Ang 871
ਮਨ ਕਠੋਰੁ ਅਜਹੂ; ਨ ਪਤੀਨਾ ॥
man katthor ajahoo; na pateenaa |
Punjabi
ਤਾਂ ਭੀ ਉਸ ਦੇ ਸਖਤ ਦਿਲ ਦੀ ਤਸੱਲੀ ਨਾਂ ਹੋਈ!
English
Even then, his hardened mind was not satisfied.
ਕਹਿ ਕਬੀਰ; ਹਮਰਾ ਗੋਬਿੰਦੁ ॥
keh kabeer; hamaraa gobind |
Punjabi
ਕਬੀਰ ਜੀ ਆਖਦੇ ਹਨ, ਸ਼੍ਰਿਸ਼ਟੀ ਦਾ ਸੁਆਮੀ ਮੇਰਾ ਰੱਖਵਾਲਾ ਹੈ।
English
Says Kabeer, such is my Lord and Master.
ਚਉਥੇ ਪਦ ਮਹਿ; ਜਨ ਕੀ ਜਿੰਦੁ ॥੪॥੧॥੪॥
chauthe pad meh; jan kee jind |4|1|4|
Punjabi
ਉਸ ਦੇ ਗੋਲੇ ਦੀ ਆਤਮਾ ਚੌਥੀ ਅਵਸਥਾ ਅੰਦਰ ਵਸਦੀ ਹੈ।
English
The soul of His humble servant dwells in the fourth state. ||4||1||4||
ਗੋਂਡ ॥
gondd |
Punjabi
ਗੋਂਡ।
English
Gond:
ਨਾ ਇਹੁ ਮਾਨਸੁ; ਨਾ ਇਹੁ ਦੇਉ ॥
naa ihu maanas; naa ihu deo |
Punjabi
ਇਹ ਨਾਂ ਆਦਮੀ ਹੈ ਨਾਂ ਹੀ ਇਹ ਦੇਵਤਾ ਹੈ।
English
It is not human, and it is not a god.
ਨਾ ਇਹੁ ਜਤੀ ਕਹਾਵੈ ਸੇਉ ॥
naa ihu jatee kahaavai seo |
Punjabi
ਨਾਂ ਇਹ ਬ੍ਰਹਿਮਚਾਰੀ ਆਖਿਆ ਜਾਂਦਾ ਹੈ, ਨਾਂ ਹੀ ਸ਼ਿਵਜੀ ਦਾ ਉਪਾਸ਼ਕ।
English
It is not called celibate, or a worshipper of Shiva.
ਨਾ ਇਹੁ ਜੋਗੀ; ਨਾ ਅਵਧੂਤਾ ॥
naa ihu jogee; naa avadhootaa |
Punjabi
ਨਾਂ ਇਹ ਯੋਗੀ ਹੈ, ਨਾਂ ਹੀ ਤਿਆਗੀ।
English
It is not a Yogi, and it is not a hermit.
ਨਾ ਇਸੁ ਮਾਇ; ਨ ਕਾਹੂ ਪੂਤਾ ॥੧॥
naa is maae; na kaahoo pootaa |1|
Punjabi
ਇਸ ਦੀ ਕੋਈ ਮਾਂ ਨਹੀਂ, ਨਾਂ ਹੀ ਇਹ ਕਿਸੇ ਦਾ ਪੁੱਤਰ ਹੈ।
English
It is not a mother, or anyone's son. ||1||
ਇਆ ਮੰਦਰ ਮਹਿ; ਕੌਨ ਬਸਾਈ ॥
eaa mandar meh; kauan basaaee |
Punjabi
ਤਦ ਉਹ ਕੌਣ ਹੈ, ਜਿਹੜਾ ਇਸ ਦੇਹ ਦੇ ਮਹਿਲ ਵਿੱਚ ਰਹਿੰਦਾ ਹੈ?
English
Then what is it, which dwells in this temple of the body?
