Ang 870
ਰਾਗੁ ਗੋਂਡ ਬਾਣੀ ਭਗਤਾ ਕੀ ॥ ਕਬੀਰ ਜੀ ਘਰੁ ੧ ॥
raag gondd baanee bhagataa kee | kabeer jee ghar 1 |
Punjabi
ਰਾਗ ਗੋਂਡ। ਸੰਤਾਂ ਭਗਤਾਂ ਦੇ ਸ਼ਬਦ। ਕਬੀਰ ਜੀ।
English
Raag Gond, The Word Of The Devotees. Kabeer Jee, First House:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
English
One Universal Creator God. By The Grace Of The True Guru:
ਸੰਤੁ ਮਿਲੈ; ਕਿਛੁ ਸੁਨੀਐ ਕਹੀਐ ॥
sant milai; kichh suneeai kaheeai |
Punjabi
ਪਵਿੱਤਰ ਪੁਰਸ਼ ਨਾਲ ਮਿਲ ਕੇ, ਤੂੰ ਉਸ ਨਾਲ ਕੁਝ ਗੱਲਬਾਤ ਕਰ।
English
When you meet a Saint, talk to him and listen.
ਮਿਲੈ ਅਸੰਤੁ; ਮਸਟਿ ਕਰਿ ਰਹੀਐ ॥੧॥
milai asant; masatt kar raheeai |1|
Punjabi
ਪਰ ਅਪਵਿੱਤਰ ਪੁਰਸ਼ ਨੂੰ ਮਿਲ ਕੇ, ਤੂੰ ਚੁੱਪ ਚਾਪ ਰਹੁ।
English
Meeting with an unsaintly person, just remain silent. ||1||
ਬਾਬਾ ਬੋਲਨਾ. ਕਿਆ ਕਹੀਐ ॥
baabaa bolanaa. kiaa kaheeai |
Punjabi
ਹੇ ਪਿਤਾ! ਜੇਕਰ ਮੈਂ ਬੋਲਾਂ, ਤਾਂ ਕਿਹੜੇ ਬਚਨ ਉਚਾਰਨ ਕਰਾਂ?
English
O father, if I speak, what words should I utter?
ਜੈਸੇ; ਰਾਮ ਨਾਮ ਰਵਿ ਰਹੀਐ ॥੧॥ ਰਹਾਉ ॥
jaise; raam naam rav raheeai |1| rahaau |
Punjabi
ਇਹੋ ਜਿਹੇ ਬਚਨ, ਜਿਨ੍ਹਾਂ ਦੁਆਰਾ, ਮੈਂ ਪ੍ਰਭੂ ਦੇ ਨਾਮ ਅੰਦਰ ਲੀਨ ਹੋਇਆ ਰਹਾਂ। ਠਹਿਰਾਉ।
English
Speak such words, by which you may remain absorbed in the Name of the Lord. ||1||Pause||
ਸੰਤਨ ਸਿਉ ਬੋਲੇ; ਉਪਕਾਰੀ ॥
santan siau bole; upakaaree |
Punjabi
ਸਾਧੂਆਂ ਨਾਲ ਗੱਲ ਬਾਤ ਕਰਨ ਦੁਆਰਾ ਬੰਦਾ ਹੋਰਨਾਂ ਦਾ ਭਲਾ ਕਰਨ ਵਾਲਾ ਹੋ ਜਾਂਦਾ ਹੈ।
English
Speaking with the Saints, one becomes generous.
ਮੂਰਖ ਸਿਉ ਬੋਲੇ; ਝਖ ਮਾਰੀ ॥੨॥
moorakh siau bole; jhakh maaree |2|
Punjabi
ਬੇਵਕੂਫ ਨਾਲ ਬੋਲਣਾ ਵਿਹਲਾ ਬਕਵਾਸ ਕਰਨਾ ਹੀ ਹੈ।
English
To speak with a fool is to babble uselessly. ||2||
ਬੋਲਤ ਬੋਲਤ; ਬਢਹਿ ਬਿਕਾਰਾ ॥
bolat bolat; badteh bikaaraa |
Punjabi
ਬੇਵਕੂਫ ਨਾਲ ਬੋਲਣ ਤੇ ਗੱਲ ਕਰਨ ਦੁਆਰਾ, ਬੰਦੇ ਅੰਦਰ ਪਾਪ ਵਧੇਰੇ ਹੋ ਜਾਂਦਾ ਹੈ।
English
By speaking and only speaking, corruption only increases.
