Ang 788
ਜੁਗ ਚਾਰੇ ਸਭ ਭਵਿ ਥਕੀ; ਕਿਨਿ ਕੀਮਤਿ ਹੋਈ ॥
jug chaare sabh bhav thakee; kin keemat hoee |
Punjabi
ਸਾਰੀ ਦੁਨੀਆਂ ਚੌਹਾਂ ਹੀ ਯੁੱਗਾਂ ਅੰਦਰ ਫਿਰਦੀ ਹਾਰ ਹੁਟ ਗਈ ਹੈ ਪ੍ਰੰਤੂ ਕੋਈ ਭੀ ਉਸ ਦੇ ਮੁੱਲ ਨੂੰ ਨਹੀਂ ਜਾਣਦਾ।
English
All have grown weary of wandering throughout the four ages, but none know the Lord's worth.
ਸਤਿਗੁਰਿ ਏਕੁ ਵਿਖਾਲਿਆ; ਮਨਿ ਤਨਿ ਸੁਖੁ ਹੋਈ ॥
satigur ek vikhaaliaa; man tan sukh hoee |
Punjabi
ਸੱਚੇ ਗੁਰਾਂ ਨੇ ਮੈਨੂੰ ਇਕ ਸੁਆਮੀ ਵਿਖਾਲ ਦਿੱਤਾ ਹੈ ਅਤੇ ਮੇਰੀ ਆਤਮਾ ਤੇ ਦੇਹ ਸੁਖੀ ਹੋ ਗਏ ਹਨ।
English
The True Guru has shown me the One Lord, and my mind and body are at peace.
ਗੁਰਮੁਖਿ ਸਦਾ ਸਲਾਹੀਐ; ਕਰਤਾ ਕਰੇ ਸੁ ਹੋਈ ॥੭॥
guramukh sadaa salaaheeai; karataa kare su hoee |7|
Punjabi
ਗੁਰਾਂ ਦੀ ਦਇਆ ਦੁਆਰਾ, ਤੂੰ ਹਮੇਸ਼ਾਂ ਸੁਆਮੀ ਦੀ ਸਿਫ਼ਤ ਕਰ। ਕੇਵਲ ਉਹ ਹੀ ਹੁੰਦਾ ਹੈ, ਜੋ ਕਰਤਾਰ ਕਰਦਾ ਹੈ।
English
The Gurmukh praises the Lord forever; that alone happens, which the Creator Lord does. ||7||
ਸਲੋਕ ਮਹਲਾ ੨ ॥
salok mahalaa 2 |
Punjabi
ਸਲੋਕ ਦੂਜੀ ਪਾਤਿਸ਼ਾਹੀ।
English
Salok, Second Mehl:
ਜਿਨਾ ਭਉ. ਤਿਨੑ ਨਾਹਿ ਭਉ; ਮੁਚੁ ਭਉ. ਨਿਭਵਿਆਹ ॥
jinaa bhau. tina naeh bhau; much bhau. nibhaviaah |
Punjabi
ਜੋ ਸਾਈਂ ਤੋਂ ਡਰਦੇ ਹਨ, ਉਨ੍ਹਾਂ ਨੂੰ ਹੋਰ ਕੋਈ ਡਰ ਨਹੀਂ। ਜੋ ਸੁਆਮੀ ਤੋਂ ਨਹੀਂ ਡਰਦੇ, ਉਨ੍ਹਾਂ ਨੂੰ ਬਹੁਤ ਡਰ ਲੱਗਦਾ ਹੈ।
English
Those who have the Fear of God, have no other fears; those who do not have the Fear of God, are very afraid.