ਤਾ ਕਾ ਅੰਤੁ; ਨ ਕੋਊ ਪਾਈ ॥੧॥ ਰਹਾਉ ॥
taa kaa ant; na koaoo paaee |1| rahaau |
Punjabi
ਇਸ ਦਾ ਓੜਕ ਕਦੇ ਭੀ ਕੋਈ ਜਣਾ ਪਾ ਨਹੀਂ ਸਕਦਾ। ਠਹਿਰਾਉ।
English
No one can find its limits. ||1||Pause||
ਨਾ ਇਹੁ ਗਿਰਹੀ; ਨਾ ਓਦਾਸੀ ॥
naa ihu girahee; naa odaasee |
Punjabi
ਨਾਂ ਇਹ ਘਰਬਾਰੀ ਹੈ, ਨਾਂ ਹੀ ਉਪਰਾਮ।
English
It is not a house-holder, and it is not a renouncer of the world.
ਨਾ ਇਹੁ ਰਾਜ; ਨ ਭੀਖ ਮੰਗਾਸੀ ॥
naa ihu raaj; na bheekh mangaasee |
Punjabi
ਨਾਂ ਇਹ ਪਾਤਿਸ਼ਾਹ ਹੈ, ਨਾਂ ਹੀ ਭਿਖਿਆ ਮੰਗਣ ਵਾਲਾ।
English
It is not a king, and it is not a beggar.
ਨਾ ਇਸੁ ਪਿੰਡੁ; ਨ ਰਕਤੂ ਰਾਤੀ ॥
naa is pindd; na rakatoo raatee |
Punjabi
ਇਸ ਦੀ ਕੋਈ ਦੇਹ ਨਹੀਂ ਨਾਂ ਹੀ ਇਸ ਵਿੱਚ ਰਤਾ ਭਰ ਭੀ ਲਹੂ ਹੈ।
English
It has no body, no drop of blood.
ਨਾ ਇਹੁ ਬ੍ਰਹਮਨੁ; ਨਾ ਇਹੁ ਖਾਤੀ ॥੨॥
naa ihu brahaman; naa ihu khaatee |2|
Punjabi
ਨਾਂ ਇਹ ਬ੍ਰਾਹਮਣ ਹੈ ਨਾਂ ਹੀ ਇਹ ਖੱਤਰੀ ਹੈ।
English
It is not a Brahmin, and it is not a Kh'shaatriya. ||2||
ਨਾ ਇਹੁ ਤਪਾ ਕਹਾਵੈ ਸੇਖੁ ॥
naa ihu tapaa kahaavai sekh |
Punjabi
ਨਾਂ ਇਹ ਤਪੱਸਵੀ ਹੈ, ਨਾਂ ਹੀ ਇਹ ਸ਼ੇਖ ਆਖਿਆ ਜਾਂਦਾ ਹੈ।
English
It is not called a man of austere self-discipline, or a Shaykh.
ਨਾ ਇਹੁ ਜੀਵੈ; ਨ ਮਰਤਾ ਦੇਖੁ ॥
naa ihu jeevai; na marataa dekh |
Punjabi
ਨਾਂ ਇਹ ਜੀਉਂਦਾ ਹੈ, ਨਾਂ ਹੀ ਇਹ ਮਰਦਾ ਆਖਿਆ ਜਾਂਦਾ ਹੈ।
English
It does not live, and it is not seen to die.
