Ang 873
ਗੋਂਡ ॥
gondd |
Punjabi
ਗੋਂਡ।
English
Gond:
ਧੰਨੁ ਗੁਪਾਲ; ਧੰਨੁ ਗੁਰਦੇਵ ॥
dhan gupaal; dhan guradev |
Punjabi
ਸੁਲੱਖਣਾ ਹੈ ਸੁਆਮੀ ਅਤੇ ਸੁਲੱਖਣਾ ਹੀ ਰੱਬ-ਰੂਪ ਗੁਰੂ।
English
Blessed is the Lord of the World. Blessed is the Divine Guru.
ਧੰਨੁ ਅਨਾਦਿ; ਭੂਖੇ ਕਵਲੁ ਟਹਕੇਵ ॥
dhan anaad; bhookhe kaval ttahakev |
Punjabi
ਧੰਨਤਾਯੋਗ ਹੈ ਅਨਾਜ ਆਦਿਕ, ਜਿਸ ਦੁਆਰਾ ਭੁੱਖੇ ਦਾ ਦਿਲ-ਕੰਵਲ ਟਹਿਕ ਆਉਂਦਾ ਹੈ।
English
Blessed is that grain, by which the heart-lotus of the hungry blossoms forth.
ਧਨੁ ਓਇ ਸੰਤ; ਜਿਨ ਐਸੀ ਜਾਨੀ ॥
dhan oe sant; jin aisee jaanee |
Punjabi
ਸ਼ਾਬਾਸ਼ ਹੈ ਉਨ੍ਹਾਂ ਸਾਧੂਆਂ ਨੂੰ ਜੋ ਇਸ ਤਰ੍ਹਾਂ ਅਨੁਭਵ ਕਰਦੇ ਹਨ।
English
Blessed are those Saints, who know this.
ਤਿਨ ਕਉ ਮਿਲਿਬੋ; ਸਾਰਿੰਗਪਾਨੀ ॥੧॥
tin kau milibo; saaringapaanee |1|
Punjabi
ਸ਼੍ਰਿਸ਼ਟੀ ਨੂੰ ਥੰਮਣਹਾਰ ਸੁਆਮੀ ਉਨ੍ਹਾਂ ਨੂੰ ਮਿਲ ਪੈਂਦਾ ਹੈ।
English
Meeting with them, one meets the Lord, the Sustainer of the World. ||1||
ਆਦਿ ਪੁਰਖ ਤੇ; ਹੋਇ ਅਨਾਦਿ ॥
aad purakh te; hoe anaad |
Punjabi
ਪ੍ਰਾਪੂਰਬਲੇ ਪ੍ਰਭੂ ਤੋਂ ਹੀ ਅਨਾਜ ਆਦਿਕ ਪੈਦਾ ਹੁੰਦਾ ਹੈ।
English
This grain comes from the Primal Lord God.
ਜਪੀਐ ਨਾਮੁ; ਅੰਨ ਕੈ ਸਾਦਿ ॥੧॥ ਰਹਾਉ ॥
japeeai naam; an kai saad |1| rahaau |
Punjabi
ਨਾਮ ਕੇਵਲ ਤਾਂ ਹੀ ਉਚਾਰਨ ਕੀਤਾ ਜਾ ਸਕਦਾ ਹੈ। ਜੇਕਰ ਪ੍ਰਾਣੀ ਅਨਾਜ ਦੇ ਸੁਆਦ ਨੂੰ ਚੱਖਦਾ ਹੈ। ਠਹਿਰਾਉ।
English
One chants the Naam, the Name of the Lord, only when he tastes this grain. ||1||Pause||
ਜਪੀਐ ਨਾਮੁ; ਜਪੀਐ ਅੰਨੁ ॥
japeeai naam; japeeai an |
Punjabi
ਤੂੰ ਸੁਆਮੀ ਦੇ ਨਾਮ ਦਾ ਸਿਮਰਨ ਕਰ ਅਤੇ ਉਸ ਦੇ ਅਨਾਜ ਵੱਲ ਧਿਆਨ ਦੇ।
English
Meditate on the Naam, and meditate on this grain.