ਬਿਨੁ ਬੋਲੇ; ਕਿਆ ਕਰਹਿ ਬੀਚਾਰਾ ॥੩॥
bin bole; kiaa kareh beechaaraa |3|
Punjabi
ਜੇਕਰ ਮੈਂ ਬੋਲਾਂ ਹੀ ਨਾਂ, ਤਾਂ ਉਹ ਨਿਕਰਮਣ ਮੈਨੂੰ ਕੀ ਕਰ ਸਕਦਾ ਹੈ?
English
If I do not speak, what can the poor wretch do? ||3||
ਕਹੁ ਕਬੀਰ; ਛੂਛਾ ਘਟੁ ਬੋਲੈ ॥
kahu kabeer; chhoochhaa ghatt bolai |
Punjabi
ਕਬੀਰ ਜੀ ਆਖਦੇ ਹਨ, ਖਾਲੀ ਘੜਾ ਰੌਲਾ ਪਾਉਂਦਾ ਹੈ।
English
Says Kabeer, the empty pitcher makes noise,
ਭਰਿਆ ਹੋਇ; ਸੁ ਕਬਹੁ. ਨ ਡੋਲੈ ॥੪॥੧॥
bhariaa hoe; su kabahu. na ddolai |4|1|
Punjabi
ਪਰ ਜਿਹੜਾ ਭਰਿਆ ਹੋਇਆ ਹੈ, ਉਹ ਕਦਾਚਿਤ ਆਵਾਜ਼ ਨਹੀਂ ਦਿੰਦਾ।
English
but that which is full makes no sound. ||4||1||
ਗੋਂਡ ॥
gondd |
Punjabi
ਗੋਂਡ।
English
Gond:
ਨਰੂ ਮਰੈ; ਨਰੁ ਕਾਮਿ. ਨ ਆਵੈ ॥
naroo marai; nar kaam. na aavai |
Punjabi
ਜਦ ਬੰਦਾ ਮਰ ਜਾਂਦਾ ਹੈ ਤਦ ਉਹ ਕਿਸੇ ਬੰਦੇ ਦੇ ਕੰਮ ਨਹੀਂ ਆਉਂਦਾ।
English
When a man dies, he is of no use to anyone.
ਪਸੂ ਮਰੈ; ਦਸ ਕਾਜ ਸਵਾਰੈ ॥੧॥
pasoo marai; das kaaj savaarai |1|
Punjabi
ਪਰ ਜਦ ਡੰਗਰ ਮਰਦਾ ਹੈ; ਤਾਂ ਇਹ ਦਸੀਂ ਕੰਮੀ ਆਉਂਦਾ ਹੈ।
English
But when an animal dies, it is used in ten ways. ||1||
ਅਪਨੇ ਕਰਮ ਕੀ ਗਤਿ; ਮੈ ਕਿਆ ਜਾਨਉ ॥
apane karam kee gat; mai kiaa jaanau |
Punjabi
ਆਪਣੀ ਪ੍ਰਾਲਭਧ ਦੀ ਦਸ਼ਾ ਸੰਬੰਧੀ ਮੈਂ ਕੀ ਜਾਣਦਾ ਹਾਂ,
English
What do I know, about the state of my karma?