ਇਸੁ ਮਰਤੇ ਕਉ; ਜੇ ਕੋਊ ਰੋਵੈ ॥
eis marate kau; je koaoo rovai |
Punjabi
ਜੇਕਰ ਕੋਈ ਜਣਾ ਇਸ ਦੀ ਮੌਤ ਦੇ ਰੋਂਦਾ ਹੈ,
English
If someone cries over its death,
ਜੋ ਰੋਵੈ; ਸੋਈ ਪਤਿ ਖੋਵੈ ॥੩॥
jo rovai; soee pat khovai |3|
Punjabi
ਜਿਹੜਾ ਕੋਈ ਰੋਂਦਾ ਹੈ, ਉਹ ਆਪਣੀ ਇੱਜ਼ਤ ਗੁਆ ਲੈਂਦਾ ਹੈ।
English
that person loses his honor. ||3||
ਗੁਰ ਪ੍ਰਸਾਦਿ; ਮੈ ਡਗਰੋ ਪਾਇਆ ॥
gur prasaad; mai ddagaro paaeaa |
Punjabi
ਗੁਰਾਂ ਦੀ ਦਇਆ ਦੁਆਰਾ ਮੈਨੂੰ ਮਾਰਗ ਮਿਲ ਗਿਆ ਹੈ।
English
By Guru's Grace, I have found the Path.
ਜੀਵਨ ਮਰਨੁ; ਦੋਊ ਮਿਟਵਾਇਆ ॥
jeevan maran; doaoo mittavaaeaa |
Punjabi
ਮੇਰੇ ਜੰਮਣਾ ਤੇ ਮਰਨਾ ਦੋਨੋਂ ਹੀ ਮਿਟ ਗਏ ਹਨ।
English
Birth and death have both been erased.
ਕਹੁ ਕਬੀਰ; ਇਹੁ ਰਾਮ ਕੀ ਅੰਸੁ ॥
kahu kabeer; ihu raam kee ans |
Punjabi
ਕਬੀਰ ਜੀ ਆਖਦੇ ਹਨ, ਇਹ ਆਤਮਾ ਪ੍ਰਭੂ ਦੀ ਸੰਤਾਨ ਹੈ।
English
Says Kabeer, this is formed of the same essence as the Lord.
ਜਸ ਕਾਗਦ ਪਰ; ਮਿਟੈ ਨ ਮੰਸੁ ॥੪॥੨॥੫॥
jas kaagad par; mittai na mans |4|2|5|
Punjabi
ਇਹ ਸਿਆਹੀ ਦੀ ਤਰ੍ਹਾਂ ਸਥਿਰ ਹੈ, ਜੋ ਕਾਗਜ਼ ਉਤੋਂ ਮੇਟੀ ਨਹੀਂ ਜਾ ਸਕਦੀ।
English
It is like the ink on the paper which cannot be erased. ||4||2||5||
ਗੋਂਡ ॥
gondd |
Punjabi
ਗੋਂਡ।
English
Gond:
ਤੂਟੇ ਤਾਗੇ; ਨਿਖੁਟੀ ਪਾਨਿ ॥
tootte taage; nikhuttee paan |
Punjabi
ਧਾਗੇ ਟੁੱਟ ਗਏ ਹਨ ਅਤੇ ਮਾਵਾ ਮੁੱਕ ਗਿਆ ਹੈ।
English
The threads are broken, and the starch has run out.
ਦੁਆਰ ਊਪਰਿ; ਝਿਲਕਾਵਹਿ ਕਾਨ ॥
duaar aoopar; jhilakaaveh kaan |
Punjabi
ਦਰਵਾਜੇ ਉਤੇ ਕਾਨੇ ਲਿਸ਼ਕਦੇ ਹਨ।
English
Bare reeds glisten at the front door.
ਕੂਚ ਬਿਚਾਰੇ; ਫੂਏ ਫਾਲ ॥
kooch bichaare; fooe faal |
Punjabi
ਗਰੀਬੜੇ ਕੁਚ ਟੁੱਟ-ਫੁਟ ਗਏ ਹਨ।
English
The poor brushes are scattered in pieces.
