Ang 868
ਨਾਰਾਇਣ; ਸਭ ਮਾਹਿ ਨਿਵਾਸ ॥
naaraaein; sabh maeh nivaas |
Punjabi
ਪ੍ਰਭੂ ਸਾਰਿਆਂ ਦੇ ਅੰਦਰ ਵਸਦਾ ਹੈ।
English
The Lord abides in everyone.
ਨਾਰਾਇਣ; ਘਟਿ ਘਟਿ ਪਰਗਾਸ ॥
naaraaein; ghatt ghatt paragaas |
Punjabi
ਪ੍ਰਭੂ ਹੀ ਸਾਰਿਆਂ ਦਿਲਾਂ ਨੂੰ ਰੋਸ਼ਨ ਕਰਦਾ ਹੈ।
English
The Lord illumines each and every heart.
ਨਾਰਾਇਣ ਕਹਤੇ; ਨਰਕਿ ਨ ਜਾਹਿ ॥
naaraaein kahate; narak na jaeh |
Punjabi
ਸਾਈਂ ਦੇ ਨਾਮ ਨੂੰ ਉਚਾਰਨ ਕਰਨ ਦੁਆਰਾ, ਬੰਦਾ ਦੋਜ਼ਕ ਵਿੱਚ ਨਹੀਂ ਡਿੱਗਦਾ।
English
Chanting the Lord's Name, one does not fall into hell.
ਨਾਰਾਇਣ ਸੇਵਿ; ਸਗਲ ਫਲ ਪਾਹਿ ॥੧॥
naaraaein sev; sagal fal paeh |1|
Punjabi
ਸੁਆਮੀ ਦੀ ਸੇਵਾ ਰਾਹੀਂ ਸਾਰੇ ਮੇਵੇ ਪਰਾਪਤ ਹੋ ਜਾਂਦੇ ਹਨ।
English
Serving the Lord, all fruitful rewards are obtained. ||1||
ਨਾਰਾਇਣ; ਮਨ ਮਾਹਿ ਅਧਾਰ ॥
naaraaein; man maeh adhaar |
Punjabi
ਮੇਰੇ ਚਿੱਤ ਅੰਦਰ ਪ੍ਰਭੂ ਦਾ ਆਸਰਾ ਹੈ।
English
Within my mind is the Support of the Lord.
ਨਾਰਾਇਣ; ਬੋਹਿਥ ਸੰਸਾਰ ॥
naaraaein; bohith sansaar |
Punjabi
ਪ੍ਰਭੂ ਜਗਤ-ਸਮੁੰਦਰ ਤੋਂ ਤਰਨ ਲਈ ਇਕ ਜਹਾਜ਼ ਹੈ।
English
The Lord is the boat to cross over the world-ocean.
ਨਾਰਾਇਣ ਕਹਤ; ਜਮੁ ਭਾਗਿ ਪਲਾਇਣ ॥
naaraaein kehat; jam bhaag palaaein |
Punjabi
ਸੁਆਮੀ ਦੇ ਨਾਮ ਦਾ ਉਚਾਰਨ ਕਰਨ ਰਾਹੀਂ ਮੌਤ ਦਾ ਦੂਤ ਦੌੜ ਕੇ ਭੱਜ ਜਾਂਦਾ ਹੈ।
English
Chant the Lord's Name, and the Messenger of Death will run away.
ਨਾਰਾਇਣ; ਦੰਤ ਭਾਨੇ ਡਾਇਣ ॥੨॥
naaraaein; dant bhaane ddaaein |2|
Punjabi
ਸੁਆਮੀ ਮਾਇਆ, ਚੁੜੇਲ ਦੇ ਦੰਦ ਭੰਨ ਦਿੰਦਾ ਹੈ।
English
The Lord breaks the teeth of Maya, the witch. ||2||
ਨਾਰਾਇਣ; ਸਦ ਸਦ ਬਖਸਿੰਦ ॥
naaraaein; sad sad bakhasind |
Punjabi
ਸੁਆਮੀ ਸਦੀਵ, ਸਦੀਵ ਹੀ ਮੁਆਫੀ ਦੇਣਹਾਰ ਹੈ।
English
The Lord is forever and ever the Forgiver.
