Ang 864
ਦਿਨੁ ਰੈਣਿ; ਨਾਨਕੁ ਨਾਮੁ ਧਿਆਏ ॥
din rain; naanak naam dhiaae |
Punjabi
ਦਿਨ ਅਤੇ ਰਾਤ ਨਾਨਕ ਨਾਮ ਦਾ ਸਿਮਰਨ ਕਰਦਾ ਹੈ।
English
Day and night, Nanak meditates on the Naam.
ਸੂਖ ਸਹਜ ਆਨੰਦ. ਹਰਿ ਨਾਏ ॥੪॥੪॥੬॥
sookh sehaj aanand. har naae |4|4|6|
Punjabi
ਸਾਹਿਬ ਦੇ ਨਾਮ ਦੇ ਰਾਹੀਂ ਪ੍ਰਾਣੀ ਨੂੰ ਆਰਾਮ, ਅਡੋਲਤਾ ਅਤੇ ਪਰਸੰਨਤਾ ਪਰਾਪਤ ਹੁੰਦੀ ਹੈ।
English
Through the Lord's Name, he is blessed with peace, poise and bliss. ||4||4||6||
ਗੋਂਡ ਮਹਲਾ ੫ ॥
gondd mahalaa 5 |
Punjabi
ਗੋਂਡ ਪੰਜਵੀਂ ਪਾਤਿਸ਼ਾਹੀ।
English
Gond, Fifth Mehl:
ਗੁਰ ਕੀ ਮੂਰਤਿ; ਮਨ ਮਹਿ ਧਿਆਨੁ ॥
gur kee moorat; man meh dhiaan |
Punjabi
ਤੂੰ ਆਪਣੇ ਚਿੱਤ ਅੰਦਰ ਗੁਰਾਂ ਦੀ ਤਸਵੀਰ ਦਾ ਚਿੰਤਨ ਕਰ,
English
Meditate on the image of the Guru within your mind;
ਗੁਰ ਕੈ ਸਬਦਿ; ਮੰਤ੍ਰੁ ਮਨੁ ਮਾਨ ॥
gur kai sabad; mantru man maan |
Punjabi
ਅਤੇ ਗੁਰਾਂ ਦੇ ਉਪਦੇਸ਼ ਦੁਆਰਾ ਆਪਣੀ ਆਤਮਾ ਨੂੰ ਗੁਰਾਂ ਦੀ ਬਾਣੀ ਨਾਲ ਪਰੰਸਨ ਕਰ।
English
let your mind accept the Word of the Guru's Shabad, and His Mantra.
ਗੁਰ ਕੇ ਚਰਨ; ਰਿਦੈ ਲੈ ਧਾਰਉ ॥
gur ke charan; ridai lai dhaarau |
Punjabi
ਤੂੰ ਗੁਰਾਂ ਦੇ ਚਰਨ ਆਪਣੇ ਅੰਤਰ-ਆਤਮੇ ਟਿਕਾ।
English
Enshrine the Guru's feet within your heart.
ਗੁਰੁ ਪਾਰਬ੍ਰਹਮੁ; ਸਦਾ ਨਮਸਕਾਰਉ ॥੧॥
gur paarabraham; sadaa namasakaarau |1|
Punjabi
ਤੂੰ ਸਦੀਵ ਹੀ ਆਪਣੇ ਸ਼ਰੋਮਣੀ ਸਾਹਿਬ, ਗੁਰਾਂ ਨੂੰ ਪ੍ਰਣਾਮ ਕਰ।
English
Bow in humility forever before the Guru, the Supreme Lord God. ||1||
ਮਤ ਕੋ ਭਰਮਿ ਭੁਲੈ. ਸੰਸਾਰਿ ॥
mat ko bharam bhulai. sansaar |
Punjabi
ਇਸੇ ਜਣੇ ਨੂੰ ਇਸ ਜਗ ਅੰਦਰ ਸੰਦੇਹ ਵਿੱਚ ਭਟਕਣਾ ਨਹੀਂ ਚਾਹੀਦਾ।
English
Let no one wander in doubt in the world.