ਇਆ ਮੁੰਡੀਆ ਸਿਰਿ; ਚਢਿਬੋ ਕਾਲ ॥੧॥
eaa munddeea sir; chadtibo kaal |1|
Punjabi
ਇਸ ਮੁੰਡੇ ਦੇ ਸਿਰ ਉਤੇ ਮੌਤ ਸਵਾਰ ਹੋਈ ਹੋਈ ਹੈ।
English
Death has entered this shaven head. ||1||
ਇਹੁ ਮੁੰਡੀਆ; ਸਗਲੋ ਦ੍ਰਬੁ ਖੋਈ ॥
eihu munddeea; sagalo drab khoee |
Punjabi
ਇਸ ਮੁੰਡੇ ਨੇ ਆਪਣਾ ਸਾਰਾ ਧਨ ਗੁਆ ਲਿਆ ਹੈ।
English
This shaven-headed mendicant has wasted all his wealth.
ਆਵਤ ਜਾਤ; ਨਾਕ ਸਰ ਹੋਈ ॥੧॥ ਰਹਾਉ ॥
aavat jaat; naak sar hoee |1| rahaau |
Punjabi
ਉਸ ਦੇ ਹਮਜੋਲੀਆਂ ਦੀ ਆਵਾਜਾਈ ਨੇ ਮੇਰਾ ਨੱਕਦਮ ਕਰ ਦਿੱਤਾ ਹੈ। ਠਹਿਰਾਉ।
English
All this coming and going has irritated him. ||1||Pause||
ਤੁਰੀ ਨਾਰਿ ਕੀ; ਛੋਡੀ ਬਾਤਾ ॥
turee naar kee; chhoddee baataa |
Punjabi
ਉਸ ਨੇ ਆਪਣੀ ਲੱਠ ਅਤੇ ਨਾਲ ਹੀ ਗੱਲ ਕਰਨੀ ਛੱਡ ਦਿੱਤੀ ਹੈ।
English
He has given up all talk of his weaving equipment.
ਰਾਮ ਨਾਮ; ਵਾ ਕਾ ਮਨੁ ਰਾਤਾ ॥
raam naam; vaa kaa man raataa |
Punjabi
ਪ੍ਰਭੂ ਦੇ ਨਾਮ ਨਾਲ ਉਸ ਦੀ ਆਤਮਾ ਰੰਗੀ ਗਈ ਹੈ।
English
His mind is attuned to the Lord's Name.
ਲਰਿਕੀ ਲਰਿਕਨ; ਖੈਬੋ ਨਾਹਿ ॥
larikee larikan; khaibo naeh |
Punjabi
ਉਸ ਦੀਆਂ ਕੁੜੀਆਂ ਤੇ ਮੁੰਡਿਆਂ ਦੇ ਖਾਣ ਲਈ ਕੁਝ ਭੀ ਨਹੀਂ।
English
His daughters and sons have nothing to eat,
ਮੁੰਡੀਆ; ਅਨਦਿਨੁ ਧਾਪੇ ਜਾਹਿ ॥੨॥
munddeea; anadin dhaape jaeh |2|
Punjabi
ਮੁੰਨੇ ਹੋਏ ਸਾਧੂ ਰਾਤ ਦਿਨ ਰੱਜ ਪੁੱਜ ਕੇ ਜਾਂਦੇ ਹਨ।
English
while the shaven-headed mendicants night and day eat their fill. ||2||
ਇਕ ਦੁਇ ਮੰਦਰਿ; ਇਕ ਦੁਇ ਬਾਟ ॥
eik due mandar; ik due baatt |
Punjabi
ਇਕ ਜਾਂ ਦੋ ਘਰ ਵਿੱਚ ਹੁੰਦੇ ਹਨ ਅਤੇ ਇਕ ਜਾਂ ਦੋ ਰਸਤੇ ਵਿੱਚ।
English
One or two are in the house, and one or two more are on the way.
ਹਮ ਕਉ ਸਾਥਰੁ; ਉਨ ਕਉ ਖਾਟ ॥
ham kau saathar; un kau khaatt |
Punjabi
ਅਸੀਂ ਭੁੰਜੇ ਸੌਂਦੇ ਹਾਂ ਅਤੇ ਉਹ ਮੰਜਿਆਂ ਉਤੇ।
English
We sleep on the floor, while they sleep in the beds.
