Ekam
Guru Granth Sahib

Ang 790

Ang 790 · Line 1

ਸਲੋਕ ਮਃ ੧ ॥

salok mahalaa 1 |

Punjabi

ਸਲੋਕ ਪਹਿਲੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Salok, First Mehl:

Dr. Sant Singh Khalsa (Shabad OS, CC BY-SA)
Ang 790 · Line 2

ਚੋਰਾ ਜਾਰਾ ਰੰਡੀਆ; ਕੁਟਣੀਆ ਦੀਬਾਣੁ ॥

choraa jaaraa randdeea; kuttaneea deebaan |

Punjabi

ਤਸਕਰਾਂ, ਵਿਭਚਾਰੀਆਂ, ਕੰਜਰੀਆਂ ਅਤੇ ਦੱਲੀਆਂ ਦੀ ਇਹ ਆਦਤ ਹੈ,

Bhai Manmohan Singh (Shabad OS, CC BY-SA)

English

Thieves, adulterers, prostitutes and pimps,

Dr. Sant Singh Khalsa (Shabad OS, CC BY-SA)
Ang 790 · Line 3

ਵੇਦੀਨਾ ਕੀ ਦੋਸਤੀ; ਵੇਦੀਨਾ ਕਾ ਖਾਣੁ ॥

vedeenaa kee dosatee; vedeenaa kaa khaan |

Punjabi

ਕਿ ਉਹ ਅਧਰਮੀਆਂ ਨਾਲ ਯਾਰੀ ਲਾਉਂਦੀਆਂ ਹਨ ਅਤੇ ਅਧਰਮੀਆਂ ਨਾਲ ਹੀ ਖਾਂਦੇ ਪੀਂਦੇ ਹਨ।

Bhai Manmohan Singh (Shabad OS, CC BY-SA)

English

Make friendships with the unrighteous, and eat with the unrighteous.

Dr. Sant Singh Khalsa (Shabad OS, CC BY-SA)
Ang 790 · Line 4

ਸਿਫਤੀ ਸਾਰ. ਨ ਜਾਣਨੀ; ਸਦਾ ਵਸੈ ਸੈਤਾਨੁ ॥

sifatee saar. na jaananee; sadaa vasai saitaan |

Punjabi

ਉਹ ਵਾਹਿਗੁਰੂ ਦੀ ਕੀਰਤੀ ਦੀ ਕਦਰ ਨੂੰ ਨਹੀਂ ਜਾਣਦੀਆਂ ਅਤੇ ਉਨ੍ਹਾਂ ਦੇ ਅੰਦਰ ਹਮੇਸ਼ਾਂ ਸ਼ੈਤਾਨ ਵਸਦਾ ਹੈ।

Bhai Manmohan Singh (Shabad OS, CC BY-SA)

English

They do not know the value of the Lord's Praises, and Satan is always with them.

Dr. Sant Singh Khalsa (Shabad OS, CC BY-SA)
Ang 790 · Line 5

ਗਦਹੁ. ਚੰਦਨਿ ਖਉਲੀਐ; ਭੀ ਸਾਹੂ ਸਿਉ ਪਾਣੁ ॥

gadahu. chandan khauleeai; bhee saahoo siau paan |

Punjabi

ਜੇਕਰ ਖੋਤੇ (ਗੁਰਮੀਤ) ਨੂੰ ਚੰਨਣ ਦਾ ਲੇਪ ਕਰ ਦਿੱਤਾ ਜਾਵੇ ਉਹ ਫਿਰ ਭੀ ਘੱਟੇ ਨਾਲ (ਵਿੱਚ) ਹੀ ਲੇਟੇਗਾ।

Bhai Manmohan Singh (Shabad OS, CC BY-SA)

English

If a donkey is anointed with sandalwood paste, he still loves to roll in the dirt.

Dr. Sant Singh Khalsa (Shabad OS, CC BY-SA)
Ang 790 · Line 6

ਨਾਨਕ. ਕੂੜੈ ਕਤਿਐ; ਕੂੜਾ ਤਣੀਐ ਤਾਣੁ ॥

naanak. koorrai katiai; koorraa taneeai taan |

Punjabi

ਨਾਨਕ ਝੂਠ ਦਾ ਸੂਤ ਕੱਤਣ ਦੁਆਰਾ ਝੂਠ ਦੀ ਤਾਣੀ ਹੀ ਤਣੀ ਜਾਂਦੀ ਹੈ।

Bhai Manmohan Singh (Shabad OS, CC BY-SA)

English

O Nanak, by spinning falsehood, a fabric of falsehood is woven.