ਮੈ ਕਿਆ ਜਾਨਉ; ਬਾਬਾ ਰੇ ॥੧॥ ਰਹਾਉ ॥
mai kiaa jaanau; baabaa re |1| rahaau |
Punjabi
ਮੈਂ ਕੀ ਜਾਣ ਸਕਦਾ ਹਾਂ, ਹੇ ਮੇਰੇ ਪਿਤਾ? ਠਹਿਰਾਉ।
English
What do I know, O Baba? ||1||Pause||
ਹਾਡ ਜਲੇ; ਜੈਸੇ ਲਕਰੀ ਕਾ ਤੂਲਾ ॥
haadd jale; jaise lakaree kaa toolaa |
Punjabi
ਆਦਮੀ ਦੀਆਂ ਹੱਡੀਆਂ ਲੱਕੜਾਂ ਦੇ ਪੌਰੇ ਵਾਗੂੰ ਮਚਦੀਆਂ ਹਨ।
English
His bones burn, like a bundle of logs;
ਕੇਸ ਜਲੇ; ਜੈਸੇ ਘਾਸ ਕਾ ਪੂਲਾ ॥੨॥
kes jale; jaise ghaas kaa poolaa |2|
Punjabi
ਉਸ ਦੇ ਵਾਲ ਘਾ ਦੀ ਪੰਡ ਦੀ ਤਰ੍ਹਾਂ ਬਲਦੇ ਹਨ।
English
his hair burns like a bale of hay. ||2||
ਕਹੁ ਕਬੀਰ; ਤਬ ਹੀ ਨਰੁ ਜਾਗੈ ॥
kahu kabeer; tab hee nar jaagai |
Punjabi
ਕਬੀਰ ਜੀ ਆਖਦੇ ਹਨ, ਕੇਵਲ ਤਦ ਹੀ ਬੰਦਾ ਜਾਗਦਾ ਹੈ,
English
Says Kabeer, the man wakes up,
ਜਮ ਕਾ ਡੰਡੁ; ਮੂੰਡ ਮਹਿ ਲਾਗੈ ॥੩॥੨॥
jam kaa ddandd; moondd meh laagai |3|2|
Punjabi
ਜਦ ਮੌਤ ਦਾ ਮੁਤਕਹਰਾ, ਉਸ ਦੇ ਸਿਰ ਵਿੱਚ ਵੱਜਦਾ ਹੈ।
English
only when the Messenger of Death hits him over the head with his club. ||3||2||
ਗੋਂਡ ॥
gondd |
Punjabi
ਗੋਂਡ।
English
Gond:
ਆਕਾਸਿ ਗਗਨੁ. ਪਾਤਾਲਿ ਗਗਨੁ ਹੈ; ਚਹੁ ਦਿਸਿ ਗਗਨੁ ਰਹਾਇਲੇ ॥
aakaas gagan. paataal gagan hai; chahu dis gagan rahaaeile |
Punjabi
ਪ੍ਰਭੂ ਅਸਮਾਨ ਵਿੱਚ ਹੈ, ਪ੍ਰਭੂ ਹੇਠਲੀ ਧਰਤੀ ਵਿੱਚ ਹੈ ਅਤੇ ਚਾਰੇ ਹੀ ਪਾਸਿਆਂ ਅੰਦਰ ਪ੍ਰਭੂ ਵਸਦਾ ਹੈ।
English
The Celestial Lord is in the Akaashic ethers of the skies, the Celestial Lord is in the nether regions of the underworld; in the four directions, the Celestial Lord is pervading.
ਆਨਦ ਮੂਲੁ ਸਦਾ ਪੁਰਖੋਤਮੁ; ਘਟੁ ਬਿਨਸੈ ਗਗਨੁ. ਨ ਜਾਇਲੇ ॥੧॥
aanad mool sadaa purakhotam; ghatt binasai gagan. na jaaeile |1|
Punjabi
ਉੱਤਮ ਪੁਰਖ ਸਦੀਵ ਹੀ ਪ੍ਰਸੰਨਤਾ ਦੀ ਜੜ ਹੇ। ਜਦ ਦੇਹ ਨਾਸ ਭੀ ਹੋ ਜਾਂਦੀ ਹੈ, ਪ੍ਰਭੂ ਨਾਸ ਨਹੀਂ ਹੁੰਦਾ!