ਨਾਨਕ. ਏਹੁ ਪਟੰਤਰਾ; ਤਿਤੁ ਦੀਬਾਣਿ ਗਇਆਹ ॥੧॥
naanak. ehu pattantaraa; tith deebaan geaah |1|
Punjabi
ਨਾਨਕ ਇਸ ਭੇਤ ਦਾ ਉਸ ਪ੍ਰਭੂ ਦੇ ਦਰਬਾਰ ਪੁੱਜਿਆਂ ਪਤਾ ਲੱਗਦਾ ਹੈ।
English
O Nanak, this mystery is revealed at the Court of the Lord. ||1||
ਮਃ ੨ ॥
mahalaa 2 |
Punjabi
ਦੂਜੀ ਪਾਤਿਸ਼ਾਹੀ।
English
Second Mehl:
ਤੁਰਦੇ ਕਉ ਤੁਰਦਾ ਮਿਲੈ; ਉਡਤੇ ਕਉ ਉਡਤਾ ॥
turade kau turadaa milai; uddate kau uddataa |
Punjabi
ਟੁਰਨ ਫਿਰਨ ਵਾਲੇ, ਟੁਰਨ ਫਿਰਨ ਵਾਲਿਆਂ ਨਾਲ ਮੇਲ-ਜੋਲ ਕਰਦੇ ਹਨ ਅਤੇ ਉਡੱਣ ਵਾਲੇ, ਉਡੱਣ ਵਾਲਿਆਂ ਨਾਲ।
English
That which flows, mingles with that which flows; that which blows, mingles with that which blows.
ਜੀਵਤੇ ਕਉ ਜੀਵਤਾ ਮਿਲੈ; ਮੂਏ ਕਉ ਮੂਆ ॥
jeevate kau jeevataa milai; mooe kau mooaa |
Punjabi
ਜੀਉਂਦੇ ਜੀਉਦਿਆਂ ਨਾਲ ਮੇਲ-ਮਿਲਾਪ ਕਰਦੇ ਹਨ ਅਤੇ ਮਰੇ ਹੋਏ ਮਰਿਆ ਨਾਲ।
English
The living mingle with the living, and the dead mingle with the dead.
ਨਾਨਕ ਸੋ ਸਾਲਾਹੀਐ; ਜਿਨਿ ਕਾਰਣੁ ਕੀਆ ॥੨॥
naanak so saalaaheeai; jin kaaran keea |2|
Punjabi
ਨਾਨਕ, ਤੂੰ ਉਸ ਦੀ ਸਿਫ਼ਤ ਸ਼ਘਾਲਾ ਕਰ, ਜਿਸ ਨੇ ਰਚਨਾ ਰਚੀ ਹੈ।
English
O Nanak, praise the One who created the creation. ||2||
ਪਉੜੀ ॥
paurree |
Punjabi
ਪਉੜੀ।
English
Pauree:
ਸਚੁ ਧਿਆਇਨਿ ਸੇ ਸਚੇ; ਗੁਰ ਸਬਦਿ ਵੀਚਾਰੀ ॥
sach dhiaaein se sache; gur sabad veechaaree |
Punjabi
ਜੋ ਸੱਚੇ ਸਾਈਂ ਦਾ ਸਿਮਰਨ ਅਤੇ ਗੁਰਾਂ ਦੀ ਬਾਣੀ ਦਾ ਵੀਚਾਰ ਕਰਦੇ ਹਨ, ਉਹ ਸੱਚੇ ਹਨ।
English
Those who meditate on the True Lord are true; they contemplate the Word of the Guru's Shabad.
ਹਉਮੈ ਮਾਰਿ ਮਨੁ ਨਿਰਮਲਾ; ਹਰਿ ਨਾਮੁ ਉਰਿ ਧਾਰੀ ॥
haumai maar man niramalaa; har naam ur dhaaree |
Punjabi
ਉਹ ਆਪਣੀ ਹੰਗਤਾ ਨੂੰ ਨਾਸ ਤੇ ਆਤਮਾ ਨੂੰ ਪਵਿੱਤਰ ਕਰਦੇ ਹਨ ਅਤੇ ਸੁਆਮੀ ਦੇ ਨਾਮ ਨੂੰ ਆਪਣੇ ਦਿਲ ਨਾਲ ਲਾਉਂਦੇ ਹਨ।
English
They subdue their ego, purify their minds, and enshrine the Lord's Name within their hearts.
ਕੋਠੇ ਮੰਡਪ ਮਾੜੀਆ; ਲਗਿ ਪਏ ਗਾਵਾਰੀ ॥
kotthe manddap maarreea; lag pe gaavaaree |
Punjabi
ਮੂਰਖ ਆਪਣੇ ਘਰਾਂ, ਮੰਦਰਾਂ ਅਤੇ ਅਟਾਰੀਆਂ ਨਾਲ ਜੁੜੇ ਹੋਏ ਹਨ।
English
The fools are attached to their homes, mansions and balconies.