Dr. Sant Singh Khalsa (Shabad OS, CC BY-SA)
Ang 790 · Line 7

ਕੂੜਾ ਕਪੜੁ ਕਛੀਐ; ਕੂੜਾ ਪੈਨਣੁ ਮਾਣੁ ॥੧॥

koorraa kaparr kachheeai; koorraa painan maan |1|

Punjabi

ਝੂਠਾ ਹੈ ਕਪੜਾ ਅਤੇ ਇਸ ਦਾ ਮਾਪਣਾ। ਝੂਠੀ ਹੈ ਪੁਸ਼ਾਕ ਅਤੇ ਉਸ ਦਾ ਹੰਕਾਰ।

Bhai Manmohan Singh (Shabad OS, CC BY-SA)

English

False is the cloth and its measurement, and false is pride in such a garment. ||1||

Dr. Sant Singh Khalsa (Shabad OS, CC BY-SA)
Ang 790 · Line 8

ਮਃ ੧ ॥

mahalaa 1 |

Punjabi

ਪਹਿਲੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

First Mehl:

Dr. Sant Singh Khalsa (Shabad OS, CC BY-SA)
Ang 790 · Line 9

ਬਾਂਗਾ ਬੁਰਗੂ ਸਿੰਙੀਆ; ਨਾਲੇ ਮਿਲੀ ਕਲਾਣ ॥

baangaa buragoo singeea; naale milee kalaan |

Punjabi

ਨਮਾਜ਼ ਦਾ ਸੱਦਾ ਦੇਣ ਵਾਲੇ, ਬੰਸਰੀ ਵਜਾਉਣ ਵਾਲੇ, ਸਿੰਗ ਵਜਾਉਣ ਵਾਲੇ ਤੇ ਨਾਲੇ ਮਿਰਾਸੀ, ਲੋਕਾਂ ਦੀ ਖੈਰਾਤ ਉਤੇ ਪੇਟ-ਪਾਲਣਾ ਕਰਦੇ ਹਨ।

Bhai Manmohan Singh (Shabad OS, CC BY-SA)

English

The callers to prayer, the flute-players, the horn-blowers, and also the singers

Dr. Sant Singh Khalsa (Shabad OS, CC BY-SA)
Ang 790 · Line 10

ਇਕਿ ਦਾਤੇ. ਇਕਿ ਮੰਗਤੇ; ਨਾਮੁ ਤੇਰਾ ਪਰਵਾਣੁ ॥

eik daate. ik mangate; naam teraa paravaan |

Punjabi

ਕਈ ਦਾਨੀ ਹਨ ਅਤੇ ਕਈ ਭਿਖਾਰੀ। ਕੇਵਲ ਤੇਰੇ ਨਾਮ ਦਾ ਸਿਮਰਨ ਕਰਨ ਵਾਲੇ ਹੀ ਕਬੂਲ ਪੈਂਦੇ ਹਨ।

Bhai Manmohan Singh (Shabad OS, CC BY-SA)

English

- some are givers, and some are beggars; they become acceptable only through Your Name, Lord.

Dr. Sant Singh Khalsa (Shabad OS, CC BY-SA)
Ang 790 · Line 11

ਨਾਨਕ. ਜਿਨੑੀ ਸੁਣਿ ਕੈ ਮੰਨਿਆ; ਹਉ ਤਿਨਾ ਵਿਟਹੁ ਕੁਰਬਾਣੁ ॥੨॥

naanak. jinaee sun kai maniaa; hau tinaa vittahu kurabaan |2|

Punjabi

ਜੋ ਸਾਈਂ ਦੇ ਨਾਮ ਨੂੰ ਸੁਣਦੇ ਅਤੇ ਸਵੀਕਾਰ ਕਰਦੇ ਹਨ, ਹੇ ਨਾਨਕ! ਮੈਂ ਉਨ੍ਹਾਂ ਉਤੋਂ ਵਾਰਨੇ ਜਾਂਦਾ ਹਾਂ।

Bhai Manmohan Singh (Shabad OS, CC BY-SA)

English

O Nanak, I am a sacrifice to those who hear and accept the Name. ||2||

Dr. Sant Singh Khalsa (Shabad OS, CC BY-SA)
Ang 790 · Line 12

ਪਉੜੀ ॥

paurree |

Punjabi

ਪਉੜੀ।

Bhai Manmohan Singh (Shabad OS, CC BY-SA)

English

Pauree:

Dr. Sant Singh Khalsa (Shabad OS, CC BY-SA)
Ang 790 · Line 13

ਮਾਇਆ ਮੋਹੁ ਸਭੁ ਕੂੜੁ ਹੈ; ਕੂੜੋ ਹੋਇ ਗਇਆ ॥

maaeaa mohu sabh koorr hai; koorro hoe geaa |

Punjabi

ਧਨ-ਦੌਲਤ ਦਾ ਪਿਆਰ ਸਮੂਹ ਝੂਠਾ ਹੈ ਅਤੇ ਝੂਠ ਹੋ ਜਾਂਦਾ ਹੈ। ਉਹ ਜੋ ਇਸ ਨੂੰ ਪਿਆਰ ਕਰਦਾ ਹੈ।

Bhai Manmohan Singh (Shabad OS, CC BY-SA)

English

Attachment to Maya is totally false, and false are those who go that way.

