Ang 861
ਜਿਸ ਤੇ ਸੁਖ ਪਾਵਹਿ ਮਨ ਮੇਰੇ; ਸੋ ਸਦਾ ਧਿਆਇ, ਨਿਤ ਕਰ ਜੁਰਨਾ ॥
jis te sukh paaveh man mere; so sadaa dhiaae, nit kar juranaa |
Punjabi
ਹੱਥ ਬੰਨ੍ਹ ਕੇ, ਰੋਜ਼-ਬਰੋਜ ਹਮੇਸ਼ਾਂ ਹੀ ਤੂੰ ਉਸ ਦਾ ਭਜਨ ਕਰ, ਹੇ ਮੇਰੇ ਮਨੂਏ! ਜਿਸ ਪਾਸੋਂ ਤੈਨੂੰ ਖੁਸ਼ੀ ਪਰਸੰਨਤਾ ਦਾ ਦਾਤ ਪਰਾਪਤ ਹੋਵੇਗੀ।
English
He shall give you peace, O my mind; meditate forever, every day on Him, with your palms pressed together.
ਜਨ ਨਾਨਕ ਕਉ. ਹਰਿ ਦਾਨੁ ਇਕੁ ਦੀਜੈ; ਨਿਤ ਬਸਹਿ ਰਿਦੈ ਹਰੀ ਮੋਹਿ ਚਰਨਾ ॥੪॥੩॥
jan naanak kau. har daan ik deejai; nit baseh ridai haree mohi charanaa |4|3|
Punjabi
ਗੋਲੇ ਨਾਨਕ ਨੂੰ ਇਕ ਰਾਤ ਬਖਸ਼, ਹੇ ਸੁਆਮੀ ਵਾਹਿਗੁਰੂ! ਕਿ ਤੇਰੇ ਚਰਨ ਸਦਾ ਹੀ ਮੇਰੇ ਹਿਰਦੇ ਅੰਦਰ ਨਿਵਾਸ ਰੱਖਣ।
English
Please bless servant Nanak with this one gift, O Lord, that Your feet may dwell within my heart forever. ||4||3||
ਗੋਂਡ ਮਹਲਾ ੪ ॥
gondd mahalaa 4 |
Punjabi
ਗੋਂਡ ਚੌਥੀ ਪਾਤਿਸ਼ਾਹੀ।
English
Gond, Fourth Mehl:
ਜਿਤਨੇ ਸਾਹ ਪਾਤਿਸਾਹ. ਉਮਰਾਵ ਸਿਕਦਾਰ ਚਉਧਰੀ; ਸਭਿ ਮਿਥਿਆ ਝੂਠੁ, ਭਾਉ ਦੂਜਾ ਜਾਣੁ ॥
jitane saah paatisaah. umaraav sikadaar chaudharee; sabh mithiaa jhootth, bhaau doojaa jaan |
Punjabi
ਜਿੰਨੇ ਭੀ ਰਾਜੇ, ਬਾਦਸ਼ਾਹ, ਅਮੀਰ, ਨਵਾਬ ਅਤੇ ਸਰਦਾਰ ਹਨ, ਉਨ੍ਹਾਂ ਸਾਰਿਆਂ ਨੂੰ ਨਾਸਵੰਤ, ਕੂੜੇ ਅਤੇ ਦਵੈਤ-ਭਾਵ ਅੰਦਰ ਗਲਤਾਨ ਸਮਝ।
English
All the kings, emperors, nobles, lords and chiefs are false and transitory, engrossed in duality - know this well.