ਗੁਰ ਬਿਨੁ ਕੋਇ; ਨ ਉਤਰਸਿ ਪਾਰਿ ॥੧॥ ਰਹਾਉ ॥
gur bin koe; na utaras paar |1| rahaau |
Punjabi
ਜਾਣ ਲੈ ਕਿ ਗੁਰਾਂ ਦੇ ਬਗੈਰ ਕੋਈ ਜਣਾ ਭੀ ਸੰਸਾਰ ਸਮੁੰਦਰ ਤੋਂ ਪਾਰ ਨਹੀਂ ਹੋ ਸਕਦਾ। ਠਹਿਰਾਉ।
English
Without the Guru, no one can cross over. ||1||Pause||
ਭੂਲੇ ਕਉ; ਗੁਰਿ. ਮਾਰਗਿ ਪਾਇਆ ॥
bhoole kau; gur. maarag paaeaa |
Punjabi
ਭਟਕੇ ਹੋਏ ਨੂੰ ਗੁਰੂ ਹੀ ਰਸਤਾ ਵਿਖਾਲਦਾ ਹੈ।
English
The Guru shows the Path to those who have wandered off.
ਅਵਰ ਤਿਆਗਿ; ਹਰਿ ਭਗਤੀ ਲਾਇਆ ॥
avar tiaag; har bhagatee laaeaa |
Punjabi
ਹੁਰਸ ਗੁਰੂ ਛੱਡ ਕੇ, ਗੁਰੂ ਜੀ ਉਸ ਨੂੰ ਸੁਆਮੀ ਦਾ ਪ੍ਰੇਮ-ਮਈ ਸੇਵਾ ਅੰਦਰ ਜੋੜ ਦਿੰਦੇ ਹਨ।
English
He leads them to renounce others, and attaches them to devotional worship of the Lord.
ਜਨਮ ਮਰਨ ਕੀ; ਤ੍ਰਾਸ ਮਿਟਾਈ ॥
janam maran kee; traas mittaaee |
Punjabi
ਗੁਰੂ ਜੀ ਉਸ ਦਾ ਜੰਮਣ ਅਤੇ ਮਰਨ ਦਾ ਡਰ ਦੂਰ ਕਰ ਦਿੰਦੇ ਹਨ।
English
He obliterates the fear of birth and death.
ਗੁਰ ਪੂਰੇ ਕੀ; ਬੇਅੰਤ ਵਡਾਈ ॥੨॥
gur poore kee; beant vaddaaee |2|
Punjabi
ਅਨੰਦ ਹੈ ਮਹਾਨਤਾ ਪੂਰਨ ਗੁਰੂ ਮਹਾਰਾਜ ਦੀ।
English
The glorious greatness of the Perfect Guru is endless. ||2||
ਗੁਰ ਪ੍ਰਸਾਦਿ; ਊਰਧ ਕਮਲ ਬਿਗਾਸ ॥
gur prasaad; aooradh kamal bigaas |
Punjabi
ਗੁਰਾਂ ਦੀ ਦਇਆ ਦੁਆਰਾ ਦਿਲ ਦਾ ਮੂਧਾ ਕੰਵਲ ਸਿੱਧਾ ਪ੍ਰਫੁਲਤ ਹੋ ਜਾਂਦਾ ਹੈ,
English
By Guru's Grace, the inverted heart-lotus blossoms forth,
ਅੰਧਕਾਰ ਮਹਿ; ਭਇਆ ਪ੍ਰਗਾਸ ॥
andhakaar meh; bheaa pragaas |
Punjabi
ਅਤੇ ਪਰਮ ਅਨ੍ਹੇਰੇ ਅੰਦਰ ਪ੍ਰਕਾਸ਼ ਹੋ ਜਾਂਦਾ ਹੈ।
English
and the Light shines forth in the darkness.
ਜਿਨਿ ਕੀਆ; ਸੋ ਗੁਰ ਤੇ ਜਾਨਿਆ ॥
jin keea; so gur te jaaniaa |
Punjabi
ਜਿਸ ਨੇ ਮੈਨੂੰ ਰਚਿਆ ਹੈ, ਉਸ ਨੂੰ ਮੈਂ ਗੁਰਾਂ ਦੇ ਰਾਹੀਂ ਜਾਣਦਾ ਹਾਂ।
English
Through the Guru, know the One who created you.