Dr. Sant Singh Khalsa (Shabad OS, CC BY-SA)
Ang 790 · Line 14

ਹਉਮੈ ਝਗੜਾ ਪਾਇਓਨੁ; ਝਗੜੈ ਜਗੁ ਮੁਇਆ ॥

haumai jhagarraa paaeon; jhagarrai jag mueaa |

Punjabi

ਹੰਕਾਰ ਦੇ ਰਾਹੀਂ ਬੰਦਾ ਬਖੇੜੇ ਵਿੱਚ ਫਸ ਜਾਂਦਾ ਹੈ ਅਤੇ ਬਖੇੜੇ ਵਿੱਚ ਹੀ, ਉਹ ਮਰ ਮੁੱਕਦਾ ਹੈ।

Bhai Manmohan Singh (Shabad OS, CC BY-SA)

English

Through egotism, the world is caught in conflict and strife, and it dies.

Dr. Sant Singh Khalsa (Shabad OS, CC BY-SA)
Ang 790 · Line 15

ਗੁਰਮੁਖਿ ਝਗੜੁ ਚੁਕਾਇਓਨੁ; ਇਕੋ ਰਵਿ ਰਹਿਆ ॥

guramukh jhagarr chukaaeon; iko rav rahiaa |

Punjabi

ਗੁਰਾਂ ਦੀ ਦਇਆ ਦੁਆਰਾ ਬਖੇੜੇ ਮੁੱਕ ਜਾਂਦੇ ਹਨ ਅਤੇ ਬੰਦਾ ਇਕ ਸੁਆਮ ਨੂੰ ਸਾਰੇ ਵਿਆਪਕ ਵੇਖਦਾ ਹੈ।

Bhai Manmohan Singh (Shabad OS, CC BY-SA)

English

The Gurmukh is free of conflict and strife, and sees the One Lord, pervading everywhere.

Dr. Sant Singh Khalsa (Shabad OS, CC BY-SA)
Ang 790 · Line 16

ਸਭੁ ਆਤਮ ਰਾਮੁ ਪਛਾਣਿਆ; ਭਉਜਲੁ ਤਰਿ ਗਇਆ ॥

sabh aatam raam pachhaaniaa; bhaujal tar geaa |

Punjabi

ਵਿਆਪਕ ਰੂਹ ਨੂੰ ਹਰ ਥਾਂ ਰਮੀ ਹੋਈ ਸਿੰਞਾਣ ਕੇ, ਇਨਸਾਨ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ।

Bhai Manmohan Singh (Shabad OS, CC BY-SA)

English

Recognizing that the Supreme Soul is everywhere, he crosses over the terrifying world-ocean.

Dr. Sant Singh Khalsa (Shabad OS, CC BY-SA)
Ang 790 · Line 17

ਜੋਤਿ ਸਮਾਣੀ ਜੋਤਿ ਵਿਚਿ; ਹਰਿ ਨਾਮਿ ਸਮਇਆ ॥੧੪॥

jot samaanee jot vich; har naam sameaa |14|

Punjabi

ਉਸ ਦਾ ਨੂਰ ਪਰਮ ਨੂਰ ਅੰਦਰ ਅਭੇਦ ਹੋ ਜਾਂਦਾ ਹੈ ਅਤੇ ਉਹ ਵਾਹਿਗੁਰੂ ਦੇ ਨਾਮ ਵਿੱਚ ਲੀਨ ਹੋ ਜਾਂਦਾ ਹੈ।

Bhai Manmohan Singh (Shabad OS, CC BY-SA)

English

His light merges into the Light, and he is absorbed into the Lord's Name. ||14||

Dr. Sant Singh Khalsa (Shabad OS, CC BY-SA)
Ang 790 · Line 18

ਸਲੋਕ ਮਃ ੧ ॥

salok mahalaa 1 |

Punjabi

ਪਹਿਲੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Salok: First Mehl:

Dr. Sant Singh Khalsa (Shabad OS, CC BY-SA)
Ang 790 · Line 19

ਸਤਿਗੁਰ. ਭੀਖਿਆ ਦੇਹਿ ਮੈ; ਤੂੰ ਸੰਮ੍ਰਥੁ ਦਾਤਾਰੁ ॥

satigur. bheekhiaa dehi mai; toon samrath daataar |

Punjabi

ਹੇ ਸੱਚੇ ਗੁਰਦੇਵ! ਤੂੰ ਮੈਨੂੰ ਖੈਰ ਪਾ ਕਿਉਂ ਜੋ ਤੂੰ ਸਰਬ-ਸ਼ਕਤੀਵਾਨ ਦਾਨੀ ਸੁਆਮੀ ਹੈਂ।

Bhai Manmohan Singh (Shabad OS, CC BY-SA)

English

O True Guru, bless me with Your charity; You are the All-powerful Giver.