ਅੰਭੈ ਕੈ ਸੰਗਿ; ਨੀਕਾ ਵੰਨੁ ॥
anbhai kai sang; neekaa van |
Punjabi
ਪਾਣੀ ਦੇ ਨਾਲ ਸਰੇਸ਼ਟ ਹੋ ਜਾਂਦਾ ਹੈ ਅਨਾਜ ਦਾ ਰੰਗ (ਸੁਆਦ)।
English
Mixed with water, its taste becomes sublime.
ਅੰਨੈ ਬਾਹਰਿ; ਜੋ ਨਰ ਹੋਵਹਿ ॥
anai baahar; jo nar hoveh |
Punjabi
ਜਿਹੜਾ ਪੁਰਸ਼ ਅਨਾਜ ਤੋਂ ਪ੍ਰਹੇਜ ਕਰਦਾ ਹੈ,
English
One who abstains from this grain,
ਤੀਨਿ ਭਵਨ ਮਹਿ; ਅਪਨੀ ਖੋਵਹਿ ॥੨॥
teen bhavan meh; apanee khoveh |2|
Punjabi
ਉਹ ਤਿੰਨਾਂ ਜਹਾਨਾਂ ਅੰਦਰ ਆਪਣੀ ਇੱਜ਼ਤ ਗੁਆ ਲੈਂਦਾ ਹੈ।
English
loses his honor in the three worlds. ||2||
ਛੋਡਹਿ ਅੰਨੁ; ਕਰਹਿ ਪਾਖੰਡ ॥
chhoddeh an; kareh paakhandd |
Punjabi
ਜੋ ਅਨਾਜ ਨੂੰ ਤਿਆਗਦੀ ਹੈ, ਉਹ ਅਸਲ ਵਿੱਚ ਦੰਭ ਰਚਦੀ ਹੈ।
English
One who discards this grain, is practicing hypocrisy.
ਨਾ ਸੋਹਾਗਨਿ; ਨਾ ਓਹਿ ਰੰਡ ॥
naa sohaagan; naa ohi randd |
Punjabi
ਉਹ ਨਾਂ ਖੁਸ਼ਬਾਸ਼ ਵਹੁਟੀ ਹੈ, ਨਾਂ ਹੀ ਵਿਧਵਾ।
English
She is neither a happy soul-bride, nor a widow.
ਜਗ ਮਹਿ ਬਕਤੇ; ਦੂਧਾਧਾਰੀ ॥
jag meh bakate; doodhaadhaaree |
Punjabi
ਜੋ ਜਹਾਨ ਅੰਦਰ ਪੁਕਾਰਦੇ ਹਨ ਕਿ ਉਹ ਕੇਵਲ ਦੁੱਧ ਤੇ ਹੀ ਰਹਿੰਦੇ ਹਨ,
English
Those who claim in this world that they live on milk alone,
ਗੁਪਤੀ ਖਾਵਹਿ; ਵਟਿਕਾ ਸਾਰੀ ॥੩॥
gupatee khaaveh; vattikaa saaree |3|
Punjabi
ਉਹ ਲੁੱਕ ਕੇ ਖੁਰਾਕ ਦੀ ਸਮੂਹ ਦੁਸੇਰੀ ਹੀ ਖਾ ਜਾਂਦੇ ਹਨ।
English
secretly eat whole loads of food. ||3||
ਅੰਨੈ ਬਿਨਾ; ਨ ਹੋਇ ਸੁਕਾਲੁ ॥
anai binaa; na hoe sukaal |
Punjabi
ਅਨਾਜ ਦਾ ਬਾਝੋਂ ਸਮਾਂ ਸੁੱਖ ਅੰਦਰ ਬਤੀਤ ਨਹੀਂ ਹੁੰਦਾ।
English
Without this grain, time does not pass in peace.
