Ekam
Guru Granth Sahib

Ang 791

Ang 791 · Line 1

ਘਰੁ ਦਰੁ ਪਾਵੈ ਮਹਲੁ; ਨਾਮੁ ਪਿਆਰਿਆ ॥

ghar dar paavai mehal; naam piaariaa |

Punjabi

ਤੇਰੇ ਨਾਮ ਨਾਲ ਨੇਹੁੰ ਕਰਨ ਦੁਆਰਾ ਉਹ ਆਪਣੇ ਨਿਜ ਦੇ ਧਾਮ ਅਤੇ ਮੰਦਰ ਨੂੰ ਪਾ ਲੈਂਦਾ ਹੈ।

Bhai Manmohan Singh (Shabad OS, CC BY-SA)

English

He obtains his own home and mansion, by loving the Naam, the Name of the Lord.

Dr. Sant Singh Khalsa (Shabad OS, CC BY-SA)
Ang 791 · Line 2

ਗੁਰਮੁਖਿ ਪਾਇਆ ਨਾਮੁ; ਹਉ. ਗੁਰ ਕਉ ਵਾਰਿਆ ॥

guramukh paaeaa naam; hau. gur kau vaariaa |

Punjabi

ਗੁਰਾਂ ਦੇ ਰਾਹੀਂ ਮੈਂ ਨਾਮ ਨੂੰ ਪਰਾਪਤ ਕਰ ਲਿਆ ਹੈ ਅਤੇ ਮੈਂ ਗੁਰਾਂ ਉਤੋਂ ਘੋਲੀ ਜਾਂਦਾ ਹਾਂ।

Bhai Manmohan Singh (Shabad OS, CC BY-SA)

English

As Gurmukh, I have obtained the Naam; I am a sacrifice to the Guru.

Dr. Sant Singh Khalsa (Shabad OS, CC BY-SA)
Ang 791 · Line 3

ਤੂ ਆਪਿ ਸਵਾਰਹਿ ਆਪਿ; ਸਿਰਜਨਹਾਰਿਆ ॥੧੬॥

too aap savaareh aap; sirajanahaariaa |16|

Punjabi

ਹੇ ਮੇਰੇ ਰਚਨਹਾਰ ਸੁਆਮੀ! ਤੂੰ ਆਪੇ ਹੀ ਪ੍ਰਾਣੀਆਂ ਨੂੰ ਸ਼ਸ਼ੋਭਤ ਕਰਦਾ ਹੈਂ।

Bhai Manmohan Singh (Shabad OS, CC BY-SA)

English

You Yourself embellish and adorn us, O Creator Lord. ||16||

Dr. Sant Singh Khalsa (Shabad OS, CC BY-SA)
Ang 791 · Line 4

ਸਲੋਕ ਮਃ ੧ ॥

salok mahalaa 1 |

Punjabi

ਸਲੋਕ ਪਹਿਲੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Salok, First Mehl:

Dr. Sant Singh Khalsa (Shabad OS, CC BY-SA)
Ang 791 · Line 5

ਦੀਵਾ ਬਲੈ; ਅੰਧੇਰਾ ਜਾਇ ॥

deevaa balai; andheraa jaae |

Punjabi

ਜਦ ਦੀਪਕ ਜਗ ਪੈਂਦਾ ਹੈ, ਅਨ੍ਹੇਰਾ ਦੂਰ ਹੋ ਜਾਂਦਾ ਹੈ,

Bhai Manmohan Singh (Shabad OS, CC BY-SA)

English

When the lamp is lit, the darkness is dispelled;

Dr. Sant Singh Khalsa (Shabad OS, CC BY-SA)
Ang 791 · Line 6

ਬੇਦ ਪਾਠ; ਮਤਿ ਪਾਪਾ ਖਾਇ ॥

bed paatth; mat paapaa khaae |

Punjabi

ਏਸੇ ਤਰ੍ਹਾਂ ਧਾਰਮਕ ਗ੍ਰੰਥ ਵਾਚਣ ਦੁਆਰਾ ਗੁਨਾਹ-ਭਰੀ ਅਕਲ ਨਾਸ ਹੋ ਜਾਂਦੀ ਹੈ।

Bhai Manmohan Singh (Shabad OS, CC BY-SA)

English

reading the Vedas, sinful intellect is destroyed.

Dr. Sant Singh Khalsa (Shabad OS, CC BY-SA)
Ang 791 · Line 7

ਉਗਵੈ ਸੂਰੁ; ਨ ਜਾਪੈ ਚੰਦੁ ॥

augavai soor; na jaapai chand |

Punjabi

ਜਦ ਸੂਰਜ ਚੜ੍ਹ ਪੈਂਦਾ ਹੈ, ਚੰਦਰਮਾ ਦਿਸਦਾ ਹੀ ਨਹੀਂ।

Bhai Manmohan Singh (Shabad OS, CC BY-SA)

English

When the sun rises, the moon is not visible.