Dr. Sant Singh Khalsa (Shabad OS, CC BY-SA)
Ang 790 · Line 20

ਹਉਮੈ ਗਰਬੁ ਨਿਵਾਰੀਐ; ਕਾਮੁ ਕ੍ਰੋਧੁ ਅਹੰਕਾਰੁ ॥

haumai garab nivaareeai; kaam krodh ahankaar |

Punjabi

ਮੈਨੂੰ ਬਰਕਤ ਬਖਸ਼ ਕਿ ਮੈਂ ਆਪਣੇ ਹੰਕਾਰ, ਸਵੈ-ਹੰਗਤਾ ਵਿਸ਼ੇਭੋਗ, ਗੁੱਸੇ ਅਤੇ ਆਕੜ ਮੜਕ ਨੂੰ ਦੂਰ ਕਰ ਦਿਆਂ।

Bhai Manmohan Singh (Shabad OS, CC BY-SA)

English

May I subdue and quiet my egotism, pride, sexual desire, anger and self-conceit.

Dr. Sant Singh Khalsa (Shabad OS, CC BY-SA)
Ang 790 · Line 21

ਲਬੁ ਲੋਭੁ ਪਰਜਾਲੀਐ; ਨਾਮੁ ਮਿਲੈ ਆਧਾਰੁ ॥

lab lobh parajaaleeai; naam milai aadhaar |

Punjabi

ਤੂੰ ਮੇਰੀ ਤਮ੍ਹਾਂ ਤੇ ਲਾਲਚ ਨੂੰ ਪੂਰੀ ਤਰ੍ਹਾਂ ਸਾੜ ਸੁੱਟ ਅਤੇ ਮੈਨੂੰ ਸੁਆਮੀ ਦੇ ਨਾਮ ਦਾ ਆਸਰਾ ਪਰਦਾਨ ਕਰ।

Bhai Manmohan Singh (Shabad OS, CC BY-SA)

English

Burn away all my greed, and give me the Support of the Naam, the Name of the Lord.

Dr. Sant Singh Khalsa (Shabad OS, CC BY-SA)
Ang 790 · Line 22

ਅਹਿਨਿਸਿ ਨਵਤਨ ਨਿਰਮਲਾ; ਮੈਲਾ ਕਬਹੂੰ. ਨ ਹੋਇ ॥

ahinis navatan niramalaa; mailaa kabahoon. na hoe |

Punjabi

ਦਿਨ ਰੈਣ ਤੂੰ ਮੈਨੂੰ ਤਰੋ-ਤਾਜਾ ਅਤੇ ਪਵਿੱਤਰ ਰੱਚ ਅਤੇ ਕਦੇ ਭੀ ਮੈਨੂੰ ਪਾਪਾਂ ਨਾਲ ਪਲੀਤ ਨਾਂ ਹੋਣ ਦੇ।

Bhai Manmohan Singh (Shabad OS, CC BY-SA)

English

Day and night, keep me ever-fresh and new, spotless and pure; let me never be soiled by sin.

Dr. Sant Singh Khalsa (Shabad OS, CC BY-SA)
Ang 790 · Line 23

ਨਾਨਕ. ਇਹ ਬਿਧਿ ਛੁਟੀਐ; ਨਦਰਿ ਤੇਰੀ ਸੁਖੁ ਹੋਇ ॥੧॥

naanak. ih bidh chhutteeai; nadar teree sukh hoe |1|

Punjabi

ਹੇ ਨਾਨਕ! ਜਿਸ ਤਰੀਕੇ ਨਾਲ ਮੇਰਾ ਛੁਟਕਾਰਾ ਹੋ ਗਿਆ ਹੈ, ਤੇਰੀ ਦਇਆ ਦੁਆਰਾ, ਹੇ ਮੇਰੇ ਗੁਰਦੇਵ! ਮੈਨੂੰ ਆਰਾਮ ਪਰਾਪਤ ਹੋਇਆ ਹੈ।

Bhai Manmohan Singh (Shabad OS, CC BY-SA)

English

O Nanak, in this way I am saved; by Your Grace, I have found peace. ||1||

Dr. Sant Singh Khalsa (Shabad OS, CC BY-SA)
Ang 790 · Line 24

ਮਃ ੧ ॥

mahalaa 1 |

Punjabi

ਪਹਿਲੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

First Mehl:

Dr. Sant Singh Khalsa (Shabad OS, CC BY-SA)
Ang 790 · Line 25

ਇਕੋ ਕੰਤੁ ਸਬਾਈਆ; ਜਿਤੀ ਦਰਿ ਖੜੀਆਹ ॥

eiko kant sabaaeea; jitee dar kharreeaah |

Punjabi

ਸਾਰੀਆਂ ਇਸਤਰੀਆਂ ਦਾ, ਜੋ ਸੁਆਮੀ ਦੇ ਬੂਹੇ ਤੇ ਖਲੋਤੀਆਂ ਹਨ, ਕੇਵਲ ਇਕੋ ਹੀ ਪਤੀ ਹੈ।

Bhai Manmohan Singh (Shabad OS, CC BY-SA)

English

There is only the one Husband Lord, for all who stand at His Door.

