Ang 801
ਹਰਿ ਭਰਿਪੁਰੇ ਰਹਿਆ ॥ ਜਲਿ ਥਲੇ; ਰਾਮ ਨਾਮੁ ॥ ਨਿਤ ਗਾਈਐ ਹਰਿ; ਦੂਖ ਬਿਸਾਰਨੋ ॥੧॥ ਰਹਾਉ ॥
har bharipure rahiaa | jal thale; raam naam | nit gaaeeai har; dookh bisaarano |1| rahaau |
Punjabi
ਸੁਆਮੀ ਸਾਰੇ ਪਰੀਪੂਰਨ ਹੋ ਰਿਹਾ ਹੈ। ਸਾਈਂ ਦਾ ਨਾਮ ਸਮੁੰਦਰ ਅਤੇ ਧਰਤੀ ਅੰਦਰ ਵਿਆਪਕ ਹੈ। ਹੇ ਬੰਦੇ! ਤੂੰ ਸਦਾ ਹੀ ਵਾਹਿਗੁਰੂ ਦਾ ਜੱਸ ਗਾਇਨ ਕਰ, ਜੋ ਦੁੱਖੜੇ ਦੂਰ ਕਰਨ ਵਾਲਾ ਹੈ। ਠਹਿਰਾਉ।
English
The Lord is totally permeating and pervading everywhere; The Name of the Lord is pervading the water and the land. So sing continuously of the Lord, the Dispeller of pain. ||1||Pause||
ਹਰਿ ਕੀਆ ਹੈ; ਸਫਲ ਜਨਮੁ ਹਮਾਰਾ ॥
har keea hai; safal janam hamaaraa |
Punjabi
ਪ੍ਰਭੂ ਨੇ ਮੇਰਾ ਜੀਵਨ ਫਲਦਾਇਕ ਬਣਾ ਦਿੱਤਾ ਹੈ।
English
The Lord has made my life fruitful and rewarding.
ਹਰਿ ਜਪਿਆ; ਹਰਿ ਦੂਖ ਬਿਸਾਰਨਹਾਰਾ ॥
har japiaa; har dookh bisaaranahaaraa |
Punjabi
ਮੈਂ ਦਰਦ ਦੂਰ ਕਰਨਹਾਰ ਸੁਆਮੀ ਵਾਹਿਗੁਰੂ ਦਾ ਆਰਾਧਨ ਕਰਦਾ ਹਾਂ।
English
I meditate on the Lord, the Dispeller of pain.
ਗੁਰੁ ਭੇਟਿਆ ਹੈ; ਮੁਕਤਿ ਦਾਤਾ ॥
gur bhettiaa hai; mukat daataa |
Punjabi
ਮੈਂ ਮੌਖਸ਼ਸ਼ ਦੇਣਹਾਰ ਗੁਰਾਂ ਨੂੰ ਮਿਲ ਪਿਆ ਹਾਂ।
English
I have met the Guru, the Giver of liberation.
ਹਰਿ ਕੀਈ; ਹਮਾਰੀ ਸਫਲ ਜਾਤਾ ॥
har keeee; hamaaree safal jaataa |
Punjabi
ਸਾਈਂ ਨੇ ਮੇਰੀ ਯਾਤ੍ਰਾ ਲਾਭਦਾਇਕ ਬਣਾ ਦਿੱਤੀ ਹੈ।
English
The Lord has made my life's journey fruitful and rewarding.
