Ang 789
ਪਉੜੀ ॥
paurree |
Punjabi
ਪਉੜੀ।
English
Pauree:
ਹਰਿ ਸਾਲਾਹੀ ਸਦਾ ਸਦਾ; ਤਨੁ ਮਨੁ ਸਉਪਿ ਸਰੀਰੁ ॥
har saalaahee sadaa sadaa; tan man saup sareer |
Punjabi
ਹਮੇਸ਼ਾ, ਹਮੇਸ਼ਾਂ ਮੈਂ ਆਪਣੇ ਵਾਹਿਗੁਰੂ ਦੀ ਸਿਫ਼ਤ ਕਰਦਾ ਅਤੇ ਆਪਣੀ ਦੇਹ, ਆਤਮਾ ਤੇ ਇਸ ਜਿਸਮ ਨੂੰ ਉਨ੍ਹਾਂ ਦੀ ਭੇਟਾ ਧਰਦਾ ਹਾਂ।
English
Praise the Lord, forever and ever; dedicate your body and mind to Him.
ਗੁਰਸਬਦੀ ਸਚੁ ਪਾਇਆ; ਸਚਾ ਗਹਿਰ ਗੰਭੀਰੁ ॥
gurasabadee sach paaeaa; sachaa gahir ganbheer |
Punjabi
ਗੁਰਬਾਣੀ ਰਾਹੀਂ, ਮੈਂ ਸੱਚੇ ਡੂੰਘੇ ਅਤੇ ਅਥਾਹ ਸਾਹਿਬ ਨੂੰ ਪਰਾਪਤ ਕਰ ਲਿਆ ਹੈ।
English
Through the Word of the Guru's Shabad, I have found the True, Profound and Unfathomable Lord.
ਮਨਿ ਤਨਿ ਹਿਰਦੈ ਰਵਿ ਰਹਿਆ; ਹਰਿ ਹੀਰਾ ਹੀਰੁ ॥
man tan hiradai rav rahiaa; har heeraa heer |
Punjabi
ਰਤਨਾਂ ਦਾ ਰਤਨ ਮੇਰਾ ਵਾਹਿਗੁਰੂ, ਮੇਰੀ, ਆਤਮਾ, ਦੇਹ ਅਤੇ ਦਿਲ ਅੰਦਰ ਵਿਆਪਕ ਹੋ ਰਿਹਾ ਹੈ।
English
The Lord, the jewel of jewels, is permeating my mind, body and heart.
ਜਨਮ ਮਰਣ ਕਾ ਦੁਖੁ ਗਇਆ; ਫਿਰਿ ਪਵੈ ਨ ਫੀਰੁ ॥
janam maran kaa dukh geaa; fir pavai na feer |
Punjabi
ਮੇਰੀ ਜੰਮਣ ਤੇ ਮਰਨ ਦੀ ਪੀੜ ਨਵਿਰਤ ਹੋ ਗਈ ਹੈ ਅਤੇ ਮੈਂ ਮੁੜ ਕੇ ਇਸ ਫੇਰੇ ਵਿੱਚ ਨਹੀਂ ਪਵਾਂਗਾ।
English
The pains of birth and death are gone, and I shall never again be consigned to the cycle of reincarnation.