Dr. Sant Singh Khalsa (Shabad OS, CC BY-SA)
Ang 790 · Line 26

ਨਾਨਕ. ਕੰਤੈ ਰਤੀਆ; ਪੁਛਹਿ ਬਾਤੜੀਆਹ ॥੨॥

naanak. kantai rateea; puchheh baatarreeaah |2|

Punjabi

ਨਾਨਕ, ਉਹ ਉਨ੍ਹਾਂ ਪਾਸੋਂ ਆਪਣੇ ਭਰਤੇ ਦੀਆਂ ਗੱਲਾਂ ਪੁੱਛਦੀਆਂ ਹਨ, ਜੋ ਉਨ੍ਹਾਂ ਦੇ ਪ੍ਰੇਮ ਨਾਲ ਰੰਗੀਆਂ ਹੋਈਆਂ ਹਨ।

Bhai Manmohan Singh (Shabad OS, CC BY-SA)

English

O Nanak, they ask for news of their Husband Lord, from those who are imbued with His Love. ||2||

Dr. Sant Singh Khalsa (Shabad OS, CC BY-SA)
Ang 790 · Line 27

ਮਃ ੧ ॥

mahalaa 1 |

Punjabi

ਪਹਿਲੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

First Mehl:

Dr. Sant Singh Khalsa (Shabad OS, CC BY-SA)
Ang 790 · Line 28

ਸਭੇ ਕੰਤੈ ਰਤੀਆ; ਮੈ ਦੋਹਾਗਣਿ ਕਿਤੁ ॥

sabhe kantai rateea; mai dohaagan kit |

Punjabi

ਸਾਰੀਆਂ ਆਪਣੇ ਪਤੀ ਦੇ ਪਿਆਰ ਨਾਲ ਰੰਗੀਜੀਆਂ ਹੋਈਆਂ ਹਨ, ਮੈਂ ਛੁੱਟੜ ਕਿਹੜੇ ਲੇਖੇ ਵਿੱਚ ਹਾਂ?

Bhai Manmohan Singh (Shabad OS, CC BY-SA)

English

All are imbued with love for their Husband Lord; I am a discarded bride - what good am I?

Dr. Sant Singh Khalsa (Shabad OS, CC BY-SA)
Ang 790 · Line 29

ਮੈ ਤਨਿ ਅਵਗਣ ਏਤੜੇ; ਖਸਮੁ. ਨ ਫੇਰੇ ਚਿਤੁ ॥੩॥

mai tan avagan etarre; khasam. na fere chit |3|

Punjabi

ਮੇਰੀ ਦੇਹ ਅੰਦਰ ਐਨੀਆਂ ਬੰਦੀਆਂ ਹਨ। ਮੇਰਾ ਪਤੀ ਮੇਰੇ ਵੱਲ ਆਪਣਾ ਮਨ ਨਹੀਂ ਮੋੜਦਾ।

Bhai Manmohan Singh (Shabad OS, CC BY-SA)

English

My body is filled with so many faults; my Lord and Master does not even turn His thoughts to me. ||3||

Dr. Sant Singh Khalsa (Shabad OS, CC BY-SA)
Ang 790 · Line 30

ਮਃ ੧ ॥

mahalaa 1 |

Punjabi

ਪਹਿਲੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

First Mehl:

Dr. Sant Singh Khalsa (Shabad OS, CC BY-SA)
Ang 790 · Line 31

ਹਉ ਬਲਿਹਾਰੀ ਤਿਨ ਕਉ; ਸਿਫਤਿ ਜਿਨਾ ਦੈ ਵਾਤਿ ॥

hau balihaaree tin kau; sifat jinaa dai vaat |

Punjabi

ਮੈਂ ਉਨ੍ਹਾਂ ਉਤੋਂ ਘੋਲੀ ਜਾਂਦਾ ਹਾਂ ਜਿਨ੍ਹਾਂ ਦੇ ਮੂੰਹ ਵਿੱਚ ਸੁਆਮੀ ਦੀ ਸਿਫ਼ਤ ਸ਼ਲਾਘਾ ਹੈ।

Bhai Manmohan Singh (Shabad OS, CC BY-SA)

English

I am a sacrifice to those who praise the Lord with their mouths.