ਮਿਲਿ ਸੰਗਤੀ; ਗੁਨ ਗਾਵਨੋ ॥੧॥
mil sangatee; gun gaavano |1|
Punjabi
ਸਤਿ ਸੰਗਤ ਨਾਲ ਮਿਲ ਕੇ ਮੈਂ ਹਰੀ ਦੀ ਮਹਿਮਾ ਗਾਉਂਦਾ ਹਾਂ।
English
Joining the Sangat, the Holy Congregation, I sing the Glorious Praises of the Lord. ||1||
ਮਨ; ਰਾਮ ਨਾਮ ਕਰਿ ਆਸਾ ॥
man; raam naam kar aasaa |
Punjabi
ਹੇ ਮੇਰੀ ਜਿੰਦੇ ਤੂੰ ਆਪਣੀ ਉਮੈਦ ਸੁਆਮੀ ਦੇ ਨਾਮ ਤੇ ਬੰਨ੍ਹ,
English
O mortal, place your hopes in the Name of the Lord,
ਭਾਉ ਦੂਜਾ; ਬਿਨਸਿ ਬਿਨਾਸਾ ॥
bhaau doojaa; binas binaasaa |
Punjabi
ਤਾਂ ਜੋ ਤੇਰਾ ਹੋਰਸ ਦਾ ਪਿਆਰ ਨਾਂ ਹੋ ਜਾਵੇ।
English
and your love of duality shall simply vanish.
ਵਿਚਿ ਆਸਾ; ਹੋਇ ਨਿਰਾਸੀ ॥
vich aasaa; hoe niraasee |
Punjabi
ਜੋ ਉਮੈਦ ਅੰਦਰ ਬੇ-ਉਮੈਦ ਵਿਚਰਦਾ ਹੈ;
English
One who, in hope, remains unattached to hope,
ਸੋ ਜਨੁ; ਮਿਲਿਆ ਹਰਿ ਪਾਸੀ ॥
so jan; miliaa har paasee |
Punjabi
ਉਹ ਪੁਰਸ਼ ਆਪਣੇ ਵਾਹਿਗੁਰੂ ਨਾਲ ਮਿਲ ਜਾਂਦਾ ਹੈ।
English
such a humble being meets with his Lord.
ਕੋਈ; ਰਾਮ ਨਾਮ ਗੁਨ ਗਾਵਨੋ ॥
koee; raam naam gun gaavano |
Punjabi
ਜੇ ਕੋਈ ਸਾਹਿਬ ਦੇ ਨਾਮ ਦੀਆਂ ਸਿਫਤਾਂ ਗਾਇਨ ਕਰਦਾ ਹੈ,
English
And one who sings the Glorious Praises of the Lord's Name
ਜਨੁ ਨਾਨਕੁ; ਤਿਸੁ ਪਗਿ ਲਾਵਨੋ ॥੨॥੧॥੭॥੪॥੬॥੭॥੧੭॥
jan naanak; tis pag laavano |2|1|7|4|6|7|17|
Punjabi
ਗੋਲੇ ਨਾਨਕ ਉੇਸ ਦੇ ਪੈਰੀਂ ਪੈਂਦਾ ਹੈ।
English
- servant Nanak falls at his feet. ||2||1||7||4||6||7||17||
ਰਾਗੁ ਬਿਲਾਵਲੁ ਮਹਲਾ ੫ ਚਉਪਦੇ ਘਰੁ ੧ ॥
raag bilaaval mahalaa 5 chaupade ghar 1 |
Punjabi
ਰਾਗੁ ਬਿਲਾਵਲ ਪੰਜਵੀਂ ਪਾਤਿਸ਼ਾਹੀ ਚਉਪਦੇ।
English
Raag Bilaaval, Fifth Mehl, Chau-Padhay, First House:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
English
One Universal Creator God. By The Grace Of The True Guru:
ਨਦਰੀ ਆਵੈ; ਤਿਸੁ ਸਿਉ ਮੋਹੁ ॥
nadaree aavai; tis siau mohu |
Punjabi
ਪ੍ਰਾਣੀ ਉਸ ਨਾਲ ਪਿਆਰ ਪਾਉਂਦਾ ਹੈ, ਜੋ ਉਸ ਨੂੰ ਦ੍ਰਿਸ਼ਟੀ ਆਉਂਦਾ ਹੈ।
English
He is attached to what he sees.