English
The Supreme Lord God is forever the source of bliss. When the vessel of the body perishes, the Celestial Lord does not perish. ||1||
ਮੋਹਿ ਬੈਰਾਗੁ ਭਇਓ ॥
mohi bairaag bheo |
Punjabi
ਮੈਨੂੰ ਇਸ ਖਿਆਲ ਨੇ ਉਦਾਸ ਕਰ ਦਿੱਤਾ ਹੈ,
English
I have become sad,
ਇਹੁ ਜੀਉ ਆਇ; ਕਹਾ ਗਇਓ ॥੧॥ ਰਹਾਉ ॥
eihu jeeo aae; kahaa geo |1| rahaau |
Punjabi
ਕਿ ਇਹ ਆਤਮਾ ਕਿਥੋਂ ਆਉਂਦੀ ਹੈ ਅਤੇ ਕਿਧਰ ਚਲੀ ਜਾਂਦੀ ਹੈ? ਠਹਿਰਾਉ।
English
wondering where the soul comes from, and where it goes. ||1||Pause||
ਪੰਚ ਤਤੁ ਮਿਲਿ ਕਾਇਆ ਕੀਨੑੀ; ਤਤੁ ਕਹਾ ਤੇ ਕੀਨੁ ਰੇ ॥
panch tat mil kaaeaa keenaee; tat kahaa te keen re |
Punjabi
ਪੰਜਾਂ ਮੂਲ ਅੰਸ਼ਾਂ ਨੂੰ ਜੋੜ ਕੇ ਦੇਹ ਰਚੀ ਗਈ ਹੈ, ਪ੍ਰੰਤੂ ਮੂਲ ਅੰਸ਼ ਕਾਹਦੇ ਵਿਚੋਂ ਬਣਾਏ ਹਨ?
English
The body is formed from the union of the five tatvas; but where were the five tatvas created?
ਕਰਮ ਬਧ. ਤੁਮ ਜੀਉ ਕਹਤ ਹੌ; ਕਰਮਹਿ ਕਿਨਿ ਜੀਉ ਦੀਨੁ ਰੇ ॥੨॥
karam badh. tum jeeo kehat hau; karameh kin jeeo deen re |2|
Punjabi
ਤੂੰ ਆਖਦਾ ਹੈਂ ਕਿ ਆਤਮਾ ਆਪਣੇ ਅਮਲਾਂ ਦੀ ਬੰਨ੍ਹੀ ਹੋਈ ਹੈ, ਪ੍ਰੰਤੂ ਅਮਲਾਂ ਨੂੰ ਕਿਸ ਨੇ ਜਿੰਦ-ਜਾਨ ਦਿੱਤੀ ਹੈ।
English
You say that the soul is tied to its karma, but who gave karma to the body? ||2||
ਹਰਿ ਮਹਿ ਤਨੁ ਹੈ. ਤਨ ਮਹਿ ਹਰਿ ਹੈ; ਸਰਬ ਨਿਰੰਤਰਿ ਸੋਇ ਰੇ ॥
har meh tan hai. tan meh har hai; sarab nirantar soe re |
Punjabi
ਸਰੀਰ ਵਾਹਿਗੁਰੂ ਵਿੱਚ ਹੈ ਅਤੇ ਵਾਹਿਗੁਰੂ ਸਰੀਰ ਅੰਦਰ ਹੈ। ਉਹ ਪ੍ਰਭੂ ਸਾਰਿਆਂ ਦੇ ਅੰਦਰ ਵਸਦਾ ਹੈ।
English
The body is contained in the Lord, and the Lord is contained in the body. He is permeating within all.