ਗੁਰ ਕਿਰਪਾ ਤੇ; ਮੁਗਧ ਮਨੁ ਮਾਨਿਆ ॥੩॥
gur kirapaa te; mugadh man maaniaa |3|
Punjabi
ਗੁਰਾਂ ਦੀ ਰਹਿਮਤ ਦੁਆਰਾ ਮੇਰੀ ਮੂਰਖ ਆਤਮਾ ਦੀ ਤਸੱਲੀ ਹੋ ਗਈ ਹੈ।
English
By the Guru's Mercy, the foolish mind comes to believe. ||3||
ਗੁਰੁ ਕਰਤਾ; ਗੁਰੁ ਕਰਣੈ ਜੋਗੁ ॥
gur karataa; gur karanai jog |
Punjabi
ਗੁਰੂ ਜੀ ਸਿਰਜਣਹਾਰ ਹਨ ਅਤੇ ਗੁਰੂ ਜੀਸਾਰਾ ਕੁਛ ਕਰਨ ਦੇ ਸਮਰਥ ਹਨ।
English
The Guru is the Creator; the Guru has the power to do everything.
ਗੁਰੁ ਪਰਮੇਸਰੁ; ਹੈ ਭੀ ਹੋਗੁ ॥
gur paramesar; hai bhee hog |
Punjabi
ਗੁਰੂ-ਭਗਵਾਨ ਹੈ ਅਤੇ ਹੋਵੇਗਾ ਭੀ।
English
The Guru is the Transcendent Lord; He is, and always shall be.
ਕਹੁ ਨਾਨਕ; ਪ੍ਰਭਿ ਇਹੈ ਜਨਾਈ ॥
kahu naanak; prabh ihai janaaee |
Punjabi
ਗੁਰੂ ਜੀ ਆਖਦੇ ਹਨ, ਇਹ ਹੈ ਜੋ ਸੁਆਮ ਨੇ ਮੈਨੂੰ ਦਰਸਾਇਆ ਹੈ।
English
Says Nanak, God has inspired me to know this.
ਬਿਨੁ ਗੁਰ ਮੁਕਤਿ; ਨ ਪਾਈਐ ਭਾਈ ॥੪॥੫॥੭॥
bin gur mukat; na paaeeai bhaaee |4|5|7|
Punjabi
ਗੁਰਾਂ ਦੇ ਬਾਝੋਂ ਮੁਕਤੀ ਪਰਾਪਤ ਨਹੀਂ ਹੁੰਦੀ, ਹੇ ਵੀਰ।
English
Without the Guru, liberation is not obtained, O Siblings of Destiny. ||4||5||7||
ਗੋਂਡ ਮਹਲਾ ੫ ॥
gondd mahalaa 5 |
Punjabi
ਗੋਂਡ ਪੰਜਵੀਂ ਪਾਤਿਸ਼ਾਹੀ।
English
Gond, Fifth Mehl:
ਗੁਰੂ ਗੁਰੂ; ਗੁਰੁ ਕਰਿ ਮਨ ਮੋਰ ॥
guroo guroo; gur kar man mor |
Punjabi
ਹੇ ਮੇਰੀ ਜਿੰਦੜੀਏ! ਤੂੰ ਗੁਰਾਂ, ਵੱਡੇ ਗੁਰਾਂ ਨੂੰ ਯਾਦ ਕਰ।
English
Chant Guru, Guru, Guru, O my mind.
ਗੁਰੂ ਬਿਨਾ ਮੈ; ਨਾਹੀ ਹੋਰ ॥
guroo binaa mai; naahee hor |
Punjabi
ਗੁਰਾਂ ਦੇ ਬਾਝੋਂ ਮੇਰਾ ਹੋਰ ਕੋਈ ਨਹੀਂ।
English
I have no other than the Guru.
ਗੁਰ ਕੀ ਟੇਕ; ਰਹਹੁ ਦਿਨੁ ਰਾਤਿ ॥
gur kee ttek; rahahu din raat |
Punjabi
ਦਿਨ ਰਾਤ ਮੈਨੂੰ ਗੁਰਦੇਵ ਜੀ ਦਾ ਹੀ ਆਸਰਾ ਹੈ।
English
I lean upon the Support of the Guru, day and night.
