸਾਰੀ ਲਗਨ, ਕੂੜ ਅਤੇ ਸਵੈ-ਹੰਗਤਾ ਫੂਕੀ ਹੈ।
English
Into the body of the five elements, He infused attachment, falsehood and self-conceit.
ਆਵੈ ਜਾਇ ਭਵਾਈਐ; ਮਨਮੁਖੁ ਅਗਿਆਨੁ ॥
aavai jaae bhavaaeeai; manamukh agiaan |
Punjabi
ਬੇਸਮਝ ਆਪ-ਹੁਦਰਾ ਆਉਂਦਾ ਤੇ ਜਾਂਦਾ ਹੈ ਅਤੇ ਜੂਨੀਆਂ ਅੰਦਰ ਭਟਕਾਇਆ ਜਾਂਦਾ ਹੈ।
English
The ignorant, self-willed manmukh comes and goes, wandering in reincarnation.
ਇਕਨਾ ਆਪਿ ਬੁਝਾਇਓਨੁ; ਗੁਰਮੁਖਿ ਹਰਿ ਗਿਆਨੁ ॥
eikanaa aap bujhaaeon; guramukh har giaan |
Punjabi
ਕਈਆਂ ਨੂੰ ਗੁਰਾਂ ਦੇ ਰਾਹੀਂ ਸਾਹਿਬ ਖੁਦ ਹੀ ਬ੍ਰਹਿਮ ਗਿਆਤ ਦਰਸਾ ਦਿੰਦਾ ਹੈ।
English
He Himself teaches some to become Gurmukh, through the spiritual wisdom of the Lord.
ਭਗਤਿ ਖਜਾਨਾ ਬਖਸਿਓਨੁ; ਹਰਿ ਨਾਮੁ ਨਿਧਾਨੁ ॥੪॥
bhagat khajaanaa bakhasion; har naam nidhaan |4|
Punjabi
ਉਨ੍ਹਾਂ ਨੂੰ ਸਾਹਿਬ ਆਪਣੇ ਅਨੁਰਾਗਾਂ ਦਾ ਭੰਡਾਰਾ ਅਤੇ ਨਾਮ ਦਾ ਖਜਾਨਾ ਪਰਦਾਨ ਕਰ ਦਿੰਦਾ ਹੈ।
English
He blesses them with the treasure of devotional worship, and the wealth of the Lord's Name. ||4||
ਸਲੋਕੁ ਮਃ ੩ ॥
salok mahalaa 3 |
Punjabi
ਸਲੋਕ ਤੀਜੀ ਪਾਤਿਸ਼ਾਹੀ।
English
Salok, Third Mehl:
ਸੂਹਵੀਏ. ਸੂਹਾ ਵੇਸੁ ਛਡਿ ਤੂ; ਤਾ ਪਿਰ ਲਗੀ ਪਿਆਰੁ ॥
soohavee. soohaa ves chhadd too; taa pir lagee piaar |
Punjabi
ਹੇ ਰਤੇ ਭੇਸ ਵਾਲੀਏ ਤ੍ਰੀਮਤੇ! ਤੂੰ ਆਪਣੇ ਰੱਤੇ ਕਪੜੇ ਲਾਹ ਦੇ, ਤਦ ਹੀ ਤੇਰੀ ਮੁਹੱਬਤ ਭਰਤੇ ਨਾਲ ਪਵੇਗੀ।
English
O red-robed woman, discard your red dress, and then, you shall come to love your Husband Lord.