Ang 869
ਗੋਂਡ ਮਹਲਾ ੫ ॥
gondd mahalaa 5 |
Punjabi
ਗੋਂਡ ਪੰਜਵੀਂ ਪਾਤਿਸ਼ਾਹੀ।
English
Gond, Fifth Mehl:
ਸੰਤਨ ਕੈ ਬਲਿਹਾਰੈ ਜਾਉ ॥
santan kai balihaarai jaau |
Punjabi
ਸਾਧੂਆਂ ਦੇ ਉਤੋਂ ਮੈਂ ਕੁਰਬਾਨ ਜਾਂਦਾ ਹੈ।
English
I am a sacrifice to the Saints.
ਸੰਤਨ ਕੈ ਸੰਗਿ; ਰਾਮ ਗੁਨ ਗਾਉ ॥
santan kai sang; raam gun gaau |
Punjabi
ਸਾਧੂਆਂ ਨਾਲ ਮਿਲ ਕੇ ਮੈਂ ਪ੍ਰਭੂ ਦਾ ਜੱਸ ਗਾਇਨ ਕਰਦਾ ਹਾਂ।
English
Associating with the Saints, I sing the Glorious Praises of the Lord.
ਸੰਤ ਪ੍ਰਸਾਦਿ; ਕਿਲਵਿਖ ਸਭਿ ਗਏ ॥
sant prasaad; kilavikh sabh ge |
Punjabi
ਸਾਧੂਆ ਦੀ ਦਇਆ ਦੁਆਰਾ ਸਾਰੇ ਪਾਪ ਦੂਰ ਹੋ ਗਏ ਹਨ।
English
By the Grace of the Saints, all the sins are taken away.
ਸੰਤ ਸਰਣਿ; ਵਡਭਾਗੀ ਪਏ ॥੧॥
sant saran; vaddabhaagee pe |1|
Punjabi
ਭਾਰੇ ਨਸੀਬਾਂ ਵਾਲੇ ਸਾਧੂਆਂ ਦੀ ਪਨਾਹ ਲੈਂਦੇ ਹਨ।
English
By great good fortune, one finds the Sanctuary of the Saints. ||1||
ਰਾਮੁ ਜਪਤ; ਕਛੁ ਬਿਘਨੁ. ਨ ਵਿਆਪੈ ॥
raam japat; kachh bighan. na viaapai |
Punjabi
ਸਾਈਂ ਦਾ ਸਿਮਰਨ ਕਰਨ ਦੁਆਰਾ ਬੰਦੇ ਨੂੰ ਕੋਈ ਔਕੜ ਪੇਸ਼ ਨਹੀਂ ਆਉਂਦੀ।
English
Meditating on the Lord, no obstacles will block your way.
ਗੁਰ ਪ੍ਰਸਾਦਿ; ਅਪੁਨਾ ਪ੍ਰਭੁ ਜਾਪੈ ॥੧॥ ਰਹਾਉ ॥
gur prasaad; apunaa prabh jaapai |1| rahaau |
Punjabi
ਗੁਰਾਂ ਦੀ ਰਹਿਮਤ ਸਦਕਾ, ਪ੍ਰਾਣੀ ਆਪਣੇ ਸਾਹਿਬ ਦਾ ਆਰਾਧਨ ਕਰਦਾ ਹੈ। ਠਹਿਰਾਉ।
English
By Guru's Grace, meditate on God. ||1||Pause||
ਪਾਰਬ੍ਰਹਮੁ; ਜਬ ਹੋਇ ਦਇਆਲ ॥
paarabraham; jab hoe deaal |
Punjabi
ਜਦ ਪਰਮ ਪ੍ਰਭੂ ਮਿਹਰਬਾਨ ਹੋ ਜਾਂਦਾ ਹੈ,
English
When the Supreme Lord God becomes merciful,
ਸਾਧੂ ਜਨ ਕੀ; ਕਰੈ ਰਵਾਲ ॥
saadhoo jan kee; karai ravaal |
Punjabi
ਤਾਂ ਉਹ ਇਨਸਾਨ ਨੂੰ ਸੰਤਾਂ ਦੇ ਪੈਰਾਂ ਦੀ ਧੂੜ ਬਣਾ ਦਿੰਦਾ ਹੈ;
English
he makes me the dust of the feet of the Holy.