ਕਿਉ ਮਿਲੀਐ; ਪ੍ਰਭ ਅਬਿਨਾਸੀ ਤੋਹਿ ॥
kiau mileeai; prabh abinaasee tohi |
Punjabi
ਮੈਂ ਤੈਨੂੰ ਕਿਸ ਤਰ੍ਹਾਂ ਮਿਲ ਸਕਦਾ ਹਾਂ ਜਦ ਕਿ ਤੂੰ ਮੈਨੂੰ ਦਿਸਦਾ ਹੀ ਨਹੀਂ?
English
How can I meet You, O Imperishable God?
ਕਰਿ ਕਿਰਪਾ; ਮੋਹਿ ਮਾਰਗਿ ਪਾਵਹੁ ॥
kar kirapaa; mohi maarag paavahu |
Punjabi
ਹੇ ਮੇਰੇ ਸੁਆਮੀ! ਮੇਰੇ ਉਤੇ ਮਿਹਰ ਧਾਰ ਅਤੇ ਮੈਨੂੰ ਆਪਣੇ ਰਸਤੇ ਤੇ ਪਾ,
English
Have Mercy upon me, and place me upon the Path;
ਸਾਧਸੰਗਤਿ ਕੈ; ਅੰਚਲਿ ਲਾਵਹੁ ॥੧॥
saadhasangat kai; anchal laavahu |1|
Punjabi
ਅਤੇ ਮੈਨੂੰ ਸਤਿ ਸੰਗਤ ਦੇ ਪੱਲੇ ਨਾਲ ਜੋੜ ਦੇ।
English
let me be attached to the hem of the robe of the Saadh Sangat, the Company of the Holy. ||1||
ਕਿਉ ਤਰੀਐ; ਬਿਖਿਆ ਸੰਸਾਰੁ ॥
kiau tareeai; bikhiaa sansaar |
Punjabi
ਜ਼ਹਿਰ ਦਾ ਜਗਤ ਸਮੁੰਦਰ ਕਿਸ ਤਰ੍ਹਾਂ ਪਾਰ ਕੀਤਾ ਜਾ ਸਕਦਾ ਹੈ?
English
How can I cross over the poisonous world-ocean?
ਸਤਿਗੁਰੁ ਬੋਹਿਥੁ; ਪਾਵੈ ਪਾਰਿ ॥੧॥ ਰਹਾਉ ॥
satigur bohith; paavai paar |1| rahaau |
Punjabi
ਸੱਚੇ ਗੁਰਾਂ ਦਾ ਜਹਾਜ਼ ਪ੍ਰਾਣੀ ਦਾ ਪਾਰ ਉਤਾਰਾ ਕਰ ਦਿੰਦਾ ਹੈ। ਠਹਿਰਾਉ।
English
The True Guru is the boat to carry us across. ||1||Pause||
ਪਵਨ ਝੁਲਾਰੇ; ਮਾਇਆ ਦੇਇ ॥
pavan jhulaare; maaeaa dee |
Punjabi
ਸੰਸਾਰੀ ਪਦਾਰਥ ਬੰਦੇ ਨੂੰ ਹਵਾ ਦੀ ਤਰ੍ਹਾਂ ਹਲੂਣੇ ਦਿੰਦੇ ਹਨ।
English
The wind of Maya blows and shakes us,
ਹਰਿ ਕੇ ਭਗਤ; ਸਦਾ ਥਿਰੁ ਸੇਇ ॥
har ke bhagat; sadaa thir see |
Punjabi
ਵਾਹਿਗੁਰੂ ਦੇ ਸੰਤ ਸਦੀਵੀਂ ਸਥਿਰ ਰਹਿੰਦੇ ਹਨ।
English
but the Lord's devotees remain ever-stable.
ਹਰਖ ਸੋਗ ਤੇ; ਰਹਹਿ ਨਿਰਾਰਾ ॥
harakh sog te; raheh niraaraa |
Punjabi
ਖੁਸ਼ੀ ਤੇ ਗਮੀ ਵਿੱਚ ਉਹ ਨਿਰਲੇਪ ਵਿਚਰਦੇ ਹਨ।
English
They remain unaffected by pleasure and pain.