Dr. Sant Singh Khalsa (Shabad OS, CC BY-SA)
Ang 790 · Line 32

ਸਭਿ ਰਾਤੀ ਸੋਹਾਗਣੀ; ਇਕ ਮੈ ਦੋਹਾਗਣਿ ਰਾਤਿ ॥੪॥

sabh raatee sohaaganee; ik mai dohaagan raat |4|

Punjabi

ਸਾਰੀਆਂ ਰਾਤਰੀਆਂ ਪਾਕ ਦਾਮਨ ਪਤਨੀ ਲਈ ਹਨ। ਹੇ ਸੁਆਮੀ! ਮੈਂ ਤੇਰੇ ਨਾਲੋਂ ਵਿਛੜੀ ਹੋਈ ਨੂੰ ਇਕ ਰਾਤਰੀ ਹੀ ਪਰਦਾਨ ਕਰ।

Bhai Manmohan Singh (Shabad OS, CC BY-SA)

English

All the nights are for the happy soul-brides; I am a discarded bride - if only I could have even one night with Him! ||4||

Dr. Sant Singh Khalsa (Shabad OS, CC BY-SA)
Ang 790 · Line 33

ਪਉੜੀ ॥

paurree |

Punjabi

ਪਉੜੀ।

Bhai Manmohan Singh (Shabad OS, CC BY-SA)

English

Pauree:

Dr. Sant Singh Khalsa (Shabad OS, CC BY-SA)
Ang 790 · Line 34

ਦਰਿ ਮੰਗਤੁ ਜਾਚੈ ਦਾਨੁ; ਹਰਿ ਦੀਜੈ ਕ੍ਰਿਪਾ ਕਰਿ ॥

dar mangat jaachai daan; har deejai kripaa kar |

Punjabi

ਹੇ ਵਾਹਿਗੁਰੂ! ਮੈਂ ਤੇਰੇ ਬੂਹੇ ਦਾ ਭਿਖਾਰੀ, ਤੇਰੇ ਕੋਲੋਂ ਇਕ ਖੈਰ ਮੰਗਦਾ ਹਾਂ। ਮਿਹਰ ਧਾਰ ਕੇ ਤੂੰ ਮੈਨੂੰ ਇਹ ਪਰਦਾਨ ਕਰ।

Bhai Manmohan Singh (Shabad OS, CC BY-SA)

English

I am a beggar at Your Door, begging for charity; O Lord, please grant me Your Mercy, and give to me.

Dr. Sant Singh Khalsa (Shabad OS, CC BY-SA)
Ang 790 · Line 35

ਗੁਰਮੁਖਿ ਲੇਹੁ ਮਿਲਾਇ; ਜਨੁ ਪਾਵੈ ਨਾਮੁ ਹਰਿ ॥

guramukh lehu milaae; jan paavai naam har |

Punjabi

ਮੈਂ, ਆਪਣੇ ਗੋਲੇ ਨੂੰ ਸ਼ਰੋਮਣੀ ਗੁਰਾਂ ਨਾਲ ਮਿਲਾਦੇ ਤਾਂ ਜੋ ਮੈਂ ਤੇਰੇ ਨਾਮ ਨੂੰ ਪਰਾਪਤ ਹੋ ਲਵਾਂ, ਹੇ ਵਾਹਿਗੁਰੂ!

Bhai Manmohan Singh (Shabad OS, CC BY-SA)

English

As Gurmukh, unite me, your humble servant, with You, that I may receive Your Name.

Dr. Sant Singh Khalsa (Shabad OS, CC BY-SA)
Ang 790 · Line 36

ਅਨਹਦ ਸਬਦੁ ਵਜਾਇ; ਜੋਤੀ ਜੋਤਿ ਧਰਿ ॥

anahad sabad vajaae; jotee jot dhar |

Punjabi

ਮੇਰੇ ਨੂਰ ਨੂੰ ਤੂੰ ਆਪਣੇ ਪਰਮ ਨੂਰ ਨਾਲ ਅਭੇਦ ਕਰ ਲੈ ਤਾਂ ਜੋ ਮੇਰੇ ਅੰਦਰ ਬੈਕੁੰਠੀ ਕੀਰਤਨ ਦੀ ਧਨੀ ਗੂੰਜੇ।

Bhai Manmohan Singh (Shabad OS, CC BY-SA)

English

Then, the unstruck melody of the Shabad will vibrate and resound, and my light will blend with the Light.

