Ang 807
ਵਡੀ ਆਰਜਾ ਹਰਿ ਗੋਬਿੰਦ ਕੀ; ਸੂਖ ਮੰਗਲ ਕਲਿਆਣ ਬੀਚਾਰਿਆ ॥੧॥ ਰਹਾਉ ॥
vaddee aarajaa har gobind kee; sookh mangal kaliaan beechaariaa |1| rahaau |
Punjabi
ਸਾਹਿਬ ਨੇ ਹਹਿਗੋਬਿੰਦ ਨੂੰ ਲੰਮੀ ਉਮਰ ਬਖਸ਼ੀ ਹੈ ਅਤੇ ਉਸ ਨੇ ਮੇਰੇ ਆਰਾਮ, ਖੁਸ਼ੀ ਅਤੇ ਖੈਰੀਅਤ ਵੱਲ ਧਿਆਨ ਦਿੱਤਾ ਹੈ। ਠਹਿਰਾਉ।
English
He has blessed Hargobind with long life, and taken care of my comfort, happiness and well-being. ||1||Pause||
ਵਣ ਤ੍ਰਿਣ ਤ੍ਰਿਭਵਣ ਹਰਿਆ ਹੋਏ; ਸਗਲੇ ਜੀਅ ਸਾਧਾਰਿਆ ॥
van trin tribhavan hariaa hoe; sagale jeea saadhaariaa |
Punjabi
ਜੰਗਲ, ਬਨਾਸਪਤੀ ਅਤੇ ਤਿੰਨੇ ਜਹਾਨ ਸਰਸਬਜ਼ ਹੋ ਗਏ ਹਨ ਅਤੇ ਸੁਆਮੀ ਨੇ ਸਾਰੇ ਪ੍ਰਾਣਧਾਰੀਆਂ ਨੂੰ ਆਸਰਾ ਬਖਸ਼ਿਆ ਹੈ।
English
The forests, meadows and the three worlds have blossomed forth in greenery; He gives His Support to all beings.
ਮਨ ਇਛੇ ਨਾਨਕ ਫਲ ਪਾਏ; ਪੂਰਨ ਇਛ ਪੁਜਾਰਿਆ ॥੨॥੫॥੨੩॥
man ichhe naanak fal paae; pooran ichh pujaariaa |2|5|23|
Punjabi
ਨਾਨਕ ਨੂੰ ਉਸ ਦੇ ਚਿੱਤ-ਚਾਹੁੰਦੇ ਮੇਵੇ ਪਰਾਪਤ ਹੋ ਗਏ ਹਨ ਅਤੇ ਉਸ ਦੀਆਂ ਖਾਹਿਸ਼ਾਂ ਮੁਕੰਮਲ ਤੌਰ ਤੇ ਪੂਰੀਆਂ ਹੋ ਗਈਆਂ ਹਨ।
English
Nanak has obtained the fruits of his mind's desires; his desires are totally fulfilled. ||2||5||23||
ਬਿਲਾਵਲੁ ਮਹਲਾ ੫ ॥
bilaaval mahalaa 5 |
Punjabi
ਬਿਲਾਵਲ ਪੰਜਵੀਂ ਪਾਤਿਸ਼ਾਹੀ।
English
Bilaaval, Fifth Mehl:
ਜਿਸੁ ਊਪਰਿ ਹੋਵਤ ਦਇਆਲੁ ॥
jis aoopar hovat deaal |
Punjabi
ਜਿਸ ਉਤੇ ਸੁਆਮੀ ਮਿਹਰਬਾਨ ਹੋ ਜਾਂਦਾ ਹੈ,
English
One who is blessed by the Lord's Mercy,
ਹਰਿ ਸਿਮਰਤ; ਕਾਟੈ ਸੋ ਕਾਲੁ ॥੧॥ ਰਹਾਉ ॥
har simarat; kaattai so kaal |1| rahaau |
Punjabi
ਉਹ ਸੁਆਮੀ ਦਾ ਸਿਮਰਨ ਕਰਦਾ ਹੋਇਆ ਆਪਣਾ ਸਮਾ ਬਤੀਤ ਕਰਦਾ ਹੈ। ਠਹਿਰਾਉ।
English
passes his time in contemplative meditation. ||1||Pause||
ਸਾਧਸੰਗਿ; ਭਜੀਐ ਗੋਪਾਲੁ ॥
saadhasang; bhajeeai gopaal |
Punjabi
ਤੁੰ ਸਤਿਸੰਗਤ ਅੰਦਰ ਸੁਆਮੀ ਦਾ ਆਰਾਧਨ ਕਰ।
English
In the Saadh Sangat, the Company of the Holy, meditate, and vibrate upon the Lord of the Universe.