ਜਿਨਿੑ ਕੀਏ ਤਿਸਹਿ. ਨ ਜਾਣਨੀ; ਮਨਮੁਖਿ ਗੁਬਾਰੀ ॥
jina kee tiseh. na jaananee; manamukh gubaaree |
Punjabi
ਅਧਰਮੀਆਂ ਨੂੰ ਅਨ੍ਹੇਰਿਆਂ ਨੇ ਘੇਰਿਆ ਹੋਇਆ ਹੈ। ਉਹ ਉਸ ਨੂੰ ਨਹੀਂ ਜਾਣਦੇ, ਜਿਸ ਨੇ ਉਨ੍ਹਾਂ ਨੂੰ ਸਾਜਿਆ ਹੈ।
English
The self-willed manmukhs are caught in darkness; they do not know the One who created them.
ਜਿਸੁ ਬੁਝਾਇਹਿ, ਸੋ ਬੁਝਸੀ ਸਚਿਆ; ਕਿਆ ਜੰਤ ਵਿਚਾਰੀ ॥੮॥
jis bujhaaeihi, so bujhasee sachiaa; kiaa jant vichaaree |8|
Punjabi
ਕੇਵਲ ਉਹ ਹੀ ਤੈਨੂੰ ਸਮਝਦਾ ਹੈ, ਹੇ ਸੱਚੇ ਸੁਆਮੀ ਜਿਸ ਨੂੰ ਤੂੰ ਦਰਸਾਉਂਦਾ ਹੈਂ, ਨਿਹੱਥਲ ਜੀਵ ਕੀ ਕਰ ਸਕਦਾ ਹੈ?
English
He alone understands, whom the True Lord causes to understand; what can the helpless creatures do? ||8||
ਸਲੋਕ ਮਃ ੩ ॥
salok mahalaa 3 |
Punjabi
ਸਲੋਕ ਤੀਜੀ ਪਾਤਿਸ਼ਾਹੀ।
English
Salok, Third Mehl:
ਕਾਮਣਿ ਤਉ ਸੀਗਾਰੁ ਕਰਿ; ਜਾ ਪਹਿਲਾਂ ਕੰਤੁ ਮਨਾਇ ॥
kaaman tau seegaar kar; jaa pahilaan kant manaae |
Punjabi
ਹੇ ਸਹੇਲੀਓ! ਤੂੰ ਕੇਵਲ ਤਾਂ ਹੀ ਹਾਰ-ਸ਼ਿੰਗਾਰ ਲਾ ਜਦ ਤੂੰ ਪਹਿਲਾ ਆਪਣੇ ਭਰਤੇ ਨੂੰ ਰਿਝਾ ਲਵੇਂ।
English
O bride, decorate yourself, after you surrender and accept your Husband Lord.
ਮਤੁ ਸੇਜੈ ਕੰਤੁ. ਨ ਆਵਈ; ਏਵੈ ਬਿਰਥਾ ਜਾਇ ॥
mat sejai kant. na aavee; evai birathaa jaae |
Punjabi
ਮਤੇ ਤੇਰਾ ਭਰਤਾ ਤੇਰੇ ਪਲੰਘ ਤੇ ਆਵੇ ਹੀ ਨਾਂ ਅਤੇ ਤੇਰੇ ਹਾਰ-ਸ਼ਿੰਗਾਰ ਬੇਫਾਇਦਾ ਹੀ ਚਲੇ ਜਾਣ।
English
Otherwise, your Husband Lord will not come to your bed, and your ornaments will be useless.
ਕਾਮਣਿ ਪਿਰ ਮਨੁ ਮਾਨਿਆ; ਤਉ ਬਣਿਆ ਸੀਗਾਰੁ ॥
kaaman pir man maaniaa; tau baniaa seegaar |
Punjabi
ਜਦ ਪਤਨੀ ਦੇ ਪਤੀ ਦਾ ਚਿੱਤ ਪ੍ਰਸੰਨ ਹੋ ਜਾਂਦਾ ਹੈ, ਕੇਵਲ ਤਦ ਹੀ ਉਸ ਨੂੰ ਹਾਰ-ਸ਼ਿੰਗਾਰ ਫਬਦੇ ਹਨ।
English
O bride, your decorations will adorn you, only when your Husband Lord's Mind is pleased.