Dr. Sant Singh Khalsa (Shabad OS, CC BY-SA)
Ang 791 · Line 8

ਜਹ ਗਿਆਨ ਪ੍ਰਗਾਸੁ; ਅਗਿਆਨੁ ਮਿਟੰਤੁ ॥

jeh giaan pragaas; agiaan mittant |

Punjabi

ਜਿਥੇ ਬ੍ਰਹਮ ਗਿਆਤ ਪ੍ਰਗਟ ਹੋ ਜਾਂਦੀ ਹੈ ਬੇਸਮਝੀ ਦੂਰ ਹੋ ਜਾਂਦੀ ਹੈ।

Bhai Manmohan Singh (Shabad OS, CC BY-SA)

English

Wherever spiritual wisdom appears, ignorance is dispelled.

Dr. Sant Singh Khalsa (Shabad OS, CC BY-SA)
Ang 791 · Line 9

ਬੇਦ ਪਾਠ; ਸੰਸਾਰ ਕੀ ਕਾਰ ॥

bed paatth; sansaar kee kaar |

Punjabi

ਵੇਦਾਂ ਦਾ ਪੜ੍ਹਨਾ, ਦੁਨੀਆਂ ਦਾ ਇਕ ਵੀਚਾਰ ਹੈ।

Bhai Manmohan Singh (Shabad OS, CC BY-SA)

English

Reading the Vedas is the world's occupation;

Dr. Sant Singh Khalsa (Shabad OS, CC BY-SA)
Ang 791 · Line 10

ਪੜਿੑ ਪੜਿੑ ਪੰਡਿਤ. ਕਰਹਿ ਬੀਚਾਰ ॥

parra parra panddit. kareh beechaar |

Punjabi

ਵਿਦਵਾਨ ਪੁਰਸ਼ ਉਨ੍ਹਾਂ ਨੂੰ ਪੜ੍ਹਦੇ, ਵਾਚਦੇ ਅਤੇ ਸੋਚਦੇ ਸਮਝਦੇ ਹਨ।

Bhai Manmohan Singh (Shabad OS, CC BY-SA)

English

the Pandits read them, study them and contemplate them.

Dr. Sant Singh Khalsa (Shabad OS, CC BY-SA)
Ang 791 · Line 11

ਬਿਨੁ ਬੂਝੇ; ਸਭ ਹੋਇ ਖੁਆਰ ॥

bin boojhe; sabh hoe khuaar |

Punjabi

ਸਾਹਿਬ ਨੂੰ ਸਮਝਣ ਦੇ ਬਗੈਰ ਹਰ ਕੋਈ ਬਰਬਾਦ ਹੋ ਜਾਂਦਾ ਹੈ।

Bhai Manmohan Singh (Shabad OS, CC BY-SA)

English

Without understanding, all are ruined.

Dr. Sant Singh Khalsa (Shabad OS, CC BY-SA)
Ang 791 · Line 12

ਨਾਨਕ. ਗੁਰਮੁਖਿ ਉਤਰਸਿ ਪਾਰਿ ॥੧॥

naanak. guramukh utaras paar |1|

Punjabi

ਨਾਨਕ, ਗੁਰਾਂ ਦੀ ਦਇਆ ਦੁਆਰਾ ਪ੍ਰਾਣੀ ਦਾ ਪਾਰ ਉਤਾਰਾ ਹੋ ਜਾਂਦਾ ਹੈ।

Bhai Manmohan Singh (Shabad OS, CC BY-SA)

English

O Nanak, the Gurmukh is carried across. ||1||

Dr. Sant Singh Khalsa (Shabad OS, CC BY-SA)
Ang 791 · Line 13

ਮਃ ੧ ॥

mahalaa 1 |

Punjabi

ਪਹਿਲੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

First Mehl:

Dr. Sant Singh Khalsa (Shabad OS, CC BY-SA)
Ang 791 · Line 14

ਸਬਦੈ ਸਾਦੁ. ਨ ਆਇਓ; ਨਾਮਿ. ਨ ਲਗੋ ਪਿਆਰੁ ॥

sabadai saad. na aaeo; naam. na lago piaar |

Punjabi

ਜੋ ਸ਼ਬਦ ਦਾ ਰਸ ਨਹੀਂ ਮਾਣਦੇ, ਸੁਆਮੀ ਦੇ ਨਾਮ ਨਾਲ ਪ੍ਰੇਮ ਨਹੀਂ ਕਰਦੇ,

Bhai Manmohan Singh (Shabad OS, CC BY-SA)

English

Those who do not savor the Word of the Shabad, do not love the Naam, the Name of the Lord.