ਨਾਰਾਇਣ; ਕੀਨੇ ਸੂਖ ਅਨੰਦ ॥
naaraaein; keene sookh anand |
Punjabi
ਸੁਆਮੀ ਮੈਨੂੰ ਆਰਾਮ ਤੇ ਖੁਸ਼ੀ ਪਰਦਾਨ ਕਰਦਾ ਹੈ।
English
The Lord blesses us with peace and bliss.
ਨਾਰਾਇਣ; ਪ੍ਰਗਟ ਕੀਨੋ ਪਰਤਾਪ ॥
naaraaein; pragatt keeno parataap |
Punjabi
ਸਾਈਂ ਆਪਣੇ ਸੇਵਕ ਦੀ ਵਡਿਆਈ ਉਘੀ ਕਰ ਦਿੰਦਾ ਹੈ।
English
The Lord has revealed His glory.
ਨਾਰਾਇਣ; ਸੰਤ ਕੋ ਮਾਈ ਬਾਪ ॥੩॥
naaraaein; sant ko maaee baap |3|
Punjabi
ਸੁਆਮੀ ਆਪਣੇ ਸਾਧੂ ਦੀ ਅੰਮੜੀ ਤੇ ਬਾਬਲ ਹੈ।
English
The Lord is the mother and father of His Saint. ||3||
ਨਾਰਾਇਣ; ਸਾਧਸੰਗਿ ਨਰਾਇਣ ॥
naaraaein; saadhasang naraaein |
Punjabi
ਸੁਆਮੀ ਮਾਲਕ ਸਦਾ ਆਪਣੇ ਸੰਤਾ ਦੇ ਨਾਲ ਰਹਿੰਦਾ ਹੈ।
English
The Lord, the Lord, is in the Saadh Sangat, the Company of the Holy.
ਬਾਰੰ ਬਾਰ; ਨਰਾਇਣ ਗਾਇਣ ॥
baaran baar; naraaein gaaein |
Punjabi
ਮੁੜ ਮੁੜ ਕੇ ਮੈਂ ਪ੍ਰਭੂ ਦੀ ਕੀਰਤੀ ਗਾਇਨ ਕਰਦਾ ਹਾਂ।
English
Time and time again, I sing the Lord's Praises.
ਬਸਤੁ ਅਗੋਚਰ; ਗੁਰ ਮਿਲਿ ਲਹੀ ॥
basat agochar; gur mil lahee |
Punjabi
ਗੁਰਾਂ ਨਾਲ ਮਿਲਣ ਦੁਆਰਾ, ਮੈਨੂੰ ਅਗਾਧ ਵਸਤੂ ਪਰਾਪਤ ਹੋ ਗਈ ਹੈ।
English
Meeting with the Guru, I have attained the incomprehensible object.
ਨਾਰਾਇਣ ਓਟ; ਨਾਨਕ ਦਾਸ ਗਹੀ ॥੪॥੧੭॥੧੯॥
naaraaein ott; naanak daas gahee |4|17|19|
Punjabi
ਗੋਲੇ ਨਾਨਕ ਨੇ ਪ੍ਰਭੂ ਦੀ ਪਨਾਹ ਪਕੜੀ ਹੈ।
English
Slave Nanak has grasped the Support of the Lord. ||4||17||19||
ਗੋਂਡ ਮਹਲਾ ੫ ॥
gondd mahalaa 5 |
Punjabi
ਗੋਂਡ ਪੰਜਵੀਂ ਪਾਤਿਸ਼ਾਹੀ।
English
Gond, Fifth Mehl:
ਜਾ ਕਉ ਰਾਖੈ; ਰਾਖਣਹਾਰੁ ॥
jaa kau raakhai; raakhanahaar |
Punjabi
ਰੱਖਣ ਵਾਲਾ ਜਿਸ ਦੀ ਰੱਖਿਆ ਕਰਦਾ ਹੈ,
English
One who is protected by the Protector Lord
ਤਿਸ ਕਾ ਅੰਗੁ; ਕਰੇ ਨਿਰੰਕਾਰੁ ॥੧॥ ਰਹਾਉ ॥
tis kaa ang; kare nirankaar |1| rahaau |
Punjabi
ਉਸ ਦਾ ਪੱਖ ਸਰੂਤ-ਰਹਿਤ ਸੁਆਮੀ ਲੈ ਲੈਂਦਾ ਹੈ। ਠਹਿਰਾਉ।
English
- the Formless Lord is on his side. ||1||Pause||
ਮਾਤ ਗਰਭ ਮਹਿ; ਅਗਨਿ ਨ ਜੋਹੈ ॥
maat garabh meh; agan na johai |
Punjabi
ਉਸ ਦੀ ਮਾਂ ਦੇ ਪੇਟ ਅੰਦਰ ਦੀ ਅੱਗ ਉਸ ਨੂੰ ਪੋਂਹਦੀ ਨਹੀਂ।
English
In the mother's womb, the fire does not touch him.