ਸਿਰ ਊਪਰਿ; ਆਪਿ ਗੁਰੂ ਰਖਵਾਰਾ ॥੨॥
sir aoopar; aap guroo rakhavaaraa |2|
Punjabi
ਉਨ੍ਹਾਂ ਦੇ ਸੀਸ ਉਤੇ ਗੁਰੂ ਜੀ ਖੁਦ ਉਨ੍ਹਾਂ ਦੇ ਰਖਵਾਲੇ ਹਨ।
English
The Guru Himself is the Savior above their heads. ||2||
ਪਾਇਆ ਵੇੜੁ ਮਾਇਆ; ਸਰਬ ਭੁਇਅੰਗਾ ॥
paaeaa verr maaeaa; sarab bhueiangaa |
Punjabi
ਮਾਇਆ ਰੂਪੀ ਸਰਪਣੀ ਨੇ ਸਾਰਿਆਂ ਨੂੰ ਆਪਣੇ ਲਪੇਟ ਵਿੱਚ ਲਿਆ ਹੋਇਆ ਹੈ।
English
Maya, the snake, holds all in her coils.
ਹਉਮੈ ਪਚੇ; ਦੀਪਕ ਦੇਖਿ ਪਤੰਗਾ ॥
haumai pache; deepak dekh patangaa |
Punjabi
ਦੀਵੇ ਨੂੰ ਵੇਖ ਕੇ, ਪਰਵਾਨੇ ਦੇ ਸੜ ਜਾਣ ਦੀ ਵਾਂਗ ਲੋਕ ਹੰਕਾਰ ਅੰਦਰ ਸੜ ਮਰਦੇ ਹਨ।
English
They burn to death in egotism, like the moth lured by seeing the flame.
ਸਗਲ ਸੀਗਾਰ ਕਰੇ; ਨਹੀ ਪਾਵੈ ॥
sagal seegaar kare; nahee paavai |
Punjabi
ਭਾਵੇਂ ਆਦਮੀ ਸਾਰੇ ਹਾਰ-ਸ਼ਿੰਗਾਰ ਲਾ ਲਵੇ, ਤਾਂ ਉਹ ਆਪਣੇ ਪ੍ਰਭੂ ਪਰਾਪਤ ਨਹੀਂ ਹੁੰਦਾ।
English
They make all sorts of decorations, but they do not find the Lord.
ਜਾ ਹੋਇ ਕ੍ਰਿਪਾਲੁ; ਤਾ ਗੁਰੂ ਮਿਲਾਵੈ ॥੩॥
jaa hoe kripaal; taa guroo milaavai |3|
Punjabi
ਜਦ ਗੁਰੂ ਜੀ ਮਿਹਰਬਾਨ ਹੋ ਜਾਂਦੇ ਹਨ, ਤਦ ਉਹ ਉਸ ਨੂੰ ਪ੍ਰਭੂ ਨਾਲ ਮਿਲਾ ਦਿੰਦ ਹਨ।
English
When the Guru becomes Merciful, He leads them to meet the Lord. ||3||
ਹਉ ਫਿਰਉ ਉਦਾਸੀ; ਮੈ ਇਕੁ ਰਤਨੁ ਦਸਾਇਆ ॥
hau firau udaasee; mai ik ratan dasaaeaa |
Punjabi
ਦਿਲੋਂ ਗਮਗੀਨ ਹੋ ਮੈਂ ਆਪਣੇ ਸੁਆਮੀ ਦੇ ਜਵੇਹਰ ਬਾਰੇ ਪੁੱਛਦੀ ਫਿਰਦੀ ਹਾਂ।
English
I wander around, sad and depressed, seeking the jewel of the One Lord.
ਨਿਰਮੋਲਕੁ ਹੀਰਾ; ਮਿਲੈ ਨ. ਉਪਾਇਆ ॥
niramolak heeraa; milai na. upaaeaa |
Punjabi
ਅਣਮੁੱਲਾਂ ਜਵੇਹਰ ਕਿਸੇ ਉਪਰਾਲੇ ਨਾਲ ਪਰਾਪਤ ਨਹੀਂ ਹੁੰਦਾ।
English
This priceless jewel is not obtained by any efforts.