ਨਾਨਕ. ਨਾਮੁ ਸਲਾਹਿ ਤੂ; ਹਰਿ ਗੁਣੀ ਗਹੀਰੁ ॥੧੦॥
naanak. naam salaeh too; har gunee gaheer |10|
Punjabi
ਹੇ ਨਾਨਕ! ਤੂੰ ਪ੍ਰਭੂ ਦੇ ਨਾਮ ਦੀ ਪਰਸੰਸਾ ਕਰ। ਉਹ ਚੰਗਿਆਈਆਂ ਦਾ ਸਮੁੰਦਰ ਹੈ।
English
O Nanak, praise the Naam, the Name of the Lord, the ocean of excellence. ||10||
ਸਲੋਕ ਮਃ ੧ ॥
salok mahalaa 1 |
Punjabi
ਸਲੋਕ ਪਹਿਲੀ ਪਾਤਿਸ਼ਾਹੀ।
English
Salok, First Mehl:
ਨਾਨਕ. ਇਹੁ ਤਨੁ ਜਾਲਿ; ਜਿਨਿ ਜਲਿਐ ਨਾਮੁ ਵਿਸਾਰਿਆ ॥
naanak. ihu tan jaal; jin jaliai naam visaariaa |
Punjabi
ਹੇ ਨਾਨਕ! ਤੂੰ ਇਸ ਆਪਣੀ ਦੇਹ ਨੂੰ ਸਾੜ ਸੁੱਟ ਜਿਸ ਸੜੀ ਹੋਈ ਨੇ ਪ੍ਰਭੂ ਦੇ ਨਾਮ ਭੁਲਾ ਦਿੱਤਾ ਹੈ।
English
O Nanak, burn this body; this burnt body has forgotten the Naam, the Name of the Lord.
ਪਉਦੀ ਜਾਇ ਪਰਾਲਿ, ਪਿਛੈ ਹਥੁ. ਨ ਅੰਬੜੈ; ਤਿਤੁ ਨਿਵੰਧੈ ਤਾਲਿ ॥੧॥
paudee jaae paraal, pichhai hath. na anbarrai; tith nivandhai taal |1|
Punjabi
ਪਾਪਾਂ ਦੀ ਗੰਦਗੀ ਤੇਰੀ ਉਸ ਆਤਮਾ ਦੇ ਨੀਵੇਂ ਤਾਲਾਬ ਅੰਦਰ ਜਮ੍ਹਾਂ ਹੁੰਦੀ ਜਾ ਰਹੀ ਹੈ। ਏਦੂੰ ਮਗਰੋਂ ਇਸ ਨੂੰ ਸਾਫ ਕਰਨ ਲਈ ਤੇਰਾ ਹੱਥ ਓਥੇ ਪੁੱਜ ਨਹੀਂ ਸਕਣਾ।
English
The dirt is piling up, and in the world hereafter, your hand shall not be able to reach down into this stagnant pond to clean it out. ||1||
ਮਃ ੧ ॥
mahalaa 1 |
Punjabi
ਪਹਿਲੀ ਪਾਤਿਸ਼ਾਹੀ।
English
First Mehl:
ਨਾਨਕ. ਮਨ ਕੇ ਕੰਮ; ਫਿਟਿਆ ਗਣਤ. ਨ ਆਵਹੀ ॥
naanak. man ke kam; fittiaa ganat. na aavahee |
Punjabi
ਨਾਨਕ ਨੀਚ ਹਨ ਮਨੂਏ ਦੇ ਅਮਲ। ਉਹ ਗਿਣੇ ਨਹੀਂ ਜਾ ਸਕਦੇ।
English
O Nanak, wicked are the uncountable actions of the mind.