ਕਾਮੁ ਕ੍ਰੋਧੁ ਲੋਭੁ ਮੋਹੁ. ਨ ਪੋਹੈ ॥
kaam krodh lobh mohu. na pohai |
Punjabi
ਕਾਮ-ਚੇਸਟਾ, ਗੁੱਸਾ, ਲਾਲਚ ਅਤੇ ਸੰਸਾਰੀ ਮਮਤਾ ਉਸ ਉਤੇ ਅਸਰ ਨਹੀਂ ਕਰਦੀਆਂ।
English
Sexual desire, anger, greed and emotional attachment do not affect him.
ਸਾਧਸੰਗਿ; ਜਪੈ ਨਿਰੰਕਾਰੁ ॥
saadhasang; japai nirankaar |
Punjabi
ਸਤਿ ਸੰਗਤ ਅੰਦਰ ਉਹ ਸਰੂਪ-ਰਹਿਤ ਸੁਆਮੀ ਦਾ ਸਿਮਰਨ ਕਰਦਾ ਹੈ।
English
In the Saadh Sangat, the Company of the Holy, he meditates on the Formless Lord.
ਨਿੰਦਕ ਕੈ ਮੁਹਿ ਲਾਗੈ ਛਾਰੁ ॥੧॥
nindak kai muhi laagai chhaar |1|
Punjabi
ਉਸ ਦੀ ਬਦਖੋਈ ਕਰਨ ਵਾਲੇ ਦੇ ਮੂੰਹ ਤੇ ਮਿੱਟੀ ਪੈਂਦੀ ਹੈ।
English
Dust is thrown into the faces of the slanderers. ||1||
ਰਾਮ ਕਵਚੁ; ਦਾਸ ਕਾ ਸੰਨਾਹੁ ॥
raam kavach; daas kaa sanaahu |
Punjabi
ਸਾਈਂ ਦੇ ਨਾਮ ਦਾ ਮੰਤ੍ਰ ਉਸ ਦੇ ਗੋਲੇ ਦਾ ਸੰਜੋਅ ਹੈ।
English
The Lord's protective spell is the armor of His slave.
ਦੂਤ ਦੁਸਟ; ਤਿਸੁ ਪੋਹਤ ਨਾਹਿ ॥
doot dusatt; tis pohat naeh |
Punjabi
ਭੂਤਨੇ ਅਤੇ ਲੁੱਚੇ ਲੰਡੇ ਉਸ ਨੂੰ ਛੂੰਹਦੇ ਤੱਕ ਨਹੀਂ।
English
The wicked, evil demons cannot even touch him.
ਜੋ ਜੋ ਗਰਬੁ ਕਰੇ; ਸੋ ਜਾਇ ॥
jo jo garab kare; so jaae |
Punjabi
ਜੋ ਕੋਈ ਭੀ ਹੰਕਾਰ ਕਰਦਾ ਹੈ; ਉਹ ਬਰਬਾਦ ਹੋ ਜਾਂਦਾ ਹੈ।
English
Whoever indulges in egotistical pride, shall waste away to ruin.
ਗਰੀਬ ਦਾਸ ਕੀ; ਪ੍ਰਭੁ ਸਰਣਾਇ ॥੨॥
gareeb daas kee; prabh saranaae |2|
Punjabi
ਸੁਆਮੀ ਆਪਣੇ ਆਜਿਜ਼ ਗੋਲੇ ਦਾ ਆਸਰਾ ਹੈ।
English
God is the Sanctuary of His humble slave. ||2||
ਜੋ ਜੋ ਸਰਣਿ ਪਇਆ; ਹਰਿ ਰਾਇ ॥
jo jo saran peaa; har raae |
Punjabi
ਜਿਹੜਾ ਕੋਈ ਵਾਹਿਗੁਰੂ ਪਾਤਿਸ਼ਾਹ ਦੀ ਪਨਾਹ ਲੈਂਦਾ ਹੈ,
English
Whoever enters the Sanctuary of the Sovereign Lord
ਸੋ ਦਾਸੁ ਰਖਿਆ; ਅਪਣੈ ਕੰਠਿ ਲਾਇ ॥
so daas rakhiaa; apanai kantth laae |
Punjabi
ਉਸ ਗੋਲੇ ਨੂੰ ਸੁਆਮੀ ਆਪਣੀ ਛਾਤੀ ਨਾਲ ਲਾ ਕੇ ਬਚਾ ਲੈਂਦਾ ਹੈ।
English
- He saves that slave, hugging him close in His embrace.