ਕੀਆ ਤਉ ਪਰਵਾਣੁ ਹੈ; ਜਾ ਸਹੁ ਧਰੇ ਪਿਆਰੁ ॥
keea tau paravaan hai; jaa sahu dhare piaar |
Punjabi
ਜਦ ਕੰਮ ਆਪਣੀ ਵਹੁਟੀ ਨੂੰ ਪਿਆਰ ਕਰਦਾ ਹੈ, ਤਦ ਉਸ ਦੇ ਹਾਰ-ਸ਼ਿੰਗਾਰ ਕਰਨੇ ਕਬੂਲ ਹੋ ਜਾਂਦੇ ਹਨ।
English
Your ornaments will be acceptable and approved, only when your Husband Lord loves you.
ਭਉ ਸੀਗਾਰੁ ਤਬੋਲ ਰਸੁ; ਭੋਜਨੁ ਭਾਉ ਕਰੇਇ ॥
bhau seegaar tabol ras; bhojan bhaau karee |
Punjabi
ਹੇ ਪਤਨੀਏ! ਤੂੰ ਸੁਆਮੀ ਦੇ ਡਰ ਨੂੰ ਆਪਣਾ ਗਹਿਣਾ ਗੱਟਾ, ਨਾਮ-ਅੰਮ੍ਰਿਤ ਨੂੰ ਆਪਣਾ ਪਾਨ ਅਤੇ ਪ੍ਰਭੂ ਦੀ ਪ੍ਰੀਤ ਨੂੰ ਆਪਣਾ ਆਹਾਰ ਬਣਾ!
English
So make the Fear of God your ornaments, joy your betel nuts to chew, and love your food.
ਤਨੁ ਮਨੁ ਸਉਪੇ ਕੰਤ ਕਉ; ਤਉ ਨਾਨਕ ਭੋਗੁ ਕਰੇਇ ॥੧॥
tan man saupe kant kau; tau naanak bhog karee |1|
Punjabi
ਆਪਣੀ ਦੇਹ ਤੇ ਜਿੰਦੜੀ ਆਪਣੇ ਪਤੀ ਨੂੰ ਅਰਪਨ ਕਰ ਦੇ ਅਤੇ ਤਦ ਹੀ ਉਹ ਤੈਨੂੰ ਮਾਣੇਗਾ।
English
Surrender your body and mind to your Husband Lord, and then, O Nanak, He will enjoy you. ||1||
ਮਃ ੩ ॥
mahalaa 3 |
Punjabi
ਤੀਜੀ ਪਾਤਿਸ਼ਾਹੀ।
English
Third Mehl:
ਕਾਜਲ ਫੂਲ ਤੰਬੋਲ ਰਸੁ; ਲੇ ਧਨ ਕੀਆ ਸੀਗਾਰੁ ॥
kaajal fool tanbol ras; le dhan keea seegaar |
Punjabi
ਵਹੁਟੀ ਸੁਰਮਾ, ਫੁੱਲ, ਪਾਨ ਅਤੇ ਗੁਲਾਬ ਦੇ ਅਤਰ ਨੂੰ ਲੈ ਕੇ ਆਪਣੇ ਆਪ ਨੂੰ ਸਜਾਉਂਦੀ ਹੈ।
English
The wife takes flowers, and fragrance of betel, and decorates herself.
ਸੇਜੈ ਕੰਤੁ. ਨ ਆਇਓ; ਏਵੈ ਭਇਆ ਵਿਕਾਰੁ ॥੨॥
sejai kant. na aaeo; evai bheaa vikaar |2|
Punjabi
ਪਰ ਜੇਕਰ ਉਸ ਦਾ ਖਸਮ ਉਸ ਦੇ ਬਿਸਤਰੇ ਤੇ ਨਹੀਂ ਆਉਂਦਾ ਤਾਂ ਇਹ ਸਭ ਵਿਅਰਥ ਜਾਂਦਾ ਹੈ।
English
But her Husband Lord does not come to her bed, and so these efforts are useless. ||2||
ਮਃ ੩ ॥
mahalaa 3 |
Punjabi
ਤੀਜੀ ਪਾਤਿਸ਼ਾਹੀ।
English
Third Mehl:
ਧਨ ਪਿਰੁ ਏਹਿ. ਨ ਆਖੀਅਨਿ ਬਹਨਿ; ਇਕਠੇ ਹੋਇ ॥
dhan pir ehi. na aakheean behan; ikatthe hoe |
Punjabi
ਉਹ ਪਤੀ ਤੇ ਪਤਨੀ ਨਹੀਂ ਕਹੇ ਜਾਂਦੇ ਜੋ ਕੇਵਲ ਮਿਲ ਕੇ ਬੈਠਦੇ ਹਨ।
English
They are not said to be husband and wife, who merely sit together.