ਗੁਨ ਗਾਵਤ; ਤੂਟੈ ਜਮ ਜਾਲੁ ॥੧॥
gun gaavat; toottai jam jaal |1|
Punjabi
ਸਾਈਂ ਦਾ ਜੱਸ ਗਾਉਣ ਦੁਆਰਾ, ਮੌਤ ਦੀ ਫਾਹੀ ਕੱਟੀ ਜਾਂਦੀ ਹੈ।
English
Singing the Glorious Praises of the Lord, the noose of death is cut away. ||1||
ਆਪੇ ਸਤਿਗੁਰੁ; ਆਪੇ ਪ੍ਰਤਿਪਾਲ ॥
aape satigur; aape pratipaal |
Punjabi
ਪ੍ਰਭੂ ਆਪ ਸੱਚਾ ਗੁਰਦੇਵ ਹੈ ਅਤੇ ਆਪ ਹੀ ਪਾਲਣ-ਪੋਸਣਹਾਰ।
English
He Himself is the True Guru, and He Himself is the Cherisher.
ਨਾਨਕੁ ਜਾਚੈ; ਸਾਧ ਰਵਾਲ ॥੨॥੬॥੨੪॥
naanak jaachai; saadh ravaal |2|6|24|
Punjabi
ਨਾਨਕ ਸੰਤਾਂ ਦੇ ਪੈਰਾਂ ਦੀ ਧੂੜ ਮੰਗਦਾ ਹੈ।
English
Nanak begs for the dust of the feet of the Holy. ||2||6||24||
ਬਿਲਾਵਲੁ ਮਹਲਾ ੫ ॥
bilaaval mahalaa 5 |
Punjabi
ਬਿਲਾਵਲ ਪੰਜਵੀਂ ਪਾਤਿਸ਼ਾਹੀ।
English
Bilaaval, Fifth Mehl:
ਮਨ ਮਹਿ ਸਿੰਚਹੁ; ਹਰਿ ਹਰਿ ਨਾਮ ॥
man meh sinchahu; har har naam |
Punjabi
ਤੂੰ ਆਪਣੇ ਚਿੱਤ ਨੂੰ ਸੁਆਮੀ ਵਾਹਿਗੁਰੂ ਦੇ ਨਾਮ ਨਾਲ ਸਿੰਜ।
English
Irrigate your mind with the Name of the Lord, Har, Har.