ਤਜਿਐ ਅੰਨਿ; ਨ ਮਿਲੈ ਗੁਪਾਲੁ ॥
tajiai an; na milai gupaal |
Punjabi
ਅਨਾਜ ਛੱਡਣ ਨਾਲ ਸੁਆਮੀ ਨਹੀਂ ਮਿਲਦਾ।
English
Forsaking this grain, one does not meet the Lord of the World.
ਕਹੁ ਕਬੀਰ; ਹਮ ਐਸੇ ਜਾਨਿਆ ॥
kahu kabeer; ham aise jaaniaa |
Punjabi
ਕਬੀਰ ਜੀ ਆਖਦੇ ਹਨ, ਮੈਂ ਇਸ ਤਰ੍ਹਾਂ ਅਨੁਭਵ ਕੀਤਾ ਹੈ,
English
Says Kabeer, this I know:
ਧੰਨੁ ਅਨਾਦਿ; ਠਾਕੁਰ ਮਨੁ ਮਾਨਿਆ ॥੪॥੮॥੧੧॥
dhan anaad; tthaakur man maaniaa |4|8|11|
Punjabi
ਕਿ ਮੁਬਾਰਕ ਹੈ ਅਨਾਜ ਆਦਿਕ ਜਿਸ ਦੁਆਰਾ ਮੇਰਾ ਚਿੱਤ ਪ੍ਰਭੂ ਨਾਲ ਅਨੰਦ-ਪ੍ਰਸੰਨ ਹੋ ਗਿਆ ਹੈ।
English
blessed is that grain, which brings faith in the Lord and Master to the mind. ||4||8||11||
ਰਾਗੁ ਗੋਂਡ ਬਾਣੀ ਨਾਮਦੇਉ ਜੀ ਕੀ ਘਰੁ ੧ ॥
raag gondd baanee naamadeo jee kee ghar 1 |
Punjabi
ਰਾਗ ਗੋਂਡ ਨਾਮਦੇਵ ਦੀ ਬਾਣੀ।
English
Raag Gond, The Word Of Naam Dayv Jee, First House:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
English
One Universal Creator God. By The Grace Of The True Guru:
ਅਸੁਮੇਧ ਜਗਨੇ ॥
asumedh jagane |
Punjabi
ਘੋੜੇ ਦੀ ਕੁਰਬਾਨੀ ਦਾ ਭੰਡਾਰਾ ਕਰਨਾ,
English
The ritual sacrifice of horses,
ਤੁਲਾ ਪੁਰਖ; ਦਾਨੇ ॥
tulaa purakh; daane |
Punjabi
ਆਦਮੀ ਦੇ ਆਪਣੇ ਭਾਰ ਦੇ ਬਰਾਬਰ ਸੋਨੇ ਦਾ ਦਾਨ ਪੁੰਨ
English
giving one's weight in gold to charities,
ਪ੍ਰਾਗ ਇਸਨਾਨੇ ॥੧॥
praag isanaane |1|
Punjabi
ਤੇ ਪਰਯਾਗ ਦਾ ਮਜਨ,
English
and ceremonial cleansing baths -||1||
ਤਉ. ਨ ਪੁਜਹਿ; ਹਰਿ ਕੀਰਤਿ ਨਾਮਾ ॥
tau. na pujeh; har keerat naamaa |
Punjabi
ਇਹ ਭੀ ਪ੍ਰਭੂ ਦੇ ਨਾਮ ਦਾ ਜੱਸ ਗਾਇਨ ਕਰਨ ਦੇ ਬਰਾਬਰ ਨਹੀਂ ਹੁੰਦੇ।
English
These are not equal to singing the Praises of the Lord's Name.
