Ekam
Guru Granth Sahib

Ang 859

Ang 859 · Line 1

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥

ik oankaar sat naam karataa purakh nirbhau niravair akaal moorat ajoonee saibhan gur prasaad |

Punjabi

ਵਾਹਿਗੁਰੂ ਕੇਵਲ ਇਕ ਹੈ। ਸੱਚਾ ਹੈ ਉਸ ਦਾ ਨਾਮ, ਰਚਣਹਾਰ ਹੈ ਉਸ ਦੀ ਵਿਅਕਤੀ ਅਤੇ ਅਮਰ ਉਸ ਦਾ ਸਰੂਪ। ਉਹ ਨਿਡੱਰ, ਦੁਸ਼ਮਨੀ ਰਹਿਤ ਅਜਨਮਾ ਅਤੇ ਸਵੈ-ਪ੍ਰਕਾਸ਼ਵਾਨ ਹੈ। ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

Bhai Manmohan Singh (Shabad OS, CC BY-SA)

English

One Universal Creator God. Truth Is The Name. Creative Being Personified. No Fear. No Hatred. Image Of The Undying. Beyond Birth. Self-Existent. By Guru's Grace:

Dr. Sant Singh Khalsa (Shabad OS, CC BY-SA)
Ang 859 · Line 2

ਰਾਗੁ ਗੋਂਡ ਚਉਪਦੇ ਮਹਲਾ ੪ ਘਰੁ ੧ ॥

raag gondd chaupade mahalaa 4 ghar 1 |

Punjabi

ਰਾਗ ਗੋਂਡ ਚਉਪਜੇ ਚੌਥੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Raag Gond, Chau-Padhay, Fourth Mehl, First House:

Dr. Sant Singh Khalsa (Shabad OS, CC BY-SA)
Ang 859 · Line 3

ਜੇ ਮਨਿ ਚਿਤਿ ਆਸ ਰਖਹਿ ਹਰਿ ਊਪਰਿ; ਤਾ ਮਨ ਚਿੰਦੇ ਅਨੇਕ ਅਨੇਕ ਫਲ ਪਾਈ ॥

je man chit aas rakheh har aoopar; taa man chinde anek anek fal paaee |

Punjabi

ਹੇ ਬੰਦੇ! ਆਪਣੇ ਮਨ ਅੰਦਰ; ਜੇਕਰ ਤੂੰ ਆਪਣੀ ਉਮੀਦ ਵਾਹਿਗੁਰੂ ਉਤੇ ਰੱਖੇ, ਤਦ ਤੂੰ ਆਪਣੇ ਚਿੱਤ-ਚਾਹੁੰਦੇ ਬੜੇ ਬੜੇ ਹੀ ਮੇਵੇ ਲਵੇਂਗਾ।

Bhai Manmohan Singh (Shabad OS, CC BY-SA)

English

If, in his conscious mind, he places his hopes in the Lord, then he shall obtain the fruits of all the many desires of his mind.

Dr. Sant Singh Khalsa (Shabad OS, CC BY-SA)
Ang 859 · Line 4

ਹਰਿ ਜਾਣੈ ਸਭੁ ਕਿਛੁ ਜੋ ਜੀਇ ਵਰਤੈ; ਪ੍ਰਭੁ. ਘਾਲਿਆ ਕਿਸੈ ਕਾ ਇਕੁ ਤਿਲੁ, ਨ ਗਵਾਈ ॥

har jaanai sabh kichh jo jee varatai; prabh. ghaaliaa kisai kaa ik til, na gavaaee |

Punjabi

ਜੋ ਕੁਛ ਮਨ ਅੰਦਰ ਬੀਤਦਾ ਹੈ, ਵਾਹਿਗੁਰੂ ਸਾਰਾ ਕੁਝ ਜਾਣਦਾ ਹੈ। ਸੁਆਮੀ ਕਿਸੇ ਦੀ ਮਿਹਨਤ ਮੁਸ਼ਕਤ ਜ਼ਰਾ ਮਾਤਰ ਭੀ ਨਹੀਂ ਗੁਆਉਂਦਾ।

Bhai Manmohan Singh (Shabad OS, CC BY-SA)

English

The Lord knows everything which happens to the soul. Not even an iota of one's effort goes to waste.