ਕਾਮੁ ਕ੍ਰੋਧੁ; ਇਸੁ ਤਨ ਤੇ ਜਾਇ ॥
kaam krodh; is tan te jaae |
Punjabi
ਵਿਸ਼ੇ-ਭੋਗ ਅਤੇ ਗੁੱਸਾ ਤਦ ਉਸ ਦੀ ਇਸ ਦੇਹ ਵਿਚੋਂ ਨਿਕਲ ਜਾਂਦੇ ਹਨ,
English
Sexual desire and anger leave his body,
ਰਾਮ ਰਤਨੁ; ਵਸੈ ਮਨਿ ਆਇ ॥੨॥
raam ratan; vasai man aae |2|
Punjabi
ਅਤੇ ਪ੍ਰਭੂ-ਜਵੇਹਰ ਉਸ ਦੇ ਹਿਰਦੇ ਵਿੱਚ ਆ ਕੇ ਟਿਕ ਜਾਂਦਾ ਹੈ।
English
and the Lord, the jewel, comes to dwell in his mind. ||2||
ਸਫਲੁ ਜਨਮੁ; ਤਾਂ ਕਾ ਪਰਵਾਣੁ ॥
safal janam; taan kaa paravaan |
Punjabi
ਫਲਦਾਇਕ ਅਤੇ ਪਰਵਾਨਾ ਹੈ ਉਸ ਦਾ ਜੀਵਨ,
English
Fruitful and approved is the life of one
ਪਾਰਬ੍ਰਹਮੁ; ਨਿਕਟਿ ਕਰਿ ਜਾਣੁ ॥
paarabraham; nikatt kar jaan |
Punjabi
ਜੋ ਸ਼ਰੋਮਣੀ ਸਾਹਿਬ ਨੂੰ ਆਪਣੇ ਨੇੜੇ ਜਾਣਦਾ ਹੈ।
English
who knows the Supreme Lord God to be close.
ਭਾਇ ਭਗਤਿ; ਪ੍ਰਭ ਕੀਰਤਨਿ ਲਾਗੈ ॥
bhaae bhagat; prabh keeratan laagai |
Punjabi
ਜੋ ਸਾਈਂ ਦੀ ਪਿਆਰੀ ਉਪਾਸ਼ਨਾ ਤੇ ਕੀਰਤੀ ਨਾਲ ਜੁੜਦਾ ਹੈ।
English
One who is committed to loving devotional worship of God, and the Kirtan of His Praises,
ਜਨਮ ਜਨਮ ਕਾ ਸੋਇਆ; ਜਾਗੈ ॥੩॥
janam janam kaa soeaa; jaagai |3|
Punjabi
ਉਹ ਅਨੇਕਾਂ ਜਨਮਾਂ ਦਾ ਸੁੱਤਾ ਹੋਇਆ ਜਾਗ ਉਠਦਾ ਹੈ।
English
awakens from the sleep of countless incarnations. ||3||
ਚਰਨ ਕਮਲ; ਜਨ ਕਾ ਆਧਾਰੁ ॥
charan kamal; jan kaa aadhaar |
Punjabi
ਸਾਈਂ ਦੇ ਕੰਵਲ ਰੂਪੀ ਪੈਰ ਉਸ ਦੇ ਗੋਲੇ ਦਾ ਆਸਰਾ ਹਨ।
English
The Lord's Lotus Feet are the Support of His humble servant.
ਗੁਣ ਗੋਵਿੰਦ ਰਉਂ; ਸਚੁ ਵਾਪਾਰੁ ॥
gun govind raun; sach vaapaar |
Punjabi
ਦ੍ਰਿਸ਼ਟੀ ਦੇ ਸੁਆਮੀ ਦਾ ਜੱਸ ਉਚਾਰਨਾ ਸੱਚਾ ਵਣਜ ਹੈ।
English
To chant the Praises of the Lord of the Universe is the true trade.
ਦਾਸ ਜਨਾ ਕੀ; ਮਨਸਾ ਪੂਰਿ ॥
daas janaa kee; manasaa poor |
Punjabi
ਮੇਰੇ ਮਾਲਕ, ਤੂੰ ਆਪਣੇ ਗੋਲੇ ਦੀ ਸੱਧਰ ਪੂਰੀ ਕਰ।
English
Please fulfill the hopes of Your humble slave.