ਹਰਿ ਅਬਿਨਾਸੀ. ਸਦਾ ਥਿਰੁ ਨਿਹਚਲੁ; ਤਿਸੁ ਮੇਰੇ ਮਨ ਭਜੁ ਪਰਵਾਣੁ ॥੧॥
har abinaasee. sadaa thir nihachal; tis mere man bhaj paravaan |1|
Punjabi
ਅਮਰ ਸੁਆਮੀ ਸਦੀਵੀ ਸਥਿਰ ਅਤੇ ਅਹਿੱਲ ਹੈ। ਉੇਸ ਦਾ ਸਿਮਰਨ ਕਰਨ ਦੁਆਰਾ, ਹੇ ਮੇਰੀ ਜਿੰਦੜੀਏ! ਤੂੰ ਕਬੂਲ ਪੈ ਜਾਵੇਗੀ।
English
The eternal Lord is permanent and unchanging; meditate on Him, O my mind, and you shall be approved. ||1||
ਮੇਰੇ ਮਨ ਨਾਮੁ ਹਰੀ ਭਜੁ; ਸਦਾ ਦੀਬਾਣੁ ॥
mere man naam haree bhaj; sadaa deebaan |
Punjabi
ਹੇ ਮੇਰੀ ਜਿੰਦੇ! ਤੂੰ ਸਾਹਿਬ ਦੇ ਨਾਮ ਦਾ ਆਰਾਥਨ ਕਰਜੋਹਮੇiਾ ਲਈ ਤੇਰਾ ਆਸਰਾ ਹੋਵੇਗਾ।
English
O my mind, vibrate, and meditate on the Lord's Name, which shall be your defender forever.
ਜੋ ਹਰਿ ਮਹਲੁ ਪਾਵੈ ਗੁਰ ਬਚਨੀ; ਤਿਸੁ ਜੇਵਡੁ ਅਵਰੁ. ਨਾਹੀ ਕਿਸੈ ਦਾ ਤਾਣੁ ॥੧॥ ਰਹਾਉ ॥
jo har mehal paavai gur bachanee; tis jevadd avar. naahee kisai daa taan |1| rahaau |
Punjabi
ਜੋ ਕੋਈ ਗੁਰਾਂ ਦੇ ਉਪਦੇਸ਼ ਦੁਆਰਾ, ਸੁਆਮੀ ਦੇ ਮੰਦਰ ਨੂੰ ਪਾ ਲੈਂਦਾ ਹੈ, ਉਸ ਦੇ ਜਿਤਨੀ ਵੱਡੀ ਕਿਸੇ ਹੋਰ ਦੀ ਤਾਕਤ ਨਹੀਂ ਹੈ। ਠਹਿਰਾਉ।
English
One who obtains the Mansion of the Lord's Presence, through the Word of the Guru's Teachings - no one else's power is as great as his. ||1||Pause||
ਜਿਤਨੇ ਧਨਵੰਤ ਕੁਲਵੰਤ ਮਿਲਖਵੰਤ ਦੀਸਹਿ ਮਨ ਮੇਰੇ; ਸਭਿ ਬਿਨਸਿ ਜਾਹਿ. ਜਿਉ ਰੰਗੁ ਕਸੁੰਭ ਕਚਾਣੁ ॥
jitane dhanavant kulavant milakhavant deeseh man mere; sabh binas jaeh. jiau rang kasunbh kachaan |
Punjabi
ਜਿੰਨੇ ਭੀ ਦੌਲਤਮੰਦ, ਉਚ-ਖਾਨਦਾਨੀ ਅਤੇ ਜਾਇਦਾਦਾ ਵਾਲੇ ਬੰਦੇ ਤੂੰ ਵੇਖਦੀ ਹੈਂ, ਹੇ ਮੇਰੀ ਜਿੰਦੜੀਏ! ਉਹ ਸਾਰੇ ਕੁਸੁੰਭੇ ਦੇ ਫੁੱਲ ਦੀ ਛਿਨ-ਭੰਗਰ ਰੰਗਤ ਦੀ ਤਰ੍ਹਾਂ ਨਾਸ ਹੋ ਜਾਣਗੇ।
English
All the wealthy, high class property owners which you see, O my mind, shall vanish, like the fading color of the safflower.