ਮੂਡ ਪਲੋਸਿ; ਕਮਰ ਬਧਿ ਪੋਥੀ ॥
moodd palos; kamar badh pothee |
Punjabi
ਉਹ ਆਪਣੇ ਸਿਰ ਤੇ ਹੱਥ ਫੇਰਦੇ ਹਨ ਅਤੇ ਆਪਣੇ ਕਮਰ-ਕੱਸਿਆਂ ਵਿੱਚ ਪੁਸਤਕਾਂ ਚੁੱਕੀ ਫਿਰਦੇ ਹਨ।
English
They rub their bare heads, and carry prayer-books in their waist-bands.
ਹਮ ਕਉ ਚਾਬਨੁ; ਉਨ ਕਉ ਰੋਟੀ ॥੩॥
ham kau chaaban; un kau rottee |3|
Punjabi
ਸਾਨੂੰ ਭੁੱਜੋ ਹੋਏ ਦਾਣੇ ਮਿਲਦੇ ਹਨ ਅਤੇ ਉਨ੍ਹਾਂ ਨੂੰ ਰੋਟੀਆਂ।
English
We get dry grains, while they get loaves of bread. ||3||
ਮੁੰਡੀਆ ਮੁੰਡੀਆ ਹੂਏ ਏਕ ॥
munddeea munddeea hooe ek |
Punjabi
ਘੋਨ-ਮੋਨ ਸਾਧੂ ਅਤੇ ਛੋਕਰਾ ਸਾਰੇ ਇਕ-ਮਿਕ ਹੋ ਗਏ ਹਨ।
English
He will become one of these shaven-headed mendicants.
ਏ ਮੁੰਡੀਆ; ਬੂਡਤ ਕੀ ਟੇਕ ॥
e munddeea; booddat kee ttek |
Punjabi
ਇਹ ਮੁੰਨੇ ਹੋਏ ਡੁਬਦਿਆਂ ਹੋਇਆ ਦਾ ਆਸਰਾ ਹਨ।
English
They are the support of the drowning.
ਸੁਨਿ ਅੰਧਲੀ ਲੋਈ, ਬੇਪੀਰਿ ॥
sun andhalee loee, bepeer |
Punjabi
ਸੁਣ ਹੇ ਅੰਨ੍ਹੀ ਅਤੇ ਨਿਗੁਰੀ ਲੋਈਏ!
English
Listen, O blind and unguided Loi:
ਇਨੑ ਮੁੰਡੀਅਨ ਭਜਿ ਸਰਨਿ; ਕਬੀਰ ॥੪॥੩॥੬॥
eina munddeean bhaj saran; kabeer |4|3|6|
Punjabi
ਕਬੀਰ ਨੇ ਦੌੜ ਕੇ ਇਨ੍ਹਾਂ ਸਿਰ-ਮੁੰਨਿਆਂ ਸਾਧੂਆਂ ਦੀ ਪਨਾਹ ਲਈ ਹੈ।
English
Kabeer has taken shelter with these shaven-headed mendicants. ||4||3||6||
ਗੋਂਡ ॥
gondd |
Punjabi
ਗੋਂਡ।
English
Gond:
ਖਸਮੁ ਮਰੈ ਤਉ ਨਾਰਿ ਨ ਰੋਵੈ ॥
khasam marai tau naar na rovai |
Punjabi
ਜਦ ਕੰਤ ਮਰ ਜਾਂਦਾ ਹੈ, ਤਾਂ ਉਸ ਦੀ ਵਹੁਟੀ ਰੋਂਦੀ ਨਹੀਂ।
English
When her husband dies, the woman does not cry.
ਉਸੁ ਰਖਵਾਰਾ; ਅਉਰੋ ਹੋਵੈ ॥
aus rakhavaaraa; aauro hovai |
Punjabi
ਕੋਈ ਹੋਰ ਜਣਾ ਉਸ ਦਾ ਰਖਵਾਲਾ ਬਣ ਜਾਂਦਾ ਹੈ।
English
Someone else becomes her protector.