ਹਰਿ ਕਾ ਮੰਦਰੁ; ਤਿਸੁ ਮਹਿ ਲਾਲੁ ॥
har kaa mandar; tis meh laal |
Punjabi
ਦੇਹ ਸੁਆਮੀ ਦਾ ਮਹਿਲ ਹੈ, ਉਸ ਦੇ ਅੰਦਰ ਸੁਆਮੀ, ਜਵੇਹਰ ਵਸਦਾ ਹੈ।
English
That jewel is within the body, the Temple of the Lord.
ਗੁਰਿ ਖੋਲਿਆ ਪੜਦਾ; ਦੇਖਿ ਭਈ ਨਿਹਾਲੁ ॥੪॥
gur kholiaa parradaa; dekh bhee nihaal |4|
Punjabi
ਗੁਰਾਂ ਨੇ ਪਰਦਾ ਦੂਰ ਕਰ ਦਿੱਤਾ ਹੈ ਅਤੇ ਮੈਂ ਜਵੇਹਰ ਨੂੰ ਵੇਖ ਕੇ ਪ੍ਰਸੰਨ ਹੋ ਗਈ ਹਾਂ।
English
The Guru has torn away the veil of illusion, and beholding the jewel, I am delighted. ||4||
ਜਿਨਿ ਚਾਖਿਆ; ਤਿਸੁ ਆਇਆ ਸਾਦੁ ॥
jin chaakhiaa; tis aaeaa saad |
Punjabi
ਜੋ ਇਸ ਨੂੰ ਚੱਖਦਾ ਹੈ, ਉਹ ਇਸ ਦੇ ਸੁਆਦ ਨੂੰ ਜਾਣਦਾ ਹੈ,
English
One who has tasted it, comes to know its flavor;
ਜਿਉ ਗੂੰਗਾ; ਮਨ ਮਹਿ ਬਿਸਮਾਦੁ ॥
jiau goongaa; man meh bisamaad |
Punjabi
ਗੂੰਗੇ ਆਦਮੀ ਦੇ ਆਪਣੇ ਚਿੱਤ ਵਿੱਚ ਹੈਰਾਨੀ ਦੀ ਨਿਆਈਂ।
English
he is like the mute, whose mind is filled with wonder.
ਆਨਦ ਰੂਪੁ; ਸਭੁ ਨਦਰੀ ਆਇਆ ॥
aanad roop; sabh nadaree aaeaa |
Punjabi
ਪ੍ਰਸੰਨਤਾ ਸਰੂਪ ਵਾਹਿਗੁਰੂ ਨੂੰ ਮੈਂ ਹਰ ਜਗ੍ਹਾ ਵੇਖਦਾ ਹਾਂ।
English
I see the Lord, the source of bliss, everywhere.
ਜਨ ਨਾਨਕ; ਹਰਿ ਗੁਣ ਆਖਿ ਸਮਾਇਆ ॥੫॥੧॥
jan naanak; har gun aakh samaaeaa |5|1|
Punjabi
ਵਾਹਿਗੁਰੂ ਦਾ ਜੱਸ ਉਚਾਰ, ਗੋਲਾ ਨਾਨਕ ਉਸ ਵਿੱਚ ਲੀਨ ਹੋ ਗਿਆ ਹੈ।
English
Servant Nanak speaks the Glorious Praises of the Lord, and merges in Him. ||5||1||
ਬਿਲਾਵਲੁ ਮਹਲਾ ੫ ॥
bilaaval mahalaa 5 |
Punjabi
ਬਿਲਾਵਲ ਪੰਜਵੀਂ ਪਾਤਿਸ਼ਾਹੀ।
English
Bilaaval, Fifth Mehl:
ਸਰਬ ਕਲਿਆਣ ਕੀਏ; ਗੁਰਦੇਵ ॥
sarab kaliaan kee; guradev |
Punjabi
ਪ੍ਰਕਾਸ਼ਵਾਨ ਗੁਰਾਂ ਨੇ ਮੈਨੂੰ ਸਮੂਹ-ਖੁਸ਼ੀ ਪਰਦਾਨ ਕੀਤੀ ਹੈ।
English
The Divine Guru has blessed me with total happiness.