ਅਨਦਿਨੁ ਕੀਰਤਨੁ; ਹਰਿ ਗੁਣ ਗਾਮ ॥੧॥
anadin keeratan; har gun gaam |1|
Punjabi
ਰਾਤ ਦਿਨ ਤੂੰ ਵਾਹਿਗੁਰੂ ਦੀਆਂ ਸਿਫਤਾਂ ਅਤੇ ਬਜਰੰਗੀਆਂ ਦਾ ਗਾਇਨ ਕਰ।
English
Night and day, sing the Kirtan of the Lord's Praises. ||1||
ਐਸੀ ਪ੍ਰੀਤਿ ਕਰਹੁ; ਮਨ ਮੇਰੇ ॥
aisee preet karahu; man mere |
Punjabi
ਹੇ ਮੇਰੀ ਜਿੰਦੜੀਏ! ਤੂੰ ਪ੍ਰਭੂ ਨਾਲ ਇਹੋ ਜਿਹਾ ਪ੍ਰੇਮ ਪਾ,
English
Enshrine such love, O my mind,
ਆਠ ਪਹਰ; ਪ੍ਰਭ ਜਾਨਹੁ ਨੇਰੇ ॥੧॥ ਰਹਾਉ ॥
aatth pehar; prabh jaanahu nere |1| rahaau |
Punjabi
ਕਿ ਦਿਨ ਦੇ ਅੱਠੇ ਪਹਿਰ ਉਹ ਤੈਨੂੰ ਐਨ ਨੇੜੇ ਮਲੂਮ ਹੋਵੇ।
English
that twenty-four hours a day, God will seem near to you. ||1||Pause||
ਕਹੁ ਨਾਨਕ; ਜਾ ਕੇ ਨਿਰਮਲ ਭਾਗ ॥
kahu naanak; jaa ke niramal bhaag |
Punjabi
ਗੁਰੂ ਜੀ ਆਖਦੇ ਹਨ, ਜਿਸ ਦੀ ਪਵਿੱਤਰ ਪ੍ਰਾਲਬਧ ਹੈ,
English
Says Nanak, one who has such immaculate destiny
ਹਰਿ ਚਰਨੀ; ਤਾ ਕਾ ਮਨੁ ਲਾਗ ॥੨॥੭॥੨੫॥
har charanee; taa kaa man laag |2|7|25|
Punjabi
ਉਸ ਦੀ ਆਤਮਾ ਹੀ ਪ੍ਰਭੂ ਦੇ ਪੈਰਾਂ ਨਾਲ ਜੁੜਦੀ ਹੈ।
English
- his mind is attached to the Lord's Feet. ||2||7||25||
ਬਿਲਾਵਲੁ ਮਹਲਾ ੫ ॥
bilaaval mahalaa 5 |
Punjabi
ਬਿਲਾਵਲ ਪੰਜਵੀਂ ਪਾਤਿਸ਼ਾਹੀ।
English
Bilaaval, Fifth Mehl:
ਰੋਗੁ ਗਇਆ; ਪ੍ਰਭਿ ਆਪਿ ਗਵਾਇਆ ॥
rog geaa; prabh aap gavaaeaa |
Punjabi
ਜ਼ਹਿਮਤ ਦੂਰ ਹੋ ਗਈ ਹੈ, ਸਾਹਿਬ ਨੇ ਖੁਦ ਹੀ ਇਸ ਨੂੰ ਰਾਜ਼ੀ ਕੀਤਾ ਹੈ;
English
The disease is gone; God Himself took it away.
ਨੀਦ ਪਈ; ਸੁਖ ਸਹਜ ਘਰੁ ਆਇਆ ॥੧॥ ਰਹਾਉ ॥
need pee; sukh sehaj ghar aaeaa |1| rahaau |
Punjabi
ਮੈਂ ਠੰਢ-ਚੈਨ ਅੰਦਰ ਸੌਂਦਾ ਹਾਂ ਅਤੇ ਅਨੰਦ ਤੇ ਅਡੋਲਤਾ ਮੇਰੇ ਘਰ ਅੰਦਰ ਪ੍ਰਵੇਸ਼ ਕਰ ਗਏ ਹਨ। ਠਹਿਰਾਉ।
English
I sleep in peace; peaceful poise has come to my home. ||1||Pause||
ਰਜਿ ਰਜਿ ਭੋਜਨੁ ਖਾਵਹੁ; ਮੇਰੇ ਭਾਈ ॥
raj raj bhojan khaavahu; mere bhaaee |
Punjabi
ਤੁਸੀਂ ਰੱਜ-ਰੱਜ ਕੇ ਖਾਣਾ ਖਾਓ! ਹੇ ਮੇਰੇ ਭਰਾਵੋ!