ਰਖਵਾਰੇ ਕਾ ਹੋਇ ਬਿਨਾਸ ॥
rakhavaare kaa hoe binaas |
Punjabi
ਜਦ ਇਹ ਰੱਖਿਆ ਕਰਨ ਵਾਲਾ ਮਰ ਜਾਂਦਾ ਹੈ,
English
When this protector dies,
ਆਗੈ ਨਰਕੁ; ਈਹਾ ਭੋਗ ਬਿਲਾਸ ॥੧॥
aagai narak; eehaa bhog bilaas |1|
Punjabi
ਏਥੇ ਕਾਮ ਦੇ ਸੁਆਦ ਮਾਨਣ ਦੀ ਖਾਤਿਰ, ਉਹ ਅੱਗੇ ਦੋਜ਼ਕ ਵਿੱਚ ਪੈਂਦਾ ਹੈ।
English
he falls into the world of hell hereafter, for the sexual pleasures he enjoyed in this world. ||1||
ਏਕ ਸੁਹਾਗਨਿ; ਜਗਤ ਪਿਆਰੀ ॥
ek suhaagan; jagat piaaree |
Punjabi
ਕੇਵਲ ਮਾਇਆ ਹੀ ਸੰਸਾਰ ਦੀ ਲਾਡਲੀ ਹੈ।
English
The world loves only the one bride, Maya.
ਸਗਲੇ ਜੀਅ ਜੰਤ ਕੀ ਨਾਰੀ ॥੧॥ ਰਹਾਉ ॥
sagale jeea jant kee naaree |1| rahaau |
Punjabi
ਸਾਰੇ ਪ੍ਰਾਣਧਾਰੀਆਂ ਦੀ ਉਹ ਵਹੁਟੀ ਹੈ। ਠਹਿਰਾਉ।
English
She is the wife of all beings and creatures. ||1||Pause||
ਸੋਹਾਗਨਿ ਗਲਿ ਸੋਹੈ ਹਾਰੁ ॥
sohaagan gal sohai haar |
Punjabi
ਗਰਦਨ ਦੁਆਲੇ ਗਲ ਮਾਲਾ ਨਾਲ ਮਾਇਆ ਸੁੰਦਰ ਦਿੱਸਦੀ ਹੈ।
English
With her necklace around her neck, this bride looks beautiful.
ਸੰਤ ਕਉ ਬਿਖੁ; ਬਿਗਸੈ ਸੰਸਾਰੁ ॥
sant kau bikh; bigasai sansaar |
Punjabi
ਸਾਧੂ ਲਈ ਉਹ ਜ਼ਹਿਰ ਦੀ ਤਰ੍ਹਾਂ ਹੈ ਪ੍ਰੰਤੂ ਉਸ ਨੂੰ ਵੇਖ ਕੇ ਜਗਤ ਖਿੜ ਜਾਂਦਾ ਹੈ।
English
She is poison to the Saint, but the world is delighted with her.
ਕਰਿ ਸੀਗਾਰੁ; ਬਹੈ ਪਖਿਆਰੀ ॥
kar seegaar; bahai pakhiaaree |
Punjabi
ਹਾਰ-ਸ਼ਿੰਗਾਰ ਲਾ ਕੇ ਉਹ ਕੰਜਰੀ ਦੀ ਤਰ੍ਹਾਂ ਬੈਠਦੀ ਹੈ।
English
Adorning herself, she sits like a prostitute.
