Ang 803
ਨਾਨਕ. ਸੇ ਦਰਿ ਸੋਭਾਵੰਤੇ; ਜੋ ਪ੍ਰਭਿ ਅਪੁਨੈ ਕੀਓ ॥੧॥
naanak. se dar sobhaavante; jo prabh apunai keeo |1|
Punjabi
ਨਾਨਕ, ਜਿਨ੍ਹਾਂ ਨੂੰ ਪ੍ਰਭੂ ਆਪਣੇ ਨਿੱਜ ਦੇ ਬਣਾ ਲੈਂਦਾ ਹੈ, ਉਹ ਉਸ ਦੇ ਦਰਬਾਰ ਅੰਦਰ ਸੁੰਦਰ ਲੱਗਦੇ ਹਨ।
English
O Nanak, they alone look beautiful in the Court of the Lord, whom the Lord has made His Own. ||1||
ਹਰਿਚੰਦਉਰੀ ਚਿਤ ਭ੍ਰਮੁ ਸਖੀਏ; ਮ੍ਰਿਗ ਤ੍ਰਿਸਨਾ ਦ੍ਰੁਮ ਛਾਇਆ ॥
harichandauree chit bhram sakhee; mrig trisanaa drum chhaaeaa |
Punjabi
ਦ੍ਰਿਸ਼ਅਕ ਮੁਗਾਲਤਾ, ਹਰਨ ਦਾ ਝੱਲਾਪਣ ਅਤੇ ਰੁੱਖ ਦੀ ਛਾਂ ਨੇ ਬੰਦੇ ਦੇ ਮਨ ਨੂੰ ਗੁੰਮਰਾਹ ਕਰ ਲਿਆ ਹੈ, ਨੀ ਮੇਰੀ ਸਹੇਲੀਏ!
English
Maya is a mirage, which deludes the mind, O my companion, like the scent-crazed deer, or the transitory shade of a tree.
ਚੰਚਲਿ ਸੰਗਿ. ਨ ਚਾਲਤੀ ਸਖੀਏ; ਅੰਤਿ ਤਜਿ ਜਾਵਤ ਮਾਇਆ ॥
chanchal sang. na chaalatee sakhee; ant taj jaavat maaeaa |
Punjabi
ਨੀ ਸਹੇਲੀਏ! ਚੁਲਬਲੀ ਦੌਲਤ ਬੰਦੇ ਦੇ ਨਾਲ ਨਹੀਂ ਜਾਂਦੀ ਅਤੇ ਓੜਕ ਨੂੰ ਉਸ ਨੂੰ ਛੱਡ ਜਾਂਦੀ ਹੈ।
English
Maya is fickle, and does not go with you, O my companion; in the end, it will leave you.
ਰਸਿ ਭੋਗਣ ਅਤਿ ਰੂਪ ਰਸ ਮਾਤੇ; ਇਨ ਸੰਗਿ ਸੂਖੁ. ਨ ਪਾਇਆ ॥
ras bhogan at roop ras maate; in sang sookh. na paaeaa |
Punjabi
ਮੌਜ ਬਹਾਰਾਂ ਮਾਨਣ ਅਤੇ ਪਰਮ ਸੁੰਦਰ ਮੁਟਿਆਰਾਂ ਨਾਲ ਭੋਗ-ਬਿਲਾਸ ਕਰਨ, ਇਨ੍ਹਾਂ ਦੀ ਸੰਗਤ ਅੰਦਰ ਕਦੇ ਕੋਈ ਆਰਾਮ ਨੂੰ ਪਰਾਪਤ ਨਹੀਂ ਹੁੰਦਾ।
English
He may enjoy pleasures and sensual delights with supremely beautiful women, but no one finds peace in this way.