ਜਾ ਕੀ ਕੋਇ; ਨ ਮੇਟੈ ਦਾਤਿ ॥੧॥
jaa kee koe; na mettai daat |1|
Punjabi
ਉਸ ਦੀ ਬਖਸ਼ਿਸ਼ ਨੂੰ ਕੋਈ ਭੀ ਰੋਕ ਨਹੀਂ ਸਕਦਾ।
English
No one can decrease His bounty. ||1||
ਗੁਰੁ ਪਰਮੇਸਰੁ; ਏਕੋ ਜਾਣੁ ॥
gur paramesar; eko jaan |
Punjabi
ਤੂੰ ਗੁਰਾਂ ਅਤੇ ਵਾਹਿਗੁਰੂ ਨੂੰ ਇਕ ਹੀ ਸਮਝ।
English
Know that the Guru and the Transcendent Lord are One.
ਜੋ ਤਿਸੁ ਭਾਵੈ; ਸੋ ਪਰਵਾਣੁ ॥੧॥ ਰਹਾਉ ॥
jo tis bhaavai; so paravaan |1| rahaau |
Punjabi
ਜਿਹੜਾ ਕੁਛ ਉਨ੍ਹਾਂ ਨੂੰ ਚੰਗਾ ਲੱਗਦਾ ਹੈ, ਉਹ ਹੀ ਕਬੂਲ ਪੈ ਜਾਂਦਾ ਹੈ। ਠਹਿਰਾਉ।
English
Whatever pleases Him is acceptable and approved. ||1||Pause||
ਗੁਰ ਚਰਣੀ; ਜਾ ਕਾ ਮਨੁ ਲਾਗੈ ॥
gur charanee; jaa kaa man laagai |
Punjabi
ਜਿਸ ਦੀ ਆਤਮਾ ਗੁਰਾਂ ਦੇ ਪੈਰਾਂ ਨਾਲ ਜੁੜੀ ਹੋਈ ਹੈ,
English
One whose mind is attached to the Guru's feet
ਦੂਖੁ ਦਰਦੁ ਭ੍ਰਮੁ; ਤਾ ਕਾ ਭਾਗੈ ॥
dookh darad bhram; taa kaa bhaagai |
Punjabi
ਉਸ ਦੀ ਪੀੜ, ਤਕਲੀਫ ਅਤੇ ਵਹਿਮ ਦੌੜ ਜਾਂਦੇ ਹਨ।
English
his pains, sufferings and doubts run away.
ਗੁਰ ਕੀ ਸੇਵਾ; ਪਾਏ ਮਾਨੁ ॥
gur kee sevaa; paae maan |
Punjabi
ਗੁਰਾਂ ਦੀ ਟਹਿਲ ਸੇਵਾ ਦੁਆਰਾ, ਪ੍ਰਾਣੀ ਇੱਜ਼ਤ ਆਬਰੂ ਪਾ ਲੈਂਦਾ ਹੈ।
English
Serving the Guru, honor is obtained.
ਗੁਰ ਊਪਰਿ; ਸਦਾ ਕੁਰਬਾਨੁ ॥੨॥
gur aoopar; sadaa kurabaan |2|
Punjabi
ਗੁਰਾਂ ਦੇ ਉਤੋਂ ਮੈਂ ਸਦੀਵ ਹੀ ਸਦਕੇ ਜਾਂਦਾ ਹਾਂ।
English
I am forever a sacrifice to the Guru. ||2||
ਗੁਰ ਕਾ ਦਰਸਨੁ; ਦੇਖਿ ਨਿਹਾਲ ॥
gur kaa darasan; dekh nihaal |
Punjabi
ਗੁਰਾਂ ਦਾ ਦੀਦਾਰ ਵੇਖ ਕੇ, ਮੈਂ ਪ੍ਰਸੰਨ ਹੋ ਗਿਆ ਹਾਂ।
English
Gazing upon the Blessed Vision of the Guru's Darshan, I am exalted.
ਗੁਰ ਕੇ ਸੇਵਕ ਕੀ; ਪੂਰਨ ਘਾਲ ॥
gur ke sevak kee; pooran ghaal |
Punjabi
ਪੂਰੀ ਹੈ ਟਹਿਲ ਸੇਵਾ, ਗੁਰਾਂ ਦੇ ਗੋਲੇ ਦੀ।
English
The work of the Guru's servant is perfect.