ਸੰਤ ਕੀ ਠਿਠਕੀ; ਫਿਰੈ ਬਿਚਾਰੀ ॥੨॥
sant kee tthitthakee; firai bichaaree |2|
Punjabi
ਸਾਧੂਆਂ ਦੀ ਠਿਠ ਕੀਤੀ ਹੋਈ ਉਹ ਨੀਚ ਭਟਕਦੀ ਫਿਰਦੀ ਹੈ।
English
Cursed by the Saints, she wanders around like a wretch. ||2||
ਸੰਤ ਭਾਗਿ; ਓਹ ਪਾਛੈ ਪਰੈ ॥
sant bhaag; oeh paachhai parai |
Punjabi
ਉਹ ਭੱਜ ਕੇ ਸਾਧੂਆਂ ਦੇ ਪਿਛੇ ਪੈਂਦੀ ਹੈ।
English
She runs around, chasing after the Saints.
ਗੁਰ ਪਰਸਾਦੀ; ਮਾਰਹੁ ਡਰੈ ॥
gur parasaadee; maarahu ddarai |
Punjabi
ਉਹ ਗੁਰਾਂ ਦੀ ਦਇਆ ਦੇ ਪਾਤ੍ਰ ਸਾਧੂਆਂ ਦੀ ਕੁਟ ਮਾਰ ਤੋਂ ਡਰਦੀ ਹੈ।
English
She is afraid of being beaten by those blessed with the Guru's Grace.
ਸਾਕਤ ਕੀ; ਓਹ ਪਿੰਡ ਪਰਾਇਣਿ ॥
saakat kee; oeh pindd paraaein |
Punjabi
ਅਧਰਮੀ ਦੀ ਉਹ ਦੇਹ ਤ ਜਿੰਦ-ਜਾਨ ਹੈ।
English
She is the body, the breath of life, of the faithless cynics.
ਹਮ ਕਉ ਦ੍ਰਿਸਟਿ ਪਰੈ; ਤ੍ਰਖਿ ਡਾਇਣਿ ॥੩॥
ham kau drisatt parai; trakh ddaaein |3|
Punjabi
ਮੈਨੂੰ ਉਹ ਮੇਰੇ ਲਹੂ ਦੀ ਤਿਹਾਈ ਚੁੜੇਲ ਮਲੂਮ ਹੁੰਦੀ ਹੈ।
English
She appears to me like a blood-thirsty witch. ||3||
ਹਮ; ਤਿਸ ਕਾ ਬਹੁ ਜਾਨਿਆ ਭੇਉ ॥
ham; tis kaa bahu jaaniaa bheo |
Punjabi
ਮੈਂ ਉਸ ਦੇ ਭੇਤਾਂ ਦਾ ਚੰਗੀ ਤਰ੍ਹਾਂ ਜਾਣੂ ਹੋ ਗਿਆ ਹਾਂ,
English
I know her secrets well
ਜਬ ਹੂਏ ਕ੍ਰਿਪਾਲ; ਮਿਲੇ ਗੁਰਦੇਉ ॥
jab hooe kripaal; mile guradeo |
Punjabi
ਹੁਣ ਜਦ ਮਿਹਰਬਾਨ ਹੋ ਕੇ ਮੈਨੂੰ ਮੇਰੇ ਗੁਰੂ-ਪਰਮੇਸ਼ਰ ਮਿਲ ਪਏ ਹਨ।
English
in His Mercy, the Divine Guru met me.
ਕਹੁ ਕਬੀਰ; ਅਬ ਬਾਹਰਿ ਪਰੀ ॥
kahu kabeer; ab baahar paree |
Punjabi
ਕਬੀਰ ਜੀ ਆਖਦੇ ਹਨ, ਹੁਣ ਮੈਂ ਉਸ ਨੂੰ ਬਾਹਰ ਕੱਢ ਦਿੱਤਾ ਹੈ।
English
Says Kabeer, now I have thrown her out.
ਸੰਸਾਰੈ ਕੈ ਅੰਚਲਿ ਲਰੀ ॥੪॥੪॥੭॥
sansaarai kai anchal laree |4|4|7|
Punjabi
ਉਹ ਜਗਤ ਦੇ ਪੱਲੇ ਨਾਲ ਚਿੰਮੜ ਗਈ ਹੈ।
English
She clings to the skirt of the world. ||4||4||7||