ਧੰਨਿ ਧੰਨਿ ਹਰਿ ਸਾਧ ਜਨ ਸਖੀਏ; ਨਾਨਕ. ਜਿਨੀ ਨਾਮੁ ਧਿਆਇਆ ॥੨॥
dhan dhan har saadh jan sakhee; naanak. jinee naam dhiaaeaa |2|
Punjabi
ਗੁਰੂ ਜੀ ਫੁਰਮਾਉਂਦੇ ਹਨ, ਸੁਲੱਖਣੇ, ਸੁਲੱਖਣੇ ਹਨ, ਨੀ ਮੇਰੀ ਸਹੇਲੀਏ! ਸਾਈਂ ਦੇ ਸੰਤ ਸਰੂਪ ਬੰਦੇ ਜੋ ਨਾਮ ਦਾ ਸਿਮਰਨ ਕਰਦੇ ਹਨ।
English
Blessed, blessed are the humble, Holy Saints of the Lord, O my companion. O Nanak, they meditate on the Naam, the Name of the Lord. ||2||
ਜਾਇ ਬਸਹੁ ਵਡਭਾਗਣੀ ਸਖੀਏ; ਸੰਤਾ ਸੰਗਿ ਸਮਾਈਐ ॥
jaae basahu vaddabhaaganee sakhee; santaa sang samaaeeai |
Punjabi
ਹੇ ਮੇਰੀ ਭਾਰੇ ਭਾਗਾਂ ਵਾਲੀਏ ਸਹੇਲੀਏ! ਆਪਣੇ ਸੁਆਮੀ ਵਿੱਚ ਲੀਨ ਹੋਣ ਲਈ ਤੂੰ ਸਾਧੂਆਂ ਦੇ ਨਾਂਲ ਜਾ ਕੇ ਵਸ ਪਉ।
English
Go, O my very fortunate companion: dwell in the Company of the Saints, and merge with the Lord.
ਤਹ ਦੂਖ ਨ ਭੂਖ. ਨ ਰੋਗੁ ਬਿਆਪੈ; ਚਰਨ ਕਮਲ ਲਿਵ ਲਾਈਐ ॥
teh dookh na bhookh. na rog biaapai; charan kamal liv laaeeai |
Punjabi
ਨਾਂ ਪੀੜ ਨਾਂ ਭੁੱਖ, ਨਾਂ ਹੀ ਬੀਮਾਰੀ ਬੰਦੇ ਨੂੰ ਉਥੇ ਵਾਪਰਦੀ ਹੈ ਅਤੇ ਉਸ ਦਾ ਪ੍ਰਭੂ ਦੇ ਕੰਵਲ ਰੂਪੀ ਪੈਰਾਂ ਨਾਲ ਪ੍ਰੇਮ ਪੈ ਜਾਂਦਾ ਹੈ।
English
There, neither pain nor hunger nor disease will afflict you; enshrine love for the Lord's Lotus Feet.
ਤਹ ਜਨਮ ਨ ਮਰਣੁ. ਨ ਆਵਣ ਜਾਣਾ; ਨਿਹਚਲੁ ਸਰਣੀ ਪਾਈਐ ॥
teh janam na maran. na aavan jaanaa; nihachal saranee paaeeai |
Punjabi
ਉਥੇ ਨਾਂ ਪੈਦਾਇਸ਼ ਨਾਂ ਮੌਤ, ਨਾਂ ਹੀ ਆਉਣ ਅਤੇ ਜਾਣਾ ਹੈ ਅਤੇ ਇਨਸਾਨ ਪ੍ਰਭੂ ਦੀ ਕਾਲ-ਸਥਾਈ ਪਨਾਹ ਅੰਦਰ ਪ੍ਰਵੇਸ਼ ਕਰ ਜਾਂਦਾ ਹੈ।
English
There is no birth or death there, no coming or going in reincarnation, when you enter the Sanctuary of the Eternal Lord.
ਪ੍ਰੇਮ ਬਿਛੋਹੁ ਨ ਮੋਹੁ ਬਿਆਪੈ; ਨਾਨਕ ਹਰਿ ਏਕੁ ਧਿਆਈਐ ॥੩॥
prem bichhohu na mohu biaapai; naanak har ek dhiaaeeai |3|
Punjabi
ਇਕ ਵਾਹਿਗੁਰੂ ਦਾ ਆਰਾਧਨ ਕਰਨ ਦੁਆਰਾ ਮਨੁੱਖ ਦੀ ਪ੍ਰੀਤ ਟੁੱਟਦੀ ਨਹੀਂ ਨਾਂ ਹੀ ਸੰਸਾਰੀ ਲਗਨ ਉਸ ਨੂੰ ਸਤਾਉਂਦੀ ਹੈ।
English
Love does not end, and attachment does not grip you, O Nanak, when you meditate on the One Lord. ||3||
ਦ੍ਰਿਸਟਿ ਧਾਰਿ ਮਨੁ ਬੇਧਿਆ ਪਿਆਰੇ; ਰਤੜੇ ਸਹਜਿ ਸੁਭਾਏ ॥
drisatt dhaar man bedhiaa piaare; ratarre sehaj subhaae |
Punjabi
ਆਪਣੀ ਮਿਹਰ ਦੀ ਨਿਗ੍ਹਾ ਕਰ ਕੇ ਪ੍ਰੀਤਮ ਨੇ ਮੇਰੀ ਆਤਮਾ ਨੂੰ ਵਿੰਨ੍ਹ ਸੁਟਿਆ ਹੈ ਅਤੇ ਮੈਂ ਹੁਣ ਸੁਭਾਵਕ ਹੀ ਉਸਦੇ ਪ੍ਰੇਮ ਨਾਲ ਰੰਗੀ ਗਈ ਹਾਂ।
English
Bestowing His Glance of Grace, my Beloved has pierced my mind, and I am intuitively attuned to His Love.