ਨਾਨਕ ਸੁਖੁ ਪਾਵੈ; ਜਨ ਧੂਰਿ ॥੪॥੨੦॥੨੨॥੬॥੨੮॥
naanak sukh paavai; jan dhoor |4|20|22|6|28|
Punjabi
ਨਾਨਕ ਨੂੰ ਸੰਤਾਂ ਦੇ ਪੈਰਾਂ ਦੀ ਧੂੜ ਅੰਦਰ ਆਰਾਮ ਪ੍ਰਾਪਤ ਹੁੰਦਾ ਹੈ।
English
Nanak finds peace in the dust of the feet of the humble. ||4||20||22||6||28||
ਰਾਗੁ ਗੋਂਡ ਅਸਟਪਦੀਆ ਮਹਲਾ ੫ ਘਰੁ ੨ ॥
raag gondd asattapadeea mahalaa 5 ghar 2 |
Punjabi
ਰਾਗ ਗੋਂਡ ਅਸ਼ਟਪਦੀਆਂ ਪੰਜਵੀਂ ਪਾਤਿਸ਼ਾਹੀ।
English
Raag Gond, Ashtpadheeyaa, Fifth Mehl, Second House:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇਕ ਹੈ! ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
English
One Universal Creator God. By The Grace Of The True Guru:
ਕਰਿ ਨਮਸਕਾਰ; ਪੂਰੇ ਗੁਰਦੇਵ ॥
kar namasakaar; poore guradev |
Punjabi
ਤੂੰ ਆਪਣੇ ਪੂਰਨ ਗੁਰੂ-ਪਰਮੇਸ਼ਰ ਨੂੰ ਬੰਦਨਾ ਕਰ।
English
Humbly bow to the Perfect Divine Guru.
ਸਫਲ ਮੂਰਤਿ; ਸਫਲ ਜਾ ਕੀ ਸੇਵ ॥
safal moorat; safal jaa kee sev |
Punjabi
ਲਾਭਦਾਇਕ ਹੈ ਉਸ ਦਾ ਦਰਸ਼ਨ ਅਤੇ ਫਲਦਾਇਕ ਉਸ ਦੀ ਟਹਿਲ ਸੇਵਾ।
English
Fruitful is His image, and fruitful is service to Him.
ਅੰਤਰਜਾਮੀ ਪੁਰਖੁ ਬਿਧਾਤਾ ॥
antarajaamee purakh bidhaataa |
Punjabi
ਉਹ ਅੰਦਰਲੀਆਂ ਜਾਨਣ ਵਾਲਾ ਸਿਰਜਣਹਾਰ ਸੁਆਮੀ ਹੈ।
English
He is the Inner-knower, the Searcher of hearts, the Architect of Destiny.
ਆਠ ਪਹਰ; ਨਾਮ ਰੰਗਿ ਰਾਤਾ ॥੧॥
aatth pehar; naam rang raataa |1|
Punjabi
ਦਿਨ ਦੇ ਅੱਠੇ ਪਹਿਰ ਹੀ ਉਹ ਪ੍ਰਭੂ ਦੇ ਨਾਮ ਦੀ ਪ੍ਰੀਤ ਨਾਲ ਰੰਗੀਜਿਆ ਰਹਿੰਦਾ ਹੈ।
English
Twenty-four hours a day, he remains imbued with the love of the Naam, the Name of the Lord. ||1||
ਗੁਰੁ ਗੋਬਿੰਦ; ਗੁਰੂ ਗੋਪਾਲ ॥
gur gobind; guroo gopaal |
Punjabi
ਗੁਰੂ ਜੀ ਅਮਲਾਂ ਦੇ ਮਾਲਕ ਹਨ ਅਤੇ ਗੁਰੂ ਜੀ ਹੀ ਦੁਨੀਆ ਦੇ ਪਾਲਣ-ਪੋਸਣਹਾਰ।
English
The Guru is the Lord of the Universe, the Guru is the Lord of the World.
ਅਪਨੇ ਦਾਸ ਕਉ; ਰਾਖਨਹਾਰ ॥੧॥ ਰਹਾਉ ॥
apane daas kau; raakhanahaar |1| rahaau |
Punjabi
ਗੁਰੂ ਜੀ ਆਪਣੇ ਸੇਵਕ ਦੀ ਰੱਖਿਆ ਕਰਨ ਵਾਲੇ ਹਨ। ਠਹਿਰਾਉ।
English
He is the Saving Grace of His slaves. ||1||Pause||
ਪਾਤਿਸਾਹ ਸਾਹ; ਉਮਰਾਉ ਪਤੀਆਏ ॥
paatisaah saah; umaraau pateeae |
Punjabi
ਉਹ ਰਾਜਿਆਂ, ਸ਼ਾਹੂਕਾਰਾਂ ਅਤੇ ਸਰਦਾਰਾਂ ਨੂੰ ਸੰਤੁਸ਼ਟ ਕਰ ਦਿੰਦੇ ਹਨ।
English
He satisfies the kings, emperors and nobles.