ਹਰਿ ਸਤਿ ਨਿਰੰਜਨੁ ਸਦਾ ਸੇਵਿ ਮਨ ਮੇਰੇ; ਜਿਤੁ ਹਰਿ ਦਰਗਹ ਪਾਵਹਿ ਤੂ ਮਾਣੁ ॥੨॥
har sat niranjan sadaa sev man mere; jit har daragah paaveh too maan |2|
Punjabi
ਹੇ ਮੇਰੀ ਜਿੰਦੇ! ਤੂੰ ਆਪਣੇ ਸੱਚੇ ਪਵਿੱਤਰ ਵਾਹਿਗੁਰੂ ਦੀ ਹਮੇਸ਼ਾਂ ਟਹਿਲ ਸੇਵਾ ਕਰ, ਜਿਸ ਦੁਆਰਾ ਤੂੰ ਪ੍ਰਭੂ ਦੇ ਦਰਬਾਰ ਅੰਦਰ ਪਤਿ ਆਬਰੂ ਪਾ ਲਵੇਂਗੀ।
English
Serve the True, Immaculate Lord forever, O my mind, and you shall be honored in the Court of the Lord. ||2||
ਬ੍ਰਾਹਮਣੁ ਖਤ੍ਰੀ ਸੂਦ ਵੈਸ. ਚਾਰਿ ਵਰਨ, ਚਾਰਿ ਆਸ੍ਰਮ ਹਹਿ; ਜੋ ਹਰਿ ਧਿਆਵੈ. ਸੋ ਪਰਧਾਨੁ ॥
braahaman khatree sood vais. chaar varan, chaar aasram heh; jo har dhiaavai. so paradhaan |
Punjabi
ਚਾਰ ਜਾਤਾਂ ਵਿਦਵਾਨਾਂ, ਛਤ੍ਰੀਆਂ, ਕਿਸਾਨਾਂ ਅਤੇ ਕਮੀਣਾਂ ਦੀਆਂ ਚਾਰ ਜੀਵਨ ਦੀਆਂ ਅਵਸਥਾਵਾਂ ਹਨ, ਜਿਹੜਾ ਕੋਈ ਭੀ ਸੁਆਮੀ ਦਾ ਸਿਮਰਨ ਕਰਦਾ ਹੈ, ਉਹ ਹੀ ਇਨਸਾਨਾਂ ਵਿੱਚ ਮੁੱਖੀਆ ਹੈ।
English
There are four castes: Brahmin, Kh'shaatriya, Soodra and Vaishya, and there are four stages of life. One who meditates on the Lord, is the most distinguished and renowned.
ਜਿਉ ਚੰਦਨ ਨਿਕਟਿ ਵਸੈ ਹਿਰਡੁ ਬਪੁੜਾ; ਤਿਉ ਸਤਸੰਗਤਿ ਮਿਲਿ. ਪਤਿਤ ਪਰਵਾਣੁ ॥੩॥
jiau chandan nikatt vasai hiradd bapurraa; tiau satasangat mil. patit paravaan |3|
Punjabi
ਜਿਸ ਤਰ੍ਹਾਂ ਵਿਚਾਰ ਅਰਿੰਡ ਦਾ ਬੂਟਾ, ਚੰਦਨ ਦੇ ਬਿਰਛ ਦੇ ਨੇੜੇ ਵਸਦਾ ਹੋਇਆ ਸੁਗੰਧਤ ਹੋ ਜਾਂਦਾ ਹੈ, ਇਸੇ ਤਰ੍ਹਾਂ ਸਾਧ ਸੰਗਤ ਨਾਲ ਮਿਲਣ ਦੁਆਰਾ ਇਕ ਪਾਪੀ ਕਬੂਲ ਪੈਂ ਜਾਂਦਾ ਹੈ।
English
The poor castor oil plant, growing near the sandalwood tree, becomes fragrant; in the same way, the sinner, associating with the Saints, becomes acceptable and approved. ||3||
ਓਹੁ ਸਭ ਤੇ ਊਚਾ. ਸਭ ਤੇ ਸੂਚਾ; ਜਾ ਕੈ ਹਿਰਦੈ ਵਸਿਆ ਭਗਵਾਨੁ ॥
ohu sabh te aoochaa. sabh te soochaa; jaa kai hiradai vasiaa bhagavaan |
Punjabi
ਉਹ ਸਾਰਿਆਂ ਨਾਲੋਂ ਉਚਾ ਅਤੇ ਸਾਰਿਆਂ ਨਾਲੋਂ ਪਵਿੱਤਰ ਹੈ, ਜਿਸ ਦੇ ਮਨ ਅੰਦਰ ਕੀਰਤੀਵਾਨ ਪ੍ਰਭੂ ਵੱਸਦਾ ਹੈ।
English
He, within whose heart the Lord abides, is the highest of all, and the purest of all.