Dr. Sant Singh Khalsa (Shabad OS, CC BY-SA)
Ang 791 · Line 15

ਰਸਨਾ ਫਿਕਾ ਬੋਲਣਾ; ਨਿਤ ਨਿਤ ਹੋਇ ਖੁਆਰੁ ॥

rasanaa fikaa bolanaa; nit nit hoe khuaar |

Punjabi

ਅਤੇ ਆਪਣੀ ਜੀਭ ਨਾਲ ਰੁੱਖਾ ਬੋਲਦੇ ਹਨ, ਉਹ ਸਦੀਵ, ਸਦੀਵ ਹੀ ਬੇਇੱਜ਼ਤ ਹੁੰਦੇ ਹਨ।

Bhai Manmohan Singh (Shabad OS, CC BY-SA)

English

They speak insipidly with their tongues, and are continually disgraced.

Dr. Sant Singh Khalsa (Shabad OS, CC BY-SA)
Ang 791 · Line 16

ਨਾਨਕ. ਪਇਐ ਕਿਰਤਿ ਕਮਾਵਣਾ; ਕੋਇ. ਨ ਮੇਟਣਹਾਰੁ ॥੨॥

naanak. peiai kirat kamaavanaa; koe. na mettanahaar |2|

Punjabi

ਨਾਨਕ, ਉਹ ਆਪਣੇ ਕੀਤੇ ਹੋਏ ਕਰਮਾਂ ਦੇ ਅਨੁਸਾਰ ਕੰਮ ਕਰਦੇ ਹਨ, ਜਿਨ੍ਹਾਂ ਨੂੰ ਕੋਈ ਭੀ ਮੇਟ ਨਹੀਂ ਸਕਦਾ।

Bhai Manmohan Singh (Shabad OS, CC BY-SA)

English

O Nanak, they act according to the karma of their past actions, which no one can erase. ||2||

Dr. Sant Singh Khalsa (Shabad OS, CC BY-SA)
Ang 791 · Line 17

ਪਉੜੀ ॥

paurree |

Punjabi

ਪਉੜੀ।

Bhai Manmohan Singh (Shabad OS, CC BY-SA)

English

Pauree:

Dr. Sant Singh Khalsa (Shabad OS, CC BY-SA)
Ang 791 · Line 18

ਜਿ ਪ੍ਰਭੁ ਸਾਲਾਹੇ ਆਪਣਾ; ਸੋ ਸੋਭਾ ਪਾਏ ॥

ji prabh saalaahe aapanaa; so sobhaa paae |

Punjabi

ਜੋ ਆਪਣੇ ਪ੍ਰਭੂ ਦੀ ਪਰਸੰਸਾ ਕਰਦਾ ਹੈ, ਉਹ ਪ੍ਰਭਤਾ ਨੂੰ ਪਾ ਲੈਂਦਾ ਹੈ।

Bhai Manmohan Singh (Shabad OS, CC BY-SA)

English

One who praises his God, receives honor.

Dr. Sant Singh Khalsa (Shabad OS, CC BY-SA)
Ang 791 · Line 19

ਹਉਮੈ ਵਿਚਹੁ ਦੂਰਿ ਕਰਿ; ਸਚੁ ਮੰਨਿ ਵਸਾਏ ॥

haumai vichahu door kar; sach man vasaae |

Punjabi

ਉਹ ਆਪਣੇ ਅੰਦਰੋਂ ਆਪਣੀ ਸਵੈ-ਹੰਗਤਾ ਨੂੰ ਬਾਹਬ ਕੱਢ ਦਿੰਦਾ ਹੈ ਅਤੇ ਸੱਚੇ ਨਾਮ ਨੂੰ ਆਪਣੇ ਹਿਰਦੇ ਵਿੱਚ ਟਿਕਾਉਂਦਾ ਹੈ।

Bhai Manmohan Singh (Shabad OS, CC BY-SA)

English

He drives out egotism from within himself, and enshrines the True Name within his mind.

Dr. Sant Singh Khalsa (Shabad OS, CC BY-SA)
Ang 791 · Line 20

ਸਚੁ ਬਾਣੀ ਗੁਣ ਉਚਰੈ; ਸਚਾ ਸੁਖੁ ਪਾਏ ॥

sach baanee gun ucharai; sachaa sukh paae |

Punjabi

ਸੱਚੀ ਗੁਰਬਾਣੀ ਰਾਹੀਂ, ਉਹ ਵਾਹਿਗੁਰੂ ਦੀਆਂ ਸਿਫਤਾਂ ਉਚਾਰਨ ਕਰਦਾ ਹੈ ਅਤੇ ਸੱਚੇ ਆਰਾਮ ਨੂੰ ਪਾਉਂਦਾ ਹੈ।

Bhai Manmohan Singh (Shabad OS, CC BY-SA)

English

Through the True Word of the Guru's Bani, he chants the Glorious Praises of the Lord, and finds true peace.