ਅਪੁਨੇ ਰਾਮਹਿ ਭਜੁ; ਰੇ ਮਨ ਆਲਸੀਆ ॥੧॥ ਰਹਾਉ ॥
apune raameh bhaj; re man aalaseea |1| rahaau |
Punjabi
ਹੇ ਦਲਿੱਦਰੀ ਬੰਦੇ! ਤੂੰ ਆਪਣੇ ਸਰਬ-ਵਿਆਪਕ ਸੁਆਮੀ ਦਾ ਸਿਮਰਨ ਕਰ। ਠਹਿਰਾਉ।
English
Meditate on your Lord, you lazy man! ||1||Pause||
ਗਇਆ; ਪਿੰਡੁ ਭਰਤਾ ॥
geaa; pindd bharataa |
Punjabi
ਗਇਆ ਤੋਂ ਚੌਲਾਂ ਦੇ ਪਿੰਡ ਭੇਟਾ ਕਰਨੇ,
English
Offering sweet rice at Gaya,
ਬਨਾਰਸਿ; ਅਸਿ ਬਸਤਾ ॥
banaaras; as basataa |
Punjabi
ਕਾਂਸ਼ੀ ਦੇ ਨੇੜੇ ਆਸ਼ੀ ਨਦੀ ਦੇ ਕਿਨਾਰੇ ਤੇ ਰਹਿਣਾ,
English
living on the river banks at Benares,
ਮੁਖਿ ਬੇਦ ਚਤੁਰ ਪੜਤਾ ॥੨॥
mukh bed chatur parrataa |2|
Punjabi
ਚਾਰੇ ਹੀ ਵੇਦਾਂਦਾ ਮੂੰਹ-ਜ਼ਬਾਨੀ ਪਾਠ ਕਰਨਾ,
English
reciting the four Vedas by heart;||2||
ਸਗਲ ਧਰਮ; ਅਛਿਤਾ ॥
sagal dharam; achhitaa |
Punjabi
ਸਾਰੇ ਧਾਰਮਿਕ ਸੰਸਕਾਰਾਂ ਦਾ ਕਰਨਾ,
English
Completing all religious rituals,
ਗੁਰ ਗਿਆਨ; ਇੰਦ੍ਰੀ ਦ੍ਰਿੜਤਾ ॥
gur giaan; indree drirrataa |
Punjabi
ਗੁਰਾਂ ਦੀ ਦਿੱਤੀ ਹੋਈ ਗਿਆਤ ਨਾਲ ਵਿਸ਼ੇ-ਵੇਗਾਂ ਨੂੰ ਰੋਕਣਾ,
English
restraining sexual passion by the spiritual wisdom given by the Guru,
ਖਟੁ ਕਰਮ ਸਹਿਤ ਰਹਤਾ ॥੩॥
khatt karam sahit rahataa |3|
Punjabi
ਛੇ ਕਰਮਕਾਂਡ ਕਰਦੇ ਜੀਵਨ ਬਤੀਤ ਕਰਨਾ,
English
and performing the six rituals;||3||
ਸਿਵਾ ਸਕਤਿ ਸੰਬਾਦੰ ॥
sivaa sakat sanbaadan |
Punjabi
ਅਤੇ ਸ਼ਿਵਜੀ ਅਤੇ ਉਸ ਦੀ ਪਤਨੀ ਪਾਰਬਤੀ ਦੀ ਗਿਆਨ ਚਰਚਾ ਦਾ ਵੀਚਾਰ ਕਰਨਾ।
English
Expounding on Shiva and Shakti
ਮਨ; ਛੋਡਿ ਛੋਡਿ ਸਗਲ ਭੇਦੰ ॥
man; chhodd chhodd sagal bhedan |
Punjabi
ਹੇ ਬੰਦੇ! ਇਨ੍ਹਾਂ ਸਾਰਿਆਂ ਮੁਖਤਲਿਫ ਕਾਰ-ਵਿਹਾਰਾਂ ਨੂੰ ਛੱਡ ਅਤੇ ਤਿਆਗ ਦੇ।
English
O man, renounce and abandon all these things.