English
Eat to your fill, O my Siblings of Destiny.
ਅੰਮ੍ਰਿਤ ਨਾਮੁ; ਰਿਦ ਮਾਹਿ ਧਿਆਈ ॥੧॥
amrit naam; rid maeh dhiaaee |1|
Punjabi
ਤੁਸੀਂ ਆਪਣੇ ਹਿਰਦੇ ਅੰਦਰ ਸੁਆਮੀ ਦੇ ਸੁਧਾ ਸਰੂਪ ਨਾਮ ਦਾ ਸਿਮਰਨ ਕਰੋ।
English
Meditate on the Ambrosial Naam, the Name of the Lord, within your heart. ||1||
ਨਾਨਕ ਗੁਰ ਪੂਰੇ ਸਰਨਾਈ ॥
naanak gur poore saranaaee |
Punjabi
ਨਾਨਕ ਨੇ ਪੂਰਨ ਗੁਰੂ ਦੀ ਪਨਾਹ ਲਈ ਹੈ,
English
Nanak has entered the Sanctuary of the Perfect Guru,
ਜਿਨਿ ਅਪਨੇ ਨਾਮ ਕੀ ਪੈਜ ਰਖਾਈ ॥੨॥੮॥੨੬॥
jin apane naam kee paij rakhaaee |2|8|26|
Punjabi
ਜਿਸ ਨੇ ਆਪਣੇ ਨਿੱਜ ਦੇ ਨਾਮ ਦੀ ਇੱਜ਼ਤ-ਆਬਰੂ ਰੱਖ ਲਈ ਹੈ।
English
who has preserved the honor of His Name. ||2||8||26||
ਬਿਲਾਵਲੁ ਮਹਲਾ ੫ ॥
bilaaval mahalaa 5 |
Punjabi
ਬਿਲਾਵਲ ਪੰਜਵੀਂ ਪਾਤਿਸ਼ਾਹੀ।
English
Bilaaval, Fifth Mehl:
ਸਤਿਗੁਰ; ਕਰਿ ਦੀਨੇ ਅਸਥਿਰ ਘਰ ਬਾਰ ॥ ਰਹਾਉ ॥
satigur; kar deene asathir ghar baar | rahaau |
Punjabi
ਸੱਚੇ ਗੁਰਾਂ ਨੇ ਮੇਰੇ ਘਰ ਬਾਰੇ ਸਦੀਵੀਂ ਸਥਿਰ ਫਰ ਦਿੱਤਾ ਹੈ। ਠਹਿਰਾਉ।
English
The True Guru has protected my hearth and home, and made them permanent. ||Pause||
ਜੋ ਜੋ ਨਿੰਦ ਕਰੈ ਇਨ ਗ੍ਰਿਹਨ ਕੀ; ਤਿਸੁ ਆਗੈ ਹੀ ਮਾਰੈ ਕਰਤਾਰ ॥੧॥
jo jo nind karai in grihan kee; tis aagai hee maarai karataar |1|
Punjabi
ਜੋ ਇਨ੍ਹਾਂ ਘਰਾਂ ਦੀ ਬਦਖੋਈ ਕਰਦਾ ਹੈ, ਉਸ ਦਾ ਬਰਬਾਦ ਹੋਣਾ ਸਿਰਜਣਹਾਰ ਨੇ ਪਹਿਲਾਂ ਤੋਂ ਹੀ ਲਿਖਿਆ ਹੋਇਆ ਹੈ।
English
Whoever slanders these homes, is pre-destined by the Creator Lord to be destroyed. ||1||
ਨਾਨਕ ਦਾਸ ਤਾ ਕੀ ਸਰਨਾਈ; ਜਾ ਕੋ ਸਬਦੁ ਅਖੰਡ ਅਪਾਰ ॥੨॥੯॥੨੭॥
naanak daas taa kee saranaaee; jaa ko sabad akhandd apaar |2|9|27|
Punjabi
ਨਫਰ ਨਾਨਕ ਨੇ ਉਸ ਦੀ ਪਨਾਹ ਲਈ ਹੈ, ਜਿਸ ਦਾ ਹੁਕਮ ਅਟੱਲ ਅਤੇ ਅਨੰਤ ਹੈ।
English