ਏਕ ਜੋਤਿ ਦੁਇ ਮੂਰਤੀ; ਧਨ ਪਿਰੁ ਕਹੀਐ ਸੋਇ ॥੩॥
ek jot due mooratee; dhan pir kaheeai soe |3|
Punjabi
ਸਗੋਂ ਕੇਵਲ ਉਹ ਹੀ ਪਤੀ ਤੇ ਪਤਨੀ ਕਹੇ ਜਾਂਦੇ ਹਨ, ਜਿਨ੍ਹਾਂ ਦੇ ਦੋ ਸਰੀਰਾਂ ਵਿੱਚ ਆਤਮਾ ਇਕ ਹੈ।
English
They alone are called husband and wife, who have one light in two bodies. ||3||
ਪਉੜੀ ॥
paurree |
Punjabi
ਪਉੜੀ।
English
Pauree:
ਭੈ ਬਿਨੁ ਭਗਤਿ. ਨ ਹੋਵਈ; ਨਾਮਿ. ਨ ਲਗੈ ਪਿਆਰੁ ॥
bhai bin bhagat. na hovee; naam. na lagai piaar |
Punjabi
ਪ੍ਰਭੂ ਦੇ ਡਰ ਦੇ ਬਾਝੋਂ ਬੰਦਾ ਉਸ ਦੀ ਘਾਲ ਕਮਾ ਨਹੀਂ ਸਕਦਾ ਅਤੇ ਨਾਂ ਹੀ ਉਸ ਦਾ ਨਾਮ ਨਾਲ ਪ੍ਰੇਮ ਪੈਂਦਾ ਹੈ।
English
Without the Fear of God, there is no devotional worship, and no love for the Naam, the Name of the Lord.
ਸਤਿਗੁਰਿ ਮਿਲਿਐ. ਭਉ ਊਪਜੈ; ਭੈ ਭਾਇ ਰੰਗੁ ਸਵਾਰਿ ॥
satigur miliai. bhau aoopajai; bhai bhaae rang savaar |
Punjabi
ਸੱਚੇ ਗੁਰਾਂ ਨਾਲ ਮਿਲ ਕੇ ਪ੍ਰਭੂ ਦਾ ਡਰ ਉਤਪੰਨ ਹੋ ਜਾਂਦਾ ਹੈ ਅਤੇ ਪ੍ਰਭੂ ਦੇ ਡਰ ਤੇ ਪ੍ਰੇਮ ਨਾਲ ਬੰਦੇ ਦਾ ਸਰੂਪ ਸ਼ਸ਼ੋਭਤ ਹੋ ਜਾਂਦਾ ਹੈ।
English
Meeting with the True Guru, the Fear of God wells up, and one is embellished with the Fear and the Love of God.
ਤਨੁ ਮਨੁ ਰਤਾ ਰੰਗ ਸਿਉ; ਹਉਮੈ ਤ੍ਰਿਸਨਾ ਮਾਰਿ ॥
tan man rataa rang siau; haumai trisanaa maar |
Punjabi
ਜਿਸ ਦੀ ਦੇਹ ਅਤੇ ਆਤਮਾ ਪ੍ਰਭੂ ਦੀ ਪ੍ਰੀਤ ਨਾਲ ਰੰਗੀਜੇ ਹਨ, ਉਹ ਆਪਣੇ ਹੰਕਾਰ ਤੇ ਖਾਹਿਸ਼ ਦਾ ਮਲੀਆਮੇਟ ਕਰ ਦਿੰਦਾ ਹੈ।
English
When the body and mind are imbued with the Lord's Love, egotism and desire are conquered and subdued.