ਸੇਵਕੁ; ਅਪਨੀ ਲਾਇਓ ਸੇਵ ॥
sevak; apanee laaeo sev |
Punjabi
ਆਪਣੇ ਟਹਿਲੂਏ ਨੂੰ ਉਸ ਨੇ ਆਪਣੀ ਟਹਿਲ ਸੇਵਾ ਤੇ ਲਾ ਲਿਆ ਹੈ।
English
He has linked His servant to His service.
ਬਿਘਨੁ. ਨ ਲਾਗੈ; ਜਪਿ ਅਲਖ ਅਭੇਵ ॥੧॥
bighan. na laagai; jap alakh abhev |1|
Punjabi
ਅਗਾਧ ਅਤੇ ਭੇਦ-ਰਹਿਤ ਸਾਹਿਬ ਦਾ ਸਿਮਰਨ ਕਰਨ ਦੁਆਰਾ ਇਨਸਾਨ ਨੂੰ ਕੋਈ ਮੁਸ਼ਕਲ ਪੇਸ਼ ਨਹੀਂ ਆਉਂਦੀ।
English
No obstacles block my path, meditating on the incomprehensible, inscrutable Lord. ||1||
ਧਰਤਿ ਪੁਨੀਤ ਭਈ; ਗੁਨ ਗਾਏ ॥
dharat puneet bhee; gun gaae |
Punjabi
ਪ੍ਰਭੂ ਦੀ ਉਸਤਤੀ ਗਾਇਨ ਕਰਨ ਦੁਆਰਾ, (ਜਿੰਦੜੀ ਦੀ) ਜ਼ਿਮੀ ਪਵਿੱਤਰ ਹੋ ਜਾਂਦੀ ਹੈ।
English
The soil has been sanctified, singing the Glories of His Praises.
ਦੁਰਤੁ ਗਇਆ; ਹਰਿ ਨਾਮੁ ਧਿਆਏ ॥੧॥ ਰਹਾਉ ॥
durat geaa; har naam dhiaae |1| rahaau |
Punjabi
ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਪਾਪ ਮਿਟ ਜਾਂਦੇ ਹਨ। ਠਹਿਰਾਉ।
English
The sins are eradicated, meditating on the Name of the Lord. ||1||Pause||
ਸਭਨੀ ਥਾਂਈ; ਰਵਿਆ ਆਪਿ ॥
sabhanee thaanee; raviaa aap |
Punjabi
ਸਾਈਂ ਖੁਦ ਸਾਰੀਆਂ ਥਾਵਾਂ ਅੰਦਰ ਵਿਆਪਕ ਹੋ ਰਿਹਾ ਹੈ,
English
He Himself is pervading everywhere;
ਆਦਿ ਜੁਗਾਦਿ; ਜਾ ਕਾ ਵਡ ਪਰਤਾਪੁ ॥
aad jugaad; jaa kaa vadd parataap |
Punjabi
ਜਿਸ ਦਾ ਅਨੰਦ ਤਪਹੇਜ ਐਨ ਆਰੰਭ ਅਤੇ ਯੁੱਗਾਂ ਦੇ ਸ਼ੁਰੂ ਤੋਂ ਪਰਗਟ ਹੈ।
English
from the very beginning, and throughout the ages, His Glory has been radiantly manifest.
ਗੁਰ ਪਰਸਾਦਿ; ਨ ਹੋਇ ਸੰਤਾਪੁ ॥੨॥
gur parasaad; na hoe santaap |2|
Punjabi
ਗੁਰਾਂ ਦੀ ਰਹਿਮਤ ਸਦਕਾ ਪ੍ਰਾਣੀ ਨੂੰ ਗਮ ਨਹੀਂ ਵਾਪਰਦਾ।
English
By Guru's Grace, sorrow does not touch me. ||2||
ਗੁਰ ਕੇ ਚਰਨ; ਲਗੇ ਮਨਿ ਮੀਠੇ ॥
gur ke charan; lage man meetthe |
Punjabi
ਗੁਰਾਂ ਦੇ ਚਰਨ ਮੇਰੇ ਚਿੱਤ ਨੂੰ ਮਿੱਠੜੇ ਲੱਗਦੇ ਹਨ।
English
The Guru's Feet seem so sweet to my mind.