ਸੇਜ ਸੁਹਾਵੀ ਸੰਗਿ ਮਿਲਿ ਪ੍ਰੀਤਮ; ਅਨਦ ਮੰਗਲ ਗੁਣ ਗਾਏ ॥
sej suhaavee sang mil preetam; anad mangal gun gaae |
Punjabi
ਆਪਣੇ ਪਿਆਰੇ ਦੇ ਨਾਲ ਮਿਲ ਕੇ ਮੇਰਾ ਪਲੰਘ ਸੁਹਾਵਣਾ ਹੋ ਗਿਆ ਹੈ ਅਤੇ ਮੈਂ ਹੁਣ ਉਸ ਦੀ ਮਹਿਮਾ ਖੁਸ਼ੀ ਤੇ ਉਮਾਹ ਨਾਲ ਗਾਉਂਦੀ ਹਾਂ।
English
My bed is embellished, meeting with my Beloved; in ecstasy and bliss, I sing His Glorious Praises.
ਸਖੀ ਸਹੇਲੀ ਰਾਮ ਰੰਗਿ ਰਾਤੀ; ਮਨ ਤਨ ਇਛ ਪੁਜਾਏ ॥
sakhee sahelee raam rang raatee; man tan ichh pujaae |
Punjabi
ਮੇਰੀਓ ਸੱਜਣੀਓ! ਅਤੇ ਹਮਜੋਲੜੋ, ਮੈਂ ਆਪਣੇ ਪ੍ਰਭੂ ਦੇ ਪਿਆਰ ਨਾਲ ਰੰਗੀ ਗਈ ਹਾਂ ਅਤੇ ਮੇਰੇ ਚਿੱਤ ਤੇ ਸਰੀਰ ਦੀ ਸੱਧਰ ਪੂਰੀ ਹੋ ਗਈ ਹੈ।
English
O my friends and companions, I am imbued with the Lord's Love; the desires of my mind and body are satisfied.
ਨਾਨਕ. ਅਚਰਜੁ ਅਚਰਜ ਸਿਉ ਮਿਲਿਆ; ਕਹਣਾ ਕਛੂ. ਨ ਜਾਏ ॥੪॥੨॥੫॥
naanak. acharaj acharaj siau miliaa; kahanaa kachhoo. na jaae |4|2|5|
Punjabi
ਨਾਨਕ ਅਦਭੁਤ ਆਤਮਾ, ਅਦਭੁਤ ਪ੍ਰਭੂ ਦੇਨਾਲ ਅਭੇਦ ਹੋ ਗਈ ਹੈ ਅਤੇ ਉਹ ਅਵਸਥਾ ਕਿਸੇ ਤਰ੍ਹਾਂ ਭੀ ਵਰਣਨ ਨਹੀਂ ਕੀਤੀ ਜਾ ਸਕਦੀ।
English
O Nanak, the wonder-struck soul blends with the Wonderful Lord; this state cannot be described. ||4||2||5||
ਰਾਗੁ ਬਿਲਾਵਲੁ ਮਹਲਾ ੫ ਘਰੁ ੪ ॥
raag bilaaval mahalaa 5 ghar 4 |
Punjabi
ਰਾਗ ਬਿਲਾਵਲ ਪੰਜਵੀਂ ਪਾਤਿਸ਼ਾਹੀ।
English
Raag Bilaaval, Fifth Mehl, Fourth House:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
English
One Universal Creator God. By The Grace Of The True Guru:
ਏਕ ਰੂਪ; ਸਗਲੋ ਪਾਸਾਰਾ ॥
ek roop; sagalo paasaaraa |
Punjabi
ਸਾਰਾ ਆਲਮ ਇਕ ਵਾਹਿਗੁਰੂ ਦਾ ਸਰੂਪ ਹੈ।
English
The entire Universe is the form of the One Lord.