ਮਨੁ ਤਨੁ ਨਿਰਮਲੁ ਅਤਿ ਸੋਹਣਾ; ਭੇਟਿਆ ਕ੍ਰਿਸਨ ਮੁਰਾਰਿ ॥
man tan niramal at sohanaa; bhettiaa krisan muraar |
Punjabi
ਜਿਸ ਨੂੰ ਹੰਕਾਰ ਦਾ ਵੈਰੀ ਸਾਹਿਬ ਮਿਲ ਪੈਂਦਾ ਹੈ, ਉਸ ਦੀ ਜਿੰਦੜੀ ਅਤੇ ਦੇਹ ਪਵਿੱਤਰ ਅਤੇ ਪਰਮ ਸੁੰਦਰ ਹੋ ਜਾਂਦੇ ਹਨ।
English
The mind and body become immaculately pure and very beautiful, when one meets the Lord, the Destroyer of ego.
ਭਉ ਭਾਉ ਸਭੁ ਤਿਸ ਦਾ; ਸੋ ਸਚੁ ਵਰਤੈ ਸੰਸਾਰਿ ॥੯॥
bhau bhaau sabh tis daa; so sach varatai sansaar |9|
Punjabi
ਡਰ ਅਤੇ ਪ੍ਰੇਮ ਸਭ ਉਸ ਦੀ ਮਲਕੀਅਤ ਹਨ। ਉਹ ਸੱਚਾ ਸਾਹਿਬ ਆਲਮ ਅੰਦਰ ਵਿਆਪਕ ਹੋ ਰਿਹਾ ਹੈ।
English
Fear and love all belong to Him; He is the True Lord, permeating and pervading the Universe. ||9||
ਸਲੋਕ ਮਃ ੧ ॥
salok mahalaa 1 |
Punjabi
ਸਲੋਕ ਪਹਿਲੀ ਪਾਤਿਸ਼ਾਹੀ।
English
Salok, First Mehl:
ਵਾਹੁ ਖਸਮ ਤੂ ਵਾਹੁ; ਜਿਨਿ ਰਚਿ ਰਚਨਾ ਹਮ ਕੀਏ ॥
vaahu khasam too vaahu; jin rach rachanaa ham kee |
Punjabi
ਸੁਬਹਾਨ! ਸੁਬਹਾਨ ਹੈਂ ਤੂੰ ਹੇ ਸੁਆਮੀ! ਜਿਸ ਨੇ ਸ਼੍ਰਿਸ਼ਟੀ ਨੂੰ ਸਾਜ ਕੇ ਸਾਨੂੰ ਬਣਾਇਆ ਹੈ।
English
Waaho! Waaho! You are wonderful and great, O Lord and Master; You created the creation, and made us.
ਸਾਗਰ ਲਹਰਿ ਸਮੁੰਦ ਸਰ; ਵੇਲਿ ਵਰਸ ਵਰਾਹੁ ॥
saagar lehar samund sar; vel varas varaahu |
Punjabi
ਤੂੰ ਹੀ ਸਮੁੰਦਰ ਦੇ ਤਰੰਗ, ਸਮੁੰਦਰ, ਪਾਣੀ ਦੇ ਛੱਭ, ਬਨਾਸਪਤੀ, ਬੱਦਲ ਅਤੇ ਪਹਾੜ ਰਹੇ ਹਨ।
English
You made the waters, waves, oceans, pools, plants, clouds and mountains.
ਆਪਿ ਖੜੋਵਹਿ ਆਪਿ ਕਰਿ; ਆਪੀਣੈ ਆਪਾਹੁ ॥
aap kharroveh aap kar; aapeenai aapaahu |
Punjabi
ਖੁਦ ਰਚਨਾ ਨੂੰ ਰਚ ਕੇ, ਤੂੰ ਖੁਦ ਹੀ ਇਸ ਵਿੱਚ ਖਲੋਤਾ ਹੋਇਆ ਹੈਂ, ਹੇ ਸੁਆਮੀ! ਸਾਰਾ ਕੁਛ ਤੂੰ ਆਪੇ ਹੀ ਹੈਂ।
English
You Yourself stand in the midst of what You Yourself created.