ਦੁਸਟ ਅਹੰਕਾਰੀ; ਮਾਰਿ ਪਚਾਏ ॥
dusatt ahankaaree; maar pachaae |
Punjabi
ਉਹ ਆਕੜ ਖਾਂ ਬਦਮਾਸ਼ਾਂ ਨੂੰ ਮਾਰ ਮੁਕਾਉਂਦੇ ਹਨ।
English
He destroys the egotistical villains.
ਨਿੰਦਕ ਕੈ ਮੁਖਿ; ਕੀਨੋ ਰੋਗੁ ॥
nindak kai mukh; keeno rog |
Punjabi
ਬਦਖੋਈ ਕਰਨ ਵਾਲੇ ਦੇ ਮੂੰਹ ਨੂੰ ਉਹ ਬੀਮਾਰੀ ਲਾ ਦਿੰਦੇ ਹਨ।
English
He puts illness into the mouths of the slanderers.
ਜੈ ਜੈ ਕਾਰੁ; ਕਰੈ ਸਭੁ ਲੋਗੁ ॥੨॥
jai jai kaar; karai sabh log |2|
Punjabi
ਸਾਰੇ ਜਣੇ ਗੁਰਾਂ ਦੀ ਫਤਹ ਦੇ ਨਾਅਰੇ ਲਾਉਂਦੇ ਹਨ।
English
All the people celebrate His victory. ||2||
ਸੰਤਨ ਕੈ ਮਨਿ; ਮਹਾ ਅਨੰਦੁ ॥
santan kai man; mahaa anand |
Punjabi
ਸਾਧੂਆਂ ਦੀ ਹਿਰਦੇ ਅੰਦਰ ਪਰਮ ਪ੍ਰਸੰਨਤਾ ਹੈ।
English
Supreme bliss fills the minds of the Saints.
ਸੰਤ ਜਪਹਿ; ਗੁਰਦੇਉ ਭਗਵੰਤੁ ॥
sant japeh; guradeo bhagavant |
Punjabi
ਸਾਧੂ ਭਾਗਾਂ ਵਾਲੇ ਰੱਬ ਰੂਪ ਗੁਰਾਂ ਦਾ ਧਿਆਨ ਧਾਰਦੇ ਹਨ।
English
The Saints meditate on the Divine Guru, the Lord God.
ਸੰਗਤਿ ਕੇ ਮੁਖ ਊਜਲ ਭਏ ॥
sangat ke mukh aoojal bhe |
Punjabi
ਉਨ੍ਹਾਂ ਦੇ ਸੰਗੀਆਂ ਦੇ ਚਿਹਰੇ ਸੁਰਖਰੂ ਹੋ ਜਾਂਦੇ ਹਨ।
English
The faces of His companions become radiant and bright.
ਸਗਲ ਥਾਨ; ਨਿੰਦਕ ਕੇ ਗਏ ॥੩॥
sagal thaan; nindak ke ge |3|
Punjabi
ਬਦਖੋਈ ਕਰਨ ਵਾਲੇ ਪਨਾਹ ਦੇ ਸਾਰਜੇ ਟਿਕਾਣੇ ਗੁਆ ਲੈਂਦੇ ਹਨ।
English
The slanderers lose all places of rest. ||3||
ਸਾਸਿ ਸਾਸਿ; ਜਨੁ ਸਦਾ ਸਲਾਹੇ ॥
saas saas; jan sadaa salaahe |
Punjabi
ਆਪਣੇ ਹਰ ਸੁਆਸ ਨਾਲ ਸਾਹਿਬ ਦਾ ਗੋਲਾ, ਹਮੇਸ਼ਾਂ ਉਸ ਦਾ ਸੱਜ ਗਾਇਨ ਕਰਦਾ ਹੈ।
English
With each and every breath, the Lord's humble slaves praise Him.
ਪਾਰਬ੍ਰਹਮ ਗੁਰ ਬੇਪਰਵਾਹੇ ॥
paarabraham gur beparavaahe |
Punjabi
ਉਹ ਵਿਸ਼ਾਲ ਸ਼ਰੋਮਣੀ ਸਾਹਿਬ ਦੀ ਮੁਛੰਦਗੀ-ਰਹਿਤ ਹੈ।
English
The Supreme Lord God and the Guru are care-free.