ਜਨ ਨਾਨਕੁ. ਤਿਸ ਕੇ ਚਰਨ ਪਖਾਲੈ; ਜੋ ਹਰਿ ਜਨੁ. ਨੀਚੁ ਜਾਤਿ ਸੇਵਕਾਣੁ ॥੪॥੪॥
jan naanak. tis ke charan pakhaalai; jo har jan. neech jaat sevakaan |4|4|
Punjabi
ਨਫਰ ਨਾਨਕ ਰੱਬ ਦੇ ਉਸ ਸਾਧੂ ਦੇ ਪੈਰ ਧੋਂਦਾ ਹੈ, ਜੋ ਭਾਵੇਂ ਨੀਚ-ਘਰਾਣੇ ਦਾ ਹੈ ਪਰ ਉਸ ਦਾ ਗੋਲਾ ਬਣ ਗਿਆ ਹੈ।
English
Servant Nanak washes the feet of that humble servant of the Lord; he may be from a low class family, but he is now the Lord's servant. ||4||4||
ਗੋਂਡ ਮਹਲਾ ੪ ॥
gondd mahalaa 4 |
Punjabi
ਗੋਂਡ ਚੌਥੀ ਪਾਤਿਸ਼ਾਹੀ।
English
Gond, Fourth Mehl:
ਹਰਿ ਅੰਤਰਜਾਮੀ ਸਭਤੈ ਵਰਤੈ; ਜੇਹਾ ਹਰਿ ਕਰਾਏ, ਤੇਹਾ ਕੋ ਕਰਈਐ ॥
har antarajaamee sabhatai varatai; jehaa har karaae, tehaa ko kareeai |
Punjabi
ਅੰਦਰਲੀਆਂ ਜਾਨਣਹਾਰ ਵਾਹਿਗੁਰੂ ਸਾਰੇ ਹੀ ਰਮ ਰਿਹਾ ਹੈ। ਜਿਸ ਤਰ੍ਹਾਂ ਸੁਆਮੀ ਬੰਦੇ ਪਾਸੋਂ ਕਰਵਾਉਂਦਾ ਹੈ, ਉਸੇ ਤਰ੍ਹਾਂ ਦਾ ਹੀ ਉਹ ਕਰਦਾ ਹੈ।
English
The Lord, the Inner-knower, the Searcher of hearts, is all-pervading. As the Lord causes them to act, so do they act.