Dr. Sant Singh Khalsa (Shabad OS, CC BY-SA)
Ang 791 · Line 21

ਮੇਲੁ ਭਇਆ ਚਿਰੀ ਵਿਛੁੰਨਿਆ; ਗੁਰ ਪੁਰਖਿ ਮਿਲਾਏ ॥

mel bheaa chiree vichhuniaa; gur purakh milaae |

Punjabi

ਦੇਰ ਤੋਂ ਵਿਛੜੇ ਹੋਏ ਦਾ, ਆਪਣੇ ਸਾਹਿਬ ਨਾਲ ਮਿਲਾਪ ਪੈਂਦਾ ਹੈ। ਸਰਬ-ਸ਼ਕਤੀਵਾਨ ਗੁਰੂ ਜੀ ਉਸ ਨੂੰ ਸਾਹਿਬ ਨਾਲ ਮਿਲਾ ਦਿੰਦੇ ਹਨ।

Bhai Manmohan Singh (Shabad OS, CC BY-SA)

English

He is united with the Lord, after being separated for so long; the Guru, the Primal Being, unites him with the Lord.

Dr. Sant Singh Khalsa (Shabad OS, CC BY-SA)
Ang 791 · Line 22

ਮਨੁ ਮੈਲਾ ਇਵ ਸੁਧੁ ਹੈ; ਹਰਿ ਨਾਮੁ ਧਿਆਏ ॥੧੭॥

man mailaa iv sudh hai; har naam dhiaae |17|

Punjabi

ਇਸ ਤਰ੍ਹਾਂ ਮਲੀਨ ਆਤਮਾ ਸਫਾ ਸੁੱਥਰੀ ਹੋ ਜਾਂਦੀ ਹੈ ਅਤੇ ਉਹ ਸਾਹਿਬ ਦੇ ਨਾਮ ਦਾ ਸਿਮਰਨ ਕਰਦਾ ਹੈ।

Bhai Manmohan Singh (Shabad OS, CC BY-SA)

English

In this way, his filthy mind is cleansed and purified, and he meditates on the Name of the Lord. ||17||

Dr. Sant Singh Khalsa (Shabad OS, CC BY-SA)
Ang 791 · Line 23

ਸਲੋਕ ਮਃ ੧ ॥

salok mahalaa 1 |

Punjabi

ਸਲੋਕ ਪਹਿਲੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Salok, First Mehl:

Dr. Sant Singh Khalsa (Shabad OS, CC BY-SA)
Ang 791 · Line 24

ਕਾਇਆ ਕੂਮਲ ਫੁਲ ਗੁਣ; ਨਾਨਕ. ਗੁਪਸਿ ਮਾਲ ॥

kaaeaa koomal ful gun; naanak. gupas maal |

Punjabi

ਦੇਹ ਦੇ ਤਾਜ਼ੇ ਪੱਤਿਆਂ ਅਤੇ ਨੇਕੀਆਂ ਦੇ ਫੁੱਲਾਂ ਨਾਲ ਨਾਨਕ ਫੁੱਲ-ਮਾਲਾ ਗੁੰਦਦਾ ਹੈ।

Bhai Manmohan Singh (Shabad OS, CC BY-SA)

English

With the fresh leaves of the body, and the flowers of virtue, Nanak has weaved his garland.

Dr. Sant Singh Khalsa (Shabad OS, CC BY-SA)
Ang 791 · Line 25

ਏਨੀ ਫੁਲੀ ਰਉ ਕਰੇ; ਅਵਰ. ਕਿ ਚੁਣੀਅਹਿ ਡਾਲ ॥੧॥

enee fulee rau kare; avar. ki chuneeeh ddaal |1|

Punjabi

ਪ੍ਰਭੂ ਇਹੋ ਜਿਹੀ ਫੁੱਲ-ਮਾਲਾ ਨੂੰ ਚਾਹੁੰਦਾ ਹੈ ਤਦ ਤੂੰ ਹੋਰ ਟਹਿਣੀਆਂ ਕਿਉਂ ਚੁਗਦਾ ਹੈਂ?