ਸਗਲ ਭੈ ਮਿਟੇ; ਜਾ ਕੀ ਸਰਨਿ ॥
sagal bhai mitte; jaa kee saran |
Punjabi
ਜਿਸ ਦੀ ਪਨਾਹ ਲੈਣ ਦੁਆਰਾ ਸਾਰੇ ਡਰ ਨਾਸ ਹੋ ਜਾਂਦੇ ਹਨ।
English
All fears are eradicated, in His Sanctuary.
ਨਿੰਦਕ ਮਾਰਿ ਪਾਏ ਸਭਿ ਧਰਨਿ ॥੪॥
nindak maar paae sabh dharan |4|
Punjabi
ਸਮੂਹ ਕਲੰਕ ਲਾਉਣ ਵਾਲਿਆਂ ਨੂੰ ਨਾਸ ਕਰ ਕੇ ਸੁਆਮੀ ਧਰਤੀ ਤੇ ਸੁੱਟ ਪਾਉਂਦਾ ਹੈ।
English
Smashing all the slanderers, the Lord knocks them to the ground. ||4||
ਜਨ ਕੀ ਨਿੰਦਾ; ਕਰੈ ਨ ਕੋਇ ॥
jan kee nindaa; karai na koe |
Punjabi
ਕੋਈ ਜਣਾ ਸੰਤਾਂ ਦੀ ਬਦਖੋਈ ਨਾਂ ਕਰੇ।
English
Let no one slander the Lord's humble servants.
ਜੋ ਕਰੈ; ਸੋ ਦੁਖੀਆ ਹੋਇ ॥
jo karai; so dukheea hoe |
Punjabi
ਜਿਹੜਾ ਕੋਈ ਉਨ੍ਹਾਂ ਨੂੰ ਨਿੰਦਦਾ ਹੈ, ਉਹ ਦੁੱਖੀ ਹੋ ਜਾਂਦਾ ਹੈ।
English
Whoever does so, will be miserable.
ਆਠ ਪਹਰ; ਜਨੁ ਏਕੁ ਧਿਆਏ ॥
aatth pehar; jan ek dhiaae |
Punjabi
ਸਾਰਾ ਦਿਨ ਹੀ ਸਾਈਂ ਦਾ ਗੋਲਾ ਕੇਵਲ ਉਸ ਦਾ ਸਿਮਰਨ ਕਰਦਾ ਹੈ।
English
Twenty-four hours a day, the Lord's humble servant meditates on Him alone.
ਜਮੂਆ ਤਾ ਕੈ ਨਿਕਟਿ; ਨ ਜਾਏ ॥੫॥
jamooaa taa kai nikatt; na jaae |5|
Punjabi
ਯਮ ਉਸ ਦੇ ਲਾਗੇ ਨਹੀਂ ਲੱਗਦਾ।
English
The Messenger of Death does not even approach him. ||5||
ਜਨ ਨਿਰਵੈਰ; ਨਿੰਦਕ ਅਹੰਕਾਰੀ ॥
jan niravair; nindak ahankaaree |
Punjabi
ਰੱਬ ਦਾ ਗੋਲਾ ਵੈਰ-ਰਹਿਤ ਅਤੇ ਨਿੰਦਾ ਕਰਨ ਵਾਲਾ ਮਗਰੂਰ ਹੈ।
English
The Lord's humble servant has no vengeance. The slanderer is egotistical.
ਜਨ ਭਲ ਮਾਨਹਿ; ਨਿੰਦਕ ਵੇਕਾਰੀ ॥
jan bhal maaneh; nindak vekaaree |
Punjabi
ਸਾਧੂ ਸਭ ਦਾ ਭਲਾ ਸੋਚਦਾ ਹੈ ਅਤੇ ਨਿੰਦਾ ਕਰਨ ਵਾਲਾ ਬੁਰਾ।
English
The Lord's humble servant wishes well, while the slanderer dwells on evil.
ਗੁਰ ਕੈ ਸਿਖਿ; ਸਤਿਗੁਰੂ ਧਿਆਇਆ ॥
gur kai sikh; satiguroo dhiaaeaa |
Punjabi
ਗੁਰੂ ਦਾ ਸਿੱਖ ਕੇਵਲ ਸੱਚੇ ਗੁਰਾਂ ਦਾ ਹੀ ਆਰਾਧਨ ਕਰਦਾ ਹੈ।
English
The Sikh of the Guru meditates on the True Guru.