ਸੋ ਐਸਾ ਹਰਿ ਸੇਵਿ ਸਦਾ, ਮਨ ਮੇਰੇ; ਜੋ ਤੁਧਨੋ ਸਭ ਦੂ ਰਖਿ ਲਈਐ ॥੧॥
so aisaa har sev sadaa, man mere; jo tudhano sabh doo rakh leeai |1|
Punjabi
ਇਸ ਲਈ ਤੂੰ ਸਦੀਵ ਹੀ ਆਪਣੇ ਇਹੋ ਜਿਹੇ ਵਾਹਿਗੁਰੂ ਦੀ ਘਾਲ ਕਮਾ, ਹੇ ਮੇਰੀ ਜਿੰਦੇ! ਜਿਹੜਾ ਤੈਨੂੰ ਸਾਰਿਆਂ ਕੋਲੋ ਬਚਾ ਲਵੇਗਾ।
English
So serve forever such a Lord, O my mind, who will protect you from everything. ||1||
ਮੇਰੇ ਮਨ ਹਰਿ ਜਪਿ; ਹਰਿ ਨਿਤ ਪੜਈਐ ॥
mere man har jap; har nit parreeai |
Punjabi
ਹੇ ਮੇਰੀ ਜਿੰਦੜੀਏ! ਤੂੰ ਆਪਣੇ ਸਾਹਿਬ ਦਾ ਸਿਮਰਨ ਕਰ ਅਤੇ ਸਦੀਵ ਹੀ ਵਾਹਿਗੁਰੂ ਦੀ ਪੜ੍ਹਾਈ ਕਰ।
English
O my mind, meditate on the Lord, and read about the Lord every day.
ਹਰਿ ਬਿਨੁ ਕੋ ਮਾਰਿ ਜੀਵਾਲਿ. ਨ ਸਾਕੈ; ਤਾ ਮੇਰੇ ਮਨ ਕਾਇਤੁ ਕੜਈਐ ॥੧॥ ਰਹਾਉ ॥
har bin ko maar jeevaal. na saakai; taa mere man kaaeit karreeai |1| rahaau |
Punjabi
ਤੇਰੇ ਵਾਹਿਗੁਰੂ ਦੇ ਬਾਝੋਂ ਕੋਈ ਭੀ ਤੈਨੂੰ ਮਾਰ ਜਾਂ ਬਚਾ ਨਹੀਂ ਸਕਦਾ, ਤਦ, ਹੇ ਮੇਰੀ ਜਿੰਦੜੀਏ! ਤੂੰ ਕਿਉਂ ਘਬਰਾਉਂਦੀ ਹੈ? ਠਹਿਰਾਉ।
English
Other than the Lord, no one can kill you or save you; so why do you worry, O my mind? ||1||Pause||
ਹਰਿ ਪਰਪੰਚੁ ਕੀਆ ਸਭੁ ਕਰਤੈ; ਵਿਚਿ ਆਪੇ ਆਪਣੀ ਜੋਤਿ ਧਰਈਐ ॥
har parapanch keea sabh karatai; vich aape aapanee jot dhareeai |
Punjabi
ਸਿਰਜਣਹਾਰ ਸੁਆਮੀ ਨੇ ਸਾਰਾ ਸੰਸਾਰ ਸਾਜਿਆ ਹੈ ਅਤੇ ਖੁਦ ਹੀ ਉਸ ਅੰਦਰ ਆਪਣਾ ਪ੍ਰਕਾਸ਼ ਟਿਕਾਇਆ ਹੈ।
English
The Creator created the entire universe, and infused His Light into it.