Slave Nanak seeks the Sanctuary of God; the Word of His Shabad is unbreakable and infinite. ||2||9||27||
ਬਿਲਾਵਲੁ ਮਹਲਾ ੫ ॥
bilaaval mahalaa 5 |
Punjabi
ਬਿਲਾਵਲ ਪੰਜਵੀਂ ਪਾਤਿਸ਼ਾਹੀ।
English
Bilaaval, Fifth Mehl:
ਤਾਪ ਸੰਤਾਪ ਸਗਲੇ ਗਏ; ਬਿਨਸੇ ਤੇ ਰੋਗ ॥
taap santaap sagale ge; binase te rog |
Punjabi
ਸਾਰੀਆਂ ਤਕਲੀਫਾਂ ਤੇ ਦਰਦਾਂ ਮਿਟ ਗਈਆਂ ਹਨ ਅਤੇ ਬੀਮਾਰੀਆਂ ਦੂਰ ਹੋ ਗਈਆਂ ਹਨ।
English
The fever and sickness are gone, and the diseases are all dispelled.
ਪਾਰਬ੍ਰਹਮਿ ਤੂ ਬਖਸਿਆ; ਸੰਤਨ ਰਸ ਭੋਗ ॥ ਰਹਾਉ ॥
paarabraham too bakhasiaa; santan ras bhog | rahaau |
Punjabi
ਪਰਮ ਪ੍ਰਭੂ ਨੇ ਤੈਨੂੰ ਮਾਫ ਕਰ ਦਿੱਤਾ ਹੈ। ਤੂੰ ਹੁਣ ਸੰਤਾਂ ਵਾਲੀਆਂ ਮੌਜ-ਬਹਾਰਾਂ ਮਾਣ। ਠਹਿਰਾਉ।
English
The Supreme Lord God has forgiven you, so enjoy the happiness of the Saints. ||Pause||
ਸਰਬ ਸੁਖਾ ਤੇਰੀ ਮੰਡਲੀ; ਤੇਰਾ ਮਨੁ ਤਨੁ ਆਰੋਗ ॥
sarab sukhaa teree manddalee; teraa man tan aarog |
Punjabi
ਸਾਰੇ ਆਰਾਮ ਤੇਰੀ ਸੰਗਤ ਅੰਦਰ ਉਤਪੰਨ ਹੋ ਜਾਂਦੇ ਹਨ ਅਤੇ ਨਵਾਂ ਨਰੋਆ ਹੈ ਤੇਰਾ ਹਿਰਦਾ ਤੇ ਸਰੀਰ।
English
All joys have entered your world, and your mind and body are free of disease.
ਗੁਨ ਗਾਵਹੁ ਨਿਤ ਰਾਮ ਕੇ; ਇਹ ਅਵਖਦ ਜੋਗ ॥੧॥
gun gaavahu nit raam ke; ih avakhad jog |1|
Punjabi
ਤੂੰ ਸਦੀਵ ਹੀ ਸੁਆਮੀ ਦੀਆਂ ਸਿਫਤਾਂ ਗਾਇਨ ਕਰ। ਕੇਵਲ ਇਹ ਕਾਰਗਰ ਦਵਾਈ ਹੈ।
English
So chant continuously the Glorious Praises of the Lord; this is the only potent medicine. ||1||
ਆਇ ਬਸਹੁ ਘਰ ਦੇਸ ਮਹਿ; ਇਹ ਭਲੇ ਸੰਜੋਗ ॥
aae basahu ghar des meh; ih bhale sanjog |
Punjabi
ਤੂੰ ਆ ਕੇ ਆਪਣੇ ਗ੍ਰਿਹ ਅਤੇ ਵਤਨ ਅੰਦਰ ਨਿਵਾਸ ਕਰ। ਸੁਲੱਖਣੇ ਹਨ ਇਹ ਦਿਹਾੜੇ।
English
So come, and dwell in your home and native land; this is such a blessed and auspicious occasion.