ਜੇ ਕੋ; ਬਹੁਤੁ ਕਰੇ ਅਹੰਕਾਰੁ ॥
je ko; bahut kare ahankaar |
Punjabi
ਜੋ ਕੋਈ ਘਣੇਰਾ ਹੰਕਾਰ ਕਰਦਾ ਹੈ;
English
Whoever takes great pride in himself,
ਓਹੁ ਖਿਨ ਮਹਿ ਰੁਲਤਾ; ਖਾਕੂ ਨਾਲਿ ॥੩॥
ohu khin meh rulataa; khaakoo naal |3|
Punjabi
ਉਹ ਇਕ ਮੁਹਤ ਅੰਦਰ ਮਿੱਟੀ ਵਿੱਚ ਰੁਲ ਜਾਂਦਾ ਹੈ।
English
in an instant, shall be like dust mixing with dust. ||3||
ਹੈ ਭੀ ਸਾਚਾ; ਹੋਵਣਹਾਰੁ ॥
hai bhee saachaa; hovanahaar |
Punjabi
ਉਹ ਸੱਚਾ ਸੁਆਮੀ ਹੈ ਅਤੇ ਅੱਗੇ ਨੂੰ ਭੀ ਹੋਵੇਗਾ।
English
The True Lord is, and shall always be.
ਸਦਾ ਸਦਾ ਜਾੲਂੀ ਬਲਿਹਾਰ ॥
sadaa sadaa jaaenee balihaar |
Punjabi
ਹਮੇਸ਼ਾ, ਹਮੇਸ਼ਾਂ ਹੀ ਮੈਂ ਉਸ ਉਤੋਂ ਘੋਲੀ ਜਾਂਦਾ ਹਾਂ।
English
Forever and ever, I am a sacrifice to Him.
ਅਪਣੇ ਦਾਸ ਰਖੇ; ਕਿਰਪਾ ਧਾਰਿ ॥
apane daas rakhe; kirapaa dhaar |
Punjabi
ਆਪਣੇ ਗੋਲਿਆਂ ਦੀ ਸਾਈਂ ਮਿਹਰ ਧਾਰ ਕੇ ਰੱਖਿਆ ਕਰਦਾ ਹੈ।
English
Granting His Mercy, He saves His slaves.
ਨਾਨਕ ਕੇ ਪ੍ਰਭ; ਪ੍ਰਾਣ ਅਧਾਰ ॥੪॥੧੮॥੨੦॥
naanak ke prabh; praan adhaar |4|18|20|
Punjabi
ਸੁਆਮੀ ਨਾਨਕ ਦੀ ਜਿੰਦ-ਜਾਨ ਦਾ ਆਸਰਾ ਹੈ।
English
God is the Support of Nanak's breath of life. ||4||18||20||
ਗੋਂਡ ਮਹਲਾ ੫ ॥
gondd mahalaa 5 |
Punjabi
ਗੋਂਡ ਪੰਜਵੀਂ ਪਾਤਿਸ਼ਾਹੀ।
English
Gond, Fifth Mehl:
ਅਚਰਜ ਕਥਾ; ਮਹਾ ਅਨੂਪ ॥
acharaj kathaa; mahaa anoop |
Punjabi
ਅਦਭੁਤ ਅਤੇ ਮਹਾਨ ਲਾਸਾਨੀ ਹੈ ਵਰਣਨ,
English
Wondrous and beautiful is the description of the beauty of the Supreme Soul,
ਪ੍ਰਾਤਮਾ; ਪਾਰਬ੍ਰਹਮ ਕਾ ਰੂਪੁ ॥ ਰਹਾਉ ॥
praatamaa; paarabraham kaa roop | rahaau |
Punjabi
ਪਰਮ ਆਤਮਾ ਤੇ ਵਿਸ਼ਾਲ ਵਾਹਿਗੁਰੂ ਦੀ ਸੁੰਦਰਤਾ ਦਾ। ਠਹਿਰਾਉ।
English
The Supreme Lord God. ||Pause||
ਨਾ ਇਹੁ ਬੂਢਾ; ਨਾ ਇਹੁ ਬਾਲਾ ॥
naa ihu boodtaa; naa ihu baalaa |
Punjabi
ਨਾਂ ਉਹ ਬੁੱਢਾ ਹੈ ਅਤੇ ਨਾਂ ਹੀ ਉਹ ਜੁਆਨ।
English
He is not old; He is not young.