ਹਰਿ ਏਕੋ ਬੋਲੈ. ਹਰਿ ਏਕੁ ਬੁਲਾਏ; ਗੁਰਿ ਪੂਰੈ ਹਰਿ ਏਕੁ ਦਿਖਈਐ ॥੨॥
har eko bolai. har ek bulaae; gur poorai har ek dikheeai |2|
Punjabi
ਇਕ ਪ੍ਰਭੂ ਹੀ ਬੋਲਦਾ ਹੈ ਤੇ ਇਕ ਪ੍ਰਭੂ ਹੀ ਬੰਦਿਆਂ ਨੂੰ ਬੁਲਾਉਂਦਾ ਹੈ! ਪੂਰਨ ਗੁਰਦੇਵ ਜੀ ਨੇ ਮੈਨੂੰ ਇਕ ਪ੍ਰਭੁ ਵਿਖਾਲ ਦਿੱਤਾ ਹੈ।
English
The One Lord speaks, and the One Lord causes all to speak.The Perfect Guru has revealed the One Lord. ||2||
ਹਰਿ ਅੰਤਰਿ ਨਾਲੇ. ਬਾਹਰਿ ਨਾਲੇ; ਕਹੁ ਤਿਸੁ ਪਾਸਹੁ ਮਨ. ਕਿਆ ਚੋਰਈਐ ॥
har antar naale. baahar naale; kahu tis paasahu man. kiaa choreeai |
Punjabi
ਅੰਦਰ ਅਤੇ ਬਾਹਰ ਸੁਆਮੀ ਤੇਰੇ ਸਾਥ ਅਤੇ ਅੰਗ ਸੰਗ ਹੈ। ਤੂੰ ਦੱਸ ਹੇ ਮੇਰੇ ਮਨਏ! ਉਸ ਕੋਲੋਂ ਕੋਈ ਚੀਜ਼ ਕਿਸ ਤਰ੍ਹਾਂ ਲੁਕਾ ਸਕਦਾ ਹੈ?
English
The Lord is with you, inside and out; tell me, O mind, how can You hide anything from Him?
ਨਿਹਕਪਟ ਸੇਵਾ ਕੀਜੈ ਹਰਿ ਕੇਰੀ; ਤਾਂ ਮੇਰੇ ਮਨ. ਸਰਬ ਸੁਖ ਪਈਐ ॥੩॥
nihakapatt sevaa keejai har keree; taan mere man. sarab sukh peeai |3|
Punjabi
ਜੋਕਰ ਤੂੰ ਸੱਚੋ ਸੁੱਚੇ ਦਿਲ ਨਾਲ ਆਪਣੇ ਵਾਹਿਗੁਰੂ ਦੀ ਚਾਕਰੀ ਕਰੇ, ਤਦ, ਹੇ ਮੇਰੇ ਮਨੂਏ! ਤੂੰ ਸਾਰੇ ਆਰਾਮ ਪਾ ਲਵੇਂਗਾ।
English
Serve the Lord open-heartedly, and then, O my mind, you shall find total peace. ||3||
ਜਿਸ ਦੈ ਵਸਿ ਸਭੁ ਕਿਛੁ, ਸੋ ਸਭ ਦੂ ਵਡਾ; ਸੋ ਮੇਰੇ ਮਨ ਸਦਾ ਧਿਅਈਐ ॥
jis dai vas sabh kichh, so sabh doo vaddaa; so mere man sadaa dhiaeeai |
Punjabi
ਜਿਸ ਦੇ ਇਖਤਿਆਰ ਵਿੱਚ ਹਰ ਸ਼ੈ ਹੈ, ਉਹ ਸਾਰਿਆਂ ਨਾਲੋਂ ਵਿਸ਼ਾਲ ਹੈ। ਤੂੰ ਸਦੀਵ ਹੀ ਉਸ ਦੀ ਭਜਨ-ਬੰਦਗੀ ਕਰ, ਹੇ ਮੇਰੀ ਜਿੰਦੜੀਏ!
English
Everything is under His control; He is the greatest of all. O my mind, meditate forever on Him.