Bhai Manmohan Singh (Shabad OS, CC BY-SA)

English

The Lord is pleased with such garlands, so why pick any other flowers? ||1||

Dr. Sant Singh Khalsa (Shabad OS, CC BY-SA)
Ang 791 · Line 26

ਮਹਲਾ ੨ ॥

mahalaa 2 |

Punjabi

ਦੂਜੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Second Mehl:

Dr. Sant Singh Khalsa (Shabad OS, CC BY-SA)
Ang 791 · Line 27

ਨਾਨਕ ਤਿਨਾ ਬਸੰਤੁ ਹੈ; ਜਿਨੑ ਘਰਿ ਵਸਿਆ ਕੰਤੁ ॥

naanak tinaa basant hai; jina ghar vasiaa kant |

Punjabi

ਨਾਨਕ, ਜਿਨ੍ਹਾਂ ਗ੍ਰਿਹ ਅੰਦਰ ਉਨ੍ਹਾਂ ਦਾ ਭਰਤਾ ਵਸਦਾ ਹੈ, ਉਹ ਹੀ ਬਾਹਰ ਦੀ ਰੁੱਤ ਨੂੰ ਮਾਣਦੀਆਂ ਹਨ।

Bhai Manmohan Singh (Shabad OS, CC BY-SA)

English

O Nanak, it is the spring season for those, within whose homes their Husband Lord abides.

Dr. Sant Singh Khalsa (Shabad OS, CC BY-SA)
Ang 791 · Line 28

ਜਿਨ ਕੇ ਕੰਤ ਦਿਸਾਪੁਰੀ; ਸੇ ਅਹਿਨਿਸਿ, ਫਿਰਹਿ, ਜਲੰਤ ॥੨॥

jin ke kant disaapuree; se ahinis, fireh, jalant |2|

Punjabi

ਜਿਨ੍ਹਾਂ ਦਾ ਭਰਤਾ ਪਰਦੇਸ ਵਿੱਚ ਹੈ, ਉਹ ਦਿਨ ਰੈਣ ਬਲਦੀਆਂ ਰਹਿੰਦੀਆਂ ਹਨ।

Bhai Manmohan Singh (Shabad OS, CC BY-SA)

English

But those, whose Husband Lord is far away in distant lands, continue burning, day and night. ||2||

Dr. Sant Singh Khalsa (Shabad OS, CC BY-SA)
Ang 791 · Line 29

ਪਉੜੀ ॥

paurree |

Punjabi

ਪਉੜੀ।

Bhai Manmohan Singh (Shabad OS, CC BY-SA)

English

Pauree:

Dr. Sant Singh Khalsa (Shabad OS, CC BY-SA)
Ang 791 · Line 30

ਆਪੇ ਬਖਸੇ ਦਇਆ ਕਰਿ; ਗੁਰ ਸਤਿਗੁਰ ਬਚਨੀ ॥

aape bakhase deaa kar; gur satigur bachanee |

Punjabi

ਜੇਕਰ ਪ੍ਰਾਣੀ ਵਿਸ਼ਾਲ ਸੱਚੇ ਗੁਰਾਂ ਦੀ ਬਾਣੀ ਦੀ ਵੀਚਾਰ ਕਰੇ ਤਾਂ ਮਾਲਕ ਖੁਦ ਹੀ ਮਿਹਰ ਧਾਰ ਕੇ ਉਸ ਨੂੰ ਮਾਫ ਕਰ ਦਿੰਦਾ ਹੈ।

Bhai Manmohan Singh (Shabad OS, CC BY-SA)

English

The Merciful Lord Himself forgives those who dwell upon the Word of the Guru, the True Guru.

Dr. Sant Singh Khalsa (Shabad OS, CC BY-SA)
Ang 791 · Line 31

ਅਨਦਿਨੁ ਸੇਵੀ ਗੁਣ ਰਵਾ; ਮਨੁ ਸਚੈ ਰਚਨੀ ॥

anadin sevee gun ravaa; man sachai rachanee |

Punjabi

ਰਾਤ ਦਿਨ ਮੈਂ ਸੱਚੇ ਸਾਈਂ ਦੀ ਘਾਲ ਕਮਾਉਂਦਾ ਤੇ ਉਸ ਦੀਆਂ ਸਿਫਤਾਂ ਉਚਾਰਦਾ ਹਾਂ ਅਤੇ ਆਪਣੀ ਆਤਮਾ ਨੂੰ ਉਸ ਅੰਦਰ ਲੀਨ ਕਰਦਾ ਹਾਂ।

Bhai Manmohan Singh (Shabad OS, CC BY-SA)

English

Night and day, I serve the True Lord, and chant His Glorious Praises; my mind merges into Him.

Dr. Sant Singh Khalsa (Shabad OS, CC BY-SA)
Ang 791 · Line 32

ਪ੍ਰਭੁ ਮੇਰਾ ਬੇਅੰਤੁ ਹੈ; ਅੰਤੁ. ਕਿਨੈ ਨ ਲਖਨੀ ॥

prabh meraa beant hai; ant. kinai na lakhanee |

Punjabi

ਅਨੰਤ ਹੈ ਮੇਰਾ ਸੁਆਮੀ। ਉਸ ਦੇ ਓਕੜ ਨੂੰ ਕੋਈ ਨਹੀਂ ਜਾਣਦਾ।

Bhai Manmohan Singh (Shabad OS, CC BY-SA)

English

My God is infinite; no one knows His limit.