ਗੁਰ ਕੇ ਸੇਵਕ ਕਉ; ਦੁਖੁ. ਨ ਬਿਆਪੈ ॥
gur ke sevak kau; dukh. na biaapai |
Punjabi
ਗੁਰਾਂ ਦੇ ਨਫਰ ਨੂੰ ਤਕਲੀਫ ਨਹੀਂ ਵਾਪਰਦੀ।
English
Pain does not afflict the Guru's servant.
ਗੁਰ ਕਾ ਸੇਵਕੁ; ਦਹ ਦਿਸਿ ਜਾਪੈ ॥੩॥
gur kaa sevak; deh dis jaapai |3|
Punjabi
ਗੁਰਾਂ ਦਾ ਗੋਲਾ ਦਸੀਂ ਪਾਸੀਂ ਪ੍ਰਗਟ ਹੋ ਜਾਂਦਾ ਹੈ।
English
The Guru's servant is famous in the ten directions. ||3||
ਗੁਰ ਕੀ ਮਹਿਮਾ; ਕਥਨੁ. ਨ ਜਾਇ ॥
gur kee mahimaa; kathan. na jaae |
Punjabi
ਗੁਰਾਂ ਦੀ ਪ੍ਰਭਤਾ ਕੋਈ ਵਰਣਨ ਨਹੀਂ ਕਰ ਸਕਦਾ।
English
The Guru's glory cannot be described.
ਪਾਰਬ੍ਰਹਮੁ ਗੁਰੁ; ਰਹਿਆ ਸਮਾਇ ॥
paarabraham gur; rahiaa samaae |
Punjabi
ਗੁਰੂ ਜੀ ਸ਼ਰੋਮਣੀ ਸਾਹਿਬ ਅੰਦਰ ਲੀਨ ਹੋਏ ਰਹਿੰਦੇ ਹਨ।
English
The Guru remains absorbed in the Supreme Lord God.
ਕਹੁ ਨਾਨਕ; ਜਾ ਕੇ ਪੂਰੇ ਭਾਗ ॥
kahu naanak; jaa ke poore bhaag |
Punjabi
ਗੁਰੂ ਜੀ ਫੁਰਮਾਉਂਦੇ ਹਨ, ਜਿਸ ਦੀ ਪੂਰਨ ਪ੍ਰਾਲਭਧ ਹੈ,
English
Says Nanak, one who is blessed with perfect destiny
ਗੁਰ ਚਰਣੀ; ਤਾ ਕਾ ਮਨੁ ਲਾਗ ॥੪॥੬॥੮॥
gur charanee; taa kaa man laag |4|6|8|
Punjabi
ਉਸ ਦਾ ਚਿੱਤ ਹੀ ਗੁਰਾਂ ਦੇ ਪੈਰਾਂ ਨਾਲ ਜੁੜਦਾ ਹੈ।
English
- his mind is attached to the Guru's feet. ||4||6||8||
ਗੋਂਡ ਮਹਲਾ ੫ ॥
gondd mahalaa 5 |
Punjabi
ਗੋਂਡ ਪੰਜਵੀਂ ਪਾਤਿਸ਼ਾਹੀ।
English
Gond, Fifth Mehl:
ਗੁਰੁ ਮੇਰੀ ਪੂਜਾ; ਗੁਰੁ ਗੋਬਿੰਦੁ ॥
gur meree poojaa; gur gobind |
Punjabi
ਮੈਂ ਕੇਵਲ ਆਪਣੇ ਗੁਰਾਂ ਦੀ ਉਪਾਸ਼ਨਾ ਕਰਦਾ ਹੈ। ਮੇਰੇ ਗੁਰੂ ਜੀ ਖੁਦ ਹੀ ਪਰਮੇਸ਼ਰ ਹਨ।
English
I worship and adore my Guru; the Guru is the Lord of the Universe.
ਗੁਰੁ ਮੇਰਾ ਪਾਰਬ੍ਰਹਮੁ; ਗੁਰੁ ਭਗਵੰਤੁ ॥
gur meraa paarabraham; gur bhagavant |
Punjabi
ਮੇਰਾ ਗੁਰੂ ਜੀ ਪਰਮ-ਪ੍ਰਭੂ ਹੈ ਅਤੇ ਮੇਰਾ ਗੁਰੂ ਹੀ ਮੁਬਾਰਕ ਮਾਲਕ।
English
My Guru is the Supreme Lord God; the Guru is the Lord God.