ਨਾ ਇਸੁ ਦੂਖੁ; ਨਹੀ ਜਮ ਜਾਲਾ ॥
naa is dookh; nahee jam jaalaa |
Punjabi
ਨਾਂ ਉਸ ਨੂੰ ਕੋਈ ਗਮ ਹੈ ਨਾਂ ਹੀ ਉਹ ਮੌਤ ਦੀ ਫਾਹੀ ਵਿੱਚ ਫਸਦਾ ਹੈ।
English
He is not in pain; He is not caught in Death's noose.
ਨਾ ਇਹੁ ਬਿਨਸੈ; ਨਾ ਇਹੁ ਜਾਇ ॥
naa ihu binasai; naa ihu jaae |
Punjabi
ਨਾਂ ਉਹ ਨਾਸ ਹੁੰਦਾ ਹੈ ਨਾਂ ਹੀ ਉਹ ਜਾਂਦਾ ਹੈ।
English
He does not die; He does not go away.
ਆਦਿ ਜੁਗਾਦੀ; ਰਹਿਆ ਸਮਾਇ ॥੧॥
aad jugaadee; rahiaa samaae |1|
Punjabi
ਆਰੰਭ ਅਤੇ ਯੁੱਗ ਦੇ ਸ਼ੁਰੂ ਵਿੱਚ ਉਹ ਹਰ ਥਾਂ ਰਮ ਰਿਹਾ ਹੈ।
English
In the beginning, and throughout the ages, He is permeating everywhere. ||1||
ਨਾ ਇਸੁ ਉਸਨੁ; ਨਹੀ ਇਸੁ ਸੀਤੁ ॥
naa is usan; nahee is seet |
Punjabi
ਨਾਂ ਉਸ ਨੂੰ ਗਰਮੀ ਲੱਗਦੀ ਹੈ ਨਾਂ ਹੀ ਉਸ ਨੂੰ ਸਰਦੀ।
English
He is not hot; He is not cold.
ਨਾ ਇਸੁ ਦੁਸਮਨੁ; ਨਾ ਇਸੁ ਮੀਤੁ ॥
naa is dusaman; naa is meet |
Punjabi
ਉਸ ਦਾ ਕੋਈ ਵੈਰੀ ਨਹੀਂ, ਨਾਂ ਹੀ ਉਸ ਦਾ ਕੋਈ ਮਿੱਤਰ।
English
He has no enemy; He has no friend.
ਨਾ ਇਸੁ ਹਰਖੁ; ਨਹੀ ਇਸੁ ਸੋਗੁ ॥
naa is harakh; nahee is sog |
Punjabi
ਉਹ ਖੁਸ਼ੀ ਮਹਿਸੂਸ ਨਹੀਂ ਕਰਦਾ ਅਤੇ ਨਾਂ ਹੀ ਉਹ ਅਫਸੋਸ।
English
He is not happy; He is not sad.
ਸਭੁ ਕਿਛੁ ਇਸ ਕਾ; ਇਹੁ ਕਰਨੈ ਜੋਗੁ ॥੨॥
sabh kichh is kaa; ihu karanai jog |2|
Punjabi
ਹਰ ਵਸਤੂ ਉਸ ਦੀ ਮਲਕੀਅਤ ਹੈ ਅਤੇ ਉਹ ਸਾਰਾ ਕੁਝ ਕਰਨ ਨੂੰ ਸਮਰੱਥ ਹੈ।
English
Everything belongs to Him; He can do anything. ||2||
ਨਾ ਇਸੁ ਬਾਪੁ; ਨਹੀ ਇਸੁ ਮਾਇਆ ॥
naa is baap; nahee is maaeaa |
Punjabi
ਉਸ ਦਾ ਪਿਓ ਨਹੀਂ ਅਤੇ ਨਾਂ ਹੀ ਉਸ ਦੀ ਕੋਈ ਮਾਂ।
English
He has no father; He has no mother.