Dr. Sant Singh Khalsa (Shabad OS, CC BY-SA)
Ang 791 · Line 33

ਸਤਿਗੁਰ ਚਰਣੀ ਲਗਿਆ; ਹਰਿ ਨਾਮੁ ਨਿਤ ਜਪਨੀ ॥

satigur charanee lagiaa; har naam nit japanee |

Punjabi

ਗੁਰਾਂ ਦੇ ਪੈਰਾਂ ਨਾਲ ਜੁੜ ਕੇ, ਇਨਸਾਨ ਸਦਾ ਹੀ ਸੁਆਮੀ ਦੇ ਨਾਮ ਦਾ ਸਿਮਰਨ ਕਰਦਾ ਹੈ।

Bhai Manmohan Singh (Shabad OS, CC BY-SA)

English

Grasping hold of the feet of the True Guru, meditate continually on the Lord's Name.

Dr. Sant Singh Khalsa (Shabad OS, CC BY-SA)
Ang 791 · Line 34

ਜੋ ਇਛੈ ਸੋ ਫਲੁ ਪਾਇਸੀ; ਸਭਿ ਘਰੈ ਵਿਚਿ ਜਚਨੀ ॥੧੮॥

jo ichhai so fal paaeisee; sabh gharai vich jachanee |18|

Punjabi

ਉਹ ਉਸ ਮੇਵੇ ਨੂੰ ਪਾ ਲੈਂਦਾ ਹੈ, ਜਿਸ ਨੂੰ ਉਹ ਚਾਹੁੰਦਾ ਹੈ ਅਤੇ ਉਸ ਦੀਆਂ ਸਮੂਹ ਯਾਚਨਾਵਾਂ ਉਸ ਦੇ ਧਾਮ ਅੰਦਰ ਹੀ ਪੂਰੀਆਂ ਹੋ ਜਾਂਦੀਆਂ ਹਨ।

Bhai Manmohan Singh (Shabad OS, CC BY-SA)

English

Thus you shall obtain the fruits of your desires, and all wishes shall be fulfilled within your home. ||18||

Dr. Sant Singh Khalsa (Shabad OS, CC BY-SA)
Ang 791 · Line 35

ਸਲੋਕ ਮਃ ੧ ॥

salok mahalaa 1 |

Punjabi

ਸਲੋਕ ਪਹਿਲੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Salok, First Mehl:

Dr. Sant Singh Khalsa (Shabad OS, CC BY-SA)
Ang 791 · Line 36

ਪਹਿਲ ਬਸੰਤੈ ਆਗਮਨਿ; ਪਹਿਲਾ ਮਉਲਿਓ ਸੋਇ ॥

pahil basantai aagaman; pahilaa maulio soe |

Punjabi

ਬਹਾਰ ਪਹਿਲਾਂ ਖੇੜਾ ਲਿਆਉਂਦੀ ਹੈ, ਪ੍ਰੰਤੂ ਉਹ ਸੁਆਮੀ ਉਸ ਤੋਂ ਭੀ ਪਹਿਲਾ ਖਿੜਦਾ ਹੈ।

Bhai Manmohan Singh (Shabad OS, CC BY-SA)

English

Spring brings forth the first blossoms, but the Lord blossoms earlier still.

Dr. Sant Singh Khalsa (Shabad OS, CC BY-SA)
Ang 791 · Line 37

ਜਿਤੁ ਮਉਲਿਐ. ਸਭ ਮਉਲੀਐ; ਤਿਸਹਿ. ਨ ਮਉਲਿਹੁ ਕੋਇ ॥੧॥

jit mauliai. sabh mauleeai; tiseh. na maulihu koe |1|

Punjabi

ਉਸ ਦੇ ਖਿੜਨ ਦੁਆਰਾ ਹਰ ਸ਼ੈ ਖਿੜ ਜਾਂਦੀ ਹੈ ਪ੍ਰੰਤੂ ਉਸ ਨੂੰ ਪ੍ਰਫੁਲਤ ਹੋਣ ਲਈ ਕਿਸੇ ਦੀ ਲੋੜ ਨਹੀਂ।

Bhai Manmohan Singh (Shabad OS, CC BY-SA)

English

By His blossoming, everything blossoms; no one else causes Him to blossom forth. ||1||

Dr. Sant Singh Khalsa (Shabad OS, CC BY-SA)
Ang 791 · Line 38

ਮਃ ੨ ॥

mahalaa 2 |

Punjabi

ਦੂਜੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Second Mehl:

Dr. Sant Singh Khalsa (Shabad OS, CC BY-SA)
Ang 791 · Line 39

ਪਹਿਲ ਬਸੰਤੈ ਆਗਮਨਿ; ਤਿਸ ਕਾ ਕਰਹੁ ਬੀਚਾਰੁ ॥

pahil basantai aagaman; tis kaa karahu beechaar |

Punjabi

ਤੂੰ ਉਸ ਦਾ ਆਰਾਧਨ ਕਰ, ਜੋ ਮੌਸਮ ਬਹਾਰ ਤੋਂ ਪਹਿਲਾਂ ਆਉਂਦਾ ਹੈ।

Bhai Manmohan Singh (Shabad OS, CC BY-SA)

English

He blossoms forth even earlier than the spring; reflect upon Him.