Dr. Sant Singh Khalsa (Shabad OS, CC BY-SA)
Ang 790 · Line 37

ਹਿਰਦੈ ਹਰਿ ਗੁਣ ਗਾਇ; ਜੈ ਜੈ ਸਬਦੁ ਹਰਿ ॥

hiradai har gun gaae; jai jai sabad har |

Punjabi

ਆਪਣੇ ਮਨ ਅੰਦਰ ਮੈਂ ਸਾਈਂ ਦੀ ਕੀਰਤੀ ਗਾਉਂਦਾ ਅਤੇ ਸਾਈਂ ਦੇ ਨਾਮ ਦੀ ਪਰਸੰਸਾ ਕਰਦਾ ਹਾਂ।

Bhai Manmohan Singh (Shabad OS, CC BY-SA)

English

Within my heart, I sing the Glorious Praises of the Lord, and celebrate the Word of the Lord's Shabad.

Dr. Sant Singh Khalsa (Shabad OS, CC BY-SA)
Ang 790 · Line 38

ਜਗ ਮਹਿ ਵਰਤੈ ਆਪਿ; ਹਰਿ ਸੇਤੀ ਪ੍ਰੀਤਿ ਕਰਿ ॥੧੫॥

jag meh varatai aap; har setee preet kar |15|

Punjabi

ਸੁਆਮੀ ਖੁਦ ਸੰਸਾਰ ਦੇ ਅੰਦਰ ਰਮਿਆ ਹੋਇਆ ਹੈ। ਹੇ ਬੰਦੇ! ਤੂੰ ਉਸ ਨਾਲ ਮੁਹੱਬਤ ਕਰ।

Bhai Manmohan Singh (Shabad OS, CC BY-SA)

English

The Lord Himself is pervading and permeating the world; so fall in love with Him! ||15||

Dr. Sant Singh Khalsa (Shabad OS, CC BY-SA)
Ang 790 · Line 39

ਸਲੋਕ ਮਃ ੧ ॥

salok mahalaa 1 |

Punjabi

ਸਲੋਕ ਪਹਿਲੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Salok, First Mehl:

Dr. Sant Singh Khalsa (Shabad OS, CC BY-SA)
Ang 790 · Line 40

ਜਿਨੀ. ਨ ਪਾਇਓ ਪ੍ਰੇਮ ਰਸੁ; ਕੰਤ. ਨ ਪਾਇਓ ਸਾਉ ॥

jinee. na paaeo prem ras; kant. na paaeo saau |

Punjabi

ਜੋ ਪਿਆਰ ਦੇ ਅੰਮ੍ਰਿਤ ਅਤੇ ਆਪਣੇ ਪਤੀ ਦੀ ਖੁਸ਼ੀ ਨੂੰ ਪਰਾਪਤ ਨਹੀਂ ਕਰਦੀਆਂ,

Bhai Manmohan Singh (Shabad OS, CC BY-SA)

English

Those who do not obtain the sublime essence, the love and delight of their Husband Lord,

Dr. Sant Singh Khalsa (Shabad OS, CC BY-SA)
Ang 790 · Line 41

ਸੁੰਞੇ ਘਰ ਕਾ ਪਾਹੁਣਾ; ਜਿਉ ਆਇਆ ਤਿਉ ਜਾਉ ॥੧॥

sunye ghar kaa paahunaa; jiau aaeaa tiau jaau |1|

Punjabi

ਉਹ ਸੁੰਨ ਘਰ ਦੇ ਪ੍ਰਾਹੁਣੇ ਦੀ ਮਾਨੰਦ ਹਨ ਜੋ ਜਿਸ ਤਰ੍ਹਾਂ ਖਾਲੀ ਹੱਥੀਂ ਆਉਂਦਾ ਹੈ, ਉਸੇ ਤਰ੍ਹਾ ਹੀ ਮੁੜ ਜਾਂਦਾ ਹੈ।

Bhai Manmohan Singh (Shabad OS, CC BY-SA)

English

are like guests in a deserted house; they leave just as they have come, empty-handed. ||1||

Dr. Sant Singh Khalsa (Shabad OS, CC BY-SA)
Ang 790 · Line 42

ਮਃ ੧ ॥

mahalaa 1 |

Punjabi

ਪਹਿਲੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

First Mehl:

Dr. Sant Singh Khalsa (Shabad OS, CC BY-SA)
Ang 790 · Line 43

ਸਉ ਓਲਾਮੑੇ ਦਿਨੈ ਕੇ; ਰਾਤੀ ਮਿਲਨਿੑ ਸਹੰਸ ॥

sau olaamae dinai ke; raatee milana sahans |

Punjabi

ਇਸ ਨੂੰ ਸੈਂਕੜੇ ਧ੍ਰਿਕਾਰਾਂ ਦਿਨ ਨੂੰ ਅਤੇ ਹਜ਼ਾਰਾਂ ਰੈਣ ਨੂੰ ਮਿਲਦੀਆਂ ਹਨ,

Bhai Manmohan Singh (Shabad OS, CC BY-SA)

English

He receives hundreds and thousands of reprimands, day and night;