ਆਪੇ ਬਨਜੁ; ਆਪਿ ਬਿਉਹਾਰਾ ॥੧॥
aape banaj; aap biauhaaraa |1|
Punjabi
ਪ੍ਰਭੂ ਆਪ ਇਕ ਵਪਾਰ ਹੈ ਅਤੇ ਆਪੇ ਹੀ ਵਪਾਰੀ।
English
He Himself is the trade, and He Himself is the trader. ||1||
ਐਸੋ ਗਿਆਨੁ; ਬਿਰਲੋ ਈ ਪਾਏ ॥
aiso giaan; biralo ee paae |
Punjabi
ਇਹੋ ਜਿਹੀ ਸਮਝ ਕਿਸੇ ਵਿਰਲੇ ਪੁਰਸ਼ ਨੂੰ ਹੀ ਪਰਾਪਤ ਹੁੰਦੀ ਹੈ,
English
How rare is that one who is blessed with such spiritual wisdom.
ਜਤ ਜਤ ਜਾਈਐ; ਤਤ ਦ੍ਰਿਸਟਾਏ ॥੧॥ ਰਹਾਉ ॥
jat jat jaaeeai; tat drisattaae |1| rahaau |
Punjabi
ਜਿਥੇ ਕਿਤੇ ਭੀ ਮੈਂ ਜਾਂਦਾ ਹਾਂ ਉਥੇ ਹੀ ਮੈਂ ਉਸ ਨੂੰ ਵੇਖਦਾ ਹਾਂ। ਠਹਿਰਾਉ।
English
Wherever I go, there I see Him. ||1||Pause||
ਅਨਿਕ ਰੰਗ; ਨਿਰਗੁਨ ਇਕ ਰੰਗਾ ॥
anik rang; niragun ik rangaa |
Punjabi
ਇਕ ਸਰੂਪ ਵਾਲਾ ਲੱਛਣ-ਰਹਿਤ ਸੁਆਮੀ ਲੱਛਣਾਂ-ਸੰਯੁਕਤ ਅਵਸਥਾ ਅੰਦਰ ਬੇਅੰਤ ਸਰੂਪ ਧਾਰਨ ਕਰ ਲੈਂਦਾ ਹੈ।
English
He manifests many forms, while still unmanifest and absolute, and yet He has One Form.
ਆਪੇ ਜਲੁ; ਆਪ ਹੀ ਤਰੰਗਾ ॥੨॥
aape jal; aap hee tarangaa |2|
Punjabi
ਉਹ ਖੁਦ ਹੀ ਪਾਣੀ ਅਤੇ ਖੁਦ ਹੀ ਲਹਿਰਾਂ।
English
He Himself is the water, and He Himself is the waves. ||2||
ਆਪ ਹੀ ਮੰਦਰੁ; ਆਪਹਿ ਸੇਵਾ ॥
aap hee mandar; aapeh sevaa |
Punjabi
ਉਹ ਖੁਦ ਦੇਹੁਰਾ ਹੈ ਅਤੇ ਖੁਦ ਹੀ ਪੂਜਾ ਹੈ।
English
He Himself is the temple, and He Himself is selfless service.
ਆਪ ਹੀ ਪੂਜਾਰੀ; ਆਪ ਹੀ ਦੇਵਾ ॥੩॥
aap hee poojaaree; aap hee devaa |3|
Punjabi
ਉਹ ਖੁਦ ਉਪਾਸ਼ਨਾ ਕਰਨ ਵਾਲਾ ਹੈ ਅਤੇ ਖੁਦ ਹੀ ਪੱਥਰ ਦਾ ਦੇਵਤਾ।
English
He Himself is the worshipper, and He Himself is the idol. ||3||
ਆਪਹਿ ਜੋਗ; ਆਪ ਹੀ ਜੁਗਤਾ ॥
aapeh jog; aap hee jugataa |
Punjabi
ਪ੍ਰਭੂ ਆਪ ਹੀ ਮਿਲਾਪ ਦੀ ਵਿਦਿਆ ਹੈ ਅਤੇ ਆਪ ਹੀ ਮਿਲਾਪ ਦਾ ਮਾਰਗ।
English
He Himself is the Yoga; He Himself is the Way.