ਇਹੁ ਅਪਰੰਪਰੁ; ਹੋਤਾ ਆਇਆ ॥
eihu aparanpar; hotaa aaeaa |
Punjabi
ਉਹ ਪਰੇ ਤੋਂ ਭੀ ਬਹੁਤ ਪਰੇਡੇ ਅਤੇ ਸਦਾ ਹੀ ਹੁੰਦਾ ਆਇਆ ਹੈ।
English
He is beyond the beyond, and has always been so.
ਪਾਪ ਪੁੰਨ ਕਾ ਇਸੁ ਲੇਪੁ; ਨ ਲਾਗੈ ॥
paap pun kaa is lep; na laagai |
Punjabi
ਬਦੀ ਅਤੇ ਨੇਕੀ ਉਸ ਉਤੇ ਅਸਰ ਨਹੀਂ ਕਰਦੇ।
English
He is not affected by virtue or vice.
ਘਟ ਘਟ ਅੰਤਰਿ; ਸਦ ਹੀ ਜਾਗੈ ॥੩॥
ghatt ghatt antar; sad hee jaagai |3|
Punjabi
ਸਾਰਿਆਂ ਦਿਲਾਂ ਅੰਦਰ ਉਹ ਹਮੇਸ਼ਾਂ ਹੀ ਜਾਗਦਾ ਰਹਿੰਦਾ ਹੈ।
English
Deep within each and every heart, He is always awake and aware. ||3||
ਤੀਨਿ ਗੁਣਾ; ਇਕ ਸਕਤਿ ਉਪਾਇਆ ॥
teen gunaa; ik sakat upaaeaa |
Punjabi
ਉਸ ਦੇ ਤਿੰਨ ਲੱਛਣ ਅਤੇ ਇਕ ਮਾਇਆ ਉਤਪੰਨ ਕੀਤੇ ਹਨ।
English
From the three qualities, the one mechanism of Maya was produced.
ਮਹਾ ਮਾਇਆ; ਤਾ ਕੀ ਹੈ ਛਾਇਆ ॥
mahaa maaeaa; taa kee hai chhaaeaa |
Punjabi
ਪਰਮ ਮੋਹਨੀ ਉਸ ਦੀ ਛਾਂ ਹੈ।
English
The great Maya is only His shadow.
ਅਛਲ ਅਛੇਦ ਅਭੇਦ ਦਇਆਲ ॥
achhal achhed abhed deaal |
Punjabi
ਉਹ ਨਾਂ ਠੱਗਿਆ ਜਾਣ ਵਾਲਾ, ਨਾਂ ਟੁੱਟ ਸਕਣ ਵਾਲਾ, ਜਿਸ ਦਾ ਭੇਦ ਨਹੀਂ ਪਾਇਆ ਜਾ ਸਕਦਾ ਅਤੇ ਜੋ ਮਿਹਰਬਾਨ ਹੈ।
English
He is undeceivable, impenetrable, unfathomable and merciful.
ਦੀਨ ਦਇਆਲ ਸਦਾ ਕਿਰਪਾਲ ॥
deen deaal sadaa kirapaal |
Punjabi
ਉਹ ਮਸਕੀਨਾਂ ਤੇ ਮਿਹਰਬਾਨ ਅਤੇ ਸਦੀਵ ਹੀ ਦਇਆਵਾਨ ਹੈ।
English
He is merciful to the meek, forever compassionate.
ਤਾ ਕੀ ਗਤਿ ਮਿਤਿ; ਕਛੂ ਨ ਪਾਇ ॥
taa kee gat mit; kachhoo na paae |
Punjabi
ਉਸ ਦੀ ਦਸ਼ਾ ਅਤੇ ਓੜਕ ਦਾ ਕੁਝ ਭੀ ਪਤਾ ਨਹੀਂ ਲੱਗਦਾ।
English
His state and limits cannot ever be known.
ਨਾਨਕ ਤਾ ਕੈ; ਬਲਿ ਬਲਿ ਜਾਇ ॥੪॥੧੯॥੨੧॥
naanak taa kai; bal bal jaae |4|19|21|
Punjabi
ਨਾਨਕ ਉਸ ਉਤੋਂ ਘੋਲੀ ਜਾਂਦਾ ਹੈ।
English
Nanak is a sacrifice, a sacrifice to Him. ||4||19||21||