ਸਿਮਰਿ ਸਿਮਰਿ ਗੋਬਿੰਦੰ ॥
simar simar gobindan |
Punjabi
ਤੂੰ ਸ਼੍ਰਿਸ਼ਟੀ ਦੇ ਸੁਆਮੀ ਦਾ ਆਰਾਧਨ ਅਤੇ ਭਜਨ ਕਰ।
English
Meditate, meditate in remembrance on the Lord of the Universe.
ਭਜੁ ਨਾਮਾ; ਤਰਸਿ ਭਵ ਸਿੰਧੰ ॥੪॥੧॥
bhaj naamaa; taras bhav sindhan |4|1|
Punjabi
ਉਸ ਦਾ ਚਿੰਤਨ ਕਰਨ ਦੁਆਰਾ, ਹੇ ਨਾਮੇ! ਤੂੰ ਭਿਆਨਕ ਸੰਸਾਰ-ਸਮੁੰਦਰ ਤੋਂ ਪਾਰ ਹੋ ਜਾਵੇਗਾ।
English
Meditate, O Naam Dayv, and cross over the terrifying world-ocean. ||4||1||
ਗੋਂਡ ॥
gondd |
Punjabi
ਗੋਂਡ।
English
Gond:
ਨਾਦ ਭ੍ਰਮੇ; ਜੈਸੇ ਮਿਰਗਾਏ ॥
naad bhrame; jaise miragaae |
Punjabi
ਜਿਸ ਤਰ੍ਹਾਂ ਹਿਰਨ ਸ਼ਿਕਾਰੀ ਦੇ ਘੰਡਾ-ਹੇੜੇ ਦੀ ਆਵਾਜ਼ ਮਗਰ ਦੌੜਦਾ ਹੈ,
English
The deer is lured by the sound of the hunter's bell;
ਪ੍ਰਾਨ ਤਜੇ; ਵਾ ਕੋ ਧਿਆਨੁ. ਨ ਜਾਏ ॥੧॥
praan taje; vaa ko dhiaan. na jaae |1|
Punjabi
ਤੇ ਆਪਣੀ ਜਿੰਦ ਦੇ ਦਿੰਦਾ ਹੈ, ਪਰ ਉਸ ਦਾ ਖਿਆਲ ਨਹੀਂ ਛੱਡਦਾ।
English
it loses its life, but it cannot stop thinking about it. ||1||
ਐਸੇ ਰਾਮਾ; ਐਸੇ ਹੇਰਉ ॥
aise raamaa; aise herau |
Punjabi
ਇਸੇ ਤਰ੍ਹਾਂ ਅਤੇ ਇੰਜ ਹੀ ਮੈਂ ਆਪਣੇ ਸੁਆਮੀ ਨੂੰ ਵੇਖਦਾ ਹਾਂ।
English
In the same way, I look upon my Lord.