ਨਾਨਕ ਕੇ ਪ੍ਰਭ ਸਦ ਹੀ ਮੁਕਤਾ ॥੪॥੧॥੬॥
naanak ke prabh sad hee mukataa |4|1|6|
Punjabi
ਸਦੀਵ ਹੀ ਨਿਰਲੇਪ ਹੈ, ਨਾਨਕ ਦਾ ਸੁਆਮੀ।
English
Nanak's God is forever liberated. ||4||1||6||
ਬਿਲਾਵਲੁ ਮਹਲਾ ੫ ॥
bilaaval mahalaa 5 |
Punjabi
ਬਿਲਾਵਲ ਪੰਜਵੀਂ ਪਾਤਿਸ਼ਾਹੀ।
English
Bilaaval, Fifth Mehl:
ਆਪਿ ਉਪਾਵਨ; ਆਪਿ ਸਧਰਨਾ ॥
aap upaavan; aap sadharanaa |
Punjabi
ਖੁਦ ਪ੍ਰਭੂ ਪੈਂਦਾ ਕਰਦਾ ਹੈ ਅਤੇ ਉਹ ਖੁਦ ਹੀ ਆਸਰਾ ਦਿੰਦਾ ਹੈ।
English
He Himself creates, and He Himself supports.
ਆਪਿ ਕਰਾਵਨ; ਦੋਸੁ. ਨ ਲੈਨਾ ॥੧॥
aap karaavan; dos. na lainaa |1|
Punjabi
ਆਪੇ ਹੀ ਪ੍ਰਭੂ ਇਨਸਾਨਾਂ ਕੋਲੋਂ ਕੰਮ ਕਰਾਉਂਦਾ ਹੈ ਅਤੇ ਆਪਣੇ ਉਤੇ ਕੋਈ ਇਲਜ਼ਾਮ ਨਹੀਂ ਲੈਂਦਾ।
English
He Himself causes all to act; He takes no blame Himself. ||1||
ਆਪਨ ਬਚਨੁ; ਆਪ ਹੀ ਕਰਨਾ ॥
aapan bachan; aap hee karanaa |
Punjabi
ਉਹ ਆਪੇ ਹੀ ਸਿੱਖਿਆ ਹੈ ਅਤੇ ਆਪੇ ਹੀ ਸਿੱਖਿਆ ਦੇਣ ਵਾਲਾ ਹੈ।
English
He Himself is the teaching, and He Himself is the teacher.
ਆਪਨ ਬਿਭਉ; ਆਪ ਹੀ ਜਰਨਾ ॥੧॥ ਰਹਾਉ ॥
aapan bibhau; aap hee jaranaa |1| rahaau |
Punjabi
ਉਹ ਆਪ ਤੇਜ਼ ਪਰਤਾਪ ਹੈ ਅਤੇ ਆਪ ਹੀ ਉਸ ਨੂੰ ਸੁਧਾਰਨ ਵਾਲਾ। ਠਹਿਰਾਉ।
English
He Himself is the splendor, and He Himself is the experiencer of it. ||1||Pause||
ਆਪ ਹੀ ਮਸਟਿ; ਆਪ ਹੀ ਬੁਲਨਾ ॥
aap hee masatt; aap hee bulanaa |
Punjabi
ਖੁਦ ਉਹ ਚੁੱਪ ਕੀਤਾ ਹੈ ਅਤੇ ਖੁਦ ਹੀ ਬੋਲਣ ਵਾਲਾ।
English
He Himself is silent, and He Himself is the speaker.
ਆਪ ਹੀ ਅਛਲੁ; ਨ ਜਾਈ ਛਲਨਾ ॥੨॥
aap hee achhal; na jaaee chhalanaa |2|
Punjabi
ਆਪੇ ਉਹ ਨਾਂ-ਠੱਗਿਆ ਜਾਣ ਵਾਲਾ ਹੈ ਅਤੇ ਠੱਗਿਆ ਨਹੀਂ ਜਾ ਸਕਦਾ।
English
He Himself is undeceivable; He cannot be deceived. ||2||
ਆਪ ਹੀ ਗੁਪਤ; ਆਪਿ ਪਰਗਟਨਾ ॥
aap hee gupat; aap paragattanaa |
Punjabi
ਖੁਦ ਉਹ ਅਲੋਪ ਹੈ ਅਤੇ ਖੁਦ ਹੀ ਸਪੱਸ਼ਟ।
English
He Himself is hidden, and He Himself is manifest.