ਕਹਿ ਕਬੀਰ. ਰਾਮ ਨਾਮੁ. ਨ ਛੋਡਉ; ਸਹਜੇ ਹੋਇ ਸੁ ਹੋਇ ਰੇ ॥੩॥੩॥
keh kabeer. raam naam. na chhoddau; sahaje hoe su hoe re |3|3|
Punjabi
ਕਬੀਰ ਜੀ ਆਖਦੇ ਹਨ, ਮੈਂ ਸੁਆਮੀ ਦੇ ਨਾਮ ਨੂੰ ਨਹੀਂ ਤਿਆਗਾਂਗਾ। ਜਿਹੜਾ ਕੁਝ ਭੀ ਕੁਦਰਤਨ ਹੋਣਾ ਹੈ, ਉਹ ਪਿਆ ਹੋਵੇ।
English
Says Kabeer, I shall not renounce the Lord's Name. I shall accept whatever happens. ||3||3||
ਰਾਗੁ ਗੋਂਡ ਬਾਣੀ ਕਬੀਰ ਜੀਉ ਕੀ ਘਰੁ ੨ ॥
raag gondd baanee kabeer jeeo kee ghar 2 |
Punjabi
ਰਾਗ ਗੋਂਡ। ਬਾਣੀ ਕਬੀਰ ਜੀ।
English
Raag Gond, The Word Of Kabeer Jee, Second House:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
English
One Universal Creator God. By The Grace Of The True Guru:
ਭੁਜਾ ਬਾਂਧਿ; ਭਿਲਾ ਕਰਿ ਡਾਰਿਓ ॥
bhujaa baandh; bhilaa kar ddaario |
Punjabi
ਉਨ੍ਹਾਂ ਨੇ ਮੇਰੀਆਂ ਬਾਹਾਂ ਬੰਨ੍ਹ ਦਿੱਤੀਆਂ, ਮੈਨੂੰ ਖੁਦੋਂ ਵਰਗਾ ਬਣਾ ਦਿੱਤਾ ਅਤੇ ਹਾਥੀ ਮੂਹਰੇ ਸੁੱਟ ਦਿੱਤਾ।
English
They tied my arms, bundled me up, and threw me before an elephant.
ਹਸਤੀ ਕ੍ਰੋਪਿ; ਮੂੰਡ ਮਹਿ ਮਾਰਿਓ ॥
hasatee krop; moondd meh maario |
Punjabi
ਉਸ ਦੇ ਮਹਾਵਤ ਨੇ ਰੋਹ ਵਿੱਚ ਆਏ ਹੋਏ ਹਾਥੀ ਦੇ ਸਿਰ ਵਿੱਚ ਕੁੰਡਾ ਮਾਰਿਆ।
English
The elephant driver struck him on the head, and infuriated him.
ਹਸਤਿ ਭਾਗਿ ਕੈ; ਚੀਸਾ ਮਾਰੈ ॥
hasat bhaag kai; cheesaa maarai |
Punjabi
ਹਾਥੀ ਭੱਜ ਜਾਂਦਾ ਹੈ ਅਤੇ ਚੀਕਾਂ ਮਾਰਦਾ ਹੈ।
English
But the elephant ran away, trumpeting,
ਇਆ ਮੂਰਤਿ ਕੈ; ਹਉ ਬਲਿਹਾਰੈ ॥੧॥
eaa moorat kai; hau balihaarai |1|
Punjabi
ਮੈਂ ਇਸ ਰੱਬ ਦੀ ਤਸਵੀਰ ਉਤੋਂ ਕੁਰਬਾਨ ਜਾਂਦਾ ਹਾਂ।
English
"I am a sacrifice to this image of the Lord." ||1||
ਆਹਿ ਮੇਰੇ ਠਾਕੁਰ; ਤੁਮਰਾ ਜੋਰੁ ॥
aaeh mere tthaakur; tumaraa jor |
Punjabi
ਕਬੀਰ ਜੀ ਆਖਦੇ ਹਨ, "ਹੇ ਮੇਰੇ ਪ੍ਰਭੂ! ਤੂੰ ਮੇਰੀ ਤਾਕਤ ਹੈ।
English
O my Lord and Master, You are my strength.
ਕਾਜੀ ਬਕਿਬੋ; ਹਸਤੀ ਤੋਰੁ ॥੧॥ ਰਹਾਉ ॥
kaajee bakibo; hasatee tor |1| rahaau |
Punjabi
ਕਾਜ਼ੀ ਮਹਾਵਤ ਨੂੰ ਆਖਦਾ ਹੈ, "ਹਾਥੀ ਨੂੰ ਅੱਗੇ ਨੂੰ ਹੱਕ।" ਠਹਿਰਾਉ।
English
The Qazi shouted at the driver to drive the elephant on. ||1||Pause||
ਰੇ ਮਹਾਵਤ; ਤੁਝੁ ਡਾਰਉ ਕਾਟਿ ॥
re mahaavat; tujh ddaarau kaatt |
Punjabi
ਹੇ ਹਥਵਾਨ! ਮੈਂ ਤੈਨੂੰ ਟੋਟੇ ਟੋਟੇ ਕਰਵਾ ਦਿਆਂਗਾ।
English
He yelled out, "O driver, I shall cut you into pieces.