ਕਿਤੀ ਲਹਾ ਸਹੰਮ; ਜਾ ਬਖਸੇ. ਤਾ ਧਕਾ ਨਹੀ ॥੨॥
kitee lahaa saham; jaa bakhase. taa dhakaa nahee |2|
Punjabi
ਇਨ੍ਹਾਂ ਕੁਕਰਮਾਂ ਲਈ ਮੈਂਨੂੰ ਘਣੇਰਾ ਤਸੀਹਾ ਕਟਣਾ ਪਵੇਗਾ। ਪ੍ਰੰਤੂ ਜੇਕਰ ਮਾਲਕ ਮੁਆਫ ਕਰ ਦੇਵੇ, ਤਦ ਮੈਨੂੰ ਧੌਲ-ਧੱਪਾ ਨਹੀਂ ਹੋਵੇਗਾ।
English
They bring terrible and painful retributions, but if the Lord forgives me, then I will be spared this punishment. ||2||
ਪਉੜੀ ॥
paurree |
Punjabi
ਪਉੜੀ।
English
Pauree:
ਸਚਾ ਅਮਰੁ ਚਲਾਇਓਨੁ; ਕਰਿ ਸਚੁ ਫੁਰਮਾਣੁ ॥
sachaa amar chalaaeon; kar sach furamaan |
Punjabi
ਸੱਚਾ ਹੈ ਹੁਕਮ, ਜੋ ਸੁਆਮੀ ਭੇਜਦਾ ਹੈ ਅਤੇ ਸੱਚੀ ਹੇ ਆਗਿਆ ਜੋ ਉਹ ਕਰਦਾ ਹੈ।
English
True is the Command He sends forth, and True are the Orders He issues.
ਸਦਾ ਨਿਹਚਲੁ ਰਵਿ ਰਹਿਆ; ਸੋ ਪੁਰਖੁ ਸੁਜਾਣੁ ॥
sadaa nihachal rav rahiaa; so purakh sujaan |
Punjabi
ਉਹ ਸਦੀਵੀ ਸਥਿਰ ਅਤੇ ਸਿਆਣਾ ਸੁਆਮੀ ਸਾਰੇ ਵਿਆਪਕ ਹੋ ਰਿਹਾ ਹੈ।
English
Forever unmoving and unchanging, permeating and pervading everywhere, He is the All-knowing Primal Lord.
ਗੁਰ ਪਰਸਾਦੀ ਸੇਵੀਐ; ਸਚੁ ਸਬਦਿ ਨੀਸਾਣੁ ॥
gur parasaadee seveeai; sach sabad neesaan |
Punjabi
ਗੁਰਾਂ ਦੀ ਰਹਿਮਤ ਦੁਆਰਾ, ਤੂੰ ਨੂਰਾਨੀ ਸੱਚੇ ਸੁਆਮੀ ਦੀ ਚਾਕਰੀ ਕਮਾ।
English
By Guru's Grace, serve Him, through the True Insignia of the Shabad.
ਪੂਰਾ ਥਾਟੁ ਬਣਾਇਆ; ਰੰਗੁ ਗੁਰਮਤਿ ਮਾਣੁ ॥
pooraa thaatt banaaeaa; rang guramat maan |
Punjabi
ਗੁਰਾਂ ਦੀ ਸਿੱਖਿਆ ਰਾਹੀਂ ਤੂੰ ਉਸ ਦੀ ਪ੍ਰੀਤ ਦਾ ਰਸ ਲੈ ਜਿਸ ਨੇ ਪੂਰਨ ਬਨਾਵਟ ਬਣਾਈ ਹੈ।
English
That which He makes is perfect; through the Guru's Teachings, enjoy His Love.