Dr. Sant Singh Khalsa (Shabad OS, CC BY-SA)
Ang 791 · Line 40

ਨਾਨਕ. ਸੋ ਸਾਲਾਹੀਐ; ਜਿ ਸਭਸੈ ਦੇ ਆਧਾਰੁ ॥੨॥

naanak. so saalaaheeai; ji sabhasai de aadhaar |2|

Punjabi

ਨਾਨਕ, ਤੂੰ ਉਸ ਦੀ ਸਿਫ਼ਤ ਕਰ ਜੋ ਸਾਰਿਆਂ ਨੂੰ ਆਸਰਾ ਦਿੰਦਾ ਹੈ।

Bhai Manmohan Singh (Shabad OS, CC BY-SA)

English

O Nanak, praise the One who gives Support to all. ||2||

Dr. Sant Singh Khalsa (Shabad OS, CC BY-SA)
Ang 791 · Line 41

ਮਃ ੨ ॥

mahalaa 2 |

Punjabi

ਦੂਜੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Second Mehl:

Dr. Sant Singh Khalsa (Shabad OS, CC BY-SA)
Ang 791 · Line 42

ਮਿਲਿਐ ਮਿਲਿਆ ਨਾ ਮਿਲੈ; ਮਿਲੈ ਮਿਲਿਆ ਜੇ ਹੋਇ ॥

miliai miliaa naa milai; milai miliaa je hoe |

Punjabi

ਬਾਹਰਵਾਰੋਂ ਜੋੜਨ ਦੁਆਰਾ, ਜੁੜਨ ਵਾਲਾ ਜੁੜਦਾ ਨਹੀਂ। ਉਹ ਮਿਲ ਪੈਂੈਂਦਾ ਹੈ ਜੇਕਰ ਉਹ ਅੰਦਰਵਾਰੋਂ ਮਿਲ ਜਾਏ।

Bhai Manmohan Singh (Shabad OS, CC BY-SA)

English

By uniting, the united one is not united; he unites, only if he is united.

Dr. Sant Singh Khalsa (Shabad OS, CC BY-SA)
Ang 791 · Line 43

ਅੰਤਰ ਆਤਮੈ ਜੋ ਮਿਲੈ; ਮਿਲਿਆ ਕਹੀਐ ਸੋਇ ॥੩॥

antar aatamai jo milai; miliaa kaheeai soe |3|

Punjabi

ਜੋ ਆਪਣੇ ਹਿਰਦੇ ਅੰਦਰੋਂ ਮਿਲਦਾ ਹੈ, ਉਹ ਹੀ ਅਸਲ ਵਿੱਚ ਮਿਲਿਆ ਆਖਿਆ ਜਾਂਦਾ ਹੈ।

Bhai Manmohan Singh (Shabad OS, CC BY-SA)

English

But if he unites deep within his soul, then he is said to be united. ||3||

Dr. Sant Singh Khalsa (Shabad OS, CC BY-SA)
Ang 791 · Line 44

ਪਉੜੀ ॥

paurree |

Punjabi

ਪਉੜੀ।

Bhai Manmohan Singh (Shabad OS, CC BY-SA)

English

Pauree:

Dr. Sant Singh Khalsa (Shabad OS, CC BY-SA)
Ang 791 · Line 45

ਹਰਿ ਹਰਿ ਨਾਮੁ ਸਲਾਹੀਐ; ਸਚੁ ਕਾਰ ਕਮਾਵੈ ॥

har har naam salaaheeai; sach kaar kamaavai |

Punjabi

ਤੂੰ ਸੁਆਮੀ ਵਾਹਿਗੁਰੂ ਦੇ ਨਾਮ ਦੀ ਸਿਫ਼ਤ ਕਰ ਅਤੇ ਸੱਚੇ ਕਰਮ ਕਮਾ।

Bhai Manmohan Singh (Shabad OS, CC BY-SA)

English

Praise the Name of the Lord, Har, Har, and practice truthful deeds.