ਰਾਮੁ ਛੋਡਿ; ਚਿਤੁ ਅਨਤ. ਨ ਫੇਰਉ ॥੧॥ ਰਹਾਉ ॥
raam chhodd; chit anat. na ferau |1| rahaau |
Punjabi
ਪ੍ਰਭੂ ਨੂੰ ਤਿਆਗ ਕੇ, ਮੈਂ ਆਪਣਾ ਮਨ ਹੋਰਸ ਵੱਲ ਨਹੀਂ ਮੋੜਦਾ। ਠਹਿਰਾਉ।
English
I will not abandon my Lord, and turn my thoughts to another. ||1||Pause||
ਜਿਉ ਮੀਨਾ; ਹੇਰੈ ਪਸੂਆਰਾ ॥
jiau meenaa; herai pasooaaraa |
Punjabi
ਜਿਸ ਤਰ੍ਹਾਂ ਮਹਾਗੀਰ ਮੱਛੀ ਨੂੰ ਤਾੜਦਾ ਹੈ।
English
As the fisherman looks upon the fish,
ਸੋਨਾ ਗਢਤੇ; ਹਿਰੈ ਸੁਨਾਰਾ ॥੨॥
sonaa gadtate; hirai sunaaraa |2|
Punjabi
ਜਿਸ ਤਰ੍ਹਾਂ ਸੁਨਿਆਰ ਕੰਚਨ ਨੂੰ ਘੜਦਿਆਂ ਹੋਇਆ ਇਸ ਨੂੰ ਚੁਰਾ ਲੈਂਦਾ ਹੈ।
English
and the goldsmith looks upon the gold he fashions;||2||
ਜਿਉ ਬਿਖਈ; ਹੇਰੈ ਪਰ ਨਾਰੀ ॥
jiau bikhee; herai par naaree |
Punjabi
ਜਿਸ ਤਰ੍ਹਾਂ ਕਾਮੀ ਪੁਰਸ਼ ਪਰਾਈ ਇਸਤਰੀ ਨੂੰ ਤਕਾਉਂਦਾ ਹੈ,
English
As the man driven by sex looks upon another man's wife,
ਕਉਡਾ ਡਾਰਤ; ਹਿਰੈ ਜੁਆਰੀ ॥੩॥
kauddaa ddaarat; hirai juaaree |3|
Punjabi
ਤੇ ਜਿਸ ਤਰ੍ਹਾਂ ਜੂਏਵਾਜ਼ ਕਊਡੀਆਂ ਦੇ ਸਿੱਟਣ ਨੂੰ ਵੇਖਦਾ ਹੈ।
English
and the gambler looks upon the throwing of the dice -||3||
ਜਹ ਜਹ ਦੇਖਉ; ਤਹ ਤਹ ਰਾਮਾ ॥
jeh jeh dekhau; teh teh raamaa |
Punjabi
ਇਸੇ ਤਰ੍ਹਾਂ ਜਿਥੇ ਕਿਤੇ ਨਾਮਾ ਪੇਖਦਾ ਹੈ, ਉਥੇ ਸਾਈਂ ਨੂੰ ਹੀ ਦੇਖਦਾ ਹੈ।
English
In the same way, wherever Naam Dayv looks, he sees the Lord.
ਹਰਿ ਕੇ ਚਰਨ; ਨਿਤ ਧਿਆਵੈ ਨਾਮਾ ॥੪॥੨॥
har ke charan; nit dhiaavai naamaa |4|2|
Punjabi
ਨਾਮ ਦੇਵ ਸਦਾ ਹੀ ਸਾਹਿਬ ਦੇ ਚਰਨਾਂ ਦਾ ਸਿਮਰਨ ਕਰਦਾ ਹੈ।
English
Naam Dayv meditates continuously on the Feet of the Lord. ||4||2||
ਗੋਂਡ ॥
gondd |
Punjabi
ਗੋਂਡ।
English
Gond:
ਮੋ ਕਉ ਤਾਰਿ ਲੇ ਰਾਮਾ; ਤਾਰਿ ਲੇ ॥
mo kau taar le raamaa; taar le |
Punjabi
ਮੇਰਾ ਪਾਰ ਉਤਾਰਾ ਕਰ ਕੇ, ਹੇ ਪ੍ਰਭੂ! ਮੇਰਾ ਪਾਰ ਉਤਾਰਾ ਕਰ ਦੇ।
English
Carry me across, O Lord, carry me across.