ਅਗਮ ਅਗੋਚਰੁ ਅਲਖੁ ਹੈ; ਗੁਰਮੁਖਿ ਹਰਿ ਜਾਣੁ ॥੧੧॥
agam agochar alakh hai; guramukh har jaan |11|
Punjabi
ਪ੍ਰਭੂ ਪਹੁੰਚ ਤੋਂ ਪਰੇ, ਸੋਚ ਸਮਝ ਤੋਂ ਉਚੇਰਾ ਅਤੇ ਅਦ੍ਰਿਸ਼ਟ ਹੈ। ਗੁਰਾਂ ਦੀ ਮਿਹਰ ਰਾਹੀਂ, ਤੂੰ ਉਸ ਨੂੰ ਅਨੁਭਵ ਕਰ।
English
He is inaccessible, unfathomable and unseen; as Gurmukh, know the Lord. ||11||
ਸਲੋਕ ਮਃ ੧ ॥
salok mahalaa 1 |
Punjabi
ਸਲੋਕ ਪਹਿਲੀ ਪਾਤਿਸ਼ਾਹੀ।
English
Salok, First Mehl:
ਨਾਨਕ. ਬਦਰਾ ਮਾਲ ਕਾ; ਭੀਤਰਿ ਧਰਿਆ ਆਣਿ ॥
naanak. badaraa maal kaa; bheetar dhariaa aan |
Punjabi
ਹੇ ਨਾਨਕ! ਰੁਪਿਆਂ ਦੀ ਥੈਲੀ ਲਿਆ ਕੇ ਸੁਆਮੀ ਦੇ ਦਰਬਾਰ ਵਿੱਚ ਰੱਖੀ ਜਾਂਦੀ ਹੈ,
English
O Nanak, the bags of coins are brought in
ਖੋਟੇ ਖਰੇ ਪਰਖੀਅਨਿ; ਸਾਹਿਬ ਕੈ ਦੀਬਾਣਿ ॥੧॥
khotte khare parakheean; saahib kai deebaan |1|
Punjabi
ਅਤੇ ਉਥੇ ਖੋਟਿਆਂ ਤੇ ਖਰਿਆਂ ਦੀ ਪਰਖ ਕੀਤੀ ਜਾਂਦੀ ਹੈ।
English
and placed in the Court of our Lord and Master, and there, the genuine and the counterfeit are separated. ||1||
ਮਃ ੧ ॥
mahalaa 1 |
Punjabi
ਪਹਿਲੀ ਪਾਤਿਸ਼ਾਹੀ।
English
First Mehl:
ਨਾਵਣ ਚਲੇ ਤੀਰਥੀ; ਮਨਿ ਖੋਟੈ ਤਨਿ ਚੋਰ ॥
naavan chale teerathee; man khottai tan chor |
Punjabi
ਕਪਟੀ ਹਿਰਦਿਆਂ ਅਤ ਚੋਰਟੇ ਸਰੀਰਾਂ ਵਾਲੇ ਬੰਦੇ ਧਰਮ-ਅਸਥਾਨਾਂ ਤੇ ਇਸ਼ਨਾਨ ਕਰਨ ਲਈ ਜਾਂਦੇ ਹਨ।
English
They go and bathe at sacred shrines of pilgrimage, but their minds are still evil, and their bodies are thieves.
ਇਕੁ ਭਾਉ ਲਥੀ ਨਾਤਿਆ; ਦੁਇ ਭਾ ਚੜੀਅਸੁ ਹੋਰ ॥
eik bhaau lathee naatiaa; due bhaa charreeas hor |
Punjabi
ਉਨ੍ਹਾਂ ਦੀ ਸਰੀਰਕ ਮੈਲ ਦਾ ਇਕ ਹਿੱਸਾ ਨ੍ਹਾਉਣ ਨਾਲ ਲਹਿ ਜਾਂਦਾ ਹੈ, ਪਰ ਉਨ੍ਹਾਂ ਨੂੰ ਦੋ ਹੋਰ ਵਧੇਰੇ ਹਿੱਸੇ ਮਾਨਸਕ ਮੈਲ ਲੱਗ ਜਾਂਦੀ ਹੈ।
English
Some of their filth is washed off by these baths, but they only accumulate twice as much.
ਬਾਹਰਿ ਧੋਤੀ ਤੂਮੜੀ; ਅੰਦਰਿ ਵਿਸੁ ਨਿਕੋਰ ॥
baahar dhotee toomarree; andar vis nikor |
Punjabi
ਤੂੰਬੀ ਬਾਹਰਵਾਰੇ ਧੋਂ ਦਿੱਤੀ ਜਾਂਦੀ ਹੈ ਪ੍ਰੰਤੂ ਇਸ ਦੇ ਅੰਦਰਵਾਰ ਨਿਰੋਲ ਜ਼ਹਿਰ ਹੈ।
English
Like a gourd, they may be washed off on the outside, but on the inside, they are still filled with poison.