Dr. Sant Singh Khalsa (Shabad OS, CC BY-SA)
Ang 791 · Line 46

ਦੂਜੀ ਕਾਰੈ ਲਗਿਆ; ਫਿਰਿ ਜੋਨੀ ਪਾਵੈ ॥

doojee kaarai lagiaa; fir jonee paavai |

Punjabi

ਹੋਰਨਾਂ ਕੰਮਾਂ ਨਾਲ ਜੁੜਨ ਦੁਆਰਾ, ਪ੍ਰਾਣੀ ਮੁੜ ਕੇ ਜੂਨੀਆਂ ਵਿੱਚ ਪਾਇਆ ਜਾਂਦਾ ਹੈ।

Bhai Manmohan Singh (Shabad OS, CC BY-SA)

English

Attached to other deeds, one is consigned to wander in reincarnation.

Dr. Sant Singh Khalsa (Shabad OS, CC BY-SA)
Ang 791 · Line 47

ਨਾਮਿ ਰਤਿਆ ਨਾਮੁ ਪਾਈਐ; ਨਾਮੇ ਗੁਣ ਗਾਵੈ ॥

naam ratiaa naam paaeeai; naame gun gaavai |

Punjabi

ਨਾਮ ਨਾਲ ਰੰਗੀਜਣ ਦੁਆਰਾ, ਬੰਦਾ ਪ੍ਰਭੂ ਨੂੰ ਪਰਾਪਤ ਹੋ ਜਾਂਦਾ ਹੈ ਅਤੇ ਨਾਮ ਦੇ ਰਾਹੀਂ ਉਸ ਦੀਆਂ ਸਿਫਤਾਂ ਗਾਇਨ ਕਰਦਾ ਹੈ।

Bhai Manmohan Singh (Shabad OS, CC BY-SA)

English

Attuned to the Name, one obtains the Name, and through the Name, sings the Lord's Praises.

Dr. Sant Singh Khalsa (Shabad OS, CC BY-SA)
Ang 791 · Line 48

ਗੁਰ ਕੈ ਸਬਦਿ ਸਲਾਹੀਐ; ਹਰਿ ਨਾਮਿ ਸਮਾਵੈ ॥

gur kai sabad salaaheeai; har naam samaavai |

Punjabi

ਗੁਰਾਂ ਦੇ ਸ਼ਬਦ ਤਾਬੇ ਪ੍ਰਭੂ ਦੀ ਪ੍ਰਸੰਸਾ ਕਰਨ ਦੁਆਰਾ ਜੀਵ ਪ੍ਰਭੂ ਤੇ ਨਾਮ ਅੰਦਰ ਲੀਨ ਹੋ ਜਾਂਦਾ ਹੈ।

Bhai Manmohan Singh (Shabad OS, CC BY-SA)

English

Praising the Word of the Guru's Shabad, he merges in the Lord's Name.

Dr. Sant Singh Khalsa (Shabad OS, CC BY-SA)
Ang 791 · Line 49

ਸਤਿਗੁਰ ਸੇਵਾ ਸਫਲ ਹੈ; ਸੇਵਿਐ ਫਲ ਪਾਵੈ ॥੧੯॥

satigur sevaa safal hai; seviai fal paavai |19|

Punjabi

ਫਲਦਾਇਕ ਹੈ ਘਾਲ ਸੱਚੇ ਗੁਰਾਂ ਦੀ। ਉਨ੍ਹਾਂ ਦੀ ਘਾਲ ਕਮਾਉਣ ਦੁਆਰਾ ਬੰਦਾ ਮੇਵਾ ਪਰਾਪਤ ਕਰ ਲੈਂਦਾ ਹੈ।

Bhai Manmohan Singh (Shabad OS, CC BY-SA)

English

Service to the True Guru is fruitful and rewarding; serving Him, the fruits are obtained. ||19||

Dr. Sant Singh Khalsa (Shabad OS, CC BY-SA)
Ang 791 · Line 50

ਸਲੋਕ ਮਃ ੨ ॥

salok mahalaa 2 |

Punjabi

ਸਲੋਕ ਦੂਜੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Salok, Second Mehl:

Dr. Sant Singh Khalsa (Shabad OS, CC BY-SA)
Ang 791 · Line 51

ਕਿਸ ਹੀ ਕੋਈ ਕੋਇ; ਮੰਞੁ ਨਿਮਾਣੀ ਇਕੁ ਤੂ ॥

kis hee koee koe; many nimaanee ik too |

Punjabi

ਕਈਆਂ ਦੇ ਕਈ ਹੋਰ ਮਿੱਤ੍ਰ ਹਨ। ਮੈਂ ਬੇਇੱਜ਼ਤ ਦਾ ਕੇਵਲ ਤੂੰ ਹੀ ਹੈਂ, ਹੇ ਸੁਆਮੀ!

Bhai Manmohan Singh (Shabad OS, CC BY-SA)

English

Some people have others, but I am forlorn and dishonored; I have only You, Lord.

Dr. Sant Singh Khalsa (Shabad OS, CC BY-SA)