ਨਿਰਬਿਘਨ ਹੋਇ; ਸਭ ਥਾਂਈ ਵੂਠੇ ॥
nirabighan hoe; sabh thaanee vootthe |
Punjabi
ਬਿਨਾ ਕਿਸੇ ਰੋਕ ਟੋਕ ਦੇ ਸੁਆਮੀ ਸਾਰਿਆਂ ਥਾਵਾਂ ਅੰਦਰ ਵਸਦਾ ਹੈ।
English
He is unobstructed, dwelling everywhere.
ਸਭਿ ਸੁਖ ਪਾਏ; ਸਤਿਗੁਰ ਤੂਠੇ ॥੩॥
sabh sukh paae; satigur tootthe |3|
Punjabi
ਜਦ ਸੱਚੇ ਗੁਰੂ ਜੀ ਪਰਮ ਪਰਸੰਨ ਹੋ ਜਾਂਦੇ ਹਨ, ਮੈਨੂੰ ਸਾਰੇ ਆਰਾਮ ਪਰਾਪਤ ਹੋ ਜਾਂਦੇ ਹਨ।
English
I found total peace, when the Guru was pleased. ||3||
ਪਾਰਬ੍ਰਹਮ ਪ੍ਰਭ; ਭਏ ਰਖਵਾਲੇ ॥
paarabraham prabh; bhe rakhavaale |
Punjabi
ਪਰਮ ਪ੍ਰਭੂ ਮੇਰਾ ਰਖਵਾਲਾ ਹੋ ਗਿਆ ਹੈ।
English
The Supreme Lord God has become my Savior.
ਜਿਥੈ ਕਿਥੈ; ਦੀਸਹਿ ਨਾਲੇ ॥
jithai kithai; deeseh naale |
Punjabi
ਜਿਥੇ ਕਿਤੇ ਭੀ ਮੈਂ ਵੇਖਦਾ ਹਾਂ, ਮੈਂ ਉਸ ਨੂੰ ਆਪਣੇ ਨਾਲ ਵੇਖਦਾ ਹਾਂ।
English
Wherever I look, I see Him there with me.
ਨਾਨਕ ਦਾਸ; ਖਸਮਿ ਪ੍ਰਤਿਪਾਲੇ ॥੪॥੨॥
naanak daas; khasam pratipaale |4|2|
Punjabi
ਗੁਰੂ ਜੀ ਆਖਦੇ ਹਨ, ਆਪਣੇ ਨਫਰਾਂ ਦੀ ਪ੍ਰਭੂ ਪਾਲਣਾ-ਪੋਸਣਾ ਕਰਦਾ ਹੈ।
English
O Nanak, the Lord and Master protects and cherishes His slaves. ||4||2||
ਬਿਲਾਵਲੁ ਮਹਲਾ ੫ ॥
bilaaval mahalaa 5 |
Punjabi
ਬਿਲਾਵਲ ਪੰਜਵੀਂ ਪਾਤਿਸ਼ਾਹੀ।
English
Bilaaval, Fifth Mehl:
ਸੁਖ ਨਿਧਾਨ; ਪ੍ਰੀਤਮ ਪ੍ਰਭ ਮੇਰੇ ॥
sukh nidhaan; preetam prabh mere |
Punjabi
ਹੇ ਮੇਰੇ ਪਿਆਰੇ ਪ੍ਰਭੂ! ਤੂੰ ਖੁਸ਼ੀ ਦਾ ਖਜਾਨਾ ਹੈਂ।
English
You are the treasure of peace, O my Beloved God.