ਸਾਧ ਭਲੇ ਅਣਨਾਤਿਆ; ਚੋਰ ਸਿ ਚੋਰਾ ਚੋਰ ॥੨॥
saadh bhale ananaatiaa; chor si choraa chor |2|
Punjabi
ਸੰਤ ਬਿਨਾ ਨ੍ਹਾਤਿਆਂ ਹੀ ਚੰਗਾ ਹੈ। ਚੋਰ ਹਮੇਸ਼ਾਂ ਚੋਰ ਹੀ ਹੁੰਦਾ ਹੈ ਭਾਵੇਂ ਉਹ ਨ੍ਹਾਵੇ ਜਾਂ ਨਾਂ।
English
The holy man is blessed, even without such bathing, while a thief is a thief, no matter how much he bathes. ||2||
ਪਉੜੀ ॥
paurree |
Punjabi
ਪਉੜੀ।
English
Pauree:
ਆਪੇ ਹੁਕਮੁ ਚਲਾਇਦਾ; ਜਗੁ ਧੰਧੈ ਲਾਇਆ ॥
aape hukam chalaaeidaa; jag dhandhai laaeaa |
Punjabi
ਸਾਹਿਬ ਆਪ ਹੀ ਫੁਰਮਾਨ ਜਾਰੀ ਕਰਦਾ ਹੈ ਅਤੇ ਪ੍ਰਾਣੀਆਂ ਨੂੰ ਉਨ੍ਹਾਂ ਦੇ ਕੰਮੀ ਜੋੜਦਾ ਹੈ।
English
He Himself issues His Commands, and links the people of the world to their tasks.
ਇਕਿ ਆਪੇ ਹੀ ਆਪਿ ਲਾਇਅਨੁ; ਗੁਰ ਤੇ ਸੁਖੁ ਪਾਇਆ ॥
eik aape hee aap laaeian; gur te sukh paaeaa |
Punjabi
ਕਈਆਂ ਨੂੰ, ਉਹ ਖੁਦ ਆਪਣੇ ਨਾਲ ਜੋੜ ਲੈਂਦਾ ਹੈ ਅਤੇ ਉਹ ਗੁਰਾਂ ਪਾਸੋਂ ਆਰਾਮ ਪਰਾਪਤ ਕਰਦੇ ਹਨ।
English
He Himself joins some to Himself, and through the Guru, they find peace.
ਦਹ ਦਿਸ ਇਹੁ ਮਨੁ ਧਾਵਦਾ; ਗੁਰਿ. ਠਾਕਿ ਰਹਾਇਆ ॥
deh dis ihu man dhaavadaa; gur. tthaak rahaaeaa |
Punjabi
ਇਹ ਮਨੂਆ ਦਸੀਂ ਪਾਸੀਂ ਭੱਜਿਆ ਫਿਰਦਾ ਹੈ। ਗੁਰੂ ਜੀ ਇਸ ਨੂੰ ਹੋੜ ਕੇ ਰੋਕ ਰੱਖਦੇ ਹਨ।
English
The mind runs around in the ten directions; the Guru holds it still.
ਨਾਵੈ ਨੋ ਸਭ ਲੋਚਦੀ; ਗੁਰਮਤੀ ਪਾਇਆ ॥
naavai no sabh lochadee; guramatee paaeaa |
Punjabi
ਹਰ ਕੋਈ ਨਾਮ ਦੀ ਚਾਹਨਾ ਕਰਦਾ ਹੈ ਪਰ ਗੁਰਾਂ ਦੇ ਉਪਦੇਸ਼ ਰਾਹੀਂ ਇਨਸਾਨ ਨੂੰ ਇਸ ਦੀ ਦਾਤ ਮਿਲਦੀ ਹੈ।
English
Everyone longs for the Name, but it is only found through the Guru's Teachings.