ਇਸਹਿ ਤੁਰਾਵਹੁ; ਘਾਲਹੁ ਸਾਟਿ ॥
eiseh turaavahu; ghaalahu saatt |
Punjabi
ਇਸ ਨੂੰ ਸੱਟ ਮਾਰ ਅਤੇ ਇਸ ਨੂੰ ਅੱਗੇ ਟੋਰ।
English
Hit him, and drive him on!"
ਹਸਤਿ. ਨ ਤੋਰੈ; ਧਰੈ ਧਿਆਨੁ ॥
hasat. na torai; dharai dhiaan |
Punjabi
ਹਾਥੀ ਟੁਰਦਾ ਨਹੀਂ ਅਤੇ ਆਪਣੀ ਬਿਰਤੀ ਪ੍ਰਭੂ ਨਾਂਲ ਜੋੜ ਲੈਂਦਾ ਹੈ।
English
But the elephant did not move; instead, he began to meditate.
ਵਾ ਕੈ ਰਿਦੈ; ਬਸੈ ਭਗਵਾਨੁ ॥੨॥
vaa kai ridai; basai bhagavaan |2|
Punjabi
ਉਸ ਦੇ ਹਿਰਦੇ ਅੰਦਰ ਸੁਲੱਖਣਾ ਸਾਹਿਬ ਵਸਦਾ ਹੈ।
English
The Lord God abides within his mind. ||2||
ਕਿਆ ਅਪਰਾਧੁ; ਸੰਤ ਹੈ ਕੀਨੑਾ ॥
kiaa aparaadh; sant hai keenaa |
Punjabi
ਸਾਧੂ ਨੇ ਕੀ ਪਾਪ ਕੀਤਾ ਹੈ, What sin has the saint committed,
English
What sin has this Saint committed,
ਬਾਂਧਿ ਪੋਟ; ਕੁੰਚਰ ਕਉ ਦੀਨੑਾ ॥
baandh pott; kunchar kau deenaa |
Punjabi
ਕਿ ਉਸ ਦੀ ਗਠੜੀ ਬਣਾ ਕੇ, ਤੁਸੀਂ ਉਸ ਨੂੰ ਹਾਥੀ ਅੱਗੇ ਸੁੱਟ ਪਾਇਆ ਹੈ", ਲੋਕ ਆਖਦੇ ਹਨ।
English
that you have made him into a bundle and thrown him before the elephant?
ਕੁੰਚਰੁ ਪੋਟ ਲੈ ਲੈ; ਨਮਸਕਾਰੈ ॥
kunchar pott lai lai; namasakaarai |
Punjabi
ਗੱਠੜੀ ਨੂੰ ਚੁੱਕ ਕੇ, ਹਾਥੀ ਇਸ ਨੂੰ ਬੰਦਨਾ ਕਰਦਾ ਹੈ।
English
Lifting up the bundle, the elephant bows down before it.
ਬੂਝੀ ਨਹੀ; ਕਾਜੀ ਅੰਧਿਆਰੈ ॥੩॥
boojhee nahee; kaajee andhiaarai |3|
Punjabi
ਤਾਂ ਭੀ ਅੰਨ੍ਹਾ ਕਾਜ਼ੀ ਇਸ ਨੂੰ ਸਮਝ ਨਾਂ ਸਕਿਆ।
English
The Qazi could not understand it; he was blind. ||3||
ਤੀਨਿ ਬਾਰ; ਪਤੀਆ ਭਰਿ ਲੀਨਾ ॥
teen baar; pateea bhar leenaa |
Punjabi
ਤਿੰਨ ਵਾਰੀ ਉਸ ਨੇ ਤਜਰਬਾ ਕੀਤਾ।
English
Three times, he tried to do it.