ਗੁਰੁ ਮੇਰਾ ਦੇਉ; ਅਲਖ ਅਭੇਉ ॥
gur meraa deo; alakh abheo |
Punjabi
ਮੇਰੇ ਗੁਰਦੇਵ ਜੀ ਅਗਾਧ ਅਤੇ ਭੇਦ-ਰਹਿਤ ਪ੍ਰਕਾਸ਼ਵਾਨ ਪ੍ਰਭੂ ਹਨ।
English
My Guru is divine, invisible and mysterious.
ਸਰਬ ਪੂਜ; ਚਰਨ ਗੁਰ ਸੇਉ ॥੧॥
sarab pooj; charan gur seo |1|
Punjabi
ਮੈਂ ਗੁਰਾਂ ਦੇ ਚਰਨਾਂ ਦਾ ਸੇਵਾ ਕਮਾਉਂਦਾ ਹਾਂ ਜਿਨ੍ਹਾਂ ਦੇ ਸਾਰੇ ਹੀ ਉਪਾਸ਼ਨਾ ਕਰਦੇ ਹਨ।
English
I serve at the Guru's feet, which are worshipped by all. ||1||
ਗੁਰ ਬਿਨੁ; ਅਵਰੁ ਨਾਹੀ ਮੈ ਥਾਉ ॥
gur bin; avar naahee mai thaau |
Punjabi
ਗੁਰਾਂ ਦੇ ਬਾਝੋਂ ਮੇਰਾ ਹੋਰ ਕੋਈ ਟਿਕਾਣਾ ਨਹੀਂ।
English
Without the Guru, I have no other place at all.
ਅਨਦਿਨੁ ਜਪਉ; ਗੁਰੂ ਗੁਰ ਨਾਉ ॥੧॥ ਰਹਾਉ ॥
anadin jpau; guroo gur naau |1| rahaau |
Punjabi
ਰਾਤ ਦਿਨ ਮੈਂ, ਵਿਸ਼ਾਲ ਗੁਰਾਂ ਦੇ ਨਾਮ ਦਾ ਆਰਾਧਨ ਕਰਦਾ ਹਾਂ। ਠਹਿਰਾਉ।
English
Night and day, I chant the Name of Guru, Guru. ||1||Pause||
ਗੁਰੁ ਮੇਰਾ ਗਿਆਨੁ; ਗੁਰੁ ਰਿਦੈ ਧਿਆਨੁ ॥
gur meraa giaan; gur ridai dhiaan |
Punjabi
ਗੁਰੂ ਜੀ ਮੇਰੀ ਬ੍ਰਹਿਮ ਵੀਚਾਰ ਹਨ ਅਤੇ ਆਪਣੇ ਮਨ ਅੰਦਰ ਮੈਂ ਗੁਰਾਂ ਦਾ ਹੀ ਚਿੰਤਨ ਕਰਦਾ ਹਾਂ।
English
The Guru is my spiritual wisdom, the Guru is the meditation within my heart.
ਗੁਰੁ ਗੋਪਾਲੁ; ਪੁਰਖੁ ਭਗਵਾਨੁ ॥
gur gopaal; purakh bhagavaan |
Punjabi
ਮੇਰੇ ਗੁਰੂ ਜੀ ਸੰਸਾਰ ਦੇ ਪਾਲਣ-ਪੋਸਣਹਾਰ ਅਤੇ ਸਰਬ-ਸ਼ਕਤੀਵਾਨ ਕੀਰਤੀਵਾਨ ਵਾਹਿਗੁਰੂ ਹਨ।
English
The Guru is the Lord of the World, the Primal Being, the Lord God.
ਗੁਰ ਕੀ ਸਰਣਿ; ਰਹਉ ਕਰ ਜੋਰਿ ॥
gur kee saran; rhau kar jor |
Punjabi
ਹੱਥ ਜੋੜ ਕੇ, ਮੈਂ ਗੁਰਾਂ ਦੀ ਪਨਾਹ ਤਾਬੇ ਵਸਦਾ ਹਾਂ।
English
With my palms pressed together, I remain in the Guru's Sanctuary.