Dr. Sant Singh Khalsa (Shabad OS, CC BY-SA)
Ang 859 · Line 5

ਹਰਿ ਤਿਸ ਕੀ ਆਸ ਕੀਜੈ ਮਨ ਮੇਰੇ; ਜੋ ਸਭ ਮਹਿ ਸੁਆਮੀ ਰਹਿਆ ਸਮਾਈ ॥੧॥

har tis kee aas keejai man mere; jo sabh meh suaamee rahiaa samaaee |1|

Punjabi

ਹੇ ਮੇਰੀ ਜਿੰਦੜੀਏ! ਤੂੰ ਆਪਣੀ ਉਮੀਦ ਉਸ ਵਾਹਿਗੁਰੂ ਸੁਆਮੀ ਉਤੇ ਲਾ ਜੋ ਸਾਰਿਆਂ ਅੰਦਰ ਰਮ ਰਿਹਾ ਹੈ।

Bhai Manmohan Singh (Shabad OS, CC BY-SA)

English

Place your hopes in the Lord, O my mind; the Lord and Master is pervading and permeating all. ||1||

Dr. Sant Singh Khalsa (Shabad OS, CC BY-SA)
Ang 859 · Line 6

ਮੇਰੇ ਮਨ; ਆਸਾ ਕਰਿ ਜਗਦੀਸ ਗੁਸਾਈ ॥

mere man; aasaa kar jagadees gusaaee |

Punjabi

ਹੇ ਮੇਰੀ ਜਿੰਦੜੀਏ! ਤੂੰ ਆਪਣੀ ਆਸ ਉਮੀਦ ਸ਼੍ਰਿਸ਼ਟੀ ਦੇ ਸੁਆਮੀ ਅਤੇ ਆਲਮ ਦੇ ਮਾਲਕ ਉਤੇ ਬੰਨ੍ਹ।

Bhai Manmohan Singh (Shabad OS, CC BY-SA)

English

O my mind, place your hopes in the Lord of the World, the Master of the Universe.

Dr. Sant Singh Khalsa (Shabad OS, CC BY-SA)
Ang 859 · Line 7

ਜੋ ਬਿਨੁ ਹਰਿ. ਆਸ ਅਵਰ ਕਾਹੂ ਕੀ ਕੀਜੈ; ਸਾ ਨਿਹਫਲ ਆਸ ਸਭ ਬਿਰਥੀ ਜਾਈ ॥੧॥ ਰਹਾਉ ॥

jo bin har. aas avar kaahoo kee keejai; saa nihafal aas sabh birathee jaaee |1| rahaau |

Punjabi

ਜੋ ਉਮੀਦ ਵਾਹਿਗੁਰੂ ਦੇ ਬਗੈਰ ਕਿਸੇ ਹੋਰਸ ਤੇ ਲਾਈ ਜਾਂਦੀ ਹੈ; ਉਹ ਉਮੀਦ ਨਿਸਫਲ ਹੈ ਅਤੇ ਸਾਰੀ ਵਿਅਰਥ ਜਾਂਦੀ ਹੈ। ਠਹਿਰਾਉ।

Bhai Manmohan Singh (Shabad OS, CC BY-SA)

English

That hope which is placed in any other than the Lord - that hope is fruitless, and totally useless. ||1||Pause||

Dr. Sant Singh Khalsa (Shabad OS, CC BY-SA)
Ang 859 · Line 8

ਜੋ ਦੀਸੈ. ਮਾਇਆ ਮੋਹ ਕੁਟੰਬੁ ਸਭੁ; ਮਤ ਤਿਸ ਕੀ ਆਸ ਲਗਿ, ਜਨਮੁ ਗਵਾਈ ॥

jo deesai. maaeaa moh kuttanb sabh; mat tis kee aas lag, janam gavaaee |

Punjabi

ਧਨ-ਦੌਲਤ, ਸੰਸਾਰੀ ਮਮਤਾ ਅਤੇ ਸਮੂਹ ਟੱਬਰ ਕਬੀਲਾ, ਜਿਹੜਾ ਤੂੰ ਦੇਖਦਾ ਹੈ, ਉਨ੍ਹਾਂ ਉਤੇ ਤੂੰ ਆਪਣੀ ਉਮੀਦ ਨਾਂ ਬੰਨ੍ਹ, ਇਸ ਤਰ੍ਹਾਂ ਤੂੰ ਆਪਣੇ ਜੀਵਨ ਦੇ ਗੁਣ ਨੂੰ ਗੁਆ ਲਵੇਂਗਾ।

Bhai Manmohan Singh (Shabad OS, CC BY-SA)

English

That which you can see, Maya, and all attachment to family - don't place your hopes in them, or your life will be wasted and lost.