ਧੁਰਿ ਲਿਖਿਆ ਮੇਟਿ. ਨ ਸਕੀਐ; ਜੋ ਹਰਿ ਲਿਖਿ ਪਾਇਆ ॥੧੨॥
dhur likhiaa mett. na sakeeai; jo har likh paaeaa |12|
Punjabi
ਕੋਈ ਜਣਾ ਭੀ ਉਹ ਪ੍ਰਾਲਭਧ ਨੂੰ ਮੇਟ ਨਹੀਂ ਸਕਦਾ, ਜਿਹੜੀ ਵਾਹਿਗੁਰੂ ਨੇ ਉਸ ਲਈ ਆਰੰਭ ਤੋਂ ਲਿਖੀ ਹੋਈ ਹੈ।
English
Your pre-ordained destiny, written by the Lord in the very beginning, cannot be erased. ||12||
ਸਲੋਕ ਮਃ ੧ ॥
salok mahalaa 1 |
Punjabi
ਸਲੋਕ ਪਹਿਲੀ ਪਾਤਿਸ਼ਾਹੀ।
English
Salok, First Mehl:
ਦੁਇ ਦੀਵੇ; ਚਉਦਹ ਹਟਨਾਲੇ ॥
due deeve; chaudah hattanaale |
Punjabi
ਸੂਰਜ ਤੇ ਚੰਨ ਦੋ ਲੈਂਪ ਹਨ ਜੋ ਜੌਦਾਂ ਬਾਜ਼ਾਰਾਂ (ਜਹਾਨਾਂ) ਨੂੰ ਰੋਸ਼ਨ ਕਰਦੇ ਹਨ।
English
The two lamps light the fourteen markets.
ਜੇਤੇ ਜੀਅ; ਤੇਤੇ ਵਣਜਾਰੇ ॥
jete jeea; tete vanajaare |
Punjabi
ਜਿੰਨੇ ਭੀ ਪ੍ਰਾਣੀ ਹਨ, ਉਨੇ ਹੀ ਵਾਪਾਰੀ ਹਨ।
English
There are just as many traders as there are living beings.
ਖੁਲੑੇ ਹਟ; ਹੋਆ ਵਾਪਾਰੁ ॥
khulae hatt; hoaa vaapaar |
Punjabi
ਦੁਕਾਨਾਂ ਖੁੱਲ੍ਹੀਆਂ ਹਨ ਅਤੇ ਵਣਜ ਹੁੰਦਾ ਹੈ।
English
The shops are open, and trading is going on;
ਜੋ ਪਹੁਚੈ; ਸੋ ਚਲਣਹਾਰੁ ॥
jo pahuchai; so chalanahaar |
Punjabi
ਜੋ ਕੋਈ ਭੀ ਆਉਂਦਾ ਹੈ, ਉਹ ਟੁਰ ਜਾਂਦਾ ਹੈ।
English
whoever comes there, is bound to depart.
ਧਰਮੁ ਦਲਾਲੁ; ਪਾਏ ਨੀਸਾਣੁ ॥
dharam dalaal; paae neesaan |
Punjabi
ਧਰਮ ਰਾਮ ਆੜ੍ਹਤੀ ਹੈ ਜੋ ਨਿਸ਼ਾਨ ਲਾਉਂਦਾ ਹੈ।
English
The Righteous Judge of Dharma is the broker, who gives his sign of approval.
ਨਾਨਕ; ਨਾਮੁ ਲਾਹਾ ਪਰਵਾਣੁ ॥
naanak; naam laahaa paravaan |
Punjabi
ਨਾਨਕ ਜੋ ਨਾਮ ਦਾ ਮੁਨਾਫਾ ਕਮਾਉਂਦੇ ਹਨ, ਉਹ ਕਬੂਲ ਪੈ ਜਾਂਦੇ ਹਨ।
English
O Nanak, those who earn the profit of the Naam are accepted and approved.