ਗੁਰੂ ਬਿਨਾ; ਮੈ. ਨਾਹੀ ਹੋਰੁ ॥੨॥
guroo binaa; mai. naahee hor |2|
Punjabi
ਗੁਰਾਂ ਦੇ ਬਗੈਰ ਮੋਰਾ ਹੋਰ ਕੋਈ ਨਹੀਂ।
English
Without the Guru, I have no other at all. ||2||
ਗੁਰੁ ਬੋਹਿਥੁ; ਤਾਰੇ ਭਵ ਪਾਰਿ ॥
gur bohith; taare bhav paar |
Punjabi
ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਉਤਰਨ ਲਈ ਗੁਰੂ ਜੀ ਜਹਾਜ਼ ਹਨ।
English
The Guru is the boat to cross over the terrifying world-ocean.
ਗੁਰ ਸੇਵਾ; ਜਮ ਤੇ ਛੁਟਕਾਰਿ ॥
gur sevaa; jam te chhuttakaar |
Punjabi
ਗੁਰਾਂ ਦੀ ਦੀ ਘਾਲ-ਸੇਵਾ ਦੁਆਰਾ, ਇਨਸਾਨ ਮੌਤ ਦੇ ਦੂਤਾਂ ਦੇ ਪੰਜੇ ਤੋਂ ਖਲਾਸੀ ਪਾ ਜਾਂਦਾ ਹੈ।
English
Serving the Guru, one is released from the Messenger of Death.
ਅੰਧਕਾਰ ਮਹਿ; ਗੁਰ ਮੰਤ੍ਰੁ ਉਜਾਰਾ ॥
andhakaar meh; gur mantru ujaaraa |
Punjabi
ਗੁਰਾਂ ਦਾ ਉਪਦੇਸ਼ ਅਨ੍ਹੇਰੇ ਵਿੱਚ ਚਾਨਣ ਕਰ ਦਿੰਦਾ ਹੈ।
English
In the darkness, the Guru's Mantra shines forth.
ਗੁਰ ਕੈ ਸੰਗਿ; ਸਗਲ ਨਿਸਤਾਰਾ ॥੩॥
gur kai sang; sagal nisataaraa |3|
Punjabi
ਗੁਰਾਂ ਦੀ ਸੰਗਤ ਅੰਦਰ ਸਾਰੇ ਪਾਰ ਉਤਰ ਜਾਂਦੇ ਹਨ।
English
With the Guru, all are saved. ||3||
ਗੁਰੁ ਪੂਰਾ; ਪਾਈਐ ਵਡਭਾਗੀ ॥
gur pooraa; paaeeai vaddabhaagee |
Punjabi
ਭਾਰੀ ਚੰਗੀ ਪ੍ਰਾਲਭਧ ਦੁਆਰਾ ਪੂਰਨ ਗੁਰੂ ਪਰਾਪਤ ਹੁੰਦੇ ਹਨ।
English
The Perfect Guru is found, by great good fortune.
ਗੁਰ ਕੀ ਸੇਵਾ; ਦੂਖੁ. ਨ ਲਾਗੀ ॥
gur kee sevaa; dookh. na laagee |
Punjabi
ਗੁਰਾਂ ਦੀ ਟਹਿਲ ਸੇਵਾ ਰਾਹੀਂ ਪ੍ਰਾਣੀ ਨੂੰ ਤਕਲੀਫ ਨਹੀਂ ਵਾਪਰਦੀ।
English
Serving the Guru, pain does not afflict anyone.
ਗੁਰ ਕਾ ਸਬਦੁ; ਨ ਮੇਟੈ ਕੋਇ ॥
gur kaa sabad; na mettai koe |
Punjabi
ਗੁਰਾਂ ਦੇ ਹੁਕਮ ਨੂੰ ਕੋਈ ਭੀ ਮੇਟ ਨਹੀਂ ਸਕਦਾ।
English
No one can erase the Word of the Guru's Shabad.
ਗੁਰੁ ਨਾਨਕੁ; ਨਾਨਕੁ ਹਰਿ ਸੋਇ ॥੪॥੭॥੯॥
gur naanak; naanak har soe |4|7|9|
Punjabi
ਨਾਨਕ ਗੁਰੂ ਹੈ ਅਤੇ ਨਾਨਕ ਖੁਦ ਹੀ ਉਹ ਸੁਆਮੀ ਹੈ।
English
Nanak is the Guru; Nanak is the Lord Himself. ||4||7||9||