ਆਪ ਹੀ ਘਟਿ ਘਟਿ; ਆਪਿ ਅਲਿਪਨਾ ॥੩॥
aap hee ghatt ghatt; aap alipanaa |3|
Punjabi
ਆਪੇ ਉਹ ਸਾਰਿਆਂ ਦਿਲਾਂ ਅੰਦਰ ਵਿਆਪਕ ਹੈ ਅਤੇ ਆਪ ਹੀ ਅਟੇਕ ਵਿਚਰਦਾ ਹੈ।
English
He Himself is in each and every heart; He Himself is unattached. ||3||
ਆਪੇ ਅਵਿਗਤੁ; ਆਪ ਸੰਗਿ ਰਚਨਾ ॥
aape avigat; aap sang rachanaa |
Punjabi
ਉਹ ਖੁਦ ਨਿਰ-ਸੰਬੰਧਤ ਹੈ ਅਤੇ ਖੁਦ ਹੀ ਉਹ ਸੰਸਾਰ ਦੇ ਨਾਲ ਹੈ।
English
He Himself is absolute, and He Himself is with the Universe.
ਕਹੁ ਨਾਨਕ; ਪ੍ਰਭ ਕੇ ਸਭਿ ਜਚਨਾ ॥੪॥੨॥੭॥
kahu naanak; prabh ke sabh jachanaa |4|2|7|
Punjabi
ਗੁਰੂ ਜੀ ਫੁਰਮਾਉਂਦੇ ਹਨ, ਸਾਰੇ ਹੀ ਸੁਆਮੀ ਦੇ ਮੰਗਤੇ ਹਨ।
English
Says Nanak, all are beggars of God. ||4||2||7||
ਬਿਲਾਵਲੁ ਮਹਲਾ ੫ ॥
bilaaval mahalaa 5 |
Punjabi
ਬਿਲਾਵਲ ਪੰਜਵੀਂ ਪਾਤਿਸ਼ਾਹੀ।
English
Bilaaval, Fifth Mehl:
ਭੂਲੇ ਮਾਰਗੁ; ਜਿਨਹਿ ਬਤਾਇਆ ॥
bhoole maarag; jineh bataaeaa |
Punjabi
ਜੋ ਭੁੱਲੇ ਹੋਏ ਪ੍ਰਾਣੀ ਨੂੰ ਮਾਲਕ ਦਾ ਰਸਤਾ ਵਿਖਾਲਦਾ ਹੈ,
English
He places the one who strays back on the Path;
ਐਸਾ ਗੁਰੁ; ਵਡਭਾਗੀ ਪਾਇਆ ॥੧॥
aisaa gur; vaddabhaagee paaeaa |1|
Punjabi
ਇਹੋ ਜਿਹਾ ਗੁਰੂ ਪਰਮ ਚੰਗੇ ਕਰਮਾਂ ਦੁਆਰਾ ਪਰਾਪਤ ਹੁੰਦਾ ਹੈ।
English
such a Guru is found by great good fortune. ||1||
ਸਿਮਰਿ ਮਨਾ; ਰਾਮ ਨਾਮੁ ਚਿਤਾਰੇ ॥
simar manaa; raam naam chitaare |
Punjabi
ਹੇ ਮੇਰੀ ਜਿੰਦੜੀਏ! ਤੂੰ ਸੁਆਮੀ ਦੇ ਨਾਮ ਦਾ ਆਰਾਧਨ ਅਤੇ ਉਚਾਰਨ ਕਰ।
English
Meditate, contemplate the Name of the Lord, O mind.
ਬਸਿ ਰਹੇ ਹਿਰਦੈ; ਗੁਰ ਚਰਨ ਪਿਆਰੇ ॥੧॥ ਰਹਾਉ ॥
bas rahe hiradai; gur charan piaare |1| rahaau |
Punjabi
ਗੁਰਾਂ ਦੇ ਲਾਡਲੇ ਚਰਨ ਮੇਰੇ ਅੰਤਹਕਰਣ ਅੰਦਰ ਟਿਕੇ ਹੋਏ ਹਨ। ਠਹਿਰਾਉ।
English
The Beloved Feet of the Guru abide within my heart. ||1||Pause||