ਨਾਨਕ ਪ੍ਰਭ ਸੁਪ੍ਰਸੰਨ ਭਏ; ਲਹਿ ਗਏ ਬਿਓਗ ॥੨॥੧੦॥੨੮॥
naanak prabh suprasan bhe; leh ge biog |2|10|28|
Punjabi
ਨਾਨਕ, ਪ੍ਰਭੂ ਤੇਰੇ ਨਾਲ ਪਰਮ ਪਰਸੰਨ ਹੋ ਗਿਆ ਹੈ ਅਤੇ ਸਾਰੇ ਵਿਛੋੜੇ ਮੁੱਕ ਗਏ ਹਨ।
English
O Nanak, God is totally pleased with you; your time of separation has come to an end. ||2||10||28||
ਬਿਲਾਵਲੁ ਮਹਲਾ ੫ ॥
bilaaval mahalaa 5 |
Punjabi
ਬਿਲਾਵਲ ਪੰਜਵੀਂ ਪਾਤਿਸ਼ਾਹੀ।
English
Bilaaval, Fifth Mehl:
ਕਾਹੂ ਸੰਗਿ. ਨ ਚਾਲਹੀ; ਮਾਇਆ ਜੰਜਾਲ ॥
kaahoo sang. na chaalahee; maaeaa janjaal |
Punjabi
ਧਨ-ਦੌਲਤ ਦੇ ਪੇਚੀਦਾ ਪੁਆੜੇ ਕਿਸੇ ਦੇ ਭੀ ਨਾਲ ਨਹੀਂ ਜਾਂਦੇ।
English
The entanglements of Maya do not go along with anyone.
ਊਠਿ ਸਿਧਾਰੇ ਛਤ੍ਰਪਤਿ; ਸੰਤਨ ਕੈ ਖਿਆਲ ॥ ਰਹਾਉ ॥
aootth sidhaare chhatrapat; santan kai khiaal | rahaau |
Punjabi
ਸਾਧੂਆਂ ਦੀ ਵੀਚਾਰ ਅਨੁਸਾਰ, ਸਖਤ ਤਾਜ ਦੇ ਸੁਆਮੀ ਭੀ ਖਾਲੀ ਹੱਥੀਂ ਉਠ ਕੇ ਟੁਰ ਜਾਂਦੇ ਹਨ। ਠਹਿਰਾਉ।
English
Even kings and rulers must arise and depart, according to the wisdom of the Saints. ||Pause||
ਅਹੰਬੁਧਿ ਕਉ ਬਿਨਸਨਾ; ਇਹ ਧੁਰ ਕੀ ਢਾਲ ॥
ahanbudh kau binasanaa; ih dhur kee dtaal |
Punjabi
ਹੰਕਾਰ ਤਬਾਹੀ ਦੀ ਜੜ੍ਹ ਹੈ। ਇਹ ਆਦਿ ਦੀ ਮਰਿਆਦਾ ਹੈ।
English
Pride goes before the fall - this is a primal law.