ਮੈ ਅਜਾਨੁ ਜਨੁ ਤਰਿਬੇ. ਨ ਜਾਨਉ; ਬਾਪ ਬੀਠੁਲਾ ਬਾਹ ਦੇ ॥੧॥ ਰਹਾਉ ॥
mai ajaan jan taribe. na jaanau; baap beetthulaa baah de |1| rahaau |
Punjabi
ਮੈਂ ਅਨਜਾਣਾ ਬੰਦਾ ਹਾਂ ਅਤੇ ਮੈਨੂੰ ਤਰਨਾ ਨਹੀਂ ਆਉਂਦਾ। ਹੇ ਵਾਹਿਗੁਰੂ! ਮੇਰੇ ਪਿਆਰੇ ਪਿਤਾ ਤੂੰ ਮੈਨੂੰ ਆਪਣੀ ਬਾਂਹ ਪਕੜਾ ਦੇ। ਠਹਿਰਾਉ।
English
I am ignorant, and I do not know how to swim. O my Beloved Father, please give me Your arm. ||1||Pause||
ਨਰ ਤੇ. ਸੁਰ ਹੋਇ ਜਾਤ ਨਿਮਖ ਮੈ; ਸਤਿਗੁਰ ਬੁਧਿ ਸਿਖਲਾਈ ॥
nar te. sur hoe jaat nimakh mai; satigur budh sikhalaaee |
Punjabi
ਸੱਚੇ ਗੁਰਾਂ ਨੇ ਮੈਨੂੰ ਇਹੋ ਜਿਹੀ ਸਮਝ ਦਰਸਾਈ ਹੈ ਕਿ ਇਕ ਮੁਹਤ ਵਿੱਚ ਮੈਂ ਮਨੁੱਖਾਂ ਤੋਂ ਦੇਵਤਾ ਹੋ ਗਿਆ ਹਾਂ।
English
I have been transformed from a mortal being into an angel, in an instant; the True Guru has taught me this.
ਨਰ ਤੇ ਉਪਜਿ. ਸੁਰਗ ਕਉ ਜੀਤਿਓ; ਸੋ ਅਵਖਧ. ਮੈ ਪਾਈ ॥੧॥
nar te upaj. surag kau jeetio; so avakhadh. mai paaee |1|
Punjabi
ਮੈਨੂੰ ਇਹੋ ਜਿਹੀ ਦਵਾਈ ਪਰਾਪਤ ਹੋਈ ਹੈ, ਜਿਸ ਦੁਆਰਾ ਆਦਮੀ ਤੋਂ ਪੈਦਾ ਹੋ ਕੇ, ਮੈਂ ਬਹਿਸ਼ਤ ਨੂੰ ਫਤਹ ਕਰ ਲਿਆ ਹੈ।
English
Born of human flesh, I have conquered the heavens; such is the medicine I was given. ||1||
ਜਹਾ ਜਹਾ ਧੂਅ ਨਾਰਦੁ ਟੇਕੇ; ਨੈਕੁ ਟਿਕਾਵਹੁ ਮੋਹਿ ॥
jahaa jahaa dhooa naarad tteke; naik ttikaavahu mohi |
Punjabi
ਜਿਥੇ ਤੂੰ ਧਰੂ ਅਤੇ ਨਾਰਦ ਨੂੰ ਟਿਕਾਇਆ ਹੈ, ਉਥੇ, ਹੇ ਮੇਰੇ ਮਾਲਕ! ਤੂੰ ਮੈਨੂੰ ਟਿਕਾ।
English
Please place me where You placed Dhroo and Naarad, O my Master.
ਤੇਰੇ ਨਾਮ ਅਵਿਲੰਬਿ. ਬਹੁਤੁ ਜਨ ਉਧਰੇ; ਨਾਮੇ ਕੀ ਨਿਜ ਮਤਿ ਏਹ ॥੨॥੩॥
tere naam avilanb. bahut jan udhare; naame kee nij mat eh |2|3|
Punjabi
ਤੇਰੇ ਨਾਮ ਦੇ ਆਸਰੇ ਨਾਲ ਘਣੇਰੇ ਪੁਰਸ਼ ਪਾਰ ਉਤਰ ਗਏ ਹਨ। ਇਹ ਹੈ ਨਾਮੇ ਦੀ ਆਪਣੀ ਜਾਤੀ ਰਾਇ।
English
With the Support of Your Name, so many have been saved; this is Naam Dayv's understanding. ||2||3||