ਘਰਿ ਆਏ ਵਜੀ ਵਾਧਾਈ ॥
ghar aae vajee vaadhaaee |
Punjabi
ਜੱਦ ਉਹ ਆਪਣੇ ਨਿੱਜ ਦੇ ਧਾਮ ਵਿੱਚ ਆਉਂਦੇ ਹਨ, ਉਨ੍ਹਾਂ ਨੂੰ ਮੁਬਾਰਕਾਂ ਮਿਲਦੀਆਂ ਹਨ,
English
And when they return home, they are greeted with cheers;
ਸਚ ਨਾਮ ਕੀ ਮਿਲੀ ਵਡਿਆਈ ॥੧॥
sach naam kee milee vaddiaaee |1|
Punjabi
ਅਤੇ ਉਨ੍ਹਾਂ ਨੂੰ ਸੱਚੇ ਨਾਮ ਦੀ ਪ੍ਰਭਤਾ ਪ੍ਰਾਪਤ ਹੁੰਦੀ ਹੈ।
English
they obtain the glorious greatness of the True Name. ||1||
ਮਃ ੧ ॥
mahalaa 1 |
Punjabi
ਪਹਿਲੀ ਪਾਤਿਸ਼ਾਹੀ।
English
First Mehl:
ਰਾਤੀ ਹੋਵਨਿ ਕਾਲੀਆ; ਸੁਪੇਦਾ. ਸੇ ਵੰਨ ॥
raatee hovan kaaleea; supedaa. se van |
Punjabi
ਜਦ ਰਾਤ੍ਰੀਆਂ ਅਨ੍ਹੇਰੀਆਂ ਭੀ ਹੁੰਦੀਆਂ ਹਨ, ਚਿੱਟੇ ਆਪਣਾ ਉਹੀ ਚਿੱਟਾ ਰੰਗ ਰੱਖਦੇ ਹਨ।
English
Even when the night is dark, whatever is white retains its white color.
ਦਿਹੁ ਬਗਾ ਤਪੈ ਘਣਾ; ਕਾਲਿਆ, ਕਾਲੇ ਵੰਨ ॥
dihu bagaa tapai ghanaa; kaaliaa, kaale van |
Punjabi
ਭਾਵੇਂ ਦਿਨ ਗਰਮ ਹੋ ਬਹੁਤ ਹੀ ਚਿੱਟਾ ਕਿਉਂ ਨਾਂ ਹੋ ਜਾਵੇ, ਸਿਆਹ ਆਪਣਾ ਸਿਆਹ ਰੰਗ ਹੀ ਇਖਤਿਆਰ ਕਰੀ ਰੱਖਦੇ ਹਨ।
English
And even when the light of day is dazzlingly bright, whatever is black retains its black color.
ਅੰਧੇ. ਅਕਲੀ ਬਾਹਰੇ; ਮੂਰਖ ਅੰਧ ਗਿਆਨੁ ॥
andhe. akalee baahare; moorakh andh giaan |
Punjabi
ਅੰਨ੍ਹ, ਮੂੜ, ਸਿਆਣਪ ਤੋਂ ਸੱਖਣੇ ਹਨ ਅਤੇ ਅੰਨ੍ਹੀ ਉਹ ਉਨ੍ਹਾਂ ਦੀ ਸਮਝ।
English
The blind fools have no wisdom at all; their understanding is blind.