ਗੁਰਮੁਖਿ, ਸੇਵਾ ਥਾਇ ਪਵੈ; ਉਨਮਨਿ ਤਤੁ ਕਮਾਹੁ ॥
guramukh, sevaa thaae pavai; unaman tat kamaahu |
Punjabi
ਗੁਰੂ-ਸਮਰਪਣਾਂ ਦੀ ਘਾਲ ਕਬੂਲ ਪੈ ਜਾਂਦੀ ਹੈ ਅਤੇ ਬੈਕੁੰਠੀ ਪ੍ਰਸੰਨਤਾ ਅੰਦਰ, ਉਹ ਨਾਮ ਦੇ ਜੌਹਰ ਦੀ ਕਮਾਈ ਕਰਦੇ ਹਨ।
English
The selfless service of the Gurmukhs is approved; in celestial peace, they live the essence of reality.
ਮਸਕਤਿ ਲਹਹੁ ਮਜੂਰੀਆ; ਮੰਗਿ ਮੰਗਿ ਖਸਮ ਦਰਾਹੁ ॥
masakat lahahu majooreea; mang mang khasam daraahu |
Punjabi
ਉਨ੍ਹਾਂ ਨੂੰ ਆਪਣੀ ਮਿਹਨਤ ਦੀ ਮਜ਼ਦੂਰੀ ਮਿਲ ਜਾਂਦੀ ਹੈ ਅਤੇ ਉਹ ਸੁਆਮੀ ਦੇ ਬੂਹੇ ਤੇ ਹਰ ਘੜੀ ਖੈੌਰ ਮੰਗਦੇ ਹਨ।
English
They receive the wages of their labor, begging at the Door of their Lord and Master.
ਨਾਨਕ. ਪੁਰ ਦਰ ਵੇਪਰਵਾਹ; ਤਉ ਦਰਿ ਊਣਾ. ਨਾਹਿ ਕੋ, ਸਚਾ ਵੇਪਰਵਾਹੁ ॥੧॥
naanak. pur dar veparavaah; tau dar aoonaa. naeh ko, sachaa veparavaahu |1|
Punjabi
ਨਾਨਕ, ਪਰੀਪੂਰਨ ਹੈ ਬੇ-ਮੁਹਤਾਜ ਸੁਆਮੀ ਦਾ ਦਰਬਾਰ, ਹੇ ਮੇਰੇ ਸੱਚੇ ਬੇ-ਮੁਹਤਾਜ ਸੁਆਮੀ! ਕੋਈ ਭੀ ਤੇਰੇ ਦਰਬਾਰ ਤੋਂ ਖਾਲੀ ਨਹੀਂ ਮੁੜਦਾ।
English
O Nanak, the Court of the Lord is overflowing and carefree; O my True Carefree Lord, no one returns empty-handed from Your Court. ||1||
ਮਹਲਾ ੧ ॥
mahalaa 1 |
Punjabi
ਪਹਿਲੀ ਪਾਤਿਸ਼ਾਹੀ।
English
First Mehl:
ਉਜਲ ਮੋਤੀ ਸੋਹਣੇ; ਰਤਨਾ ਨਾਲਿ ਜੁੜੰਨਿ ॥
aujal motee sohane; ratanaa naal jurran |
Punjabi
ਚਮਕੀਲੇ ਸੁੰਦਰ ਮੋਤੀਆਂ ਵਰਗੇ ੰਦ, ਨੇਤ੍ਰਾਂ ਦੇ ਹੀਰਿਆਂ ਨਾਲ ਜੜੇ ਹੋਏ ਹਨ।
English
The teeth are like brilliant, beautiful pearls, and the eyes are like sparkling jewels.
ਤਿਨ ਜਰੁ ਵੈਰੀ ਨਾਨਕਾ; ਜਿ ਬੁਢੇ ਥੀਇ ਮਰੰਨਿ ॥੨॥
tin jar vairee naanakaa; ji budte thee maran |2|
Punjabi
ਨਾਨਕ, ਬੁਢੇਪਾ ਉਨ੍ਹਾਂ ਦਾ ਦੁਸ਼ਮਨ ਹੈ। ਜਦ ਬਿਰਧ ਹੋ ਜਾਂਦੇ ਹਨ, ਤਦ ਉਹ ਨਸ਼ਟ ਹੋ ਗਏ ਹਨ।
English
Old age is their enemy, O Nanak; when they grow old, they waste away. ||2||