Dr. Sant Singh Khalsa (Shabad OS, CC BY-SA)
Ang 859 · Line 9

ਇਨੑ ਕੈ ਕਿਛੁ ਹਾਥਿ ਨਹੀ, ਕਹਾ ਕਰਹਿ ਇਹਿ ਬਪੁੜੇ; ਇਨੑ ਕਾ ਵਾਹਿਆ ਕਛੁ ਨ ਵਸਾਈ ॥

eina kai kichh haath nahee, kahaa kareh ihi bapurre; ina kaa vaahiaa kachh na vasaaee |

Punjabi

ਉਨ੍ਹਾਂ ਦੇ ਹੱਥ ਵਿੱਚ ਕੁਝ ਨਹੀਂ। ਇਹ ਵੀਚਾਰੇ ਕੀ ਕਰ ਸਕਦੇ ਹਨ? ਉਨ੍ਹਾਂ ਦੇ ਕਰਨ ਦੁਆਰਾ ਕੁਝ ਭੀ ਨਹੀਂ ਸੌਰ ਸਕਦਾ।

Bhai Manmohan Singh (Shabad OS, CC BY-SA)

English

Nothing is in their hands; what can these poor creatures do? By their actions, nothing can be done.

Dr. Sant Singh Khalsa (Shabad OS, CC BY-SA)
Ang 859 · Line 10

ਮੇਰੇ ਮਨ. ਆਸ ਕਰਿ ਹਰਿ ਪ੍ਰੀਤਮ ਅਪੁਨੇ ਕੀ; ਜੋ ਤੁਝੁ ਤਾਰੈ, ਤੇਰਾ ਕੁਟੰਬੁ ਸਭੁ ਛਡਾਈ ॥੨॥

mere man. aas kar har preetam apune kee; jo tujh taarai, teraa kuttanb sabh chhaddaaee |2|

Punjabi

ਮੇਰੀ ਜਿੰਦੜੀਏ! ਤੂੰ ਵਾਹਿਗੁਰੂ ਆਪਣੇ ਮਿੱਤਰ ਉਤੇ ਭਰੋਸਾ ਧਾਰ ਜੋ ਤੇਰਾ ਪਾਰ ਉਤਾਰਾ ਕਰ ਦੇਵੇਗਾ ਅਤੇ ਤੇਰੇ ਸਾਰੇ ਆਰ ਪਰਵਾਰ ਨੂੰ ਭੀ ਬੰਦ-ਖਲਾਸ ਕਰ ਦੇਵੇਗਾ।

Bhai Manmohan Singh (Shabad OS, CC BY-SA)

English

O my mind, place your hopes in the Lord, your Beloved, who shall carry you across, and save your whole family as well. ||2||

Dr. Sant Singh Khalsa (Shabad OS, CC BY-SA)
Ang 859 · Line 11

ਜੇ ਕਿਛੁ ਆਸ ਅਵਰ ਕਰਹਿ, ਪਰਮਿਤ੍ਰੀ; ਮਤ ਤੂੰ ਜਾਣਹਿ, ਤੇਰੈ ਕਿਤੈ ਕੰਮਿ ਆਈ ॥

je kichh aas avar kareh, paramitree; mat toon jaaneh, terai kitai kam aaee |

Punjabi

ਜੇਕਰ ਤੂੰ ਕੋਈ ਉਮੀਦ ਕਿਸੇ ਹੋਰਸ ਵਿੱਚ ਜਾਂ ਸੁਆਮੀ ਦੇ ਬਾਝੋਂ ਹੋਰ ਮਿਤ੍ਰ ਵਿੱਚ ਧਾਰਦਾ ਹੈਂ, ਜਾਣ ਲੈ ਕਿ ਇਹ ਤੇਰੇ ਕਿਧਰੇ ਭੀ ਕੰਮ ਨਹੀਂ ਆਉਣੀ।

Bhai Manmohan Singh (Shabad OS, CC BY-SA)

English

If you place your hopes in any other, in any friend other than the Lord, then you shall come to know that it is of no use at all.