ਜਨ ਨਾਨਕ. ਸੋ ਹਰਿ ਨਾਲਿ ਹੈ ਤੇਰੈ; ਹਰਿ ਸਦਾ ਧਿਆਇ ਤੂ, ਤੁਧੁ ਲਏ ਛਡਈਐ ॥੪॥੫॥
jan naanak. so har naal hai terai; har sadaa dhiaae too, tudh le chhaddeeai |4|5|
Punjabi
ਹੇ ਨਫਰ ਨਾਨਕ! ਉਨ੍ਹਾਂ ਵਾਹਿਗੁਰੂ ਤੇਰੇ ਅੰਗ-ਸੰਗ ਹੈ। ਤੂੰ ਸਦੀਵ ਹੀ ਆਪਣੇ ਸੁਆਮੀ ਦਾ ਸਿਮਰਨ ਕਰ ਅਤੇ ਉਹ ਤੈਨੂੰ ਬੰਦਖਲਾਸ ਕਰ ਦੇਵੇਗਾ।
English
O Servant Nanak, that Lord is always with you. Meditate forever on your Lord, and He shall emancipate you. ||4||5||
ਗੋਂਡ ਮਹਲਾ ੪ ॥
gondd mahalaa 4 |
Punjabi
ਗੋਂਡ ਚੌਥੀ ਪਾਤਿਸ਼ਾਹੀ।
English
Gond, Fourth Mehl:
ਹਰਿ ਦਰਸਨ ਕਉ ਮੇਰਾ ਮਨੁ ਬਹੁ ਤਪਤੈ; ਜਿਉ ਤ੍ਰਿਖਾਵੰਤੁ ਬਿਨੁ ਨੀਰ ॥੧॥
har darasan kau meraa man bahu tapatai; jiau trikhaavant bin neer |1|
Punjabi
ਪਾਣੀ ਦੇ ਬਗੈਰ ਪਿਆਸੇ ਪੁਰਸ਼ ਦੀ ਮਾਨਿੰਦ ਮੇਰੀ ਜਿੰਦਗੀ ਪ੍ਰਭੂ ਦੇ ਦੀਦਾਰ ਬਹੁਤ ਲੋਚਦੀ ਹੈ।
English
My mind yearns so deeply for the Blessed Vision of the Lord's Darshan, like the thirsty man without water. ||1||
ਮੇਰੈ ਮਨਿ; ਪ੍ਰੇਮੁ ਲਗੋ ਹਰਿ ਤੀਰ ॥
merai man; prem lago har teer |
Punjabi
ਪ੍ਰਭੂ ਦੀ ਪ੍ਰੀਤ ਦੇ ਬਾਣ ਨੇ ਮੇਰਾ ਹਿਰਦਾ ਵਿੰਨ੍ਹ ਸੁੱਟਿਆ ਹੈ।
English
My mind is pierced through by the arrow of the Lord's Love.
ਹਮਰੀ ਬੇਦਨ ਹਰਿ ਪ੍ਰਭੁ ਜਾਨੈ; ਮੇਰੇ ਮਨ ਅੰਤਰ ਕੀ ਪੀਰ ॥੧॥ ਰਹਾਉ ॥
hamaree bedan har prabh jaanai; mere man antar kee peer |1| rahaau |
Punjabi
ਕੇਵਲ ਮੇਰਾ ਵਾਹਿਗੁਰੂ ਸੁਆਮੀ ਹੀ ਮੇਰੇ ਰੋਗ ਅਤੇ ਦਿਲ ਅੰਦਰ ਹੀ ਪੀੜ ਨੂੰ ਸਮਝਦਾ ਹੈ। ਠਹਿਰਾਉ।
English
The Lord God knows my anguish, and the pain deep within my mind. ||1||Pause||
ਮੇਰੇ ਹਰਿ ਪ੍ਰੀਤਮ ਕੀ ਕੋਈ ਬਾਤ ਸੁਨਾਵੈ; ਸੋ ਭਾਈ. ਸੋ ਮੇਰਾ ਬੀਰ ॥੨॥
mere har preetam kee koee baat sunaavai; so bhaaee. so meraa beer |2|
Punjabi
ਜੇ ਕੋਈ ਮੈਨੂੰ ਮੇਰੇ ਪਿਆਰੇ ਵਾਹਿਗੁਰੂ ਦੀ ਕੋਈ ਗੱਲ ਸੁਣਾਉਂਦਾ ਹੈ, ਕੇਵਲ, ਉਹੀ ਮੇਰਾ ਭਰਾ ਅਤੇ ਉਹ ਹੀ ਮਿੱਤਰ ਹੈ।
English
Whoever tells me the Stories of my Beloved Lord is my Sibling of Destiny, and my friend. ||2||