ਨਾਨਕ ਨਦਰੀ ਬਾਹਰੇ; ਕਬਹਿ. ਨ ਪਾਵਹਿ ਮਾਨੁ ॥੨॥
naanak nadaree baahare; kabeh. na paaveh maan |2|
Punjabi
ਨਾਨਕ, ਜੋ ਮਾਲਕ ਦੀ ਮਿਹਰ ਤੋਂ ਵਾਂਝੇ ਹੋਏ ਹਨ। ਉਹ ਕਦਾਚਿਤ ਆਬਰੂ ਨਹੀਂ ਪਾਉਂਦੇ।
English
O Nanak, without the Lord's Grace, they will never receive honor. ||2||
ਪਉੜੀ ॥
paurree |
Punjabi
ਪਉੜੀ।
English
Pauree:
ਕਾਇਆ ਕੋਟੁ ਰਚਾਇਆ; ਹਰਿ ਸਚੈ ਆਪੇ ॥
kaaeaa kott rachaaeaa; har sachai aape |
Punjabi
ਸੱਚੇ ਸੁਆਮੀ ਨੇ ਖੁਦ ਹੀ ਸਰੀਰ ਦਾ ਕਿਲ੍ਹਾ ਬਣਾਇਆ ਹੈ।
English
The True Lord Himself created the body-fortress.
ਇਕਿ ਦੂਜੈ ਭਾਇ ਖੁਆਇਅਨੁ; ਹਉਮੈ ਵਿਚਿ ਵਿਆਪੇ ॥
eik doojai bhaae khuaaeian; haumai vich viaape |
Punjabi
ਕਈ ਹੋਰਸ ਦੀ ਪ੍ਰੀਤ ਅੰਦਰ ਬਰਬਾਦ ਹੋ ਗਏ ਹਨ ਅਤੇ ਸਵੈ-ਹੰਗਤਾ ਅੰਦਰ ਖਚਤ ਹੋਏ ਹੋਏ ਹਨ।
English
Some are ruined through the love of duality, engrossed in egotism.
ਇਹੁ ਮਾਨਸ ਜਨਮੁ. ਦੁਲੰਭੁ ਸਾ; ਮਨਮੁਖ ਸੰਤਾਪੇ ॥
eihu maanas janam. dulanbh saa; manamukh santaape |
Punjabi
ਮੁਸ਼ਕਲ ਨਾਲ ਮਿਲਣ ਵਾਲਾ ਹੈ ਇਹ ਮਨੁੱਖਾ-ਜੀਵਨ ਪ੍ਰੰਤੂ ਅਧਰਮੀ ਬੜੀ ਤਕਲੀਫ ਅੰਦਰ ਹੈ।
English
This human body is so difficult to obtain; the self-willed manmukhs suffer in pain.
ਜਿਸੁ ਆਪਿ ਬੁਝਾਏ. ਸੋ ਬੁਝਸੀ; ਜਿਸੁ ਸਤਿਗੁਰੁ ਥਾਪੇ ॥
jis aap bujhaae. so bujhasee; jis satigur thaape |
Punjabi
ਜਿਸ ਨੂੰ ਸਾਈਂ ਖੁਦ ਦਰਸਾਉਂਦਾ ਹੈ ਅਤੇ ਜਿਸ ਨੂੰ ਸੱਚੇ ਗੁਰਦੇਵ ਜੀ ਬਰਕਤ ਬਖਸ਼ਦੇ ਹਨ, ਉਹ ਹੀ ਸਾਈਂ ਨੂੰ ਅਨੁਭਵ ਕਰਦਾ ਹੈ।
English
He alone understands, whom the Lord Himself causes to understand; he is blessed by the True Guru.
ਸਭੁ ਜਗੁ ਖੇਲੁ ਰਚਾਇਓਨੁ; ਸਭ ਵਰਤੈ ਆਪੇ ॥੧੩॥
sabh jag khel rachaaeon; sabh varatai aape |13|
Punjabi
ਸਾਰਾ ਸੰਸਾਰ ਉਸ ਨੇ ਆਪਣੀ ਖੇਡ ਰਚੀ ਹੋਈ ਹੈ ਅਤੇ ਸਾਰਿਆਂ ਅੰਦਰ ਉਹਰਵ ਰਿਹਾ ਹੈ।
English
He created the entire world for His play; He is pervading amongst all. ||13||