Dr. Sant Singh Khalsa (Shabad OS, CC BY-SA)
Ang 859 · Line 12

ਇਹ ਆਸ ਪਰਮਿਤ੍ਰੀ ਭਾਉ ਦੂਜਾ ਹੈ; ਖਿਨ ਮਹਿ ਝੂਠੁ ਬਿਨਸਿ ਸਭ ਜਾਈ ॥

eih aas paramitree bhaau doojaa hai; khin meh jhootth binas sabh jaaee |

Punjabi

ਹੋਰਸ ਮਿਤ੍ਰ ਦੀ ਉਮੀਦ ਦਵੈਤ-ਭਾਵ ਤੋਂ ਉਤਪੰਨ ਹੁੰਦੀ ਹੈ। ਕੂੜੀ ਹੋਣ ਕਾਰਨ ਇਹ ਸਾਰੀ ਇਕ ਮੁਹਤ ਵਿੱਚ ਨਾਸ ਹੋ ਜਾਂਦੀ ਹੈ।

Bhai Manmohan Singh (Shabad OS, CC BY-SA)

English

This hope placed in other friends comes from the love of duality. In an instant, it is gone; it is totally false.

Dr. Sant Singh Khalsa (Shabad OS, CC BY-SA)
Ang 859 · Line 13

ਮੇਰੇ ਮਨ. ਆਸਾ ਕਰਿ ਹਰਿ ਪ੍ਰੀਤਮ ਸਾਚੇ ਕੀ; ਜੋ ਤੇਰਾ ਘਾਲਿਆ ਸਭੁ ਥਾਇ ਪਾਈ ॥੩॥

mere man. aasaa kar har preetam saache kee; jo teraa ghaaliaa sabh thaae paaee |3|

Punjabi

ਹੇ ਮੇਰੀ ਜਿੰਦੜੀਏ! ਤੂੰ ਸੱਚੇ ਪਿਆਰੇ ਪ੍ਰਭੂ ਅੰਦਰ ਭਰੋਸਾ ਧਾਰ ਜੋ ਤੇਰੀ ਸਾਰੀ ਟਹਿਲ ਸੇਵਾ ਨੂੰ ਪਰਵਾਨ ਕਰ ਲਵੇਗਾ।

Bhai Manmohan Singh (Shabad OS, CC BY-SA)

English

O my mind, place your hopes in the Lord, your True Beloved, who shall approve and reward you for all your efforts. ||3||

Dr. Sant Singh Khalsa (Shabad OS, CC BY-SA)
Ang 859 · Line 14

ਆਸਾ ਮਨਸਾ ਸਭ ਤੇਰੀ ਮੇਰੇ ਸੁਆਮੀ; ਜੈਸੀ ਤੂ ਆਸ ਕਰਾਵਹਿ, ਤੈਸੀ ਕੋ ਆਸ ਕਰਾਈ ॥

aasaa manasaa sabh teree mere suaamee; jaisee too aas karaaveh, taisee ko aas karaaee |

Punjabi

ਉਮੀਦ ਅਤੇ ਅਭਿਲਾਸ਼ਾ ਸਮੂੲ ਤੇਰੀਆਂ ਹਨ, ਹੇ ਮੇਰੇ ਮਾਲਕ! ਇਹੋ ਜਿਹੀ ਉਮੀਦ ਤੂੰ ਬੰਦੇ ਪਾਸੋਂ ਕਰਵਾਉਂਦਾ ਹੈਂ ਉਹੋ ਜਿਹੀ ਹੀ ਉਮੀਦ ਉਹ ਕਰਦਾ ਹੈ।

Bhai Manmohan Singh (Shabad OS, CC BY-SA)

English

Hope and desire are all Yours, O my Lord and Master. As You inspire hope, so are the hopes held.

Dr. Sant Singh Khalsa (Shabad OS, CC BY-SA)