ਜਨ ਉਬਰੇ; ਨਿੰਦਕ ਨਰਕਿ ਪਾਇਆ ॥੬॥
jan ubare; nindak narak paaeaa |6|
Punjabi
ਸਾਧੂ ਤਰ ਜਾਂਦੇ ਹਨ ਅਤੇ ਨਿੰਦਾ ਕਰਨ ਵਾਲਾ ਦੋਜ਼ਕ ਵਿੱਚ ਸੁੱਟਿਆ ਜਾਂਦਾ ਹੈ।
English
The Lord's humble servants are saved, while the slanderer is cast into hell. ||6||
ਸੁਣਿ ਸਾਜਨ; ਮੇਰੇ ਮੀਤ ਪਿਆਰੇ ॥
sun saajan; mere meet piaare |
Punjabi
ਕੰਨ ਕਰ! ਤੂੰ ਹੇ ਮੇਰੇ ਮਿੱਠੜੇ ਮਿੱਤਰ ਅਤੇ ਯਾਰ!
English
Listen, O my beloved friends and companions:
ਸਤਿ ਬਚਨ; ਵਰਤਹਿ ਹਰਿ ਦੁਆਰੇ ॥
sat bachan; varateh har duaare |
Punjabi
ਇਹ ਸ਼ਬਦ ਹਰੀ ਦੇ ਦਰਬਾਰ ਅੰਦਰ ਸੱਚੇ ਉਤਰਦੇ ਹਨ।
English
these words shall be true in the Court of the Lord.
ਜੈਸਾ ਕਰੇ; ਸੁ ਤੈਸਾ ਪਾਏ ॥
jaisaa kare; su taisaa paae |
Punjabi
ਜਿਹੋ ਜਿਹਾ ਬੰਦਾ ਬੀਜਦਾ ਹੈ, ਉਹੋ ਜਿਹਾ ਹੀ ਉਹ ਵੱਢਦਾ ਹੈ।
English
As you plant, so shall you harvest.
ਅਭਿਮਾਨੀ ਕੀ ਜੜ; ਸਰਪਰ ਜਾਏ ॥੭॥
abhimaanee kee jarr; sarapar jaae |7|
Punjabi
ਹੰਕਾਰੀ ਪੁਰਸ਼ ਦੀ ਜੜ੍ਹ ਨਿਸਚਿਤ ਹੀ ਪੁੱਟੀ ਜਾਂਦੀ ਹੈ।
English
The proud, egotistical person will surely be uprooted. ||7||
ਨੀਧਰਿਆ; ਸਤਿਗੁਰ ਧਰ ਤੇਰੀ ॥
needhariaa; satigur dhar teree |
Punjabi
ਨਿਆਸਰਿਆਂ ਦਾ ਕੇਵਲ ਤੂੰ ਹੀ ਆਸਰਾ ਹੈ, ਹੇ ਮੇਰੇ ਸੱਚੇ ਗੁਰਦੇਵ!
English
O True Guru, You are the Support of the unsupported.
ਕਰਿ ਕਿਰਪਾ; ਰਾਖਹੁ ਜਨ ਕੇਰੀ ॥
kar kirapaa; raakhahu jan keree |
Punjabi
ਮਿਹਰ ਧਾਰ ਕੇ, ਤੂੰ ਆਪਣੇ ਗੋਲੇ ਦੀ ਲੱਜਿਆ ਰੱਖ।
English
Be merciful, and save Your humble servant.
ਕਹੁ ਨਾਨਕ; ਤਿਸੁ ਗੁਰ ਬਲਿਹਾਰੀ ॥
kahu naanak; tis gur balihaaree |
Punjabi
ਗੁਰੂ ਜੀ ਫੁਰਮਾਉਂਦੇ ਹਨ, ਮੈਂ ਉਸ ਗੁਰਦੇਵ ਜੀ ਦੇ ਉਤੋਂ ਕੁਰਬਾਨ ਜਾਂਦਾ ਹਾਂ,
English
Says Nanak, I am a sacrifice to the Guru;
ਜਾ ਕੈ ਸਿਮਰਨਿ; ਪੈਜ ਸਵਾਰੀ ॥੮॥੧॥੨੯॥
jaa kai simaran; paij savaaree |8|1|29|
Punjabi
ਜਿਸ ਦਾ ਆਰਾਧਨ ਕਰਨ ਨੇ ਮੇਰੀ ਇੱਜ਼ਤ ਆਬਰੂ ਰੱਖ ਲਈ ਹੈ।
English
remembering Him in meditation, my honor has been saved. ||8||1||29||