ਬਹੁ ਜੋਨੀ ਜਨਮਹਿ ਮਰਹਿ; ਬਿਖਿਆ ਬਿਕਰਾਲ ॥੧॥
bahu jonee janameh mareh; bikhiaa bikaraal |1|
Punjabi
ਜੋ ਭਿਆਨਕ ਪਾਪਾਂ ਅੰਦਰ ਗਲਤਾਨ ਹਨ, ਉਹ ਅਨੇਕਾਂ ਜੂਨੀਆਂ ਦੇ ਆਵਾਗਉਣ ਵਿੱਚ ਪੈਂਦੇ ਹਨ।
English
Those who practice corruption and sin, are born into countless incarnations, only to die again. ||1||
ਸਤਿ ਬਚਨ ਸਾਧੂ ਕਹਹਿ; ਨਿਤ ਜਪਹਿ ਗੁਪਾਲ ॥
sat bachan saadhoo kaheh; nit japeh gupaal |
Punjabi
ਸੰਤ, ਸੱਚੇ ਬਚਨ ਬਿਲਾਸ ਉਚਾਰਦੇ ਹਨ ਅਤੇ ਸਦਾ ਹੀ ਸ਼੍ਰਿਸ਼ਟੀ ਦੇ ਪਾਲਣ-ਪੋਸਣਹਾਰ ਸੁਆਮੀ ਦਾ ਸਿਮਰਨ ਕਰਦੇ ਹਨ।
English
The Holy Saints chant Words of Truth; they meditate continually on the Lord of the Universe.
ਸਿਮਰਿ ਸਿਮਰਿ ਨਾਨਕ ਤਰੇ; ਹਰਿ ਕੇ ਰੰਗ ਲਾਲ ॥੨॥੧੧॥੨੯॥
simar simar naanak tare; har ke rang laal |2|11|29|
Punjabi
ਵਾਹਿਗੁਰੂ ਦਾ ਚਿੰਤਨ ਤੇ ਆਰਾਧਨ ਕਰਨ ਦੁਆਰਾ ਹੇ ਨਾਨਕ, ਸਾਧੂ ਪਾਰ ਉਤਰ ਅਤੇ ਉਸ ਦੇ ਪ੍ਰੇਮ ਨਾਲ ਕਿਰਮਚੀ ਰੰਗੇ ਗਏ ਹਨ।
English
Meditating, meditating in remembrance, O Nanak, those who are imbued with the color of the Lord's Love are carried across. ||2||11||29||
ਬਿਲਾਵਲੁ ਮਹਲਾ ੫ ॥
bilaaval mahalaa 5 |
Punjabi
ਬਿਲਾਵਲ ਪੰਜਵੀਂ ਪਾਤਿਸ਼ਾਹੀ।
English
Bilaaval, Fifth Mehl:
ਸਹਜ ਸਮਾਧਿ ਅਨੰਦ ਸੂਖ; ਪੂਰੇ ਗੁਰਿ ਦੀਨ ॥
sehaj samaadh anand sookh; poore gur deen |
Punjabi
ਪੂਰਨ ਗੁਰਾਂ ਨੇ ਮੈਨੂੰ ਅਫੁਰ ਤਾੜੀ, ਖੁਸ਼ੀ ਅਤੇ ਆਰਾਮ ਪਰਦਾਨ ਕੀਤੇ ਹਨ।
English
The Perfect Guru has blessed me with celestial Samaadhi, bliss and peace.
ਸਦਾ ਸਹਾਈ ਸੰਗਿ ਪ੍ਰਭ; ਅੰਮ੍ਰਿਤ ਗੁਣ ਚੀਨ ॥ ਰਹਾਉ ॥
sadaa sahaaee sang prabh; amrit gun cheen | rahaau |
Punjabi
ਸੁਆਮੀ ਹਮੇਸ਼ਾਂ ਹੀ ਮੇਰਾ ਸਹਾਇਕ ਅਤੇ ਸਾਥੀ ਹੈ ਅਤੇ ਮੈਂ ਉਸ ਦੀਆਂ ਸੁਧਾ ਸਰੂਪ ਨੇਕੀਆਂ ਤੂੰ ਵਿਚਾਰਦਾ ਹਾਂ। ਠਹਿਰਾਉ।
English
God is always my Helper and Companion; I contemplate His Ambrosial Virtues. ||Pause||