Dr. Sant Singh Khalsa (Shabad OS, CC BY-SA)
Ang 790 · Line 44

ਸਿਫਤਿ ਸਲਾਹਣੁ ਛਡਿ ਕੈ; ਕਰੰਗੀ ਲਗਾ ਹੰਸੁ ॥

sifat salaahan chhadd kai; karangee lagaa hans |

Punjabi

ਕਿਉਂ ਕਿ ਪ੍ਰਭੂ ਦਾ ਜੱਸ ਅਤੇ ਕੀਰਤੀ ਤਿਆਗ ਕੇ, ਰਾਜਹੰਸ ਹੱਡੀਆਂ ਦੇ ਪਿੰਜਰਾਂ ਨੂੰ ਚਿਮੜਿਆ ਹੋਇਆ ਹੈ।

Bhai Manmohan Singh (Shabad OS, CC BY-SA)

English

the swan-soul has renounced the Lord's Praises, and attached itself to a rotting carcass.

Dr. Sant Singh Khalsa (Shabad OS, CC BY-SA)
Ang 790 · Line 45

ਫਿਟੁ ਇਵੇਹਾ ਜੀਵਿਆ; ਜਿਤੁ ਖਾਇ ਵਧਾਇਆ ਪੇਟੁ ॥

fitt ivehaa jeeviaa; jit khaae vadhaaeaa pett |

Punjabi

ਲਾਹਨਤ ਮਾਰਿਆ ਹੈ ਇਹੋ ਜਿਹਾ ਜੀਵਨ, ਜਿਸ ਅੰਦਰ ਖਾ ਖਾ ਕੇ, ਇਨਸਾਨ ਆਪਣਾ ਢਿੱਡ ਫਲਾਈ ਜਾਂਦਾ ਹੈ।

Bhai Manmohan Singh (Shabad OS, CC BY-SA)

English

Cursed is that life, in which one only eats to fill his belly.

Dr. Sant Singh Khalsa (Shabad OS, CC BY-SA)
Ang 790 · Line 46

ਨਾਨਕ ਸਚੇ ਨਾਮ ਵਿਣੁ; ਸਭੋ ਦੁਸਮਨੁ ਹੇਤੁ ॥੨॥

naanak sache naam vin; sabho dusaman het |2|

Punjabi

ਨਾਨਕ, ਸੱਚੇ ਨਾਮ ਦੇ ਬਾਝੋਂ ਸਾਰੇ ਮਿੱਤਰ ਵੈਰੀ ਬਣ ਜਾਂਦੇ ਹਨ।

Bhai Manmohan Singh (Shabad OS, CC BY-SA)

English

O Nanak, without the True Name, all one's friends turn to enemies. ||2||

Dr. Sant Singh Khalsa (Shabad OS, CC BY-SA)
Ang 790 · Line 47

ਪਉੜੀ ॥

paurree |

Punjabi

ਪਉੜੀ।

Bhai Manmohan Singh (Shabad OS, CC BY-SA)

English

Pauree:

Dr. Sant Singh Khalsa (Shabad OS, CC BY-SA)
Ang 790 · Line 48

ਢਾਢੀ ਗੁਣ ਗਾਵੈ ਨਿਤ; ਜਨਮੁ ਸਵਾਰਿਆ ॥

dtaadtee gun gaavai nit; janam savaariaa |

Punjabi

ਆਪਣਾ ਜੀਵਨ ਸ਼ਸ਼ੋਭਤ ਕਰਨ ਲਈ, ਭੱਟ ਸਦਾ ਵਾਹਿਗੁਰੂ ਦੀਆਂ ਸਿਫਤਾਂ ਗਾਇਨ ਕਰਦਾ ਹੈ।

Bhai Manmohan Singh (Shabad OS, CC BY-SA)

English

The minstrel continually sings the Glorious Praises of the Lord, to embellish his life.

Dr. Sant Singh Khalsa (Shabad OS, CC BY-SA)
Ang 790 · Line 49

ਗੁਰਮੁਖਿ ਸੇਵਿ ਸਲਾਹਿ; ਸਚਾ ਉਰ ਧਾਰਿਆ ॥

guramukh sev salaeh; sachaa ur dhaariaa |

Punjabi

ਗੁਰੂ-ਅਨੁਸਾਰੀ ਸੱਚੇ ਸੁਆਮੀ ਦੀ ਸੇਵਾ ਟਹਿਲ ਤੇ ਸਿਫ਼ਤ ਕਰਦਾ ਹੈ ਅਤੇ ਉਸ ਨੂੰ ਆਪਣੇ ਦਿਲ ਅੰਦਰ ਟਿਕਾਉਂਦਾ ਹੈ।

Bhai Manmohan Singh (Shabad OS, CC BY-SA)

English

The Gurmukh serves and praises the True Lord, enshrining Him within his heart.

Dr. Sant Singh Khalsa (Shabad OS, CC BY-SA)